ਯੂਰਪੀ ਯੂਨੀਅਨ ਦੇ ਇਤਿਹਾਸਕ ਇਜਲਾਸ ਦੌਰਾਨ ਮੈਂਬਰਾਂ ਵਿੱਚ ਮਿਲੀਆਂ ਜੁਲੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ
ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਨੇ ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਤੋੜ ਵਿਛੋੜੇ ਦੀਆਂ ਸ਼ਰਤਾਂ ਨੂੰ ਆਪਣੀ ਭਰਵੀਂ ਹਮਾਇਤ ਦਿੱਤੀ ਹੈ।
ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੇ ਪੱਖ ਵਿੱਚ 621 ਵੋਟਾਂ ਪਈਆਂ ਜਦਕਿ ਵਿਰੋਧ ਵਿੱਚ ਮਹਿਜ਼ 49 ਵੋਟਾਂ ਹੀ ਪਈਆਂ।
ਕਈ ਬ੍ਰਿਟਿਸ਼ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਯੂਕੇ ਇੱਕ ਦਿਨ ਈਯੂ ਵਿੱਚ ਵਾਪਸੀ ਕਰੇਗਾ। ਹਾਲਾਂਕਿ ਯੂਰਪੀ ਯੂਨੀਅਨ ਦੇ ਇਕੱਠੇ ਰਹਿਣ ਦੇ ਵਿਰੋਧੀ ਮੈਂਬਰਾਂ ਨੇ ਜਿਨ੍ਹਾਂ ਨੂੰ ਯੂਰੋਸੈਪਟਿਕ ਕਿਹਾ ਜਾਂਦਾ ਹੈ, ਉਨ੍ਹਾਂ ਨੇ ਆਪਣੇ ਭਾਸ਼ਣਾ ਵਿੱਚ ਇਸ ਨੂੰ ਤੋੜ-ਵਿਛੋੜੇ ਵਜੋਂ ਹੀ ਪੇਸ਼ ਕੀਤਾ।
ਇਹ ਵੀ ਪੜ੍ਹੋ:
ਮਿੱਥੀ ਤਰੀਕ ਮੁਤਾਬਕ ਬ੍ਰਿਟੇਨ ਨੇ 31 ਜਨਵਰੀ ਸ਼ੁੱਕਰਵਾਰ ਰਾਤ ਗਿਆਰਾਂ ਵਜੇ ਯੂਰਪੀ ਯੂਨੀਅਨ ਤੋਂ ਵੱਖ ਹੋਣਾ ਹੈ।
ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਤੋੜ-ਵਿਛੋੜੇ ਦੇ ਸਮਝੌਤੇ ਉੱਪਰ ਦੋਹਾਂ ਧਿਰਾਂ ਦੀ ਪਿਛਲੇ ਸਾਲ ਅਕਤੂਬਰ ਵਿੱਚ ਸਹਿਮਤੀ ਬਣੀ ਸੀ।
ਸਮਝੌਤੇ ਨੂੰ ਨਜ਼ਰਸਾਨੀ ਕਮੇਟੀ ਵੱਲੋਂ ਪਾਸ ਕੀਤੇ ਜਾਣ ਤੋਂ ਬਾਅਦ ਇਸ ਦੇ ਸੰਸਦ ਵਿੱਚੋਂ ਪਾਸ ਹੋ ਜਾਣ ਬਾਰੇ ਕੋਈ ਸ਼ੱਕ ਨਹੀਂ ਰਹਿ ਗਿਆ ਸੀ।
ਕਮੇਟੀ ਵੱਲੋਂ ਪਾਸ ਕਰਨ ਦਾ ਭਾਵ, ਉਸ ਪ੍ਰਕਿਰਿਆ ਤੋਂ ਹੈ ਜਿੱਥੇ ਕਿਸੇ ਬਿਲ ਨੂੰ ਸਤਰ-ਬਾ-ਸਤਰ ਪੜ੍ਹਿਆ ਜਾਂਦਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ
https://www.youtube.com/watch?v=xWw19z7Edrs
ਯੂਰਪੀ ਪਾਰਲੀਮੈਂਟ ਦੇ ਮੁਖੀ ਡੇਵਿਡ ਸਸੋਲੀ ਨੇ ਪੱਤਰ 'ਤੇ ਦਸਤਖ਼ਤ ਕਰਦਿਆਂ ਕਿਹਾ, ''ਸਾਨੂੰ ਜੋੜੀ ਰੱਖਣ ਵਾਲੀਆਂ ਚੀਜ਼ਾਂ ਨਾਲੋਂ ਵੱਖ ਕਰਨ ਵਾਲੀਆਂ ਚੀਜ਼ਾਂ ਵਧੇਰੇ ਹਨ।''
ਉਨ੍ਹਾਂ ਨੇ ਕਿਹਾ, ''ਤੁਸੀਂ ਈਯੂ ਛੱਡ ਕੇ ਜਾ ਰਹੇ ਹੋ ਪਰ ਤੁਸੀਂ ਯੂਰਪ ਦਾ ਹਿੱਸਾ ਰਹੋਗੇ...ਅਲਵਿਦਾ ਕਹਿਣਾ ਬਹੁਤ ਮੁਸ਼ਕਲ ਹੈ।''
ਇਸ ਮੌਕੇ ਬ੍ਰਿਟੇਨ ਦੇ ਮੈਂਬਰਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਸੀ ਉਹ ਖ਼ੁਸ਼ ਵੀ ਸਨ ਤੇ ਦੁਖੀ ਵੀ। ਉਨ੍ਹਾਂ ਦੇ ਸਮਝ ਨਹੀਂ ਆ ਰਿਹਾ ਸੀ ਕਿ ਜਸ਼ਨ ਮਨਾਉਣ ਜਾਂ ਅਫ਼ਸੋਸ ਕਰਨ।
ਕੁਝ ਨੇ ਇਸ ਮੌਕੇ ਗੀਤ ਗਾਇਆ ਤੇ ਕੁਝ ਨੇ "ਹਮੇਸ਼ਾ ਇੱਕਜੁਟ" ਦੇ ਮਫ਼ਲਰ ਪਾਏ ਹੋਏ ਸਨ।
ਬ੍ਰੈਗਜ਼ਿਟ ਬਾਰੇ ਪਾਰਲੀਮੈਂਟ ਦੇ ਬੁਲਾਰੇ ਨੇ ਇਸ ਮੌਕੇ ਕਿਹਾ ਕਿ ਉਸ ਦੇਸ਼ ਨੂੰ ਜਾਂਦਿਆਂ ਦੇਖਣਾ ਬੇਹੱਦ ਦੁੱਖਦਾਈ ਹੈ ਜਿਸ ਨੇ ਯੂਰਪ ਨੂੰ ਅਜ਼ਾਦ ਕਰਵਾਉਣ ਵਿੱਚ ਆਪਣਾ ਦੁੱਗਣਾ ਖੂਨ ਵਹਾਇਆ ਹੈ।
ਉਨ੍ਹਾਂ ਕਿਹਾ ਕਿ ਉਹ ਬ੍ਰਿਟੇਨ ਦੇ ਮੈਂਬਰਾਂ ਦੀ ਕਮੀ ਮਹਿਸੂਸ ਕਰਨਗੇ।
ਯੂਰਪੀ ਕਮਿਸ਼ਨ ਦੀ ਮੁਖੀ ਉਰਸਲਾ ਵੌਨ ਡੀ ਲਿਅਨ ਨੇ ਕਿਹਾ ਕਿ ਸਮਝੌਤੇ ਦਾ ਪਾਸ ਹੋ ਜਾਣਾ ਯੂਰਪ ਤੇ ਬ੍ਰਿਟੇਨ ਦੀ ਨਵੀਂ ਸਾਂਝੇਦਾਰੀ ਦੀ ਸ਼ੁਰੂਆਤ ਵੱਲ ਪਹਿਲਾ ਕਦਮ ਹੈ।
ਉਨ੍ਹਾਂ ਬ੍ਰਿਟੇਨ ਨੂੰ ਕਿਹਾ, ''ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੇ ਤੇ ਅਸੀਂ ਕਦੇ ਦੂਰ ਨਹੀਂ ਹੋਵਾਂਗੇ।"
ਈਯੂ ਦੇ ਬ੍ਰੈਗਜ਼ਿਟ ਸਾਲਸ ਮਿਸ਼ੇਲ ਬਾਰਨਰ ਨੇ ਵੀ ਬ੍ਰਿਟੇਨ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਤੇ ਕਿਹਾ ਕਿ ਨਵੇਂ ਰਿਸ਼ਤੇ ਬਾਰੇ ਜਲਦੀ ਹੀ ਗੱਲਬਾਤ ਸ਼ੁਰੂ ਕੀਤੀ ਜਾਵੇਗੀ।
ਵੀਡੀਓ: ਬ੍ਰੈਗਜ਼ਿਟ ਦਾ ਭਾਰਤੀ ਵਿਦਿਆਰਥੀਆਂ ’ਤੇ ਕੀ ਅਸਰ
https://www.youtube.com/watch?v=liXoSPlZ8Ts
ਕੰਜ਼ਰਵੇਟਿਵ ਐੱਮਪੀ, ਡੇਨੀਅਲ ਹਨਾਨ, ਜੋ ਕਿ ਯੂਰੋਸਕੈਪਟਿਕ ਵੀ ਹਨ। ਉਨ੍ਹਾਂ ਨੇ ਕਿਹਾ ਕਿ ਜੇ ਬ੍ਰਿਟੇਨ ਨਾਲ ਸਿਰਫ਼ ਕਾਰੋਬਾਰੀ ਰਿਸ਼ਤਾ ਰੱਖਿਆ ਹੁੰਦਾ ਤਾਂ ਬਿਹਤਰ ਹੁੰਦਾ ਪਰ ਹੁਣ ਵੀ ਤੁਸੀਂ ਇੱਕ ਮਾੜਾ ਕਿਰਾਏਦਾਰ ਗੁਆ ਕੇ ਚੰਗਾ ਗੁਆਂਢੀ ਹਾਸਲ ਕਰ ਰਹੇ ਹੋ।
ਫਾਰਗੇ ਜੋ 1999 ਵਿੱਚ ਬ੍ਰਸਲਜ਼ ਸੰਸਦ ਦੇ ਪਹਿਲੀ ਵਾਰ ਮੈਂਬਰ ਬਣਨ ਤੋਂ ਵੀ ਪਹਿਲਾਂ ਦੇ ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਤੋੜ ਵਿਛੋੜੇ ਦੇ ਮੁਦੱਈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਪੂਰੇ ਯੂਰਪ ਵਿੱਚ ਇੱਕ ਬਹਿਸ ਛਿੜਨੀ ਚਾਹੀਦੀ ਹੈ ਕਿ ਅਸੀਂ ਯੂਰਪ ਤੋਂ ਕੀ ਚਾਹੁੰਦੇ ਹਾਂ। ਉਨ੍ਹਾਂ ਦੀ ਦਲੀਲ ਸੀ ਕਿ ਯੂਰਪੀ ਮੁਲਕਾਂ ਵਿੱਚ ਵਪਾਰ, ਮਿੱਤਰਤਾ, ਸਹਿਯੋਗ ਤੇ ਦੁਵੱਲਾਪਣ ਬਿਨਾਂ ਸੰਸਥਾਵਾਂ ਅਤੇ ਸ਼ਕਤੀ ਦੇ ਵੀ ਕਾਇਮ ਰੱਖਿਆ ਜਾ ਸਕਦਾ ਹੈ।
ਫਾਰਗੇ ਤੇ ਉਨ੍ਹਾਂ ਦੇ ਸਹਿਯੋਗੀ ਬ੍ਰੈਗਜ਼ਿਟ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਕੱਠਿਆਂ ਸੰਸਦ ਵਿੱਚੋਂ ਬਾਹਰ ਜਾਣ ਸਮੇਂ ਯੂਨੀਅਨ ਦੇ ਝੰਡੇ ਲਹਿਰਾਏ।
ਬ੍ਰਿਟੇਨ ਦੀ ਵਿਦਾਇਗੀ ਤੋਂ ਬਾਅਦ 11 ਮਹੀਨਿਆਂ ਦਾ ਟਰਾਂਜ਼ਿਸ਼ਨ ਦਾ ਸਮਾਂ ਹੋਵੇਗਾ। ਜਿਸ ਦੌਰਾਨ ਦੋਵੇਂ ਪੱਖ ਆਪਣੇ ਭਵਿੱਖੀ ਰਿਸ਼ਤਿਆਂ ਦੀ ਰੂਪਰੇਖਾ ਉਘਾੜਨ ਲਈ ਕੰਮ ਕਰਨਗੀਆਂ।
ਬ੍ਰੈਗਜ਼ਿ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬ੍ਰਿਟੇਨ, ਯੂਰਪੀਅਨ ਸੰਸਦ ਵੱਲੋਂ ਬਣਾਏ ਨਿਯਮਾਂ ਦੀ ਪਾਲਣਾ ਦਾ ਪਾਬੰਦ ਨਹੀਂ ਹੋਵੇਗਾ।
ਭਵਿੱਖ ਵਿੱਚ ਕਾਰੋਬਾਰੀ ਰਿਸ਼ਤਿਆਂ ਬਾਰੇ ਗੱਲਬਾਤ ਮਾਰਚ ਮਹੀਨੇ ਦੇ ਸ਼ੁਰੂ ਵਿੱਚ ਅਰੰਭ ਹੋਣ ਦੀ ਉਮੀਦ ਹੈ। ਬ੍ਰਿਟੇਨ ਤੇ ਯੂਰਪੀ ਯੂਨੀਅਨ ਦੇ ਭਵਿੱਖ ਵਿੱਚ ਹੋਣ ਵਾਲੇ ਸਮਝੌਤਿਆਂ ਵਿੱਚ ਵੀ ਯੂਰਪੀਅਨ ਸੰਸਦ ਦਾ ਦਖ਼ਲ ਬਰਕਰਾਰ ਰਹੇਗਾ।
ਬ੍ਰਿਟੇਨ ਕਹਿੰਦਾ ਰਿਹਾ ਹੈ ਕਿ ਟਰਾਂਜ਼ੀਸ਼ਨ ਗੱਲਬਾਤ ਦਾ ਦੌਰ ਦੰਸਬਰ 2020 ਤੋਂ ਅੱਗੇ ਨਾ ਵਧਾਇਆ ਜਾਵੇ। ਜਦੋਂ ਟਰਾਂਜ਼ੀਸ਼ਨ ਪੜਾਅ ਮੁਕਣਾ ਹੈ।
ਇਸ ਪੜਾਅ ਦੇ ਖ਼ਤਮ ਹੋਣ ਤੋਂ ਬਾਅਦ ਬ੍ਰਿਟੇਨ, ਯੂਰਪੀਅਨ ਸੰਸਦ ਵੱਲੋਂ ਬਣਾਏ ਨਿਯਮਾਂ ਦੀ ਪਾਲਣਾ ਦਾ ਪਾਬੰਦ ਨਹੀਂ ਹੋਵੇਗਾ।
ਇਹ ਵੀ ਪੜ੍ਹੋ:
ਵੀਡੀਓ: ਪੰਜਾਬ ਪਹੁੰਚੇ ਟਿੱਡੀ ਦਲ ਦੀ ਸਚਾਈ
https://www.youtube.com/watch?v=0v9UXMfLAZY
ਵੀਡੀਓ: ਮੋਦੀ ਦੇ ਗੁਜਰਾਤ ਮਾਡਲ ਬਾਰੇ ਸਮਝੋ
https://www.youtube.com/watch?v=3VPTfkZ0CWA&t=45s
ਵੀਡੀਓ: ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਬਾਰੇ ਡਾ਼ ਮਨਮੋਹਨ ਸਿੰਘ
https://www.youtube.com/watch?v=sbpzXF3vcVY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪਾਕਿਸਤਾਨ ਵਿੱਚ ਬਸੰਤ ਦਾ ਲਾਹੌਰੀ ਰੰਗ ਹੋਇਆ ਬੇਰੰਗ
NEXT STORY