ਚੀਨ ਸਣੇ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 400 ਦੇ ਪਾਰ ਪਹੁੰਚ ਚੁੱਕੀ ਹੈ।
ਹੁਣ ਤੱਕ ਇਸ ਵਾਇਰਸ ਨਾਲ ਹੋਏ ਇਨਫੈਕਸ਼ਨ ਕਾਰਨ ਬੀਮਾਰ ਵਿਅਕਤੀਆਂ ਦੀ ਗਿਣਤੀ 20 ਹਜ਼ਾਰ ਤੋਂ ਵੱਧ ਹੋ ਗਈ ਹੈ।
ਵਿਸ਼ਵ ਸਿਹਤ ਸੰਗਠਨ ਨੇ ਤੇਜ਼ੀ ਨਾਲ ਫੈਲਦੇ ਇਸ ਵਾਇਰਸ ਨੂੰ ਵਿਸ਼ਵ-ਵਿਆਪੀ ਸੰਕਟ ਐਲਾਨ ਦਿੱਤਾ ਹੈ।
ਸ਼ੁਰੂਆਤ ਵਿੱਚ ਇਸ ਵਾਇਰਸ ਦੇ ਸ਼ਿਕਾਰ ਹੋਏ ਲੋਕਾਂ ਦੀ ਮੌਤ ਚੀਨ ਵਿੱਚ ਹੋਈ ਸੀ ਪਰ ਬੀਤੇ ਦਿਨੀਂ ਮਿਲੀ ਜਾਣਕਾਰੀ ਮੁਤਾਬਕ ਫਿਲਪੀਂਸ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਇਸੇ ਵਾਇਰਸ ਤੋਂ ਹੋ ਚੁੱਕੀ ਹੈ।
ਇਸ ਸਭ ਵਿਚਾਲੇ ਦੁਨੀਆਂ ਭਰ ਦੇ ਲੋਕਾਂ ਦੇ ਮਨਾਂ ਵਿੱਚ ਇਸ ਵਾਇਰਸ ਨਾਲ ਜੁੜੇ ਸਵਾਲ ਖੜ੍ਹੇ ਹੋ ਰਹੇ ਹਨ।
ਬੀਬੀਸੀ ਨੇ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਇੱਥੇ ਦੇਣ ਦੀ ਕੋਸ਼ਿਸ਼ ਕੀਤੀ ਹੈ।
ਸਵਾਲ 1- ਕੀ ਚੀਨੀ ਸਮਾਨ ਛੂਹਣ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ?
ਇੰਟਰਨੈੱਟ 'ਤੇ ਕਈ ਲੋਕਾਂ ਨੇ ਇਹ ਪੁੱਛਿਆ ਹੈ ਕਿ ਕੀ ਚੀਨ ਦੇ ਵੁਹਾਨ ਜਾਂ ਦੂਜੇ ਹਿੱਸੇ ਜੋ ਕਿ ਇਸ ਵਾਇਰਸ ਦੀ ਲਪੇਟ ਵਿੱਚ ਹਨ, ਉੱਥੋਂ ਬਰਾਮਦ ਸਮਾਨ ਨੂੰ ਛੂਹਣ ਨਾਲ ਕੋਰੋਨਾਵਾਇਰਸ ਫੈਲ ਸਕਦਾ ਹੈ?
ਇਸ ਸਵਾਲ ਦਾ ਜਵਾਬ ਇਹ ਹੈ ਕਿ ਹੁਣ ਤੱਕ ਅਜਿਹੇ ਕੋਈ ਸਬੂਤ ਸਾਹਮਣੇ ਨਹੀਂ ਆਏ ਹਨ ਜਿਨ੍ਹਾਂ ਦੇ ਆਧਾਰ 'ਤੇ ਇਹ ਪੁਖ਼ਤਾ ਤੌਰ 'ਤੇ ਕਿਹਾ ਜਾ ਸਕੇ ਕਿ ਵੁਹਾਨ ਜਾਂ ਦੂਜੇ ਇਨਫੈਕਸ਼ਨ ਵਾਲੇ ਇਲਾਕਿਆਂ ਤੋਂ ਆਏ ਮਾਲ ਨੂੰ ਛੂਹਣ ਨਾਲ ਇਹ ਫੈਲ ਸਕਦਾ ਹੈ।
ਇਹ ਵੀ ਪੜ੍ਹੋ:
ਪਰ ਸਾਲ 2003 ਵਿੱਚ ਚੀਨ ਨੇ ਸਾਰਸ ਨਾਮ ਦੇ ਵਾਇਰਸ ਦਾ ਸਾਹਮਣਾ ਕੀਤਾ ਸੀ ਜਿਸ ਨੇ ਦੁਨੀਆਂ ਭਰ ਵਿੱਚ 700 ਤੋਂ ਵੱਧ ਲੋਕਾਂ ਦੀ ਜਾਨ ਲਈ ਸੀ।
ਸਾਰਸ ਦੇ ਮਾਮਲੇ ਵਿੱਚ ਇਹ ਪਾਇਆ ਗਿਆ ਸੀ ਕਿ ਜੇ ਤੁਸੀਂ ਕਿਸੇ ਚੀਜ਼ ਜਾਂ ਥਾਂ ਨੂੰ ਛੂੰਹਦੇ ਹੋ ਜਿੱਥੇ ਇਨਫੈਕਸ਼ਨ ਵਾਲੇ ਵਿਅਕਤੀ ਦੇ ਨਿੱਛ ਮਾਰਨ ਜਾਂ ਖੰਘਣ ਨਾਲ ਵਾਇਰਸ ਪਹੁੰਚਿਆ ਹੋਵੇ ਤਾਂ ਉਸ ਨੂੰ ਵਾਇਰਸ ਨਾਲ ਇਨਫੈਕਸ਼ਨ ਦੀ ਸੰਭਾਵਨਾ ਸੀ।
ਪਰ ਹੁਣ ਤੱਕ ਕੋਰੋਨਾਵਾਇਰਸ ਦੇ ਮਾਮਲੇ ਵਿੱਚ ਇਹ ਗੱਲ ਸਾਹਮਣੇ ਨਹੀਂ ਆਈ ਹੈ।
ਪਰ ਜੇ ਇਹ ਵਾਇਰਸ ਅਜਿਹਾ ਕਰ ਸਕਦਾ ਹੈ ਤਾਂ ਇੱਕ ਸਵਾਲ ਇਹ ਹੋਵੇਗਾ ਕਿ ਕੀ ਕੌਮਾਂਤਰੀ ਸ਼ਿਪਿੰਗ ਇੱਕ ਵੱਡੀ ਮੁਸ਼ਕਿਲ ਹੋਵੇਗੀ।
https://www.youtube.com/watch?v=HflP-RuHdso
ਜ਼ੁਕਾਮ ਦੇ ਵਾਇਰਸ ਇਨਸਾਨੀ ਸ਼ਰੀਰ ਦੇ ਬਾਹਰ 24 ਘੰਟਿਆਂ ਤੱਕ ਜ਼ਿੰਦਾ ਰਹਿੰਦੇ ਹਨ। ਹਾਲਾਂਕਿ ਕੋਰੋਨਾਵਾਇਰਸ ਕਈ ਮਹੀਨਿਆਂ ਤੱਕ ਇਨਸਾਨੀ ਸ਼ਰੀਰ ਦੇ ਬਾਹਰ ਵੀ ਜ਼ਿੰਦਾ ਰਹਿ ਸਕਦਾ ਹੈ।
ਪਰ ਹੁਣ ਤੱਕ ਜੋ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਕਿਸੇ ਵਿਅਕਤੀ ਨੂੰ ਇਸ ਵਾਇਰਸ ਨਾਲ ਇਨਫੈਕਸ਼ਨ ਹੋਣ ਲਈ ਉਸ ਵਿਅਕਤੀ ਦੇ ਸੰਪਰਕ ਵਿੱਚ ਆਉਣਾ ਹੁੰਦਾ ਹੈ ਜਿਸ ਨੂੰ ਇਨਫੈਕਸ਼ਨ ਹੈ।
ਸਵਾਲ 2 - ਚੀਨ ਤੋਂ ਇੰਨੇ ਵਾਇਰਸ ਕਿਉਂ ਪੈਦਾ ਹੁੰਦੇ ਹਨ?
ਇਸ ਸਵਾਲ ਦਾ ਜਵਾਬ ਹੈ ਕਿ ਚੀਨ ਵਿੱਚ ਇੱਕ ਵੱਡੀ ਆਬਾਦੀ ਜਾਨਵਰਾਂ ਦੇ ਨੇੜੇ ਰਹਿੰਦੀ ਹੈ।
ਇਹ ਕੋਰੋਨਾਵਾਇਰਸ ਵੀ ਕਿਸੇ ਜਾਨਵਰ ਤੋਂ ਹੀ ਇਨਸਾਨ ਵਿੱਚ ਪਹੁੰਚਿਆ ਹੈ। ਇੱਕ ਸੁਝਾਅ ਇਹ ਕਹਿੰਦਾ ਹੈ ਕਿ ਇਹ ਵਾਇਰਸ ਸੱਪਾਂ ਰਾਹੀਂ ਇਨਸਾਨ ਵਿੱਚ ਆਇਆ ਹੈ।
ਇਸ ਵਰਗਾ ਹੀ ਇੱਕ ਹੋਰ ਵਾਇਰਸ ਸਾਰਸ ਵੀ ਚੀਨ ਤੋਂ ਹੀ ਆਇਆ ਸੀ ਅਤੇ ਉਹ ਚਮਗਿੱਦੜ ਅਤੇ ਸਿਵੇਟ ਬਿੱਲੀ ਤੋਂ ਆਇਆ ਸੀ।
ਇਸ ਵਾਇਰਸ ਦੇ ਸ਼ੁਰੂਆਤੀ ਮਾਮਲਿਆਂ ਦੇ ਤਾਰ ਦੱਖਣ ਚੀਨ ਦੇ ਸੀ-ਫੂਡ ਹੋਲਸੇਲ ਮਾਰਕਿਟ ਤੱਕ ਪਹੁੰਚਦੇ ਹਨ। ਇਨ੍ਹਾਂ ਬਜ਼ਾਰਾਂ ਵਿੱਚ ਮੁਰਗਿਆਂ, ਚਮਗਿੱਦੜ ਦੇ ਨਾਲ-ਨਾਲ ਸੱਪ ਵੀ ਵੇਚੇ ਜਾਂਦੇ ਹਨ।
ਇਹ ਵੀ ਪੜ੍ਹੋ:
ਸਵਾਲ 3 - ਕੀ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਤੋਂ ਬਾਅਦ ਸਿਹਤ ਪਹਿਲਾਂ ਵਰਗੀ ਹੋ ਸਕਦੀ ਹੈ?
ਇਹ ਸੰਭਵ ਹੈ। ਇਸ ਵਾਇਰਸ ਨਾਲ ਇਨਫੈਕਸ਼ਨ ਕਾਰਨ ਕਈ ਲੋਕਾਂ ਵਿੱਚ ਹਲਕੇ-ਫੁਲਕੇ ਲੱਛਣ ਦਿਖਾਈ ਦਿੰਦੇ ਹਨ।
ਇਨ੍ਹਾਂ ਵਿੱਚ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਹੋਣ ਵਾਲੀਆਂ ਮੁਸ਼ਕਿਲਾਂ ਸ਼ਾਮਿਲ ਹਨ।
ਜ਼ਿਆਦਾਤਰ ਲੋਕ ਇਸ ਇਨਫੈਕਸ਼ਨ 'ਚੋਂ ਲੰਘਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ।
ਪਰ ਇਹ ਵਾਇਰਸ ਬਜ਼ੁਰਗਾਂ ਅਤੇ ਪਹਿਲਾਂ ਹੀ ਡਾਇਬਟੀਜ਼ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਕਾਫ਼ੀ ਖ਼ਤਰਨਾਕ ਹੈ।
ਇਸ ਦੇ ਨਾਲ ਹੀ ਜਿਨ੍ਹਾਂ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਵੇ ਉਨ੍ਹਾਂ ਲੋਕਾਂ ਲਈ ਇਹ ਬੇਹੱਦ ਖ਼ਤਰਨਾਕ ਹੁੰਦਾ ਹੈ।
ਸਵਾਲ 4 - ਇਨਕਿਊਬੇਸ਼ਨ ਪੀਰੀਅਡ ਕੀ ਹੈ ਅਤੇ ਇਸ ਵਾਇਰਸ ਦਾ ਇਨਕਿਊਬੇਸ਼ਨ ਪੀਰੀਅਡ ਕਿੰਨਾ ਹੈ?
ਵਿਸ਼ਵ ਸਿਹਤ ਸੰਗਠਨ ਮੁਤਾਬਕ ਕਿਸੇ ਵੀ ਵਾਇਰਸ ਦਾ ਇਨਕਿਊਬੇਸ਼ਨ ਪੀਰੀਅਡ ਉਹ ਸਮਾਂ ਹੁੰਦਾ ਹੈ ਜਿਸ ਦੌਰਾਨ ਵਿਅਕਤੀ ਨੂੰ ਵਾਇਰਸ ਨਾਲ ਇਨਫ਼ੈਕਸ਼ਨ ਹੋ ਸਕਦਾ ਹੈ। ਪਰ ਉਸ ਦੀ ਸਿਹਤ 'ਤੇ ਇਸ ਦਾ ਅਸਰ ਦਿਖਾਈ ਨਹੀਂ ਦਿੰਦਾ।
ਫਿਲਹਾਲ ਇਸ ਵਾਇਰਸ ਦਾ ਇਨਕਿਊਬੇਸ਼ਨ ਪੀਰੀਅਡ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ।
https://www.youtube.com/watch?v=WpdgZhPtPjY
ਡਾਕਟਰ ਅਤੇ ਸਰਕਾਰਾਂ ਉਹਨਾਂ ਦੀ ਮਦਦ ਨਾਲ ਵਾਇਰਸ ਦੇ ਪਸਾਰ ਨੂੰ ਰੋਕ ਸਕਦੇ ਹਨ।
ਇਸ ਦਾ ਮਤਲਬ ਇਹ ਹੋਇਆ ਕਿ ਜੇ ਉਨ੍ਹਾਂ ਨੂੰ ਇਸ ਬਾਰੇ ਪਤਾ ਹੋਵੇ ਤਾਂ ਉਹ ਅਜਿਹੇ ਲੋਕਾਂ ਨੂੰ ਆਮ ਆਬਾਦੀ ਤੋਂ ਵੱਖ ਕਰ ਸਕਦੇ ਹਨ ਜਿਨ੍ਹਾਂ ਦੇ ਵਾਇਰਸ ਨਾਲ ਇਨਫੈਕਸ਼ਨ ਹੋਣ ਦਾ ਖ਼ਦਸ਼ਾ ਹੁੰਦਾ ਹੈ।
ਸਵਾਲ 5 - ਕੀ ਇਸ ਵਾਇਰਸ ਦਾ ਕੋਈ ਵੈਕਸੀਨ ਹੁੰਦਾ ਹੈ?
ਫਿਲਹਾਲ ਇਸ ਵਾਇਰਸ ਦਾ ਕੋਈ ਟੀਕਾਕਰਨ ਮੌਜੂਦ ਨਹੀਂ ਹੈ ਪਰ ਰਿਸਰਚਰ ਇਸ ਵਾਇਰਸ ਦਾ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਹਨ।
ਇਹ ਇੱਕ ਅਜਿਹਾ ਵਾਇਰਸ ਹੈ ਜੋ ਇਨਸਾਨਾਂ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=xWw19z7Edrs&t=1s
https://www.youtube.com/watch?v=TDF192VlcLY
https://www.youtube.com/watch?v=5uX5ViQoexk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਕੇਂਦਰ ਸਰਕਾਰ ਨੇ ਕਿਹਾ, ‘ਕਾਨੂੰਨ ਮੁਤਾਬਕ ''ਲਵ ਜਿਹਾਦ'' ਦੀ ਕੋਈ ਪਰਿਭਾਸ਼ਾ ਨਹੀਂ’- 5 ਅਹਿਮ ਖ਼ਬਰਾਂ
NEXT STORY