ਅਮਰੀਕੀ ਸੀਨੇਟ ਨੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਮਹਾਦੋਸ਼ ਦੀ ਸੁਣਵਾਈ ਵਿੱਚ ਬਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ 'ਤੇ ਵੀ ਵਿਰਾਮ ਲੱਗ ਗਿਆ ਹੈ।
ਰਾਸ਼ਟਰਪਤੀ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਬਹੁਮਤ ਵਾਲੀ ਸੀਨੇਟ ਨੇ ਉਨ੍ਹਾਂ 'ਤੇ ਲੱਗੇ ਸੱਤਾ ਦੀ ਦੁਰਵਰਤੋਂ ਦੇ ਇਲਜ਼ਾਮਾਂ ਨੂੰ 48 ਦੇ ਮੁਕਾਬਲੇ 52 ਵੋਟਾਂ ਨਾਲ ਰੱਦ ਕਰ ਦਿੱਤਾ ਹੈ। ਜਦਕਿ 53-47 ਵੋਟਾਂ ਨਾਲ ਕਾਂਗਰਸ ਨੂੰ ਲਾਂਭੇ ਕਰਨ ਦਾ ਇਲਜ਼ਾਮ ਰੱਦ ਕਰ ਦਿੱਤਾ ਗਿਆ।
ਡੈਮੋਕ੍ਰੇਟ ਸਾਂਸਦਾਂ ਨੇ ਟਰੰਪ 'ਤੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੇ ਯੂਕਰੇਨ 'ਤੇ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਸੰਭਾਵਿਤ ਵਿਰੋਧੀ ਨੂੰ ਬਦਨਾਮ ਕਰਨ ਲਈ ਦਬਾਅ ਪਾਇਆ।
ਇਹ ਵੀ ਪੜ੍ਹੋ:
ਨਵੰਬਰ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਮਹਾਦੋਸ਼ ਵਾਲੇ ਪਹਿਲੇ ਰਾਸ਼ਟਰਪਤੀ ਹੋਣਗੇ।
ਕੋਰੋਨਾਵਾਇਰਸ ਨਾਲ ਸਰੀਰ ਵਿੱਚ ਕੀ ਬਦਲਾਅ
ਕੋਰੋਨਾਵਾਇਰਸ ਦੀ ਲਾਗ ਨਾਲ ਡਾਕਟਰਾਂ ਦੀ ਲੜਾਈ ਕੁਝ ਅਜਿਹੀ ਹੈ ਕਿ ਜਿਵੇਂ ਕਿਸੇ ਅਦਿੱਖ ਦੁਸ਼ਮਣ ਦੇ ਖ਼ਿਲਾਫ਼ ਲੜ ਰਹੇ ਹੋਵੋ।
ਚੀਨ ਦੇ ਵੁਹਾਨ ਸ਼ਹਿਰ ਦੇ ਜਿਨਿਆਂਤਾਨ ਹਸਪਤਾਲ ਵਿੱਚ ਇਸ ਮਹਾਮਾਰੀ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਨੇ ਹੁਣ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਹਨ।
ਕੋਰੋਨਾਵਾਇਰਸ ਦੀ ਲਾਗ ਹੋਣ ਵਾਲੇ ਪਹਿਲੇ 99 ਮਰੀਜ਼ਾਂ ਦੇ ਇਲਾਜ ਦਾ ਵਿਸਥਾਰਿਤ ਬਿਓਰਾ ਲੈਂਸੈਟ ਮੈਡੀਕਲ ਜਨਰਲ ਵਿੱਚ ਛਾਪਿਆ ਗਿਆ ਹੈ।
ਜਾਣੋ ਇਹ ਭਿਆਨਕ ਵਾਇਰਸ ਸਰੀਰ 'ਤੇ ਕਿਵੇਂ ਹਮਲਾ ਕਰਦਾ ਹੈ ਤੇ ਸਰੀਰ ਦੀਆਂ ਕਿਹੜੀਆਂ ਪ੍ਰਣਾਲੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਪੜ੍ਹੋ ਫ਼ਰੀਦਕੋਟ ਡਿਸਟਰਿਕਟ ਮੈਜਿਸਟਰੇਟ ਨੇ ਕਿਉਂ ਮਰੀਜ਼ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਤੇ ਹਰਿਆਣੇ ਵਿੱਚ ਕਿਹੋ-ਜਿਹੀਆਂ ਹਨ ਤਿਆਰੀਆਂ।
CAA: ਪੰਜਾਬ ਨੂੰ 1947 ਦੇ ਹੱਲਿਆਂ ਦੀ ਯਾਦ ਕਿਉਂ ਆਈ?
ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪਰ ਪੰਜਾਬ ਦੇ ਕਈ ਹਿੱਸਿਆ ਵਿੱਚ ਇਨ੍ਹਾਂ ਮੁਜ਼ਾਹਰਿਆਂ ਵਿੱਚ 1947 ਦਾ ਜ਼ਿਕਰ ਵੇਖਣ ਨੂੰ ਮਿਲ ਰਿਹਾ ਹੈ।
ਕਿਉਂ ਪੰਜਾਬ ਦੇ ਲੋਕਾਂ ਨੂੰ 1947 ਦੇ ਹੱਲੇ ਯਾਦ ਆ ਰਹੇ ਹਨ। ਵੇਖੋ ਕੀ ਡਰ ਹੈ ਇਨ੍ਹਾਂ ਲੋਕਾਂ ਦੇ ਮਨ ਵਿੱਚ।
https://www.youtube.com/watch?v=LaTJ3LGQ
ਕੇਂਦਰ ਸਰਕਾਰ ਨੇ ਰਾਮ ਮੰਦਿਰ ਟਰੱਸਟ ਬਣਾਇਆ
ਅਯੁੱਧਿਆ ਵਿੱਚ ਬਣਾਏ ਜਾਣ ਵਾਲੇ ਰਾਮ ਮੰਦਿਰ ਦਾ ਇੱਕ ਮਾਡਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਲਈ ਇੱਕ ਸੁਤੰਤਰ ਟਰੱਸਟ ਬਣਾ ਦਿੱਤਾ ਗਿਆ ਹੈ।
ਸੁਪਰੀਮ ਕੋਰਟ ਨੇ ਅਯੁੱਧਿਆ ਕੇਸ ਬਾਰੇ ਆਪਣੇ ਫ਼ੈਸਲੇ ਵਿੱਚ ਕੇਂਦਰ ਸਰਕਾਰ ਨੂੰ ਮੰਦਿਰ ਦੀ ਉਸਾਰੀ ਲਈ ਟਰੱਸਟ ਬਣਾਉਣ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਸੀ। ਇਹ ਮਿਆਦ 9 ਫਰਵਰੀ ਨੂੰ ਖ਼ਤਮ ਹੋਣੀ ਹੈ।
ਤਤਕਾਲੀ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੰਵਿਧਾਨਿਕ ਬੈਂਚ ਨੇ 40 ਦਿਨਾਂ ਦੀ ਸੁਣਵਾਈ ਤੋਂ ਬਾਅਦ ਪਿਛਲੇ ਸਾਲ ਨੌਂ ਨਵੰਬਰ ਨੂੰ ਸਰਬਸੰਮਤੀ ਨਾਲ ਫ਼ੈਸਲਾ ਸੁਣਾਇਆ ਸੀ ਪੜ੍ਹੋ ਪੂਰੀ ਖ਼ਬਰ।
ਮੁਗਲ ਕਾਲ 'ਚ ਚੀਤੇ ਸ਼ਿਕਾਰੀ ਕੁੱਤਿਆਂ ਵਾਂਗ ਵਰਤੇ ਜਾਂਦੇ ਸਨ
28 ਜਨਵਰੀ 2020 ਨੂੰ ਸੁਪਰੀਮ ਕੋਰਟ ਨੇ ਅਫ਼ਰੀਕੀ ਚੀਤੇ ਨੂੰ ਭਾਰਤ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਸਦਕਾ ਹੁਣ ਚੀਤੇ ਅਫ਼ਰੀਕਾ ਤੋਂ ਭਾਰਤ ਲਿਆਂਦੇ ਜਾ ਸਕਣਗੇ।
ਭਾਰਤ 'ਚ ਸਦੀਆਂ ਤੱਕ ਚੀਤੇ ਦੀ ਨਸਲ ਮੌਜੂਦ ਰਹੀ ਪਰ 20ਵੀਂ ਸਦੀ 'ਚ ਇਹ ਪੂਰੀ ਤਰ੍ਹਾਂ ਨਾਲ ਲੋਪ ਹੋ ਗਏ। ਹੁਣ ਸੁਪਰੀਮ ਕੋਰਟ ਦੇ ਹੁਕਮਾਂ ਸਦਕਾ ਭਾਰਤੀਆਂ ਨੂੰ ਇੱਕ ਵਾਰ ਮੁੜ ਸਭ ਤੋਂ ਤੇਜ਼ ਰਫ਼ਤਾਰੀ ਜੀਵ ਨੂੰ ਦੇਖਣ ਦਾ ਮੌਕਾ ਮਿਲ ਸਕੇਗਾ।
ਮੁਗਲ ਕਾਲ ਤੋਂ ਹੀ ਭਾਰਤੀ ਬਾਦਸ਼ਾਹ ਚੀਤਿਆਂ ਨੂੰ ਪਾਲਦੇ ਸਨ ਅਤੇ ਸ਼ਿਕਾਰ ਦੌਰਾਨ ਉਨ੍ਹਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਪੜ੍ਹੋ ਕੌਣ ਪਾਲਦੇ ਸਨ ਚੀਤਿਆਂ ਨੂੰ ਤੇ ਕਿੱਥੇ ਤੇ ਕਿਵੇਂ ਰੱਖੇ ਜਾਂਦੇ ਸਨ ਚੀਤੇ ਅਤੇ ਕਿਵੇਂ ਲਿਜਾਏ ਜਾਂਦੇ ਸੀ ਸ਼ਿਕਾਰ ਲਈ।
ਇਹ ਵੀ ਪੜ੍ਹੋ:
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
https://youtu.be/xWw19z7Edrs
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
https://www.youtube.com/watch?v=O4jRRnEAA0k
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਭਾਰਤ ਪਰਤੇਗਾ ਚੀਤਾ: ਮੁਗਲ ਕਾਲ ’ਚ ਚੀਤੇ ਸ਼ਿਕਾਰੀ ਕੁੱਤਿਆਂ ਵਾਂਗ ਵਰਤੇ ਜਾਂਦੇ ਸਨ
NEXT STORY