ਤਰਨਤਾਰਨ ਦੇ ਪਿੰਡ ਪਹੂਵਿੰਡ ਤੋਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਵਿੱਚ ਧਮਾਕਾ ਹੋ ਗਿਆ।
ਜਦੋਂ ਨਗਰ ਕੀਰਤਨ ਪਿੰਡ ਡਾਲੇਕੇ ਵਿੱਚ ਪਹੁੰਚਿਆ ਤਾਂ ਅਚਾਨਕ ਟਰਾਲੀ ਵਿੱਚ ਪਏ ਪਟਾਖ਼ਿਆਂ ਨੂੰ ਅੱਗ ਲੱਗਣ ਨਾਲ ਕਈ ਲੋਕਾਂ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕਈ ਲੋਕ ਜ਼ਖ਼ਮੀ ਵੀ ਹੋਏ ਹਨ।
ਤਰਨਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਮੁਤਾਬਕ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਭਿਖੀਵਿੰਡ ਤੋਂ ਇਹ ਨਗਰ ਕੀਰਤਨ ਚਾਟੀਵਿੰਡ ਦੇ ਗੁਰਦੁਆਰਾ ਟਾਹਲਾ ਸਾਹਿਬ ਵੱਲ ਜਾ ਰਿਹਾ ਸੀ।
ਉਨ੍ਹਾਂ ਨੇ ਦੱਸਿਆ, "ਇਸ ਦੌਰਾਨ ਕੁਝ ਮੁੰਡਿਆਂ ਨੇ ਪਟਾਖੇ ਰੱਖੇ ਹੋਏ ਸਨ ਅਤੇ ਜਦੋਂ ਉਹ ਪਟਾਖੇ ਚਲਾ ਰਹੇ ਸਨ ਦਾ ਅਚਾਨਕ ਉਨ੍ਹਾਂ ਵਿੱਚ ਧਮਾਕਾ ਹੋ ਗਿਆ ਅਤੇ ਪੂਰੀ ਟਰਾਲੀ ਉੱਡ ਗਈ। ਇਸ ਦੌਰਾਨ ਜਿੰਨੇ ਵੀ ਉਸ ਵਿੱਚ ਬੱਚੇ ਸੀ ਸਾਰਿਆਂ ਦੀ ਮੌਤ ਹੋ ਗਈ ਹੈ।"
"ਉਹ ਸਾਰੇ ਨੌਜਵਾਨ ਸਨ, ਜਿੰਨਾਂ ਦੀ ਉਮਰ 18-19 ਦੇ ਕਰੀਬ ਹੋਣੀ ਹੈ ਅਤੇ ਪਹੁਵਿੰਡ ਇਲਾਕੇ ਤੋਂ ਹੀ ਸਨ। ਇਸ ਤੋਂ ਇਲਾਵਾ ਤਿੰਨ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਇਨ੍ਹਾਂ ਦੀ ਹਾਲਤ ਵੀ ਗੰਭੀਰ ਹੈ।"
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=zJuItaoI53Y
https://www.youtube.com/watch?v=FhuxtBWEcq4
https://www.youtube.com/watch?v=GecTWnZ6vBU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਮੁਹਾਲੀ ''ਚ ਤਿੰਨ ਮੰਜ਼ਿਲਾਂ ਇਮਾਰਤ ਡਿੱਗੀ, 4 ਲੋਕ ਦੱਬੇ
NEXT STORY