ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿੱਚ ਕੁਝ ਲੋਕਾਂ ਨੇ ਸਮਾਜਿਕ ਬਾਇਕਾਟ ਨੂੰ ਖ਼ਤਮ ਕਰਨ ਬਦਲੇ ਇੱਕ ਜੋੜੇ ਨੂੰ ਗੋਹਾ ਖਾਣ ਅਤੇ ਗਊ ਮੂਤਰ ਪੀਣ ਦਾ ਫ਼ਰਮਾਨ ਸੁਣਾਇਆ ਗਿਆ ਹੈ।
ਅਜਿਹਾ ਨਾ ਕਰਨ 'ਤੇ 5 ਲੱਖ ਰੁਪਏ ਦਾ ਜੁਰਮਾਨਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਭਾਵੇਂ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੰਚਾਂ ਨੂੰ ਹਦਾਇਤ ਦਿੱਤੀ ਹੈ ਅਤੇ 6 ਲੋਕਾਂ ਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਹੈ। ਲੋਕਾਂ ਦੀ ਨਜ਼ਰ ਵਿੱਚ ਜੋੜੇ ਦਾ ਅਪਰਾਧ ਇਹ ਹੈ ਕਿ ਉਨ੍ਹਾਂ ਨੇ ਅੰਤਰ-ਜਾਤੀ ਵਿਆਹ ਕੀਤਾ ਹੈ।
ਮਾਮਲਾ ਝਾਂਸੀ ਜ਼ਿਲ੍ਹਾ ਦੇ ਪ੍ਰੇਮਨਗਰ ਇਲਾਕੇ ਦੇ ਗਵਾਲਟੋਲੀ ਦਾ ਹੈ। ਇੱਥੋਂ ਦੇ ਰਹਿਣ ਵਾਲੇ ਭੁਪੇਸ਼ ਯਾਦਵ ਨੇ ਕਰੀਬ ਪੰਜ ਸਾਲ ਪਹਿਲਾਂ ਆਸਥਾ ਜੈਨ ਨਾਲ ਅੰਤਰ-ਜਾਤੀ ਵਿਆਹ ਕੀਤਾ ਸੀ।
ਭੁਪੇਸ਼ ਯਾਦਵ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇਹ ਵਿਆਹ ਦੋਵਾਂ ਹੀ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਹੋਇਆ ਸੀ ਪਰ ਸਮਾਜ ਦੇ ਲੋਕਾਂ ਨੂੰ ਇਹ ਪਸੰਦ ਸੀ, ਇਸ ਲਈ ਉਨ੍ਹਾਂ ਨੂੰ ਸਮਾਜ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
ਕੀ ਕਰ ਰਿਹਾ ਹੈ ਪ੍ਰਸ਼ਾਸਨ
ਭੁਪੇਸ਼ ਮੁਤਾਬਕ, "ਸਮਾਜ ਤੋਂ ਬਾਇਕਾਟ ਕਰਨ ਤੋਂ ਇਲਾਵਾ ਸਾਡੇ ਪਿਤਾ ਜੀ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਪਿਛਲੇ ਸਾਲ ਭੈਣ ਦਾ ਵਿਆਹ ਹੋਇਆ ਤਾਂ ਉਸ ਵਿੱਚ ਸਮਾਜ ਦਾ ਕੋਈ ਵਿਅਕਤੀ ਨਹੀਂ ਆਇਆ।"
ਇਹ ਵੀ ਪੜ੍ਹੋ-
"ਹੁਣ ਪੰਚਾਇਤ ਨੇ ਇਹ ਫ਼ੈਸਲਾ ਸੁਣਾਇਆ ਹੈ ਕਿ ਸਮਾਜ ਤੋਂ ਬਾਇਕਾਟ ਦਾ ਫ਼ੈਸਲਾ ਇਸ ਸ਼ਰਤ 'ਤੇ ਵਾਪਸ ਹੋ ਸਕਦਾ ਹੈ ਕਿ ਮੇਰੀ ਪਤਨੀ ਨੂੰ ਗੋਹਾ ਖਾਣਾ ਪਵੇਗਾ ਅਤੇ ਗਊ ਮੂਤਰ ਵੀ ਪੀਣਾ ਪਵੇਗਾ। ਅਜਿਹਾ ਨਾ ਕਰਨ 'ਤੇ 5 ਲੱਖ ਰੁਪਏ ਤਾਂ ਜੁਰਮਾਨਾ ਦੇਣਾ ਪਵੇਗਾ। ਅਸੀਂ ਪੰਚਾਇਤ ਦੀ ਇਸ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।"
ਭੁਪੇਸ਼ ਯਾਦਵ ਨੇ ਪੰਚਾਇਤ ਦੇ ਇਸ ਫ਼ੈਸਲੇ ਬਾਰੇ ਜ਼ਿਲ੍ਹੇ ਦੇ ਵੱਡੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ। ਝਾਂਸੀ ਦੇ ਜਿਲ੍ਹਾ ਅਧਿਕਾਰੀ ਸ਼ਿਵ ਸਹਾਇ ਅਵਸਥੀ ਅਤੇ ਐੱਸਐੱਸਪੀ ਡੀ ਪ੍ਰਦੀਪ ਕੁਮਾਰ ਨੇ ਪੀੜਤ ਜੋੜੇ ਦੇ ਘਰ ਸੀਓ ਅਤੇ ਸਿਟੀ ਮੈਜਿਸਟ੍ਰੇਟ ਨੂੰ ਭੇਜ ਕੇ ਪੂਰੇ ਮਾਮਲੇ ਦੀ ਜਾਣਕਾਰੀ ਮੰਗੀ ਹੈ।
ਡੀਐੱਮ ਸ਼ਿਵ ਸਹਾਇ ਅਵਸਥੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਸਮਾਜ ਦਾ ਫਰਮਾਨ ਸੁਣਾਉਣ ਵਾਲੇ ਪੰਚਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਜੋੜੇ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਬਿਰਾਦਰੀ ਵਿੱਚ ਸ਼ਾਮਲ ਕੀਤੇ ਜਾਣ ਲਈ ਗਵਾਲ ਸਮਾਜ ਦੇ ਲੋਕਾਂ ਨੇ ਪੰਚਾਇਤ ਬੁਲਾਈ ਸੀ, ਜਿਸ ਵਿੱਚ ਪੰਚਾਇਤ ਨੇ ਆਪਣੇ ਫ਼ਰਮਾਨ ਵਿੱਚ ਕਿਹਾ ਸੀ ਕਿ ਜੋੜੇ ਨੂੰ ਗਊ ਮੂਤਰ ਪੀਣ ਅਤੇ ਗੋਹਾ ਖਾਣ ਦੀ ਸ਼ਰਤ 'ਤੇ ਹੀ ਬਿਰਾਦਰੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਸ਼ੁੱਕਰਵਾਰ ਨੂੰ ਪੰਚਾਇਤ ਦੀ ਬੈਠਕ ਦੌਰਾਨ ਫ਼ੈਸਲੇ 'ਤੇ ਅਮਲ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉੱਥੇ ਪਹੁੰਚ ਕੇ ਪੰਚਾਇਤ ਦੇ ਇਸ ਮਨਸੂਬੇ 'ਤੇ ਪਾਣੀ ਫੇਰ ਦਿੱਤਾ।
ਪੁਲਿਸ ਨੇ ਪੰਚਾਇਤ ਵਿੱਚ ਸ਼ਾਮਿਲ 6 ਲੋਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਹੋਇਆ ਚਲਾਣ ਕੀਤਾ ਹੈ।
ਝਾਂਸੀ ਦੇ ਐੱਸਐੱਸਪੀ ਡੀ ਪ੍ਰਦੀਪ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਅਸੀਂ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ। ਸਿਟੀ ਮੈਜਿਸਟ੍ਰੇਟ ਸਲਿਲ ਪਟੇਲ ਅਤੇ ਸੀਓ ਸਿਟੀ ਸੰਗ੍ਰਾਮ ਸਿੰਘ ਪੁਲਿਸ ਕਰਮੀਆਂ ਨਾਲ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਪੰਚਾਇਤ ਦੇ ਮੈਂਬਰਾਂ ਨੂੰ ਇਸ ਬਾਰੇ ਕਾਨੂੰਨੀ ਜਾਣਕਾਰੀ ਦਿੱਤੀ।"
ਡੀ ਪ੍ਰਦੀਪ ਕੁਮਾਰ ਨੇ ਕਿਹਾ, "ਉਨ੍ਹਾਂ ਨੇ ਹਦਾਇਤ ਦਿੱਤੀ ਗਈ ਜੇਕਰ ਦੁਬਾਰਾ ਇਸ ਤਰ੍ਹਾਂ ਦੀ ਪੰਚਾਇਤ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੀੜਤ ਜੋੜੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।"
https://www.youtube.com/watch?v=TTEQaXg-Uzc
'ਪਰਿਵਾਰ ਨੂੰ ਵੀ ਸਤਾਇਆ'
ਭੁਪੇਸ਼ ਦੀ ਪਤਨੀ ਆਸਥਾ ਜੈਨ ਇੱਕ ਕਾਲਜ ਵਿੱਚ ਨੌਕਰੀ ਕਰਦੀ ਹੈ। ਆਸਥਾ ਕਹਿੰਦੀ ਹੈ ਕਿ ਉਨ੍ਹਾਂ ਦੋਵਾਂ ਨੇ ਪ੍ਰੇਮ ਵਿਆਹ ਜ਼ਰੂਰ ਕੀਤਾ ਸੀ ਪਰ ਦੋਵਾਂ ਦੇ ਪਰਿਵਾਰਾਂ ਨੇ ਕੋਈ ਇਤਰਾਜ਼ ਨਹੀਂ ਜਤਾਇਆ ਸੀ ਅਤੇ ਸਾਰੇ ਲੋਕ ਵਿਆਹ ਵਿੱਚ ਸ਼ਾਮਲ ਵੀ ਹੋਏ ਸਨ।
https://www.youtube.com/watch?v=xWw19z7Edrs
ਆਸਥਾ ਮੁਤਾਬਕ, "ਭੁਪੇਸ਼ ਅਤੇ ਸਾਡੇ ਪਰਿਵਾਰ ਨੂੰ ਕਦੇ ਕੋਈ ਦਿੱਕਤ ਨਹੀਂ ਹੋਈ ਪਰ ਸਮਾਜ ਦੇ ਲੋਕਾਂ ਨੇ ਭੁਪੇਸ਼ ਦੇ ਪਰਿਵਾਰ ਲਈ ਸਮਾਜਿਕ ਬਾਇਕਾਟ ਦਾ ਫਰਮਾਨ ਸੁਣਾ ਦਿੱਤਾ। ਲੋਕਾਂ ਨੇ ਸਮਾਜਿਕ ਕਾਰਜਾਂ, ਵਿਆਹ ਆਦਿ ਵਿੱਚ ਭੁਪੇਸ਼ ਦੇ ਪਰਿਵਾਰ ਨੂੰ ਬੁਲਾਉਣਾ ਬੰਦ ਕਰ ਦਿੱਤਾ ਗਿਆ। ਬਾਅਦ ਵਿੱਚ ਭੁਪੇਸ਼ ਦੇ ਪਰਿਵਾਰ ਵਾਲਿਆਂ ਨੇ ਜਦੋਂ ਸਮਾਜ ਦੇ ਲੋਕਾਂ ਨਾਲ ਸਮਾਜਿਕ ਬਾਇਕਾਟ ਵਾਪਸ ਲੈਣ ਦੀ ਅਪੀਲ ਕੀਤੀ ਤਾਂ ਉਨ੍ਹਾਂ ਨੇ ਅਜਿਹੀ ਬੇਤੁਕੀ ਸ਼ਰਤ ਰੱਖ ਦਿੱਤੀ।"
ਪੇਸ਼ੇ ਤੋਂ ਪ੍ਰਾਪਰਟੀ ਡੀਲਰ ਦਾ ਕੰਮ ਕਰ ਵਾਲੇ ਭੁਪੇਸ਼ ਯਾਦਵ ਕਹਿੰਦੇ ਹਨ ਕਿ ਪੰਚਾਇਤ ਦੇ ਫ਼ਰਮਾਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਵੱਡੀ ਨਮੋਸ਼ੀ ਝੱਲਣੀ ਪਈ।
ਉਹ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਨੂੰ ਮੁਹੱਲੇ ਵਿੱਚ ਹੋਣ ਵਾਲੇ ਭਗਵਤ ਕਥਾ ਦੇ ਸਮਾਗਮ ਵਿੱਚ ਵੀ ਨਹੀਂ ਸ਼ਾਮਲ ਹੋਣ ਦਿੱਤਾ ਗਿਆ ਸੀ।
ਪੰਚਾਇਤ ਵਿੱਚ ਪਿੰਡ ਅਤੇ ਸਮਾਜ ਦੇ ਕਈ ਲੋਕ ਸ਼ਾਮਿਲ ਹੋਏ ਸਨ ਪਰ ਇਸ ਬਾਰੇ ਫਿਲਹਾਲ ਕੋਈ ਵੀ ਕੁਝ ਦੱਸਣ ਲਈ ਤਿਆਰ ਨਹੀਂ ਹੈ।
ਨਾਮ ਨਾ ਦੱਸਣ ਦੀ ਸ਼ਰਤ 'ਤੇ ਇੱਕ ਬਜ਼ੁਰਗ ਨੇ ਸਿਰਫ਼ ਇੰਨਾਂ ਹੀ ਕਿਹਾ ਕਿ ਅਜਿਹੀ ਸ਼ਰਤ ਲਈ ਕੇਵਲ ਕੁਝ ਕੁ ਲੋਕ ਹੀ ਦਬਾਅ ਬਣਾ ਰਹੇ ਸਨ, ਨਾ ਕਿ ਸਮਾਜ ਦੇ ਸਾਰੇ ਲੋਕ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=Wm_HT5Tnhoc
https://www.youtube.com/watch?v=gj5UOrzuiCY
https://www.youtube.com/watch?v=m8VHiKQW9Fg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਚੀਨ ''ਚ ਕੋਰੋਨਾਵਾਇਰਸ ਤੋਂ ਡਰੀ ਭਾਰਤੀ ਕੁੜੀ ਨੇ ਮੰਗੀ ਮਦਦ- ''ਜੇ ਮੈਨੂੰ ਇੱਥੇ ਇਨਫੈਕਸ਼ਨ ਹੋ ਗਿਆ...
NEXT STORY