ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਮੁਲਕ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਘੱਟ ਕਰਕੇ ਦੱਸੀ ਜਾ ਰਹੀ ਹੈ ਜਾਂ ਟੈਸਟ ਘੱਟ ਕੀਤੇ ਜਾ ਰਹੇ ਹਨ, ਜਿਸ ਕਾਰਨ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ ਤੱਕ ਸਿਰਫ਼ 151 ਹੀ ਹੈ?
ਜੇ ਤੁਹਾਨੂੰ ਬੁਖ਼ਾਰ ਅਤੇ ਜ਼ੁਕਾਮ ਵਰਗੇ ਕੋਰੋਨਾਵਾਇਰਸ ਦੇ ਲੱਛਣ ਹਨ ਅਤੇ ਤੁਸੀਂ ਸਿੱਧੇ ਦਿੱਲੀ ਦੇ ਕਿਸੇ ਸਰਕਾਰੀ ਹਸਪਤਾਲ ਜਾ ਕੇ ਕੋਰੋਨਾਵਾਇਰਸ ਦੇ ਲਈ ਟੈਸਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਾਪਸ ਭੇਜ ਦਿੱਤਾ ਜਾਵੇਗਾ।
ਦਿੱਲੀ ਸਰਕਾਰ ਦੇ ਸਿਹਤ ਸਕੱਤਰ ਦੀ ਸਹਾਇਕ ਡਾਕਟਰ ਰੀਤੂ ਕਹਿੰਦੀ ਹੈ ਕਿ ਪਹਿਲਾਂ ਕੋਰੋਨਾਵਾਇਰਸ ਲਈ ਜਾਰੀ ਹੈਲਪਲਾਈਨ ਨੂੰ ਫ਼ੋਨ ਕਰਨਾ ਪਵੇਗਾ।
ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ
ਡਾਕਟਰ ਰੀਤੂ ਅੱਗੇ ਕਹਿੰਦੀ ਹੈ, ''ਜੇ ਤੁਹਾਨੂੰ ਕੋਰੋਨਾਵਾਇਰਸ ਤੋਂ ਪੀੜਤ ਹੋਣ ਦਾ ਸ਼ੱਕ ਹੈ ਤਾਂ ਤੁਸੀਂ ਪਹਿਲਾਂ ਹਸਪਤਾਲ ਜਾਣ ਦੀ ਥਾਂ ਹੈਲਪਲਾਈਨ ਨੂੰ ਫ਼ੋਨ ਕਰੋ। ਹੈਲਪਲਾਈਨ 'ਚ ਲੋਕ ਤੁਹਾਨੂੰ ਕਈ ਸਵਾਲ ਕਰਨਗੇ, ਜਿਵੇਂ ਕਿ, ਕੀ ਤੁਸੀਂ ਹਾਲ ਹੀ 'ਚ ਕੋਈ ਵਿਦੇਸ਼ ਯਾਤਰਾ ਕੀਤੀ ਸੀ ਜਾਂ ਕਿਸੇ ਅਜਿਹੇ ਵਿਅਕਤੀ ਦੇ ਨਾਲ ਸਮਾਂ ਬਿਤਾਇਆ ਸੀ ਜੋ ਹਾਲ ਹੀ 'ਚ ਵਿਦੇਸ਼ ਤੋਂ ਪਰਤਿਆ ਹੋਵੇ? ਜਾਂ ਫ਼ਿਰ ਇਸ ਬਿਮਾਰੀ ਨਾਲ ਪੀੜਤ ਕਿਸੇ ਵਿਅਕਤੀ ਨੂੰ ਮਿਲਿਆ ਹੋਵੇ? ਜੇ ਜਵਾਬ ਹਾਂ ਹੈ ਤਾਂ ਤੁਹਾਨੂੰ ਹਸਪਤਾਲ ਭੇਜ ਕੇ ਟੈਸਟ ਕਰਵਾਇਆ ਜਾਵੇਗਾ ਅਤੇ ਜੇ ਜਵਾਬ ਨਾਂਹ ਹੈ ਤਾਂ ਤੁਹਾਨੂੰ ਟੈਸਟ ਲਈ ਨਹੀਂ ਭੇਜਿਆ ਜਾਵੇਗਾ।''
ਡਾ. ਰੀਤੂ ਅੱਗੇ ਕਹਿੰਦੀ ਹੈ ਕਿ ਇਸ ਸਿਲਸਿਲੇ 'ਚ ਦਿੱਲੀ ਸਰਕਾਰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਫੰਡ ਕੀਤੀ ਸੰਸਥਾ ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ (ICMR) ਦੀਆਂ ਗਾਈਡਲਾਈਨਜ਼ ਮੁਤਾਬਕ ਕੰਮ ਕਰ ਰਹੀ ਹੈ।
https://www.youtube.com/watch?v=Ci3FiT46KH4
ICMR ਗਾਈਡਲਾਈਨਜ਼ 'ਚ ਕਿਹਾ ਗਿਆ ਹੈ, ''ਬਿਮਾਰੀ ਮੁੱਖ ਤੌਰ 'ਤੇ ਪ੍ਰਭਾਵਿਤ ਦੇਸਾਂ ਦੀ ਯਾਤਰਾ ਕਰਨ ਵਾਲੇ ਵਿਅਕਤੀਆਂ ਜਾਂ ਪੌਜ਼ੀਟਿਵ ਮਾਮਲਿਆਂ ਦੇ ਕਰੀਬੀ ਲੋਕਾਂ ਦੇ ਸੰਪਰਕ 'ਚ ਹੁੰਦੀ ਹੈ। ਇਸ ਲਈ ਸਾਰਿਆਂ ਦਾ ਟੈਸਟ ਨਹੀਂ ਕੀਤਾ ਜਾਣਾ ਚਾਹੀਦਾ।''
'ਟੈਸਟ ਹੀ ਘੱਟ ਹੋ ਰਹੇ ਹਨ'
ਕੋਰੋਨਾਵਾਇਰਸ ਦੇ ਲਈ ਭਾਰਤ 'ਚ ਕੇਂਦਰੀ ਹੈਲਪਲਾਈਨ ਨੰਬਰ ਹੈ 011-23978046 ਹੈ। ਇਸ ਤੋਂ ਇਲਾਵਾ ਹਰ ਸੂਬੇ ਦਾ ਵੱਖਰਾ-ਵੱਖਰਾ ਹੈਲਪਲਾਈਨ ਨੰਬਰ ਵੀ ਹੈ।
ਦਿੱਲੀ ਦੇ ਮਹਾਰਾਣੀ ਬਾਗ਼ ਦੀ ਸਵਾਤੀ ਨਾਂ ਦੀ ਔਰਤ ਕੁਝ ਦਿਨ ਪਹਿਲਾਂ ਬੁਖ਼ਾਰ ਅਤੇ ਖੰਘ ਤੋਂ ਪੀੜਤ ਹੋਣ ਤੋਂ ਬਾਅਦ ਰਾਮ ਮਨੋਹਰ ਲੋਹੀਆ ਹਸਪਤਾਲ ਗਈ ਤਾਂ ਜੋ ਕੋਰੋਨਾਵਾਇਰਸ ਦਾ ਟੈਸਟ ਕਰਵਾ ਸਕੇ।
ਉਹ ਇੱਕ ਗ਼ਰੀਬ ਪਰਿਵਾਰ ਤੋਂ ਹੈ ਅਤੇ ਹਾਲ ਹੀ ਵਿੱਚ ਬਿਹਾਰ ਤੋਂ ਪਰਤੀ ਸੀ। ਉਸ ਦਾ ਟੈਸਟ ਨਹੀਂ ਕੀਤਾ ਗਿਆ। ਹਸਪਤਾਲ ਵਾਲਿਆਂ ਨੇ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ “ਉਸ ਨੇ ਵਿਦੇਸ਼ ਯਾਤਰਾ ਨਹੀਂ ਕੀਤੀ ਸੀ ਅਤੇ ਬੁਖ਼ਾਰ-ਖੰਘ ਹੋਣਾ ਜ਼ਰੂਰੀ ਨਹੀਂ ਕਿ ਕੋਰੋਨਾਵਾਇਰਸ ਹੋਵੇ।''
ਸਿਹਤ ਮਾਹਿਰ ਕੋਰੋਨਾਵਾਇਰਸ ਦਾ ਟੈਸਟ ਕਰਨ ਦੀ ਸਰਕਾਰ ਦੀ ਇਸ ਪ੍ਰਣਾਲੀ ਤੋਂ ਚਿੰਤਤ ਹਨ। ਉਨ੍ਹਾਂ ਮੁਤਾਬਕ ਇੱਕ ਅਰਬ ਤੋਂ ਵੱਧ ਆਬਾਦੀ ਵਾਲੇ ਦੇਸ ਭਾਰਤ ਵਿੱਚ ਟੈਸਟ ਬਹੁਤ ਘੱਟ ਕੀਤੇ ਜਾ ਰਹੇ ਹਨ।
ਟੈਸਟ ਦਾ ਤਰੀਕਾ
ਏਸ਼ੀਆ ਅਤੇ ਓਸ਼ਿਨੀਆ 'ਚ ਮੈਡੀਕਲ ਸੰਘ ਦੀ ਸੰਸਥਾ (CMAAO) ਦੇ ਪ੍ਰਧਾਨ ਡਾਕਟਰ ਕੇਕੇ ਅੱਗਰਵਾਲ ਇਸ ਤਰੀਕੇ ਨਾਲ ਸਹਿਮਤ ਨਹੀਂ ਹਨ।
ਉਹ ਕਹਿੰਦੇ ਹਨ, ''ਇਹ ਤਰੀਕਾ ਸੀਮਤ ਕਰਨ ਵਾਲਾ ਹੈ। ਦੱਖਣੀ ਕੋਰੀਆ, ਹੌਂਗਕੌਂਗ ਅਤੇ ਸਿੰਗਾਪੁਰ 'ਚ ਲਿਬਰਲ ਤਰੀਕਾ ਅਪਣਾਇਆ ਗਿਆ ਹੈ ਜਿੱਥੇ ਕੋਰੋਨਾਵਾਇਰਸ ਦੇ ਲੱਛਣ ਵਾਲੇ ਹਰ ਮਰੀਜ਼ ਦਾ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਤੁਰੰਤ ਟੈਸਟ ਕੀਤਾ ਜਾਂਦਾ ਹੈ।''
ਡਾਕਟਰ ਅਗਰਵਾਲ ਦੀ ਸੰਸਥਾ 'ਚ ਦੱਖਣ ਕੋਰੀਆ ਵੀ ਸ਼ਾਮਲ ਹੈ ਜਿੱਥੋਂ ਦੇ ਡਾਕਟਰਾਂ ਨਾਲ ਉਹ ਲਗਾਤਾਰ ਸੰਪਰਕ ਵਿੱਚ ਹਨ। ਉਹ ਚਾਹੁੰਦੇ ਹਨ ਕਿ ਭਾਰਤ 'ਚ ਵੀ ਦੱਖਣ ਕੋਰੀਆ ਦਾ ਮਾਡਲ ਅਪਣਾਇਆ ਜਾਵੇ।
ਤਾਂ ਕੀ ਇਸ ਗੱਲ ਦੀ ਸੰਭਾਵਨਾ ਹੈ ਕਿ ਭਾਰਤ 'ਚ ਕੋਰੋਨਾਵਾਇਰਸ ਦੀ ਰਿਪੋਰਟਿੰਗ ਘੱਟ ਕਰਕੇ ਦੱਸੀ ਜਾ ਰਹੀ ਹੈ?
ਡਾ. ਅੱਗਰਵਾਲ ਕਹਿੰਦੇ ਹਨ, ''ਮੈਂ ਇਹ ਨਹੀਂ ਕਹਾਂਗਾ। ਘੱਟ ਕਰਕੇ ਦੱਸਣ ਦਾ ਮਤਲਬ ਇਹ ਹੋਇਆ ਕਿ ਜੇ ਮਾਮਲੇ 100 ਹਨ ਤਾਂ ਤੁਸੀਂ 60 ਦੀ ਜਾਣਕਾਰੀ ਦੇ ਰਹੇ ਹੋ। ਇੱਥੇ ਤਾਂ ਟੈਸਟ ਹੀ ਘੱਟ ਕਰਵਾਏ ਜਾ ਰਹੇ ਹਨ ਜਿਸ ਕਾਰਨ ਘੱਟ ਮਾਮਲੇ ਸਾਹਮਣੇ ਆ ਰਹੇ ਹਨ।''
ਡਾ. ਅੱਗਰਵਾਲ ਦੇ ਅੰਦਾਜ਼ੇ ਮੁਤਾਬਤ ਜੇ ਭਾਰਤ ਦੱਖਣੀ ਕੋਰੀਆ ਦਾ ਮਾਡਲ ਅਪਣਾਏ ਤਾਂ ਮਾਮਲਿਆਂ ਦੀ ਗਿਣਤੀ 5000 ਤੱਕ ਪਹੁੰਚ ਸਕਦੀ ਹੈ।
ਉਹ ਕਹਿੰਦੇ ਹਨ, ''ਜ਼ਿਆਦਾ ਮਾਮਲੇ ਸਾਹਮਣੇ ਆਉਣ ਨਾਲ ਪਰੇਸ਼ਾਨੀ ਕੀ ਹੈ?, ਇਹ ਕੋਈ ਬੁਰੀ ਗੱਲ ਨਹੀਂ ਹੋਵੇਗੀ।''
ਦੱਖਣੀ ਕੋਰੀਆ 'ਚ ਹਰ 50 ਲੱਖ ਆਬਾਦੀ 'ਤੇ 3692 ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਇਟਲੀ 'ਚ ਹਰ 10 ਲੱਖ ਆਬਾਦੀ 'ਤੇ 826 ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ।
ਪਰ ਭਾਰਤ ਵਿੱਚ ਹੁਣ ਤੱਕ ਕੁਝ ਹਜ਼ਾਰ ਲੋਕਾਂ ਦਾ ਹੀ ਟੈਸਟ ਗਿਆ ਹੈ। ਦੇਸ ਵਿੱਚ ਕੋਰੋਨਾਵਾਇਰਸ ਦੇ ਲਈ ਟੈਸਟ ਕਰਨ ਦੀ ਕਿੱਟ ਦੀ ਗਿਣਤੀ ਆਬਾਦੀ ਦੇ ਹਿਸਾਬ ਨਾਲ ਬਹੁਤ ਹੀ ਘੱਟ ਹੈ।
ਇਸ ਭਿਆਨਕ ਬਿਮਾਰੀ ਨਾਲ ਹੁਣ ਤੱਕ ਭਾਰਤ ਵਿੱਚ ਤਿੰਨ ਮੌਤਾਂ ਹੋ ਚੁੱਕੀਆਂ ਹਨ। ਪੂਰੀ ਦੁਨੀਆਂ ਵਿੱਚ ਇਸ ਬਿਮਾਰੀ ਨੇ ਹੁਣ ਤੱਕ 6,000 ਤੋਂ ਵੱਧ ਲੋਕਾਂ ਦੀ ਜਾਨ ਲਈ ਹੈ।
ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ 31 ਮਾਰਚ ਤੱਕ ਜਿਮ, ਸਿਨੇਮਾ ਹਾਲ, ਸ਼ੌਪਿੰਗ ਮਾਲਜ਼, ਕਲੱਬ ਅਤੇ 50 ਤੋਂ ਵੱਧ ਲੋਕਾਂ ਦੀ ਭੀੜ 'ਤੇ ਪਾਬੰਦੀ ਲਗਾਈ ਹੈ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=QqPjwenWSGs&t=44s
https://www.youtube.com/watch?v=g6JP3cBwmGI&t=37s
https://www.youtube.com/watch?v=K4IK__bGBEk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਨਿਰਭਿਆ ਗੈਂਗਰੇਪ: ਕੀ ਫਾਂਸੀ ਦੇਣ ਤੋਂ ਪਹਿਲਾਂ ਪੁੱਛੀ ਜਾਂਦੀ ਹੈ ਆਖ਼ਰੀ ਇੱਛਾ?
NEXT STORY