ਜੇਕਰ ਤੁਹਾਨੂੰ ਬੰਗਲਾ ਕਹਾਣੀਆਂ ਦਾ ਸ਼ੌਂਕ ਨਾ ਹੋਵੇ, ਤਾਂ ਹੋ ਸਕਦਾ ਹੈ ਕਿ ਤੁਹਾਨੂੰ 'ਫੇਲੂਦਾ' ਬਾਰੇ ਵੀ ਜਾਣਕਾਰੀ ਨਾ ਹੋਵੇ।
ਇਸ ਲਈ ਪਹਿਲਾਂ ਤੁਹਾਨੂੰ 'ਫੇਲੂਦਾ' ਬਾਰੇ ਦੱਸਾਂਗੇ। ਬੰਗਲਾ ਫਿਲਮਕਾਰ ਸਤਿਆਜੀਤ ਰੇ ਦਾ ਨਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ।
ਇਹ ਫੇਲੂਦਾ ਉਨ੍ਹਾਂ ਦੀਆਂ ਫ਼ਿਲਮਾਂ ਦਾ ਇੱਕ ਪਾਤਰ ਰਿਹਾ ਹੈ ਤੇ ਕਈ ਕਹਾਣੀਆਂ ਦਾ ਹਿੱਸਾ ਵੀ।
ਇਹ ਪਾਤਰ ਬੰਗਾਲ ਵਿੱਚ ਰਹਿਣ ਵਾਲਾ ਇੱਕ ਪ੍ਰਾਇਵੇਟ ਜਾਸੂਸ ਹੈ, ਜੋ ਖੋਜ ਕਰਕੇ ਹਰ ਸਮੱਸਿਆ ਦਾ ਹਲ ਲੱਭ ਹੀ ਲੈਂਦਾ ਹੈ।
ਕੁਝ ਬਿਓਮਕੇਸ਼ ਬਕਸ਼ੀ ਵਰਗਾ।
ਜਿਵੇਂ ਹੀ ਤੁਸੀਂ ਇਨ੍ਹਾਂ ਬਾਰੇ ਗੂਗਲ ਕਰੋਗੇ ਤਾਂ ਤੁਹਾਨੂੰ ਕਈ ਵੱਡੀਆਂ ਫ਼ਿਲਮੀ ਹਸਤੀਆਂ ਦੇ ਨਾਂ ਮਿਲ ਜਾਣਗੇ ਜੋ ਫੇਲੁਦਾ ਦੀ ਭੂਮਿਕਾ ਨਿਭਾ ਚੁੱਕੇ ਹਨ। ਪਰ ਅੱਜ ਅਸੀਂ ਸਤਿਆਜੀਤ ਰੇ ਦੀ 'ਫੇਲੂਦਾ' ਦੀ ਗੱਲ ਨਹੀਂ ਕਰ ਰਹੇ।
ਅੱਜ ਅਸੀਂ ਤੁਹਾਨੂੰ ਇਹ ਦਸਾਂਗੇ ਕਿ ਕੋਰੋਨਾਵਾਇਰਸ ਦੇ ਚਲਦਿਆਂ 'ਫੇਲੂਦਾ' ਕਿਉਂ ਚਰਚਾ ਵਿੱਚ ਹੈ।
ਕੋਰੋਨਾ 'ਫੇਲੂਦਾ' ਟੈਸਟ ਕਿੱਟ
ਦਰਅਸਲ, ਟੈਸਟਿੰਗ ਨੂੰ ਲੈ ਕੇ ਭਾਰਤ ਸਰਕਾਰ ਨੇ ਇੱਕ ਨਵਾਂ ਦਾਅਵਾ ਕੀਤਾ ਹੈ। ਕੋਰੋਨਾਵਾਇਰਸ ਦੇ ਟੈਸਟ ਨੂੰ ਲੈ ਕੇ ਰੋਜ਼ ਖ਼ਬਰਾਂ ਆ ਰਹੀਆਂ ਹਨ।
ਕਦੇ ਦੇਸ ਵਿੱਚ ਟੈਸਟਿੰਗ ਦੀ ਸੰਖਿਆ ਨੂੰ ਲੈ ਕੇ ਵਿਵਾਦ ਹੁੰਦਾ ਹੈ, ਤੇ ਕਦੇ ਕਿੱਟ ਦੇ ਮੁੱਲ ਨੂੰ ਲੈਕੇ।
ਪਰ ਜੇ ਸਾਰਾ ਕੁਝ ਠੀਕ ਰਿਹਾ ਤਾਂ, ਭਾਰਤ ਸਰਕਾਰ ਦਾ ਨਵਾਂ ਦਾਅਵਾ ਦੁਨੀਆਂ ਵਿੱਚ ਗਦਰ ਮਚਾ ਸਕਦਾ ਹੈ।
ਵਿਗਿਆਨਕ ਅਤੇ ਉਦਯੋਗਿਕ ਖੋਜ ਕਾਊਂਸਿਲ (CSIR), ਨੇ ਇੱਕ ਨਵੇਂ ਤਰੀਕੇ ਦੀ ਟੈਸਟ ਕਿਟ ਬਣਾਉਣ ਦਾ ਦਾਅਵਾ ਕੀਤਾ ਹੈ।
ਇਸ ਵਿੱਚ ਇੱਕ ਪਤਲੀ ਜਿਹੀ ਸਟ੍ਰਿਪ ਹੋਵੇਗੀ, ਜਿਸ 'ਤੇ ਦੋ ਕਾਲੀਆਂ ਧਾਰੀਆਂ ਦੇਖਦੇ ਸਾਰ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕੋਰੋਨਾ ਪੌਜ਼ਿਟਿਵ ਹੋ।
ਸੀਐਸਆਈਆਰ ਦੇ ਅਨੁਸਾਰ, ਸੁਣਨ ਵਿੱਚ ਇਹ ਜਿਨ੍ਹਾਂ ਸੌਖਾ ਲੱਗ ਰਿਹਾ ਹੈ, ਕਰਨ ਵਿੱਚ ਵੀ ਉਨ੍ਹਾਂ ਹੀ ਸੌਖਾ ਹੋਵੇਗਾ।
https://twitter.com/COVIDNewsByMIB/status/1257707714970415105
ਸੀਐਸਆਈਆਰ, ਵਿਗਿਆਨ ਅਤੇ ਤਕਨੀਕ ਮੰਤਰਾਲੇ ਦੇ ਹੇਠ ਕੰਮ ਕਰਦਾ ਹੈ।
ਇਹ ਤਕਨੀਕ ਦੋ ਵਿਗਿਆਨੀਆਂ ਦੁਆਰਾ ਤਿਆਰ ਕੀਤੀ ਗਈ ਹੈ।
ਇਸ ਤਕਨੀਕ ਨੂੰ ਅੱਗੇ ਵਧਾਉਣ ਲਈ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਟਾਟਾ ਕੰਪਨੀ ਨਾਲ ਇਸ ਨੂੰ ਬਣਾਉਣ ਲਈ ਸਮਝੌਤਾ ਵੀ ਕਰ ਲਿਆ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਇਸ ਨਾਲ ਸਮੂਹਾਂ ਵਿੱਚ ਟੈਸਟ ਕਰਨਾ ਸੌਖਾ ਹੋਵੇਗਾ।
ਇਹ ਟੈਸਟ ਕਿਵੇਂ ਕੰਮ ਕਰੇਗਾ
ਬੀਬੀਸੀ ਨਾਲ ਗੱਲ ਕਰਦਿਆਂ ਸੀਐਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਮਾਂਡੇ ਨੇ ਕਿਹਾ, “ਇਹ ਪੇਪਰ 'ਤੇ ਹੋਣ ਵਾਲਾ ਡਾਇਗਨੌਸਟਿਕ ਟੈਸਟ ਹੈ, ਜਿਸ ਉੱਤੇ ਇੱਕ ਸੋਲੂਸ਼ਨ ਲੱਗਾ ਹੋਇਆ ਹੈ।
ਕੋਰੋਨਾਵਾਇਰਸ ਦੇ RNA ਨੂੰ ਕੱਢਣ ਮਗਰੋਂ, ਇਸ ਕਾਗਜ਼ ਉੱਤੇ ਇੱਕ ਖਾਸ ਕਿਸਮ ਦਾ ਬੈਂਡ ਦੇਖਣ ਨੂੰ ਮਿਲਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮਰੀਜ਼ ਕੋਰੋਨਾਵਾਇਰਸ ਪੌਜ਼ਿਟਿਵ ਹੈ ਜਾਂ ਨਹੀਂ।
ਇਸ ਪੇਪਰ ਸਟ੍ਰਿਪ ਟੈਸਟ ਕਿੱਟ ਨੂੰ ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੀਗਰੇਟਿਵ ਬਾਇਓਲੋਜੀ ਦੇ ਦੋ ਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ।
ਦੇਬਜਯੋਤੀ ਚੱਕਰਵਰਤੀ ਅਤੇ ਸੌਵਿਕ ਮੈਤੀ - ਇਹ ਦੋਵੇਂ ਬੰਗਾਲ ਦੇ ਰਹਿਣ ਵਾਲੇ ਹਨ ਅਤੇ ਇਕੱਠੇ ਕੰਮ ਕਰਦੇ ਹਨ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਸੌਵਿਕ ਮੈਤੀ ਨੇ ਦੱਸਿਆ ਕਿ ਇਸ ਪੱਟੀ ‘ਤੇ ਦੋ ਬੈਂਡ ਹੋਣਗੇ।
ਪਹਿਲਾ ਕੰਟਰੋਲ ਬੈਂਡ ਹੈ, ਇਸ ਬੈਂਡ ਦਾ ਰੰਗ ਬਦਲਣ ਦਾ ਅਰਥ ਹੋਵੇਗਾ ਕਿ ਸਟ੍ਰਿਪ ਦੀ ਵਰਤੋਂ ਸਹੀ ਤਰ੍ਹਾਂ ਨਾਲ ਕੀਤੀ ਗਈ ਹੈ।
ਦੂਜਾ, ਟੈਸਟ ਬੈਂਡ ਹੈ, ਇਸ ਬੈਂਡ ਦਾ ਰੰਗ ਬਦਲਣ ਦਾ ਅਰਥ ਹੋਵੇਗਾ ਕਿ ਮਰੀਜ਼ ਕੋਰੋਨਾਵਾਇਰਸ ਪੌਜ਼ਿਟਿਵ ਹੈ। ਜੇ ਕੋਈ ਬੈਂਡ ਨਹੀਂ ਦਿਖਦਾ, ਤਾਂ ਮਰੀਜ਼ ਕੋਰੋਨਾਵਾਇਰਸ ਨੈਗੇਟਿਵ ਮੰਨਿਆ ਜਾਵੇਗਾ।
ਫੇਲੂਦਾ (FELUDA) ਨਾਮ ਕਿਉਂ?
ਖਾਸ ਗੱਲ ਇਹ ਹੈ ਕਿ ਇਹ ਟੈਸਟ ਨਾ ਤਾਂ ਇਕ ਰੈਪਿਡ ਟੈਸਟ ਹੈ ਅਤੇ ਨਾ ਹੀ RT-PCR ਟੈਸਟ। ਇਹ ਤੀਜੀ ਕਿਸਮ ਦਾ RNA ਅਧਾਰਤ ਟੈਸਟ ਹੈ।
ਸਤਿਆਜੀਤ ਰੇ ਦੀਆਂ ਫਿਲਮਾਂ ਦੇ ਜਾਸੂਸ ਪਾਤਰ ਵਾਂਗ, ਇਸ ਟੈਸਟ ਦਾ ਨਾਮ ਵੀ 'ਫੇਲੂਦਾ' ਰੱਖਿਆ ਗਿਆ ਹੈ।
ਹਾਲਾਂਕਿ, ਇਹ ਨਾਮ ਇੱਕ ਇਤਫ਼ਾਕ ਹੈ ਕਿਉਂਕਿ ਇਸ ਟੈਸਟ ਵਿੱਚ ਵਰਤੀ ਗਈ ਖੋਜ ਤਕਨੀਕ FNCAS9 EDITOR LINKED UNIFORM DETECTION ASSAY (FELUDA) ਹੈ।
ਪਰ ਸੌਵਿਕ ਅਨੁਸਾਰ ਇਹ ਸਤਿਆਜੀਤ ਰੇ ਦੇ ਫੇਲੂਦਾ ਪਾਤਰ ਵਰਗਾ ਵੀ ਹੈ। ਉਨ੍ਹਾਂ ਦੀਆਂ ਫਿਲਮਾਂ ਦੀ ਤਰ੍ਹਾਂ, ਇਹ ਫੇਲੂਦਾ ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਜਾਸੂਸ ਵਾਂਗ ਲੱਭ ਲਵੇਗਾ।
ਭਾਰਤ ਵਿੱਚ ਸਭ ਤੋਂ ਪਹਿਲਾਂ ਵਰਤੋਂ
ਡਾ. ਸ਼ੇਖਰ ਮਾਂਡੇ ਦੇ ਅਨੁਸਾਰ, "ਹੋਰ ਦੇਸਾਂ ਵਿੱਚ ਵੀ ਇਸ ਤਰ੍ਹਾਂ ਦੇ ਪੇਪਰ ਟੈਸਟ 'ਤੇ ਕੰਮ ਹੋਇਆ ਹੈ। ਪਰ ਸਾਡਾ ਕੰਮ ਦੂਜੇ ਦੇਸਾਂ ਨਾਲੋਂ ਥੋੜ੍ਹਾ ਵੱਖਰਾ ਹੈ। ਇਸ ਦਾ ਕਾਰਨ ਹੈ ਕਿ ਅਸੀਂ ਇਸ ਟੈਸਟ ਵਿੱਚ ਦੂਜਾ ਐਨਜ਼ਾਇਮ ਵਰਤ ਰਹੇ ਹਾਂ।"
"ਇਸ ਟੈਸਟ ਵਿੱਚ ਵਰਤੀ ਜਾਣ ਵਾਲੀ ਤਕਨੀਕ ਨੂੰ CRISPR- CAS9 ਤਕਨੀਕ ਕਹਿੰਦੇ ਹਨ। ਬਾਕੀ ਦੇਸ ਇਸ ਟੈਸਟ ਵਿੱਚ CAS9 ਦੀ ਥਾਂ CAS12 ਤੇ CAS13 ਦੀ ਵਰਤੋਂ ਕਰ ਰਹੇ ਹਨ।”
ਉਹ ਦੱਸਦੇ ਹਨ, "ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿੱਚ ਵੀ ਅਜਿਹੇ ਟੈਸਟ 'ਤੇ ਕੰਮ ਕੀਤਾ ਗਿਆ ਹੈ, ਪਰ ਉਹ ਅਜੇ ਇਸ ਦੀ ਵਰਤੋਂ ਕੋਰੋਨਾਵਾਇਰਸ ਟੈਸਟ ਲਈ ਨਹੀਂ ਕਰ ਰਹੇ ਹਨ।"
ਡਾ. ਮਾਂਡੇ ਅਨੁਸਾਰ ਇਹ ਟੈਸਟ ਮਈ ਦੇ ਮਹੀਨੇ ਦੇ ਅੰਤ ਤੱਕ ਭਾਰਤ ਵਿੱਚ ਸ਼ੁਰੂ ਹੋ ਸਕਦੇ ਹਨ।
ਇਸ ਟੈਸਟ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਮਾਂਡੇ ਕਹਿੰਦੇ ਹਨ ਕਿ ਭਾਰਤ ਵਿੱਚ ਵਰਤੇ ਗਏ RT-PCR ਟੈਸਟ ਵਾਂਗ, ਇਸ ਟੈਸਟ ਦੇ ਨਤੀਜੇ ਵੀ ਸਹੀ ਆ ਰਹੇ ਹਨ।
ਕਿੰਨੇ ਦਿਨਾਂ ਵਿੱਚ ਤਿਆਰ ਹੋਇਆ
ਭਾਰਤ ਦੇ ਵਿਗਿਆਨੀ 28 ਜਨਵਰੀ ਤੋਂ ਇਸ ਕੰਮ ਵਿੱਚ ਲੱਗ ਗਏ ਸਨ।
ਇਸ ਟੈਸਟ ਨੂੰ ਬਣਾਉਣ ਵਾਲੇ ਵਿਗਿਆਨੀ ਸੌਵਿਕ ਦੇ ਅਨੁਸਾਰ, ਉਨ੍ਹਾਂ ਨੇ ਇਹ ਟੈਸਟ ਕਿਟ ਨੂੰ 4 ਅਪ੍ਰੈਲ ਦੇ ਆਸ ਪਾਸ ਤਿਆਰ ਕਰ ਲਿਆ ਸੀ।
ਉਨ੍ਹਾਂ ਦੱਸਿਆ, "ਪਰ ਇਸ ਕਿੱਟ ਦੇ ਵੱਡੇ ਉਤਪਾਦਨ ਲਈ, ਸਾਨੂੰ ਕਿਸੇ ਕੰਪਨੀ ਦੇ ਸਾਥ ਦੀ ਜ਼ਰੂਰਤ ਸੀ। ਫਿਰ ਇਸ ਲਈ ਟੈਂਡਰ ਕੱਢੇ ਗਏ ਅਤੇ ਬਾਕੀ ਪ੍ਰਵਾਨਗੀ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਇਕ ਮਹੀਨੇ ਦਾ ਸਮਾਂ ਲੱਗ ਗਿਆ।”
ਰੈਪਿਡ ਟੈਸਟ ਕਿੱਟ ਨਾਲੋਂ ਕਿੰਨਾ ਵਧੀਆ
ਹਾਲ ਹੀ ਵਿੱਚ, ਭਾਰਤ ਨੇ ਚੀਨ ਤੋਂ ਰੈਪਿਡ ਟੈਸਟ ਕਿੱਟਾਂ ਮੰਗਵਾਈਆਂ ਸਨ, ਜਿਸ ਵਿੱਚ ਨਤੀਜੇ ਠੀਕ ਨਹੀਂ ਆਏ।
ਜਦੋਂ ਤਿੰਨ ਸੂਬਿਆੰ ਦੀਆੰ ਸਰਕਾਰਾਂ ਨੇ ਸ਼ਿਕਾਇਤ ਕੀਤੀ ਤਾਂ ਆਈਸੀਐਮਆਰ ਨੇ ਟੈਸਟ ਕਿੱਟ ਦੀ ਆਪ ਜਾਂਚ ਕੀਤੀ।
ਉਨ੍ਹਾਂ ਦੀ ਜਾਂਚ ਵਿੱਚ ਫੇਲ੍ਹ ਹੋਣ ਤੋੰ ਬਾਅਦ ਭਾਰਤ ਨੇ ਉਹ ਕਿੱਟਾਂ ਚੀਨ ਨੂੰ ਵਾਪਸ ਕਰ ਦਿੱਤੀਆਂ। ਭਾਰਤ ਸਰਕਾਰ ਟੈਸਟਿੰਗ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਰੈਪਿਡ ਟੈਸਟ ਕਿੱਟਾਂ ਦੇਸ ਵਿੱਚ ਲਿਆਉਣਾ ਚਾਹੁੰਦੀ ਸੀ।
ਪਰ ਕੀ ਇਸ ਪੇਪਰ ਟੈਸਟ ਕਿੱਟ ਦੇ ਬਾਅਦ ਇੱਕ ਰੈਪਿਡ ਟੈਸਟ ਕਿੱਟ ਦੀ ਜ਼ਰੂਰਤ ਨਹੀਂ ਪਵੇਗੀ?
ਇਸ 'ਤੇ, ਡਾ. ਮਾਂਡੇ ਕਹਿੰਦੇ ਹਨ, "ਇਹ ਟੈਸਟ ਕਿੱਟ ਕਿਸੇ ਨਾਲੋਂ ਚੰਗੀ ਜਾਂ ਮਾੜੀ ਨਹੀਂ ਹੈ। ਦਰਅਸਲ, RT-PCR ਟੈਸਟ ਕਰਵਾਉਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਉਸ ਦੀ ਕੀਮਤ ਵੀ ਬਹੁਤ ਜ਼ਿਆਦਾ ਹੈ।”
“ਪੇਪਰ ਟੈਸਟ ਵਿੱਚ ਘੱਟ ਸਮਾਂ ਲੱਗਦਾ ਹੈ ਅਤੇ ਇਸ ਦੀ ਕੀਮਤ ਵੀ ਬਹੁਤ ਘੱਟ ਹੋਵੇਗੀ।”
ਪੇਪਰ ਟੈਸਟ ਵਿੱਚ ਨਮੂਨੇ ਲੈਣ ਤੋਂ ਲੈ ਕੇ ਨਤੀਜਾ ਆਉਣ ਤੱਕ ਇੱਕ ਤੋਂ ਦੋ ਘੰਟੇ ਦਾ ਸਮਾਂ ਲਗੇਗਾ। ਕੀਮਤ ਬਾਰੇ ਗੱਲ ਕਰਦਿਆਂ, ਡਾ. ਮਾਂਡੇ ਨੇ ਕਿਹਾ ਕਿ ਜੇ ਵੱਡੇ ਪੱਧਰ 'ਤੇ ਉਤਪਾਦਨ ਹੁੰਦਾ ਹੈ, ਤਾਂ ਇੱਕ ਟੈਸਟ ਕਿੱਟ ਦੀ ਕੀਮਤ ਲਗਭਗ 300-500 ਰੁਪਏ ਹੋਵੇਗੀ।
ਆਉਣ ਵਾਲੇ ਦਿਨਾਂ ਵਿੱਚ ਭਾਰਤ ਇਸ ਟੈਸਟ ਕਿੱਟ ਦਾ ਕਿੰਨਾ ਉਤਪਾਦਨ ਕਰਨ ਜਾ ਰਿਹਾ ਹੈ, ਇਸ ਬਾਰੇ ਡਾ. ਮਾਂਡੇ ਨੇ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ।
ਪਰ ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਵੇਗਾ ਅਤੇ ਜ਼ਿਆਦਾ ਟੈਸਟ ਕਰਨ ਦੀ ਲੋੜ ਪਵੇਗੀ। "ਦੋਵਾਂ ਸੂਰਤਾਂ ਵਿੱਚ ਅਸੀਂ ਭਾਰਤ ਦੀ ਮੰਗ ਨੂੰ ਪੂਰਾ ਕਰ ਸਕਾਂਗੇ।"
ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਵੀ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਭਾਰਤ ਕੋਲ ਅਗਲੇ ਦੋ ਮਹੀਨਿਆਂ ਵਿੱਚ ਰੋਜ਼ਾਨਾ ਪੰਜ ਲੱਖ ਟੈਸਟ ਕਰਨ ਦੀ ਸਮਰੱਥਾ ਹੋਵੇਗੀ।
ਲੋੜ ਪੈਣ 'ਤੇ ਟੈਸਟਿੰਗ ਰਣਨੀਤੀ ਵਿੱਚ ਬਦਲਾ ਲਿਆ ਕੇ ਸਾਰਿਆਂ ਲਈ ਟੈਸਟ ਕਰਵਾਉਣੇ ਪਏ, ਤਾਂ ਭਾਰਤ ਦੀ ਇਸ ਲਈ ਵੀ ਪੂਰੀ ਤਿਆਰੀ ਹੈ।
ਇਸ ਸਮੇਂ ਭਾਰਤ ਵਿੱਚ RT-PCR ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਨਤੀਜੇ 6 ਘੰਟਿਆਂ ਵਿੱਚ ਆਉਣ ਦਾ ਦਾਅਵਾ ਕੀਤਾ ਜਾਂਦਾ ਹੈ।
ਪਰ ਫਿਲਹਾਲ ਲੋਕਾਂ ਨੂੰ ਕੋਰੋਨਾਵਾਇਰਸ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਲਈ ਇੱਕ ਤੋਂ ਦੋ ਦਿਨਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।
ਕੀ ਘਰ ਵਿੱਚ ਹੋਣਗੇ ਟੈਸਟ?
ਇਸ ਸਵਾਲ ਦੇ ਜਵਾਬ ਵਿੱਚ, ਸੌਵਿਕ ਕਹਿੰਦੇ ਹਨ, "ਅਜਿਹਾ ਨਹੀਂ ਹੈ। ਸਭ ਤੋਂ ਪਹਿਲਾਂ ਬਿਮਾਰੀ ਨੂੰ ਸਮਝਣ ਦੀ ਲੋੜ ਹੈ। ਇਹ ਵਾਇਰਸ ਨਾਲ ਫੈਲਦਾ ਹੈ, ਇਸ ਲਈ ਇਸ ਬਿਮਾਰੀ ਦੇ ਨਮੂਨੇ ਲੈਣ ਦੀ ਪ੍ਰਕਿਰਿਆ ਵਿੱਚ ਬਹੁਤ ਸਾਵਧਾਨੀ ਵਰਤਨੀ ਪੈਂਦੀ ਹੈ। ਫਿਰ ਨਮੂਨਿਆਂ ਤੋਂ RNA ਕੱਢਣ ਦੀ ਪ੍ਰਕਿਰਿਆ ਵੀ ਬਹੁਤ ਔਖੀ ਹੈ।”
"ਇਹ ਟੈਸਟ ਲੈਬ ਵਿੱਚ ਹੀ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਲਈ ਵਿਸ਼ੇਸ਼ ਮਸ਼ੀਨਾਂ ਵੀ ਵਰਤੀਆਂ ਜਾਂਦੀਆਂ ਹਨ। ਇਸ ਲਈ ਮੈਡੀਕਲ ਪੇਸ਼ੇ ਨਾਲ ਜੁੜੇ ਲੋਕ ਹੀ ਇਹ ਟੈਸਟ ਕਰ ਸਕਦੇ ਹਨ।”
ਇਸ ਟੈਸਟ ਵਿੱਚ ਵੀ, ਨੱਕ ਅਤੇ ਮੂੰਹ ਤੋਂ ਸਵੈਬ ਲਿਆ ਜਾਂਦਾ ਹੈ, ਜੋ ਬਫਰ ਟ੍ਰਾਂਸਪੋਰਟ ਸਮਗਰੀ ਵਿੱਚ ਇੱਕਠਾ ਕੀਤਾ ਜਾਂਦਾ ਹੈ। ਇਸ ਸਮਗਰੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਵਾਇਰਸ ਨਵੇਂ ਨਹੀਂ ਬਣਦੇ।
ਫਿਰ ਨਮੂਨਿਆਂ ਨੂੰ ਲੈਬ ਵਿੱਚ ਲਿਆਇਆ ਜਾਂਦਾ ਹੈ। RNA ਕੱਢਣ ਮਗਰੋੰ ਜਾੰਚ ਕੀਤੀ ਜਾਂਦੀ ਹੈ।
ਇਹ ਟੈਸਟ ਦੇਸ ਵਿੱਚ ਕਿਸੇ ਵੀ ਪੈਥੋਲੋਜੀ ਲੈਬ ਵਿੱਚ ਕੀਤੇ ਜਾ ਸਕਦੇ ਹਨ।
ਪਰ ਭਾਰਤ ਨੂੰ ਮਈ ਦੇ ਅੰਤ ਤੱਕ ਇੰਤਜ਼ਾਰ ਕਰਨਾ ਪਵੇਗਾ, ਜਦੋਂ ਇਹ ਟੈਸਟ ਕਿੱਟ ਲੈਬਾਂ ਵਿੱਚ ਉਪਲਬਧ ਹੋਣਗੀਆਂ।
ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=HbVNJF2Z6kE
https://www.youtube.com/watch?v=ZPLr0rSs5bg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9ec746af-3a1b-489f-83c2-f91b1ff05c7a','assetType': 'STY','pageCounter': 'punjabi.india.story.52586916.page','title': 'ਕੋਰੋਨਾਵਾਇਰਸ ਦਾ ਟੈਸਟ: ਭਾਰਤ ਦੇ ਇਹ ਦੋ ਵਿਗਿਆਨੀ ਕੀ \'ਕਮਾਲ\' ਕਰਨ ਵਾਲੇ ਹਨ','author': 'ਸਰੋਜ ਸਿੰਘ','published': '2020-05-09T03:45:39Z','updated': '2020-05-09T03:45:39Z'});s_bbcws('track','pageView');

ਕੋਰੋਨਾਵਾਇਰਸ: ਉਹ ਮਰੀਜ਼ ਜਿਸ ਦਾ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਹਸਪਤਾਲ ਸਟਾਫ਼ ਨੇ ਵਿਆਹ ਕਰਾਇਆ-5 ਅਹਿਮ...
NEXT STORY