ਹੁਣ ਜਿਵੇਂ-ਜਿਵੇਂ ਦੁਨੀਆਂ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਆਪਣੇ ਮਨ ਨੂੰ ਸ਼ਾਂਤ ਰੱਖਣਾ ਹੋਰ ਵੀ ਮਹੱਤਵਪੂਰਣ ਹੈ ਅਤੇ ਇੱਕ ਚੁਣੌਤੀ ਵੀ ਹੈ।
ਅਸੀਂ ਲਗਾਤਾਰ ਇਸ ਭੈਅ ਵਿੱਚ ਰਹਿ ਰਹੇ ਹਾਂ ਕਿ ਕਿਤੇ ਮੈਨੂੰ ਲਾਗ ਨਾ ਲੱਗ ਜਾਵੇ। ਅਸੀਂ ਮੁੜ-ਮੁੜ ਹੱਥ ਧੋ ਰਹੇ ਹਾਂ ਪਰ ਜੇ ਸਾਡੀ ਇਹ ਆਦਤ ਇੱਕ ਹੱਦ ਤੋਂ ਟੱਪ ਜਾਵੇ ਤਾਂ ਆਪਣੇ-ਆਪ ਵਿੱਚ ਹੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
ਇਸ ਸਥਿਤੀ ਨਾਲ ਨਜੱਠ ਵਿੱਚ ਪੀਟਰ ਗੋਫਿਨ ਦਾ ਅਨੁਭਵ ਸਾਡੇ ਅਤੇ ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
ਪੀਟਰ ਗੋਫਿਨ ਪਿਛਲੇ ਵੀਹ ਸਾਲਾਂ ਤੋਂ ਜੀਵਾਣੂਆਂ ਦੇ ਵਹਿਮ ਨਾਲ ਨਜਿੱਠ ਰਹੇ ਹਨ। ਜਿਸ ਕਾਰਨ ਉਹ ਕੋਵਿਡ-19 ਨਾਲ ਲੜਨ ਲਈ ਤਿਆਰ ਸਨ।
ਉਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਸਫਾਈ ਨੇਮਾਂ ਦੀ ਪਾਲਣਾ ਕਰਨੀ ਹੈ ਤੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਆਪਣੀ ਪਰੇਸ਼ਾਨੀ ਨੂੰ ਕਿਵੇਂ ਕਾਬੂ ਕਰਨਾ ਹੈ। ਆਓ ਉਨ੍ਹਾਂ ਦੇ ਸ਼ਬਦਾਂ ਵਿੱਚ ਜਾਣਦੇ ਹਾਂ, ਉਨ੍ਹਾਂ ਦਾ ਤਜਰਬਾ।
ਮੈਂ ਇੱਕ ਦਿਨ ਰਸੋਈ ਵਿੱਚ ਬੈਠਾ ਸੀਰਲ ਦਾ ਪੈਕਟ ਸਾਫ ਕਰ ਰਿਹਾ ਸੀ। ਅਚਾਨਕ ਮੈਨੂੰ ਇੱਕ ਖਿਆਲ ਆਇਆ ਕਿ ਮੈਂ ਕੋਵਿਡ-19 ਮਹਾਂਮਾਰੀ ਲਈ ਤਿਆਰ ਹੋਣ ’ਚ 20 ਸਾਲ ਲਾਏ ਹਨ।
ਮੈਨੂੰ ਬਚਪਨ ਤੋਂ ਹੀ ਓਬਸੈਸਸਿਵ ਕੰਪਲਸਿਵ ਡਿਸਆਰਡਰ (OCD) ਨਾਮ ਦੀ ਬਿਮਾਰੀ ਸੀ। ਜ਼ਿੰਦਗੀ ਦਾ ਕਰੀਬ ਦੋ-ਤਿਹਾਈ ਹਿੱਸਾ ਮੈਂ ਕੀਟਾਣੂਆਂ ’ਤੇ ਕਾਬੂ ਪਾਉਣ ਵਿੱਚ ਲਗਾ ਦਿੱਤਾ।
ਮੈਂ ਜਰਾਸੀਮਾਂ ਨਾਲ ਇੱਕ ਜੰਗ ਛੇੜੀ ਹੋਈ ਸੀ। ਉਹ ਕਿਵੇਂ ਫੈਲ ਸਕਦੇ ਹਨ ਅਤੇ ਮੈਂ ਉਨ੍ਹਾਂ ਤੋਂ ਕਿਵੇਂ ਬਚ ਸਕਦਾ ਹਾਂ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਸਾਰੀ ਦੁਨੀਆਂ ਕਰ ਰਹੀ ਹੈ।
ਓਬਸੈਸਸਿਵ ਕੰਪਲਸਿਵ ਡਿਸਆਰਡਰ
ਵਿਸ਼ਵ ਸਿਹਤ ਸੰਗਠਨ ਮੁਤਾਬਕ ਓਬਸੈਸਸਿਵ ਕੰਪਲਸਿਵ ਡਿਸਆਰਡਰ ਦੁਨੀਆਂ ਦੀ ਦਸਵੀਂ ਸਭ ਤੋਂ ਵਧੇਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਿਹਤ ਸਮੱਸਿਆ ਹੈ।
ਇਹ ਲੋਕ ਅਕਸਰ ਚਿੰਤਾ ਅਤੇ ਬੇਲੋੜੇ ਵਿਚਾਰਾਂ ਵਿੱਚ ਘਿਰੇ ਰਹਿੰਦੇ ਹਨ, ਜਿਵੇਂ ਕਿ ਉਨ੍ਹਾਂ ਕਾਰਨ ਕੋਈ ਦੁਰਘਟਨਾ ਹੋ ਗਈ ਹੋਵੇ ਜਾਂ ਪਰਿਵਾਰਕ ਮੈਂਬਰਾਂ ਨੂੰ ਕਿਸੇ ਕਿਸਮ ਦੀ ਲਾਗ ਹੈ।
ਇਸ ਨੂੰ "ਵਹਿਮ" ਕਹਿੰਦੇ ਹਨ ਜੋ "ਵੱਸੋਂ ਬਾਹਰ ਹੋ ਜਾਂਦਾ ਹੈ" ਅਤੇ ਪੀੜਤ ਆਪਣੇ ਵਹਿਮ ਤੋਂ ਨਿਜ਼ਾਤ ਪਾਉਣ ਲਈ ਕੁਝ ਅਜਿਹੇ ਵਿਹਾਰ ਕਰਨਾ ਵਿੱਚ ਰੁੱਝਿਆ ਰਹਿੰਦਾ ਹੈ।
ਇਸ ਨਾਲ ਉਸ ਨੂੰ ਆਪਣੇ ਵਹਿਮ ਤੋਂ ਕੁਝ ਰਾਹਤ ਮਿਲੀ ਮਹਿਸੂਸ ਹੁੰਦੀ ਹੈ। ਜਿਵੇਂ ਵਾਰ-ਵਾਰ ਹੱਥ ਧੋਂਦੇ ਰਹਿਣਾ ਜਾਂ ਫਿਰ ਬੇਵਜ੍ਹਾ ਹੀ ਸਫ਼ਾਈ ਕਰਦੇ ਰਹਿਣਾ।
ਸਿਹਤ ਦੀਆਂ ਹੋਰ ਸਮੱਸਿਆਵਾਂ ਵਾਂਗ ਜੇ ਇਸ ਵੱਲ ਵੀ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਰੂਪ ਧਾਰਣ ਕਰ ਸਕਦਾ ਹੈ। ਇਸ ਦੇ ਇਲਾਜ ਦਾ ਪਹਿਲਾ ਪੜਾਅ ਹੈ ਇਸ ਨੂੰ ਮੰਨ ਲੈਣਾ ਅਤੇ ਪਛਾਣ ਲੈਣਾ-
- ਦੂਜਿਆਂ ਨੂੰ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਡਰੀ ਜਾਣਾ।
- ਮਨ ਵਿੱਚ ਘਬਰਾਹਟ ਪੈਦਾ ਕਰਨ ਵਾਲੇ ਖ਼ਿਆਲ ਆਈ ਜਾਣਾ।
- ਮਨ ਵਿੱਚ ਹਮੇਸ਼ਾ ਕਿਸੇ ਲਾਗ ਦਾ ਡਰ ਰਹਿਣਾ।
- ਇੱਕੋ ਵਿਹਾਰ ਵਾਰ-ਵਾਰ ਦੁਹਰਾਉਂਦੇ ਰਹਿਣਾ।
ਹਾਲਾਂਕਿ ਆਮ ਤੌਰ ’ਤੇ ਇਹ ਕੋਈ ਜ਼ਿਆਦਾ ਨੁਕਸਾਨਦਾਇਕ ਨਹੀਂ ਹੁੰਦਾ ਪਰ ਫਿਰ ਵੀ ਪੀੜਤ ਨਾਲ ਖੁੱਲ੍ਹੀ ਗੱਲਬਾਤ ਤੇ ਮਨੋਚਿਕਿਤਸਾ ਰਾਹੀਂ ਇਸ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਘਰ ਤੋਂ ਬਾਹਰ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਪਰਹੇਜ਼, ਕੁਝ ਵੀ ਛੂਹ ਲੈਣ ਤੋਂ ਬਾਅਦ ਹੱਥ ਧੋਣੇ, ਬਜ਼ਾਰੋਂ ਸਾਮਾਨ ਲਿਆ ਕੇ ਘਰੇ ਉਸ ਨੂੰ ਸਾਫ਼ ਕਰਨਾ, ਮੈਂ ਇਹ ਸਭ ਕੁਝ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਕੀਤਾ ਹੋਇਆ ਹੈ।
ਇਹੀ ਸਭ ਕੁਝ ਹੁਣ ਮੈਂ ਕੋਰੋਨਾਵਾਇਰਸ ਦੇ ਦੌਰ ਵਿੱਚ ਦੇਖ ਰਿਹਾ ਹਾਂ ਪਰ ਇੱਕ ਚੀਜ਼ ਜੋ ਉਹ ਹੈ ਇੱਕ ਨਿਰੰਤਰ ਅਤੇ ਅਜੀਬ ਜਿਹਾ ਫ਼ਿਕਰ ਜੋ ਮਿਟਦਾ ਨਹੀਂ ਹੈ- ਕੀ ਮੈਂ ਲਾਗ ਤੋਂ ਸੁਰੱਖਿਅਤ ਹਾਂ।
ਅੱਜ ਦੁਨੀਆਂ ਵਿੱਚ ਲੱਖਾਂ ਹੀ ਲੋਕ ਆਪਣੇ ਆਪ ਨੂੰ ਇਹ ਸਵਾਲ ਪੁੱਛਦੇ ਹਨ-
- "ਕੀ ਦੁਕਾਨ ਵਿੱਚ ਉਹ ਆਦਮੀ ਮੇਰੇ ਜ਼ਿਆਦਾ ਨੇੜੇ ਤਾਂ ਨਹੀਂ ਆਇਆ ਸੀ ?"
- "ਕੀ ਮੈਂ ਕਿੰਨੀ ਦੇਰ ਤੋਂ ਆਪਣੇ ਹੱਥ ਨਹੀਂ ਧੋਤੇ?"
- "ਕੀ ਸਾਬਣ ਸਾਰੇ ਜੀਵਾਣੂ ਮਾਰ ਦੇਵੇਗਾ?"
19ਵੀਂ ਸਦੀ ਦੇ ਅੱਧ ਵਿੱਚ ਇੱਕ ਫਰਾਂਸੀਸੀ ਡਾਕਟਰ ਨੇ ਆਪਣੇ ਮੁੱਢਲੇ ਅਧਿਐਨ ਵਿੱਚ ਓਸੀਡੀ ਨੂੰ "ਸ਼ੱਕ ਦਾ ਪਾਗਲਪਨ" ਕਿਹਾ ਸੀ।
ਮੈਨੂੰ ਆਪਣੇ ਜੀਵਨ ਦੇ ਕੁਝ ਸਭ ਤੋਂ ਕਾਲੇ ਸਮੇਂ ਲਈ ਇਹ ਸਭ ਤੋਂ ਢੁੱਕਵਾਂ ਵੇਰਵਾ ਲੱਗਿਆ ਸੀ। ਇਹੀ ਤਾਂ ਹੁਣ ਪੂਰੀ ਦੁਨੀਆਂ ਮਹਿਸੂਸ ਕਰ ਰਹੀ ਹੈ।
ਭਾਵੇਂ ਸਾਨੂੰ ਪੂਰਾ ਯਕੀਨ ਹੋਵੇ ਕਿ ਜੇ ਅਸੀਂ ਦੂਰੀ ਬਣਾਈ ਰੱਖੀਏ, ਆਪਣੇ ਹੱਥ ਧੋਂਦੇ ਰਹੀਏ, ਅਤੇ ਲੌਕਡਾਊਨ ਦੀ ਪਾਲਣਾ ਕਰੀਏ, ਤਾਂ ਅਸੀਂ ਖ਼ੁਦ ਨੂੰ ਬਚਾਅ ਸਕਦੇ ਹਾਂ ਪਰ ਫਿਰ ਵੀ ਵਹਿਮ ਅਤੇ ਚਿੰਤਾ ਬਣੀ ਹੀ ਰਹਿੰਦੀ ਹੈ।
ਇਹ ਘੱਟ ਹੋਣ ਤਾਂ ਇਹ ਕੋਈ ਬੁਰੀਆਂ ਭਾਵਨਾਵਾਂ ਨਹੀਂ ਹਨ, ਬੱਸ ਇਹ ਸਾਨੂੰ ਚੁਕੰਨਾ ਰੱਖਦੀਆਂ ਹਨ।
ਦਿੱਕਤ ਹੈ ਕਿ ਇਹ ਸਾਡੇ ਵਸੋਂ ਬਾਹਰ ਹੋ ਸਕਦੀਆਂ ਹਨ। ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਵਹਿਮ ਇਸੇ ਸਵਾਲ ਤੋਂ ਸ਼ੁਰੂ ਹੁੰਦਾ ਹੈ, "ਕੀ ਮੈਂ ਸਾਫ਼ ਹਾਂ?" ਤੇ ਆਖ਼ਰ ਬੰਦਾ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ, "ਕੀ ਮੈਂ ਮੁੜ ਆਮ ਜ਼ਿੰਦਗੀ ਜੀਅ ਸਕਾਂਗਾ?"
ਅਖੀਰ, "ਕੋਸ਼ਿਸ਼ ਵੀ ਕਿਉਂ ਕਰਾਂ?"
ਮੈਂ ਕੈਨੇਡਾ ਵਿੱਚ ਪਲਿਆ ਵੱਡਾ ਹੋਇਆ ਹਾਂ, ਮੈਨੂੰ ਬਚਪਨ ਤੋਂ ਸ਼ਾਇਦ 5-6 ਸਾਲ ਦੀ ਉਮਰ ਤੋਂ ਹੀ ਚਿੰਤਾ ਅਤੇ ਡਰ ਨੂੰ ਕਾਬੂ ’ਚ ਰੱਖਣ ਦੀ ਦਿੱਕਤ ਸੀ।
ਜਦੋਂ ਮੈਂ 12 ਕੁ ਸਾਲ ਦਾ ਹੋਇਆ ਤਾਂ ਉਹ ਭਾਵਨਾਵਾਂ ਸਾਫ਼-ਸਫ਼ਾਈ ਤੱਕ ਸੀਮਤ ਹੋ ਗਈਆਂ, ਜਿਵੇਂ ਦੂਜਿਆਂ ਦੇ ਸਰੀਰ ਵਿਚੋਂ ਨਿਕਲਣ ਵਾਲੇ ਤਰਲ, ਜਦੋਂ ਉਹ ਬੋਲਦੇ ਹਨ ਤਾਂ ਥੁੱਕ ਦੀਆਂ ਛਿੱਟਾਂ, ਜਦੋਂ ਪਖਾਨੇ ਦੀ ਵਰਤੋਂ ਕਰਕੇ ਹੱਥ ਨਹੀਂ ਧੋਂਦੇ ਤਾਂ ਜੀਵਾਣੂ ਫੈਲਾਉਂਦੇ ਹਨ ਅਤੇ ਕਈ ਖ਼ਤਰਨਾਕ ਲੁਕੇ ਹੋਏ ਬੈਕਟੀਰੀਆ ਜਿਨ੍ਹਾਂ ਦੀ ਮੈਂ ਆਪਣੇ ਆਸੇ-ਪਾਸੇ ਹੋਣ ਦੀ ਕਲਪਨਾ ਕਰਦਾ ਰਹਿੰਦਾ ਸੀ।
ਹੌਲੀ-ਹੌਲੀ ਮੇਰੇ ਪਰਿਵਾਰ ਨੇ ਦੇਖਿਆ ਕਿ ਮੈਂ ਚੀਜਾਂ ਨੂੰ ਛੇੜਨ ਤੋਂ ਬਚਦਾ ਹਾਂ ਜਿਵੇਂ ਦਰਵਾਜ਼ੇ ਦਾ ਹੱਥਾ, ਬਿਜਲੀ ਦੇ ਸੁੱਚ ਆਦਿ।
ਖੁਸ਼ਕਿਸਮਤੀ ਨਾਲ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ। ਉਹ ਹਮੇਸ਼ਾ ਮੈਨੂੰ ਹਮਦਰਦੀ ਨਾਲ ਸੁਣਦੇ ਸਨ। ਮੇਰਾ ਇਲਾਜ ਹੋਇਆ ਤੇ ਦਵਾਈ ਸ਼ੁਰੂ ਹੋਈ ਜੋ ਮੈਂ ਅੱਜ ਤੱਕ ਲੈ ਰਿਹਾ ਹਾਂ।
ਇਲਾਜ ਤੇ ਓਸੀਡੀ ਮੇਰੀ ਜ਼ਿੰਦਗੀ ਦੇ ਉਹ ਹਿੱਸੇ ਬਣ ਗਏ ਹਨ ਜਿਨ੍ਹਾੰ ਨੂੰ ਆਮ ਜ਼ਿੰਦਗੀ ਮੰਨਦਾ ਹਾਂ ਪਰ ਇਨ੍ਹਾਂ ਨੇ ਮੇਰੀ ਸ਼ੁਰੂਆਤੀ ਜ਼ਿੰਦਗੀ ਜ਼ਰੂਰ ਖ਼ਰਾਬ ਕੀਤੀ ਹੈ।
ਮੈਂ ਸਕੂਲ, ਕਾਲਜ ਤੋਂ ਆਉਣ ਤੋਂ ਬਾਅਦ ਪੜ੍ਹਾਈ ਨਾਲੋਂ ਜ਼ਿਆਦਾ ਹੱਥ ਧੋਣ ਦੀ ਵਧੇਰੇ ਫ਼ਿਕਰ ਕਰਦਾ ਸੀ। ਕਈ ਵਾਰ ਮੈਂ ਸਾਰੀ-ਸਾਰੀ ਰਾਤ ਕੱਪੜੇ ਧੋਣ ਜਾਂ 2-3 ਵਾਰ ਨਹਾਉਣ ਵਿੱਚ ਲੰਘਾ ਦਿੰਦਾ ਸੀ। ਮੈਨੂੰ ਲਗਦਾ ਸੀ ਕਿ ਸਾਫ਼ ਨਹੀਂ ਹਾਂ।
ਮੈਂ ਦੋਸਤਾਂ ਤੋਂ ਦੂਰ ਰਹਿੰਦਾ ਅਤੇ ਕਈ ਵਾਰ ਡਰ ਜਾਂਦਾ ਸੀ ਕਿ ਉਹ ਮੈਨੂੰ ਆਪਣੇ ਤੋਂ ਵੱਖਰਾ ਨਾ ਸਮਝਣ।
ਪਿਛਲੇ 5 ਸਾਲਾਂ ਤੋਂ ਮੈਂ ਓਸੀਡੀ ਚਿੰਤਾਵਾਂ ਨੂੰ ਕਾਬੂ ਵਿੱਚ ਕਰ ਲਿਆ ਹੈ। ਮੈਂ ਡਰ ਦਾ ਸਾਹਮਣਾ ਕਰਨ ਅਤੇ ਇਸ ਨੂੰ ਨਜਿੱਠਣ ਲਈ ਵਧੇਰ ਮਿਹਨਤ ਕਰਦਾ ਹਾਂ।
ਹੋਰ ਚੁਣੌਤੀਆਂ
ਮੈਂ ਬੇਲੋੜੀਆਂ ਚਿੰਤਾਵਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਅਜੋਕੇ ਦੌਰ ਵਿੱਚ ਮੈਨੂੰ ਇੱਕ ਓਸੀਡੀ ਦਾ ਰੋਗੀ ਹੋਣ ਦਾ ਫ਼ਾਇਦਾ ਹੋਇਆ ਹੈ।
ਮੇਰੇ ਲਈ ਇਹ ਕੁਝ ਹਦ ਤੱਕ ਸਹੀ ਹੈ ਪਰ ਮਹਾਂਮਾਰੀ ਨੇ ਮੇਰੇ ਲਈ ਕਈ ਹੋਰ ਚੁਣੌਤੀਆਂ ਵੀ ਖੜੀਆਂ ਕੀਤੀਆਂ ਹਨ।
ਪਬਲਿਕ ਹੈਲਥ ਨੇ ਚਿਤਾਵਨੀ ਦਿੱਤੀ ਹੈ ਕੀਟਾਣੂ ਬਹੁਤ ਆਸਾਨੀ ਨਾਲ ਇੱਕ ਤੋਂ ਦੂਜੇ ਵਿਅਕਤੀ ਵਿੱਚ ਆ ਜਾਂਦੇ ਹਨ, ਇਥੋਂ ਤੱਕ ਜੇਕਰ ਅਸੀਂ ਇੱਕ ਗਲੀ ਵਿਚੋਂ ਵੀ ਨਿਕਲ ਰਹੇ ਹੋਈਆ ਤਾਂ ਵੀ।
ਹੱਥ ਧੋਣ ਵਾਲੀਆਂ ਹਦਾਇਤਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਅਕਸਰ ਕਈ ਵਾਰ ਅਸੀਂ ਸਿੰਕ ਨੂੰ ਬਿਨਾਂ ਸਾਫ਼ ਕੀਤੇ ਹੀ ਛੱਡ ਦਿੰਦੇ ਹਾਂ।
ਇਸ ਦੇ ਨਾਲ ਹੀ ਰਾਸ਼ਨ ਦੇ ਸਮਾਨ ਨੇ ਮੇਰੀ ਜ਼ਿੰਦਗੀ ਦੀਆਂ ਉਭਰਦੀਆਂ ਹੋਈਆਂ ਪਰੇਸ਼ਾਨੀਆਂ ਨੂੰ ਪੇਸ਼ ਕੀਤਾ ਹੈ।
ਸ਼ਾਇਦ ਇਹ ਬੇਕਾਰ ਲੱਗੇ ਪਰ ਮੈਂ ਖੁੱਲ੍ਹੇ ਸਮਾਨ ਦੀ ਥਾਂ ਪੈਕਟ ਵਾਲਾ ਖਾਣਾ ਖਰੀਦਣ ਨੂੰ ਤਰਜੀਹ ਦਿੰਦਾ ਹਾਂ।
ਮੈਨੂੰ ਲਗਦਾ ਹੈ ਕਿ ਕੋਰੋਨਾਵਾਇਰਸ ਦੇ ਦੌਰ ਵਿੱਚ ਮੈਂ ਦਹਾਕੇ ਪਹਿਲਾਂ ਵਾਲੀ ਆਪਣੀ ਮਾਨਸਿਕਤਾ ਵਿੱਚ ਵਾਪਸ ਆ ਗਿਆ ਹਾਂ।
ਹੁਣ ਜਦੋਂ ਮੈਂ ਰਾਸ਼ਨ ਲੈ ਕੇ ਆਉਂਦਾ ਹਾਂ ਤਾਂ ਉਸ ਨੂੰ ਘਰ ਦੇ ਕਿਸੇ ਕੋਨੇ ’ਤੇ ਰੱਖ ਕੇ ਪਹਿਲਾਂ ਆਪਣੇ ਹੱਥ ਧੋਂਦਾ ਹਾਂ।
ਫਿਰ ਉਨ੍ਹਾਂ ਕੀਟਾਣੂਨਾਸ਼ਕ ਤਰਲ ਨਾਲ ਸਾਫ਼ ਕਰਦਾ ਹਾਂ। ਆਪਣੇ ਹੱਥਾਂ ਨੂੰ ਮੁੜ ਧੋ ਕੇ ਸਾਮਾਨ ਨੂੰ ਥਾਓਂ-ਥਾਈਂ ਰਖਦਾ ਹਾਂ।
ਇਨ੍ਹਾਂ ਕੰਮਾਂ ਵਿੱਚ ਕੁਝ ਨਵਾਂ ਨਹੀਂ ਹੈ ਪਰ ਮੈਨੂੰ ਲਗਦਾ ਸੀ ਮੈਂ ਇਹ ਸਭ ਕਿਤੇ ਦਫ਼ਨ ਕਰ ਚੁੱਕਾ ਸੀ।
ਪੂਰੀ ਦੁਨੀਆਂ ਵਿੱਚ ਸੰਕਟ ਦਾ ਦੌਰ ਸ਼ੁਰੂ ਹੋਣ ਤੋਂ ਬਾਅਦ ਕਾਊਂਸਲਿੰਗ ਲਈ ਆਉਣ ਵਾਲੇ ਫੋਨਾਂ ਵਿੱਚ ਵੀ ਵਾਧਾ ਹੋਇਆ ਹੈ।
ਅਮਰੀਕਾ ਵਿੱਚ ਕਈ ਪੇਸ਼ੇਵਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਵਧਦੀ ਮੰਗ ਦੇ ਮੱਦੇਨਜ਼ਰ ਮਾਨਸਿਕ ਸਿਹਤ ਪ੍ਰਣਾਲੀ ਸਮਰੱਥ ਨਹੀ ਹੈ।
ਹੁਣ ਜਿਵੇਂ-ਜਿਵੇਂ ਦੁਨੀਆਂ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਆਪਣੇ ਮਨ ਨੂੰ ਸ਼ਾਂਤ ਰੱਖਣਾ ਹੋਰ ਵੀ ਮਹੱਤਵਪੂਰਣ ਹੈ ਅਤੇ ਇੱਕ ਚੁਣੌਤੀ ਵੀ।
ਜਦੋਂ ਵੀ ਦੁਕਾਨਾਂ ਤੇ ਦਫ਼ਤਰ ਮੁੜ ਖੁੱਲ੍ਹ ਜਾਣ ਪਰ ਸ਼ਾਇਦ ਇਹ ਡਰ ਅਤੇ ਚਿੰਤਾ ਤਾਂ ਸਾਡੇ ਨਾਲ ਉਸ ਤੋਂ ਬਾਅਦ ਵੀ ਲੰਬਾ ਸਮਾਂ ਬਣੇ ਰਹਿਣਗੇ।
ਇਹ ਮੇਰਾ ਆਪਣਾ ਅਨੁਭਵ ਹੈ ਕਿ ਚਿਕਿਤਸਾ ਨਾਲ ਇਸ ਚਿੰਤਾ ਅਤੇ ਵਹਿਮ ਵਿੱਚੋਂ ਨਿਕਲਿਆ ਜਾ ਸਕਦਾ ਹੈ।
ਮੇਰੇ ਮੁਤਾਬਕ ਆਪਣੀਆਂ ਭਾਵਨਾਵਾਂ ਬਾਰੇ ਆਪਣੇ ਨਜ਼ਦੀਕੀ ਲੋਕਾਂ ਨਾਲ ਵਿਚਾਰ ਕਰਨੀ ਚਾਹੀਦੀ ਹੈ।
ਅਸੀਂ ਇਕੱਲੇ ਜ਼ਰੂਰ ਰਹਿ ਰਹੇ ਹਾਂ ਪਰ ਇਕੱਲੇ ਹਾਂ ਨਹੀਂ
ਮੈਨੂੰ ਚਿਕਿਤਸਾ (Cognitive Behavioural Therapy) ਦੁਆਰਾ ਕੁਝ ਕੌਸ਼ਲ ਸਿਖਾਏ ਗਏ। ਜਿਨ੍ਹਾਂ ਰਾਹੀਂ ਮੈਂ ਆਪਣੇ ਤਰਕ ਦੀ ਸੀਮਾ ਲੰਘ ਚੁੱਕੇ ਵਿਚਾਰਾਂ ਜੋ ਕਿਸੇ ਤਰ੍ਹਾਂ ਵੀ ਮਦਦਗਾਰ ਨਹੀਂ ਹਨ,ਦੀ ਥਾਵੇਂ ਵਧੇਰੇ ਤਾਰਕਿਕ ਅਤੇ ਉਸਾਰੂ ਵਿਚਾਰ ਲਿਆ ਸਕਾਂ।
ਇਸ ਚਕਿਤਸਾ ਨੂੰ ਹਾਲਾਂਕਿ ਕਾਊਂਸਲਰ ਦੀ ਮਦਦ ਨਾਲ ਹੀ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਪਰ ਕੁਝ ਤਕਨੀਕਾਂ ਆਪਣੇ-ਆਪ ਵੀ ਅਪਣਾਈਆਂ ਜਾ ਸਕਦੀਆਂ ਹਨ। ਜਿਵੇਂ- ਉਨ੍ਹਾਂ ਸਭ ਚੀਜ਼ਾਂ ਦੀ ਇੱਕ ਸੂਚੀ ਬਣਾਓ ਜੋ ਤੁਹਾਨੂੰ ਪ੍ਰੇਸ਼ਾਨ ਕਰਦੀਆਂ ਹਨ। ਇਹ ਵੀ ਲਿਖੋ ਕਿ ਇਨ੍ਹਾਂ ਤੋਂ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ।
ਇਸ ਸੂਚੀ ਤੋਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀਆਂ ਕਿਹੜੀਆਂ ਆਦਤਾਂ ਜਾਂ ਵਿਚਾਰ ਤਰਕ ਦੇ ਮਿਆਰ ਉੱਪਰ ਖਰੀਆਂ ਨਹੀਂ ਉਤਰਦੀਆਂ ਅਤੇ ਬੇਲੋੜੀਆਂ ਹਨ। ਜਿਨ੍ਹਾਂ ਦਾ ਹੱਲ ਕੀਤਾ ਜਾ ਸਕਦਾ ਹੈ।
ਲੌਕਡਾਊਨ ਦੌਰਾਨ ਇੱਕਲਾਪਣ, ਪੈਸੇ ਦੀ ਕਮੀ, ਨੌਕਰੀ ਜਾਣ ਦਾ ਡਰ ਅਤੇ ਜੀਵਨ ਦੇ ਸਕੂਨ ਦੇਣ ਵਾਲੇ ਮਾਨਣਯੋਗ ਪਲਾਂ ਦੀ ਕਮੀ ਆਮ ਗੱਲ ਹੈ। ਇਕੱਲੇਪਣ ਨਾਲ ਤੁਸੀਂ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਵੀਡੀਓ ਕਾਲ ਕਰ ਕੇ ਲੜ ਸਕਦੇ ਹੋ। ਤੁਸੀਂ ਯੋਜਨਾ ਬਣਾ ਸਕਦੇ ਹੋ ਕਿ ਜਦੋਂ ਸਭ ਕੁਝ ਖੁੱਲ੍ਹ ਗਿਆ ਤਾਂ ਆਪਾਂ ਕਿਤੇ ਘੁੰਮਣ ਜਾਵਾਂਗੇ, ਵਗੈਰਾ।
ਤੁਸੀਂ ਇਸ ਗੱਲ ਵਿੱਚੋਂ ਵੀ ਕੁਝ ਤਸੱਲੀ ਤਲਾਸ਼ ਸਕਦੇ ਹੋ ਕਿ ਕੋਵਿਡ-19 ਦੇ ਜ਼ਿਆਦਾਤਰ ਮਰੀਜ਼ ਬਚ ਜਾਂਦੇ ਹਨ। ਸਾਬਣ ਤੇ ਪਾਣੀ ਨਾਲ ਹੱਥ ਧੋਂਦੇ ਰਹਿ ਕੇ ਵੀ ਤੁਸੀਂ ਇਸ ਤੋਂ ਬਚੇ ਰਹਿ ਸਕਦੇ ਹੋ। ਆਮ ਤਰੀਕੇ ਨਾਲ ਕਪੱੜੇ ਧੋ ਕੇ ਵੀ ਤੁਸੀਂ ਇਸ ਵਾਇਰਸ ਨੂੰ ਭਜਾ ਸਕਦੇ ਹੋ।
ਯਾਦ ਰੱਖੋ ਕਿ ਭਾਵੇਂ ਇਸ ਸੰਕਟ ਦੇ ਮੁਕਾਬਲੇ ਲਈ । ਪੂਰੀ ਦੁਨੀਆਂ ਹੀ ਇਸ ਵਿੱਚ ਹੈ।
ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=HbVNJF2Z6kE
https://www.youtube.com/watch?v=ZPLr0rSs5bg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '87241230-5d7f-4a92-9039-04986e3e5441','assetType': 'STY','pageCounter': 'punjabi.international.story.52606217.page','title': 'ਕੋਰੋਨਾਵਾਇਰਸ ਕਰਕੇ ਆਦਤਾਂ \'ਚ ਬਦਲਾਅ: ਪਹਿਲਾਂ ਜਿਸ ਵਿਅਕਤੀ ਦੀ ਵਾਰ-ਵਾਰ ਹੱਥ ਧੋਣਾ ਬਿਮਾਰੀ ਸੀ, ਹੁਣ ਮਜਬੂਰੀ ਬਣਨ \'ਤੇ ਉਹ ਕੀ ਸੋਚਦਾ','published': '2020-05-11T07:48:39Z','updated': '2020-05-11T07:48:39Z'});s_bbcws('track','pageView');

ਕੋਰੋਨਾਵਾਇਰਸ ਤੇ ਸਿਹਤ ਦਾ ਸਬੰਧ: ਮੋਟਾਪਾ ਕੋਵਿਡ-19 ਦੀ ਲਾਗ ਦਾ ਖ਼ਤਰਾ ਕਿਸ ਤਰ੍ਹਾਂ ਵਧਾਉਂਦਾ ਹੈ
NEXT STORY