ਜ਼ਰੂਰੀ ਉਪਕਰਨ ਹੀ ਇੰਟਰਨੈਟ ਨਾਲ ਕਨੈਕਟ ਕਰੋ
ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਕੀਤੇ ਗਏ ਲੌਕਡਾਊਨ ਦੌਰਾਨ ਲੱਖਾਂ ਲੋਕ ਦਫ਼ਤਰ ਜਾਣ ਦੀ ਬਜਾਇ ਘਰੋਂ ਕੰਮ ਕਰ ਰਹੇ ਹਨ।
ਵਰਕ ਫਰੋਮ ਹੋਮ ਕਰਕੇ ਆਮ ਦਿਨਾਂ ਨਾਲੋਂ ਵੱਧ ਇੰਟਰਨੈਟ ਦੀ ਖ਼ਪਤ ਵੀ ਹੋ ਰਹੀ ਹੈ।
ਪਰ ਲੰਬੇ ਸਮੇਂ ਲਈ ਘਰ ਬੈਠ ਕੇ ਵੀਡੀਓ ਕਾਨਫਰੰਸਿੰਗ, ਸਰਫ਼ਿੰਗ ਤੇ ਹੋਰ ਸੇਵਾਵਾਂ ਲਈ ਇੰਟਰਨੈੱਟ ਦੀ ਵਰਤੋਂ ਕਰਨ ਕਰਕੇ ਇੰਟਰਨੈੱਟ ਸਪੀਡ ਉੱਤੇ ਫ਼ਰਕ ਪੈਂਦਾ ਹੈ ਤੇ ਇਹ ਆਮ ਦਿਨਾਂ ਨਾਲੋਂ ਘੱਟ ਸਪੀਡ ’ਤੇ ਚਲਦਾ।
ਅਜਿਹੀਆਂ ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਧਿਆਨ ਰੱਖ ਕੇ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਸਾਡਾ ਕੁਨੈਕਸ਼ਨ ਜ਼ਰੂਰੀ ਪਲਾਂ ’ਤੇ ਧੋਖਾ ਨਾ ਦੇ ਜਾਵੇ। ਪੂਰਾ ਪੜ੍ਹਨ ਲਈ ਕਲਿਕ ਕਰੋ।
ਉਹ ਸ਼ਖ਼ਸ ਜੋ ਪਿਛਲੇ 20 ਸਾਲਾਂ ਤੋਂ ਕੋਰੋਨਾਵਾਇਰਸ ਨਾਲ ਲੜਨ ਦੀ ਤਿਆਰੀ ਕਰ ਰਿਹਾ ਹੈ
ਪੀਟਰ ਗੋਫਿਨ ਪਿਛਲੇ ਵੀਹ ਸਾਲਾਂ ਤੋਂ ਜੀਵਾਣੂਆਂ ਦੇ ਵਹਿਮ ਨਾਲ ਨਜਿੱਠ ਰਹੇ ਹਨ ਜਿਸ ਕਾਰਨ ਉਹ ਕੋਵਿਡ-19 ਨਾਲ ਲੜਨ ਲਈ ਤਿਆਰ ਸਨ।
ਉਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਸਫਾਈ ਨੇਮਾਂ ਦੀ ਪਾਲਣਾ ਕਰਨੀ ਹੈ ਤੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਆਪਣੀ ਪਰੇਸ਼ਾਨੀ ਨੂੰ ਕਿਵੇਂ ਕਾਬੂ ਕਰਨਾ ਹੈ।
ਬਚਪਨ ਤੋਂ ਹੀ ਓਬਸੈਸਸਿਵ ਕੰਪਲਸਿਵ ਡਿਸਆਰਡਰ (OCD) ਨਾਮ ਦੀ ਬਿਮਾਰੀ ਦੇ ਸ਼ਿਕਾਰ ਪੀਟਰ ਨੇ ਜ਼ਿੰਦਗੀ ਦਾ ਕਰੀਬ ਦੋ-ਤਿਹਾਈ ਹਿੱਸਾ ਕੀਟਾਣੂਆਂ ’ਤੇ ਕਾਬੂ ਪਾਉਣ ਵਿੱਚ ਲਗਾ ਦਿੱਤਾ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਓਬਸੈਸਸਿਵ ਕੰਪਲਸਿਵ ਡਿਸਆਰਡਰ ਦੁਨੀਆਂ ਦੀ ਦਸਵੀਂ ਸਭ ਤੋਂ ਵਧੇਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਿਹਤ ਸਮੱਸਿਆ ਹੈ। ਪੀਟਰ ਗੋਫਿਨ ਦਾ ਅਨੁਭਵ ਜਾਣਨ ਲਈ ਕਲਿਕ ਕਰੋ।
ਅੱਜ ਤੋਂ ਚਲਾਈਆਂ ਜਾ ਰਹੀਆਂ ਟਰੇਨਾਂ 'ਚ ਸਫ਼ਰ ਦੇ ਨਿਯਮ ਤੇ ਸ਼ਰਤਾਂ
ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਵਿਚਾਲੇ ਭਾਰਤ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ।
ਭਾਰਤੀ ਰੇਲ ਮੰਤਰਾਲਾ 12 ਮਈ ਤੋਂ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਸ਼ੁਰੂਆਤੀ ਗੇੜ ਵਿੱਚ ਸਿਰਫ਼ 15 ਟਰੇਨਾਂ ਚਲਾਈਆਂ ਜਾਣਗੀਆਂ।
ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਟਰੇਨ ਯਾਤਰਾ ਲਈ ਰੇਲਵੇ ਵੱਲੋਂ ਹੁਣ ਟਰੇਨ ਚੱਲਣ, ਕਿਰਾਏ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ 'ਤੇ ਇੱਕ ਨਵਾਂ ਸਰਕੁਲਰ ਵੀ ਜਾਰੀ ਕੀਤਾ ਗਿਆ ਹੈ।
ਆਈਆਰਸੀਟੀਸੀ ਦੇ ਸੀਐੱਮਡੀ ਐੱਮਪੀ ਮਲ ਦੇ ਇਸ ਸਰਕੁਲਰ ਮੁਤਾਬਕ ਇਹ 15 ਜੋੜੀ ਟਰੇਨਾਂ ਰਾਜਧਾਨੀ ਹੋਣਗੀਆਂ ਅਤੇ ਜੋ ਕਿਰਾਇਆ ਇਸ ਰੂਟ 'ਤੇ ਪਹਿਲਾਂ ਲਗਦਾ ਸੀ, ਉਹੀ ਇਸ ਵਾਰ ਵੀ ਲਾਗੂ ਰਹੇਗਾ। ਪਰ ਕੈਟਰਿੰਗ ਦੇ ਚਾਰਜ ਨਹੀਂ ਲੱਗਣਗੇ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।
ਮੋਟਾਪਾ ਕੋਵਿਡ-19 ਦੀ ਲਾਗ ਦਾ ਖ਼ਤਰਾ ਕਿਸ ਤਰ੍ਹਾਂ ਵਧਾਉਂਦਾ ਹੈ
ਸ਼ੁਰੂਆਤੀ ਖੋਜ ਵਿੱਚ ਪਤਾ ਲਗਿਆ ਹੈ ਕਿ ਮੋਟੇ ਲੋਕਾਂ ਵਿੱਚ ਕੋਵਿਡ-19 ਹੋਣ ਦਾ ਖ਼ਤਰਾ ਵੀ ਜ਼ਿਆਦਾ ਹੋ ਸਕਦਾ ਹੈ।
ਬ੍ਰਿਟੇਨ ਵਿੱਚ ਕੋਵਿਡ-19 ਦੇ 17 ਹਜ਼ਾਰ ਲੋਕਾਂ 'ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਮੋਟਾਪੇ ਦੇ ਸ਼ਿਕਾਰ ਸਨ ਅਤੇ ਜਿਨ੍ਹਾਂ ਦਾ ਬੌਡੀ-ਮਾਸ ਇੰਡੈਕਸ 30 ਤੋਂ ਉੱਪਰ ਸੀ, ਉਨ੍ਹਾਂ ਵਿੱਚ 33 ਫ਼ੀਸਦ ਮੌਤ ਦਰ ਜ਼ਿਆਦਾ ਹੈ।
ਵਰਲਡ ਓਬੇਸਿਟੀ ਫੈਡਰੇਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾਵਾਇਰਸ ਹੋ ਰਿਹਾ ਹੈ, ਉਨ੍ਹਾਂ ਵਿੱਚ ਵੱਡਾ ਨੰਬਰ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਦੀ ਬੀਐੱਮਆਈ 25 ਤੋਂ ਉੱਪਰ ਹੈ।
ਅਮਰੀਕਾ, ਇਟਲੀ ਅਤੇ ਚੀਨ ਵਿੱਚ ਹੋਏ ਸ਼ੁਰੂਆਤੀ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾ ਬੀਐੱਮਆਈ ਇੱਕ ਅਹਿਮ ਕਾਰਨ ਹੈ। ਪੂਰਾ ਪੜ੍ਹਨ ਲਈ ਕਲਿਕ ਕਰੋ।
ਪੰਜਾਬ: ਸ਼ਰਾਬ ਦੀ ਹੋਮ ਡਿਲੀਵਰੀ ਬਾਰੇ ਬੋਲੇ ਮੁੱਖ ਮੰਤਰੀ
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਮੁੱਖ ਮੰਤਰੀ ਹੋ ਤੇ ਆਪਣੇ ਸੂਬੇ ਨੂੰ ਸਮਝਦੇ ਹੋ। ਤੁਸੀਂ ਆਪਣੀ ਯੋਜਨਾ ਬਣਾਉ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਜਿੱਥੇ-ਜਿੱਥੇ ਤੁਹਾਨੂੰ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਕੋਵਿਡ ਨਾਲ ਨਜਿੱਠਣ ਵਾਸਤੇ ਉਨ੍ਹਾਂ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਮਿਲੀ ਹੈ।
"ਅਸੀਂ ਇਸ ਬਾਰੇ ਮੰਗ ਵੀ ਕੀਤੀ ਹੈ ਪਰ ਕੇਂਦਰ ਵੱਲੋਂ ਅੱਜ ਤੱਕ ਹਾਂ ਨਹੀਂ ਹੋਈ।"
"ਮੈਂ ਸ਼ਰਾਬ ਤੇ ਹੋਰ ਟੈਕਸ ਲਾਉਣ ਦੇ ਹੱਕ ਵਿੱਚ ਨਹੀਂ ਹਾਂ। ਪਹਿਲਾਂ ਹੀ ਗਵਾਂਢੀ ਸੂਬਿਆਂ ਨਾਲੋਂ ਸਾਡੇ ਸੂਬੇ ਵਿੱਚ ਸ਼ਰਾਬ ਮਹਿੰਗੀ ਹੈ।"
"ਮੈਨੂੰ ਇਹ ਪਤਾ ਹੈ ਕਿ ਹੋਮ ਡਿਲੀਵਰੀ ਦੀ ਲੋੜ ਹੈ ਤੇ ਅਸੀਂ ਹੋਮ ਡਿਲਿਵਰੀ ਦਾ ਫ਼ੈਸਲਾ ਸੂਬੇ ਦੇ ਹੱਕ ਵਿੱਚ ਲਿਆ ਹੈ।" ਪੂਰਾ ਪੜ੍ਹਨ ਲਈ ਕਲਿਕ ਕਰੋ।
ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=8-WyQ6m0410
https://www.youtube.com/watch?v=NHbzuyEK-SQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'be3bbf2a-7570-48bc-b525-7efbca220f2b','assetType': 'STY','pageCounter': 'punjabi.india.story.52628044.page','title': 'ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ ਇਹ ਹਨ 7 ਤਰੀਕੇ - 5 ਅਹਿਮ ਖ਼ਬਰਾਂ','published': '2020-05-12T02:03:35Z','updated': '2020-05-12T02:03:35Z'});s_bbcws('track','pageView');

ਕੋਰੋਨਾਵਾਇਰਸ: ਕੱਲ੍ਹ ਤੋਂ ਚਲਾਈਆਂ ਜਾ ਰਹੀਆਂ ਟਰੇਨਾਂ ''ਚ ਸਫਰ ਦੇ ਨਿਯਮ ਤੇ ਸ਼ਰਤਾਂ
NEXT STORY