ਕੋਰੋਨਾਵਾਇਰਸ ਦੀ ਵਜ੍ਹਾ ਕਰਕੇ ਆਪਣੇ ਘਰਾਂ ‘ਚ ਕੈਦੀ ਹਾਂ ਅਤੇ ਬਚਪਨ ਦੇ ਵਿਛੜੇ ਯਾਰ ਯਾਦ ਕਰ ਲਈਦੇ ਹਨ। ਕਿਸੇ ਨੂੰ ਯਾਦ ਆਵੇ ਤਾਂ ਉਹ ਵੀ ਫੋਨ ਕਰ ਲੈਂਦਾ ਹੈ।
ਕਈ ਸਾਲਾਂ ਤੋਂ ਵਿਛੜੇ ਪੁਰਾਣੇ ਜਿਗਰ ਚੌਧਰੀ ਨਾਲ ਫੋਨ ‘ਤੇ ਗੱਲ ਹੋਈ ।
ਮੈਨੂੰ ਯਾਦ ਹੈ ਕਿ ਪਿਛਲੀ ਦਫ਼ਾ ਜਦੋਂ ਚੌਧਰੀ ਨੇ ਫੋਨ ਕੀਤਾ ਸੀ ਤਾਂ ਉਹ ਇਸਲਾਮਾਬਾਦ ‘ਚ ਸੀ। ਜਿਹੜਾ ਇਮਰਾਨ ਖ਼ਾਨ ਅਤੇ ਤਾਰੁਲ ਕਾਦਰੀ ਨੇ ਮਿਲ ਕੇ ਧਰਨਾ ਦਿੱਤਾ ਸੀ, ਉਹ ਉਸ ‘ਚ ਬੈਠਾ ਸੀ।
ਮੈਨੂੰ ਫੋਨ ਕਰਕੇ ਕਹਿੰਦਾ ਹੈ ਬਈ ਇੱਥੇ ਇਨਕਲਾਬ ਆ ਰਿਹਾ ਹੈ, ਤਾਰੀਕ ਬਣ ਰਹੀ ਹੈ ਤੇ ਤੂੰ ਕਰਾਚੀ ‘ਚ ਬੈਠਾ ਪੁਰਾਣੀਆਂ ਚਵਲਾਂ ਹੀ ਮਾਰੀ ਜਾ ਰਿਹਾ ਹੈ। ਤੂੰ ਇਸਲਾਮਾਬਾਦ ਪਹੁੰਚ ਫੋਰਨ।
ਇਹ ਵੀ ਪੜ੍ਹੋ-
ਮੈਂ ਕਿਹਾ ਚੌਧਰੀ ਮੇਰੇ ਛੋਟੇ-ਛੋਟੇ ਬੱਚੇ ਹਨ।ਵੈਸੇ ਵੀ ਜੇ ਕਿਸੇ ਇਨਕਲਾਬ ਨੂੰ ਮੇਰੇ ਵਰਗੇ ਫਾਇਲ ਬੰਦੇ ਦੀ ਲੋੜ ਪੈ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਇਨਕਲਾਬ ਥੋੜ੍ਹਾ ਜਿਹਾ ਥੱਕ ਗਿਆ ਹੈ।
ਚੌਧਰੀ ਇੱਕ ਮਿੱਠਾ ਇਨਕਲਾਬੀ ਹੈ। ਮੈਂ ਪੁੱਛਿਆ ਬਈ ਸੁਣਾ ਆਪਣੇ ਇਮਰਾਨ ਖ਼ਾਨ ਦਾ ਇਨਕਲਾਬ ਕਿੱਥੋਂ ਤੱਕ ਪਹੁੰਚਿਆ ਹੈ?
ਉਸ ਨੇ ਵੀ ਉਹੀ ਰੌਣਾ ਰੋਇਆ ਜੋ ਸਾਰੇ ਰੋਂਦੇ ਹਨ-ਬਈ ਬੰਦਾ ਤਾਂ ਠੀਕ ਹੈ ਪਰ ਇਸ ਨੂੰ ਟੀਮ ਠੀਕ ਨਹੀਂ ਮਿਲੀ। ਇਹ ਵੀ ਬਾਕੀਆਂ ਵਾਂਗ ਹੀ ਨਿਕਲਿਆ ਹੈ।
ਫਿਰ ਕਹਿੰਦਾ ਹੈ ਕਿ ਇਮਰਾਨ ਖ਼ਾਨ ਸੂਫੀ ਜਿਹਾ ਹੋ ਗਿਆ ਹੈ। ਮੈਂ ਕਿਹਾ ਕੀ ਮਤਲਬ? ਕਹਿੰਦਾ ਬੁੱਲ੍ਹਾ ਕੀ ਜਾਣਾ ਮੈਂ ਕੌਣ ਟਾਈਪ।
https://www.youtube.com/watch?v=MBgq2KfvjLw&t=3s
ਫਿਰ ਮੈਨੂੰ ਯਾਦ ਆਇਆ ਕਿ ਇਮਰਾਨ ਖ਼ਾਨ ਹਾਜ਼ਰੀਆਂ ਤਾਂ ਪਾਕਿ ਪਤਨ ਦਿੰਦਾ ਰਿਹਾ ਹੈ। ਮੈਨੂੰ ਇੱਕ ਫੋਟੋ ਵੀ ਯਾਦ ਹੈ, ਇਲੈਕਸ਼ਨ ਤੋਂ ਪਹਿਲੇ।
ਇਮਰਾਨ ਖ਼ਾਨ ਸਾਹਿਬ ਬਾਬਾ ਫਰੀਦ ਦੀ ਮਜ਼ਾਰ ਦੇ ਅੰਦਰ ਕੰਧ ਨਾਲ ਭੁੰਜੇ ਬੈਠੇ ਸਨ, ਦੀਵਾਰ ਨਾਲ ਸਹਾਰਾ ਲਾ ਕੇ।
ਤੁਸੀਂ ਵੀ ਸਾਰੀ ਜ਼ਿੰਦਗੀ ਮਵਾਲੀ ਵੇਖੇ ਹੋਣਗੇ, ਜਿਹੜੇ ਦਰਬਾਰ ‘ਤੇ ਆ ਕੇ ਬੈਠ ਜਾਂਦੇ ਹਨ ਤੇ ਇਹ ਜਿੱਦ ਲਾ ਛੱਡਦੇ ਹਨ ਕਿ ਜਦੋਂ ਤੱਕ ਮੰਨਤ ਪੂਰੀ ਨਹੀਂ ਹੁੰਦੀ ਉਨ੍ਹਾਂ ਨੇ ਉੱਠਣਾ ਕੋਈ ਨਹੀਂ।
ਇੰਝ ਬੈਠਦੇ ਨੇ ਕਿ ਉਨ੍ਹਾਂ ਨੂੰ ਭੁੱਲ ਹੀ ਜਾਂਦਾ ਹੈ ਕਿ ਮੰਗਣ ਕੀ ਆਏ ਸੀ। ਖ਼ਾਨ ਸਾਹਿਬ ਦਿਲ ਦੀ ਮੁਰਾਦ ਲੈ ਕੇ ਉੱਠੇ। ਘਰ ਵੀ ਵੱਸ ਗਿਆ ਅਤੇ ਵਜ਼ੀਰ-ਏ-ਆਜ਼ਮ ਵੀ ਬਣ ਗਏ।
ਮੈਂ ਚੌਧਰੀ ਨੂੰ ਕਿਹਾ ਬਈ ਇਮਰਾਨ ਖ਼ਾਨ ਨੂੰ ਤਾਜ਼ ਤਾਂ ਬਾਬੇ ਫਰੀਦ ਨੇ ਦਿੱਤਾ ਸੀ ਤੇ ਹੁਣ ਤਖ਼ਤ ‘ਤੇ ਬੈਠ ਕੇ ਬੁੱਲ੍ਹਾ ਕਿਵੇਂ ਬਣ ਗਿਆ?
ਚੌਧਰੀ ਆਪ ਅੱਧਾ ਸੂਫੀ ਹੈ। ਬੁਜ਼ਰਗਾਂ ਦੇ ਝਗੜਿਆਂ ‘ਚ ਨਹੀਂ ਪੈਂਦਾ। ਕਹਿਣ ਲੱਗਾ ਛੱਡੋ ਇਸ ਗੱਲਾਂ ਨੂੰ, ਹੋਰ ਕੋਈ ਗੱਲ ਕਰੋ। ਪੁਰਾਣੇ ਬਚਪਨ ਦੇ ਯਾਰਾਂ ਦੀ ਸੁਣਾਓ, ਕਿਹੜਾ ਜਿਉਂਦਾ ਹੈ ਕਿਹੜਾ ਮਰ ਗਿਆ, ਤੇ ਜਿਹੜਾ ਜਿਉਂਦਾ ਹੈ ਉਹ ਜਿਉਂਦਾ ਕਿਉਂ ਹੈ।
ਮੈਂ ਇਸ ਤੋਂ ਬਾਅਦ ਪੰਜਾਬੀ ਵਾਲੇ ਪੀਰ ਡਾ. ਮਨਜ਼ੂਰ-ਏ-ਜਾ ਸਾਹਿਬ ਨੂੰ ਵਾਸ਼ਿਗੰਟਨ ਡੀਸੀ ਫੋਨ ਖੜਕਾਇਆ ਤੇ ਸਵਾਲ ਪੁੱਛਿਆ ਕਿ ਬਾਬੇ ਫਰੀਦ ਤੇ ਬੁੱਲ੍ਹੇ ਵਾਲੀ ਗੱਲ ਤਾਂ ਸਮਝਾਓ।
ਉਨ੍ਹਾਂ ਨੇ ਗੱਲ ਲੰਬੀ ਤੇ ਤਵਾਰੀਖੀ ਕੀਤੀ ਤੇ ਮੈਨੂੰ ਦੱਸਿਆ ਕਿ ਪਾਕਿ ਪਤਨ ਵਾਲੇ ਬਾਬਾ ਫਰੀਦ ਦਾ ਹੁਣ ਹੀ ਰੌਬ ਨਹੀਂ ਇੰਨ੍ਹਾਂ ਦਾ ਆਪਣੇ ਜ਼ਮਾਨੇ ‘ਚ ਵੀ ਬੜਾ ਟੌਰ ਸੀ।
ਦਿੱਲੀ ‘ਚ ਹਕੂਮਤ ਕਰਨ ਵਾਲੀ ਅੱਧੀ ਅਸ਼ਰਾਫੀਆ ਤਾਂ ਉਨ੍ਹਾਂ ਦੀ ਮੁਰੀਦ ਸੀ। ਜਦੋਂ ਤੁਗਲਕ ਦੀ ਫੌਜ ਪਾਕਿ ਪਤਨ ਕੋਲੋਂ ਲੰਘੀ ਤਾਂ ਉਸ ਨੇ ਬਾਬੇ ਨੂੰ ਕਿਹਾ ਕਿ ਮੈਂ ਹਾਜ਼ਰੀ ਦੇਣੀ ਹੈ।
ਬਾਬਾ ਜੀ ਨੇ ਕਿਹਾ ਮੇਰੇ ਕੋਲ ਟਾਈਮ ਕੋਈ ਨਹੀਂ।
ਉਨ੍ਹਾਂ ਨੇ ਆਪਣੀ ਕਮੀਜ਼ ਦੀ ਆਸਤੀਨ ਸ਼ਹਿਰ ਦੇ ਬਾਹਰ ਲਟਕਾ ਦਿੱਤੀ। ਫੌਜੀ ਗੁਜ਼ਰਦੇ ਤੇ ਚੁੰਮ ਕੇ ਅੱਗੇ ਮੁਲਤਾਨ ਵੱਲ ਚਲੇ ਜਾਂਦੇ ਤੇ ਨਾਲ ਹੀ ਫਰਮਾਇਆ ਕਿ ਬੁੱਲ੍ਹਾ ਸਾਰੀ ਉਮਰ ਤਾਂ ਅੰਡਰਗਰਾਊਂਡ ਹੀ ਰਿਹਾ ਜ਼ਿਆਦਾ।
ਉਹਦੇ ਪਿੱਛੇ ਤਾਂ ਕਸੂਰ ਦੀ ਪੁਲਿਸ ਤਾਂ ਹਮੇਸ਼ਾ ਹੀ ਪਈ ਰਹਿੰਦੀ ਸੀ। ਉਹ ਸ਼ੱਕ ਛੂਬੇ ਵਾਲੇ ਵੇਲ੍ਹੇ ‘ਚ ਰਹਿੰਦਾ ਸੀ ਤੇ ਉਸੇ ਬਾਰੇ ‘ਚ ਗੀਤ ਵੀ ਲਿਖਦਾ ਸੀ, ਜਿਹੜੇ ਅਸੀਂ ਅੱਜ ਵੀ ਗਾਉਂਦੇ ਹਾਂ।
ਤੁਹਾਨੂੰ ਪਤਾ ਹੋਵੇਗਾ ਕਿ ਪਾਕਿ ਪਟਨ ਵਾਲੇ ਦਰਬਾਰ ‘ਚ ਇੱਕ ਬਿਸ਼ਤੀ ਦਰਵਾਜ਼ਾ ਲੱਗਿਆ ਹੈ ਅਤੇ ਕਹਿੰਦੇ ਨੇ ਕਿ ਜਿਹੜਾ ਇਸ ‘ਚੋਂ ਲੰਘ ਜਾਵੇ ਉਹ ਬਿਸ਼ਤੀ ਹੋ ਜਾਂਦਾ ਹੈ।
ਮੈਂ ਵੀ ਬਚਪਨ ‘ਚ ਇੱਕ ਵਾਰੀ ਉਸ ਦਰਵਾਜ਼ੇ ‘ਚੋਂ ਲੰਘ ਚੁੱਕਿਆ ਹਾਂ। ਮੈਨੂੰ ਇਹ ਵੀ ਦੱਸਿਆ ਗਿਆ ਕਿ ਇਹ ਦਰਵਾਜ਼ਾ ਬਹੁਤ ਬਾਅਦ ‘ਚ ਨਜ਼ਾਮੁਦੀਨ ਓਲੀਆ ਨੇ ਦਿੱਲੀ ਤੋਂ ਆ ਕੇ ਲਗਵਾਇਆ ਸੀ, ਕਿਉਂਕਿ ਉਹ ਆਪ ਵੀ ਬਾਬਾ ਫਰੀਦ ਦੇ ਮੁਰੀਦ ਹੁੰਦੇ ਸਨ।
ਮੈਨੂੰ ਲੱਗਾ ਕਿ ਇਮਰਾਨ ਖ਼ਾਨ ਵੀ ਸਾਡੇ ਵਰਗਾ ਹੀ ਹੈ, ਕਿ ਉਸ ਨੇ ਮੰਨਤਾਂ ਤਾਂ ਬਾਬੇ ਫਰੀਦ ਤੋਂ ਮੰਗੀਆਂ ਹਨ ਤੇ ਹੁਣ ਅਸੀਂ ਬਾਅਦ ‘ਚ ਬੈਠ ਕੇ ਸਾਰੇ ਕੀ ਜਾਣਾ ਮੈਂ ਕੌਣ ਬੁੱਲ੍ਹਿਆ ਕੀ ਜਾਣਾ ਮੈਂ ਕੌਣ ਗਾਉਂਦੇ ਫਿਰਦੇ ਹਾਂ।
ਇਮਰਾਨ ਖ਼ਾਨ ਦੀ ਮੰਨਤ ਤਾਂ ਇੰਝ ਪੂਰੀ ਹੋਈ ਹੈ ਕਿ ਲੱਗਦਾ ਹੈ ਕਿ ਉਹ ਬਿਸ਼ਤੀ ਦਰਵਾਜ਼ਾ ਆਪਣੇ ਨਾਲ ਹੀ ਲੈ ਗਿਆ ਹੈ। ਜਿਹੜਾ ਲੰਘੇ ਉਸ ਦਾ ਬੇੜਾ ਪਾਰ ।
ਅਸੀਂ ਘਰਾਂ ‘ਚ ਬੈਠੇ ਅਜੇ ਬੁੱਲ੍ਹਾ ਹੀ ਗਾਈ ਜਾ ਰਹੇ ਹਾਂ-
ਬੁੱਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ, ਹੇਠ ਬਾਲ ਹੱਡਾਂ ਦੀ ਅੱਗ।
ਚੋਰੀ ਕਰ ਤੇ ਭੰਨ ਘਰ ਰੱਬ ਦਾ, ਓਸ ਠੱਗਾਂ ਦੇ ਠੱਗ ਨੂੰ ਠੱਗ।
ਇਹ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=e4-d4PYWpm4&t=2s
https://www.youtube.com/watch?v=NblZn298jCo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '22643ea5-59c9-4b49-9794-46dda6cdfae2','assetType': 'STY','pageCounter': 'punjabi.international.story.53189526.page','title': 'ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣਨ ਮਗਰੋਂ ‘ਬੁੱਲਾ ਕੀ ਜਾਣਾ ਵਰਗਾ’ ਸੂਫ਼ੀ ਬਣ ਗਿਆ - ਹਨੀਫ਼ ਦੀ ਟਿੱਪਣੀ','author': 'ਮੁਹੰਮਦ ਹਨੀਫ਼','published': '2020-06-26T17:23:53Z','updated': '2020-06-26T17:23:53Z'});s_bbcws('track','pageView');

ਬਰਤਾਨੀਆ: ਗਲਾਸਕੋ ''ਚ ''3 ਲੋਕਾਂ ਦਾ ਚਾਕੂ ਮਾਰ ਕੇ ਕਤਲ''
NEXT STORY