ਕੋਰੋਨਾਵਾਇਰਸ ਦੀ ਲਾਗ ਹੁਣ ਤੱਕ ਪੂਰੀ ਦੁਨੀਆਂ ਵਿੱਚ ਇੱਕ ਕਰੋੜ 28 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕੀ ਹੈ। ਇਸ ਵਾਇਰਸ ਕਾਰਨ ਕਰੀਬ 5 ਲੱਖ 55 ਹਜ਼ਾਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਇਸ ਵਾਇਰਸ ਦੇ ਲਗਭਗ ਸੱਤ ਮਹੀਨੇ ਲੰਬੇ ਕਹਿਰ ਤੋਂ ਬਾਅਦ ਰੂਸ ਨੇ ਇਹ ਦਾਅਵਾ ਕੀਤਾ ਹੈ ਕਿ 'ਉਨ੍ਹਾਂ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ।'
ਰੂਸੀ ਖ਼ਬਰ ਏਜੰਸੀ ਸਪੁਤਨਿਕ ਮੁਤਾਬਕ, ਇੰਸਟਿਚੀਊਟ ਫਾਰ ਟ੍ਰਾਂਸਲੇਸ਼ਨਲ ਮੇਡੀਸਿਨ ਐਂਡ ਬਾਇਓਟੈਕਨੌਲਿਜੀ ਦੇ ਡਾਇਰਕੈਟਰ ਵਾਦਿਮ ਤਰਾਸੋਵ ਨੇ ਕਿਹਾ ਹੈ ਕਿ ''ਦੁਨੀਆਂ ਦੀ ਪਹਿਲੀ ਕੋਰੋਨਾਵਾਇਰਸ ਵੈਕਸੀਨ ਦਾ ਕਲੀਨੀਕਿਲ ਟ੍ਰਾਇਲ ਕਾਮਯਾਬੀ ਨਾਲ ਪੂਰਾ ਕਰ ਲਿਆ ਗਿਆ ਹੈ।''
https://twitter.com/RusEmbIndia/status/1282308768387043329
ਉਨ੍ਹਾਂ ਨੇ ਦੱਸਿਆ ਕਿ 'ਮੌਸਕੋ ਸਥਿਤ ਸਰਕਾਰੀ ਮੈਡੀਕਲ ਯੂਨੀਵਰਸਿਟੀ ਸੇਚੇਨੋਫ਼ ਨੇ ਇਹ ਟ੍ਰਾਇਲ ਕੀਤੇ ਅਤੇ ਪਤਾ ਲੱਗਿਆ ਕਿ ਇਹ ਵੈਕਸੀਨ ਇਨਸਾਨਾਂ ਉੱਤੇ ਸੁਰੱਖਿਅਤ ਹੈ। ਜਿਨ੍ਹਾਂ ਲੋਕਾਂ 'ਤੇ ਵੈਕਸੀਨ ਅਜ਼ਮਾਈ ਗਈ ਹੈ, ਉਨ੍ਹਾਂ ਦੇ ਇੱਕ ਗਰੁੱਪ ਨੂੰ 15 ਜੁਲਾਈ ਅਤੇ ਦੂਜੇ ਗਰੁੱਪ ਨੂੰ 20 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ।'
Click here to see the BBC interactive
ਯੂਨੀਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੇਮਲੀ ਇੰਸਟਿਚੀਊਟ ਆਫ਼ ਐਪਿਡੇਮਿਯੋਲੌਜੀ ਐਂਡ ਮਾਈਕ੍ਰੋਬਾਇਲੌਜੀ ਵੱਲੋਂ ਬਣਾਈ ਇਸ ਵੈਕਸੀਨ ਦੇ ਕਲੀਨੀਕਿਲ ਟ੍ਰਾਇਲ ਸ਼ੁਰੂ ਕਰ ਕੀਤੇ ਸੀ।
ਸੇਚੇਨੋਫ਼ ਯੂਨੀਵਰਸਿਟੀ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਏਲੇਕਜ਼ਾਂਡਰ ਲੁਕਾਸ਼ੇਵ ਮੁਤਾਬਕ, 'ਵੈਕਸੀਨ ਟ੍ਰਾਇਲ ਦੇ ਇਸ ਪੜਾਅ ਦਾ ਮਕਸਦ ਇਹ ਪੱਕਾ ਕਰਨਾ ਸੀ ਕਿ ਵੈਕਸੀਨ ਇਨਸਾਨਾਂ ਦੇ ਲਈ ਸੁਰੱਖਿਅਤ ਹੈ ਜਾਂ ਨਹੀ। ਟ੍ਰਾਇਲ ਸਫ਼ਲਤਾ ਨਾਲ ਪੂਰਾ ਕਰ ਲਿਆ ਗਿਆ ਹੈ। ਅਸੀਂ ਨਤੀਜਾ ਕੱਢਿਆ ਹੈ ਕਿ ਇਹ ਵੈਕਸੀਨ ਸੁਰੱਖਿਅਤ ਹੈ।'
ਲੁਕਾਸ਼ੇਵ ਨੇ ਕਿਹਾ ਕਿ ਵੈਕਸੀਨ ਦੇ ਵਿਆਪਕ ਉਤਪਾਦਨ ਲਈ ਅੱਗੇ ਕੀ-ਕੀ ਤਿਆਰੀਆਂ ਕਰਨੀਆਂ ਹਨ, ਇਸ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ।
ਵਾਦਿਮ ਤਰਾਸੋਵ ਨੇ ਕਿਹਾ, ''ਮਹਾਮਾਰੀ ਦੇ ਦੌਰ 'ਚ ਸੇਚੇਨੋਫ਼ ਯੂਨੀਵਰਸਿਟੀ ਨੇ ਨਾ ਸਿਰਫ਼ ਇੱਕ ਸਿੱਖਿਆ ਅਦਾਰੇ ਦੇ ਰੂਪ 'ਚ, ਸਗੋਂ ਇੱਕ ਵਿਗਿਆਨੀ ਅਤੇ ਤਕਨੀਕੀ ਖੋਜ ਕੇਂਦਰ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਇਹ ਦਵਾਈਆਂ ਵਰਗੇ ਅਹਿਮ ਅਤੇ ਔਖੇ ਉਤਪਾਦਾਂ ਦੇ ਨਿਰਮਾਣ ਵਿੱਚ ਸ਼ਾਮਲ ਹੋਣ ਦੇ ਸਮਰੱਥ ਹੈ।''
ਪੂਰੀ ਦੁਨੀਆਂ 'ਚ ਹੁਣ ਤੱਕ 70 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਲਾਗ ਲੱਗਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਇਸ ਨੂੰ ਦੇਖਦਿਆਂ ਦੁਨੀਆਂ ਭਰ ਦੇ ਵਿਗਿਆਨੀ ਅਤੇ ਹੈਲਥ ਕੇਅਰ ਨਾਲ ਜੁੜੇ ਹੋਰ ਅਦਾਰੇ ਕੋਵਿਡ-19 ਦੀ ਵੈਕਸੀਨ ਦੇ ਉਤਪਾਦਨ ਅਤੇ ਉਸਦੇ ਵਿਕਾਸ ਨੂੰ ਛੇਤੀ ਤੋਂ ਛੇਤੀ ਪੂਰੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਗਿਲਿਏਡ ਸਾਇਂਸੇਜ਼, ਔਕਸਫੋਰਡ ਯੂਨੀਵਰਸਿਟੀ ਦੇ ਖੋਜਾਰਥੀ ਅਤੇ ਅਮਰੀਕੀ ਬਾਇਟੇਕ ਕੰਪਨੀ ਮੌਡਰਨਾ ਕੋਵਿਡ-19 ਦੀ ਵੈਕਸੀਨ ਨੂੰ ਵਿਕਸਿਤ ਕਰਨ ਵਿੱਚ ਫ਼ਿਲਹਾਲ ਸਭ ਤੋਂ ਅੱਗੇ ਹਨ। ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਵਿੱਚ ਬਣੀ ਵੈਕਸੀਨ ਦੇ ਸ਼ੁਰੂਆਤੀ ਨਤੀਜੇ ਵੀ ਹੌਸਲੇ ਭਰਪੂਰ ਰਹੇ ਹਨ।
ਉੱਧਰ, ਭਾਰਤ 'ਚ ਬਣੀ ਵੈਕਸੀਨ ਦੇ ਕਲੀਨੀਕਿਲ ਟ੍ਰਾਇਲ ਵੀ ਚੱਲ ਰਹੇ ਹਨ।
ਹਾਲਾਂਕਿ, ਗਿਲਿਏਡ ਸਾਇਂਸੇਜ਼ ਨੇ ਪਹਿਲਾਂ ਕਿਹਾ ਸੀ ਕਿ ਇੱਕ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ 'ਉਨ੍ਹਾਂ ਦੀ ਐਂਟੀ- ਵਾਇਰਲ ਦਵਾਈ ਰੈਮਡੇਸੇਵੀਅਰ ਨੇ ਗੰਭੀਰ ਰੂਪ ਤੋਂ ਬਿਮਾਰ ਕੋਵਿਡ-19 ਮਰੀਜ਼ਾਂ 'ਚ ਮੌਤ ਦੇ ਜ਼ੋਖ਼ਮ ਨੂੰ ਘੱਟ ਕਰਨ ਵਿੱਚ ਮਦਦ ਕੀਤੀ', ਪਰ ਸਾਵਧਾਨੀ ਵਰਤਦੇ ਹੋਏ ਕੰਪਨੀ ਨੇ ਇਹ ਵੀ ਕਿਹਾ ਕਿ 'ਰੇਮਡੇਸਿਵਿਰ ਦੇ ਲਾਭ ਦੀ ਪੁਸ਼ਟੀ ਕਰਨ ਲਈ ਸਖ਼ਤ ਕਲੀਨੀਕਿਲ ਟ੍ਰਾਇਲ ਦੀ ਲੋੜ ਹੈ।'
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=2s
https://www.youtube.com/watch?v=jIEtr2qZjY4
https://www.youtube.com/watch?v=gX853LXEeKY&t=2s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '665bf7d2-d4de-46c1-895b-71160a16b374','assetType': 'STY','pageCounter': 'punjabi.international.story.53385887.page','title': 'ਕੀ ਰੂਸ ਨੇ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ?','published': '2020-07-13T05:15:10Z','updated': '2020-07-13T05:15:10Z'});s_bbcws('track','pageView');

ਕੋਰੋਨਾਵਾਇਰਸ: ਭਾਰਤ ਹੋ ਸਕਦਾ ਹੈ ਦੁਨੀਆਂ ਦਾ ਅਗਲਾ ਹੌਟਸੌਪਟ - 5 ਅਹਿਮ ਖ਼ਬਰਾਂ
NEXT STORY