ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਮਰਹੂਮ ਦੇ ਪਿਤਾ ਵੱਲੋਂ ਅਦਾਕਾਰਾ ਰਿਆ ਚੱਕਰਵਰਤੀ ਖ਼ਿਲਾਫ਼ ਪਟਨਾ ਵਿੱਚ ਐੱਫ਼ਆਈਆਰ ਦਰਜ ਕਰਵਾਏ ਜਾਣ ਮਗਰੋਂ ਨਵਾਂ ਮੋੜ ਆਇਆ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਦਾਕਾਰਾ ਨੇ ਐੱਫਆਈਆਰ ਮੁੰਬਈ ਤਬਦੀਲ ਕਰਨ ਲਈ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਹੈ। ਜਿੱਥੇ ਮਰਹੂਮ ਅਦਾਕਾਰ ਦੀ ਮੌਤ ਦੀ ਜਾਂਚ ਪਹਿਲਾਂ ਤੋਂ ਹੀ ਚੱਲ ਰਹੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਰਿਆ ਅਤੇ ਉਸ ਦੇ ਪਰਿਵਾਰ ਦੇ ਛੇ ਮੈਂਬਰਾਂ ਖ਼ਿਲਾਫ਼ ਇਹ ਐੱਫਆਈਆਰ ਦਰਜ ਕਰਵਾਈ ਹੈ। ਇਲਜ਼ਾਮ ਲਾਇਆ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਸੁਸ਼ਾਂਤ ਸਿੰਘ ਨੂੰ ਖ਼ੁਦਕੁਸ਼ੀ ਲਈ ਉਕਸਾਇਆ।
ਅਦਾਕਾਰਾ ਨੇ ਸੁਪਰੀਮ ਕੋਰਟ ਵੱਲੋਂ ਆਪਣੀ ਅਰਜੀ ਦਾ ਨਿਪਟਾਰਾ ਕੀਤੇ ਜਾਣ ਤੱਕ ਬਿਹਾਰ ਪੁਲਿਸ ਵੱਲੋਂ ਕਾਰਵਾਈ ਉੱਪਰ ਰੋਕ ਦੀ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:
ਹਰਿਮੰਦਰ ਸਾਹਿਬ ਵਿੱਚ ਮਾਸਕ ਲਹਾਉਣ ਤੋਂ ਵਿਵਾਦ
ਐਤਵਾਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਇੱਕ ਸ਼ਰਧਾਲੂ ਨੇ ਮੈਨੇਜਮੈਂਟ ਉੱਪਰ ਇਲਜ਼ਾਮ ਲਾਇਆ ਕਿ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਪਹਿਲਾਂ ਸੇਵਾਦਾਰਾਂ ਵੱਲੋਂ ਮਾਸਕ ਉਤਾਰਨ ਲਈ ਕਿਹਾ ਗਿਆ। ਜਦਕਿ ਪਰਿਵਾਰਕ ਮੈਂਬਰ ਕੋਵਿਡ-19 ਤੋਂ ਠੀਕ ਹੋਏ ਸਨ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਜਲੰਧਰ ਵਾਸੀ ਸੁਰਿੰਦਰਪਾਲ ਸਿੰਘ ਗੋਲਡੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਮਾਸਕ ਪਾਏ ਹੋਏ ਸਨ ਪਰ ਉਹ ਸੇਵਾਦਾਰਾਂ ਵੱਲੋਂ ਲਹਾ ਦਿੱਤੇ ਗਏ।
ਸ਼੍ਰੋਮਣੀ ਕਮੇਟੀ ਉੱਪਰ ਅਜਿਹੇ ਇਲਜ਼ਾਮ ਲਾਉਣ ਵਾਲੇ ਗੋਲਡੀ ਇਕੱਲੇ ਨਹੀਂ ਹਨ ਸਗੋਂ ਅੰਮ੍ਰਿਤਸਰ ਤੋਂ ਲੇਖਕ ਅਤੇ ਇੰਜੀਨੀਅਰ ਹਰਪਾਲ ਸਿੰਘ ਵੀ ਅਜਿਹੇ ਇਲਜ਼ਾਮ ਲਾ ਚੁੱਕੇ ਹਨ।
15 ਜੂਨ ਨੂੰ ਮਨਮੀਤ ਕੌਰ ਚਾਵਲਾ ਇਸ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਨ।
ਦਰਬਾਰ ਸਾਹਿਬ ਦੇ ਮੈਨੇਜਰ ਮੁਖ਼ਤਿਆਰ ਸਿੰਘ ਦਾ ਕਹਿਣਾ ਹੈ ਕਿ ਮਾਸਕ ਲਹਾਉਣ ਵਾਲੇ ਸਾਡੇ ਮੁਲਾਜ਼ਮ ਨਹੀਂ ਹੋ ਸਕਦੇ। ਅਸੀਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ।
ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਇੱਕ ਦਿਨ ਵਿੱਚ 25 ਮੌਤਾਂ
ਬੁੱਧਵਾਰ ਨੂੰ ਸੂਬੇ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਵਧੇਰੇ 568 ਕੇਸ ਸਾਹਮਣੇ ਆਏ ਅਤੇ 25 ਮੌਤਾਂ ਹੋਈਆਂ।
ਇਸ ਦੇ ਨਾਲ ਹੀ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਕੇਸਾਂ ਦੀ ਗਿਣਤੀ 14,946 ਹੋ ਗਈ ਹੈ। ਸੂਬੇ ਵਿੱਚ ਲੁਧਿਆਣਾ, ਪਟਿਆਲਾ ਅੰਮ੍ਰਿਤਸਰ, ਜਲੰਧਰ ਬਰਨਾਲਾ ਅਤੇ ਗੁਰਦਾਸਪੁਰ ਮਹਾਂਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹੇ ਹਨ।
ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 15,31,669 ਹੋ ਗਏ ਹਨ ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਦਸ ਲੱਖ ਤੋਂ ਪਾਰ ਹੋ ਗਈ ਹੈ।
ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਵਿੱਚ ਕੋਵਿਡ ਤੋਂ ਠੀਕ ਹੋਣ ਵਾਲਿਆਂ ਦੀ ਔਸਤ ਵਿਸ਼ਵੀ ਔਸਤ ਨਾਲੋਂ ਬਿਹਤਰ ਹੈ। ਭਾਰਤ ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਹੈ।
ਅਨਲੌਕ 3.0 ਵਿੱਚ ਕੀ ਕੁੱਝ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ
ਬੁੱਧਵਾਰਨ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਨੂੰ ਚੁੱਕਣ ਦੇ ਤੀਜੇ ਪੜਾਅ ਅਨਲੌਕ 3.0 ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਜਿਸ ਮੁਤਾਬਕ ਯੋਗ ਕੇਂਦਰ, ਜਿਮਨੇਜ਼ੀਅਮ 5 ਅਗਸਤ ਤੋਂ ਖੁੱਲ੍ਹ ਜਾਣਗੇ। ਰਾਤ ਦਾ ਕਰਫਿਊ ਹਟਾ ਲਿਆ ਗਿਆ ਹੈ।
ਵੰਦੇ ਭਾਰਤ ਮਿਸ਼ਨ ਤਹਿਤ ਕੌਮਾਂਤਰੀ ਹਵਾਈ ਸਫ਼ਰ ਦੀ ਸੀਮਤ ਵਿਧੀ ਨਾਲ ਆਗਿਆ ਦੇ ਦਿੱਤੀ ਗਈ ਹੈ। ਬਾਕੀ ਕੌਮਾਂਤਰੀ ਹਵਾਈ ਸਫ਼ਰ ਨੂੰ ਵੀ ਪੜਾਅਵਾਰ ਖੋਲ੍ਹਿਆ ਜਾਵੇਗਾ।
ਜਦਕਿ ਸਕੂਲ, ਕਾਲਜ, ਮੈਟਰੋ ਰੇਲ ਸੇਵਾਵਾਂ, ਮਨੋਰੰਜਨ ਪਾਰਕ, ਥਿਏਟਰ, ਬਾਰ, ਅਦਿ ਬੰਦ ਰਹਿਣਗੇ।
ਸਮਾਜਿਕ ਅਤੇ ਸਿਆਸੀ ਇਕੱਠਾਂ, ਖੇਡਾਂ, ਅਕਾਦਮਿਕ ਤੇ ਧਾਰਮਿਕ ਸਮਾਗਮਾਂ ਉੱਪਰ ਪਾਬੰਦੀ ਜਾਰੀ ਰਹੇਗੀ। ਕੰਟੇਨਮੈਂਟ ਖੇਤਰਾਂ ਵਿੱਚ ਲੌਕਡਾਊਨ ਦੀ 31 ਅਗਸਤ ਤੱਕ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।
ਰਾਜਸਥਾਨ ਵਿਧਾਨ ਸਭਾ ਦਾ ਇਜਲਾਸ 14 ਅਗਸਤ ਤੋਂ
ਰਾਜਸਥਾਨ ਵਿਧਾਨ ਸਭਾ ਦਾ ਇਜਲਾਸ ਸੱਦੇ ਜਾਣ ਬਾਰੇ ਛਾਇਆ ਕੋਹਰਾ ਆਖ਼ਰ ਸਾਫ਼ ਹੋਗਿਆ। ਜਦੋਂ ਬੁੱਧਵਾਰ ਨੂੰ ਸੂਬੇ ਦੇ ਰਾਜਪਾਲ ਨੇ 14 ਅਗਸਤ ਤੋਂ ਇਜਲਾਸ ਸੱਦੇ ਜਾਣ ਬਾਰੇ ਆਪਣੀ ਸਹਿਮਤੀ ਦੇ ਦਿੱਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਤਿੰਨ ਵਾਰ ਰਾਜਪਾਲ ਨੂੰ ਇਹ ਇਜਲਾਸ ਸੱਦਣ ਲਈ ਕਿਹਾ ਸੀ।
ਰਾਜਪਾਲ ਨੇ ਇਹ ਕਹਿੰਦਿਆਂ ਇਹ ਅਪੀਲਾਂ ਖਾਰਜ ਕਰ ਦਿੱਤੀਆਂ ਸਨ ਕਿ ਜੇ ਸੂਬਾ ਸਰਕਾਰ ਇੰਨੇ ਸ਼ੌਰਟ ਨੋਟਿਸ ਉੱਪਰ ਇਹ ਇਜਲਾਸ ਸੱਦਣਾ ਚਾਹੁੰਦੀ ਹੈ ਤਾਂ ਉਸ ਨੂੰ ਭਰੋਸੇ ਦਾ ਵੋਟ ਹਾਸਲ ਕਰਨਾ ਪਵੇਗਾ।
ਵਿਧਾਨ ਸਭਾ ਦਾ ਇਜਲਾਸ ਸੱਦਣ ਲਈ 14 ਦਿਨਾਂ ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ ਅਤੇ ਬੁੱਧਵਾਰ ਨੂੰ ਰਾਜਸਥਾਨ ਸਰਕਾਰ ਨੇ ਜੋ ਪ੍ਰਸਤਾਵ ਭੇਜਿਆ ਹੈ ਉਸ ਨਾਲ ਇਹ ਸ਼ਰਤ ਪੂਰੀ ਹੋ ਗਈ ਹੈ।
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=9s
https://www.youtube.com/watch?v=5AM-P01wf6Q&t=10s
https://www.youtube.com/watch?v=5Ud4tiiUjJc&t=140s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'e1acad27-5865-409b-8bd1-7940642ec66d','assetType': 'STY','pageCounter': 'punjabi.india.story.53590052.page','title': 'ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਦੇ ਕੇਸ ਵਿੱਚ ਆਇਆ ਨਵਾਂ ਮੋੜ - ਪ੍ਰੈੱਸ ਰਿਵੀਊ','published': '2020-07-30T03:08:43Z','updated': '2020-07-30T03:08:43Z'});s_bbcws('track','pageView');

ਭਾਰਤ ਤੇ ਚੀਨ ਸਰਹੱਦ ਉੱਪਰ ਕਿਹੋ-ਜਿਹੇ ਨਿਰਮਾਣ ਕਰ ਰਹੇ ਹਨ
NEXT STORY