ਕਮਲਾ ਰਾਜਨੀਤੀ ਵਿੱਚ ਕਾਲੀ ਮਹਿਲਾ ਦੇ ਤੌਰ 'ਤੇ ਮਸ਼ਹੂਰ ਹਨ, ਪਰ ਉਹਨਾਂ ਨੇ ਆਪਣੀਆਂ ਭਾਰਤੀ ਜੜ੍ਹਾਂ ਨੂੰ ਵੀ ਬਾਖੂਬੀ ਸਾਂਭਿਆ ਹੋਇਆ ਹੈ
ਅਮਰੀਕੀ ਸੰਸਦ ਦੀ ਮੈਂਬਰ ਕਮਲਾ ਹੈਰਿਸ ਨੂੰ ਜੋ ਬਾਇਡਨ ਨੇ ਡੈਮੋਕਰੇਟਿਕ ਪਾਰਟੀ ਵਲੋਂ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਹੈ। ਉਹ ਰਾਜਨੀਤੀ ਵਿੱਚ ਕਾਲੀ ਮਹਿਲਾ ਦੇ ਤੌਰ 'ਤੇ ਮਸ਼ਹੂਰ ਹਨ, ਪਰ ਉਹਨਾਂ ਨੇ ਆਪਣੀਆਂ ਭਾਰਤੀ ਜੜ੍ਹਾਂ ਨੂੰ ਵੀ ਬਾਖੂਬੀ ਸਾਂਭਿਆ ਹੋਇਆ ਹੈ।
"ਮੇਰੇ ਨਾਮ ਦਾ ਉਚਾਰਣ "ਕੌਮਾ-ਲਾ" ਕੀਤਾ ਜਾਂਦਾ ਹੈ, ਜਿਵੇਂ ਕਿ ਵਿਰਾਮ ਚਿੰਨ੍ਹ ਹੋਵੇ, "ਕਮਲਾ ਹੈਰਿਸ ਨੇ 2018 ਵਿੱਚ ਆਪਣੀ ਸਵੈ-ਜੀਵਨੀ, ‘ਦਾ ਟਰੁਥ ਵੀ ਹੋਲਡ’ ਵਿੱਚ ਲਿਖਿਆ ਸੀ।
ਕੈਲੀਫੋਰਨੀਆ ਤੋਂ ਸਾਂਸਦ , ਜਿਸਦੀ ਮਾਂ ਭਾਰਤ ਵਿੱਚ ਜੰਮੀ ਅਤੇ ਪਿਤਾ ਜਮਾਇਕਾ ਵਿੱਚ ਪੈਦਾ ਹੋਏ, ਆਪਣੇ ਭਾਰਤੀ ਨਾਮ ਦੇ ਅਰਥਾਂ ਬਾਰੇ ਦੱਸਦੇ ਹਨ।
"ਇਸਦਾ ਅਰਥ ਹੈ 'ਕਮਲ ਦਾ ਫੁੱਲ', ਜੋ ਕਿ ਭਾਰਤੀ ਸੱਭਿਆਚਾਰ ਵਿੱਚ ਮਹੱਤਤਾ ਦਾ ਪ੍ਰਤੀਕ ਹੈ। ਇਕ ਕਮਲ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ ਇਸਦੇ ਫੁੱਲ ਸਤਹ ਤੋਂ ਉੱਪਰ ਆਉਂਦੇ ਹਨ ਜਦਕਿ ਇਸ ਦੀਆਂ ਜੜ੍ਹਾਂ ਬਹੁਤ ਹੀ ਚੰਗੀ ਤਰ੍ਹਾਂ ਨਦੀ ਦੇ ਤਲ ਨੂੰ ਫੜੀਆਂ ਰੱਖਦੀਆਂ ਹਨ।
ਇਹ ਵੀ ਪੜ੍ਹੋ
ਸ਼ੁਰੂਆਤੀ ਜਿੰਦਗੀ ਵਿੱਚ, ਕਮਲਾ ਅਤੇ ਉਸਦੀ ਭੈਣ ਮਾਇਆ ਅਮਰੀਕੀ ਕਲਾਕਾਰਾਂ ਦੇ ਸੰਗੀਤ ਦੀਆਂ ਧੁਨਾਂ ਨਾਲ ਭਰੇ ਘਰ ਵਿੱਚ ਵੱਡੀਆਂ ਹੋਈਆਂ। ਉਨ੍ਹਾਂ ਦੇ ਪਿਤਾ ਸਟੈਂਡਫਰ਼ਡ ਯੂਨੀਵਰਸਿਟੀ ਵਿੱਚ ਅਰਥ-ਸ਼ਾਸਤਰ ਪੜ੍ਹਾਉਂਦੇ ਸਨ।
ਜਦੋਂ ਹੈਰਿਸ ਸਿਰਫ਼ ਪੰਜ ਸਾਲ ਦੀ ਸੀ, ਸ਼ਇਆਮਲਾ ਗੋਪਾਲਨ ਅਤੇ ਡੋਨਲਡ ਹੈਰਿਸ ਅਲੱਗ ਹੋ ਗਏ। ਉਸਨੂੰ ਮੁੱਖ ਤੌਰ 'ਤੇ ਇਕੱਲੀ ਹਿੰਦੂ ਮਾਂ, ਜੋ ਕਿ ਕੈਂਸਰ ਬਾਰੇ ਖੋਜਕਾਰ ਹੋਣ ਦੇ ਨਾਲ-ਨਾਲ ਇਕ ਨਾਗਰਿਕ ਅਧਿਕਾਰਾਂ ਦੀ ਐਕਟੀਵਿਸਟ ਵੀ ਸੀ, ਵੱਲੋਂ ਪਾਲਿਆ ਗਿਆ।
ਕਮਲਾ, ਮਾਇਆ ਅਤੇ ਸ਼ਇਆਮਲਾ ਨੂੰ ''ਸ਼ਇਆਮਲਾ ਅਤੇ ਲੜਕੀਆਂ'' ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਮਾਂ ਦਾ ਸੁਪਨਾ
ਉਹਨਾਂ ਦੀ ਮਾਂ ਨੇ ਇਹ ਯਕੀਨੀ ਬਣਾਇਆ ਕਿ ਕੁੜੀਆਂ ਨੂੰ ਆਪਣਾ ਪਿਛੋਕੜ ਯਾਦ ਰਹੇ।
ਉਨ੍ਹਾਂ ਲਿਖਿਆ, ''ਮੇਰੀ ਮਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਦੋ ਕਾਲੀਆਂ ਧੀਆਂ ਨੂੰ ਪਾਲ ਰਹੀ ਹੈ। ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਵੱਲੋਂ ਅਪਣਾਇਆ ਗਿਆ ਪਰਵਰਿਸ਼ ਦਾ ਤਰੀਕਾ ਮੈਨੂੰ ਤੇ ਮਾਇਆ ਨੂੰ ਕਾਲੀਆਂ ਕੁੜੀਆਂ ਵਜੋਂ ਜਾਣੇਗੀ, ਤੇ ਉਹ ਸਾਨੂੰ ਆਤਮ-ਵਿਸ਼ਵਾਸ਼ ਨਾਲ ਭਰੀਆਂ ਕਾਲੀਆਂ ਔਰਤਾਂ ਬਣਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਸੀ।''
''ਹੈਰਿਸ ਭਾਰਤੀ ਸੱਭਿਆਚਾਰ ਨਾਲ ਜੁੜੀ ਰਹਿ ਕੇ ਪਲੀ, ਪਰ ਉਹ ਬਹੁਤ ਮਾਣ ਨਾਲ ਅਫ਼ਰੀਕੀ-ਅਮਰੀਕਨ ਦੀ ਜਿੰਦਗੀ ਜੀਅ ਰਹੀ ਹੈ''। ਪਿਛਲੇ ਸਾਲ ਵਾਸ਼ਿੰਗਟਨ ਪੋਸਟ ਨੇ ਉਹਨਾਂ ਬਾਰੇ ਲਿਖਿਆ।
ਜਦ 2015 ਵਿੱਚ ਉਹ ਚੋਣਾਂ ਵਿੱਚ ਖੜ੍ਹੇ ਹੋ ਕੇ ਜਿੱਤੀ ਤਾਂ ਰਸਾਲੇ ਇਕੋਨੋਮਿਸਟ ਨੇ ਉਹਨਾਂ ਬਾਰੇ ਲਿਖਿਆ, ''ਇਕ ਭਾਰਤੀ ਕੈਂਸਰ ਖੋਜਕਾਰ ਅਤੇ ਜਮਾਇਕੀ ਅਰਥ-ਸ਼ਾਸ਼ਤਰ ਦੇ ਪ੍ਰੋਫੈਸਰ ਦੀ ਧੀ, ਕੈਲੀਫੋਰਨੀਆ ਦੀ ਪਹਿਲੀ ਅਫ਼ਰੀਕੀ-ਅਮਰੀਕਨ ਅਤੇ ਪਹਿਲੀ ਏਸ਼ੀਆਈ ਅਟਾਰਨੀ ਜਨਰਲ ਹੈ।''
''ਹੈਰਿਸ ਭਾਰਤੀ ਸਭਿਆਚਾਰ ਨਾਲ ਜੁੜੀ ਰਹਿ ਕੇ ਪਲੀ, ਪਰ ਉਹ ਬਹੁਤ ਮਾਣ ਨਾਲ ਅਫ਼ਰੀਕੀ-ਅਮਰੀਕਨ ਦੀ ਜਿੰਦਗੀ ਜੀਅ ਰਹੀ ਹੈ'', ਪਿਛਲੇ ਸਾਲ ਵਾਸ਼ਿੰਗਟਨ ਪੋਸਟ ਨੇ ਉਹਨਾਂ ਬਾਰੇ ਲਿਖਿਆ।
ਭਾਰਤੀ ਪਿਛੋਕੜ ਅਤੇ ਅਫ਼ਰੀਕੀ-ਅਮਰੀਕਨ ਦੀ ਜਿੰਦਗੀ
ਉਹਨਾਂ ਨੂੰ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ, ਹੈਰਿਸ ਦੋਵਾਂ ਭਾਈਚਾਰਿਆਂ ਵਿੱਚ ਬਹੁਤ ਹੀ ਸਹਿਜਤਾ ਨਾਲ ਵਿਚਰਦੀ ਹੈ।
ਇੱਕ ਵੀਡੀਓ ਹੈਰਿਸ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਚੱਲ ਰਹੇ ਯਤਨਾਂ ਦੌਰਾਨ ਆਪਣੇ ਯੂ-ਟਿਊਬ ਚੈਨਲ 'ਤੇ ਸਾਂਝਾ ਕੀਤਾ ਗਿਆ ਸੀ।
ਇਸ ਵੀਡੀਓ ਵਿੱਚ ਹੈਰਿਸ ਅਤੇ ਭਾਰਤੀ-ਅਮਰੀਕੀ ਮੂਲ ਦੇ ਹਾਸਰਸ ਕਲਾਕਾਰ ਅਤੇ ਅਦਾਕਾਰ ਮਿੰਡੀ ਕਲਿੰਗ ਹਨ। ਉਸ ਵੀਡੀਓ ਵਿੱਚ ਦੋਵੇਂ ਭਾਰਤੀ ਖਾਣਾ ਬਣਾ ਰਹੇ ਸਨ ਅਤੇ ਆਪਣੇ ਭਾਰਤੀ ਪਿਛੋਕੜ ਬਾਰੇ ਗੱਲਾਂ ਕਰ ਰਹੇ ਸਨ।
ਕਲਿੰਗ ਦਾ ਕਹਿਣਾ ਹੈ ਕਿ ਭਾਵੇਂ ਸਭ ਨੂੰ ਹੈਰਿਸ ਦੇ ਪਿਛੋਕੜ ਬਾਰੇ ਨਹੀਂ ਪਤਾ, ਪਰ ਜਦ ਵੀ ਉਹ ਭਾਰਤੀ-ਅਮਰੀਕੀ ਲੋਕਾਂ ਨੂੰ ਮਿਲਦੇ ਹਨ ਇਹ ਤੱਥ ਸਾਹਮਣੇ ਆ ਜਾਂਦਾ ਹੈ।
ਕਲਿੰਗ ਨੇ ਕਿਹਾ, ''ਇਹ ਸਾਨੂੰ ਆਪਣਾ ਲਗਦਾ ਹੈ, ਅਸੀਂ ਬੁਹਤ ਉਤਸ਼ਾਹਿਤ ਹਾਂ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਲੜ ਰਹੇ ਹਨ।''
ਕਲਿੰਗ ਨੇ ਹੈਰਿਸ ਨੂੰ ਪੁੱਛਿਆ ਕਿ, ਕੀ ਉਹ ਘਰ ਵਿੱਚ ਦੱਖਣ ਭਾਰਤੀ ਖਾਣਾ ਖਾਂਦੇ ਹੋਏ ਵੱਡੇ ਹੋਏ ਹਨ?
ਹੈਰਿਸ ਨੇ ਘਰ ਵਿੱਚ ਪਕਾਏ ਜਾਣ ਵਾਲੇ ਕਈ ਪਕਵਾਨਾਂ ਦੇ ਨਾਂ ਗਿਣਾ ਦਿੱਤੇ, ''ਬਹੁਤ ਸਾਰੇ ਦਹੀਂ ਅਤੇ ਚੌਲ, ਤਰੀ ਵਾਲੇ ਆਲੂ, ਦਾਲਾਂ ਅਤੇ ਇਡਲੀ''।
ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਭਾਰਤ ਆਪਣੀ ਮਾਂ ਦੇ ਘਰ ਜਾਂਦੇ ਸਨ ਤਾਂ ਉਹਨਾਂ ਦੇ ਨਾਨਾ ਅਕਸਰ ਆਂਡਿਆਂ ਨਾਲ ਬਣਾਏ ਜਾਂਦੇ ਫ਼ਰੈਂਚ ਟੋਸਟ ਬਣਾਉਣ ਲਈ ਕਹਿੰਦੇ, ਪਰ ਸਿਰਫ਼ ਉਸ ਸਮੇਂ ਜਦ ਉਹਨਾਂ ਦੀ ਸ਼ਾਕਾਹਾਰੀ ਨਾਨੀ ਘਰ ਤੋਂ ਬਾਹਰ ਗਈ ਹੁੰਦੀ।
ਆਪਣੀ ਕਿਤਾਬ ਵਿੱਚ ਉਹਨਾਂ ਨੇ ਘਰ ਵਿੱਚ, ਭਾਰਤੀ ਬਿਰਿਆਨੀ ਬਣਾਉਣ ਬਾਰੇ ਲਿਖਿਆ ਹੈ।
https://twitter.com/mindykaling/status/1293292483737083904?s=20
ਵਿਆਹ ਦੀਆਂ ਰਸਮਾਂ
ਜਦੋਂ 2014 ਵਿੱਚ ਹੈਰਿਸ ਨੇ ਇਕ ਵਕੀਲ ਡਗਲਜ਼ ਐਮਹੋਫਡ ਨਾਲ ਵਿਆਹ ਕਰਵਾਇਆ ਤਾਂ ਉਹਨਾਂ ਨੇ ਭਾਰਤੀ ਅਤੇ ਯਹੂਦੀ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖਿਆ, ਉਹਨਾਂ ਨੇ ਆਪਣੇ ਪਤੀ ਦੇ ਗਲ਼ ਵਿੱਚ ਫੁੱਲਾਂ ਦਾ ਹਾਰ ਪਾਇਆ ਅਤੇ ਯਹੂਦੀ ਪਤੀ ਨੇ ਸ਼ੀਸ਼ੇ ਤੇ ਜੋਰ ਨਾਲ ਪੈਰਾਂ ਨੂੰ ਮਾਰਿਆ।
ਲੋਕਾਂ ਵਿੱਚ ਹੈਰਿਸ ਦੀ ਪਹਿਚਾਣ ਵਿਸ਼ੇਸ਼ ਕਰਕੇ ਉਸਦੇ ਅਫ਼ਰੀਕੀ-ਭਾਰਤੀ ਮੂਲ ਦੀ ਮਹਿਲਾ ਸਿਆਸਤਦਾਨ ਵਜੋਂ ਉੱਭਰੀ, ਖਾਸਕਰ ਹਾਲ ਹੀ ਵਿੱਚ ਅਮਰੀਕਾ ਵਿੱਚ ਨਸਲੀ ਵਿਤਕਰਿਆਂ ਨੂੰ ਲੈ ਕੇ ਛਿੜੀਆਂ ਬਹਿਸਾਂ ਅਤੇ ਬਲੈਕ ਲਾਈਵਜ਼ ਮੈਟਰ ਅੰਦੋਲਨ ਚੱਲ ਰਿਹਾ ਸੀ।
ਭਾਰਤੀ-ਅਮਰੀਕੀ ਵੀ ਉਹਨਾਂ ਨੂੰ ਆਪਣਾ ਮੰਨਦੇ ਹਨ ਅਤੇ ਉਹਨਾਂ ਦੀ ਉਮੀਦਵਾਰੀ ਨੂੰ ਭਾਰਤੀ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਅਮਰੀਕਾ ਵਿੱਚ ਵਿਆਪਕ ਪਹਿਚਾਣ ਮਿਲਣ ਦੇ ਸੰਕੇਤ ਵਜੋਂ ਦੇਖਦੇ ਹਨ।
ਇਹ ਸਾਫ਼ ਹੈ ਕਿ ਉਹਨਾਂ ਦੀ ਮਹਰੂਮ ਮਾਂ, ਹੈਰਿਸ ਲਈ ਵੱਡੀ ਪ੍ਰਰੇਨਾ ਸੀ। ਗੋਪਾਲਨ ਦਾ ਜਨਮ ਦੱਖਣੀ ਭਾਰਤ ਦੇ ਸ਼ਹਿਰ ਚੇਨਈ ਵਿੱਚ ਹੋਇਆ, ਉਹ ਚਾਰ ਭੈਣ-ਭਰਾਵਾਂ ਵਿੱਚ ਸਭ ਤੋਂ ਛੋਟੀ ਸੀ।
ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ 19 ਸਾਲ ਦੀ ਉਮਰ ਵਿੱਚ ਗਰੈਜੂਏਸ਼ਨ ਕੀਤੀ ਅਤੇ ਬਰਕਲੇ ਵਿੱਚ ਇੱਕ ਗਰੈਜੂਏਸ਼ਨ ਪ੍ਰੋਗਰਾਮ ਲਈ ਅਪਲਾਈ ਕਰ ਦਿੱਤਾ, ''ਇੱਕ ਅਜਿਹੀ ਯੂਨੀਵਰਸਿਟੀ ਜੋ ਉਸਨੇ ਕਦੀ ਦੇਖੀ ਨਹੀਂ ਸੀ, ਇੱਕ ਦੇਸ਼ ਜਿੱਥੇ ਉਹ ਕਦੇ ਨਹੀਂ ਸੀ ਗਈ''।
ਉਹਨਾਂ ਨੇ 1958 ਵਿੱਚ ਪੋਸ਼ਣ ਅਤੇ ਐਂਡੋਕਰੋਨਾਲੌਜੀ ਵਿੱਚ ਡਾਕਟਰੇਟ ਕਰਨ ਲਈ ਭਾਰਤ ਛੱਡ ਦਿੱਤਾ ਅਤੇ ਬਾਅਦ ਵਿੱਚ ਬਰੈਸਟ ਕੈਂਸਰ ਦੇ ਖੋਜਕਾਰ ਬਣੇ।
ਹੈਰਿਸ ਦੱਸਦੇ ਹਨ, ''ਮੇਰੇ ਲਈ ਇਹ ਸੋਚਣਾ ਬਹੁਤ ਹੀ ਮੁਸ਼ਕਿਲ ਹੈ ਕਿ ਮਾਤਾ ਪਿਤਾ ਲਈ ਉਹਨਾਂ ਨੂੰ ਭੇਜਣਾ ਕਿੰਨਾ ਔਖਾ ਹੋਵੇਗਾ। ਕੌਮਾਂਤਰੀ ਪੱਧਰ ’ਤੇ ਹਵਾਈ ਜਹਾਜ਼ ਹਾਲੇ ਸ਼ੁਰੂ ਹੀ ਹੋਏ ਸਨ। ਸੰਪਰਕ ਵਿੱਚ ਰਹਿਣਾ ਵੀ ਇੰਨਾ ਸੌਖਾ ਨਹੀਂ ਸੀ। ਫਿਰ ਵੀ ਜਦੋਂ ਮੇਰੀ ਮਾਂ ਨੇ ਕੈਲੀਫੋਰਨੀਆ ਜਾ ਕੇ ਰਹਿਣ ਦੀ ਆਗਿਆ ਮੰਗੀ ਤਾਂ ਮੇਰੇ ਨਾਨਾ- ਨਾਨੀ ਰਾਹ ਵਿੱਚ ਨਹੀਂ ਆਏ।''
https://www.instagram.com/p/CBRp35ojoax/?utm_source=ig_embed
ਮਾਂ ਦੀ ਕਹਾਣੀ
ਹੈਰਿਸ ਲਿਖਦੇ ਹਨ ਕਿ ਉਹਨਾਂ ਦੀ ਮਾਂ ਨੇ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਵਾਪਸ ਭਾਰਤ ਜਾਣਾ ਸੀ ਅਤੇ ਮਾਤਾ-ਪਿਤਾ ਦੀ ਮਰਜੀ ਨਾਲ ਵਿਆਹ ਕਰਵਾਉਣਾ ਸੀ
"ਪਰ ਕਿਸਮਤ ਵਿੱਚ ਕੁਝ ਹੋਰ ਸੀ।"
“ਨਾਗਰਿਕ ਅਧਿਕਾਰਾਂ ਲਈ ਚੱਲ ਰਹੇ ਇੱਕ ਅੰਦਲੋਨ ਦੌਰਾਨ ਉਹ ਮੇਰੇ ਪਿਤਾ ਨੂੰ ਬਰਕਲੇ ਵਿੱਚ ਮਿਲੇ ਅਤੇ ਪਿਆਰ ਹੋ ਗਿਆ।”
ਹੈਰਿਸ ਲਿਖਦੇ ਹਨ, ''ਉਨ੍ਹਾਂ ਦਾ ਵਿਆਹ ਤੇ ਅਮਰੀਕਾ ਵਿੱਚ ਰਹਿਣ ਦਾ ਫੈਸਲਾ ਦੋਵੇਂ ਪਿਆਰ ਅਤੇ ਸਵੈ-ਨਿਰਣੈ ਦੇ ਕੰਮ ਸਨ।''
ਗੋਪਾਲਨ ਨੇ ਆਪਣੀ ਡਾਕਟਰੇਟ ਦੀ ਡਿਗਰੀ 25 ਸਾਲ ਦੀ ਉਮਰ ਵਿੱਚ ਸਾਲ 1964 ਵਿੱਚ ਹਾਸਿਲ ਕੀਤੀ, ਉਸੇ ਸਾਲ ਕਮਲਾ ਹੈਰਿਸ ਦਾ ਜਨਮ ਹੋਇਆ ।
ਹੈਰਿਸ ਲਿਖਦੇ ਹਨ, ਉਹਨਾਂ ਦੀ ਮਾਂ ਦੋਵਾਂ ਬੱਚੀਆਂ ਨੂੰ ਜਨਮ ਦੇਣ ਦੇ ਆਖਰੀ ਦਿਨਾਂ ਤੱਕ ਕੰਮ ਕਰਦੀ ਰਹੀ-''ਪਹਿਲੀ ਵਾਰ ਉਹਨਾਂ ਦੀ ਪਾਣੀ ਦੀ ਥੈਲੀ ਫ਼ਟ ਗਈ ਜਦੋਂ ਉਹ ਲੈਬ ਵਿੱਚ ਸਨ ਅਤੇ ਦੂਸਰੀ ਵਾਰ ਉਹ ਐਪਲ ਸਟਰੂਡਲ ਬਣਾ ਰਹੀ ਸੀ''।
https://www.instagram.com/p/B9MndAdnoHs/?utm_source=ig_embed
ਪਿੱਛੇ ਭਾਰਤ ਵਿੱਚ ਗੋਪਾਲਨ, ''ਇੱਕ ਰਾਜਨੀਤਿਕ ਤੌਰ ਤੇ ਸਰਗਰਮ ਅਤੇ ਨਾਗਰਿਕ ਅਧਿਕਾਰਾਂ ਦੇ ਆਗੂਆਂ ਵਾਲੇ ਪਰਿਵਾਰ ਵਿੱਚ ਪਲੀ ਸੀ''।
ਉਹਨਾਂ ਦੀ ਨਾਨੀ ਕਦੀ ਵੀ ਹਾਈ ਸਕੂਲ ਨਹੀਂ ਗਈ ਸੀ, ਪਰ ਉਹ ਭਾਈਚਾਰੇ ਦੇ ਪੱਧਰ ‘ਤੇ ਔਰਤਾਂ ਨੂੰ ਘਰੇਲੂ ਹਿੰਸਾ, ਲੜਕੀਆਂ ਦੀ ਸਿੱਖਿਆ ਅਤੇ ਗਰਭ-ਨਿਰੋਧਕਾਂ ਬਾਰੇ ਜਾਣੂ ਕਰਵਾਉਂਦੀ ਸੀ। ਉਹਨਾਂ ਦੇ ਨਾਨਾ ਪੀ ਵੀ ਗੋਪਾਲਨ ਭਾਰਤ ਸਰਕਾਰ ਦੇ ਇੱਕ ਸੀਨੀਅਰ ਡਿਪਲੋਮੈਟ ਸਨ ਜੋ ਕਿ ਦੇਸ਼ ਦੀ ਆਜਾਦੀ ਤੋਂ ਬਾਅਦ ਜਾਮਬੀਆਂ ਵਿੱਚ ਰਹੇ ਅਤੇ ਅਤੇ ਸ਼ਰਨਾਰਥੀਆਂ ਦੀ ਵਸੇਬੇ ਵਿੱਚ ਮਦਦ ਕਰਦੇ ਸਨ।
ਆਪਣੀ ਕਿਤਾਬ ਵਿੱਚ ਉਹਨਾਂ ਨੇ ਆਪਣੀਆਂ ਭਾਰਤ ਫੇਰੀਆਂ ਬਾਰੇ ਬਹੁਤਾ ਨਹੀਂ ਲਿਖਿਆ।
ਪਰ ਉਹਨਾਂ ਕਿਹਾ ਕਿ ਉਹ ਆਪਣੀ ਮਾਂ ਦੇ ਭਰਾ ਅਤੇ ਦੋ ਭੈਣਾ ਦੇ ਨਜ਼ਦੀਕ ਹਨ, ਜਿਨਾਂ ਨਾਲ ਉਹ ਟੈਲੀਫੋਨ ਕਾਲਾਂ, ਚਿੱਠੀਆਂ ਅਤੇ ਸਮੇਂ ਸਮੇਂ ਕੀਤੇ ਦੌਰਿਆਂ ਰਾਹੀਂ ਰਾਬਤੇ ਵਿੱਚ ਹਨ। ਉਹਨਾਂ ਦੀ ਮਾਂ 2009 ਵਿੱਚ 70 ਸਾਲ ਦੀ ਉਮਰ ਵਿੱਚ ਚੱਲ ਵਸੀ।
ਅਮਰੀਕੀ ਡੈਮੋਕਰੇਟਿਕ ਪਾਰਟੀ ਦੇ ਸ਼ੇਕਰ ਨਰਸਿਮ੍ਹਾਂ ਵਰਗੇ ਆਗੂ, ਉਹਨਾਂ ਦੀ ਉਮੀਦਵਾਰੀ ਨੂੰ ਭਾਰਤੀ-ਅਮਰੀਕੀ ਭਾਈਚਾਰੇ ਲਈ ''ਤੂਫਾਨੀ'' ਕਹਿੰਦੇ ਹਨ। ''ਉਹ ਮਹਿਲਾ ਹਨ, ਦੋਹਰੀ ਨਸਲ ਦੇ ਹਨ, ਉਹ ਬਾਇਡਨ ਦੀ ਜਿੱਤ ਵਿੱਚ ਮਦਦਗਾਰ ਹੋਣਗੇ, ਉਹ ਅਲੱਗ ਅਲੱਗ ਭਾਈਚਾਰਿਆਂ ਨੂੰ ਅਪੀਲ ਕਰ ਸਕਦੇ ਹਨ, ਉਹ ਅਸਲ ਵਿੱਚ ਸਮਾਰਟ ਹਨ।''
''ਭਾਰਤੀ-ਅਮਰੀਕੀ ਉਹਨਾਂ ਤੇ ਮਾਣ ਕਿਉਂ ਨਾ ਕਰਨ? ਇਹ ਨਵਾਂ ਯੁੱਗ ਆਉਣ ਦਾ ਸੰਕੇਤ ਹੈ।''
''ਹੈਰਿਸ ਭਾਰਤੀ ਸਭਿਆਚਾਰ ਨਾਲ ਜੁੜੀ ਰਹਿ ਕੇ ਪਲੀ, ਪਰ ਉਹ ਬਹੁਤ ਮਾਣ ਨਾਲ ਅਫ਼ਰੀਕੀ-ਅਮਰੀਕਨ ਦੀ ਜਿੰਦਗੀ ਜੀਅ ਰਹੀ ਹੈ'', ਪਿਛਲੇ ਸਾਲ ਵਾਸ਼ਿੰਗਟਨ ਪੋਸਟ ਨੇ ਉਹਨਾਂ ਬਾਰੇ ਲਿਖਿਆ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?time_continue=9&v=xWw19z7Edrs&feature=emb_logo
https://www.youtube.com/watch?v=HAU-471yA90
https://www.youtube.com/watch?v=wgKvCEH5kgk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'cb3c3c0a-b7fb-4c68-be98-5e895b5e2507','assetType': 'STY','pageCounter': 'punjabi.international.story.53749025.page','title': 'ਅਮਰੀਕਾ ’ਚ ਉਪ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਕਿਵੇਂ ਆਪਣੀਆਂ ਭਾਰਤੀਆਂ ਜੜ੍ਹਾਂ ਨਾਲ ਜੁੜੀ ਰਹੀ','published': '2020-08-12T13:55:28Z','updated': '2020-08-12T13:55:28Z'});s_bbcws('track','pageView');

ਪਾਕਿਸਤਾਨ ’ਚ ਸਿੱਖ ਕੁੜੀ ਦੇ ਮੁਸਲਮਾਨ ਮੁੰਡੇ ਨਾਲ ਵਿਆਹ ਨੂੰ ਅਦਾਲਤ ਨੇ ਜਾਇਜ਼ ਠਹਿਰਾਇਆ
NEXT STORY