ਸਿਰਸਾ ਦੇ ਪਿੰਡ ਨਟਾਰ ਵਿੱਚ ਦੋ ਨੌਜਵਾਨ ਉਸ ਵੇਲੇ ਸੀਵਰੇਜ ਵਿੱਚ ਡਿੱਗ ਗਏ ਜਦੋਂ ਉਹ ਖੇਤ ਨੂੰ ਪਾਣੀ ਲਾ ਰਹੇ ਸਨ। ਪਿੰਡਵਾਸੀਆਂ ਮੁਤਾਬਕ ਸੀਵਰੇਜ ਦਾ ਢੱਕਣ ਖੁੱਲ੍ਹਦਿਆਂ ਹੀ ਉਹ ਬੇਹੋਸ਼ ਹੋ ਗਏ।
ਹਾਲਾਂਕਿ ਇੱਕ ਨੌਜਵਾਨ ਨੂੰ ਕੱਢ ਲਿਆ ਗਿਆ ਹੈ ਪਰ ਦੂਜੇ ਦੀ ਭਾਲ ਜਾਰੀ ਹੈ ਅਤੇ ਉਸ ਲਈ ਫੌਜ ਨੂੰ ਵੀ ਸੱਦਿਆ ਗਿਆ ਹੈ।
ਰਾਹਤ ਕਾਰਜ ਵਿੱਚ ਜੁਟੇ ਪਿੰਡ ਦੇ ਹੀ ਸੁਮੀਤ ਕੁਮਾਰ ਨਾਂ ਦੇ ਇੱਕ ਵਿਅਕਤੀ ਨੇ ਦੱਸਿਆ, "ਦੋ ਨੌਜਵਾਨ ਬੁੱਧਵਾਰ ਸ਼ਾਮ ਨੂੰ 7 ਵਜੇ ਸੀਵਰੇਜ ਵਿੱਚ ਡਿੱਗੇ ਸਨ। ਜਿਸ ਤੋਂ ਬਾਅਦ ਪਿੰਡਵਾਸੀਆਂ ਨੇ ਖੁਦ ਹੀ ਜੇਸੀਬੀ ਮਸ਼ੀਨ ਰਾਹੀਂ ਦੋਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਅੱਜ ਸਵੇਰੇ ਇੱਕ ਨੌਜਵਾਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਹੈ ਪਰ ਦੂਜੇ ਦੀ ਭਾਲ ਹਾਲੇ ਜਾਰੀ ਹੈ।"
ਇਹ ਵੀ ਪੜ੍ਹੋ:
ਦਰਅਸਲ ਦੋਵੇਂ ਨੌਜਵਾਨ ਆਪਣੇ ਖੇਤ ਨੂੰ ਪਾਣੀ ਲਾ ਰਹੇ ਸਨ। ਪਾਣੀ ਅਚਾਨਕ ਬੰਦ ਹੋਇਆ ਤਾਂ ਦੇਖਣ ਲਈ ਸੀਵਰੇਜ ਦਾ ਢੱਕਣ ਖੋਲ੍ਹਿਆ ਜਿਸ ਤੋਂ ਬਾਅਦ ਇੱਕ ਨੌਜਵਾਨ ਬੇਹੋਸ਼ ਹੋ ਗਿਆ ਅਤੇ ਸੀਵਰੇਜ ਵਿੱਚ ਡਿੱਗ ਗਿਆ।
ਨੌਜਵਾਨ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ
ਤਹਿਸੀਲਦਾਰ ਸ਼੍ਰੀਨਿਵਸ ਨੇ ਦੱਸਿਆ, "ਦੋ ਨੌਜਵਾਨ ਸੀਵਰੇਜ ਵਿੱਚ ਡਿੱਗੇ ਸਨ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਇੱਕ ਨੌਜਵਾਨ ਜਦੋਂ ਸੀਵਰੇਜ ਵਿੱਚ ਡਿੱਗਿਆ ਤਾਂ ਦੂਜਾ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਅੰਦਰ ਚਲਾ ਗਿਆ। ਇੱਕ ਨੌਜਵਾਨ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਹਸਪਤਾਲ ਵਿੱਚ ਦਾਖਲ ਹੈ ਜਦੋਂਕਿ ਦੂਜੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਇਸ ਲਈ ਹਿਸਾਰ ਤੋਂ ਫੌਜ ਨੂੰ ਵੀ ਬੁਲਾਇਆ ਗਿਆ ਹੈ।"
ਮੌਕੇ 'ਤੇ ਪੁਲਿਸ, ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀ ਮੌਜੂਦ ਹਨ ਅਤੇ ਪਿੰਡਵਾਸੀ ਵੀ ਰਾਹਤ ਕਾਰਜ ਵਿੱਚ ਮਦਦ ਕਰ ਰਹੇ ਹਨ।
ਸਿਰਸਾ ਦੇ ਡੀਸੀ ਆਰਸੀ ਬਿਢਾਨ ਨੇ ਵੀ ਦੱਸਿਆ ਕਿ ਸੀਵਰੇਜ ਲਾਈਨ ਵਿੱਚੋਂ ਪਾਣੀ ਕੱਢਣ ਲਈ ਦੋਹਾਂ ਨੇ ਢੱਕਣ ਖੋਲ੍ਹਿਆ ਸੀ ਤੇ ਉਸ ਵਿੱਚ ਡਿੱਗ ਗਏ। ਹੁਣ ਦੂਜੇ ਨੌਜਵਾਨ ਨੂੰ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ।
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs
https://www.youtube.com/watch?v=dDsEHr-Vhf0
https://www.youtube.com/watch?v=u-kjDGOHO9o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '0fb7966c-99cd-40d2-8904-4a2549a7d60c','assetType': 'STY','pageCounter': 'punjabi.india.story.53765440.page','title': 'ਸਿਰਸਾ ਵਿੱਚ ਸੀਵਰੇਜ ਵਿੱਚ ਡਿੱਗੇ ਦੋ ਨੌਜਵਾਨ, ਇੱਕ ਨੂੰ ਕੱਢਿਆ, ਫੌਜ ਮੌਕੇ \'ਤੇ','author': 'ਪ੍ਰਭੂ ਦਿਆਲ','published': '2020-08-13T11:52:56Z','updated': '2020-08-13T11:52:56Z'});s_bbcws('track','pageView');

ਸਿੱਖ ਫਾਰ ਜਸਟਿਸ ਦੇ ਐਲਾਨ ‘ਲਾਲ ਕਿਲੇ ’ਤੇ ਝੰਡਾ ਲਹਿਰਾਓ, ਅਮਰੀਕੀ ਡਾਲਰ ਮਿਲਣੇ’ ਦੇ ਕੀ ਮਾਅਨੇ
NEXT STORY