ਨਰਿੰਦਰ ਮੋਦੀ ਭਾਰਤ ਦੇ ਸਭ ਤੋਂ ਲੰਬਾ ਸਮਾਂ ਰਹਿਣ ਵਾਲੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਬਣ ਗਏ ਹਨ।
ਡੈਕਨ ਹੈਰਾਲਡ ਦੀ ਖ਼ਬਰ ਮੁਤਾਬਕ ਪਾਰਟੀ ਦੇ ਆਈਟੀ ਸੈਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਟਵੀਟ ਕੀਤਾ, "ਅੱਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਸਮਾਂ ਰਹਿਣ ਵਾਲੇ ਚੌਥੇ ਪ੍ਰਧਾਨ ਮੰਤਰੀ ਬਣ ਗਏ ਹਨ। ਉਹ ਸਭ ਤੋਂ ਲੰਬਾ ਸਮਾਂ ਰਹਿਣ ਵਾਲੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਵੀ ਹਨ। ਵਾਜਪਾਈ ਉਨ੍ਹਾਂ ਦੇ ਸਾਰੇ ਕਾਰਜਕਾਲ ਨੂੰ ਇਕੱਠਾ ਕਰ ਕੇ 2,268 ਦਿਨ ਰਹੇ। ਅੱਜ ਮੋਦੀ ਨੇ ਉਸ ਅਰਸੇ ਨੂੰ ਪਾਰ ਕਰ ਲਿਆ ਹੈ।"
ਉਨ੍ਹਾਂ ਤੋਂ ਪਹਿਲਾਂ ਕਾਰਜਕਾਲ ਦੇ ਕ੍ਰਮ ਵਿੱਚ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਡਾ. ਮਨਮੋਹਨ ਸਿੰਘ ਹਨ ਜੋ ਕਿ ਕਾਂਗਰਸ ਨਾਲ ਸੰਬੰਧਤ ਹਨ।
ਇਹ ਵੀ ਪੜ੍ਹੋ:
'ਰਾਮ 'ਤੇ ਕਿਸੇ ਦਾ ਕਾਪੀਰਾਈਟ ਨਹੀਂ ਹੈ'
ਛੱਤੀਸਗੜ੍ਹ ਦੇ ਕਾਂਗਰਸੀ ਮੁੱਖ ਮੰਤਰੀ ਭੁਭੇਸ਼ ਬਘੇਲ ਨੇ ਦਿ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਰਾਮ ਵਨ ਗਮਨ ਪੱਥ ਉੱਪਰ 134 ਕਰੋੜ ਖਰਚ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ।
ਅਖ਼ਬਾਰ ਮੁਤਾਬਕ ਉਨ੍ਹਾਂ ਨੇ ਕਿਹਾ, "ਰਾਮ ਸਾਡੇ ਸੱਭਿਆਚਾਰ ਵਿੱਚ। ਅਸੀਂ ਉਨ੍ਹਾਂ ਦਾ ਨਾਂ ਸੰਬੋਧਨ ਵਿੱਚ ਵਰਤਦੇ ਹਾਂ। ਛੱਤੀਸਗੜ੍ਹ ਵਿੱਚ ਕਬੀਰਪੰਥੀ ਹਨ... ਅੱਜ ਹਰ ਘਰ, ਹਰ ਪਿੰਡ ਦੀ ਆਪਣੀ ਰਮਾਇਣ ਹੈ।...ਪੂਰੇ ਭਾਰਤ ਵਿੱਚ ਸਾਡੇ 7ਵੀਂ ਸਦੀ ਦਾ ਕੌਸ਼ਲਿਆ ਦਾ ਮੰਦਰ ਹੈ। ਸਾਡੇ ਕੋਲ ਕਈ ਅਜਿਹੀਆਂ ਯਾਦਗਾਰਾਂ ਹਨ ਜਿਨ੍ਹਾਂ ਬਾਰੇ ਲੋਕ ਧਾਰਾ ਕਹਿੰਦੀ ਹੈ ਕਿ ਰਾਮ ਇੱਥੋਂ ਲੰਘੇ ਹਨ।... ਫਿਰ ਭਾਜਪਾ ਨੇ ਭਗਵਾਨ ਰਾਮ ਦੇ ਨਾਂ ਤੇ ਬਹੁਤ ਰੌਲਾ ਪਾਇਆ ਹੈ।”
“ਅੱਜ ਜੇ ਦੇਸ਼ ਵਿੱਚ ਕੋਈ ਹੋਰ ਸਰਕਾਰ ਹੁੰਦੀ ਤਾਂ ਉਸ ਪ੍ਰਧਾਨ ਮੰਤਰੀ ਨੇ ਨੀਂਹ ਪੱਥਰ ਰੱਖਿਆ ਹੁੰਦਾ। ਭਾਜਪਾ ਉਸ ਚੀਜ਼ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਇੱਕ ਕਾਨੂੰਨੀ ਪ੍ਰਕਿਰਿਆ ਦੁਆਰਾ ਹੋਇਆ। ਰਾਮ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਕਿਸੇ ਦਾ ਉਨ੍ਹਾਂ 'ਤੇ ਕਾਪੀ ਰਾਈਟ ਨਹੀਂ ਹੈ।"
'ਸਾਰੇ ਬਾਲਗਾਂ ਨੂੰ ਅੰਗਦਾਨ ਰਜਿਸਟਰੀ ਵਿੱਚ ਪਾਓ'
ਪੀਲੀਭੀਤ ਤੋਂ ਮੈਂਬਰ ਪਾਰਲੀਮੈਂਟ ਵਰੁਣ ਗਾਂਧੀ ਨੇ ਵੀਰਵਾਰ ਨੂੰ ਕੌਮੀ ਅੰਗਦਾਨ ਦਿਵਸ ਮੌਕੇ ਬੋਲਦਿਆਂ ਕਿਹਾ ਕਿ ਉਹ ਜਲਦੀ ਹੀ ਲੋਕ ਸਭਾ ਵਿੱਚ ਪ੍ਰਾਈਵੇਟ ਮੈਂਬਰਜ਼ ਬਿਲ ਲੈ ਕੇ ਆਉਣਗੇ ਕਿ ਦੇਸ਼ ਦੇ ਸਾਰੇ ਬਾਲਗਾਂ ਨੂੰ ਅੰਗ ਦਾਨ ਰਸਿਟਰੀ ਵਿੱਚ ਸ਼ਾਮਲ ਕੀਤਾ ਜਾਵੇ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ,"... ਕਿ ਸਾਰੇ ਬਾਲਗਾਂ ਨੂੰ ਅੰਗਦਾਨ ਰਜਿਸਟਰੀ ਵਿੱਚ ਪਾਇਆ ਜਾਵੇ ਜਿਸ ਵਿੱਚੋਂ ਕੋਈ ਵੀ ਆਪਣੀ ਮਰਜ਼ੀ ਨਾਲ ਬਾਹਰ ਆ ਸਕੇ। ਇਸ ਨਾਲ ਅੰਗ ਨਾ ਮਿਲਣ ਕਰਕੇ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਵੇਗੀ।"
ਭਾਰਤ ਵਿੱਚ ਮ੍ਰਿਤਕਾਂ ਦੇ ਅੰਗ ਦਾਨ ਕਰਨ ਦੀ ਦਰ ਦੁਨੀਆਂ ਵਿੱਚ ਸਭ ਤੋਂ ਘੱਟ ਹੈ- 10 ਲੱਖ ਪਿੱਛੇ ਇੱਕ। ਜਦਕਿ ਸਪੇਨ ਅਤੇ ਕਰੋਏਸ਼ੀਆ ਵਿੱਚ ਇਹ ਦਰ 10 ਲੱਖ ਪਿੱਛੇ ਕ੍ਰਮਵਾਰ 46.9 ਅਤੇ 38.6 ਹੈ।
ਅਹਿਮਦਾਬਾਦ ਕੋਵਿਡ ਸੈਂਟਰ ਅੱਗ ਹਾਦਸਾ: ਟਰੱਸਟੀ ਦੀ 24 ਘੰਟਿਆਂ ਚ ਜ਼ਮਾਨਤ
ਅਹਿਮਦਾਬਾਦ ਦੇ ਮੈਜਿਸਟਰੇਟ ਦੀ ਅਦਾਲਤ ਨੇ ਵੀਰਵਾਰ ਨੂੰ ਸ਼ਹਿਰ ਦੇ ਨਵਰੰਗਪੁਰਾ ਦੇ ਸ਼੍ਰਿਆ ਹਸਪਤਾਲ ਦੇ ਟਰੱਸਟੀ ਭਾਰਤ ਮਹੰਤ (57) ਨੂੰ ਗ੍ਰਿਫ਼ਤਾਰੀ ਦੇ 24 ਘੰਟਿਆਂ ਦੇ ਅੰਦਰ ਹੀ ਜ਼ਮਾਨਤ ਦੇ ਦਿੱਤੀ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੂੰ ਪਿਛਲੇ ਹਫ਼ਤੇ ਇੱਕ ਕੋਵਿਡ ਸੈਂਟਰ ਵਿੱਚ ਲੱਗੀ ਅੱਗ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਵਿੱਚ 19 ਜਣਿਆਂ ਦੀ ਜਾਨ ਚਲੀ ਗਈ ਸੀ।
ਏਸੀਪੀ, ਏ-ਡਿਵੀਜ਼ਨ ਐੱਮ ਏ ਪਟੇਲ ਜੋ ਕਿ ਕੇਸ ਦੇ ਪੜਤਾਲੀਆ ਅਫ਼ਸਰ ਵੀ ਹਨ ਨੇ ਕਿਹਾ ਕਿ ਮਹੰਤ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਤੋਂ ਉਸ ਦੇ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਅਦਾਲਤ ਨੇ ਪੁਲਿਸ ਦੀ ਮੰਗ ਰੱਦ ਕਰ ਦਿੱਤੀ।
"ਉਸ ਨੇ ਇੱਕ ਨਿਯਮਤ ਜ਼ਮਾਨਤ ਦੀ ਅਰਜੀ ਵੀ ਲਾਈ ਸੀ ਜੋ ਮਨਜ਼ੂਰ ਕਰ ਲਈ ਗਈ।" ਮਹੰਤ ਨੂੰ 15,000 ਰੁਪਏ ਦੀ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਹੈ।
ਸਾਨੂੰ ਸਕੂਲ ਤੇ ਕਾਰੋਬਾਰ ਖੋਲ੍ਹਣੇ ਪੈਣਗੇ: ਟਰੰਪ
ਬੁੱਧਵਾਰ ਨੂੰ ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਹੁਣ ਤੱਕ ਦੀਆਂ ਸਭ ਤੋਂ ਵਧੇਰੇ ਮੌਤਾਂ ਹੋਈਆਂ।
ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਅਜਿਹੇ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਕੂਲ ਖੋਲ੍ਹਣ ਦੀ ਗੱਲ ਮੁੜ ਕਹੀ ਅਤੇ ਇਹ ਵੀ ਕਿਹਾ ਕਿ ਜੇ ਬੱਚਿਆਂ ਨੇ ਕਲਾਸਾਂ ਨਾ ਲਾਈਆਂ ਤਾਂ ਉਨ੍ਹਾਂ ਦਾ ਨੁਕਸਾਨ ਹੋਵੇਗਾ।
ਰਾਸ਼ਟਰਪਤੀ ਟਰੰਪ ਨੇ ਸਕੂਲ ਨਾ ਖੋਲ੍ਹੇ ਜਾਣ ਦੀ ਸੂਰਤ ਵਿੱਚ ਸਕੂਲਾਂ ਨੂੰ ਮਿਲਣ ਵਾਲੀ ਫੰਡਿੰਗ ਡਾਇਵਰਟ ਕਰ ਦੇਣ ਦੀ ਧਮਕੀ ਵੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਬੱਚਿਆਂ ਵਿੱਚ ਕੋਰੋਨਾਵਾਇਰਸ ਦੇ ਬਹੁਤ ਹਲਕੇ ਲੱਛਣ ਹੁੰਦੇ ਹਨ ਅਤੇ ਮੈਡੀਕਲ ਕੰਪਲੀਕੇਸ਼ਨਾਂ ਤੋਂ ਬਹੁਤ ਘੱਟ ਹੁੰਦੀਆਂ ਹਨ। ਜਿਨ੍ਹਾਂ ਨੂੰ ਕੰਪਲੀਕੇਸ਼ਨ ਹੁੰਦੀ ਹੈ ਉਸ ਦੀ ਵਜ੍ਹਾ ਕੋਈ ਹੋਰ ਬਿਮਾਰੀ ਹੁੰਦੀ ਹੈ।
ਇਹ ਵੀ ਪੜ੍ਹੋ:
https://www.youtube.com/watch?v=LgsbVpOtO5w
https://www.youtube.com/watch?v=IyHgpnZ_JSE
https://www.youtube.com/watch?v=-eUt-Kn5pZg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '0af0223c-5943-483b-893a-ee9f43a7406f','assetType': 'STY','pageCounter': 'punjabi.india.story.53774541.page','title': 'ਮੋਦੀ ਭਾਰਤ ਦੇ ਸਭ ਤੋਂ ਲੰਬਾ ਸਮਾਂ ਰਹਿਣ ਵਾਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਬਣੇ -ਪ੍ਰ੍ਰੈੱਸ ਰਿਵੀਊ','published': '2020-08-14T03:18:04Z','updated': '2020-08-14T03:18:04Z'});s_bbcws('track','pageView');

ਕੋਰੋਨਾਵਾਇਰਸ ਦਾ ਟੀਕਾ ਤੁਹਾਡੇ ਸਣੇ ਦੁਨੀਆਂ ਭਰ ਦੇ 7 ਅਰਬ ਲੋਕਾਂ ਤੱਕ ਕਿਵੇਂ ਪਹੁੰਚੇਗਾ
NEXT STORY