ਸਿਧਾਂਤਕ ਤੌਰ 'ਤੇ ਇਹ ਸੰਭਵ ਹੈ ਕਿ ਸਮਾਨ ਦੀ ਪੈਕਿੰਗ ਤੋਂ ਕੋਵਿਡ-19 ਦੀ ਲਾਗ ਲਗ ਜਾਵੇ
ਖ਼ਬਰਾਂ ਹਨ ਕਿ ਹਾਲ ਹੀ ਵਿੱਚ ਚੀਨ ਵਿੱਚ ਦੱਖਣੀ ਅਮਰੀਕਾ ਤੋਂ ਆਈ ਫਰੋਜ਼ਨ ਝੀਂਗਾ ਅਤੇ ਮੁਰਗੇ ਦੇ ਖੰਭਾਂ (ਵਿੰਗਸ) ਦੀ ਆਈ ਖੇਪ 'ਤੇ ਕੋਰੋਨਾਵਾਇਰਸ ਦੇ ਕਣ ਮਿਲੇ ਹਨ।
ਇਸ ਨੇ ਦੁਬਾਰਾ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਕੋਰੋਨਾਵਾਇਰਸ ਖਾਣੇ ਦੀ ਪੈਕਿੰਗ ਜ਼ਰੀਏ ਵੀ ਫ਼ੈਲ ਸਕਦਾ ਹੈ। ਸਿਧਾਂਤਕ ਤੌਰ 'ਤੇ ਇਹ ਸੰਭਵ ਹੈ ਕਿ ਸਮਾਨ ਦੀ ਪੈਕਿੰਗ ਤੋਂ ਕੋਵਿਡ-19 ਦੀ ਲਾਗ ਲਗ ਜਾਵੇ ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਕਾਂਗਰਸ ’ਚ ਸਿਆਸੀ ਬਵਾਲ
ਕਾਂਗਰਸ ਵਿੱਚ ਕੌਮੀ ਲੀਡਰਸ਼ਿਪ ਬਾਰੇ ਕਰੀਬ ਦੋ ਦਰਜਨ ਸੀਨੀਅਰ ਕਾਂਗਰਸੀਆਂ ਵੱਲੋਂ ਲਿਖੀ ਚਿੱਠੀ ਮਗਰੋਂ ਹੁਣ ਰਾਹੁਲ ਤੇ ਸੋਨੀਆ ਗਾਂਧੀ ਦੀ ਹਮਾਇਤ ਵਿੱਚ ਲਿਖੀਆਂ ਚਿੱਠੀਆਂ ਦੀ ਭਰਮਾਰ ਲਗ ਗਈ ਹੈ।
ਐਤਵਾਰ ਰਾਤ ਤੱਕ ਕਈ ਸੀਨੀਅਰ ਕਾਂਗਰਸੀਆਂ, ਮੈਂਬਰ ਪਾਰਲੀਮੈਂਟਾਂ ਤੇ ਪਾਰਟੀ ਦੇ ਅਹਿਮ ਅਹੁਦੇਦਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਹਮਾਇਤ ਵਿੱਚ ਚਿੱਠੀਆਂ ਜਾਰੀ ਕੀਤੀਆਂ ਹਨ।
ਅੱਜ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਪਾਰਟੀ ਮੁਖੀ ਸੋਨੀਆ ਗਾਂਧੀ ਨੂੰ ਕਾਂਗਰਸ ਪਾਰਟੀ ਵਿਚ ਵੱਡੀਆਂ ਤਬਦੀਲੀਆਂ ਲਿਆਉਣ ਬਾਰੇ ਪੱਤਰ ਲਿਖਿਆ ਸੀ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
'ਗੁਪਕਰ ਐਲਾਨਨਾਮਾ' ਕੀ ਹੈ ਜਿਸ 'ਤੇ ਭਾਜਪਾ ਤੋਂ ਬਿਨਾਂ J&K ਦੀਆਂ ਸਾਰੀਆਂ ਪਾਰਟੀਆ ਇੱਕਜੁਟ ਹੋਈਆਂ
ਜੰਮੂ-ਕਸ਼ਮੀਰ ਨੂੰ ਖੁੱਸਿਆ ਵਿਸ਼ੇਸ਼ ਦਰਜਾ ਵਾਪਸ ਦਵਾਉਣ ਲਈ ਭਾਜਪਾ ਨੂੰ ਛੱਡ ਕੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਇਕਜੁੱਟ ਹੋ ਗਈਆਂ ਅਤੇ ਧਾਰਾ-370 ਮੁੜ ਬਹਾਲ ਕਰਨ ਬਾਰੇ ਬਿਆਨ ਜਾਰੀ ਕੀਤਾ। ਬਿਆਨ ਵਿੱਚ ਇਸ ਕੰਮ ਲਈ ਸੰਘਰਸ਼ ਕਰਨ ਦੀ ਗੱਲ ਆਖੀ ਗਈ ਹੈ।
ਨੈਸ਼ਨਲ ਕਾਨਫ਼ਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ, ਪੀਪਲਜ਼ ਕਾਨਫ਼ਰੰਸ, ਸੀਪੀਆਈ-ਐੱਮ, ਕਾਂਗਰਸ ਅਤੇ ਅਵਾਮੀ ਨੈਸ਼ਲ ਕਾਨਫ਼ਰੰਸ ਨੇ ਮਿਲ ਕੇ 'ਗੁਪਕਰ ਐਲਾਨਨਾਮੇ' ਬਾਰੇ ਸ਼ਨੀਵਾਰ ਨੂੰ ਇੱਕ ਸਾਂਝਾ ਬਿਆਨ ਦਿੱਤਾ ਸੀ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹੇਮਕੁੰਟ ਸਾਹਿਬ ਜਾਣ ਦੇ ਕੀ ਹਨ ਨਵੇਂ ਨਿਯਮ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ 4 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਕੋਵਿਡ-19 ਮਹਾਮਾਂਰੀ ਕਾਰਨ ਇਹ ਯਾਤਰਾ ਪਹਿਲਾਂ ਨਾਲੋਂ ਤਿੰਨ ਮਹੀਨੇ ਦੇਰ ਨਾਲ ਸ਼ੁਰੂ ਹੋਈ ਹੈ। ਪਰ ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਕੁਝ ਨਿਯਮ ਹਨ ਜੋ ਤੈਅ ਕਰ ਦਿੱਤੇ ਗਏ ਹਨ।
ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਜਾਣ ਵੇਲੇ ਉੱਤਰਾਖੰਡ ਸਰਕਾਰ ਤੋਂ ਈ-ਪਾਸ ਲੈ ਕੇ ਵੀ ਜਾਣਾ ਪਵੇਗਾ। ਹੋਰ ਕਿਹੜੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ, ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਰਖ਼ਮਾਬਾਈ ਰਾਉਤ ਨੇ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਹੀ ਤਲਾਕ ਲਈ ਲੜਾਈ ਲੜੀ
ਬਚਪਨ 'ਚ ਹੋਏ ਵਿਆਹ ਨੂੰ ਤੋੜਨ ਲਈ ਜਦੋਂ ਇਸ ਮਹਿਲਾ ਨੇ ਬ੍ਰਿਟੇਨ ਦੀ ਰਾਣੀ ਨੂੰ ਗੁਹਾਰ ਲਗਾਈ
ਡਾਕਟਰ ਰਖ਼ਮਾਬਾਈ ਰਾਉਤ ਡਾਕਟਰ ਵਜੋਂ ਪ੍ਰੈਕਟਿਸ ਕਰਨ ਵਾਲੀ ਭਾਰਤ ਦੀ ਸ਼ਾਇਦ ਪਹਿਲੀ ਔਰਤ ਡਾਕਟਰ ਸੀ।
ਇਹੀ ਨਹੀਂ , ਉਹ ਭਾਰਤ ਵਿਚ ਨਾਰੀਵਾਦੀ ਨਜ਼ਰੀਏ ਨਾਲ ਸਮਾਜ ਨੂੰ ਦੇਖਣ ਤੇ ਔਰਤਾਂ ਦੇ ਹੱਕਾਂ ਦੀ ਤਰਜ਼ਮਾਨੀ ਕਰਨ ਵਾਲੇ ਮੁੱਢਲੇ ਲੋਕਾਂ ਵਿਚੋਂ ਇੱਕ ਵੀ ਸੀ।
ਮਹਿਜ਼ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਹੀ ਤਲਾਕ ਲਈ ਲੜਾਈ ਲੜੀ ਸੀ। ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=rDxJYfK8BR4
https://www.youtube.com/watch?v=hMIEcpdqJV4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b0c535d3-043a-4c8b-92ba-4d010c42f011','assetType': 'STY','pageCounter': 'punjabi.india.story.53883110.page','title': 'ਕੀ ਕੋਰੋਨਾਵਾਇਰਸ ਖਾਣ-ਪੀਣ ਦੇ ਪੈਕਟ ਨਾਲ ਵੀ ਫ਼ੈਸਲ ਸਕਦਾ ਹੈ - 5 ਅਹਿਮ ਖ਼ਬਰਾਂ','published': '2020-08-24T02:06:09Z','updated': '2020-08-24T02:06:09Z'});s_bbcws('track','pageView');

ਕੈਪਟਨ ਅਮਰਿੰਦਰ ਨੇ ਸੋਨੀਆ-ਰਾਹੁਲ ’ਤੇ ਜਤਾਇਆ ਭਰੋਸਾ, ਪਰ ਪਾਰਟੀ ’ਚ ਕਿਹੜੇ ਮਤਭੇਦ ਉਭਰੇ
NEXT STORY