ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਤਿੱਖਾ ਹੁੰਦਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਅੱਜ ਤੋਂ ਕਿਸਾਨ ਜਥੇਬੰਦੀਆਂ ਨਵੀਆਂ ਸਰਗਰਮੀਆਂ ਨੇ ਵੀ ਸ਼ੁਰੂ ਕੀਤੀਆਂ ਗਈਆਂ ਹਨ।
ਵੀਰਵਾਰ ਤੋਂ 31 ਕਿਸਾਨ ਜਥੇਬੰਦੀਆਂ ਅਣਮਿੱਥੀ ਹੜਤਾਲ ਸ਼ੁਰੂ ਕਰਨਗੀਆਂ। ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਅਤੇ ਬਹੁਕੌਮੀ ਕੰਪਨੀਆਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਵਾਲਿਆਂ ਨੂੰ ਸਮਾਜ ਦੇ ਵੱਖ-ਵੱਖ ਤਬਕੇ ਦੇ ਲੋਕ ਮਦਦ ਕਰ ਰਹੇ ਹਨ।
ਕਿਸਾਨ ਜਥੇਬੰਦੀਆਂ ਨੇ ਬਰਨਾਲਾ-ਲੁਧਿਆਣਾ ਰੋਡ 'ਤੇ ਬਣੇ ਟੋਲ ਪਲਾਜ਼ਾ, ਬਰਨਾਲਾ-ਚੰਡੀਗੜ ਰੋਡ 'ਤੇ ਬਣੇ ਟੋਲ ਪਲਾਜ਼ਾ ਸਮੇਤ ਬਰਨਾਲਾ ਵਿੱਚ ਬਠਿੰਡਾ-ਅੰਬਾਲਾ ਰੇਲਵੇ ਲਾਈ, ਸੁਨਾਮ ਕੋਲ ਜਾਖਲ-ਸੰਗਰੂਰ ਰੇਲਵੇ ਲਾਈਨ 'ਤੇ ਮੋਰਚੇ ਲਾਏੇ ਹਨ।
ਛਾਜਲੀ ਦੇ ਅਡਾਨੀ ਸੈਲੋ ਅਨਾਜ ਸਟੋਰ ਸਮੇਤ ਰਿਲਾਂਇਸ ਦੇ ਪੈਟਰੋਲ ਪੰਪ ਅਤੇ ਸ਼ਾਪਿੰਗ ਮਾਲ ਵੀ ਅਣਮਿਥੇ ਸਮੇਂ ਲਈ ਘੇਰੇ ਜਾਣਗੇ। ਕਿਸਾਨਾਂ ਵੱਲੋਂ ਲੋਕਾਂ ਨੂੰ ਟੋਲ ਪਲਾਜ਼ਿਆਂ ਤੋਂ ਮੁਫਤ ਲੰਘਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਕਾਰਪੋਰੇਟਾਂ ਦੇ “ਲੁੱਟ ਦੇ ਅੱਡਿਆਂ” ਅਤੇ ਉਨ੍ਹਾਂ ਦੇ ਸਿੱਧੇ ਹਮਾਇਤੀ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਲਗਣਗੇ।
ਬਰਨਾਲਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਮੁਤਾਬਕ ਬਰਾਨਾਲਾ ਰੇਲਵੇ ਸਟੇਸ਼ਨ 'ਤੇ ਪਹੁੰਚੇ ਕਿਸਾਨ ਆਗੂਆਂ ਨੇ ਨੌਜਵਾਨਾਂ ਦਾ ਇਸ ਸੰਘਰਸ਼ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕਿਸੇ ਵੀ ਹੁੱਲੜਬਾਜ਼ੀ ਤੋਂ ਬਚ ਕੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ।
ਇਨ੍ਹਾਂ ਮੁਜ਼ਹਾਰਿਆਂ ਦੇ ਸੰਬੰਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਮੁਜ਼ਾਹਰਿਆਂ ਵਾਲੀਆਂ ਥਾਵਾਂ 'ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
- ਜਥੇਬੰਦੀਆਂ ਚਾਰ ਥਾਈਂ ਰੇਲ ਰੋਕਣਗੀਆਂ- ਧਬਲਾਨ (ਪਟਿਆਲਾ), ਸੁਨਾਮ (ਸੰਗਰੂਰ), ਬੁਢਲਾਡਾ (ਮਾਨਸਾ) ਅਤੇ ਗਿੱਦੜਬਾਹਾ (ਮੁਕਤਸਰ)।
- ਕਿਸਾਨ ਜਥੇਬੰਦੀਆਂ ਮੁਤਾਬਕ, ਕੁਝ ਭਾਜਪਾ ਆਗੂਆਂ ਦੇ ਘਰਾਂ ਅੱਘੇ ਧਰਨੇ ਦਿੱਤੇ ਜਾਣਗੇ। ਇਹ ਹਨ ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕਰਮਜੀਤ ਸਿੰਘ ਚੀਮਾ (ਪਾਇਲ), ਸੁਨੀਤਾ ਗਰਗ (ਕੋਟਕਪੂਰਾ) ਅਤੇ ਅਰੁਣ ਨਾਰੰਗ (ਅਬੋਹਰ)।
- ਤਿੰਨ ਸ਼ਾਪਿੰਗ ਮਾਲ - ਬੈਸਟ ਪ੍ਰਾਈਸ , ਭੁੱਚੋ (ਬਠਿੰਡਾ), ਰਿਲਾਇੰਸ ਮਾਲ (ਬਠਿੰਡਾ) ਅਤੇ ਰਿਲਾਇੰਸ ਮਾਲ, ਰੋਖਾ (ਅੰਮ੍ਰਿਤਸਰ) ਵੀ ਜਥੇਬੰਦੀਆਂ ਦੇ ਨਿਸ਼ਾਨੇ 'ਤੇ ਹਨ।
- ਇਸ ਤੋਂ ਇਲਾਵਾ ਅਡਾਨੀਆਂ ਦੇ ਡਗਰੂ (ਮੋਗਾ) ਅਤੇ ਛਾਜਲੀ (ਸੰਗਰੂਰ) ਵਿਚਲੇ ਦੋ ਸੋਲੋ ਗੋਦਾਮਾਂ ਦਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਕੀਤਾ ਜਾਣਾ ਹੈ।
- ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਦੇ 15 ਪੰਪਾਂ ਮੂਹਰੇ ਵੀ ਮੁਜ਼ਾਹਰੇ ਕੀਤੇ ਜਾਣੇ ਹਨ।
ਭਾਰਤੀ ਕਿਸਾਨ ਯੂਨੀਅਨ ਦਾ ਜਲੰਧਰ ਵਿੱਚ ਇਕੱਠ
ਭਾਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਨੇ ਜਲੰਧਰ ਵਿੱਚ ਫਿਲੌਰ ਜੰਕਸ਼ਨ 'ਤੇ ਰੇਲ ਰੋਕੋ ਮੁਜ਼ਾਹਰਾ ਕੀਤਾ।
https://twitter.com/ANI/status/1311546537776824320
ਸਿਆਸੀ ਪਰਟੀਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਸਥਿਤ ਤਿੰਨਾਂ ਤਖ਼ਤਾਂ ਤੋਂ ਚੰਡੀਗੜ੍ਹ ਤੱਕ ਮਾਰਚ ਕੱਢਿਆ ਜਾ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਮਾਰਚ ਚੰਡੀਗੜ੍ਹ ਪਹੁੰਚ ਕੇ ਰਾਜਪਾਲ ਨੂੰ ਮੈਮੋਰੈਂਡਮ ਦੇਵੇਗਾ।
ਇਹ ਵੀ ਪੜ੍ਹੋ:
ਵੀਡੀਓ: ਬਾਬਰੀ ਮਸਜਿਦ ਢਾਹੇ ਜਾਣ ਬਾਰੇ ਫ਼ੈਸਲੇ 'ਤੇ ਬੋਲੇ ਜਸਟਿਸ ਲਿਬਰਾਹਨ
https://www.youtube.com/watch?v=cwimvbE5NDk
ਵੀਡੀਓ: ਫੈਸਲੇ ਤੋਂ ਬਾਅਦ ਅਡਵਾਨੀ ਕੀ ਬੋਲੇ?
https://www.youtube.com/watch?v=f2eiQuMiaiw
ਵੀਡੀਓ: ਰਾਮ ਮੰਦਿਰ ਕਾਰ ਸੇਵਾ ਵਿੱਚ ਜਾਣ ਵਾਲੇ ਦੋ ਬੰਦਿਆਂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ
https://www.youtube.com/watch?v=-W1KJZnhrq0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '2be64194-1747-4172-aea9-9ae129170fec','assetType': 'STY','pageCounter': 'punjabi.india.story.54367492.page','title': 'ਕਿਸਾਨ ਸੰਘਰਸ਼: ਰਾਹਗੀਰਾਂ ਨੂੰ ਬਿਨਾਂ ਟੋਲ ਦੇ ਲੰਘਾ ਰਹੀਆਂ ਜਥੇਬੰਦੀਆਂ, ਰਿਲਾਇੰਸ ਦੇ 15 ਪੰਪਾਂ \'ਤੇ ਮੁਜ਼ਾਹਰੇ ਅਤੇ ਹੋਰ ਕੀ ਹੋ ਰਿਹਾ','published': '2020-10-01T07:17:17Z','updated': '2020-10-01T07:17:17Z'});s_bbcws('track','pageView');

ਪਾਕਿਸਤਾਨ ਤੋਂ ਮੁਹੰਮਦ ਹਨੀਫ਼ ਦਾ VLOG: ''ਜ਼ੁਬਾਨਾਂ ਖਿੱਚਣ ਦੇ ਕਾਨੂੰਨ ਪਹਿਲਾਂ ਹੀ ਹਨ, ਲੋਕਾਂ ਨੂੰ...
NEXT STORY