ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਸੜਕਾਂ ’ਤੇ ਨਿਤਰੀਆਂ ਹੋਈਆਂ ਹਨ
ਕਾਂਗਰਸ ਦੀ 'ਖ਼ੇਤੀ ਬਚਾਓ' ਰੈਲੀ ਦਾ ਅੱਜ ਦੂਸਰਾ ਦਿਨ ਹੈ। ਰਾਹੁਲ ਗਾਂਧੀ ਦੀ ਅਗਵਾਈ 'ਚ ਅੱਜ ਕਾਂਗਰਸ ਦੀ ਇਹ ਯਾਤਰਾ ਸੰਗਰੂਰ ਤੋਂ ਸ਼ੁਰੂ ਹੋਵੇਗੀ।
ਕਾਂਗਰਸ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰ ਰਹੀ ਹੈ।
ਸੰਗਰੂਰ ਦੇ ਬਰਨਾਲਾ ਚੌਂਕ 'ਤੇ ਰੈਲੀ ਦੀ ਸ਼ੁਰੂਆਤ ਹੋਵੇਗੀ ਜਿਸ ਤੋਂ ਬਾਅਦ ਸੰਗਰੂਰ ਦੇ ਭਵਾਨੀਗੜ੍ਹ 'ਚ ਪਬਲਿਕ ਮੀਟਿੰਗ ਹੋਵੇਗੀ।
ਇਹ ਵੀ ਪੜ੍ਹੋ
ਭਵਾਨੀਗੜ੍ਹ ਤੋਂ ਸਮਾਨਾ ਤੱਕ ਲਈ ਫਿਰ ਟ੍ਰੈਕਟਰ ਯਾਤਰਾ ਦੀ ਸ਼ੁਰੂਆਤ ਹੋਵੇਗੀ। ਫਤਿਹਗੜ੍ਹ ਚੰਨ੍ਹਾਂ ਅਤੇ ਬਾਹਮਾ ਵਿੱਚ ਟ੍ਰੈਕਟਰ ਯਾਤਰਾ ਦੋ ਵਾਰ ਰੁਕੇਗੀ।
ਕਰੀਬ 4 ਵਜੇ ਪਟਿਆਲਾ ਦੇ ਸਮਾਨਾ ਦੀ ਅਨਾਜ ਮੰਡੀ 'ਚ ਪਬਲਿਕ ਮੀਟਿੰਗ ਹੋਵੇਗੀ।
ਦੱਸ ਦੇਇਏ ਕਿ ਐਤਵਾਰ ਨੂੰ ਮੋਗਾ ਤੋਂ ਰਾਹੁਲ ਗਾਂਧੀ ਦੀ ਅਗੁਵਾਈ 'ਚ ਕਾਂਗਰਸ ਨੇ ਖੇਤੀ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ। ਮੋਗਾ ਦੇ ਬਧਨੀ ਕਲਾਂ ਤੋਂ ਭਾਸ਼ਣ ਮਗਰੋਂ ਰੈਲੀ ਸ਼ੁਰੂ ਹੋਈ ਜੋਂ ਸ਼ਾਮ ਨੂੰ ਲੁਧਿਆਣਾ ਦੇ ਜੱਟਪੁਰਾ ਵਿੱਚ ਪਹੁੰਚੀ।
ਰੈਲੀ ਦਾ ਪਹਿਲਾ ਦਿਨ- ਰਾਹੁਲ ਗਾਂਧੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:
- ਜੇ ਕਾਨੂੰਨ ਕਿਸਾਨਾਂ ਲਈ ਹਨ ਤਾਂ ਕਿਸਾਨ ਵਿਰੋਧ ਕਿਉਂ ਕਰ ਰਹੇ ਹਨ, ਪੰਜਾਬ ਦਾ ਹਰ ਕਿਸਾਨ ਵਿਰੋਧ ਕਿਉਂ ਕਰ ਰਿਹਾ ਹੈ?
- ਕੋਵਿਡ ਦੌਰਾਨ ਸਭ ਤੋਂ ਵੱਡੇ ਕਾਰੋਬਾਰੀਆਂ ਦੇ ਕਰਜ਼ ਅਤੇ ਟੈਕਸ ਮਾਫ਼ ਕੀਤੇ ਪਰ ਗ਼ਰੀਬਾਂ ਨੂੰ, ਕਿਸਾਨਾਂ ਨੂੰ ਕੋਈ ਮਦਦ ਨਹੀਂ ਦਿੱਤੀ।
- ਪੁਰਾਣੇ ਸਮੇਂ 'ਚ ਕਠਪੁਤਲੀ ਦਾ ਸ਼ੋਅ ਹੁੰਦੀ ਸੀ, ਕਠਪੁਤਲੀ ਨੂੰ ਕੋਈ ਪਿੱਛੇ ਦੀ ਚਲਾਉਂਦਾ ਸੀ। ਉਂਵੇਂ ਹੀ ਇਹ ਮੋਦੀ ਦੀ ਸਰਕਾਰ ਨਹੀਂ ਹੈ, ਇਹ ਅਡਾਨੀ-ਅੰਬਾਨੀ ਦੀ ਸਰਕਾਰ ਹੈ।
- ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਭਾਰਤ ਨੂੰ ਖਾਦ ਸੁਰੱਖਿਆ ਦਿੱਤੀ ਹੈ। ਸਰਕਾਰ ਨੇ ਢਾਂਚਾ ਤਿਆਰ ਕੀਤਾ ਸੀ ਜਿਸ ਵਿੱਚ ਐੱਮਐੱਸਪੀ, ਮੰਡੀ ਤੇ ਸਰਕਾਰ ਵੱਲੋਂ ਫਸਲ ਖਰੀਦਣਾ ਇਸ ਦਾ ਮੁੱਖ ਹਿੱਸਾ ਸੀ।
- ਕਾਂਗਰਸ ਪਾਰਟੀ ਹਿੰਦੁਸਤਾਨ ਦੇ ਕਿਸਾਨ ਨੂੰ ਖ਼ਤਮ ਨਹੀਂ ਹੋਣ ਦੇਵੇਗੀ।
- ਹਿੰਦੁਸਤਾਨ ਦੇ ਕਿਸਾਨਾਂ ਦੀ ਜ਼ਮੀਨ ਖੋਹ ਲੈਂਦੇ ਸੀ, ਅਸੀਂ ਵਿਰੋਧ ਕੀਤਾ, ਕਿਸਾਨਾਂ ਦੀ ਜ਼ਮੀਨਾਂ ਦੀ ਰੱਖਿਆ ਕੀਤਾ, ਫਸਲ ਦਾ ਚਾਰ ਗੁਣਾ ਮੁੱਲ ਦਿਤਾ।
- ਤੁਸੀਂ ਅੰਦੋਲਨ ਕਰ ਰਹੇ ਹੋ ਸਹੀ ਕਰ ਰਹੇ ਹੋ, ਮੈਂ ਤੇ ਕਾਂਗਰਸ ਪਾਰਟੀ ਅਸੀਂ ਤੁਹਾਡੇ ਨਾਲ ਹਾਂ।
- ਭਾਵੇਂ ਇਸ ਸਿਸਟਮ ਵਿੱਚ ਵੀ ਕਮੀਆਂ ਹਨ ਜੋ ਦੂਰ ਹੋਣੀਆਂ ਚਾਹੀਦੀਆਂ ਹਨ ਪਰ ਸਿਸਟਮ ਖ਼ਤਮ ਨਹੀਂ ਹੋਣਾ ਚਾਹੀਦਾ ਹੈ।
- ਜਿਸ ਦਿਨ ਕਾਂਗਰਸ ਪਾਰਟੀ ਦੀ ਸਰਕਾਰ ਆਵੇਗੀ, ਅਸੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਂਗੇ।
ਇਹ ਵੀ ਪੜ੍ਹੋ:
https://www.youtube.com/watch?v=kb6zdO2iUKw
https://www.youtube.com/watch?v=rBQa6gAA2Qo
https://www.youtube.com/watch?v=TJRPUYjdWpI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '0b0ae79d-5305-41e6-b0cf-37e5422a3ad5','assetType': 'STY','pageCounter': 'punjabi.india.story.54414525.page','title': 'ਕਾਂਗਰਸ ਦੀ ਖੇਤੀ ਬਚਾਓ ਰੈਲੀ: ਜਾਣੋ ਅੱਜ ਕਿੱਥੇ-ਕਿੱਥੇ ਜਾਵੇਗਾ ਰਾਹੁਲ ਗਾਂਧੀ ਦਾ ਕਾਫ਼ਲਾ','published': '2020-10-05T04:42:22Z','updated': '2020-10-05T04:42:22Z'});s_bbcws('track','pageView');

ਅਕਾਲੀ ਦਲ ਚੁੱਕੇਗਾ ਮਜ਼ਬੂਤ ਸੰਘੀ ਢਾਂਚੇ ਦੀ ਮੰਗ, ਪਾਰਟੀ ਦੀ ਸੀਨੀਅਰ ਲੀਡਰਾਂ ਦੀ ਬਣਾਈ ਕਮੇਟੀ
NEXT STORY