ਹਾਥਰਸ 'ਚ ਹੋਏ ਕਥਿਤ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪਰ ਹੁਣ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਇਹ ਵਿਰੋਧ ਪ੍ਰਦਰਸ਼ਨ ਵੇਖੇ ਜਾ ਸਕਦੇ ਹਨ।
ਇਹ ਵਿਰੋਧ ਪ੍ਰਦਰਸ਼ਨ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟਰੇਲੀਆ, ਸੰਯੁਕਤ ਅਰਬ ਅਮੀਰਾਤ, ਹਾਂਗ ਕਾਂਗ, ਜਾਪਾਨ, ਨੇਪਾਲ, ਨੀਦਰਲੈਂਡਸ, ਸਵੀਡਨ ਅਤੇ ਸਲੋਵੇਨੀਆ ਵਰਗੇ ਦੇਸ਼ਾਂ ਵਿੱਚ ਵੀ ਹੋਏ ਹਨ।
ਵਿਰੋਧ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਮ੍ਰਿਤਕ ਦਲਿਤ ਲੜਕੀ ਲਈ ਇਨਸਾਫ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ
ਆਪਣੇ ਬਿਆਨ ਵਿੱਚ, ਇਨ੍ਹਾਂ ਕਾਰਕੁਨਾਂ ਨੇ ਇਸ ਵਹਿਸ਼ੀ ਘਟਨਾ ਦੀ ਨਿੰਦਾ ਕੀਤੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਨਸੀ ਹਿੰਸਾ ਅਤੇ ਕਤਲਾਂ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ, ਖ਼ਾਸਕਰ ਦਲਿਤ ਔਰਤਾਂ ਨਾਲ ਹੋ ਰਹੀਆਂ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਦੇਸ਼ ਦੇ ਲੋਕਾਂ ਦੀ ਚੇਤਨਾ ਇਨ੍ਹੀਂ ਪ੍ਰਭਾਵਿਤ ਨਹੀਂ ਹੋਈ ਹੈ ਕਿ ਔਰਤਾਂ ਵਿਰੁੱਧ ਇਸ ਹਿੰਸਾ 'ਤੇ ਲਗਾਮ ਲਗਾਉਣ ਲਈ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਾਣ।
ਚੰਦਰਸ਼ੇਖਰ ਆਜ਼ਾਦ ਦੀ ਮੰਗ, ਪੀੜਤ ਪਰਿਵਾਰ ਨੂੰ 'ਵਾਈ' ਪੱਧਰ ਦੀ ਸੁਰੱਖਿਆ ਮਿਲੇ
ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਹਾਥਰਸ ਵਿੱਚ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ।
ਉਨ੍ਹਾਂ ਪੀੜਤ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਰਿਵਾਰ ਪਿੰਡ ਵਿੱਚ ਸੁਰੱਖਿਅਤ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਮੈਂ ਪਰਿਵਾਰ ਲਈ 'ਵਾਈ' ਪੱਧਰ ਦੀ ਸੁਰੱਖਿਆ ਦੀ ਮੰਗ ਕਰਦਾ ਹਾਂ ਜਾਂ ਮੈਂ ਪਰਿਵਾਰ ਨੂੰ ਆਪਣੇ ਘਰ ਲੈ ਜਾਵਾਂਗਾ। ਇਹ ਇਥੇ ਸੁਰੱਖਿਅਤ ਨਹੀਂ ਹੈ। ਅਸੀਂ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਜਾਂਚ ਚਾਹੁੰਦੇ ਹਾਂ।"
ਹਾਲਾਂਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਹਾਥਰਸ ਦੀ ਘਟਨਾ ਦੀ ਸੀਬੀਆਈ ਦੁਆਰਾ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।
https://www.youtube.com/watch?v=-ECtjmEBL8Q
ਮ੍ਰਿਤਕ ਪੀੜਤਾ ਦੇ ਪਿਤਾ ਬਿਮਾਰ, ਮੇਡੀਕਲ ਨਿਗਰਾਨੀ ਵਿੱਚ
ਮ੍ਰਿਤਕਾ ਦੇ ਪਿਤਾ ਬਿਮਾਰ ਹੋ ਗਏ ਹਨ। ਐਸਆਈਟੀ ਪੁੱਛਗਿੱਛ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ।
ਇਸ ਤੋਂ ਬਾਅਦ ਐਸਆਈਟੀ ਨੇ ਤੁਰੰਤ ਮੈਡੀਕਲ ਟੀਮ ਨੂੰ ਬੁਲਾਇਆ। ਹਾਥਰਸ ਦੇ ਮੁੱਖ ਮੈਡੀਕਲ ਅਫਸਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਐਸਆਈਟੀ ਨੇ ਫੋਨ ਕੀਤਾ ਸੀ।
ਉਨ੍ਹਾਂ ਨੇ ਦੱਸਿਆ, "ਉਨ੍ਹਾਂ (ਮ੍ਰਿਤਕ ਦੇ ਪਿਤਾ) ਦਾ ਬਲੱਡ ਪ੍ਰੈਸ਼ਰ ਆਮ ਹੈ ਅਤੇ ਹੋਰ ਜ਼ਰੂਰੀ ਟੈਸਟ ਵੀ ਕਰਵਾਏ ਗਏ ਹਨ ਪਰ ਉਨ੍ਹਾਂ ਦਾ ਕੋਰੋਨਾ ਦਾ ਟੈਸਟ ਨਹੀਂ ਕੀਤਾ ਗਿਆ।"
https://www.youtube.com/watch?v=xWw19z7Edrs&t=1s
ਪੀੜਤਾ ਦੇ ਪਿੰਡ ਪੁੱਜੇ ਸਵਰਨ ਸੰਗਠਨ
ਹਾਥਰਸ ਵਿੱਚ ਮੌਜੂਦ ਪੱਤਰਕਾਰ ਚਿੰਕੀ ਸਿਨਹਾ ਨੇ ਦੱਸਿਆ ਕਿ ਭੀਮ ਆਰਮੀ ਦੇ ਨੇਤਾ ਚੰਦਰਸ਼ੇਖਰ ਆਜ਼ਾਦ ਦੇ ਪੀੜਤ ਪਰਿਵਾਰ ਦੇ ਪਿੰਡ ਜਾਣ ਦੀ ਖ਼ਬਰ ਤੋਂ ਬਾਅਦ, ਕਰਨੀ ਸੈਨਾ ਨੇ ਵੀ ਹੁਣ ਸੱਚਾਈ ਦਾ ਪਤਾ ਲਗਾਉਣ ਲਈ ਆਪਣੀ ਇੱਕ ਟੀਮ ਉਥੇ ਭੇਜ ਦਿੱਤੀ ਹੈ।
ਕਰਨੀ ਸੈਨਾ ਦੇ ਸੁਭਾਸ਼ ਸਿੰਘ ਦਾ ਕਹਿਣਾ ਹੈ ਕਿ ਉਹ ਪਿੰਡ ਵਿੱਚ ਇਸ ਲਈ ਮੌਜੂਦ ਹਨ ਕਿਉਂਕਿ ਚੰਦਰਸ਼ੇਖਰ ਉਥੇ ਪਹੁੰਚ ਰਹੇ ਹਨ।
ਉਹ ਕਹਿੰਦੇ ਹਨ, "ਸਾਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਵਿੱਚ ਇਨਸਾਫ਼ ਮਿਲਿਆ ਕਿਉਂਕਿ ਮੀਡੀਆ ਨੇ ਮਦਦ ਕੀਤੀ। ਹੁਣ ਅਸੀਂ ਇੱਥੇ ਵੇਖਾਂਗੇ ਕਿ ਸੱਚਾਈ ਕੀ ਹੈ।"
ਦੂਜੇ ਪਾਸੇ ਸਵਰਨ ਸਮਾਜ ਦੀਆਂ ਕੁਝ ਸੰਸਥਾਵਾਂ ਵੀ ਪਿੰਡ ਵਿੱਚ ਪੁੱਜੀਆਂ ਹੋਈਆਂ ਹਨ।
ਬਿਨਾਂ ਕੁਝ ਖਾਦੇ ਇਨਸਾਫ਼ ਦੀ ਆਸ ਵਿੱਚ ਬੈਠਾ ਪੀੜਤ ਪਰਿਵਾਰ
ਹਾਥਰਸ ਵਿੱਚ ਮੌਜੂਦ ਬੀਬੀਸੀ ਦੀ ਸਹਿਯੋਗੀ ਪੱਤਰਕਾਰ ਚਿੰਕੀ ਸਿਨਹਾ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਘਰ ਸ਼ਨੀਵਾਰ ਤੋਂ ਖਾਣਾ ਨਹੀਂ ਬਣਿਆ ਹੈ।
ਮ੍ਰਿਤਕ ਦੀ ਭਰਜਾਈ ਨੇ ਕੱਲ੍ਹ ਵੀ ਗੁੰਣਿਆਂ ਹੋਇਆ ਆਟਾ ਸੁੱਟ ਦਿੱਤਾ ਹੈ।
ਇੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਹਨ ਕਿ ਪਰਿਵਾਰਕ ਮੈਂਬਰਾਂ ਲਈ ਖਾਣਾ ਪਕਾਉਣਾ ਵੀ ਮੁਸ਼ਕਲ ਹੋ ਗਿਆ ਹੈ। ਮ੍ਰਿਤਕਾ ਦੀ ਭਰਜਾਈ ਅੱਜ ਵੀ ਆਟਾ ਗੁੰਨਣ ਲਈ ਰਸੋਈ ਵਿੱਚ ਆਈ ਹੋਈ ਹੈ।
ਰਾਲੋਦ ਦੇ ਜੈਯੰਤ ਚੌਧਰੀ ਪਹੁੰਚੇ ਹੋਏ ਹਨ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਬਾਈਟ ਦੇਣ 'ਚ ਲੱਗੇ ਹੋਏ ਹਨ।
ਕੱਲ੍ਹ ਸਾਰਾ ਦਿਨ ਉਸ ਨੇ ਸਿਰਫ਼ ਬਿਸਕੁਟ ਹੀ ਖਾਦਾ ਅਤੇ ਰਾਤ ਦੇ ਇੱਕ ਵਜੇ ਉਸਨੇ ਥੋੜਾ ਜਿਹਾ ਖਾਣਾ ਖਾਧਾ।
ਅੱਜ ਸਵੇਰ ਤੋਂ ਹੀ ਮੀਡੀਆ ਵਾਲੇ ਆਉਣੇ ਸ਼ੁਰੂ ਹੋ ਗਏ ਸੀ। ਉਦੋਂ ਤੋਂ, ਉਹ ਬਿਨਾਂ ਕੁਝ ਖਾਏ ਇਨਸਾਫ ਦੀ ਉਮੀਦ ਲਗਾ ਕੇ ਉਡੀਕ ਕਰ ਰਹੀ ਹੈ।
ਪ੍ਰਿਅੰਕਾ ਗਾਂਧੀ ਨੇ ਡੀਐਮ ਨੂੰ ਹਟਾਉਣ ਦੀ ਮੰਗ ਕੀਤੀ
ਹਾਥਰਸ ਵਿੱਚ ਪੀੜਤ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ, ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਹਾਥਰਸ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਹਟਾਉਣ ਅਤੇ ਪੂਰੇ ਕਿੱਸੇ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
https://twitter.com/PTI_News/status/1312675862479736832?s=20
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਹਾਥਰਸ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਹੈ।
ਉਨ੍ਹਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਇਸ ਅਧਿਕਾਰੀ ਨੂੰ ਕੌਣ ਬਚਾ ਰਿਹਾ ਹੈ।
ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਹੈ, "ਹਾਥਰਾਸ ਦੇ ਪੀੜਤ ਪਰਿਵਾਰ ਦੇ ਅਨੁਸਾਰ ਸਭ ਤੋਂ ਬੁਰਾ ਵਤੀਰਾ ਡੀਐਮ ਦਾ ਸੀ। ਉਨ੍ਹਾਂ ਦੀ ਰੱਖਿਆ ਕੌਣ ਕਰ ਰਿਹਾ ਹੈ?"
"ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਪੂਰੇ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ। ਪਰਿਵਾਰ ਨਿਆਂਇਕ ਜਾਂਚ ਦੀ ਮੰਗ ਰਿਹਾ ਹੈ। ਜੇ ਯੂਪੀ ਸਰਕਾਰ ਥੋੜ੍ਹੀ ਜਿਹੀ ਜਾਗੀ ਹੈ ਤਾਂ ਉਸ ਨੂੰ ਪਰਿਵਾਰ ਦੀ ਗੱਲ ਸੁਣਨੀ ਚਾਹੀਦੀ ਹੈ।"
https://twitter.com/ANINewsUP/status/1312664268148334593?s=20
ਦੂਜੇ ਪਾਸੇ ਹਾਥਰਸ ਕਾਂਡ 'ਤੇ ਰਾਜਨੀਤਿਕ ਪ੍ਰਤੀਕਰਮ ਜਾਰੀ ਹੈ।
ਡੀਐਮਕੇ ਦੀ ਨੇਤਾ ਅਤੇ ਸੰਸਦ ਮੈਂਬਰ ਕਨੀਮੋਝੀ ਨੇ ਵੀ ਉੱਤਰ ਪ੍ਰਦੇਸ਼ ਸਰਕਾਰ ਦਾ ਘਿਰਾਓ ਕਰਦਿਆਂ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਉਥੇ (ਹਾਥਰਸ ਵਿਚ) ਜੋ ਕੁਝ ਵਾਪਰਿਆ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
https://twitter.com/ANI/status/1312679484802306051?s=20
ਉਨ੍ਹਾਂ ਕਿਹਾ, "ਮੈਂ ਪੁਲਿਸ ਦੁਆਰਾ ਕੀਤੇ ਅੰਤਮ ਸੰਸਕਾਰ ਅਤੇ ਪੱਤਰਕਾਰਾਂ 'ਤੇ ਹਮਲੇ ਦੀ ਸਖ਼ਤ ਨਿੰਦਾ ਕਰਦੀ ਹਾਂ। ਇਸ ਤੋਂ ਇਲਾਵਾ, ਉਥੇ ਜਾ ਰਹੇ ਨੇਤਾਵਾਂ 'ਤੇ ਵੀ ਹਮਲੇ ਹੋ ਰਹੇ ਹਨ।"
https://www.youtube.com/watch?v=c1txbWDYuFU
ਨਿਆਂਇਕ ਜਾਂਚ 'ਤੇ ਅੜਿਆ ਪੀੜਤ ਪਰਿਵਾਰ
ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਹਾਥਰਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ 'ਤੇ ਲਗਾਤਾਰ ਸਵਾਲ ਚੁੱਕ ਰਹੇ ਹਨ।
ਉਨ੍ਹਾਂ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਰਕਾਰ ਪੀੜਤ ਪਰਿਵਾਰ ਨੂੰ ਹੀ ਦੋਸ਼ੀ ਬਣਾ ਦੇਵੇਗੀ।
ਉਹ ਇਸ ਮਾਮਲੇ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਬਾਰੇ ਵੀ ਸਵਾਲ ਉਠਾ ਰਹੇ ਹਨ।
https://twitter.com/BhimArmyChief/status/1312284714196103168?s=20
ਇਸ ਤੋਂ ਪਹਿਲਾਂ, ਉਨ੍ਹਾਂ ਨੇ ਅਤੇ ਉਨ੍ਹਾਂ ਦੀ ਆਜ਼ਾਦ ਸਮਾਜ ਪਾਰਟੀ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਕੀਤੇ ਸਨ।
ਤੇ ਦੂਜੇ ਪਾਸੇ ਪੀੜਤ ਪਰਿਵਾਰ ਇਸ ਘਟਨਾ ਦੀ ਨਿਆਂਇਕ ਜਾਂਚ 'ਤੇ ਅੜਿਆ ਹੋਇਆ ਹੈ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸਮਿਰਾਤਮਜ ਮਿਸ਼ਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਰਿਵਾਰ ਨੂੰ ਮਿਲਣ ਗਏ ਰਾਜ ਦੇ ਵਧੀਕ ਮੁੱਖ ਸਕੱਤਰ ਅਤੇ ਪੁਲਿਸ ਦੇ ਡਾਇਰੈਕਟਰ ਜਨਰਲ ਨਾਲ ਗੱਲਬਾਤ ਕਰਨ 'ਤੇ ਪਰਿਵਾਰ ਨੇ ਉਨ੍ਹਾਂ ਦੇ ਸਾਹਮਣੇ ਕਈ ਸਵਾਲ ਰੱਖੇ ਅਤੇ ਇਤਰਾਜ਼ ਵੀ ਜਤਾਇਆ ਕਿ ਉਨ੍ਹਾਂ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਲਾਂਕਿ ਰਾਜ ਸਰਕਾਰ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਸਿਫਾਰਸ਼ ਕਰ ਦਿੱਤੀ ਹੈ।
ਅਮਿਤ ਮਾਲਵੀਆ ਨੇ ਸਾਂਝੀ ਕੀਤੀ ਵੀਡੀਓ, ਹੋ ਸਕਦੀ ਹੈ ਕਾਰਵਾਈ
ਬੀਜੇਪੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਪਿਛਲੇ ਕੁਝ ਦਿਨਾਂ ਤੋਂ ਹਾਥਰਸ ਮਾਮਲੇ 'ਤੇ ਟਵੀਟ ਕਰ ਰਹੇ ਹਨ ਪਰ ਇੱਕ ਟਵੀਟ 'ਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਦੇ ਅਨੁਸਾਰ, ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ਉਹ ਭਾਜਪਾ ਦੇ ਆਈਟੀ ਮੁਖੀ ਅਮਿਤ ਮਾਲਵੀਆ ਦੇ ਟਵੀਟ ਦਾ ਨੋਟਿਸ ਲਵੇਗੀ, ਜਿਸ ਟਵੀਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਹਾਥਰਸ ਦੀ ਪੀੜਤ ਕੁੜੀ ਦਾ ਬਿਆਨ ਹੈ
ਇਸ ਵੀਡੀਓ ਨੂੰ ਟਵਿੱਟਰ 'ਤੇ ਸਾਂਝਾ ਕਰਦਿਆਂ ਅਮਿਤ ਮਾਲਵੀਆ ਨੇ ਲਿਖਿਆ ਕਿ ਹਾਥਰਸ ਦੀ ਪੀੜਤਾ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਬਾਹਰ ਇੱਕ ਰਿਪੋਰਟਰ ਨੂੰ ਦੱਸ ਰਹੀ ਹੈ ਕਿ ਉਸ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਵੀਡੀਓ ਵਿੱਚ ਮ੍ਰਿਤਕ ਔਰਤ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਹੈ। ਭਾਰਤੀ ਕਾਨੂੰਨ ਅਨੁਸਾਰ ਜਿਨਸੀ ਹਿੰਸਾ ਦੇ ਮਾਮਲਿਆਂ ਵਿੱਚ ਪੀੜਤ ਦੀ ਪਛਾਣ ਜ਼ਾਹਰ ਨਹੀਂ ਕੀਤੀ ਜਾ ਸਕਦੀ।
https://www.youtube.com/watch?v=2LwazwKeLOc
ਇਸ ਅਪਰਾਧ ਦੀ ਕੀ ਸਜ਼ਾ ਹੈ?
ਜਿਨਸੀ ਹਿੰਸਾ ਦੇ ਪੀੜਤਾ ਜਾਂ ਸੰਭਾਵੀ ਪੀੜਤਾ ਦੀ ਪਛਾਣ ਦੱਸਦਾ ਹੈ, ਤਾਂ ਉਸਨੂੰ ਦੋ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ
ਅਮਿਤ ਮਾਲਵੀਆ ਵਲੋ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਇਸ 'ਤੇ ਵਿਵਾਦ ਹੋਣ ਲੱਗਿਆ, ਪਰ ਵਿਰੋਧ ਦੇ ਬਾਵਜੂਦ, ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਨੇ ਇਸ ਨੂੰ ਡਿਲੀਟ ਨਹੀਂ ਕੀਤਾ।
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ 'ਦਿ ਇੰਡੀਅਨ ਐਕਸਪ੍ਰੈਸ' ਨੂੰ ਕਿਹਾ ਕਿ 'ਜੇ ਉਹ ਬਲਾਤਕਾਰ ਦਾ ਸ਼ਿਕਾਰ ਹੈ ਤਾਂ ਉਸ ਦਾ ਵੀਡੀਓ ਟਵੀਟ ਕਰਨਾ ਮੰਦਭਾਗਾ ਅਤੇ ਗੈਰ ਕਾਨੂੰਨੀ ਹੈ।'
ਉੱਤਰ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਚੇਅਰਮੈਨ ਵਿਮਲਾ ਬਾਥਮ ਨੇ ਵੀ ਕਿਹਾ ਕਿ ਉਨ੍ਹਾਂ ਨੇ ਵੀਡੀਓ ਨਹੀਂ ਵੇਖੀ ਹੈ ਪਰ ਜੇਕਰ ਇਸ ਵਿੱਚ ਪੀੜਤਾ ਦੀ ਪਛਾਣ ਉਜਾਗਰ ਹੋ ਰਹੀ ਹੈ ਤਾਂ ਇਹ ਇਤਰਾਜ਼ਯੋਗ ਹੈ। ਕਮਿਸ਼ਨ ਇਸ ਦਾ ਨੋਟਿਸ ਲਏਗਾ ਅਤੇ ਮਾਲਵੀਆ ਨੂੰ ਨੋਟਿਸ ਭੇਜੇਗਾ।
ਇੰਡੀਅਨ ਪੀਨਲ ਕੋਡ (ਆਈਪੀਸੀ) ਦੇ ਅਨੁਸਾਰ, ਜੇ ਕੋਈ ਵਿਅਕਤੀ ਕਿਸੇ ਜਿਨਸੀ ਹਿੰਸਾ ਦੇ ਪੀੜਤਾ ਜਾਂ ਸੰਭਾਵੀ ਪੀੜਤਾ ਦੀ ਪਛਾਣ ਦੱਸਦਾ ਹੈ, ਤਾਂ ਉਸਨੂੰ ਦੋ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਸਾਲ 2018 ਵਿਚ ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਆਈਪੀਸੀ ਦੀ ਧਾਰਾ 228ਏ(2) ਦਾ ਮਤਲਬ ਸਿਰਫ ਪੀੜਤ ਦਾ ਨਾਮ ਦੱਸਣਾ ਨਹੀਂ ਹੈ, ਬਲਕਿ ਮੀਡੀਆ ਵਿਚ ਛਪੀ ਕਿਸੇ ਵੀ ਜਾਣਕਾਰੀ ਤੋਂ ਉਸ ਦੀ ਪਛਾਣ ਜ਼ਾਹਰ ਨਹੀਂ ਹੋਣੀ ਚਾਹੀਦੀ।
ਅਦਾਲਤ ਨੇ ਇਹ ਵੀ ਕਿਹਾ ਕਿ ਪੀੜਤ ਦੀ ਮੌਤ ਦੇ ਬਾਵਜੂਦ ਉਸ ਦੀ ਪਛਾਣ ਜਗਜ਼ਾਹਿਰ ਨਹੀਂ ਹੋ ਸਕੀ, ਭਾਵੇਂ ਉਸ ਦੇ ਪਰਿਵਾਰ ਵਾਲਿਆਂ ਨੇ ਇਜਾਜ਼ਤ ਦੇ ਦਿੱਤੀ ਹੋਵੇ।
ਲਗਾਤਾਰ ਅਜਿਹੇ ਟਵੀਟ ਕਰ ਰਹੇ ਹਨ ਅਮਿਤ ਮਾਲਵੀਆ
ਅਮਿਤ ਮਾਲਵੀਆ ਨੇ ਹਾਥਰਸ ਦੀ ਘਟਨਾ ਬਾਰੇ ਕਈ ਹੋਰ ਟਵੀਟ ਕੀਤੇ ਹਨ
ਅਮਿਤ ਮਾਲਵੀਆ ਆਪਣੇ ਟਵੀਟਾਂ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਿਸੇ ਵੀ ਤਰ੍ਹਾਂ ਜਿਨਸੀ ਹਿੰਸਾ ਦਾ ਮਾਮਲਾ ਨਹੀਂ ਹੈ।
ਅਮਿਤ ਮਾਲਵੀਆ ਨੇ ਹਾਥਰਸ ਦੀ ਘਟਨਾ ਬਾਰੇ ਕਈ ਹੋਰ ਟਵੀਟ ਕੀਤੇ ਹਨ।
ਇੱਕ ਟਵੀਟ ਵਿੱਚ, ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ 19 ਸਤੰਬਰ ਨੂੰ ਕਾਂਗਰਸ ਨੇਤਾ ਸ਼ਯੂਰਾਜ ਜੀਵਨ ਦੀ ਮੁਲਾਕਾਤ ਤੋਂ ਬਾਅਦ, 22 ਸਤੰਬਰ ਨੂੰ ਫਿਰ ਸਮੂਹਿਕ ਬਲਾਤਕਾਰ ਦਾ ਆਰੋਪ ਜੋੜਿਆ ਗਿਆ ਸੀ।
https://twitter.com/amitmalviya/status/1312362339685953536?s=20
ਉਨ੍ਹਾਂ ਨੇ ਇਕ ਹੋਰ ਵੀਡੀਓ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਲੜਕੀ ਦੀ ਮਾਂ ਦਾ ਇਹ ਬਿਆਨ ਹੈ।
ਭਾਜਪਾ ਵਿਧਾਇਕ ਦਾ ਅਪਮਾਨਜਨਕ ਬਿਆਨ
ਹਾਥਰਸ ਦੀ ਘਟਨਾ ਨੂੰ ਲੈ ਕੇ ਭਾਜਪਾ ਦੇ ਇੱਕ ਵਿਧਾਇਕ ਦਾ ਇਤਰਾਜ਼ਯੋਗ ਬਿਆਨ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਇਸ ਬਿਆਨ ਦੀ ਵੀਡੀਓ ਸਾਂਝੀ ਕੀਤੀ ਹੈ।
ਵੀਡੀਓ ਵਿਚ ਵਿਧਾਇਕ ਹਾਥਰਸ ਦੀ ਘਟਨਾ ਬਾਰੇ ਕਹਿ ਰਹੇ ਹਨ, "ਅਜਿਹੀਆਂ ਘਟਨਾਵਾਂ ਨੂੰ ਸਿਰਫ ਸੰਸਕਾਰ ਰਾਹੀਂ ਹੀ ਰੋਕਿਆ ਜਾ ਸਕਦਾ ਹੈ, ਇਹ ਸ਼ਾਸਨ ਅਤੇ ਤਲਵਾਰ ਨਾਲ ਨਹੀਂ ਰੋਕੀਆਂ ਜਾ ਸਕਦੀਆਂ। ਮਾਪਿਆਂ ਨੂੰ ਆਪਣੀਆਂ ਜਵਾਨ ਧੀਆਂ ਨੂੰ ਸਭਿਆਚਾਰਕ ਵਾਤਾਵਰਣ ਵਿੱਚ ਕਿਵੇਂ ਜੀਉਣਾ ਅਤੇ ਵਿਹਾਰ ਕਰਨਾ ਹੈ, ਸਿਖਾਉਣਾ ਚਾਹੀਦਾ ਹੈ। ਸਰਕਾਰ ਦਾ ਵੀ ਧਰਮ ਹੁੰਦਾ ਹੈ ਅਤੇ ਪਰਿਵਾਰ ਦਾ ਵੀ ਧਰਮ ਹੁੰਦਾ ਹੈ।"
ਭਾਜਪਾ ਵਿਧਾਇਕ ਦੇ ਇਸ ਬਿਆਨ ਦੀ ਵੀ ਅਲੋਚਨਾ ਹੋ ਰਹੀ ਹੈ।
ਸ਼ਨੀਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਥਰਸ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਹੈ।
ਹਾਲਾਂਕਿ, ਏਐਨਆਈ ਨਿਊਜ਼ ਏਜੰਸੀ ਦੇ ਅਨੁਸਾਰ, ਐਸਆਈਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਵੀ ਆਪਣੀ ਜਾਂਚ ਜਾਰੀ ਰੱਖਣਗੇ। ਐਤਵਾਰ ਸਵੇਰੇ ਐਸਆਈਟੀ ਦੀ ਟੀਮ ਵੀ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਪਹੁੰਚੀ।
ਉੱਤਰ ਪ੍ਰਦੇਸ਼ ਦੇ ਉੱਚ ਅਧਿਕਾਰੀ ਵੀ ਸ਼ਨੀਵਾਰ ਨੂੰ ਹਾਥਰਸ ਪਹੁੰਚੇ। ਗ੍ਰਹਿ ਸਕੱਤਰ ਅਵਨੀਸ਼ ਅਵਸਥੀ ਅਤੇ ਡੀਜੀਪੀ ਐਚ ਸੀ ਅਵਸਥੀ ਨੇ ਹਾਥਰਸ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਬਾਅਦ ਵਿਚ, ਕਾਂਗਰਸੀ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ:
https://www.youtube.com/watch?v=kb6zdO2iUKw
https://www.youtube.com/watch?v=rBQa6gAA2Qo
https://www.youtube.com/watch?v=TJRPUYjdWpI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b0236626-8765-4b8e-b807-0c6c16ea9c1c','assetType': 'STY','pageCounter': 'punjabi.india.story.54414920.page','title': 'ਹਾਥਰਸ ਮਾਮਲਾ: ਪੀੜਤ ਪਰਿਵਾਰ ਦੇ ਇਨਸਾਫ਼ ਲਈ ਦੇਸ਼-ਵਿਦੇਸ਼ \'ਚ ਹੋਏ ਪ੍ਰਦਰਸ਼ਨ','published': '2020-10-05T07:00:52Z','updated': '2020-10-05T07:00:52Z'});s_bbcws('track','pageView');

ਕਾਂਗਰਸ ਦੀ ਖੇਤੀ ਬਚਾਓ ਰੈਲੀ: ਜਾਣੋ ਅੱਜ ਕਿੱਥੇ-ਕਿੱਥੇ ਜਾਵੇਗਾ ਰਾਹੁਲ ਗਾਂਧੀ ਦਾ ਕਾਫ਼ਲਾ
NEXT STORY