ਬੀਸੀਜੀ ਦਾ ਟੀਕਾ ਟੀਬੀ ਦੀ ਰੋਕਥਾਮ ਲਈ ਤਿਆਰ ਕੀਤਾ ਗਿਆ ਸੀ
ਯੂਕੇ ਦੇ ਵਿਗਿਆਨੀਆਂ ਨੇ ਇੱਕ ਟੈਸਟ ਸ਼ੁਰੂ ਕੀਤਾ ਹੈ ਜਿਸ ਵਿੱਚ ਦੇਖਿਆ ਜਾਵੇਗਾ ਕਿ ਕੀ ਬੀਸੀਜੀ ਦੇ ਟੀਕੇ ਦੀ ਮਦਦ ਨਾਲ ਕੋਰੋਨਾ ਦੀ ਲਾਗ ਲੱਗਣ ਤੋਂ ਬਚਿਆ ਜਾ ਸਕਦਾ ਹੈ।
ਯੂਨੀਵਰਸਿਟੀ ਆਫ਼ ਐਕਸੇਟਰ ਵਿੱਚ ਚੱਲ ਰਹੇ ਵੈਕਸੀਨ ਦੇ ਟ੍ਰਾਇਲਾਂ ਵਿੱਚ ਤਕਰੀਬਨ 1000 ਲੋਕਾਂ ਨੇ ਹਿੱਸਾ ਲਿਆ।
ਇਹ ਵੈਕਸੀਨ 1921 ਵਿੱਚ ਬਣਾਈ ਗਈ ਸੀ। ਇਸ ਨੂੰ ਟੀਬੀ ਦੀ ਰੋਕਥਾਮ ਲਈ ਤਿਆਰ ਕੀਤਾ ਗਿਆ ਸੀ ਪਰ ਪਰ ਅਜਿਹੇ ਪ੍ਰਮਾਣ ਮਿਲੇ ਹਨ ਕਿ ਇਹ ਲਾਗ ਨਾਲ ਸਬੰਧਿਤ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਵੀ ਕਾਰਗਰ ਸਾਬਤ ਹੋ ਸਕਦੀ ਹੈ।
ਲੱਖਾਂ ਲੋਕਾਂ ਨੇ ਬਚਪਨ ਵਿੱਚ ਭਾਂਵੇਂ ਇਹ ਟੀਕਾ ਲਗਵਾਇਆ ਹੋਵੇ ਫ਼ਿਰ ਵੀ ਉਨ੍ਹਾਂ ਨੂੰ ਇਹ ਟੀਕਾ ਲਗਵਾਉਣ ਦੀ ਲੋੜ ਪਵੇਗੀ। ਇਸ ਵੈਕਸੀਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਸਰੀਰ ਦੇ ਇਮਿਊਨ ਸਿਸਟਮ ਜਾਂ ਰੋਗ ਰੋਧਕ ਸਮਰੱਥਾ ਨੂੰ ਇੱਕ ਖ਼ਾਸ ਲਾਗ ਦੇ ਬਚਾਅ ਲਈ ਤਿਆਰ ਕਰਦੀ ਹੈ।
ਇਹ ਵੀ ਪੜ੍ਹੋ:
ਪਰ ਇਸਦਾ ਇਮਿਊਨ ਸਿਸਟਮ 'ਤੇ ਇੰਨਾ ਜ਼ਿਆਦਾ ਪ੍ਰਭਾਵ ਪੈਂਦਾ ਕਿ ਦੇਖਕੇ ਲੱਗਦਾ ਹੈ ਇਹ ਹੋਰ ਬਿਮਾਰੀਆਂ ਦੀ ਲਾਗ ਤੋਂ ਵੀ ਸਾਡੇ ਸਰੀਰ ਨੂੰ ਬਚਾ ਸਕਦੀ ਹੈ।
ਕੋਰੋਨਾ ਦੇ ਮਾਮਲੇ ਚ ਕਿੰਨਾ ਪ੍ਰਭਾਵਸ਼ਾਲੀ
ਇਸ ਤੋਂ ਪਹਿਲਾਂ ਕਲੀਨਿਕਲ ਟ੍ਰਾਇਲ ਵਿੱਚ ਇਹ ਪਤਾ ਲੱਗਿਆ ਹੈ ਕਿ ਬੀਸੀਜੀ ਦਾ ਟੀਕਾ ਪੱਛਮੀ ਅਫ਼ਰੀਕਾ ਦੇ ਦੇਸ ਗਿੰਨੀ ਬਿਸਾਊ ਵਿੱਚ ਨਵਜਨਮੇ ਦੀ ਮੌਤ ਦਰ ਵਿੱਚ 38 ਫ਼ੀਸਦ ਤੱਕ ਕਮੀ ਕਰਨ ਵਿੱਚ ਕਾਮਯਾਬ ਰਿਹਾ ਹੈ।
ਮੌਤ ਦਰ ਵਿੱਚ ਇਹ ਕਮੀ ਬੀਸੀਜੀ ਟੀਕਾਕਰਨ ਨਾਲ ਨਿਮੋਨੀਆਂ ਅਤੇ ਸੈਪਸੀਸ (ਗੰਭੀਰ ਲਾਗ ਦੀ ਬੀਮਾਰੀ ਜੋ ਇਮਿਊਨ ਸਿਸਟਮ ਤੇ ਅਸਰ ਪਾਉਂਦੀ ਹੈ) ਦੇ ਮਾਮਲੇ ਘੱਟਣ ਕਰਕੇ ਹੋਈ ਹੈ।
ਦੱਖਣੀ ਅਫ਼ਰੀਕਾ ਵਿੱਚ ਇਸ ਟੀਕੇ ਨਾਲ ਜੁੜੇ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਇਸਦੇ ਅਸਰ ਨਾਲ ਨੱਕ, ਗਲੇ ਅਤੇ ਫ਼ੇਫੜਿਆਂ ਦੀਆਂ ਲਾਗ ਸਬੰਧੀ ਬਿਮਾਰੀਆਂ ਵਿੱਚ 73 ਫ਼ੀਸਦ ਤੱਕ ਕਮੀ ਆਈ ਹੈ। ਨੀਦਰਲੈਂਡ ਵਿੱਚ ਬੀਸੀਜੀ ਦੇ ਕਾਰਨ ਸਰੀਰ ਵਿੱਚ ਯੈਲੋ ਫ਼ੀਵਰ ਵਾਇਰਸ ਘੱਟ ਹੋਣ ਦੇ ਸਬੂਤ ਮਿਲੇ ਹਨ।
ਯੂਨੀਵਰਸਿਟੀ ਆਫ਼ ਐਕਸੇਟਰ ਵਿੱਚ ਚੱਲ ਰਹੇ ਵੈਕਸੀਨ ਦੇ ਟ੍ਰਾਇਲਾਂ ਵਿੱਚ ਤਕਰੀਬਨ 1000 ਲੋਕਾਂ ਨੇ ਹਿੱਸਾ ਲਿਆ
ਯੂਨੀਵਰਸਿਟੀ ਆਫ਼ ਐਕਸੈਟਰ ਮੈਡੀਕਲ ਸਕੂਲ ਦੇ ਪ੍ਰੋਫ਼ੈਸਰ ਜੌਨ ਕੈਂਪਬੇਲ ਨੇ ਬੀਬੀਸੀ ਨੂੰ ਦੱਸਿਆ,"ਕੌਮਾਂਤਰੀ ਪੱਧਰ 'ਤੇ ਇਹ ਬਹੁਤ ਅਹਿਮ ਹੋ ਸਕਦੀ ਹੈ। ਭਾਵੇ ਕਿ ਅਸੀਂ ਇਹ ਮਨ ਕੇ ਚੱਲੀਏ ਕਿ ਬੀਸੀਜੀ ਦਾ ਟੀਕਾ ਕੋਵਿਡ ਦੇ ਖ਼ਿਲਾਫ਼ ਉਸ ਤਰ੍ਹਾਂ ਕਾਰਗਰ ਸਾਬਤ ਨਹੀਂ ਹੋਵੇਗਾ ਪਰ ਜਦੋਂ ਤੱਕ ਕੋਵਿਡ ਦੀ ਵੈਕਸੀਨ ਤਿਆਰ ਨਹੀਂ ਹੋ ਜਾਂਦੀ ਜਾਂ ਫ਼ਿਰ ਉਸਦਾ ਕੋਈ ਇਲਾਜ ਨਹੀਂ ਲੱਭ ਲਿਆ ਜਾਂਦਾ, ਉਦੋਂ ਤੱਕ ਲਈ ਇਹ ਰਾਹਤ ਦੇਣ ਵਾਲਾ ਸਾਬਤ ਹੋ ਸਕਦਾ ਹੈ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਬੀਸੀਜੀ ਨੂੰ ਲੈ ਕੇ ਯੂਕੇ ਵਿੱਚ ਚੱਲ ਰਹੇ ਟ੍ਰਾਇਲ ਕੌਮਾਂਤਰੀ ਅਧਿਐਨਾਂ ਦਾ ਹੀ ਹਿੱਸਾ ਹਨ। ਅਸਟਰੇਲੀਆ, ਨੀਦਰਲੈਂਡ, ਸਪੇਨ ਅਤੇ ਬ੍ਰਾਜ਼ੀਲ ਵਰਗੇ ਦੇਸਾਂ ਵਿੱਚ ਵੀ 10,000 ਲੋਕਾਂ 'ਤੇ ਇਹ ਟ੍ਰਾਇਲ ਕੀਤੇ ਜਾ ਰਹੇ ਹਨ।
ਟ੍ਰਾਇਲ ਦੌਰਾਨ ਸਿਹਤ ਮੁਲਾਜ਼ਮਾਂ ਅਤੇ ਦੇਖਭਾਲ ਵਿੱਚ ਲੱਗੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਨਿਗਰਾਨੀ ਵਿੱਚ ਰੱਖਿਆ ਗਿਆ ਹੈ ਜਿੰਨ੍ਹਾਂ ਦੇ ਕੋਰੋਨਾ ਲਾਗ ਤੋਂ ਪ੍ਰਭਾਵਿਤ ਹੋਣ ਦਾ ਸਭ ਤੋਂ ਵੱਧ ਸ਼ੱਕ ਹੈ। ਇਸ ਲਈ ਜੇ ਇਹ ਵੈਕਸੀਨ ਪ੍ਰਭਾਵਸ਼ਾਲੀ ਹੁੰਦੀ ਹੈ ਤਾਂ ਖੋਜਕਰਤਾਵਾਂ ਨੂੰ ਇਸ ਦੇ ਅਸਰ ਬਾਰੇ ਫ਼ੌਰਨ ਪਤਾ ਲੱਗ ਜਾਵੇਗਾ।
ਐਕਸੈਟਰ ਦੇ ਡਾ. ਸੈਮ ਹਿਲਟਨ ਟ੍ਰਾਇਲ ਵਿੱਚ ਹਿੱਸਾ ਲੈ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਲਾਗ ਲੱਗਣ ਦੇ ਖ਼ਦਸ਼ੇ ਹੋਰਨਾਂ ਦੀ ਤੁਲਨਾ ਵਿੱਚ ਵਧੇਰੇ ਹਨ।
ਕੋਰੋਨਾ ਦੇ ਅਸਰ ਨੂੰ ਘੱਟ ਕਰੇਗਾ
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਇਸ ਗੱਲ ਦੀ ਪੂਰੀ ਸੰਭਾਵਨਾ ਦਿੱਸਦੀ ਹੈ ਕਿ ਬੀਸੀਜੀ ਕੋਰੋਨਾ ਦੇ ਦੌਰਾਨ ਤੁਹਾਨੂੰ ਜ਼ਿਆਦਾ ਬਿਮਾਰ ਨਹੀਂ ਹੋਣ ਦੇਵੇਗਾ। ਇਸ ਲਈ ਮੈਂ ਇਸਨੂੰ ਆਪਣੇ ਬਚਾਅ ਦੇ ਤੌਰ 'ਤੇ ਦੇਖ ਰਿਹਾਂ ਹਾਂ। ਇਸ ਨਾਲ ਇਸ ਗੱਲ ਦੀ ਸੰਭਾਵਨਾ ਵੀ ਵੱਧ ਗਈ ਹੈ ਕਿ ਮੈਂ ਇਸ ਠੰਡ ਵਿੱਚ ਵੀ ਕੰਮ 'ਤੇ ਜਾਂ ਸਕਾਂਗਾ।"
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾਕਟਰ ਟੈਡ੍ਰੋਸ ਇਡਨਾਮ ਗ੍ਰੈਬੀਏਸਸ ਨੇ ਲੈਂਸੇਟ ਵਿੱਚ ਇੱਕ ਲੇਖ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਬੀਸੀਜੀ ਵੈਕਸੀਨ ਵਿੱਚ ਉਹ ਸਮਰੱਥਾ ਹੈ ਕਿ ਇਹ ਬਿਮਾਰੀ ਦੀ ਅਸਲ ਵੈਕਸੀਨ ਲੱਭੇ ਜਾਣ ਤੱਕ ਬਿਮਾਰੀ ਦੇ ਅਸਰ ਨੂੰ ਘੱਟ ਕਰਨ ਵਾਲੇ ਉਪਾਅ ਦੇ ਰੂਪ ਵਿੱਚ ਭਰਪਾਈ ਕਰ ਸਕੇ।
ਕੋਵਿਡ-19 ਅਤੇ ਭਵਿੱਖ ਵਿੱਚ ਆਉਣ ਵਾਲੀਆਂ ਦੂਸਰੀਆਂ ਮਹਾਂਮਾਰੀਆਂ ਨਾਲ ਮੁਕਾਬਲਾ ਕਰਨ ਲਈ ਇਹ ਕਾਰਗਰ ਸਾਬਤ ਹੋਵੇਗਾ।"
ਹਾਲਾਂਕਿ ਬੀਸੀਜੀ ਲੰਬੇ ਸਮੇਂ ਤੱਕ ਦਾ ਕੋਈ ਹੱਲ ਨਹੀਂ ਦਿੰਦੀ। ਬਰਤਾਨੀਆਂ ਵਿੱਚ 2005 ਤੋਂ ਬਾਅਦ ਤੋਂ ਬੀਸੀਜੀ ਦੇ ਟੀਕੇ ਦੀ ਵਰਤੋਂ ਨਿਯਮਿਤ ਤੌਰ 'ਤੇ ਨਹੀਂ ਹੋਈ, ਇਸ ਦੀ ਵਜ੍ਹਾ ਇਹ ਹੈ ਕਿ ਉੱਥੇ ਟੀਬੀ ਦੇ ਮਾਮਲੇ ਬਹੁਤ ਘੱਟ ਹਨ।
WHO ਦੇ ਮੁਖੀ ਡਾ. ਟੈਡ੍ਰੋਸ ਇੱਕ ਲੇਖ ਵਿੱਚ ਲਿਖਿਆ ਹੈ, "ਬੀਸੀਜੀ ਵੈਕਸੀਨ ਵਿੱਚ ਉਹ ਸਮਰੱਥਾ ਹੈ ਕਿ ਇਹ ਬਿਮਾਰੀ ਦੀ ਅਸਲ ਵੈਕਸੀਨ ਲੱਭੇ ਜਾਣ ਤੱਕ ਬਿਮਾਰੀ ਦੇ ਅਸਰ ਨੂੰ ਘੱਟ ਕਰਨ ਵਾਲੇ ਉਪਾਅ ਦੇ ਰੂਪ 'ਚ ਭਰਪਾਈ ਕਰ ਸਕੇ।
ਇਸ ਤੋਂ ਇਲਾਵਾ ਇਹ ਟੀਕਾ ਇਮਿਊਨ ਸਿਸਟਮ ਨੂੰ ਐਂਟੀਬਾਡੀਜ਼ ਅਤੇ ਖੂਨ ਦੇ ਸਫੇਦ ਸੈੱਲ ਵਿਕਸਿਤ ਕਰਨ ਲਈ ਤਿਆਰ ਨਹੀਂ ਕਰ ਸਕਦਾ ਜਦੋਂਕਿ ਇਹ ਦੋਵੇਂ ਹੀ ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਵਿੱਚ ਕਾਰਗਰ ਸਾਬਤ ਹੁੰਦੇ ਹਨ।
ਕੋਰੋਨਾ ਵਿੱਚ ਦੂਜੀ ਵੈਕਸੀਨ ਦਾ ਇਸਤੇਮਾਲ
ਪਰ ਹਾਲੇ ਵੀ ਮੁੱਖ ਉਦੇਸ਼ ਵਿਸ਼ੇਸ਼ ਤੌਰ 'ਤੇ ਸਿਰਫ਼ ਕੋਰੋਨਾ ਦੀ ਸਿੱਧੇ ਤੌਰ ਤੇ ਰੋਕਥਾਮ ਕਰਨ ਵਾਲੀ ਵੈਕਸੀਨ ਦੀ ਭਾਲ ਕਰਨਾ ਹੈ।
ਅਜਿਹੀਆਂ ਦਸ ਵੈਕਸੀਨ ਕਲੀਨਿਕਲ ਰਿਸਰਚ ਦੇ ਆਖ਼ਰੀ ਪੜ੍ਹਾਅ 'ਤੇ ਹਨ। ਇਸ ਵਿੱਚ ਇੱਕ ਵੈਕਸੀਨ ਯੂਨੀਵਰਸਿਟੀ ਆਫ਼ ਆਕਸਫੋਰਡ ਨੇ ਤਿਆਰ ਕੀਤੀ ਹੈ।
ਇਹ ਵੀ ਪੜ੍ਹੋ:
ਆਕਸਫ਼ੋਰਡ ਵੈਕਸੀਨ ਗਰੁੱਪ ਦੇ ਪ੍ਰੋਫ਼ੈਸਰ ਐਂਡੀਊ ਪੋਲਾਰਡ ਨੇ ਬੀਬੀਸੀ ਨੂੰ ਦੱਸਿਆ,"ਜ਼ਿਆਦਾਤਰ ਟੀਕੇ ਇਸ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ ਕਿ ਉਹ ਜਿਸ ਕਿਸੇ ਬਿਮਾਰੀ ਲਈ ਤਿਆਰ ਕੀਤੇ ਗਏ ਹਨ ਉਸ ਖ਼ਿਲਾਫ਼ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ। ਪਰ ਇੱਕ ਬਹਿਤਰ ਇਮਿਊਨ ਸਿਸਟਮ ਤਿਆਰ ਕਰਨ ਲਈ ਉਸ ਖ਼ਾਸ ਰੋਗਾਣੂ ਦੇ ਇਲਾਵਾ ਦੂਜੇ ਰੋਗਾਣੂਆਂ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਵੀ ਵਿਕਸਿਤ ਕਰਨੀ ਪੈਂਦੀ ਹੈ ਤਾਂ ਕਿ ਭਵਿੱਖ ਵਿੱਚ ਵੀ ਉਹ ਕਾਰਗਰ ਰਹੇ।"
ਉਹ ਕਹਿੰਦੇ ਹਨ,"ਮੁਸ਼ਕਿਲ ਇਹ ਹੈ ਕਿ ਅੱਜ ਮੈਂ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਕਿਸੇ ਦੂਜੀ ਵੈਕਸੀਨ ਦਾ ਇਸਤੇਮਾਲ ਕੋਰੋਨਾ ਤੋਂ ਬਚਣ ਲਈ ਕਿਸ ਤਰ੍ਹਾਂ ਕਰ ਸਕਦੇ ਹੋ, ਕਰ ਵੀ ਸਕਦੇ ਹੋ ਜਾਂ ਨਹੀਂ। ਕਿਉਂਕਿ ਇਸ ਨਾਲ ਸਬੰਧਿਤ ਸਾਡੇ ਕੋਲ ਕੋਈ ਸਬੂਤ ਨਹੀਂ ਹਨ।"
ਇਹ ਵੀ ਵੇਖੋ
https://www.youtube.com/watch?v=PJ3weqT3P0A
https://www.youtube.com/watch?v=n6tR7IkBEco
https://www.youtube.com/watch?v=n6tR7IkBEco
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '73cd6943-5182-40d0-89e3-0039c43d9e13','assetType': 'STY','pageCounter': 'punjabi.international.story.54543943.page','title': 'ਕੀ ਬੀਸੀਜੀ ਦਾ ਟੀਕਾ ਕੋਰੋਨਾ ਦੀ ਲਾਗ ਤੋਂ ਬਚਾ ਸਕਦਾ ਹੈ?','author': 'ਜੇਮਸ ਗੈਲਾਕਰ','published': '2020-10-15T05:36:13Z','updated': '2020-10-15T05:36:13Z'});s_bbcws('track','pageView');

ਪੰਜਾਬ ਦੇ ''ਗੈਂਗਸਟਰਾਂ'' ਨੇ ਸੋਸ਼ਲ ਮੀਡੀਆ ਉੱਤੇ ਚਲਾਈ ਕਿਸਾਨਾਂ ਦੇ ਹੱਕ ''ਚ ਮੁਹਿੰਮ - ਪ੍ਰੈੱਸ ਰਿਵੀਊ
NEXT STORY