ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨੂੰ ਤਿੰਨ ਦਿਨ ਹੋ ਚੁੱਕੇ ਹਨ ਅਤੇ ਕੁਝ ਥਹੁ-ਪਤਾ ਲੱਗਣ ਦੀ ਉਡੀਕ ਕਰ ਰਹੇ ਹੋਵੋਗੇ।
ਅਸੀਂ ਅਜੇ ਤੱਕ ਇਸ ਬਾਰੇ ਕੁਝ ਨਹੀਂ ਜਾਣਦੇ ਵੋਟਾਂ ਦੀ ਗਿਣਤੀ ਅਜੇ ਪੂਰੀ ਨਹੀਂ ਹੋ ਸਕੀ ਹੈ।
ਕੋਰੋਨਾ ਮਹਾਂਮਾਰੀ ਕਾਲ ਦੇ ਮੱਦੇਨਜ਼ਰ ਇਸ ਵਾਰ ਚੋਣਾਂ 'ਚ ਵੱਡੀ ਗਿਣਤੀ 'ਚ ਡਾਕ ਰਾਹੀਂ ਵੋਟਾਂ ਪਾਈਆਂ ਗਈਆਂ। ਇਨ੍ਹਾਂ ਦੀ ਗਿਣਤੀ ਬਾਰੇ ਸੂਬਿਆਂ ਵਿੱਚ ਵੱਖੋ-ਵੱਖ ਵਿਧੀ-ਵਿਧਾਨ ਹਨ। ਭਾਵ ਇਹ ਹੈ ਕਿ ਜੇਕਰ ਦੋਵਾਂ ਉਮੀਦਵਾਰਾਂ ਵਿੱਚ ਫ਼ਸਵੀਂ ਟੱਕਰ ਹੋਣ ਦੀ ਸੂਰਤ ਵਿੱਚ ਸਮਾਂ ਵਧੇਰੇ ਲਗਦਾ ਹੀ ਹੈ।
ਇਹ ਵੀ ਪੜ੍ਹੋ:
ਕੀ ਜੋ ਬਾਇਡਨ ਨੇ ਪਾਪੂਲਰ ਵੋਟਾਂ ਨਹੀਂ ਜਿੱਤੀਆਂ ਹਨ?
ਜੀ ਹਾਂ ਜਿੱਤੀਆਂ ਤਾਂ ਹਨ ਪਰ ਪਾਪੂਲਰ ਵੋਟਾਂ ਨਾਲ ਵ੍ਹਾਈਟ ਹਾਊਸ ਪਹੁੰਚਣਾ ਤੈਅ ਨਹੀਂ ਹੁੰਦਾ।
ਸਗੋਂ ਕਿਸੇ ਉਮੀਦਵਾਰ ਨੂੰ ਇਲੈਕਟੋਰਲ ਕਾਲਜ ਦੀਆਂ ਵੋਟਾਂ ਦਾ ਬਹੁਮਤ ਹਾਸਲ ਕਰਨਾ ਹੁੰਦਾ ਹੈ। ਜਿੱਥੇ ਹਰ ਸੂਬੇ ਨੂੰ ਆਪਣੀ ਆਬਾਦੀ ਦੇ ਅਨੁਪਤਾ ਦੇ ਅਨੁਸਾਰ ਤੈਅ ਵੋਟਾਂ ਜਾਂ "ਇਲੈਕਟੋਰਸ" ਹਾਸਲ ਹੁੰਦੇ ਹਨ।
ਜੇਕਰ ਤੁਸੀਂ ਕੋਈ ਸੂਬਾ ਜਿੱਤ ਲੈਂਦੇ ਹੋ ਤਾਂ ਤੁਸੀਂ (ਨੈਬਰਾਸਕਾ ਅਤੇ ਮੇਨ ਨੂੰ ਛੱਡ ਕੇ) ਉਸ ਦੀਆਂ ਸਾਰੀਆਂ ਵੋਟਾਂ ਜਿੱਤੋਗੇ । ਇਲੈਕਟੋਰਲ ਕਾਲਜ ਵਿੱਚ ਸੂਬਿਆਂ ਦੀਆਂ 538 ਵੋਟਾਂ ਹਨ ਅਤੇ 270 ਵੋਟਾਂ ਹਾਸਲ ਕਰਨ ਵਾਲਾ ਉਮੀਦਵਾਰ ਹੀ ਜੇਤੂ ਹੋਵੇਗਾ।
ਹੁਣ ਫਿਰ ਅਸੀਂ ਕਿਸ ਦੀ ਉਡੀਕ ਕਰ ਰਹੇ ਹਾਂ?
ਹਾਲੇ ਬਾਇਡਨ ਦੀ ਜਿੱਤ ਦੇ ਕਈ ਰਾਹ ਹਨ। ਬਾਇਡਨ ਨੇ ਹੁਣ ਤੱਕ ਇਲੈਕਟੋਰਲ ਕਾਲਜ ਦੀਆਂ 253 ਵੋਟਾਂ ਹਾਸਲ ਕੀਤੀਆਂ ਹਨ। ਜਦਕਿ ਟਰੰਪ ਦੇ ਹਿੱਸੇ 214 ਵੋਟਾਂ ਆਈਆਂ ਹਨ।
ਜੇਕਰ ਬਾਇਡਨ ਪੈਨਸਿਲਵੇਨੀਆ ਜਿੱਤ ਲੈਂਦੇ ਹਨ ਤਾਂ ਉਨ੍ਹਾਂ ਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ। ਜੌਰਜੀਆ ਅਤੇ ਨਵਾਡਾ, ਐਰੀਜ਼ੋਨਾ ਅਤੇ ਵਿਸਕਾਨਸਨ ਦੇ ਕੁਝ ਇਲਾਕੇ ਵੀ ਉਨ੍ਹਾਂ ਦੇ ਹੱਕ 'ਚ ਹਨ।
ਟਰੰਪ ਲਈ ਪੈਨਸਿਲਵੇਨੀਆ ਦੇ ਨਾਲ ਹੀ ਜੌਰਜੀਆ, ਨੌਰਥ ਕੈਰੋਲਾਈਨਾ, ਨਵਾਡਾ ਜਾਂ ਐਰੀਜ਼ੋਨਾ ਕਿਸੇ ਤਿੰਨ ਰਾਜਾਂ ਵਿੱਚ ਜਿੱਤ ਹਾਸਲ ਕਰਨੀ ਜ਼ਰੂਰੀ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇੱਕ ਨਜ਼ਰ ਮਾਰਦੇ ਹਾਂ ਕਿ ਕਿਸ ਸੂਬੇ ਵਿੱਚ ਕੋਈ ਕਿਹੋ-ਜਿਹੀ ਸਥਿਤੀ ਵਿੱਚ ਹੈ-
ਜੌਰਜੀਆ (16 ਵੋਟਾਂ): ਜੌਰਜੀਆ ਵਿੱਚ ਕਹਾਣੀ ਇਹ ਹੈ ਕਿ ਬਾਇਡਨ ਨੇ ਕਿਸ ਤਰ੍ਹਾਂ ਟਰੰਪ ਦੀ ਬੜ੍ਹਤ ਨੂੰ ਕਿਵੇਂ ਢਾਹ ਲਾਈ ਹੈ। ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਵਿੱਚ ਬਾਇਡਨ ਆਪਣੇ ਰਿਪਬਲਿਕਨਾਂ ਦੇ ਗੜ੍ਹ ਵਿੱਚ ਚੰਗੀ ਸੰਨ੍ਹ ਲਾਈ ਹੈ। ਸੂਬੇ ਵਿੱਚ ਬਾਇਡਨ ਨੂੰ ਮਾਮੂਲੀ ਲੀਡ ਤਾਂ ਮਿਲੀ ਹੋਈ ਹੈ ਪਰ ਫੌਜੀਆਂ ਦੀਆਂ ਜਾਂ ਵਿਦੇਸ਼ਾਂ ਤੋਂ ਆਈਂ ਵੋਟਾਂ ਦੀ ਗਿਣਤੀ ਹਾਲੇ ਰਹਿੰਦੀ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇੱਥੇ ਫ਼ਰਕ ਇੰਨਾ ਮਾਮੂਲੀ ਹੈ ਕਿ ਜਲਦੀ ਫ਼ੈਸਲਾ ਨਹੀਂ ਹੋਣ ਵਾਲਾ ਅਤੇ ਜੇ ਜਿੱਤ ਦਾ ਫ਼ਰਕ 0.5 ਫ਼ੀਸਦੀ ਤੋਂ ਘੱਟ ਰਹਿੰਦਾ ਹੈ ਤਾਂ ਗਿਣਤੀ ਦੋਬਾਰਾ ਹੋਵੇਗੀ।
ਪੈਨਸਿਲਵੇਨੀਆ (20 ਵੋਟਾਂ): ਇੱਥੇ ਡਾਕ ਰਾਹੀਂ ਪਹੁੰਚੀਆਂ ਲਗਭਗ 2 ਲੱਖ ਵੋਟਾਂ ਦੀ ਗਿਣਤੀ ਹੋਣੀ ਹਾਲੇ ਰਹਿੰਦੀ ਹੈ। ਇੱਥੇ ਬਾਇਡਨ ਨੇ ਲੀਡ ਹਾਸਿਲ ਕਰ ਲਈ ਹੈ।
ਨਵਾਡਾ (6 ਵੋਟਾਂ): ਇੱਥੇ ਬਾਇਡਨ ਕੋਲ ਬਹੁਤ ਥੋੜ੍ਹੀ ਲੀਡ ਹੈ ਪਰ ਰਾਤ ਨੂੰ ਇੱਥੇ ਗਿਣਤੀ ਰੋਕਣੀ ਪਈ ਸੀ। ਆਖਰੀ ਅਪਡੇਟ ਮੁਤਾਬਕ ਇੱਥੇ 1,90,000 ਵੋਟਾਂ ਦੀ ਗਿਣਤੀ ਅਜੇ ਵੀ ਰਹਿੰਦੀ ਸੀ।
ਇਨ੍ਹਾਂ ਰਹਿੰਦੀਆਂ ਵੋਟਾਂ ਵਿੱਚੋਂ ਬਹੁਗਿਣਤੀ ਕਲਾਰਕ ਕਾਊਂਟੀ ਦੀਆਂ ਹਨ ਜੋ ਕਿ ਵਿਸ਼ਲੇਸ਼ਕਾਂ ਮੁਤਾਬਕ ਡੈਮੋਕ੍ਰੇਟਿਕਾਂ ਵੱਲ ਝੁਕਾਅ ਰਖਦੀ ਹੈ।
ਐਰੀਜ਼ੋਨਾ (11 ਵੋਟਾਂ): ਇੱਥੇ ਜੋ ਬਾਇਡਨ ਨੂੰ ਤਕਰੀਬਨ 47,000 ਵੋਟਾਂ ਦੀ ਬੜ੍ਹਤ ਹਾਸਲ ਸੀ। ਮਾਰੀਕੋਪਾ ਕਾਉਂਟੀ ਦੀਆਂ ਵੋਟਾਂ ਦੀ ਗਿਣਤੀ ਹੋਣੀ ਅਜੇ ਬਾਕੀ ਹੈ। ਮਾਰੀਕੋਪਾ ਕਾਉਂਟੀ ਸੂਬੇ ਦੀ 60% ਵਸੋਂ ਦਾ ਘਰ ਹੈ।
ਪੂਰੀ ਕਹਾਣੀ ਦਾ ਸਾਰ ਇਹ ਹੈ ਕਿ ਡੌਨਲਡ ਟਰੰਪ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਜੋ ਬਾਇਡਨ ਉਨ੍ਹਾਂ ਜੰਗੀ ਮੈਦਾਨਾਂ ਵਾਲੇ ਸੂਬਿਆਂ ਨੂੰ ਜਿੱਤਣ ਵਿੱਚ ਅਸਫਲ ਰਹੇ ਹਨ, ਜਿੱਥੇ ਵੋਟਾਂ ਦੀ ਗਿਣਤੀ ਜਲਦੀ ਮੁਕੰਮਲ ਹੁੰਦੀ ਹੈ।
ਮਿਸ਼ੀਗਨ ਦੇ ਇੱਕ ਗਿਣਤੀ ਕੇਂਦਰ ਵਿੱਚ ਕਰਮਚਾਰੀ ਰੁੱਝੇ ਹੋਏ
ਅੰਕੜੇ ਕਿਉਂ ਬਦਲਦੇ ਰਹਿੰਦੇ ਹਨ?
ਵੋਟਾਂ ਦੀ ਗਿਣਤੀ ਕਰਨ ਲਈ ਹਰੇਕ ਰਾਜ ਦਾ ਆਪਣਾ ਕਾਨੂੰਨ ਅਤੇ ਪ੍ਰਣਾਲੀ ਹੈ। ਹਰੇਕ ਸੂਬਾ ਕਿਸ ਕਿਸਮ ਦੀਆਂ ਵੋਟਾਂ ਕਿਸ ਕ੍ਰਮ ਵਿੱਚ ਗਿਣੇਗਾ ਇਸ ਲਈ ਵੀ ਖ਼ੁਦਮੁਖ਼ਤਿਆਰ ਹੈ। ਮਿਸਾਲ ਵਜੋਂ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਆਮ ਤੌਰ 'ਤੇ ਅਖੀਰ ਵਿੱਚ ਕੀਤੀ ਜਾਂਦੀ ਹੈ।
ਇਸ ਲਈ ਸਾਨੂੰ ਲੀਡ ਵਿੱਚ ਨਾਟਕੀ ਬਦਲਾਅ ਵੇਖਣ ਨੂੰ ਮਿਲਦੇ ਹਨ। ਰਿਪਬਲੀਕਲ ਵੋਟਰਾਂ ਨੇ ਚੋਣਾਂ ਵਾਲੇ ਦਿਨ ਵੋਟਿੰਗ ਕੀਤੀ ਜਦਕਿ ਡਾਕ ਰਾਹੀਂ ਆਈਆਂ ਵੋਟਾਂ ਡੈਮੋਕ੍ਰੇਟਾਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ।
ਤੁਸੀਂ ਦੇਖਿਆ ਹੋਵੇਗਾ ਕਿ ਖ਼ਬਰ ਅਦਾਰਿਆਂ ਦੀਆਂ ਟੈਲੀਆਂ ਵੱਖੋ-ਵੱਖ ਹਨ ਇਸ ਦੀ ਵਜ੍ਹਾ ਇਹ ਹੈ ਕਿ ਉਨ੍ਹਾਂ ਦੇ ਆਂਕੜਿਆਂ ਦੇ ਸਰੋਤ ਵੱਖੋ-ਵੱਖ ਹਨ।
ਇਹ ਵੀ ਪੜ੍ਹੋ:-
ਇਸ ਲਈ ਕੁਝ ਨਿਊਜ਼ ਅਦਾਰਿਆਂ ਮੁਤਾਬਕ ਐਰੀਜ਼ੋਨਾ 'ਚ ਬਾਇਡਨ ਦੀ ਜਿੱਤ ਹੋਵੇਗੀ, ਪਰ ਬੀਬੀਸੀ ਦਾ ਖ਼ਿਆਲ ਹੈ ਕਿ ਇਸ ਬਾਰੇ ਹਾਲੇ ਫ਼ੈਸਲਾ ਹੋਣਾ ਬਾਕੀ ਹੈ।
ਟਰੰਪ ਨੇ ਕੁਝ ਥਾਵਾਂ ਉੱਪਰ ਵੋਟਾਂ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਹੈ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਵੋਟਾਂ ਦੀ ਗਿਣਤੀ ਮਾਮੂਲੀ ਹੈ ਜੋ ਸ਼ਾਇਦ ਕੋਈ ਵੱਡਾ ਫੇਰ-ਬਦਲ ਨਹੀਂ ਕਰ ਸਕਦੀ।
ਪੈਨਸਿਲਵੇਨੀਆ ਦੇ ਅਪਵਾਦ ਸਮੇਤ, ਜਿੱਥੋਂ ਦੀ ਸੁਪਰੀਮ ਕੋਰਟ ਨੇ ਪਹਿਲਾਂ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ ਨੂੰ ਸਵੀਕਾਰਨ ਲਈ ਤੈਅ ਮਿਆਦ ਸਬੰਧੀ ਨਿਯਮਾਂ 'ਤੇ ਉਹ ਮੁੜ ਵਿਚਾਰ ਕਰਨ ਦੇ ਸੰਕੇਤ ਦਿੱਤੇ ਸਨ।
ਇਹ ਨਿਰਾ-ਪੁਰਾ ਗਣਿਤ ਨਹੀਂ ਹੈ
ਹੁਣ ਇੰਝ ਜਾਪ ਰਿਹਾ ਹੈ ਕਿ ਇਸ ਹਫ਼ਤੇ ਦੇ ਪੋਲਿੰਗ ਦੇ ਆਂਕੜੇ ਅਮਰੀਕੀ ਲੋਕਾਂ ਬਾਰੇ ਪੂਰੀ ਕਹਾਣੀ ਬਿਆਨ ਨਹੀਂ ਕਰ ਰਹੇ ਹਨ। ਬਹੁਤੇ ਨਿਰੀਖਕਾਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਇਹ ਮੁਕਾਬਲਾ ਇੰਨ੍ਹਾ ਫਸਵਾਂ ਹੋਵੇਗੇ।
ਬੀਬੀਸੀ ਦੇ ਆਂਕੜਾ ਵਿਗਿਆਨ ਦੇ ਮੁਖੀ ਰੋਬਰਟ ਕਫ ਮੁਤਾਬਕ ਇਨ੍ਹਾਂ ਚੋਣਾਂ ਨੂੰ ਚੋਣ-ਵਿਸ਼ਲੇਸ਼ਕਾਂ ਲਈ ਦੁਰ-ਸੁਪਨਾ ਕਹਿਣਾ ਜਲਦਬਾਜ਼ੀ ਹੋਵੇਗੀ।
ਨੈਸ਼ਨਲ ਪੋਲਜ਼ ਨੇ ਬਾਇਡਨ ਨੂੰ ਟਰੰਪ ਤੋਂ ਅੱਠ ਪੁਆਇੰਟ ਅੱਗੇ ਦਿਖਾਇਆ ਸੀ। ਬੈਟਲ-ਗਰਾਊਂਡ ਸੂਬਿਆਂ ਵਿੱਚ ਵੀ ਬਾਇਡਨ ਨੇ ਲੀਡ ਲਈ ਪਰ ਥੋੜ੍ਹੇ ਫ਼ਰਕ ਨਾਲ।
ਕੁੱਝ ਮਾਹਰਾਂ ਨੂੰ ਤਾਂ ਸ਼ੱਕ ਹੈ ਕਿ ਅਮਰੀਕੀ ਜਨਤਾ ਦਾ ਇੱਕ ਹਿੱਸਾ ਇਸ ਲਈ ਚੋਣਾਂ 'ਚ ਹਿੱਸਾ ਨਹੀਂ ਲਵੇਗਾ ਕਿਉਂਕਿ ਉਨ੍ਹਾਂ ਨੂੰ ਸੰਸਥਾਵਾਂ 'ਤੇ ਭਰੋਸਾ ਨਹੀਂ ਹੈ। ਇਸ ਧਿਰ ਵੱਲੋਂ ਟਰੰਪ ਨੂੰ ਵੋਟ ਪਾਉਣ ਦੀ ਵਧੇਰੇ ਸੰਭਾਵਨਾ ਸੀ।
ਵੋਟਰਾਂ ਦੀਆਂ ਪਹਿਲਤਾਵਾਂ ਨੂੰ ਗਲਤ ਸਮਝਿਆ ਗਿਆ ਹੋ ਸਕਦਾ ਹੈ।
ਇਸ ਸਮੇਂ ਭਾਵੇਂ ਕੋਰੋਨਾਵਾਇਰਸ ਮਹਾਂਮਾਰੀ ਸੁਰਖੀਆਂ ਵਿੱਚ ਛਾਈ ਹੋਈ ਹੈ ਪਰ ਐਡੀਸਨ ਰਿਸਰਚ ਵੱਲੋਂ ਕੀਤੇ ਗਏ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾਤਰ ਵੋਟਰਾਂ (ਲਗਭਗ 1 ਤਿਹਾਈ) ਨੇ ਅਰਥ ਵਿਵਸਥਾ ਨੂੰ ਆਪਣਾ ਪ੍ਰਮੁੱਖ ਮੁੱਦਾ ਦੱਸਿਆ ਹੈ, ਜੋ ਕਿ ਟਰੰਪ ਦਾ ਇੱਕ ਮੁੱਖ ਸੰਦੇਸ਼ ਸੀ।
ਟਰੰਪ ਦੀਆਂ ਵੋਟਾਂ ਵੀ ਕਈਆਂ ਦੀ ਸਮਝ ਤੋਂ ਕਿਤੇ ਜ਼ਿਆਦਾ ਵਸੀਹ ਪਿਛੋਕੜ ਵਿੱਚੋਂ ਆਉਂਦੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ:
https://www.youtube.com/watch?v=Cdj3c01n0tM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b2974914-e15d-4881-aad4-6e6c3605cf9b','assetType': 'STY','pageCounter': 'punjabi.international.story.54843285.page','title': 'US Election 2020: ਹਾਰ-ਜਿੱਤ ਦਾ ਪਤਾ ਆਖ਼ਰ ਕਦੋਂ ਲੱਗੇਗਾ','published': '2020-11-06T15:29:38Z','updated': '2020-11-06T15:29:38Z'});s_bbcws('track','pageView');

ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
NEXT STORY