ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ ਇੱਕ ਮਜ਼ਦੂਰ ਨੂੰ ਕਥਿਤ ਤੌਰ 'ਤੇ ਮਹਿਜ਼ 5,000 ਰੁ. ਦਾ ਉਧਾਰ ਸਮੇਂ ਸਿਰ ਨਾ ਚੁਕਾ ਸਕਣ ਕਾਰਨ ਮਿੱਟੀ ਦਾ ਤੇਲ ਪਾ ਕੇ ਜਿੰਦਾ ਸਾੜ ਦਿੱਤਾ ਗਿਆ।
ਸਥਾਨਕ ਗੈਰ ਸਰਕਾਰੀ ਸੰਗਠਨ ਵਾਲੇ ਇਸ ਘਟਨਾ ਨੂੰ ਬੰਧੂਆ ਮਜ਼ਦੂਰੀ ਦਾ ਮਾਮਲਾ ਦੱਸ ਰਹੇ ਹਨ। ਹਾਲਾਂਕਿ ਸਰਕਾਰ ਇਸ ਪੂਰੀ ਘਟਨਾ ਨੂੰ ਉਧਾਰ ਦਾ ਮਾਮਲਾ ਕਹਿ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਹੁਣ ਮੱਧ ਪ੍ਰਦੇਸ਼ 'ਚ ਰਾਜਨੀਤੀ ਸਿਖਰਾਂ 'ਤੇ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ:
ਦੂਜੇ ਪਾਸੇ ਕਾਂਗਰਸ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਆਪ ਹੀ ਬੰਧੂਆ ਮਜ਼ਦੂਰੀ ਹੇਠ ਹੋਏ ਇਸ ਘਿਨਾਉਣੇ ਕਤਲ ਨੂੰ ਮੌਤ ਦਾ ਨਾਂ ਦੇ ਰਹੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
'ਮਜ਼ਦੂਰੀ ਮੰਗਣ 'ਤੇ ਪਾਇਆ ਗਿਆ ਮਿੱਟੀ ਦਾ ਤੇਲ'
ਘਟਨਾ ਗੁਨਾ ਜ਼ਿਲ੍ਹੇ ਦੀ ਬਮੋਰੀ ਤਹਿਸੀਲ ਦੇ ਛੋਟੇ ਉਖਾਵਾਦ ਖੁਰਦ ਪਿੰਡ ਵਿੱਚ ਸ਼ੁਕਰਵਾਰ ਰਾਤ ਨੂੰ ਵਾਪਰੀ ਹੈ।
ਬੰਧੂਆ ਮੁਕਤੀ ਮੋਰਚਾ, ਗੁਨਾ ਦੇ ਜ਼ਿਲ੍ਹਾ ਕਨਵੀਨਰ ਨਰਿੰਦਰ ਭਦੌਰੀਆ ਨੇ ਦੱਸਿਆ ਕਿ 26 ਸਾਲਾ ਵਿਜੇ ਸਹਾਰਿਆ ਪਿਛਲੇ ਤਿੰਨ ਸਾਲਾਂ ਤੋਂ ਰਾਧੇ ਸ਼ਿਆਮ ਲੋਧਾ ਦੇ ਖੇਤ 'ਚ ਬਤੌਰ ਬੰਧੂਆ ਮਜ਼ਦੂਰ ਕੰਮ ਕਰਦੇ ਸਨ। ਦੋਵੇਂ ਇੱਕ ਹੀ ਪਿੰਡ ਦੇ ਵਸਨੀਕ ਸਨ।
ਵਿਜੇ ਤੋਂ ਲਗਾਤਾਰ ਕੰਮ ਕਰਵਾਇਆ ਜਾਂਦਾ ਸੀ। ਵਿਜੇ ਨੇ ਘਟਨਾ ਵਾਲੀ ਰਾਤ ਰਾਧੇ ਸ਼ਿਆਮ ਨੂੰ ਕਿਹਾ ਸੀ ਕਿ ਉਹ ਕਿਤੇ ਹੋਰ ਮਜ਼ਦੂਰੀ ਕਰਕੇ ਉਨ੍ਹਾਂ ਦਾ ਕਰਜਾ ਮੋੜ ਦੇਵੇਗਾ। ਇਸ ਤੋਂ ਬਾਅਦ ਵਿਜੇ ਨੇ ਰਾਧੇ ਸ਼ਿਆਮ ਤੋਂ ਆਪਣੀ ਮਜ਼ਦੂਰੀ ਮੰਗੀ, ਪਰ ਇਸ ਗੱਲ 'ਤੇ ਰਾਧੇ ਸ਼ਿਆਮ ਗੁੱਸੇ 'ਚ ਭੜਕ ਗਿਆ ਅਤੇ ਉਸ ਨੇ ਵਿਜੇ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਨਾਲ ਦਿੱਤੀ।"
ਵਿਜੇ ਸਹਾਰਿਆ ਨੇ ਅਗਲੇ ਦਿਨ, 7 ਨਵੰਬਰ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਦੂਜੇ ਹੀ ਦਿਨ ਰਾਧੇ ਸ਼ਿਆਮ ਨੂੰ ਹਿਰਾਸਤ 'ਚ ਲੈ ਲਿਆ ਸੀ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਨ ਦਾ ਭਰੋਸਾ ਵੀ ਦਿੱਤਾ।
ਅੱਗ ਲੱਗਣ ਤੋਂ ਬਾਅਦ ਝੁਲਸੇ ਹੋਏ ਵਿਜੇ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਉਹ ਦੱਸ ਰਹੇ ਸਨ ਕਿ ਕਿਵੇਂ ਰਾਧੇ ਸ਼ਿਆਮ ਨੇ ਉਨ੍ਹਾਂ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ।
ਵਿਜੇ ਆਪਣੇ ਮਾਤਾ-ਪਿਤਾ, ਛੋਟੇ ਭਰਾ ਅਤੇ ਪਤਨੀ ਰਾਮ ਸੁਖੀ ਤੇ ਦੋ ਬੱਚਿਆਂ ਨਾਲ ਪਿੰਡ 'ਚ ਰਹਿੰਦੇ ਸਨ। ਮ੍ਰਿਤਕ ਵਿਜੇ ਦੇ ਪਿਤਾ ਕੱਲੂਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਪੰਜ ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ।
"ਤਿੰਨ ਸਾਲ ਤੱਕ ਲਗਾਤਾਰ ਕੰਮ ਕਰਨ ਤੋਂ ਬਾਅਦ ਵੀ ਨਾ ਤਾਂ ਉਸ ਦਾ ਕਰਜ਼ਾ ਸਿਰ ਤੋਂ ਲੱਥਿਆ ਅਤੇ ਨਾ ਹੀ ਕਦੇ ਵੀ ਉਸ ਨੂੰ ਉਸ ਦੀ ਮਜ਼ਦੂਰੀ ਹੀ ਮਿਲੀ। ਇਸ ਲਈ ਹੀ ਉਸ ਨੇ ਕੁਝ ਦਿਨਾਂ ਤੋਂ ਕੰਮ 'ਤੇ ਜਾਣਾ ਬੰਦ ਕਰ ਦਿੱਤਾ ਸੀ।"
"ਉਸ ਦਿਨ ਰਾਧੇ ਸ਼ਿਆਮ ਨੇ ਹੀ ਉਸ ਨੂੰ ਬੁਲਾਇਆ ਸੀ ਅਤੇ ਬਾਅਦ 'ਚ ਮਿੱਟੀ ਦਾ ਤੇਲ ਪਾ ਕੇ ਜਿੰਦਾ ਹੀ ਸਾੜ ਦਿੱਤਾ।"
ਪੁਲਿਸ ਦਾ ਪੱਖ
ਪੁਲਿਸ ਸੁਪਰੀਟੈਂਡੈਂਟ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ, "ਇਸ ਮਾਮਲੇ 'ਚ ਫੌਰੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਮ੍ਰਿਤਕ ਦੇ ਪਰਿਵਾਰ ਨੂੰ ਵੀ ਵਿੱਤੀ ਮਦਦ ਮੁਹੱਈਆ ਕਰਵਾਈ ਗਈ ਹੈ।"
ਇਸ ਦੇ ਨਾਲ ਹੀ ਗੁਨਾ ਜ਼ਿਲ੍ਹੇ ਦੇ ਕੁਲੈਕਟਰ ਕੁਮਾਰ ਪੁਰਸ਼ੋਤਮ ਦਾ ਕਹਿਣਾ ਹੈ ਕਿ " ਇਸ ਮਾਮਲੇ 'ਚ ਮ੍ਰਿਤਕ ਨੇ ਮੁਲਜ਼ਮ ਤੋਂ ਕਰਜ਼ਾ ਲਿਆ ਹੋਇਆ ਸੀ ਅਤੇ ਇਸ ਕਰਕੇ ਹੀ ਇਹ ਘਟਨਾ ਵਾਪਰੀ ਹੈ।"
ਇਸ ਘਟਨਾ ਤੋਂ ਬਾਅਦ ਹਾਲਾਂਕਿ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਉਹ ਸਹਰਿਆ ਭਾਈਚਾਰੇ ਨਾਲ ਜੁੜੇ ਲੋਕਾਂ ਦੀ ਆਰਥਿਕ ਸਥਿਤੀ ਸਬੰਧੀ ਅੰਕੜੇ ਤਿਆਰ ਕਰੇਗਾ ਤਾਂ ਜੋ ਉਨ੍ਹਾਂ ਨੂੰ ਮਦਦ ਦਿੱਤੀ ਜਾ ਸਕੇ।
ਵਿਜੇ ਦੀ ਮੌਤ ਤੋਂ ਰੋਹ ਵਿੱਚ ਆਏ ਪਿੰਡ ਵਾਸੀ ਅਤੇ ਸਹਰਿਆ ਕਬੀਲੇ ਦੇ ਲੋਕ
ਸਹਰਿਆ ਕਬੀਲਾ: ਸਭ ਤੋਂ ਵੱਧ ਪਛੜੇ ਕਬੀਲਿਆਂ ਵਿੱਚੋਂ ਇੱਕ
ਸਹਰਿਆ ਕਬੀਲਾ ਸੂਬੇ ਦੀਆਂ ਸਭ ਤੋਂ ਵੱਧ ਪਛੜੇ ਕਬੀਲਾ ਵਿੱਚੋਂ ਇੱਕ ਹੈ। ਹਰ ਚੋਣ ਤੋਂ ਪਹਿਲਾਂ ਸਰਕਾਰ ਅਤੇ ਸਿਆਸੀ ਪਾਰਟੀਆਂ ਇਸ ਭਾਈਚਾਰੇ ਦੇ ਵਿਕਾਸ ਲਈ ਕਈ ਤਰ੍ਹਾਂ ਦੇ ਵਾਅਦੇ ਕਰਦੇ ਹਨ। ਇੰਨ੍ਹਾਂ ਦੀ ਸਥਿਤੀ 'ਚ ਕੋਈ ਵਧੇਰੇ ਤਬਦੀਲੀ ਨਹੀਂ ਆਈ ਹੈ।
ਮੱਧ ਪ੍ਰਦੇਸ਼ ਦਾ ਇਹ ਗੁਨਾ ਜ਼ਿਲ੍ਹਾ ਪਹਿਲਾਂ ਹੀ ਬੰਧੂਆ ਮਜ਼ਦੂਰੀ ਲਈ ਜਾਣਿਆ ਜਾਂਦਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਇੱਥੋਂ ਕਈ ਥਾਵਾਂ ਤੋਂ ਬੰਧੂਆ ਮਜ਼ਦੂਰਾਂ ਨੂੰ ਰਿਹਾਅ ਕਰਵਾਇਆ ਗਿਆ ਹੈ।
ਨਰਿੰਦਰ ਭਦੌਰੀਆ ਨੇ ਇਲਜ਼ਾਮ ਲਾਉਂਦਿਆਂ ਕਿਹਾ, "ਇਸ ਖੇਤਰ 'ਚ ਰੋਅਬ ਰੱਖਣ ਵਾਲੇ ਲੋਕਾਂ ਦਾ ਦਬਦਬਾ ਕਾਇਮ ਹੈ ਅਤੇ ਉਹ ਆਦਿਵਾਸੀ ਅਤੇ ਸਹਰਿਆ ਭਾਈਚਾਰੇ ਦੇ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਹੀ ਰਹਿੰਦੇ ਹਨ।ਸਿਆਸੀਕਰਨ ਕਰਕੇ ਉਨ੍ਹਾਂ 'ਤੇ ਕੋਈ ਕਾਰਵਾਈ ਵੀ ਨਹੀਂ ਹੁੰਦੀ ਹੈ।"
ਬੰਧੂਆ ਮੁਕਤੀ ਮੋਰਚਾ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਜਲਦੀ ਤੋਂ ਜਲਦੀ ਮੁਕਤੀ ਪ੍ਰਮਾਣ ਪੱਤਰ ਜਾਰੀ ਕਰੇ ਤਾਂ ਜੋ ਵਿਜੇ ਦੇ ਪਰਿਵਾਰ ਨੂੰ ਵੀ ਉਹ ਸਹੂਲਤਾਂ ਅਤੇ ਮੁਆਵਜ਼ਾ ਮਿਲ ਸਕੇ ਜੋ ਕਿ ਇੱਕ ਬੰਧੂਆ ਮਜ਼ਦੂਰ ਨੂੰ ਮਿਲਦਾ ਹੈ।
ਸਾਲ 1976 'ਚ ਇੰਦਰਾ ਗਾਂਧੀ ਨੇ ਬੰਧੂਆ ਮਜ਼ਦੂਰੀ ਪ੍ਰਥਾ ਦੇ ਖ਼ਾਤਮੇ ਲਈ ਇੱਕ ਕਾਨੂੰਨ ਬਣਾਇਆ ਸੀ। ਜਿਸ ਦੇ ਤਹਿਤ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਵਾਏ ਗਏ ਲੋਕਾਂ ਲਈ ਰਿਹਾਇਸ਼ ਅਤੇ ਮੁੜ ਵਸੇਬੇ ਦੀ ਸਹੂਲਤ ਦੇਣ ਦੀ ਗੱਲ ਕਹੀ ਗਈ ਸੀ। ਅਜਿਹੀਆਂ ਸਹੂਲਤਾਂ ਲਈ ਮੁਕਤੀ ਪ੍ਰਮਾਣ ਪੱਤਰ ਦਾ ਜਾਰੀ ਕੀਤਾ ਜਾਣਾ ਲਾਜ਼ਮੀ ਹੈ।
ਗਰਮਾਉਂਦੀ ਸਿਆਸਤ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ, "ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਪੀੜ੍ਹਤ ਪਰਿਵਾਰ ਅਤੇ ਮ੍ਰਿਤਕ ਦੀ ਪਤਨੀ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਪਰਿਵਾਰ ਦੀ ਮਰਜ਼ੀ ਹੋਣ 'ਤੇ ਵਿਜੇ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਨਵਾਂ ਘਰ ਵੀ ਬਣਾ ਕੇ ਦਿੱਤਾ ਜਾਵੇਗਾ।"
ਮੁੱਖ ਮੰਤਰੀ ਨੇ ਕਿਹਾ ਕਿ ਐਕਟ ਦੇ ਅਨੁਸਾਰ ਜੋ ਵੀ ਰਾਸ਼ੀ ਬਣਦੀ ਹੈ, ਉਸ 'ਚੋਂ ਅੱਧੀ ਰਕਮ ਦੇ ਦਿੱਤੀ ਗਈ ਹੈ ਅਤੇ ਬਾਕੀ ਰਾਸ਼ੀ ਜਲਦ ਹੀ ਦੇ ਦਿੱਤੀ ਜਾਵੇਗੀ।
"ਸੰਬਲ ਯੋਜਨਾ ਦੇ ਤਹਿਤ 4 ਲੱਖ ਰੁ. ਦੀ ਰਾਸ਼ੀ ਮ੍ਰਿਤਕ ਦੀ ਪਤਨੀ ਨੂੰ ਦਿੱਤੀ ਜਾਵੇਗੀ ਅਤੇ ਨਾਲ ਹੀ ਦੋਵਾਂ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਪ੍ਰਬੰਧ ਵੀ ਕੀਤਾ ਜਾਵੇਗਾ।"
ਸਰਕਾਰ ਨੇ ਪਰਿਵਾਰ ਲਈ 6 ਮਹੀਨਿਆਂ ਤੱਕ ਗੁਜ਼ਾਰੇ ਭੱਤੇ ਦਾ ਪ੍ਰਬੰਧ ਵੀ ਕੀਤਾ ਹੈ।ਪਰ ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ਕਿ ਸ਼ਿਵਰਾਜ ਸਰਕਾਰ ਮੁਲਜ਼ਮ ਨੂੰ ਬਚਾਉਣ ਦੇ ਯਤਨ ਕਰ ਰਹੀ ਹੈ।
ਕਾਂਗਰਸ ਦੇ ਮੀਡੀਆ ਤਾਲਮੇਲ ਅਧਿਕਾਰੀ ਨਰਿੰਦਰ ਸਲੂਜਾ ਨੇ ਕਿਹਾ, "ਭਾਜਪਾ ਸਰਕਾਰ ਦੇ ਪਿਛਲੇ 15 ਸਾਲਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਹਾਲ ਦੇ 7 ਮਹੀਨਿਆਂ ਦੀ, ਉਨ੍ਹਾਂ ਦੇ ਕਾਰਜਕਾਲ 'ਚ ਗਰੀਬ, ਦਲਿਤ, ਆਦਿਵਾਸੀਆਂ ਅਤੇ ਪਛੜੀਆਂ ਜਾਤੀਆਂ 'ਤੇ ਜ਼ੁਲਮ ਅਤੇ ਅੱਤਿਆਚਾਰ ਦੀ ਘਟਨਾਵਾਂ 'ਚ ਕਈ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਇਹ ਦੱਬੇ ਹੋਏ ਲੋਕ ਕਰਜ਼ੇ ਦੇ ਭਾਰ ਹੇਠ ਸੋਸ਼ਣ ਦਾ ਸ਼ਿਕਾਰ ਹੁੰਦੇ ਹਨ ਅਤੇ ਇਹ ਤਾਜ਼ਾ ਘਟਨਾ ਵੀ ਇਸੇ ਦੀ ਹੀ ਮਿਸਾਲ ਹੈ।"
ਬੰਧੂਆ ਮੁਕਤੀ ਮੋਰਚਾ ਦੇ ਨਰਿੰਦਰ ਭਦੌਰੀਆ ਮੁਤਾਬਕ,“ਗੁਨਾ ਜ਼ਿਲ੍ਹੇ 'ਚ ਵੱਡੀ ਗਿਣਤੀ 'ਚ ਬੰਧੂਆ ਮਜ਼ਦੂਰ ਕੰਮ ਕਰ ਰਹੇ ਹਨ ਪਰ ਪ੍ਰਸ਼ਾਸਨ ਇੱਥੇ ਇੱਕ ਵੀ ਬੰਧੂਆ ਮਜ਼ਦੂਰ ਨਾ ਹੋਣ ਦੀ ਗੱਲ ਕਹਿ ਰਿਹਾ ਹੈ।ਪ੍ਰਸ਼ਾਸਨ ਸਭ ਕੁੱਝ ਜਾਣਦੇ ਹੋਏ ਵੀ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰਕੇ ਬੈਠਾ ਹੋਇਆ ਹੈ।ਇਸ ਲਈ ਹੀ ਇਸ ਪ੍ਰਥਾ ਤੋਂ ਆਜ਼ਾਦ ਹੋਣ ਤੋਂ ਬਾਅਧ ਵੀ ਇੰਨ੍ਹਾਂ ਲੋਕਾਂ ਨੂੰ ਉੱਚਿਤ ਮਦਦ ਨਹੀਂ ਮਿਲਦੀ ਹੈ।”
ਇਹ ਵੀ ਪੜ੍ਹੋ:
https://www.youtube.com/watch?v=RBIxQwxBvds
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '05bf334c-3fcb-449a-a76b-4e98aee00bb1','assetType': 'STY','pageCounter': 'punjabi.india.story.54886489.page','title': '5 ਹਜ਼ਾਰ ਪਿੱਛੇ ਇੱਕ ਮਜ਼ਦੂਰ ਨੂੰ ‘ਜ਼ਿੰਦਾ ਸਾੜਨ’ ਦੀ ਘਟਨਾ; ਮਾਮਲਾ ਬੰਧੂਆ ਮਜ਼ਦੂਰੀ ਤਾਂ ਨਹੀਂ?','author': 'ਸ਼ੁਰੈਹ ਨਿਆਜ਼ੀ','published': '2020-11-10T12:30:52Z','updated': '2020-11-10T12:30:52Z'});s_bbcws('track','pageView');

ਬਿਹਾਰ ਦੇ ਚੋਣਾਂ : ਨੀਰੂ ਬਾਜਵਾ ਤੇ ਕੰਗਨਾ ਰਨੌਤ ਨਾਲ ਪਰਦੇ ''ਤੇ ਦਿਖੇ ਚਿਰਾਗ ਪਾਸਵਾਨ ਦਾ ਸਿਆਸੀ ਸਫ਼ਰ
NEXT STORY