ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੀ ਰਹਿਣ ਵਾਲੀ ਆਈਪੀਐੱਸ ਅਧਿਕਾਰੀ ਮੋਹਿਤਾ ਸ਼ਰਮਾ ਕੇਬੀਸੀ ਸੀਜ਼ਨ 12 ਦੀ ਦੂਜੀ ਕਰੋੜਪਤੀ ਬਣ ਗਈ ਹੈ।
30 ਸਾਲਾਂ ਦੀ ਮੋਹਿਤਾ ਦਾ ਕਹਿਣਾ ਹੈ ਕਿ ਕੇਬੀਸੀ ਜਾਣਾ ਉਨ੍ਹਾਂ ਦਾ ਨਹੀਂ ਸਗੋਂ ਉਨ੍ਹਾਂ ਦੇ ਪਤੀ ਦਾ ਸੁਪਨਾ ਸੀ।
ਕੁਝ ਦਿਨ ਪਹਿਲਾਂ ਹੀ ਝਾਰਖੰਡ ਦੀ ਨਾਜ਼ੀਆ ਨਸੀਮ ਇਸ ਕੇਬੀਸੀ ਸੀਜ਼ਨ ਦੀ ਪਹਿਲੀ ਕਰੋੜਪਤੀ ਬਣੀ ਸੀ।
ਮੋਹਿਤਾ ਸ਼ਰਮਾ ਦੀ ਪੋਸਟਿੰਗ ਅੱਜ-ਕੱਲ੍ਹ ਜੰਮੂ-ਕਸ਼ਮੀਰ ਵਿੱਚ ਹੈ। ਉਹ ਸਾਂਬਾ ਵਿੱਚ ਏਐੱਸਪੀ ਦੇ ਅਹੁਦੇ 'ਤੇ ਤਾਇਨਾਤ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਜੰਮੂ-ਕਸ਼ਮੀਰ ਦੇ ਇਸ ਖੇਤਰ ਵਿੱਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣਾ ਹੈ।
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਮੋਹਿਤਾ ਸ਼ਰਮਾ ਕਹਿੰਦੀ ਹੈ, "ਕੇਬੀਸੀ ਵਿੱਚ ਆਉਣਾ ਮੇਰੇ ਲਈ ਬਹੁਤ ਬਹਾਦਰੀ ਵਾਲਾ ਰਿਹਾ। ਯੂਪੀਐੱਸਸੀ ਦੀ ਪ੍ਰੀਖਿਆ ਦੇਣਾ ਮੇਰਾ ਆਪਣਾ ਸੁਪਨਾ ਸੀ, ਜੋ ਮੈਂ ਪੂਰਾ ਕਰਨਾ ਚਾਹੁੰਦੀ ਸੀ। ਇਸ ਸੁਪਨੇ ਨੂੰ ਸੱਚ ਹੋਣ ਵਿੱਚ ਮੈਨੂੰ ਪੰਜ ਸਾਲ ਲੱਗੇ। ਚਾਰ ਸਾਲਾਂ ਦੀ ਨਾਕਾਮਯਾਬੀ ਤੋਂ ਬਾਅਦ, ਮੈਂ ਪੰਜਵੀਂ ਵਾਰ ਕੋਸ਼ਿਸ਼ ਕੀਤੀ ਸੀ, ਉਦੋਂ ਜਾ ਕੇ ਪ੍ਰੀਖਿਆ ਪਾਸ ਕੀਤੀ ਸੀ।"
ਇਹ ਵੀ ਪੜ੍ਹੋ:
ਮੋਹਿਤਾ ਦਾ ਕਹਿਣਾ ਹੈ ਕਿ ਅਸਲ ਵਿੱਚ ਉਨ੍ਹਾਂ ਦੇ ਪਤੀ ਕੇਬੀਸੀ ਜਾਣਾ ਚਾਹੁੰਦੇ ਸੀ ਅਤੇ ਪਿਛਲੇ 20 ਸਾਲਾਂ ਤੋਂ ਇਸ ਦੀ ਕੋਸ਼ਿਸ਼ ਕਰ ਰਹੇ ਸੀ।
ਉਹ ਕਹਿੰਦੀ ਹੈ, "ਮੇਰੇ ਪਤੀ ਦਾ ਸੁਪਨਾ ਸੀ ਕੇਬੀਸੀ ਜਾ ਕੇ ਖੇਡਣਾ। ਉਹ ਇਸ ਲਈ 20 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸੀ। ਪਰ ਇਸ ਵਾਰੀ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੇ ਮੋਬਾਈਲ ਨਾਲ ਕੋਸ਼ਿਸ਼ ਕਰੋ। ਮੈਂ ਕੋਸ਼ਿਸ਼ ਕੀਤੀ ਅਤੇ ਸਾਡਾ ਕੇਬੀਸੀ ਦਾ ਸਫ਼ਰ ਸ਼ੁਰੂ ਹੋਇਆ।"
ਲੌਕਡਾਊਨ ਦੌਰਾਨ ਪਤੀ ਨਾਲ ਰਹੀ ਤੇ ਕੇਬੀਸੀ ਪਹੁੰਚੀ ਮੋਹਿਤਾ
ਮੋਹਿਤਾ ਸ਼ਰਮਾ ਆਈਪੀਐੱਸ ਹਨ ਅਤੇ ਉਨ੍ਹਾਂ ਦੇ ਪਤੀ ਰੁਸ਼ਲ ਗਰਗ ਇੰਡੀਅਨ ਫਾਰੈਸਟ ਸਰਵਿਸ (ਭਾਰਤੀ ਜੰਗਲਾਤ ਸੇਵਾ) ਅਧਿਕਾਰੀ ਹਨ। ਦੋਹਾਂ ਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ।
ਮੋਹਿਤਾ ਕਹਿੰਦੀ ਹੈ, "ਸਾਡਾ ਵਿਆਹ 30 ਅਕਤੂਬਰ, 2019 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਸਾਡੀ ਤੈਨਾਤੀ ਵੱਖਰੀ ਸੀ। ਮੈਂ ਮਣੀਪੁਰ ਵਿੱਚ ਸੀ ਅਤੇ ਉਹ ਜੰਮੂ ਵਿੱਚ ਸਨ। ਲੌਕਡਾਊਨ ਵਿੱਚ ਸਾਡੀ ਵਿਆਹ ਦੀ ਵਰ੍ਹੇਗੰਢ ਦੇ ਮਹੀਨੇ ਵਿੱਚ ਹੀ ਕੇਬੀਸੀ ਦੇ ਐਪੀਸੋਡ ਚੱਲ ਰਹੇ ਸੀ। ਅਸੀਂ ਦੋਨੋਂ ਇਕੱਠੇ ਕੇਬੀਸੀ ਟੀਵੀ 'ਤੇ ਦੇਖਦੇ ਅਤੇ ਸਹੀ ਜਵਾਬ ਦੇਣ ਦੀ ਕੋਸ਼ਿਸ਼ ਕਰਦੇ।"
ਉਹ ਕਹਿੰਦੀ ਹੈ, "ਅਸੀਂ ਦੋਵੇਂ ਹੀ ਸਿਵਲ ਸੇਵਾ ਦੀ ਪ੍ਰੀਖਿਆ ਦੇ ਚੁੱਕੇ ਸੀ ਤਾਂ ਸਾਨੂੰ ਪਤਾ ਸੀ ਕਿ ਕੁਝ ਇਸੇ ਤਰ੍ਹਾਂ ਦੇ ਸਵਾਲ ਹੀ ਆਉਂਦੇ ਹਨ। ਇਸੇ ਲਈ ਅਸੀਂ ਦੋਵੇਂ ਹੀ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ।"
"ਇਸ ਲੌਕਡਾਊਨ ਕਾਰਨ ਸਾਨੂੰ ਇਕੱਠੇ ਰਹਿਣ ਦਾ ਚੰਗਾ ਮੌਕਾ ਮਿਲਿਆ। ਮੈਨੂੰ ਦੁਬਾਰਾ ਮਣੀਪੁਰ ਵਾਪਸ ਜਾਣਾ ਪਿਆ। ਫਿਰ ਰੱਬ ਦੀ ਮੇਹਰਬਾਨੀ ਨਾਲ ਮੇਰਾ ਤਬਾਦਲਾ ਜੰਮੂ ਵਿਚ ਹੋ ਗਿਆ ਅਤੇ ਹੁਣ ਅਸੀਂ ਦੋਵੇਂ ਇਕੱਠੇ ਰਹਿ ਰਹੇ ਹਾਂ।"
ਦੋ ਲਾਈਫਲਾਈਨ ਅਤੇ ਇੱਕ ਕਰੋੜ ਦਾ ਸਵਾਲ
ਕੇਬੀਸੀ ਵਿੱਚ ਅਜਿਹਾ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ਕਿ ਤੁਸੀਂ ਇੱਕ ਕਰੋੜ ਦਾ ਸਵਾਲ ਖੇਡ ਰਹੇ ਹੋ ਅਤੇ ਤੁਹਾਡੇ ਕੋਲ ਦੋ ਲਾਈਫਲਾਈਨ ਬਚੀਆਂ ਹੋਣ।
ਪਰ ਮੋਹਿਤਾ ਕੋਲ ਦੋ ਹੈਲਪਲਾਈਨ ਬਚੀਆਂ ਸਨ।
ਉਹ ਦੱਸਦੀ ਹੈ, "ਜਦੋਂ ਮੈਂ ਇੱਕ ਕਰੋੜ ਰੁਪਏ ਦੀ ਰਕਮ ਲਈ ਖੇਡ ਰਹੀ ਸੀ, ਉਦੋਂ ਮੇਰੇ ਕੋਲ ਦੋ ਲਾਈਫਲਾਈਨ ਸਨ। ਪਹਿਲੀ 'ਫਲਿੱਪ ਦਾ ਕੁਇਸ਼ਚਨ' (ਸਵਾਲ ਬਦਲੋ) ਸੀ ਅਤੇ ਦੂਜੀ ਐਕਸਪਰਟ ਐਡਵਾਇਸ (ਮਾਹਿਰ ਦੀ ਰਾਇ)। ਮੈਂ ਸੋਚ ਰਹੀ ਸੀ ਕਿ ਮੈਂ ਫਲਿੱਪ ਵਾਲੀ ਲਾਈਫਲਾਈਨ ਦੀ ਵਰਤੋਂ ਹੁਣੇ ਕਰਾਂਗੀ ਅਤੇ ਮਾਹਰ ਦੀ ਸਲਾਹ ਵਾਲੀ ਸੱਤ ਕਰੋੜ ਵਾਲੇ ਸਵਾਲ ਲਈ ਕਰਾਂਗੀ।
ਪਰ ਉਦੋਂ ਹੀ ਅਮਿਤਾਭ ਬੱਚਨ ਜੀ ਨੇ ਦੱਸਿਆ ਕਿ ਮੈਂ 7 ਕਰੋੜ ਦੇ ਸਵਾਲ ਲਈ ਕੋਈ ਲਾਈਫਲਾਈਨ ਨਹੀਂ ਵਰਤ ਸਕਦੀ। ਇਹੀ ਕਾਰਨ ਹੈ ਕਿ ਮੈਂ ਇੱਕ ਕਰੋੜ ਲਈ ਫਲਿੱਪ ਵਾਲਾ ਸਵਾਲ ਨਾ ਲੈ ਕੇ ਐਕਸਪਰਟ ਐਡਵਾਇਸ ਦੀ ਵਰਤੋਂ ਕੀਤੀ ਕਿਉਂਕਿ ਮਾਹਰ ਦੀ ਸਲਾਹ ਹਮੇਸ਼ਾ ਸਹੀ ਹੀ ਮਿਲਦੀ ਹੈ ਅਤੇ ਅਜਿਹਾ ਹੀ ਮੇਰੇ ਨਾਲ ਹੋਇਆ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਜਿੱਤਣ ਦੀ ਖੁਸ਼ੀ ਦੇ ਨਾਲ ਇੱਕ ਦੁਖ ਵੀ
ਇੱਕ ਕਰੋੜ ਰੁਪਏ ਜਿੱਤਣ ਦੀ ਖੁਸ਼ੀ ਨਾਲ ਮੋਹਿਤਾ ਨੂੰ ਅਮਿਤਾਭ ਬੱਚਨ ਨਾਲ ਹੱਥ ਨਾ ਮਿਲਾ ਪਾਉਣ ਦਾ ਦੁਖ ਵੀ ਹੈ।
ਉਹ ਕਹਿੰਦੀ ਹੈ, "ਇਸ ਵਾਰ ਕੋਰੋਨਾ ਹੋਣ ਕਾਰਨ ਕੇਬੀਸੀ ਦਾ ਮਾਹੌਲ ਬਹੁਤ ਵੱਖਰਾ ਸੀ। ਪਹਿਲਾਂ ਜਦੋਂ ਸਾਰੇ ਪ੍ਰਤੀਭਾਗੀਆਂ ਦੇ ਸ਼ੋਅ 'ਤੇ ਆਉਂਦਿਆਂ ਹੀ ਬੱਚਨ ਸਾਹਿਬ ਹੱਥ ਮਿਲਾਉਂਦੇ ਅਤੇ ਗਲੇ ਲਾਉਂਦੇ ਸੀ ਪਰ ਇਸ ਵਾਰ ਉਨ੍ਹਾਂ ਦੇ ਆਉਣ ਤੋਂ ਬਹੁਤ ਪਹਿਲਾਂ ਹੀ ਸਾਨੂੰ ਆਪਣੀ ਸੀਟ 'ਤੇ ਬਿਠਾ ਦਿੱਤਾ ਜਾਂਦਾ ਸੀ।
ਕੈਮਰਾ ਸਾਡੇ ਵੱਲ ਹੋਣ 'ਤੇ ਹੀ ਅਸੀਂ ਅਮਿਤਾਭ ਜੀ ਨੂੰ ਨਮਸਕਾਰ ਕਰਨਾ ਸੀ। ਉਨ੍ਹਾਂ ਨਾਲ ਮਿਲਣਾ, ਉਨ੍ਹਾਂ ਨਾਲ ਹੱਥ ਮਿਲਾਉਣਾ ਸੰਭਵ ਨਹੀਂ ਸੀ। ਇਹ ਦੇਖਕੇ ਥੋੜ੍ਹੀ-ਬਹੁਤ ਨਿਰਾਸ਼ਾ ਜ਼ਰੂਰ ਹੋਈ, ਪਰ ਇਹ ਸਭ ਕਰਨਾ ਜ਼ਰੂਰੀ ਵੀ ਸੀ।
ਮੇਰੇ ਮਾਪਿਆਂ ਨੇ ਮੇਰੇ ਜੋਸ਼ ਨੂੰ ਕਦੇ ਬੁਝਣ ਨਹੀਂ ਦਿੱਤਾ
ਪੂਰੇ ਸ਼ੋਅ ਦੌਰਾਨ ਮੋਹਿਤਾ ਸ਼ਰਮਾ ਆਤਮ-ਵਿਸ਼ਵਾਸ ਨਾਲ ਭਰੀ ਨਜ਼ਰ ਆਉਂਦੀ ਰਹੀ। ਆਪਣੇ ਇਸ ਸੁਭਾਅ ਬਾਰੇ ਗੱਲ ਕਰਦਿਆਂ, ਉਹ ਕਹਿੰਦੀ ਹੈ, "ਮੈਨੂੰ ਇੰਨੀ ਜਲਦੀ ਹਾਰ ਮੰਨ ਲੈਣਾ ਚੰਗਾ ਨਹੀਂ ਲੱਗਦਾ, ਇਸ ਲਈ ਮੈਂ ਹਮੇਸ਼ਾਂ ਸਕਾਰਾਤਮਕ ਸੋਚ ਰੱਖਦੀ ਆਈ ਹਾਂ। ਜਦੋਂ ਤੱਕ ਅਜਿਹਾ ਨਹੀਂ ਲੱਗਦਾ ਕਿ ਸਾਰੇ ਦਰਵਾਜ਼ੇ ਬੰਦ ਹਨ, ਉਦੋਂ ਤੱਕ ਕੋਸ਼ਿਸ਼ ਕਰਦੀ ਰਹਿੰਦੀ ਹਾਂ।"
"ਮੈਂ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹਾਂ ਅਤੇ ਅੱਜ ਜੋ ਵੀ ਹਾਂ ਉਨ੍ਹਾਂ ਦੀ ਮਿਹਨਤ ਕਰਕੇ ਹੀ ਹਾਂ। ਜਦੋਂ ਮੈਂ ਚਾਰ ਵਾਰ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੀ, ਤਾਂ ਮੈਂ ਬਹੁਤ ਟੁੱਟ ਚੁੱਕੀ ਸੀ ਪਰ ਮੇਰੇ ਮਾਪਿਆਂ ਨੇ ਹਾਰ ਨਹੀਂ ਮੰਨੀ ਅਤੇ ਨਾ ਹੀ ਮੈਨੂੰ ਹਾਰ ਮੰਨਣ ਦਿੱਤੀ।"
ਉਨ੍ਹਾਂ ਦੱਸਿਆ, "ਉਹ ਰੋਜ਼ ਸਵੇਰੇ ਮੇਰੇ ਨਾਲ ਅਖਬਾਰਾਂ ਦੇ ਐਡੀਟੋਰੀਅਲ ਦੀ ਕਟਿੰਗ ਕਰਕੇ ਰੱਖਦੇ ਅਤੇ ਮੈਨੂੰ ਦਿੰਦੇ। ਉਹ ਕਹਿੰਦੇ ਇੰਨੀ ਨੇੜੇ ਆ ਗਈ ਹੈ ਤਾਂ ਇੱਕ ਵਾਰ ਫਿਰ ਕੋਸ਼ਿਸ਼ ਕਰ ਲੈ। ਇਹ ਦੇਖਕੇ ਮੈਨੂੰ ਲੱਗਦਾ ਕਿ ਜਦੋਂ ਉਹ ਮੇਰੇ ਲਈ ਇੰਨੀ ਮਿਹਨਤ ਕਰਦੇ ਹਨ ਤਾਂ ਮੈਂ ਕਿਉਂ ਨਾ ਕਰਾਂ।
ਇਹ ਸੋਚ ਕੇ ਹੀ ਮੇਰੇ ਵਿੱਚ ਜੋਸ਼ ਆ ਜਾਂਦਾ ਅਤੇ ਅੱਜ ਤੱਕ ਉਨ੍ਹਾਂ ਨੇ ਕਦੇ ਇਸ ਜੋਸ਼ ਨੂੰ ਬੁਝਣ ਨਹੀਂ ਦਿੱਤਾ। ਕੇਬੀਸੀ ਦੀ ਜਿੱਤ ਵਿੱਚ ਵੀ ਉਹ ਬਹੁਤ ਖੁਸ਼ ਹਨ। ਮੇਰਾ ਪੂਰਾ ਪਰਿਵਾਰ, ਮੇਰੇ ਸੱਸ-ਸਹੁਰੇ ਵੀ ਬਹੁਤ ਖੁਸ਼ ਹਨ ਅਤੇ ਸਾਨੂੰ ਵਧਾਈਆਂ ਦੇਣ ਦਾ ਸਿਲਸਿਲਾ ਹੁਣ ਤੱਕ ਜਾਰੀ ਹੈ।"
'ਆਨ-ਪੇਪਰ ਸਖ਼ਤ ਹਾਂ'
ਸ਼ੋਅ ਦੌਰਾਨ ਅਮਿਤਾਭ ਬੱਚਨ ਨੇ ਕਿਹਾ ਸੀ ਕਿ ਜੋ ਮੇਰੇ ਨਾਲ ਬੈਠੇ ਹਨ ਉਹ ਆਈਪੀਐੱਸ ਅਧਿਕਾਰੀ ਹਨ ਪਰ ਮੈਨੂੰ ਉਨ੍ਹਾਂ ਤੋਂ ਬਹੁਤਾ ਡਰ ਨਹੀਂ ਲੱਗ ਰਿਹਾ ਹੈ।
ਜਦੋਂ ਅਮਿਤਾਭ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਡਿਊਟੀ 'ਤੇ ਵੀ ਇੰਨੇ ਹੀ ਨਰਮ ਹਨ, ਤਾਂ ਮੋਹਿਤਾ ਨੇ ਕਿਹਾ, "ਮੈਂ ਆਨ-ਪੇਪਰ ਸਖ਼ਤ ਹਾਂ। ਜਿੱਥੇ ਨਿਯਮਾਂ ਦੀ ਗੱਲ ਆਉਂਦੀ ਹੈ ਮੈਂ ਕੋਈ ਸਮਝੌਤਾ ਨਹੀਂ ਕਰਦੀ।"
"ਪਰ ਮੈਂ ਕਦੇ ਵੀ ਮਾਚੋ ਰਵੱਈਆ ਨਹੀਂ ਅਪਣਾਇਆ ਅਤੇ ਨਾ ਹੀ ਮੈਂ ਕਦੇ ਅਪਣਾਵਾਂਗੀ। ਅੱਜ ਤੱਕ ਮੈਂ ਕਿਸੇ 'ਤੇ ਹੱਥ ਨਹੀਂ ਚੁੱਕਿਆ ਅਤੇ ਨਾ ਹੀ ਕਿਸੇ ਨਾਲ ਬਦਤਮੀਜ਼ੀ ਨਾਲ ਗੱਲ ਨਹੀਂ ਕੀਤੀ। ਮੈਂ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਅਨੁਸਾਰ ਕੰਮ ਕਰਦੀ ਹਾਂ।"
ਮੋਹਿਤਾ ਨੇ ਸਾਰੀਆਂ ਔਰਤਾਂ ਨੂੰ ਉਨ੍ਹਾਂ ਦੇ ਸੁਪਨਿਆਂ 'ਤੇ ਵਿਸ਼ਵਾਸ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ, "ਤੁਸੀਂ ਕੋਈ ਵੀ ਮੁਕਾਮ ਹਾਸਲ ਕੀਤਾ ਹੋਵੇ ਪਰ ਆਪਣੇ ਪੈਰ ਜ਼ਮੀਨ 'ਤੇ ਰੱਖੋ ਅਤੇ ਇਸ ਤੋਂ ਬਾਅਦ ਜਿੰਨੀਆਂ ਵੀ ਉਡਾਨਾਂ ਭਰਨੀਆਂ ਹਨ, ਭਰੋ।"
ਇਹ ਵੀ ਪੜ੍ਹੋ:
https://www.youtube.com/watch?v=RBIxQwxBvds
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9d40622b-bd4e-457c-ba6a-91a93bf0245f','assetType': 'STY','pageCounter': 'punjabi.india.story.54987867.page','title': 'ਮੋਹਿਤਾ ਸ਼ਰਮਾ: ਪਤੀ ਦਾ ਸੁਪਨਾ ਪੂਰਾ ਕਰਨ ਪਹੁੰਚੀ ਕੇਬੀਸੀ ਤੇ ਬਣ ਗਈ ਕਰੋੜਪਤੀ','published': '2020-11-18T12:38:16Z','updated': '2020-11-18T12:38:16Z'});s_bbcws('track','pageView');

ਪੰਜਾਬ ਨੇ ਗਲਵਾਨ ਘਾਟੀ ''ਚ ਮਾਰੇ ਜਵਾਨਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀ ਦੇਣ ਬਾਰੇ ਕੀਤੀ ਇਹ ਫੈਸਲਾ
NEXT STORY