15 ਨਵੰਬਰ, 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ, ਪੰਜਾਬ ਅਤੇ ਸਿੱਖ ਇਤਿਹਾਸ ਲਈ ਅਹਿਮ ਅਤੇ ਡੂੰਘਾ ਪ੍ਰਭਾਵ ਪਾਉਣ ਵਾਲੀ ਘਟਨਾ ਸੀ।
ਇਸ ਨੇ ਸਿਰਫ਼ ਗੁਰਦੁਆਰਿਆਂ ਨੂੰ ਹੀ ਮਹੰਤਾਂ ਦੇ ਸਿੱਧੇ ਅਤੇ ਬਸਤੀਵਾਦ ਦੇ ਅਸਿੱਧੇ ਕੰਟਰੋਲ ਤੋਂ ਅਜ਼ਾਦ ਹੀ ਨਹੀਂ ਕਰਵਾਇਆ ਬਲਕਿ ਨਵੀਂ ਲੀਡਰਸ਼ਿਪ, ਪ੍ਰੇਰਣਾ ਸਰੋਤ ਅਤੇ ਵੱਕਾਰੀ ਸੰਸਥਾ ਹੋਂਦ ਵਿਚ ਆਈ। ਜੋ ਪਿਛਲੇ ਸੌ ਸਾਲ ਤੋਂ ਲਗਾਤਾਰ ਪੰਜਾਬ ਅਤੇ ਸਿੱਖਾਂ ਦੇ ਸਮਾਜਿਕ ਅਤੇ ਰਾਜਨੀਤਿਕ ਸਰੋਕਾਰਾਂ ਨੂੰ ਰੂਪਰੇਖਾ ਦਿੰਦਿਆਂ ਇਸਦਾ ਲਗਾਤਾਰ ਮਾਰਗਦਰਸ਼ਨ ਕਰ ਰਹੀ ਹੈ।
ਇਹ ਵੀ ਪੜ੍ਹੋ-
ਧਰਮ ਅਤੇ ਸਿਆਸਤ, ਸਿੱਖ ਫ਼ਲਸਫ਼ੇ ਅਤੇ ਇਤਿਹਾਸ ਦਾ ਅਨਿੱਖੜਵਾਂ ਅੰਗ ਹਨ। ਸਿੱਖ ਧਰਮ ਵਿੱਚ ਧਰਮ ਨੂੰ ਸਿਆਸਤ ਲਈ ਇੱਕ ਨੈਤਿਕ ਮਾਰਗ ਦਰਸ਼ਕ ਵਜੋਂ ਮੰਨਿਆ ਜਾਂਦਾ ਹੈ।
ਸਿੱਖ ਧਰਮ ਵਿੱਚ ਗੁਰਦੁਆਰਿਆਂ ਦੀ ਅਹਿਮੀਅਤ
ਗੁਰਦੁਆਰੇ ਉਹ ਮਹੱਤਵਪੂਰਨ ਥਾਂ ਹਨ, ਜਿੱਥੇ ਧਾਰਮਿਕ ਅਤੇ ਸਿਆਸੀ ਵਿਚਾਰ ਵਟਾਂਦਰੇ ਹੁੰਦੇ ਹਨ। ਅਠਾਂਰਵੀਂ ਸਦੀ ਵਿੱਚ ਸਿੱਖਾਂ ਵਲੋਂ ਹੋਂਦ ਅਤੇ ਆਜ਼ਾਦੀ ਲਈ ਜੋ ਵੱਡਾ ਸੰਘਰਸ਼ ਲੜਿਆ ਗਿਆ ਉਹ ਦੀ ਯੋਜਨਾਬੰਦੀ ਅਤੇ ਤਾਲਮੇਲ , ਗੁਰਮੱਤੇ ਅਤੇ ਸਰਬੱਤ ਖ਼ਾਲਸਾ ਵਰਗੀਆਂ ਸੰਸਥਾਵਾਂ ਰਾਹੀ ਹਰਿਮੰਦਰ ਸਾਹਿਬ , ਅਮ੍ਰਿੰਤਸਰ ਤੋਂ ਕੀਤਾ ਗਿਆ।
ਹਰਮਿੰਦਰ ਸਾਹਿਬ ਗੁਰੂ ਕਾਲ ਤੋਂ ਬਾਅਦ ਸਿੱਖਾਂ ਲਈ ਧਾਰਿਮਕ ਅਤੇ ਸਿਆਸੀ ਸ਼ਕਤੀ ਦਾ ਪ੍ਰੇਰਣਾ ਸਰੋਤ ਤੋਂ ਅਤੇ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ।
ਮੁਗ਼ਲਾਂ ਅਤੇ ਅਫ਼ਗਾਨਾਂ ਸਮੇਤ ਸਿੱਖਾਂ ਦੇ ਸਾਰੇ ਦੁਸ਼ਮਣਾਂ ਨੇ ਅਕਾਲ ਤਖ਼ਤ ਅਤੇ ਗੋਲਡਨ ਟੈਂਪਲ ਦੀ ਅਹਿਮੀਅਤ ਨੂੰ ਸਮਝਦਿਆਂ ਸਿੱਖਾਂ ਨੂੰ ਦਬਾਉਣ ਜਾਂ ਉਨ੍ਹਾਂ ਨੂੰ ਨੀਂਵਾਂ ਦਿਖਾਉਣ ਲਈ ਇਸ ਅਸਥਾਨ ਨੂੰ ਕੰਟਰੋਲ ਕਰਨ ਜਾਂ ਬੇਹੁਰਮਤੀ ਕਰਨ ਦੀ ਕੋਸ਼ਿਸ਼ ਕੀਤੀ।
ਅੰਗਰੇਜ਼ਾਂ ਵੱਲੋਂ ਹਰਮਿੰਦਰ ਸਾਹਿਬ ਅਤੇ ਅਕਾਲ ਤਖ਼ਤ ਦਾ ਅਸਿੱਧਾ ਕੰਟਰੋਲ
ਅੰਗਰੇਜ਼ ਅਸਲ ਵਿੱਚ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਵਾਰਿਆਂ ਦੀ ਸਿੱਖ ਕੌਮ ਨੂੰ ਅਧਿਆਤਮਿਕ ਅਤੇ ਮਾਰਗ ਦਰਸ਼ਨ ਕਰਨ ਵਿੱਚ ਭੂਮਿਕਾ ਪ੍ਰਤੀ ਕਾਫ਼ੀ ਗੰਭੀਰ ਤੇ ਸੁਚੇਤ ਸਨ ਅਤੇ ਉਹ ਗੁਰਦੁਵਾਰਿਆਂ ਦਾ ਕੰਟਰੋਲ ਆਪਣੇ ਅਧੀਨ ਕਰਨ ਲਈ ਯਤਨਸ਼ੀਲ਼ ਸਨ।
ਇਸੇ ਵਿਉਂਤਬੰਦੀ ਤਹਿਤ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਦਾ ਕੰਟਰੋਲ ਇੱਕ ਸਰਬਰਾਹ ਅਧੀਨ ਕਰ ਦਿੱਤਾ ਗਿਆ, ਜੋ ਡਿਪਟੀ ਕਮਿਸ਼ਨਰ ਅਮ੍ਰਿੰਤਸਰ ਦੇ ਅਧੀਨ ਸੀ।
ਸਰਬਰਾਹ ਆਮ ਤੌਰ 'ਤੇ ਸਿੱਖ ਰਈਸਾਂ ਵਿੱਚੋਂ ਹੁੰਦਾ ਸੀ, ਇਹ ਉਹ ਜਮਾਤ ਸੀ, ਜਿਸ ਨੂੰ ਅੰਗਰੇਜ਼ਾਂ ਵਲੋਂ ਸਿੱਖਾਂ ਨੂੰ ਕੰਟਰੋਲ ਕਰਨ ਲਈ ਤਿਆਰ ਕੀਤਾ ਗਿਆ ਸੀ।
https://www.youtube.com/watch?v=xWw19z7Edrs
ਗੁਰਦੁਆਰਿਆਂ 'ਤੇ ਮਹੰਤਾਂ ਦਾ ਕਬਜ਼ਾ
ਇੰਨਾਂ ਸਮਿਆਂ ਵਿੱਚ ਹੀ ਪੰਜਾਬ ਅਤੇ ਇਸ ਤੋਂ ਬਾਹਰ ਬਹੁਤ ਸਾਰੇ ਇਤਿਹਾਸਿਕ ਸਿੱਖ ਗੁਰਦੁਆਰੇ ਮਹੰਤਾ ਦੇ ਕਬਜ਼ੇ ਵਿੱਚ ਆ ਗਏ। ਮਹੰਤ ਉਸ ਪੁਜਾਰੀ ਸ਼ਰੇਣੀ ਨਾਲ ਸਬੰਧਿਤ ਸਨ, ਜੋ ਗੁਰੂਆਂ ਦੇ ਫਲਸਫੇ ਤੋਂ ਕੋਹਾਂ ਦੂਰ ਸਨ ।
ਮਹੰਤ ਭ੍ਰਿਸ਼ਟਾਚਾਰ ਭਰੀ, ਅੱਯਾਸ਼ ਜ਼ਿੰਦਗੀ ਬਤੀਤ ਕਰਦੇ ਸਨ। ਉਨ੍ਹਾਂ ਵਿੱਚ ਬਹੁਤ ਸਾਰਿਆਂ ਨੇ ਬਸਤੀਵਾਦੀ ਅਧਿਕਾਰੀਆਂ ਨਾਲ ਮਿਲਕੇ ਗੁਰਦੁਆਰਿਆਂ ਦੀ ਜ਼ਮੀਨ ਆਪਣੇ ਨਾਮ ਲਵਾ ਲਈ।
ਗੁਰਦੁਆਰਿਆਂ ਵਿੱਚ ਸਣੇ ਹਰਮਿੰਦਰ ਸਾਹਿਬ ਵਿੱਚ ਵੀ ਬੁੱਤ ਪੂਜਾ, ਦਲਿਤਾਂ ਨਾਲ ਵਿਤਕਰਾ ਅਤੇ ਅੰਧਵਿਸ਼ਵਾਸ ਦਾ ਚਲਣ ਖੁੱਲ੍ਹੇਆਮ ਹੋਣ ਲੱਗ ਪਿਆ ਸੀ।
ਗੁਰੂਦਆਰਿਆਂ ਨੂੰ ਵਿਰੋਧੀ ਤਾਕਤਾਂ ਤੋਂ ਮੁਕਤ ਕਰਵਾਉਣਾ
19 ਵੀਂ ਸਦੀ ਦੇ ਅਖ਼ੀਰ ਤੋਂ ਹੀ ਸਿੰਘ ਸਭਾ ਲਹਿਰ ਦੇ ਰੂਪ ਵਿੱਚ ਸਿੱਖਾਂ ਵਿੱਚ ਸਮਾਜਿਕ ਸੁਧਾਰ ਲਹਿਰ ਨੇ ਤੇਜ਼ੀ ਫੜ ਰਹੀ ਸੀ, ਜਿਸਦਾ ਉਦੇਸ਼ ਸਿੱਖਾਂ ਵਿਚਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਅਤੇ ਸਿੱਖ ਧਰਮ ਨੂੰ ਵੱਖਰੀ ਪਛਾਣ ਦੇਣਾ ਸੀ।
ਪਰ ਕੁਲੀਨ ਵਰਗ ਦੀ ਪ੍ਰਧਾਨਗੀ ਥੱਲੇ ਚੀਫ਼ ਖ਼ਾਲਸਾ ਦੀਵਾਨ ਅਧੀਨ ਇਹ ਵੀ ਇੱਕ ਵਫ਼ਾਦਾਰ ਸੰਸਥਾ ਬਣ ਗਈ ਸੀ।
ਅੰਗਰੇਜ਼ ਅਸਲ ਵਿੱਚ ਸਿੱਖ ਧਰਮ ਵਿੱਚ ਗ੍ਰੰਥਾਂ ਅਤੇ ਗੁਰਦੁਆਰਿਆਂ ਪ੍ਰਤੀ ਗੰਭੀਰਤਾ ਨਾਲ ਸੁਚੇਤ ਸਨ
ਅਸਲ ਵਿੱਚ ਕੁਲੀਨ ਵਰਗ, ਜ਼ੈਲਦਾਰ, ਨੰਬਰਦਾਰ ਅਤੇ ਮਹੰਤ ਸਿੱਖਾਂ 'ਤੇ ਆਪਣਾ ਕੰਟਰੋਲ ਬਣਾਈ ਰੱਖਣ ਲਈ ਸੁਚੇਤ ਰੂਪ ਵਿੱਚ ਪੈਦਾ ਕੀਤੀ ਗਈ, ਸਮਾਜਿਕ ਜਮਾਤ ਸਨ।
ਪਰ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸ਼ੁਰੂ ਹੋਏ ਕੁੱਝ ਸਿਆਸੀ ਘਟਨਾਕ੍ਰਮਾਂ ਨੇ ਇਸ ਰਵਾਇਤੀ ਲੀਡਰਸ਼ਿਪ ਦੀ ਅਹਿਮੀਅਤ ਘਟਾਈ, ਗੁਰਦਵਾਰਿਆਂ ਨੂੰ ਅਜ਼ਾਦ ਕਰਾਇਆ ਅਤੇ ਐੱਸਜੀਪੀਸੀ ਦੀ ਹੋਂਦ ਵਾਸਤੇ ਰਾਹ ਪੱਧਰਾ ਕੀਤਾ।
ਗਦਰ ਲਹਿਰ ਦੇ ਦੇਸ਼ ਭਗਤਾਂ ਦੇ ਖਿਲਾਫ਼ ਅਕਾਲ ਤਖ਼ਤ ਅਤੇ ਚੀਫ਼ ਖ਼ਾਲਸਾ ਦੀਵਾਨ ਦੁਆਰਾ ਪ੍ਰਚਾਰ ਕੀਤਾ ਗਿਆ। ਉਹਨਾਂ ਨੂੰ 'ਪਤਿਤ' ਅਤੇ 'ਡਕੈਤ' ਕਹਿ ਕੇ ਭੰਡਿਆ ਗਿਆ ਅਤੇ ਧਰਮ ਤੋਂ ਛੇਕਿਆ ਗਿਆ।
ਇਸੇ ਤਰੀਕੇ ਨਾਲ ਹੀ ਜਲ੍ਹਿਆਂਵਾਲਾ ਬਾਗ਼ ਦੁਖਾਂਤ ਤੋਂ ਬਾਅਦ ਮੋਹਰੀ ਸਿੱਖਾਂ ਅਤੇ ਸਰਬਰਹਾ ਦੀ ਭੂਮਿਕਾ ਨਕਾਰਤਾਮਕ ਅਤੇ ਕਾਇਰਤਾ ਭਰੀ ਸੀ।
ਇਸ ਸਭ ਨੇ ਸਿੱਖਾਂ ਦੀ ਵੱਡੀ ਗਿਣਤੀ ਖ਼ਾਸਕਰ ਪੜ੍ਹੀ ਲਿਖੇ ਅਤੇ ਮੱਧ ਵਰਗੀ ਜਮਾਤ ਦੇ ਲੋਕਾਂ ਵਿੱਚ ਬਗ਼ਾਵਤ ਦੀ ਲਹਿਰ ਨੂੰ ਜਨਮ ਦਿੱਤਾ।
ਸੈਂਟਰਲ ਸਿੱਖ ਲੀਗ਼ ਦਾ ਜਨਮ
ਇੱਕ ਪਾਸੇ ਦੇਸ ਵਿੱਚ ਰਾਸ਼ਟਰਵਾਦੀ ਲਹਿਰ ਅਤੇ ਦੂਜੇ ਪਾਸੇ ਕੁਰਬਾਨੀ ਅਤੇ ਤਿਆਗ ਦੀ ਆਪਣੀ ਅਮੀਰ ਵਿਰਾਸਤ ਤੋਂ ਪ੍ਰੇਰਿਤ ਹੋ ਕੇ ਇੱਕ ਨਵੀਂ ਸਿੱਖ ਪਾਰਟੀ, 'ਸੈਂਟਰਲ ਸਿੱਖ ਲੀਗ਼' ਦਾ ਜਨਮ ਮਾਰਚ 1919 ਵਿੱਚ ਹੋਇਆ। ਇਸ ਪਾਰਟੀ ਦੁਆਰਾ ਸਾਲ 1920 ਵਿੱਚ ਆਪਣਾ ਅਖ਼ਬਾਰ 'ਅਕਾਲੀ' ਵੀ ਪ੍ਰਕਾਸ਼ਿਤ ਕੀਤਾ ਗਿਆ।
ਅਕਾਲੀ ਅਖ਼ਬਾਰ ਦੇ ਪਹਿਲੇ ਅੰਕ ਵਿੱਚ ਮੁਹਿੰਮ ਦੇ ਮੰਤਵਾਂ ਅਤੇ ਉਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਵਿੱਚ ਖ਼ਾਲਸਾ ਕਾਲਜ ਅਮ੍ਰਿੰਤਸਰ ਦਾ ਪ੍ਰਬੰਧਨ ਸਿੱਖ ਕਮੇਟੀ ਦੇ ਅਧੀਨ ਕਰਨਾ, ਗੁਰਦੁਆਰਿਆਂ ਨੂੰ ਮਹੰਤਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣਾ ਅਤੇ ਸਿੱਖ ਭਾਈਚਾਰੇ ਨੂੰ ਦੇਸ ਦੀ ਆਜ਼ਾਦੀ ਦੀ ਲੜਾਈ ਵਿੱਚ ਭਾਗੀਦਾਰ ਬਣਾਉਣਾ ਸ਼ਾਮਿਲ ਸੀ।
ਇਸ ਸਮੇਂ ਤੋਂ ਬਾਅਦ ਗ਼ਤੀਵਿਧੀਆਂ ਤੇਜ਼ ਰਫ਼ਤਾਰ ਨਾਲ ਹੋਈਆਂ। ਦਲਿਤਾਂ ਦੇ ਹਰਿਮੰਦਰ ਸਾਹਿਬ ਵਿੱਚ ਬਿਨ੍ਹਾਂ ਰੁਕਾਵਟ ਦਾਖ਼ਲੇ ਦੀ ਆਗਿਆ ਦੇ ਮਾਮਲੇ ਤੋਂ ਬਾਅਦ 12 ਅਕਤੂਬਰ, 1920 ਨੂੰ ਇੱਕ ਸਿੱਖ ਸੰਗਤ ਵੱਲੋਂ ਸਥਾਪਿਤ ਕਮੇਟੀ ਨੇ ਹਰਿਮੰਦਰ ਸਾਹਿਬ ਦੇ ਕੰਪਲੈਕਸ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ।
ਸਰਬੱਤ ਖ਼ਾਲਸਾ ਬੁਲਾਉਣਾ
15 ਨਵੰਬਰ ਨੂੰ ਇੱਕ ਸਰਬੱਤ ਖ਼ਾਲਸਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ 175 ਮੈਂਬਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦੇ 36 ਮੈਂਬਰਾਂ ਨੂੰ ਬਸਤਾਵਾਦੀ ਸਰਕਾਰ ਵਲੋਂ ਵੀ ਨਾਮਜ਼ਦ ਕੀਤਾ ਗਿਆ ਸੀ।
ਐੱਸਜੀਪੀਸੀ ਨੇ ਮਹੰਤਾਂ ਦੇ ਕਬਜ਼ੇ ਤੋਂ ਗੁਰੂਦੁਆਰਿਆਂ ਨੂੰ ਮੁਕਤ ਕਰਵਾਉਣ ਲਈ ਇੱਕ ਮੋਰਚੇ ਲਾਉਣ ਦਾ ਫ਼ੈਸਲਾ ਕੀਤਾ।
ਇਸ ਕੰਮ ਨੂੰ ਪੂਰਾ ਕਰਨ ਲਈ ਦਸੰਬਰ 1920 ਨੂੰ ਅਕਾਲੀ ਪਾਰਟੀ ਦਾ ਗਠਨ ਕੀਤਾ ਗਿਆ, ਜਿਸ ਦਾ ਕੰਮ ਵੱਖ-ਵੱਖ ਜੱਥਿਆਂ ਦੀਆਂ ਗਤੀਵਿਧੀਆਂ ਵਿੱਚ ਤਾਲਮੇਲ ਬਿਠਾਉਣ ਦਾ ਸੀ।
1920 ਤੋਂ 1925 ਦਾ ਸਮਾਂ ਅਕਾਲੀ ਜੱਥਿਆ ਦੇ ਸ਼ਾਨਦਾਰ ਸੰਘਰਸ਼, ਬਹਾਦਰੀ ਅਤੇ ਕੁਰਬਾਨੀ ਦਾ ਸੀ। ਅਕਾਲੀਆਂ ਨੇ ਵੱਡੀ ਗਿਣਤੀ ਵਿੱਚ ਅੰਦੋਲਣ ਸ਼ੁਰੂ ਕੀਤੇ, ਜਿੰਨਾਂ ਵਿੱਚ ਨਨਕਾਣਾ ਸਾਹਿਬ ਦਾ ਅੰਦੋਲਨ (1921), ਚਾਬੀਆਂ ਦਾ ਮੋਰਚਾ (1921), ਗੁਰੂ ਕਾ ਬਾਗ਼ (1922) ਅਤੇ ਜੈਤੋਂ ਮੋਰਚਾ (1923) ਸ਼ਾਮਿਲ ਹਨ।
ਬਸਤੀਵਾਦੀ ਜ਼ਬਰ, ਜਿਸ ਦੌਰਾਨ ਐੱਸਜੀਪੀਸੀ ਅਤੇ ਅਕਾਲੀ ਦਲ 'ਤੇ ਰੋਕ ਲਗਾਈ ਗਈ ਅਤੇ ਮਹੰਤਾਂ ਅਤੇ ਉਨ੍ਹਾਂ ਦੇ ਪਿੱਠੂਆਂ ਦੇ ਜ਼ੁਲਮਾਂ ਦੇ ਬਾਵਜ਼ੂਦ (ਉਚੇਚੇ ਤੌਰ 'ਤੇ ਨਨਕਾਣਾ ਸਾਹਿਬ ਅਤੇ ਗੁਰੂ ਕਾ ਬਾਗ਼) ਅੰਦੋਲਨ ਅਹਿੰਸਕ ਅਤੇ ਅਨੁਸ਼ਾਸਿਤ ਰਿਹਾ।
ਮਹਾਮਤਾ ਗਾਂਧੀ ਦੇ ਨਜ਼ਦੀਕੀ ਸੀਐਫ਼ ਐਂਡਰੀਉਜ਼ ਗੁਰੂ ਕਾ ਬਾਗ਼ ਮੋਰਚਾ ਦੇ ਚਸ਼ਮਦੀਦ ਗਵਾਹ ਹਨ ਅਤੇ ਉਹ ਇਸਨੂੰ 'ਨੈਤਿਕ ਲੜਾਈ ਦਾ ਨਵਾਂ ਸਬਕ' ਦੱਸਦੇ ਹਨ। ਜੈਤੋਂ ਮੋਰਚੇ ਵਿੱਚ ਜਵਾਹਰ ਲਾਲ ਨਹਿਰੂ ਨੇ ਸ਼ਮੂਲੀਅਤ ਕੀਤੀ ,ਜਿਥੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਮਹਾਤਮਾਂ ਗਾਂਧੀ ਨੇ ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਫ਼ੈਸਲਾਕੁੰਨ ਜਿੱਤ ਐਲਾਨਿਆ ਸੀ।
ਅੰਤ ਵਿੱਚ ਲਗਾਤਾਰ ਦਬਾਅ, ਕੁਰਬਾਨੀ ਅਤੇ ਫੌਜੀ ਸਬੰਧਾਂ ਵਾਲੀ ਸਿੱਖ ਕਿਸਾਨੀ ਦੇ ਪੱਕੇ ਤੌਰ 'ਤੇ ਵਿਰੋਧ ਦੇ ਡਰ ਕਰਕੇ ਬਰਤਾਨਵੀਂ ਸਰਕਾਰ ਨੂੰ 1925 ਵਿੱਚ ਗੁਰੂਦੁਆਰਾ ਐਕਟ ਪਾਸ ਕਰਨਾ ਪਿਆ, ਜਿਸ ਨੇ ਗੁਰੂਦੁਆਰਿਆਂ ਦੇ ਪ੍ਰਬੰਧਾਂ ਲਈ ਸਿੱਖ ਕੰਟਰੋਲ ਨੂੰ ਮਾਨਤਾ ਦਿੱਤੀ।
ਇਸ ਸਮੇਂ ਤੱਕ ਅੰਦੋਲਨ ਦੌਰਾਨ ਸੰਪਤੀ ਜ਼ਬਤ ਕਰਨ ਅਤੇ ਜ਼ੁਰਮਾਨੇ ਲਾਉਣ ਤੋਂ ਇਲਾਵਾ, ਅੰਦਾਜਨ 30,000 ਸਿੱਖਾਂ ਨੇ ਗ੍ਰਿਫ਼ਤਾਰੀ ਦਿੱਤੀ, 400 ਤੋਂ ਵੱਧ ਸ਼ਹੀਦ ਹੋਏ ਅਤੇ 2,000 ਜ਼ਖਮੀ ਹੋਏ।
ਅੰਦੋਲਨ ਨੂੰ ਸਿੱਖ ਭਾਈਚਾਰੇ ਦੇ ਤਕਰੀਬਨ ਸਾਰੇ ਵਰਗਾਂ ਤੋਂ ਸਮਰਥਨ ਮਿਲਿਆ, ਖ਼ਾਸਕਰ ਕਿਸਾਨੀ, ਕਾਰੀਗਰਾਂ, ਮਜ਼ਦੂਰਾਂ, ਸਾਬਕਾਂ ਸੈਨਿਕਾਂ ਅਤੇ ਵਿਦੇਸ਼ਾਂ ਤੋਂ ਪਰਤੇ ਪਰਵਾਸੀਆਂ ਦਾ।
ਸ਼੍ਰੋਮਣੀ ਅਕਾਲੀ ਦਲ ਦਾ ਗਠਨ
ਗੁਰਦੁਆਰਾ ਲਹਿਰ ਨੇ ਨਾ ਸਿਰਫ਼ ਗੁਰਦੁਆਰਿਆਂ ਨੂੰ ਮੁਕਤ ਕਰਵਾਇਆ ਬਲਕਿ ਉਨ੍ਹਾਂ ਨੂੰ ਸਿੱਖਾਂ ਅਤੇ ਇੱਕ ਚੁਣੀ ਹੋਈ ਸਿੱਖ ਬਾਡੀ ਐਸਜੀਪੀਸੀ ਦੇ ਅਧੀਨ ਲੈ ਆਏ। ਇਸਨੇ ਸਿੱਖ ਅਤੇ ਖ਼ੇਤਰੀ ਹਿੱਤਾਂ ਦੀ ਪੁਸ਼ਟੀ ਕਰਨ ਵਾਲੀ ਪਾਰਟੀ 'ਸ਼੍ਰੋਮਣੀ ਅਕਾਲੀ ਦਲ' ਦਾ ਵੀ ਗਠਨ ਕੀਤਾ।
ਗੁਰਦੁਆਰਾ ਸੁਧਾਰ ਲਹਿਰ ਪੰਜਾਬ ਵਿੱਚ ਪਹਿਲਾ ਲੋਕ ਅੰਦੋਲਨ ਸੀ, ਜੋ ਕਿਸਾਨਾਂ ਅਤੇ ਪੇਂਡੂ ਇਲਾਕਿਆਂ ਤੱਕ ਪਹੁੰਚਿਆ।
ਇਸ ਨੇ ਇਹ ਵੀ ਯਕੀਨੀ ਬਣਾਇਆ ਕਿ ਸਿੱਖ ਆਜ਼ਾਦੀ ਦੀ ਲੜਾਈ ਦਾ ਅਟੁੱਟ ਹਿੱਸਾ ਬਣਨ।
ਇਸਤੋਂ ਇਲਾਵਾ ਪੁਰਾਣੀ ਬਦਨਾਮ, ਅਮੀਰ, ਲੀਡਰਸ਼ਿਪ ਦੀ ਜਗ੍ਹਾ ਨਵੀਂ ਮੱਧ ਵਰਗੀ, ਆਦਰਸ਼ਵਾਦੀ, ਸਮਰਪਿਤ ਅਤੇ ਦਲੇਰ ਲੀਡਰਸ਼ਿਪ ਜਿਵੇਂ ਕਿ ਬਾਬਾ ਖੜਕ ਸਿੰਘ, ਕਰਤਾਰ ਸਿੰਘ ਝੱਬਰ, ਮਾਸਟਰ ਤਾਰਾ ਸਿੰਘ, ਸੁੰਦਰ ਸਿੰਘ ਲਾਇਲਪੁਰੀ ਹੋਂਦ ਵਿੱਚ ਆਈ ।
ਨਨਕਾਣਾ ਸਾਹਿਬ, ਗੁਰੂ ਕਾ ਬਾਗ਼ ਅਤੇ ਜੈਤੋਂ ਮੋਰਚਾ ਦੀ ਬਹਾਦਰੀ ਅਤੇ ਕੁਰਬਾਨੀ ਸਿੱਖਾਂ ਦੀ ਸਮੂਹਿਕ ਚੇਤਨਾ ਦਾ ਹਿੱਸਾ ਬਣ ਗਈ। ਸਮਾਜਿਕ ਸੁਧਾਰਕਾਂ ਦੁਆਰਾ ਸਿੱਖਾਂ ਦਰਮਿਆਨ ਧਰਮਿਕ ਖੇਤਰ ਵਿੱਚ ਦਲਿਤਾਂ ਦੇ ਪ੍ਰਸ਼ਨ ਨੂੰ ਕਾਮਯਾਬੀ ਨਾਲ ਚੁੱਕਿਆ ਗਿਆ।
ਅਖ਼ਬਾਰਾਂ ਅਤੇ ਰਸਾਲੇ ਜਿਵੇਂ ਕਿ ਅਕਾਲੀ ਅਤੇ ਫ਼ੁਲਵਾੜੀ ਅਤੇ ਲੇਖਕ ਜਿਵੇਂ ਗਿਆਨੀ ਹੀਰਾ ਸਿੰਘ ਅਤੇ ਨਾਨਕ ਸਿੰਘ ਇਸ ਅੰਦੋਲਨ ਦੀਆਂ ਸੱਭਿਆਚਾਰਕ ਪ੍ਰਾਪਤੀਆਂ ਹਨ।
ਇਹ ਵੀ ਪੜ੍ਹੋ:
https://www.youtube.com/watch?v=MfkOm-qfm5U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f36d0349-022f-46f7-9c30-0ce58e2b37c3','assetType': 'STY','pageCounter': 'punjabi.india.story.54986793.page','title': 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਹੋਂਦ ਵਿਚ ਆਈ -ਇੱਕ ਇਤਿਹਾਸਿਕ ਨਜ਼ਰੀਆ','author': 'ਹਰਜੇਸ਼ਵਰ ਪਾਲ ਸਿੰਘ','published': '2020-11-19T01:25:38Z','updated': '2020-11-19T01:25:38Z'});s_bbcws('track','pageView');

ਖੇਤੀ ਕਾਨੂੰਨ: ''15 ਦਿਨਾਂ ਤੱਕ ਪਿੰਡ ਦੀ ਮੰਡੀ ''ਚ ਫਸਲ ਦੀ ਰਾਖੀ ਕਰਦੇ ਰਹੇ, ਹੁਣ ਖਰੀਦ ਬੰਦ ਹੋਣ ਦੀ...
NEXT STORY