ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰੋਕ ਲਗਾਉਂਦਿਆਂ ਮਾਮਲੇ ਦੇ ਹੱਲ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
ਇਸ ਕਮੇਟੀ ਨੂੰ ਕਿਸਾਨ ਆਗੂਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਡਾ਼ ਦਰਸ਼ਨਪਾਲ ਨੇ ਇਸ ਬਾਰੇ ਕਿਹਾ ਕਿ ਸੁਪਰੀਮ ਕੋਰਟ ਕਮੇਟੀ ਬਣਾਉਣ ਨਾਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗ ਗੰਭੀਰਤਾ ਨਾਲ ਸੁਣ ਕੇ ਕੋਈ ਕਾਰਵਾਈ ਕਰਨ ਲਈ ਕਹਿੰਦੀ।
ਜਦਕਿ ਕਮੇਟੀ ਬਣਾਉਣ ਨੂੰ ਸਰਕਾਰ ਵੀ ਕਹਿ ਰਹੀ ਸੀ ਜੋ ਕਿ ਇੱਕ ਡੰਗ ਟਪਾਈ ਰਣਨੀਤੀ ਹੈ।
ਇਹ ਵੀ ਪੜ੍ਹੋ:
ਮੈਂਬਰਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਚਾਰੋਂ ਮੈਂਬਰ ਖੇਤੀ ਕਾਨੂੰਨ ਦੇ ਪੱਖੀ ਹਨ ਨਾ ਕਿ ਵਿਰੋਧ ਵਿੱਚ।
ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵਿੱਚ ਸ਼ਾਮਲ ਹਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਹੇ ਭੁਪਿੰਦਰ ਸਿੰਘ ਮਾਨ, ਮਹਾਰਾਸ਼ਟਰ ਤੋਂ ਸ਼ੇਤਕਾਰੀ ਸੰਗਠਨ ਦੇ ਅਨਿਲ ਘਨਵਤ, ਪਦਮਸ਼੍ਰੀ ਨਾਲ ਸਨਮਾਨਿਤ ਖੇਤੀ ਅਰਥਸ਼ਾਸਤਰੀ ਅਸ਼ੋਕ ਗੁਲਾਟੀ ਅਤੇ ਡਾਕਟਰ ਪ੍ਰਮੋਦ ਕੁਮਾਰ ਜੋਸ਼ੀ ਜੋ ਕਿ ਹੈਦਰਾਬਾਦ ਦੇ ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਰਿਸਰਚ ਮੈਨੇਜਮੈਂਟ ਅਤੇ ਨੈਸ਼ਨਲ ਸੈਂਟਰ ਫਾਰ ਐਗਰੀਕਲਚਰਲ ਇਕੋਨਾਮਿਕਸ ਐਂਡ ਪਾਲਸੀ ਰਿਸਰਚ ਨਵੀਂ ਦਿੱਲੀ ਦੇ ਪ੍ਰਧਾਨ ਰਹਿ ਚੁੱਕੇ ਹਨ।
ਕਮੇਟੀ ਦੇ ਮੈਂਬਰਾਂ ਬਾਰੇ ਜਾਨਣ ਅਤੇ ਕਿਸਾਨਾਂ ਦਾ ਪੱਖ ਜਾਣਨ ਲਈ ਇੱਥੇ ਕਲਿੱਕ ਕਰੋ।
ਕਿਸਾਨ ਅੰਦੋਲਨ ਲਈ ਅੰਮ੍ਰਿਤਸਰ ਤੋਂ ਰਵਾਨਾ ਹੋਏ ਟਰੈਕਟਰ-ਟਰਾਲੀਆਂ
ਅੰਮ੍ਰਿਤਸਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਕਿਸਾਨ ਦਿੱਲੀ ਲਈ ਰਵਾਨਾ ਹੋਏ। ਇਹ ਚੌਥਾ ਜਥਾ ਹੈ ਜੋ ਦਿੱਲੀ ਲਈ ਰਵਾਨਾ ਹੋਇਆ ਹੈ।
50 ਤੋਂ ਵੱਧ ਟਰੈਕਟਰ-ਟਰਾਲੀਆਂ ਲੈ ਕੇ ਉਹ 26 ਜਨਵਰੀ ਲਈ ਰਵਾਨਾ ਹੋਏ ਹਨ।
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਵਟਸਐਪ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਅਤੇ ਲੋਕਾਂ ਦੇ ਨਿੱਜੀ ਡਾਟਾ ਬਾਰੇ ਕੀ ਕਿਹਾ
ਵਟਸਐਪ ਆਪਣੀ ਨਵੀਂ ਨੀਤੀ ਨੂੰ ਲੈ ਕੇ ਦੁਨੀਆ ਭਰ ਵਿੱਚ ਕਾਫ਼ੀ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ, ਕੰਪਨੀ ਨੇ ਨਵੀਂ ਨੀਤੀ ਬਾਰੇ ਲੋਕਾਂ ਦੇ ਮਨਾਂ ਵਿਚਲੇ ਸ਼ੰਕਿਆਂ ਨੂੰ ਦੂਰ ਕਰਨ ਲਈ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ।
ਨਾਲ ਹੀ, ਕੰਪਨੀ ਨੇ ਕਿਹਾ ਹੈ ਕਿ ਤੁਹਾਡਾ ਸੰਵੇਦਨਸ਼ੀਲ ਡਾਟਾ ਫੇਸਬੁੱਕ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ, ਕੰਪਨੀ ਨੇ ਇਹ ਵੀ ਕਿਹਾ ਹੈ ਕਿ ਨਵੀਂ ਪੌਲਿਸੀ ਅਪਡੇਟ ਤੁਹਾਡੇ ਦੋਸਤਾਂ ਜਾਂ ਪਰਿਵਾਰ ਨਾਲ ਤੁਹਾਡੇ ਸੰਦੇਸ਼ਾਂ ਦੀ ਨਿੱਜਤਾ ਨੂੰ ਕਿਸੇ ਵੀ ਤਰਾਂ ਪ੍ਰਭਾਵਤ ਨਹੀਂ ਕਰਦੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਰੂਪੀ ਕੌਰ ਨਾਲ ਕਿਸਾਨ ਅੰਦੋਲਨ ਸਮੇਤ ਹੋਰ ਮਸਲਿਆਂ 'ਤੇ ਗੱਲਬਾਤ
ਪੰਜਾਬ ਦੇ ਹੁਸ਼ਿਆਰਪੁਰ ਵਿੱਚ ਜੰਮੀ ਰੂਪੀ ਕੌਰ ਅੱਜ ਕੱਲ ਕੈਨੇਡਾ ਦੀ ਮਸ਼ਹੂਰ ਕਵਿੱਤਰੀ, ਲੇਖਕਾ ਅਤੇ ਇਲੈਸਟ੍ਰੇਟਰ ਹਨ ਜਿਨ੍ਹਾਂ ਦੇ ਇੰਸਟਾਗ੍ਰਾਮ 'ਤੇ 4.1 ਮਿਲੀਅਨ ਫੌਲੋਅਰਜ਼ ਹਨ।
ਦਿੱਲੀ ਦੀਆਂ ਬਰੂਹਾਂ 'ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਰੂਪੀ ਕੌਰ ਪਹਿਲੇ ਦਿਨ ਤੋਂ ਹੀ ਆਵਾਜ਼ ਚੁੱਕ ਰਹੇ ਹਨ ਅਤੇ ਲਗਾਤਾਰ ਕਿਸਾਨਾਂ ਦੇ ਪੱਖ ਵਿੱਚ ਲਿਖ ਰਹੇ ਹਨ।
ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਜਿੱਥੇ ਇੱਕ ਪਾਸੇ ਉਹ ਸਮਾਜਿਕ ਅਤੇ ਭਾਈਚਾਰਕ ਮੁੱਦੇ ਹਨ ਤਾਂ ਦੂਜੇ ਪਾਸੇ ਉਹ ਪਿਆਰ, ਦਰਦ, ਡਿਪਰੈਸ਼ਨ ਅਤੇ ਸੈਕਸ਼ੂਅਲ ਫੀਲਿੰਗ ਬਾਰੇ ਵੀ ਲਿਖਦੇ ਹਨ।
ਬੀਬੀਸੀ ਪੱਤਰਕਾਰ ਤਨੀਸ਼ਾ ਚੌਹਾਨ ਨਾਲ ਰੂਪੀ ਕੌਰ ਦੀ ਖ਼ਾਸ ਗੱਲਬਾਤ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਜੰਮੂ-ਕਸ਼ਮੀਰ ਦੀ ਮਨਜੀਤ ਕੌਰ ਨੂੰ ਆਟੋ ਚਲਾਉਣ ਦੀ ਲੋੜ ਕਿਉਂ ਪਈ
ਉਧਮਪੁਰ ਦੀ ਰਹਿਣ ਵਾਲੀ ਮਨਜੀਤ ਕੌਰ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਆਟੋ ਡਰਾਈਵਰ ਹੈ। ਪੜ੍ਹਾਈ ਦੇ ਨਾਲ-ਨਾਲ ਮਨਜੀਤ ਕੌਰ ਆਟੋ ਚਲਾਉਂਦੀ ਹੈ।
ਕੋਵਿਡ ਦੌਰਾਨ ਪਰਿਵਾਰ ਦੀਆਂ ਮਜਬੂਰੀਆਂ ਕਾਰਨ ਮਨਜੀਤ ਨੇ ਆਟੋ ਚਲਾਉਣ ਦਾ ਫ਼ੈਸਲਾ ਕੀਤਾ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=lPVYn9AWn2U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '53cc132c-f681-444f-a756-63c4e68ccc31','assetType': 'STY','pageCounter': 'punjabi.india.story.55642528.page','title': 'ਕਿਸਾਨ ਅੰਦੋਲਨ: ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵਿੱਚ ਕੌਣ-ਕਿੱਥੋਂ ਅਤੇ ਕਿਉਂ ਨਹੀਂ ਕਿਸਨਾਂ ਨੂੰ ਪੰਸਦ -5 ਅਹਿਮ ਖ਼ਬਰਾਂ','published': '2021-01-13T02:18:29Z','updated': '2021-01-13T02:18:29Z'});s_bbcws('track','pageView');
ਕੈਪੀਟਲ ਹਿਲ ''ਤੇ ਹਮਲੇ ਤੋਂ ਪਹਿਲਾਂ 65 ਦਿਨਾਂ ''ਚ ਕੀ ਹੋਇਆ, ਜਿਸ ਨਾਲ ਅਮਰੀਕੀ ਲੋਕਤੰਤਰ ''ਤੇ ਸਵਾਲ...
NEXT STORY