ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਗ਼ਰੀਬਾਂ ਲਈ ਕੋਰੋਨਾ ਵੈਕਸੀਨ ਮੁਫ਼ਤ ਮੁਹਈਆ ਕਰਵਾਉਣ ਦੀ ਮੰਗ ਕੀਤੀ ਹੈ।
ਖ਼ਬਰ ਵੈਬਸਾਈਟ ਐਨਡੀਟੀਵੀ ਮੁਤਾਬਕ ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਸੂਬੇ ਨੂੰ ਮਿਲੀਆਂ ਕੋਵਸ਼ੀਲਡ ਦੀਆਂ ਦੋ ਲੱਖ ਪੰਤਾਲੀ ਹਜ਼ਾਰ ਖ਼ੁਰਾਕਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸਿਹਤ ਵਰਕਰਾਂ ਲਈ ਦਵਾਈ ਪਹਿਲਾਂ ਮੁਹਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਅਜਿਹੀਆਂ ਰਿਪੋਰਟਾਂ ਕਿ ਸਿਹਤ ਵਰਕਰਾਂ ਅਤੇ ਮੂਹਰਲੀ ਕਤਾਰ ਦੇ ਵਰਕਰਾਂ ਤੋਂ ਇਲਾਵਾ ਕਿਸੇ ਨੂੰ ਵੀ ਦਵਾਈ ਮੁਫ਼ਤ ਨਾ ਦਿੱਤੇ ਜਾਣ ਦਾ ਵੀ ਮੁੱਖ ਮੰਤਰੀ ਨੇ ਜ਼ਿਕਰ ਕੀਤਾ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਲਿਖਿਆ ਕਿ ਕੋਵਿਡ-19 ਕਾਰਨ ਆਰਥਿਕ ਗਤੀਵਿਧੀਆਂ ਬੰਦ ਹੋਣ ਕਾਰਨ ਸੂਬੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਰਥਿਕਤਾ ਹਾਲੇ ਤੱਕ ਇਸ ਤੋਂ ਉੱਭਰੀ ਨਹੀਂ ਹੈ।
ਭਾਜਪਾ ਨੂੰ ਹਰਾਉਣ ਲਈ ਮਮਤਾ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸੱਦਾ
ਕੋਲਕਾਤਾ ਵਿੱਚ ਕਾਂਗਰਸੀ ਆਗੂ ਨੇ ਸ਼ੁੱਕਰਵਾਰ ਨੂੰ ਮਮਤਾ ਬੈਨਰਜੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਆਪਣੀ ਪਾਰਟੀ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਮਮਤਾ ਬੈਨਰਜੀ ਇਕੱਲੇ ਭਾਜਪਾ ਦਾ ਮੁਕਾਬਲਾ ਨਹੀਂ ਕਰ ਸਕਦੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਜੁਆਇਨ ਕਰ ਲੈਣੀ ਚਾਹੀਦੀ ਹੈ ਕਿਉਂਕਿ ਕਾਂਗਰਸ ਤੋਂ ਬਿਨਾਂ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਸੱਤਾ ਵਿੱਚ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ।
"ਭਾਜਪਾ ਵਰਗੀਆਂ ਪਾਰਟੀਆਂ ਨਾਲ ਲੜਾਈ ਲੜ ਕੇ ਸੌ ਸਾਲਾਂ ਤੱਕ ਕਾਂਗਰਸ ਨੇ ਇਕੱਲਿਆਂ ਦੇਸ਼ ਵਿੱਚ ਇੱਕ ਫਿਰਕੂ ਸਦਭਾਵ ਦਾ ਮਾਹੌਲ ਬਣਾ ਕੇ ਰੱਖਿਆ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਟੀਆਰਪੀ ਸਕੈਮ ਵਿੱਚ ਗੋਸਵਾਮੀ ਅਤੇ ਬੀਏਆਰਸੀ ਮੁਖੀ ਦੀ ਚੈਟ ਜਨਤਕ
ਰਿਪਬਿਲਕ ਟੀਵੀ ਦੇ ਮਾਲਕ ਤੇ ਸੰਪਾਦਕ ਅਰਨਬ ਗੋਸਵਾਮੀ ਅਤੇ ਟੀਵੀ ਰੇਟਿੰਗ ਏਜੰਸੀ ਬੀਏਆਰਸੀ ਦੇ ਸੀਈਓ, ਪਾਰਥੋ ਦਾਸਗੁਪਤਾ ਦੀ ਵਟਸਐਪ ਚੈਟ ਦੇ ਸਕਰੀਨਸ਼ਾਟ ਗੋਸਵਾਮੀ ਖ਼ਿਲਾਫ਼ ਫਾਈਲ ਕੀਤੀ ਗਈ ਚਾਰਜਸ਼ੀਟ ਵਿੱਚ ਸ਼ਾਮਲ ਕੀਤੇ ਗਏ ਹਨ।
ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਟੀਆਰਪੀ ਸਕੈਮ ਵਿੱਚ ਦਾਖ਼ਲ ਕੀਤੀ ਗਈ ਪੂਰਕ ਚਾਰਜਸ਼ੀਟ 3,600 ਸਫ਼ਿਆਂ ਦੀ ਹੈ। ਸ਼ੁੱਕਰਵਾਰ ਨੂੰ ਇਹ ਸਕਰੀਨਸ਼ਾਟ ਜਨਤਕ ਹੋਣ ਮਗਰੋਂ ਸੋਸ਼ਲ ਮੀਡੀਆ ਉੱਪਰ ਤਰਥੱਲੀ ਮੱਚ ਗਈ।
ਸਕਰੀਨਸ਼ਾਟ ਵਿੱਚ ਬੀਏਆਰਸੀ ਅਧਿਕਾਰੀ ਰਿਪਬਲਿਕ ਭਾਰਤ ਦੇ ਸੰਪਾਦਕ ਨੂੰ ਨਾ ਸਿਰਫ਼ ਟੀਆਰਪੀ ਰੇਟਿੰਗਾਂ ਵਿੱਚ ਛੇੜਛਾੜ ਕਰਨ ਲਈ ਬੋਲੀ ਲਾਉਣ ਦੇ ਸੁਝਾਅ ਦੇ ਰਹੇ ਹਨ ਸਗੋਂ ਉਨ੍ਹਾਂ ਨੂੰ ਰਿਪਬਲਿਕ ਟੀਵੀ ਦੀਆਂ ਰੇਟਿੰਗਸ ਵਿੱਚ ਸੁਧਾਰ ਕਰਨ ਲਈ ਪੈਂਤੜੇ ਵੀ ਦੱਸ ਰਹੇ ਹਨ।
ਵਿਰੋਧ ਤੋਂ ਬਾਅਦ ਵਟਸਐੱਪ ਨੇ ਨੀਤੀ ਟਾਲ਼ੀ
ਖ਼ਬਰ ਵੈਬਸਾਈਟ ਲਾਈਵਮਿੰਟ ਮੁਤਾਬਕ ਫੇਸਬੁੱਕ ਦੀ ਮਾਲਕੀ ਵਾਲੀ ਵਾਲੀ ਮੈਸਿਜਿੰਗ ਐਪਲੀਕੇਸ਼ਨ ਵਟਸਐਪ ਨੇ ਆਪਣੀ ਤਜਵੀਜ਼ਸ਼ੁਦਾ ਨਿਜਤਾ ਨੀਤੀ ਨੂੰ ਲਾਗੂ ਕਰਨ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ।
ਵਟਸਐਪ ਨੇ ਆਪਣੀ ਬਲੌਗ ਪੋਸਟ ਵਿੱਚ ਲਿਖਿਆ ਕਿ ਅਸੀਂ ਉੱਥੇ ਹੀ ਵਾਪਸ ਜਾ ਰਹੇ ਹਾਂ ਜਦੋਂ ਵਰਤੋਂਕਾਰਾਂ ਨੂੰ ਨਿਜਤਾ ਬਾਰੇ ਨੋਟੀਫਿਕੇਸ਼ਨ ਮਿਲਿਆ ਸੀ।
ਵਟਸਐਪ ਨੇ ਅੱਠ ਫ਼ਰਵਰੀ ਤੱਕ ਨਵੀਂ ਨਿਜਤਾ ਨੀਤੀ ਨੂੰ ਮੰਨਣ ਜਾਂ ਪਲੇਟਫਾਰਮ ਛੱਡਣ ਵਾਲੀ ਸ਼ਰਤ ਰੱਦ ਕਰ ਦਿੱਤੀ ਹੈ।
ਕੰਪਨੀ ਨੇ ਕਿਹਾ ਕਿ ਹੁਣ ਵਰਤਣ ਵਾਲੇ 15 ਮਈ ਤੱਕ ਜਦੋਂ ਨਵੇਂ ਬਿਜ਼ਨਸ ਵਿਕਲਪ ਉਪਲਭਦ ਹੋਣ ਤੋਂ ਪਹਿਲਾਂ ਆਪਣੀ ਵਿਹਲ ਮੁਤਾਬਕ ਇਸ ਨਵੀਂ ਨੀਤੀ ਨੂੰ ਪੜ੍ਹ ਸਕਦੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=EZL5mf_1mDg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '64f5c5f3-45b6-4243-b21f-7b85560fd4c0','assetType': 'STY','pageCounter': 'punjabi.india.story.55686256.page','title': 'ਕੋਰੋਨਾਵਾਇਰਸ ਵੈਕਸੀਨ: ਕੈਪਟਨ ਨੇ ਮੋਦੀ ਤੋਂ ਸੂਬੇ \'ਚ ਗਰੀਬਾਂ ਲਈ ਮੁਫ਼ਤ ਕੋਰੋਨਾਵਾਇਰਸ ਵੈਕਸੀਨ ਮੰਗੀ - ਪ੍ਰੈੱਸ ਰਿਵੀਊ','published': '2021-01-16T03:18:23Z','updated': '2021-01-16T03:18:23Z'});s_bbcws('track','pageView');
ਕੋਰੋਨਾਵਾਇਰਸ ਵੈਕਸੀਨ: ਦੇਸ਼ ਵਿਆਪੀ ਕੋਰੋਨਾ ਟੀਕਾਕਰਨ ਅੱਜ ਤੋਂ, ਪੰਜਾਬ ਵਿੱਚ ਇੰਝ ਲੱਗੇਗਾ ਟੀਕਾ - 5...
NEXT STORY