ਯੰਗੂਨ ਵਿੱਚ ਪ੍ਰਦਰਸ਼ਨ ਕਰਦੇ ਲੋਕ
ਮਿਆਂਮਾਰ 'ਚ ਫੌਜ ਦੇ ਤਖ਼ਤਾਪਲਟ ਤੋਂ ਬਾਅਦ ਹਜ਼ਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਸੇ ਵਿਚਾਲੇ ਸੈਨਿਕ ਸ਼ਾਸਕਾਂ ਨੇ ਦੇਸ਼ ਦਾ ਇੰਟਰਨੈੱਟ ਬੰਦ ਕਰ ਦਿੱਤਾ ਹੈ।
ਇੰਟਰਨੈੱਟ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਨੈੱਟਬਾਲ ਇੰਟਰਨੈੱਟ ਓਬਜ਼ਰਵੈਟਰੀ ਮੁਤਾਬਕ, ਦੇਸ਼ 'ਚ ਪੂਰੀ ਤਰ੍ਹਾਂ ਇੰਟਰਨੈੱਟ ਲੌਕਡਾਊਨ ਲਾਗੂ ਹੈ ਅਤੇ ਸਿਰਫ਼ 16 ਫੀਸਦ ਲੋਕ ਹੀ ਕਨੈਕਟ ਕਰਨ ਵਿੱਚ ਸਮਰਥ ਹਨ।
ਬੀਬੀਸੀ ਦੀ ਬਰਮੀਜ਼ ਸੇਵਾ ਨੇ ਵੀ ਇੰਟਰਨੈੱਟ ਕੱਟੇ ਜਾਣ ਦੀ ਪੁਸ਼ਟੀ ਕੀਤੀ ਹੈ।
ਸੋਮਵਾਰ ਨੂੰ ਫੌਜ ਦੇ ਸੱਤਾ ਹੱਥ ਵਿੱਚ ਲੈਣ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਡੀ ਰੈਲੀ ਹੋਈ ਹੈ।
ਇਹ ਵੀ ਪੜ੍ਹੋ:
ਮੁੱਖ ਸ਼ਹਿਰ ਯੰਗੂਨ ਵਿੱਚ ਪ੍ਰਦਰਸ਼ਨਕਾਰੀ ਭੀੜ ਨੇ 'ਸੈਨਿਕ ਤਾਨਾਸ਼ਾਹ ਨਾਕਾਮ ਹੋਵੇ, ਲੋਕਤੰਤਰ ਦੀ ਜਿੱਤ ਹੋਵੇ' ਦੇ ਨਾਅਰੇ ਲਗਾਏ।
ਦੰਗਾਰੋਧੀ ਪੁਲਿਸ ਨੇ ਸ਼ਹਿਰ ਦੇ ਕੇਂਦਰੀ ਇਲਾਕਿਆਂ ਵੱਲ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ।
ਫੇਸਬੁੱਕ 'ਤੇ ਪਾਬੰਦੀ ਲਗਾਏ ਜਾਣ ਦੇ ਇੱਕ ਦਿਨ ਬਾਅਦ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਰੋਕ ਲਗਾ ਦਿੱਤੀ ਗਈ ਹੈ।
ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਕਜੁੱਟ ਹੋਣ ਤੋਂ ਰੋਕਣ ਲਈ ਅਜਿਹਾ ਕੀਤਾ ਰਿਹਾ ਹੈ।
ਮਿਆਂਮਾਰ ਦੀ ਫੌਜ ਨੇ ਅੰਗ ਸਾਂ ਸੂਚੀ ਸਣੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸੱਤਾ ਆਪਣੇ ਹੱਥ ਵਿੱਚ ਲੈ ਲਈ
ਮਿਆਂਮਾਰ ਦੀ ਸੈਨਾ ਨੇ ਲੋਕਤਾਂਤਰਿਕ ਵਜੋਂ ਚੁਣੇ ਗਏ ਨੇਤਾਵਾਂ ਨੂੰ ਨਜ਼ਰਬੰਦ ਕਰਕੇ ਇੱਕ ਫਰਵਰੀ ਨੂੰ ਤਖ਼ਤਾਪਲਟ ਕਰ ਦਿੱਤਾ ਸੀ।
ਸੈਨਾ ਨੇ ਇੰਟਰਨੈੱਟ ਬੰਦ ਕੀਤੇ ਜਾਣ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਸ਼ਨੀਵਾਰ ਨੂੰ ਫੈਕਟਰੀ ਕਰਮੀਆਂ ਅਤੇ ਵਿਦਿਆਰਥੀਆਂ ਨੇ ਅੰਗ ਸਾਨ ਸੂ ਚੀ ਸਣੇ ਗ੍ਰਿਫ਼ਤਾਰ ਕੀਤੇ ਗਏ ਨੇਤਾਵਾਂ ਦੀ ਰਿਹਾਈ ਦੀ ਮੰਗ ਕਰਦਿਆਂ ਮਾਰਚ ਕੱਢਿਆ।
ਉਨ੍ਹਾਂ ਨੇ ਯੰਗੂਨ ਦੀਆਂ ਸੜਕਾਂ 'ਤੇ ਰੈਲੀ ਕੱਢੀ। ਸਿਟੀ ਬੱਸਾਂ ਨੇ ਉਨ੍ਹਾਂ ਦੇ ਸਮਰਥਨ ਵਿੱਚ ਹਾਰਨ ਵਜਾਏ।
ਸੜਕ 'ਤੇ ਖੜ੍ਹੇ ਲੋਕਾਂ ਨੇ ਤਿੰਨ ਉਂਗਲੀਆਂ ਦਿਖਾ ਸਲੂਟ ਕੀਤਾ। ਇਹ ਸਲੂਟ ਖੇਤਰ ਵਿੱਚ ਸੈਨਿਕ ਸ਼ਾਸਨ ਖ਼ਿਲਾਫ਼ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨੂੰ ਗੁਲਾਬ ਅਤੇ ਪੀਣ ਵਾਲਾ ਪਾਣੀ ਦਿੰਦਿਆਂ ਹੋਇਆ ਉਨ੍ਹਾਂ ਨਾਲ ਜਨਤਾ ਸਮਰਥਨ ਅਤੇ ਨਵਾਂ ਸੱਤਾ ਦੇ ਵਿਰੋਧ ਦੀ ਅਪੀਲ ਵੀ ਕੀਤੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਸੈਨਿਕ ਤਖ਼ਤਾਪਲਟ ਤੋਂ ਬਾਅਦ ਮਿਆਂਮਾਰ ਸ਼ਾਂਤੀਪੂਰਨ ਹੈ। ਹਾਲਾਂਕਿ ਦੇਸ਼ ਕਈ ਇਲਾਕਿਆਂ ਵਿੱਚ ਸੈਨਿਕ ਦੇ ਖ਼ਿਲਾਫ਼ ਪ੍ਰਦਰਸ਼ਨ ਹੋਏ ਹਨ।
ਯੰਗੂਨ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਯੇਨ ਚਾਨ ਮੁਤਾਬਕ ਮਿਆਂਮਾਰ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੈਨਾ ਕਿਸ ਤਰ੍ਹਾਂ ਦਮਨ ਕਰ ਸਕਦੀ ਹੈ।
ਮਿਆਂਮਾਰ ਵਿੱਚ ਸਾਲ 2011 ਤੋਂ ਲੈ ਕੇ 1962 ਤੱਕ ਸੈਨਾ ਦਾ ਸਖ਼ਤ ਸ਼ਾਸਨ ਲਾਗੂ ਸੀ।
ਪਰ ਹੁਣ ਲੋਕ ਨਵੇਂ ਹਾਲਾਤ ਨੂੰ ਸਮਝਣ ਅਤੇ ਆਪਣੇ ਤਰੀਕੇ ਨਾਲ ਆਪਣੀ ਆਵਾਜ਼ ਚੁੱਕਣ ਦੇ ਰਸਤੇ ਕੱਢ ਰਹੇ ਹਨ।
ਅੰਗ ਸਾਨ ਸੂ ਚੀ ਦੇ ਵਕੀਲ ਮੁਤਾਬਕ, ਉਹ ਘਰ 'ਚ ਹੀ ਨਜ਼ਰਬੰਦ ਹੈ।
ਉਨ੍ਹਾਂ 'ਤੇ ਰਾਜਧਾਨੀ ਨਾਏ ਪੀ ਟਾ ਦੇ ਆਪਣੇ ਘਰ ਵਿੱਚ ਭੇਜੇ ਗਏ ਸੰਚਾਰ ਉਪਕਰਨ ਜਿਨ੍ਹਾਂ ਵਿੱਚ ਵਾਕੀ-ਟਾਕੀ ਵੀ ਸ਼ਾਮਲ ਹਨ, ਦਾ ਇਸਤੇਮਾਲ ਕਰਨ ਦੇ ਇਲਜ਼ਾਮ ਹਨ।
ਮਿਆਂਮਾਰ ਵਿੱਚ ਨਵੰਬਰ ਵਿੱਚ ਹੋਈਆਂ ਆਮ ਚੋਣਾਂ ਵਿੱਚ ਅੰਗ ਸਾਨ ਸੂ ਚੀ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਨੇ ਇਕਤਰਫ਼ਾ ਜਿੱਤ ਹਾਸਿਲ ਕੀਤੀ ਸੀ।
ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੀ ਹੋਣਾ ਸੀ ਕਿ ਸੈਨਾ ਨੇ ਤਖ਼ਤਾਪਲਟ ਦਿੱਤਾ।
ਮਿਆਂਮਾਰ ਵਿੱਚ ਲੋਕਾਂ ਨੇ ਫੇਸਬੁੱਕ 'ਤੇ ਤਖ਼ਤਾਪਲਟ ਹੁੰਦਿਆ ਦੇਖਿਆ। ਇੱਥੇ ਫੇਸਬੁੱਕ ਹੀ ਲੋਕਾਂ ਦੀ ਜਾਣਕਾਰੀ ਅਤੇ ਸਮਾਚਾਰ ਲੈਣ ਦਾ ਮੁੱਖ ਸਰੋਤ ਹੈ।
ਪਰ ਤਖ਼ਤਾਪਲਟ ਦੇ ਤਿੰਨ ਦਿਨਾਂ ਬਾਅਦ ਹੀ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲਿਆਂ ਨੂੰ ਫੇਸਬੁੱਕ ਬਲਾਕ ਕਰਨ ਦੇ ਹੁਕਮ ਦਿੱਤੇ ਗਏ। ਨਵੀਂ ਸਰਕਾਰ ਦਾ ਤਰਕ ਹੈ ਅਜਿਹਾ ਖੇਤਰ ਸਥਿਰਤਾ ਲਈ ਕੀਤਾ ਜਾ ਰਿਹਾ ਹੈ।
ਫੇਸਬੁੱਕ 'ਤੇ ਪਾਬੰਦੀਆਂ ਤੋਂ ਬਾਅਦ ਲੋਕ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਆਪਣਾ ਵਿਰੋਧ ਦਰਜ ਕਰਵਾ ਰਹੇ ਸਨ। ਪਰ ਸ਼ੁੱਕਰਵਾਰ ਰਾਤ 10 ਵਜੇ ਇੰਸਟਾਗ੍ਰਾਮ ਅਤੇ ਟਵਿੱਟਰ ਨੂੰ ਵੀ ਬੰਦ ਕਰ ਦਿੱਤਾ ਗਿਆ।
ਸਰਕਾਰ ਵੱਲੋਂ ਕੋਈ ਕਾਰਨ ਨਹੀਂ ਦੱਸਿਆ ਗਿਆ ਪਰ ਸਮਾਚਾਰ ਏਜੰਸੀ ਏਐੱਫਪੀ ਨੇ ਇੱਕ ਅਸਪੱਸ਼ਟ ਸਰਕਾਰੀ ਦਸਤਾਵੇਜ਼ ਦੇ ਹਵਾਲੇ ਨਾਲ ਕਿਹਾ ਹੈ ਕਿ ਇਨ੍ਹਾਂ ਦੋ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਸ ਲਈ ਬੰਦ ਕੀਤਾ ਗਿਆ ਹੈ ਕਿਉਂਕਿ 'ਇਨ੍ਹਾਂ ਦਾ ਇਸਤੇਮਾਲ ਜਨਤਾ ਵਿੱਚ ਗੁਮਰਾਹਕੁੰਨ ਜਾਣਕਾਰੀਆਂ ਫੈਲਾਉਣ ਲਈ ਕੀਤਾ ਜਾ ਰਿਹਾ ਸੀ।'
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=Nnz6KNBzhyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '58b9ee2c-b4ee-4abe-9e24-a4fa3435bb5c','assetType': 'STY','pageCounter': 'punjabi.international.story.55962620.page','title': 'ਮਿਆਂਮਾਰ ਤਖ਼ਤਾਪਲਟ: ਲੋਕਾਂ ਦਾ ਪ੍ਰਦਰਸ਼ਨ, ਸਰਕਾਰ ਨੇ ਬੰਦ ਕੀਤਾ ਇੰਟਰਨੈੱਟ','published': '2021-02-06T12:38:00Z','updated': '2021-02-06T12:38:00Z'});s_bbcws('track','pageView');

ਟੂਲਕਿੱਟ ਕੀ ਹੁੰਦੀ ਹੈ ਜਿਸ ਨੂੰ ਦਿੱਲੀ ਪੁਲਿਸ ''ਵਿਦੇਸ਼ੀ ਸਾਜਿਸ਼'' ਦੱਸ ਰਹੀ ਹੈ
NEXT STORY