ਕਾਮੇਡੀਅਨ ਮੁਨਵਰ ਫਾਰੂਕੀ ਦੀ ਹੁਣ ਤੱਕ ਰਿਹਾਈ ਨਾ ਹੋਣ 'ਤੇ ਪੀ ਚਿਦੰਬਰਮ ਨੇ ਟਵੀਟ ਕੀਤਾ ਹੈ।
ਕਾਮੇਡੀਅਨ ਮੁਨਵਰ ਫਾਰੂਕੀ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਸ਼ਨੀਵਾਰ ਦੇਰ ਸ਼ਾਮ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਟਵੀਟ ਕਰਕੇ ਪੁੱਛਿਆ ਹੈ ਕਿ ਫਾਰੂਕੀ ਨੂੰ ਹੁਣ ਤੱਕ ਰਿਹਾਅ ਕਿਉਂ ਨਹੀਂ ਕੀਤਾ ਗਿਆ ਹੈ?
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, "ਮੁਨਵਰ ਫਾਰੂਕੀ ਨੂੰ ਹੁਣ ਤੱਕ ਰਿਹਾਅ ਕਿਉਂ ਨਹੀਂ ਕੀਤਾ ਗਿਆ ਹੈ ਜਦਕਿ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਕੱਲ ਸਵੇਰੇ ਹੀ ਅੰਤਰਿਮ ਜ਼ਮਾਨਤ ਦਿੱਤੀ ਜਾ ਚੁੱਕੀ ਹੈ।''
https://twitter.com/PChidambaram_IN/status/1358051936809803780
ਉਨ੍ਹਾਂ ਨੇ ਅਗਲੇ ਟਵੀਟ ਵਿੱਚ ਲਿਖਿਆ, "ਇਸ ਹੁਕਮ ਨੂੰ ਜਾਰੀ ਹੋਏ ਤਕਰੀਬਨ 30 ਘੰਟੇ ਹੋ ਚੁੱਕੇ ਹਨ। ਅਜੇ ਵੀ ਹੁਕਮ ਨੂੰ ਐਮਪੀ ਪੁਲਿਸ ਅਤੇ ਜੇਲ ਪ੍ਰਸ਼ਾਸਨ ਨਜ਼ਰਅੰਦਾਜ਼ ਕਰ ਰਿਹਾ ਹੈ। ਕੀ ਇਹ ਮੱਧ ਪ੍ਰਦੇਸ਼ ਦੀ ਜਾਣਕਾਰੀ ਵਿੱਚ ਜਾਂ ਉਨ੍ਹਾਂ ਦੀ ਜਾਣਕਾਰੀ ਦੇ ਬਿਨਾਂ ਹੋ ਰਿਹਾ ਹੈ?
https://twitter.com/PChidambaram_IN/status/1358055472809472008
ਬੀਤੇ ਦਿਨੀਂ ਸੁਪਰੀਮ ਕੋਰਟ ਨੇ ਅੰਤ੍ਰਿਮ ਜ਼ਮਾਨ ਦਿੱਤੀ ਸੀ
ਧਾਰਮਿਕ ਭਾਵਨਾਵਾਂ ਦੇ ਅਪਮਾਨ ਦੇ ਮਾਮਲੇ ਵਿੱਚ ਇੰਦੌਰ ਜੇਲ੍ਹ ਵਿੱਚ ਬੰਦ ਕਮੇਡੀਅਨ ਮੁੰਨਵਰ ਫਾਰੂਕੀ ਨੂੰ ਸੁਪਰੀਮ ਕੋਰਟ ਨੇ ਬੀਤੇ ਦਿਨੀਂ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ।
ਸੁਪਰੀਮ ਕੋਰਟ ਨੇ ਸਟੈਂਡਅਪ ਕਮੇਡੀਅਨ ਫਾਰੂਕੀ ਦੇ ਬਿਆਨ ਸੁਣਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਖ਼ਿਲਾਫ਼ ਲਗਾਏ ਗਏ ਇਲਜ਼ਾਮ ਅਸਪੱਸ਼ਟ ਹਨ।
ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਰੋਹਿੰਨਤੋਨ ਫਾਲੀ ਨਰਿਮਨ ਦੀ ਅਗਵਾਈ ਵਾਲੀ ਬੈਂਚ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।
ਅਦਾਲਤ ਨੇ ਕਿਹਾ ਕਿ ਗ੍ਰਿਫ਼ਤਾਰੀ ਬਿਨਾਂ ਵਰੰਟਾਂ ਦੇ ਕੀਤੀ ਗਈ ਅਤੇ ਦੰਡਾਵਲੀ ਦੀ ਧਾਰਾ 41 ਦੇ ਤਹਿਤ ਦਿੱਤੀਆਂ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ:
ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਪ੍ਰੋਡਕਸ਼ਨ ਵਰੰਟਾਂ 'ਤੇ ਵੀ ਰੋਕ ਲਗਾ ਦਿੱਤਾ ਹੈ।
ਕੀ ਸੀ ਮਾਮਲਾ
ਜਨਵਰੀ ਵਿੱਚ ਇੰਦੌਰ ਪੁਲਿਸ ਨੇ ਕਥਿਤ ਤੌਰ ਤੇ ਹਿੰਦੂ ਦੇਵੀ-ਦੇਵਤਾਵਾਂ ਦਾ ਅਪਮਾਨ ਕਰਨ ਦੇ ਇਲਜ਼ਾਮਾ ਤਹਿਤ ਪੰਜ ਕਮੇਡੀਅਨ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਵਿੱਚ ਮੁੰਨਵਰ ਫਾਰੂਕੀ ਵੀ ਸ਼ਾਮਲ ਸਨ।
ਫਾਰੂਕੀ ਦੇ ਨਾਲ ਜਿਨ੍ਹਾਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਦੇ ਨਾਮ ਸਨ ਐਡਵਿਨ ਐਨਥਨੀ, ਪ੍ਰਖਰ ਵਿਆਸ, ਪ੍ਰੀਅਮ ਵਿਆਸ ਤੇ ਨਲਿਨ ਯਾਦਵ।
ਫਾਰੂਕੀ ਦੇ ਪ੍ਰੋਗਰਾਮ ਵਿੱਚ ਭਾਜਪਾ ਦੇ ਵਿਧਾਇਕ ਮਾਲਿਨੀ ਗੌੜ ਦੇ ਬੇਟੇ ਏਕਲਵਯ ਸਿੰਘ ਗੌੜ ਵੀ ਪਹੁੰਚੇ ਸਨ। ਗੌੜ ਨੇ ਕਿਹਾ ਸੀ ਕਿ ਉਹ ਤੇ ਉਨ੍ਹਾਂ ਦੇ ਸਾਥੀ ਇਸ ਪ੍ਰੋਗਰਾਮ ਵਿੱਚ ਗਏ ਸੀ ਤੇ ਇਸ ਦੌਰਾਨ ਫਾਰੂਕੀ ਨੇ ਟਿਪਣੀ ਕੀਤੀ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=Nnz6KNBzhyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'da684d1f-eea5-4a56-af00-cc4f05d6a8cb','assetType': 'STY','pageCounter': 'punjabi.india.story.55965643.page','title': 'ਕਾਮੇਡੀਅਨ ਫਾਰੂਕੀ ਦੀ ਹੋਣ ਤੱਕ ਰਿਹਾਈ ਨਾ ਹੋਣ \'ਤੇ ਚਿਦੰਬਰਮ ਨੇ ਕੀ ਕਿਹਾ','published': '2021-02-06T15:55:36Z','updated': '2021-02-06T15:55:36Z'});s_bbcws('track','pageView');

ਮਿਆਂਮਾਰ ਤਖ਼ਤਾਪਲਟ: ਲੋਕਾਂ ਦਾ ਪ੍ਰਦਰਸ਼ਨ, ਸਰਕਾਰ ਨੇ ਬੰਦ ਕੀਤਾ ਇੰਟਰਨੈੱਟ
NEXT STORY