ਕਿਸਾਨਾਂ ਦੇ ਅੰਦੋਲਨ ਨਾਲ ਕਥਿਤ ਤੌਰ 'ਤੇ ਜੁੜੀ ਇੱਕ ਟੂਲਕਿੱਟ ਦੀ ਦਿੱਲੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਸੇ ਅੰਦੋਲਨ ਨਾਲ ਜੁੜੀ ਕੋਈ ਟੂਲਕਿੱਟ ਉਹ ਦਸਤਾਵੇਜ਼ ਹੁੰਦੀ ਹੈ ਜਿਸ ਵਿੱਚ ਅੰਦੋਲਨ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਐਕਸ਼ਨ ਪੁਆਇੰਟ ਦਰਜ ਕੀਤਾ ਜਾਂਦੇ ਹਨ।
ਗਰੇਟਾ ਵੱਲੋਂ ਸ਼ੇਅਰ ਕੀਤੀ ਗਈ ਟੂਲਕਿੱਟ ਵਿੱਚ ਕਿਤੇ ਵੀ ਲਾਲ ਕਿਲੇ ਦਾ ਜ਼ਿਕਰ ਨਹੀਂ ਹੈ ਹਾਲਾਂਕਿ ਪੁਲਿਸ ਦਾ ਦਾਅਵਾ ਸੀ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਾਰਾ ਘਟਨਾਕ੍ਰਮ ਇਸੇ ਯੋਜਨਾ ਮੁਤਾਬਕ ਹੋਇਆ।
ਟੂਲਕਿਟ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਚੱਕਾ ਜਾਮ: 'ਪੱਗੜੀ ਸੰਭਾਲ ਜੱਟਾਂ ਸੰਘਰਸ਼ ਵਾਂਗ ਅਸੀਂ ਵੀ ਲੜਾਂਗੇ'
ਅਜੀਜ਼ਪੁਰ ਟੋਲ ਪਲਾਜ਼ੇ ਉੱਪਰ ਮੌਜੂਦ ਪ੍ਰਦਰਸ਼ਨਕਾਰੀ
ਸ਼ਨਿੱਚਰਵਾਰ ਨੂੰ ਕਿਸਾਨਾਂ ਵਲੋਂ ਦੇਸ ਭਰ 'ਚ ਦੁਪਹਿਰ ਬਾਰਾਂ ਵਜੇ ਤੋਂ ਤਿੰਨ ਘੰਟੇ ਲਈ ਚੱਕਾ ਜਾਮ ਕੀਤਾ ਗਿਆ।
ਇਸ ਦੌਰਾਨ ਲੁਧਿਆਣਾ ਵਿੱਚ ਕਿਰਤੀ ਕਿਸਾਨ ਯੂਨੀਅਨ ਵਲੋਂ ਬੀਬੀਆਂ ਦਾ ਜਥਾ ਨਾਅਰੇ ਲਾਉਂਦਾ ਚੱਕਾ ਜਾਮ 'ਚ ਸ਼ਾਮਲ ਹੋਇਆ।
ਇੱਥੇ ਪਹੁੰਚੀਆਂ ਬੀਬੀਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਵੀ ਨੌਂ ਮਹੀਨੇ ਸੰਘਰਸ਼ ਕੀਤਾ ਸੀ ਅਤੇ ਅਸੀਂ ਵੀ ਜਿੰਨੀਂ ਦੇਰ ਕਾਨੂੰਨ ਵਾਪਸ ਨਹੀਂ ਹੁੰਦੇ ਸੰਘਰਸ਼ ਕਰਾਂਗੇ।
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨਵੇਂ ਪ੍ਰਸਤਾਵ ਨਾਲ ਆਏ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਲੜਾਈ ਲੰਬੀ ਚੱਲੇਗੀ। ਕਿਸਾਨ ਅੰਦੋਲਨ ਅਤੇ ਚੱਕਾ ਜਾਮ ਬਾਰੇ ਹੋਰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਰਾਕੇਸ਼ ਟਿਕੈਤ ਤੇ ਪਿਤਾ ਮਹੇਂਦਰ ਸਿੰਘ ਟਿਕੈਤ ਬਾਰੇ ਜਾਣੋ
ਛੇ ਫੁੱਟ ਤੋਂ ਵੀ ਜ਼ਿਆਦਾ ਲੰਬੇ, ਹਮੇਸ਼ਾ ਕੁੜਤਾ ਅਤੇ ਗਾਂਧੀ ਟੋਪੀ ਪਹਿਨਣ ਵਾਲੇ ਅਤੇ ਕਮਰ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇੱਕ ਪੱਟੀ ਬੰਨ੍ਹਣ ਵਾਲੇ ਮਹੇਂਦਰ ਸਿੰਘ ਟਿਕੈਤ ਦਾ ਜਨਮ 6 ਅਕਤੂਬਰ 1935 ਵਿੱਚ ਸ਼ਾਮਲੀ ਤੋਂ 17 ਕਿਲੋਮੀਟਰ ਦੂਰ ਸਿਸੌਲੀ ਪਿੰਡ ਵਿੱਚ ਹੋਇਆ ਸੀ।
ਅੱਠ ਸਾਲ ਦੀ ਉਮਰ ਵਿੱਚ ਉਹ ਪਿੰਡ ਦੇ ਚੌਧਰੀ ਬਣਾ ਦਿੱਤੇ ਗਏ ਸਨ।ਜਦੋਂ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਬਣਾਈ ਤਾਂ ਵੱਡੇ ਮੋਟੇ ਅੱਖਰਾਂ ਵਿੱਚ ਉਨ੍ਹਾਂ ਨੇ ਉਸ ਦੇ ਪਹਿਲਾਂ ਲਿਖਿਆ, 'ਅਰਾਜਨੀਤਕ'।
ਮਹਿੰਦਰ ਸਿੰਘ ਤੋਂ ਵੱਡੇ ਵੱਡੇ ਆਗੂ ਵੀ ਭੈਅ ਖਾਂਦੇ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਸਿਆਸੀ ਆਗੂਆਂ ਨੂੰ ਮੰਚ ਤੋਂ ਦੂਰ ਰੱਖਿਆ।
ਬੀਬੀਸੀ ਪੱਤਰਕਾਰ ਰਿਹਾਨ ਫ਼ਜ਼ਲ ਦੀ ਇਸ ਵਿਵੇਚਨਾ ਵਿੱਚ ਰਾਕੇਸ਼ ਟਿਕੈਤ ਬਾਰੇ ਹੋਰ ਵੀ ਦਿਲਚਸਪ ਕਿੱਸੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਾਮੇਡੀਅਨ ਫਾਰੂਕੀ ਜੇਲ੍ਹ ਵਿੱਚੋਂ ਰਿਹਾਅ ਹੋਏ
ਕਮੇਡੀਅਨ ਮੁਨੱਵਰ ਫਾਰੂਕੀ ਨੂੰ ਦੇਰ ਰਾਤ ਇੰਦੌਰ ਦੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਦਿੱਲੀ ਵਿੱਚ ਮੁਨੱਵਰ ਫਾਰੂਕੀ ਦੀ ਲੀਗਲ ਟੀਮ ਨੇ ਜੁੜੇ ਦੇ ਵਕੀਲ ਕੇਸ਼ਵਮ ਚੌਧਰੀ ਨੇ ਬੀਬੀਸੀ ਕੋਲ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਫਾਰੂਕੀ ਦੀ ਰਿਹਾਈ ਹੋਈ ਹੈ।
ਫਾਰੂਕੀ ਨੂੰ ਹਾਲਾਂਕਿ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਸੀ ਪਰ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ ਗਿਆ ਸੀ। ਸ਼ਨੀਵਾਰ ਦੇਰ ਸ਼ਾਮ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਟਵੀਟ ਕਰਕੇ ਪੁੱਛਿਆ ਸੀ ਕਿ ਫਾਰੂਕੀ ਨੂੰ ਹੁਣ ਤੱਕ ਰਿਹਾਅ ਕਿਉਂ ਨਹੀਂ ਕੀਤਾ ਗਿਆ ਹੈ?
ਪੂਰੀ ਖ਼ਬਰ ਪੜ੍ਹਨ ਲ਼ਈ ਇੱਥੇ ਕਲਿੱਕ ਕਰੋ।
ਮਿਆਂਮਾਰ: ਲੋਕਾਂ ਦਾ ਪ੍ਰਦਰਸ਼ਨ, ਇੰਟਰਨੈਟ ਬੰਦ
ਮਿਆਂਮਾਰ 'ਚ ਫੌਜ ਦੇ ਤਖ਼ਤਾਪਲਟ ਤੋਂ ਬਾਅਦ ਹਜ਼ਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਸੇ ਵਿਚਾਲੇ ਸੈਨਿਕ ਸ਼ਾਸਕਾਂ ਨੇ ਦੇਸ਼ ਦਾ ਇੰਟਰਨੈੱਟ ਬੰਦ ਕਰ ਦਿੱਤਾ ਹੈ।
ਇੰਟਰਨੈੱਟ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਨੈੱਟਬਾਲ ਇੰਟਰਨੈੱਟ ਓਬਜ਼ਰਵੈਟਰੀ ਮੁਤਾਬਕ, ਦੇਸ਼ 'ਚ ਪੂਰੀ ਤਰ੍ਹਾਂ ਇੰਟਰਨੈੱਟ ਲੌਕਡਾਊਨ ਲਾਗੂ ਹੈ ਅਤੇ ਸਿਰਫ਼ 16 ਫੀਸਦ ਲੋਕ ਹੀ ਕਨੈਕਟ ਕਰਨ ਵਿੱਚ ਸਮਰਥ ਹਨ।
ਬੀਬੀਸੀ ਦੀ ਬਰਮੀਜ਼ ਸੇਵਾ ਨੇ ਵੀ ਇੰਟਰਨੈੱਟ ਕੱਟੇ ਜਾਣ ਦੀ ਪੁਸ਼ਟੀ ਕੀਤੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=Nnz6KNBzhyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd1a45481-e976-44b2-88e3-b5deefc885d6','assetType': 'STY','pageCounter': 'punjabi.india.story.55968087.page','title': 'ਗਰੇਟਾ ਵੱਲੋਂ ਸ਼ੇਅਰ ਕੀਤੀ ਟੂਲਕਿੱਟ ਵਿੱਚ ਕੀ ਹੈ ਤੇ ਕੀ ਹਨ ਪੁਲਿਸ ਦੇ ਇਤਰਾਜ਼ -5 ਅਹਿਮ ਖ਼ਬਰਾਂ','published': '2021-02-07T02:40:59Z','updated': '2021-02-07T02:40:59Z'});s_bbcws('track','pageView');

ਕਿਸਾਨ ਅੰਦੋਲਨ ’ਤੇ ਬੋਲਣ ਬਾਰੇ ਸਚਿਨ ਨੂੰ ਪਵਾਰ ਨੇ ਇਹ ਨਸੀਹਤ ਦਿੱਤੀ
NEXT STORY