ਇਸ ਪੇਜ ਰਾਹੀਂ ਤੁਸੀਂ ਕਿਸਾਨ ਅੰਦੋਲਨ ਨਾਲ ਜੁੜੀ ਹਰ ਅਹਿਮ ਅਪਡੇਟ ਨਾਲ ਜਾਣੂ ਹੋ ਸਕਦੇ ਹੋ।
ਸਚਿਨ ਨੂੰ ਪਵਾਰ ਦੀ ਨਸੀਹਤ
ਐੱਨਸੀਪੀ ਨੇਤਾ ਸ਼ਰਦ ਪਵਾਰ ਨੇ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਨਸੀਹਤ ਦਿੱਤੀ ਹੈ ਕਿ ਉਹ ਕਿਸੇ ਦੂਜੇ ਖੇਤਰ ਦੇ ਬਾਰੇ ਵਿੱਚ ਬੋਲਣ ਵੇਲੇ ਸਾਵਧਾਨੀ ਰੱਖਣ।
ਹਾਲ ਹੀ ਵਿੱਚ ਜਦੋਂ ਰਿਹਾਨਾ ਤੇ ਗਰੇਟਾ ਥਨਬਰਗ ਵਰਗੀਆਂ ਕੌਮਾਂਤਰੀ ਹਸਤੀਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਟਵੀਟ ਕੀਤੀ ਸੀ ਤਾਂ ਕੁਝ ਭਾਰਤੀ ਹਸਤੀਆਂ ਵਾਂਗ ਸਚਿਨ ਤੇਂਦੁਲਕਰ ਨੇ ਵੀ ਇਸ ਬਾਰੇ ਪ੍ਰਤੀਕਿਰਿਆ ਦਿੱਤੀ ਸੀ।
ਉਨ੍ਹਾਂ ਕਿਹਾ ਸੀ, "ਭਾਰਤ ਦੀ ਸੰਪ੍ਰਭੂਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਜੋ ਵੀ ਹੋ ਰਿਹਾ ਹੈ ਬਾਹਰੀ ਤਾਕਤਾਂ ਉਸ ਦਾ ਦਰਸ਼ਕ ਹੋ ਸਕਦੀਆਂ ਪਰ ਪ੍ਰਤੀਭਾਗੀ ਨਹੀਂ।"
ਇਹ ਵੀ ਪੜ੍ਹੋ:
"ਭਾਰਤੀ ਲੋਕ ਭਾਰਤ ਨੂੰ ਜਾਣਦੇ ਹਨ ਅਤੇ ਫੈਸਲਾ ਉਨ੍ਹਾਂ ਨੇ ਹੀ ਲੈਣਾ ਹੈ। ਆਓ ਇੱਕ ਰਾਸ਼ਟਰ ਵਜੋਂ ਇੱਕਜੁਟ ਰਹੀਏ।"
ਖ਼ਬਰ ਏਜੰਸੀ ਏਐੱਨਆਈ ਅਨੁਸਾਰ ਸ਼ਰਦ ਪਵਾਰ ਨੇ ਕਿਹਾ, "ਭਾਰਤੀ ਹਸਤੀਆਂ ਨੇ ਕਿਸਾਨ ਅੰਦੋਲਨ ਬਾਰੇ ਜੋ ਸਟੈਂਡ ਲਿਆ ਹੈ ਉਸ 'ਤੇ ਕਈ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਚਿਨ ਨੂੰ ਮੇਰੀ ਸਲਾਹ ਹੈ ਕਿ ਉਹ ਆਪਣੇ ਖੇਤਰ ਤੋਂ ਬਾਹਰ ਦੇ ਮੁੱਦਿਆਂ ਬਾਰੇ ਬੋਲਣ ਵੇਲੇ ਸਾਵਧਾਨੀ ਰੱਖਣ।"
ਪਵਾਰ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਤੇ ਨਿਤਿਨ ਗਡਕਰੀ ਵਰਗੇ ਸੀਨੀਅਰ ਆਗੂ ਅੱਗੇ ਆ ਕੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
‘ਯੂਪੀ-ਉੱਤਰਾਖੰਡ ’ਚ ਚੱਕਾ ਜਾਮ ਨਾ ਕਰਨਾ ਜਲਦਬਾਜ਼ੀ ਦਾ ਫ਼ੈਸਲਾ’
ਸੀਨੀਅਰ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਚੱਕਾ ਜਾਮ ਨਾ ਕਰਨ ਦਾ ਫੈਸਲਾ ਜਲਦਬਾਜ਼ੀ ਵਿੱਚ ਲਿਆ ਸੀ।
ਉੁਨ੍ਹਾਂ ਕਿਹਾ ਕਿ ਬੇਹਤਰ ਹੁੰਦਾ ਜੇ ਉਹ ਇਸ ਯੋਜਨਾ ਦੇ ਬਾਰੇ ਸੰਯੁਕਤ ਮੋਰਚਾ ਨਾਲ ਚਰਚਾ ਕਰਦੇ।
ਉਨ੍ਹਾਂ ਕਿਹਾ, "ਟਿਕੈਤ ਜੀ ਨੂੰ ਲਗਿਆ ਕਿ ਉੱਤਰਾਖੰਡ ਤੇ ਯੂਪੀ ਵਿੱਚ ਦੰਗੇ ਹੋ ਸਕਦੇ ਹਨ। ਇਸ ਤੋਂ ਬਾਅਦ ਫੌਰਨ ਉਨ੍ਹਾਂ ਨੇ ਪ੍ਰੈੱਸ ਵਿੱਚ ਬਿਆਨ ਦਿੱਤਾ। ਜੇ ਹੋਰ ਲੋਕਾਂ ਨਾਲ ਗੱਲਬਾਤ ਕਰਕੇ ਕੋਈ ਬਿਆਨ ਦਿੰਦੇ ਤਾਂ ਚੰਗਾ ਹੁੰਦਾ।"
"ਉਨ੍ਹਾਂ ਨੇ ਬਾਅਦ ਵਿੱਚ ਸਾਡੇ ਨਾਲ ਗੱਲਬਾਤ ਕੀਤੀ। ਮੈਂ ਮੰਨਦਾ ਹਾਂ ਕਿ ਜਲਦਬਾਜ਼ੀ ਵਿੱਚ ਅਜਿਹਾ ਨਹੀਂ ਕਰਨਾ ਚਾਹੀਦਾ ਸੀ।"
ਟੂਲਕਿਟ ਦੀ ਜਾਂਚ ’ਚ ਕਾਫੀ ਕੁਝ ਪਤਾ ਲਗਿਆ-ਜੈਸ਼ੰਕਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ 'ਤੇ ਵਿਦੇਸ਼ੀ ਹਸਤੀਆਂ ਦੇ ਟਵੀਟ 'ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਉਹ ਲੋਕ ਇਸ ਵਿਸ਼ੇ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ।
ਐੱਸ ਜੈਸ਼ੰਕਰ ਨੇ ਕਿਹਾ, "ਕੁਝ ਹਸਤੀਆਂ ਨੇ ਕੁਝ ਕਾਰਨਾਂ ਕਰਕੇ ਅਜਿਹੇ ਮੁੱਦਿਆਂ ਬਾਰੇ ਰਾਇ ਜ਼ਾਹਿਰ ਕੀਤੀ ਹੈ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਬਹੁਤ ਜਾਣਕਾਰੀ ਨਹੀਂ ਸੀ ਅਤੇ ਇਸੇ ਕਾਰਨ ਵਿਦੇਸ਼ ਮੰਤਰਾਲੇ ਨੂੰ ਪ੍ਰਤੀਕਿਰਿਆ ਦੇਣੀ ਪਈ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਟੂਲਕਿਟ ਦੀ ਜਾਂਚ ਵਿੱਚ ਬਹੁਤ ਕੁਝ ਪਤਾ ਲਗਿਆ ਹੈ ਤੇ ਵੱਧ ਜਾਣਕਾਰੀਆਂ ਮਿਲਣ ਦਾ ਇੰਤਜ਼ਾਰ ਹੈ।
ਦਿੱਲੀ ਪੁਲਿਸ ਨੇ ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਵੱਲੋਂ ਟਵੀਟ ਕੀਤੀ ਗਈ ਇੱਕ ਪ੍ਰੋਟੈਸਟ ਟੂਲਕਿਲ ਨੂੰ ਲੈ ਕੇ ਐੱਫਆਈਆਰ ਦਰਜ ਕੀਤੀ ਹੈ।
ਦਿੱਲੀ ਪੁਲਿਸ ਨੇ ਇਹ ਐੱਫਆਈਆਰ ਟੂਲਕਿਟ ਬਣਾਉਣ ਵਾਲਿਆਂ ਖਿਲਾਫ ਦਰਜ ਕੀਤੀ ਹੈ।
ਇਸ ਦਸਤਾਵੇਜ਼ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਕਿਸਾਨ ਪ੍ਰਦਰਸ਼ਨਾਂ ਦਾ ਸੋਸ਼ਲ ਮੀਡੀਆ 'ਤੇ ਸਮਰਥਨ ਕਰਨ ਅਤੇ ਕਰਨ ਅਤੇ ਕੌਮਾਂਤਰੀ ਪੱਧਰ 'ਤੇ ਕਿਵੇਂ ਮੁੱਦੇ ਨੂੰ ਚੁੱਕਣ।
ਦਿੱਲੀ ਪੁਲਿਸ ਨੇ ਗੂਗਲ ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਈਮੇਲ ਲਿਖ ਕੇ ਇਸ ਦਸਤਾਵੇਜ਼ ਨੂੰ ਤਿਆਰ ਕਰਨ ਵਾਲਿਆਂ ਬਾਰੇ ਜਾਣਕਾਰੀ ਮੰਗੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=Nnz6KNBzhyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '1151b31e-0f74-40e9-ab68-d2a98e97f05e','assetType': 'STY','pageCounter': 'punjabi.india.story.55968078.page','title': 'ਕਿਸਾਨ ਅੰਦੋਲਨ ’ਤੇ ਬੋਲਣ ਬਾਰੇ ਸਚਿਨ ਨੂੰ ਪਵਾਰ ਨੇ ਇਹ ਨਸੀਹਤ ਦਿੱਤੀ','published': '2021-02-07T01:57:14Z','updated': '2021-02-07T01:57:14Z'});s_bbcws('track','pageView');

ਕਾਮੇਡੀਅਨ ਫਾਰੂਕੀ ਦੀ ਹੋਣ ਤੱਕ ਰਿਹਾਈ ਨਾ ਹੋਣ ''ਤੇ ਚਿਦੰਬਰਮ ਨੇ ਕੀ ਕਿਹਾ
NEXT STORY