ਊਵੈਸ ਅਤੇ ਉਨ੍ਹਾਂ ਦੇ ਪਿਤਾ ਮੁੰਹਮਦ
ਸ਼ਾਮ ਦੇ ਸਮੇਂ ਉਸ ਔਰਤ ਨੇ ਜਦੋਂ ਚਾਹ ਬਣਾਉਣ ਲਈ ਅੱਗ ਬਾਲੀ ਸੀ, ਉਸ ਸਮੇਂ ਊਵੈਸ ਅਹਿਮਦ ਘਰ 'ਚ ਨਹੀਂ ਸੀ।
ਉਸ ਦੇ ਬਜ਼ੁਰਗ ਪਿਤਾ ਜੀ ਘਰ ਦੇ ਪਿਛਲੇ ਵਿਹੜੇ 'ਚ ਮੰਜੇ 'ਤੇ ਬੈਠੇ ਹੋਏ ਸਨ।
Click here to see the BBC interactive
ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਲਈ ਕੋਈ ਵੀ ਆਵਾਜ਼ ਨਹੀਂ ਉਠਾਉਂਦਾ ਤਾਂ ਇਸ ਨਾਲ ਕੀ ਫ਼ਰਕ ਪੈਂਦਾ ਹੈ। ਸੱਚਾਈ ਤਾਂ ਇਹ ਹੈ ਕਿ ਉਨ੍ਹਾਂ ਦੇ ਪੁੱਤਰ ਨਾਲ ਧੱਕੇਸ਼ਾਹੀ ਹੋਈ ਹੈ।
ਅਜੇ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਬਚ ਜਾਵੇਗਾ ਪਰ ਫਿਰ ਵੀ ਉਹ ਬਹੁਤ ਸੰਕੋਚ ਨਾਲ ਗੱਲ ਕਰਦੇ ਹਨ।
ਊਵੈਸ ਦੇ ਪਿਤਾ ਨੇ ਕਿਹਾ, "ਅਸੀਂ ਤਾਂ ਮੁਸਲਮਾਨ ਹਾਂ ਅਤੇ ਇਹ ਇੱਕ ਹਕੀਕਤ ਹੈ। ਇਸ ਲਈ ਅਸੀਂ ਕੋਈ ਵਧੇਰੇ ਆਸ ਨਹੀਂ ਰੱਖਦੇ ਹਾਂ।"
ਉਨ੍ਹਾਂ ਦੀ ਨੂੰਹ ਨੇ ਕਿਹਾ ਕਿ ਕਈ ਦਿਨਾਂ ਤੱਕ ਅੱਬਾ ਨੂੰ ਥਾਣੇ 'ਚ ਬਿਠਾ ਕੇ ਰੱਖਿਆ ਗਿਆ, ਤਾਂ ਜੋ ਊਵੈਸ ਨੂੰ ਡਰਾ-ਧਮਕਾ ਕੇ ਆਤਮ ਸਮਰਪਣ ਲਈ ਮਜ਼ਬੂਰ ਕੀਤਾ ਜਾ ਸਕੇ। ਫਿਰ ਆਖ਼ਰਕਾਰ ਪੁਲਿਸ ਆਈ ਅਤੇ ਉਸ ਨੂੰ ਜ਼ਬਰਦਸਤੀ ਲੈ ਗਈ।
ਇਹ ਵੀ ਪੜ੍ਹੋ:-
ਮਹਿਲਾ ਨੇ ਕਿਹਾ , "ਊਵੈਸ ਉਸ ਸਮੇਂ ਰੋਟੀ ਖਾ ਰਿਹਾ ਸੀ ਅਤੇ ਪੁਲਿਸ ਵਾਲੇ ਉਸ ਨੂੰ ਖਾਣਾ ਖ਼ਤਮ ਕੀਤੇ ਬਿਨ੍ਹਾਂ ਹੀ ਚੁੱਕ ਕੇ ਲੈ ਗਏ।"
ਊਵੈਸ ਦੇ ਅੱਬਾ ਮੁਹੰਮਦ ਰਫ਼ੀਕ, ਉੱਤਰ ਪ੍ਰਦੇਸ਼ ਦੇ ਸ਼ਰੀਫ ਨਗਰ 'ਚ ਦਿਹਾੜੀ ਮਜ਼ਦੂਰੀ ਕਰਦੇ ਹਨ। ਉਨ੍ਹਾਂ ਕੋਲ ਪਿੰਡ 'ਚ ਥੋੜ੍ਹੀ ਬਹੁਤੀ ਜ਼ਮੀਨ ਵੀ ਹੈ।
ਗ੍ਰਿਫ਼ਤਾਰੀ ਤੋਂ ਪਹਿਲਾਂ ਊਵੈਸ ਕੁਝ ਛੋਟਾ-ਮੋਟਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਰਿਹਾ ਸੀ।
ਹੁਣ ਉਸ ਨੂੰ ਇੰਤਜ਼ਾਰ ਹੈ ਕਿ ਪੁਲਿਸ ਅਤੇ ਅਦਾਲਤ ਜਲਦੀ ਤੋਂ ਜਲਦੀ ਉਸ ਦੀ ਬੇਗੁਨਾਹੀ ਦਾ ਐਲਾਨ ਕਰਨ। ਅਜੇ ਤਾਂ ਊਵੈਸ ਜ਼ਮਾਨਤ 'ਤੇ ਬਾਹਰ ਹੈ।
ਧਰਮ ਤਬਦੀਲੀ ਵਿਰੋਧੀ ਕਾਨੂੰਨ ਤਹਿਤ ਹਿਰਾਸਤ
ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ 'ਚ ਲੱਗੇ ਹੋਏ ਹਨ।
ਊਵੈਸ ਅਜਿਹਾ ਪਹਿਲਾ ਵਿਅਕਤੀ ਹੈ ਜਿਸ ਨੂੰ ਉੱਤਰ ਪ੍ਰਦੇਸ਼ ਦੇ ਨਵੇਂ ਜ਼ਬਰਦਸਤੀ ਧਰਮ ਤਬਦੀਲੀ ਵਿਰੋਧੀ ਕਾਨੂੰਨ ਤਹਿਤ ਹਿਰਾਸਤ 'ਚ ਲਿਆ ਗਿਆ ਹੈ।
ਊਵੈਸ ਨੂੰ ਦੇਵਰਨੀਆ ਪੁਲਿਸ ਥਾਣੇ, ਬਰੇਲੀ ਦੇ ਸ਼ਰੀਫ ਨਗਰ ਪਿੰਡ ਦੇ ਟੀਕਾਰਾਮ ਦੀ ਸ਼ਿਕਾਇਤ 'ਤੇ 28 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਊਵੈਸ ਦੇ ਪਿਤਾ ਮੁੰਹਮਦ ਰਫੀਕ ਦੇ ਪਿਤਾ ਨੇ ਕਿਹਾ, "ਅਸੀਂ ਤਾਂ ਮੁਸਲਮਾਨ ਹਾਂ ਅਤੇ ਇਹ ਇੱਕ ਹਕੀਕਤ ਹੈ"
ਇਸ ਤੋਂ ਕੁਝ ਘੰਟੇ ਪਹਿਲਾਂ ਹੀ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਯੂਪੀ ਦੇ ਗ਼ੈਰ-ਕਾਨੂੰਨੀ ਧਰਮ ਤਬਦੀਲੀ ਰੋਕਥਾਮ ਆਰਡੀਨੈਂਸ 2020 ਨੂੰ ਆਪਣੀ ਮਨਜ਼ੂਰੀ ਦਿੱਤੀ ਸੀ।
ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਸੂਬੇ 'ਚ ਧਰਮ ਤਬਦੀਲੀ ਗ਼ੈਰ-ਜ਼ਮਾਨਤੀ ਜ਼ੁਰਮ ਹੋ ਗਿਆ ਹੈ ਅਤੇ ਇਸ ਦੇ ਦੋਸ਼ੀ ਸਾਬਤ ਹੋਣ 'ਤੇ 10 ਸਾਲ ਦੀ ਕੈਦ ਦੀ ਸਜ਼ਾ ਤੱਕ ਹੋ ਸਕਦੀ ਹੈ।
ਊਵੈਸ 'ਤੇ ਇਲਜ਼ਾਮ
ਊਵੈਸ ਖਿਲਾਫ ਦਰਜ ਐਫਆਈਆਰ ਮੁਤਾਬਕ ਟੀਕਾਰਾਮ ਨੇ ਊਵੈਸ 'ਤੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਉਸ ਦੀ ਧੀ ਨੂੰ 'ਬਹਿਲਾ ਫੁਸਲਾ' ਅਤੇ ਦਬਾਅ ਪਾ ਕੇ ਧਰਮ ਤਬਦੀਲ ਕਰਵਾਉਣ ਦਾ ਯਤਨ ਕੀਤਾ ਹੈ।
ਊਵੈਸ 'ਤੇ ਇਹ ਵੀ ਇਲਜ਼ਾਮ ਆਇਦ ਕੀਤਾ ਗਿਆ ਹੈ ਕਿ ਉਸ ਨੇ ਆਸ਼ਾ ਦੇ ਪਰਿਵਾਰ 'ਤੇ ਇਸ ਗੱਲ ਦਾ ਦਬਾਅ ਬਣਾਇਆ ਸੀ ਕਿ ਉਹ ਆਪਣੀ ਧੀ ਨੂੰ ਇਸਲਾਮ ਕਬੂਲ ਕਰਵਾਉਣ ਅਤੇ ਉਸ ਨਾਲ ਵਿਆਹ ਕਰਨ ਦੀ ਮਨਜ਼ੂਰੀ ਦੇ ਦੇਣ। ਊਵੈਸ 'ਤੇ ਆਸ਼ਾ ਦੇ ਪਰਿਵਾਰ ਨੂੰ ਧਮਕਾਉਣ ਦਾ ਵੀ ਦੋਸ਼ ਹੈ।
ਇਹ ਮਾਮਲਾ ਬਰੇਲੀ ਦੇ ਦੇਵਰਨੀਆ ਪੁਲਿਸ ਥਾਣੇ 'ਚ ਦਰਜ ਕੀਤਾ ਗਿਆ ਸੀ।
ਊਵੈਸ ਅਤੇ ਆਸ਼ਾ ਦੋਵੇਂ ਹੀ ਇੱਕ ਨੇੜਲੇ ਸਕੂਲ 'ਚ ਇੱਕਠੇ ਪੜ੍ਹਦੇ ਸਨ ਅਤੇ ਇੱਕ ਦੂਜੇ ਨੂੰ ਜਾਣਦੇ ਵੀ ਸਨ।
ਪਿੰਡ 'ਚ ਲਗਭਗ 1200 ਮਕਾਨ ਹਨ ਅਤੇ ਤਕਰੀਬਨ ਪੰਜ ਹਜ਼ਾਰ ਲੋਕ ਉੱਥੇ ਰਹਿੰਦੇ ਹਨ। ਪਿੰਡ ਦੇ ਪ੍ਰਧਾਨ ਧਰੁਵ ਰਾਜ ਦੇ ਅਨੁਸਾਰ, ਪਿੰਡ 'ਚ 400 ਮੁਸਲਮਾਨ ਰਹਿੰਦੇ ਹਨ।
ਆਸ਼ਾ ਦਾ ਵਿਆਹ ਪਿਛਲੇ ਸਾਲ ਜੂਨ ਮਹੀਨੇ ਹੋ ਗਿਆ ਸੀ। ਪਰ ਆਸ਼ਾ ਦੇ ਪਿਤਾ ਦਾ ਕਹਿਣਾ ਹੈ ਕਿ ਊਵੈਸ ਉਨ੍ਹਾਂ ਨੂੰ ਅਜੇ ਵੀ ਤੰਗ- ਪਰੇਸ਼ਾਨ ਕਰ ਰਿਹਾ ਸੀ।
ਪੁਲਿਸ ਨੇ ਊਵੈਸ ਨੂੰ ਭਾਰਤੀ ਦੰਡ ਸੰਹਿਤਾ ਦੀ ਧਾਰਾ 504 (ਕਿਸੇ ਵਿਅਕਤੀ ਦਾ ਅਪਮਾਨ ਕਰਨਾ), 506 (ਡਰਾਉਣਾ-ਧਮਕਾਉਣਾ) ਅਤੇ ਨਵੇਂ ਜ਼ਬਰਦਸਤੀ ਧਰਮ ਤਬਦੀਲੀ ਵਿਰੋਧੀ ਕਾਨੂੰਨ ਦੀ ਧਾਰਾਵਾਂ 3 ਅਤੇ 5 ਦੇ ਤਹਿਤ ਗ੍ਰਿਫ਼ਤਾਰ ਕੀਤਾ ਸੀ।
ਉੱਤਰ ਪ੍ਰਦੇਸ਼ ਦੇ ਇਸ ਨਵੇਂ ਜ਼ਬਰਦਸਤੀ ਧਰਮ ਤਬਦੀਲੀ ਵਿਰੋਧੀ ਕਾਨੂੰਨ ਦੀ ਧਾਰਾ 12 ਦੇ ਮੁਤਾਬਕ, ਖੁਦ ਨੂੰ ਬੇਕਸੂਰ ਅਤੇ ਬੇਗੁਨਾਹ ਸਾਬਤ ਕਰਨ ਦੀ ਜ਼ਿੰਮੇਵਾਰੀ ਦੋਸ਼ੀ 'ਤੇ ਹੀ ਹੈ।
ਸਾਲ 2009 'ਚ ਜਦੋਂ ਆਸ਼ਾ ਊਵੈਸ ਨਾਲ ਘਰੋਂ ਭੱਜ ਗਈ ਸੀ ਤਾਂ ਉਸ ਦੇ ਪਿਤਾ ਨੇ ਊਵੈਸ ਖਿਲਾਫ ਆਪਣੀ ਧੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ।
ਪਿੰਡ ਦੇ ਪ੍ਰਧਾਨ ਧਰੁਵ ਨੇ ਚੋਣਾਂ ਕਰਕੇ ਮਸਲੇ ਵਿੱਚ ਬੋਲਣ ਤੋਂ ਮਨ੍ਹਾਂ ਕਰ ਦਿੱਤਾ
ਪਰ ਬਾਅਦ 'ਚ ਪੁਲਿਸ ਨੇ ਇਹ ਮਾਮਲਾ ਬੰਦ ਕਰ ਦਿੱਤਾ ਸੀ। ਪਰ ਹੁਣ ਜਦੋਂ ਪੁਲਿਸ ਨੇ ਊਵੇਸ ਨੂੰ ਨਵੇਂ ਆਰਡੀਨੈਂਸ ਤਹਿਤ ਹਿਰਾਸਤ 'ਚ ਲਿਆ ਹੈ ਤਾਂ ਨਵੀਂ ਐਫਆਈਆਰ 'ਚ ਪੁਰਾਣੇ ਮਾਮਲੇ ਨੂੰ ਵੀ ਜੋੜ ਦਿੱਤਾ ਗਿਆ ਹੈ।
ਊਵੈਸ ਦੇ ਚਾਰ ਵੱਡੇ ਭਰਾ ਹਨ। ਉਨ੍ਹਾਂ 'ਚੋਂ ਕੋਈ ਵੀ ਛੇਵੀਂ ਜਮਾਤ ਤੋਂ ਵੱਧ ਨਹੀਂ ਪੜ੍ਹਿਆ ਹੈ। ਸਰਕਾਰੀ ਸਕੂਲ ਹੋਣ ਅਤੇ ਮੁਫ਼ਤ ਸਿੱਖਿਆ ਦੀ ਸਹੂਲਤ ਦੇ ਬਾਵਜੂਦ ਉਨ੍ਹਾਂ ਲਈ ਆਪਣੀ ਪੜ੍ਹਾਈ ਜਾਰੀ ਰੱਖਣਾ ਬਹੁਤ ਹੀ ਮੁਸ਼ਕਲ ਸੀ।
ਫਿਰ ਉਨ੍ਹਾਂ ਨੇ ਘਰ ਚਲਾਉਣ ਲਈ ਕਬਾੜ ਦਾ ਕੰਮ ਸ਼ੁਰੂ ਕਰ ਦਿੱਤਾ। ਊਵੈਸ ਦੇ ਇੱਕ ਭਰਾ ਨੇ ਪਿਤਾ ਵਾਂਗ ਰਾਜ ਮਿਸਤਰੀ ਵੱਜੋਂ ਕੰਮ ਕਰਨਾ ਸ਼ੁਰੂ ਕੀਤਾ।
ਉਸ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਮਸਲਾ ਇਹ ਹੈ ਕਿ ਉਹ ਤੁਹਾਨੂੰ ਸੁਪਨੇ ਵੇਖਣਾ ਸਿਖਾ ਦਿੰਦੀ ਹੈ। ਪਰ ਉਹ ਤੁਹਾਨੂੰ ਇਹ ਨਹੀਂ ਦੱਸਦੀ ਕਿ ਰਸਤੇ 'ਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਕਿਵੇਂ ਨਜਿੱਠਿਆ ਜਾਵੇ।
ਆਸ਼ਾ ਅਕਤੂਬਰ 2019 'ਚ ਆਪਣਾ ਘਰ ਛੱਡ ਕੇ ਚਲੀ ਗਈ ਸੀ। ਪਰਿਵਾਰ ਨੇ ਊਵੈਸ ਵਿਰੁਧ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ।
ਪੁਲਿਸ ਨੇ ਪਹਿਲਾ ਕੇਸ ਬੰਦ ਕਰ ਦਿੱਤਾ ਸੀ
ਬਾਅਦ 'ਚ ਪੁਲਿਸ ਨੇ ਆਸ਼ਾ ਨੂੰ ਬਰੇਲੀ ਪੁਲਿਸ ਥਾਣੇ ਤੋਂ ਬਰਾਮਦ ਕੀਤਾ ਅਤੇ ਉਸ ਨੂੰ ਘਰ ਲੈ ਆਈ। ਉਸ ਨੇ ਮੈਜਿਸਟਰੇਟ ਸਾਹਮਣੇ ਗਵਾਹੀ ਦਿੱਤੀ ਅਤੇ ਕਿਹਾ ਕਿ ਲੜਾਈ ਦੇ ਚੱਲਦਿਆਂ ਉਸ ਨੇ ਆਪਣਾ ਘਰ ਛੱਡਿਆ ਸੀ। ਫਿਰ ਉਹ ਰੇਲਗੱਡੀ ਰਾਹੀਂ ਦਿੱਲੀ ਚਲੀ ਗਈ।
ਆਸ਼ਾ ਨੇ ਅੱਗੇ ਕਿਹਾ ਕਿ ਉਸ ਨੇ ਕਈ ਰਾਤਾਂ ਬਰੇਲੀ ਅਤੇ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਗੁਜ਼ਾਰੀਆਂ ਸਨ। ਉਸ ਨੇ ਇਹ ਵੀ ਸਪੱਸ਼ਟ ਕਿਹਾ ਸੀ ਕਿ ਉਸ ਦੇ ਘਰ ਛੱਡਣ ਪਿੱਛੇ ਊਵੈਸ ਦਾ ਕੋਈ ਹੱਥ ਨਹੀਂ ਸੀ। ਆਸ਼ਾ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਇਸ ਕੇਸ ਨੂੰ ਬੰਦ ਕਰ ਦਿੱਤਾ ਸੀ।
ਪਿੰਡ ਦੇ ਮੁਖੀਆ ਦਾ ਕਹਿਣਾ ਹੈ ਕਿ ਜੂਨ 2020 'ਚ ਆਸ਼ਾ ਦਾ ਵਿਆਹ ਆਪਣੇ ਹੀ ਭਾਈਚਾਰੇ ਦੇ ਇੱਕ ਮੁੰਡੇ ਨਾਲ ਕਰ ਦਿੱਤਾ ਗਿਆ ਸੀ।
ਜਦੋਂ ਮੈਂ ਟੀਕਾਰਾਮ ਦੇ ਘਰ ਦੇ ਬਾਹਰ ਉਸ ਦਾ ਨਾਂਅ ਲੈ ਕੇ ਆਵਾਜ਼ ਦਿੱਤੀ ਤਾਂ ਇੱਕ ਮਹਿਲਾ ਘਰ ਤੋਂ ਬਾਹਰ ਆਈ।
ਊਵੈਸ ਦਾ ਘਰ
ਉਸ ਨੇ ਕਿਹਾ ਕਿ ਟੀਕਾਰਾਮ ਘਰ 'ਚ ਨਹੀਂ ਹਨ। ਉਸ ਔਰਤ ਨੇ ਇਹ ਵੀ ਕਿਹਾ ਕਿ ਉਹ ਖੁਦ ਇਸ ਘਰ 'ਚ ਮਹਿਮਾਨ ਹੈ ਅਤੇ ਉਸ ਨੂੰ ਇਸ ਮਾਮਲੇ ਬਾਰੇ ਕੁਝ ਵੀ ਪਤਾ ਨਹੀਂ ਹੈ।
ਉਸ ਕੋਲ ਟੀਕਾਰਾਮ ਦਾ ਕੋਈ ਫੋਨ ਨੰਬਰ ਵੀ ਨਹੀਂ ਸੀ ਅਤੇ ਨਾ ਹੀ ਉਸ ਨੂੰ ਪਤਾ ਸੀ ਕਿ ਉਹ ਘਰ ਕਦੋਂ ਪਰਤੇਗਾ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।
ਮੈਨੂੰ ਪਹਿਲਾਂ ਹੀ ਕਿਸੇ ਨੇ ਦੱਸਿਆ ਸੀ ਕਿ ਟੀਕਾਰਾਮ ਦਾ ਪਰਿਵਾਰ ਮੀਡੀਆ ਨਾਲ ਗੱਲਬਾਤ ਨਹੀਂ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ 'ਤੇ ਚੁੱਪ ਧਾਰੀ ਹੋਈ ਹੈ।
ਊਵੈਸ ਦੇ ਪਿਤਾ ਟੀਕਾਰਾਮ ਨੂੰ ਦੋਸ਼ ਨਹੀਂ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਟੀਕਾਰਾਮ 'ਤੇ ਦਬਾਅ ਬਣਾਇਆ ਹੈ ਕਿ ਉਹ ਊਵੈਸ ਖਿਲਾਫ ਮਾਮਲਾ ਦਰਜ ਕਰਵਾਏ।
ਅਜਿਹਾ ਕਰਨਾ ਆਸਾਨ ਵੀ ਸੀ ਕਿਉਂਕਿ ਉਹ ਪਹਿਲਾਂ ਹੀ ਊਵੈਸ ਖਿਲਾਫ ਸ਼ਿਕਾਇਤ ਦਰਜ ਕਰਵਾ ਚੁੱਕੇ ਸਨ। ਇਹ ਗੱਲ ਵੱਖਰੀ ਸੀ ਕਿ ਉਸ ਸਮੇਂ ਪੁਲਿਸ ਨੇ ਉਸ ਮਾਮਲੇ ਦੀ ਜਾਂਚ ਬੰਦ ਕਰ ਦਿੱਤੀ ਸੀ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਊਵੇਸ ਖਿਲਾਫ ਜੋ ਰਿਪੋਰਟ ਤਿਆਰ ਕੀਤੀ ਹੈ ਉਸ 'ਚ ਆਸ਼ਾ ਦੇ ਬਿਆਨਾਂ ਦਾ ਜ਼ਿਕਰ ਵੀ ਨਹੀਂ ਹੈ।
ਟੀਕਾਰਾਮ ਦਾ ਕਹਿਣਾ ਹੈ ਕਿ ਊਵੈਸ ਅਤੇ ਆਸ਼ਾ ਨੇ 12ਵੀਂ ਤੱਕ ਇੱਕਠਿਆ ਪੜ੍ਹਾਈ ਕੀਤੀ ਸੀ। ਪਰ ਦੂਜੇ ਪਾਸੇ ਊਵੈਸ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ ਨੇ ਅੱਠਵੀਂ ਤੱਕ ਹੀ ਇੱਕਠਿਆਂ ਪੜ੍ਹਾਈ ਕੀਤੀ ਸੀ।
ਊਵੈਸ ਨੇ ਕਿਹਾ, "ਸ਼ਾਇਦ ਸਾਡੀ ਦੋਸਤੀ ਦੇ ਕਾਰਨ ਹੀ ਉਨ੍ਹਾਂ ਨੇ ਮੇਰੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ।"
ਹਾਲਾਂਕਿ ਊਵੈਸ ਅਜੇ ਵੀ ਹੈਰਾਨ ਸੀ ਕਿ ਆਸ਼ਾ ਦੇ ਪਰਿਵਾਰ ਵਾਲਿਆਂ ਨੇ ਉਸ 'ਤੇ ਅਗਵਾ ਕਰਨ ਦਾ ਮਾਮਲਾ ਦਰਜ ਕਿਉਂ ਕਰਵਾਇਆ ਸੀ। ਉਸ ਮਾਮਲੇ 'ਚ ਵੀ ਪੁਲਿਸ ਨੇ ਊਵੈਸ ਨੂੰ 4-5 ਦਿਨ ਥਾਣੇ 'ਚ ਹੀ ਰੱਖਿਆ ਸੀ।
ਊਵੇਸ ਨੇ ਕਿਹਾ, " ਮੈਂ ਬੇਕਸੂਰ ਹਾਂ।"
ਇਸ ਵਾਰ ਪੁਲਿਸ ਨੇ ਊਵੈਸ ਨੂੰ ਨਵੇਂ ਆਰਡੀਨੈਂਸ ਤਹਿਤ ਗ੍ਰਿਫਤਾਰ ਕੀਤਾ ਹੈ। ਪਰ ਊਵੇਸ ਨੂੰ ਇਸ ਦੀ ਬਿਲਕੁੱਲ ਵੀ ਭਨਕ ਨਹੀਂ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਉਸ ਦੇ ਵਕੀਲ ਮੁਹੰਮਦ ਆਰੀਫ਼ ਨੇ ਪੁਲਿਸ ਥਾਣੇ ਜਾ ਕੇ ਆਤਮ ਸਮਰਪਣ ਕਰਨ ਲਈ ਕਿਹਾ ਸੀ। ਉਸ ਤੋਂ ਬਾਅਦ 21 ਦਿਨਾਂ ਤੱਕ ਊਵੈਸ ਜੇਲ੍ਹ 'ਚ ਬੰਦ ਰਿਹਾ।
ਊਵੈਸ ਦਾ ਕਹਿਣਾ ਹੈ, "ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਮੇਰੇ 'ਤੇ ਇਹ ਮਾਮਲਾ ਕਿਉਂ ਪਾਇਆ ਹੈ। ਉਨ੍ਹਾਂ ਕੋਲ ਹੀ ਇਸ ਦਾ ਬਿਹਤਰ ਜਵਾਬ ਹੋਵੇਗਾ। ਪਰ ਮੈਨੂੰ ਪਤਾ ਹੈ ਕਿ ਮੈਂ ਕੁਝ ਵੀ ਗ਼ਲਤ ਨਹੀਂ ਕੀਤਾ ਹੈ। ਮੈਨੂੰ ਕਿਸੇ ਵੀ ਗੱਲ ਦਾ ਡਰ ਨਹੀਂ ਹੈ।"
ਓਵੈਸ ਨੇਬਹੇੜੀ 'ਚ ਵਿਗਿਆਨ ਦੀ ਪੜ੍ਹਾਈ ਲਈ ਕਾਲਜ 'ਚ ਦਾਖਲਾ ਲਿਆ ਸੀ। ਪਰ ਉਸ ਨੇ ਵਿਚਾਲੇ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਸੀ।
ਉਸਦੇ ਪਿਤਾ ਜੋ ਕਿ 70 ਸਾਲਾਂ ਦੇ ਹਨ, ਵਿਅੰਗ 'ਚ ਕਹਿੰਦੇ ਹਨ, "ਇਹ ਸਭ ਮੁਸਲਮਾਨਾਂ ਵਿਰੁਧ ਸਾਜਿਸ਼ ਹੈ। ਐਫਆਈਆਰ 'ਚ ਕੁੜੀ ਦਾ ਤਾਂ ਬਿਆਨ ਹੀ ਨਹੀਂ ਹੈ। ਕੀ ਉਸ ਨੂੰ ਬਿਆਨ ਦਰਜ ਕਰਵਾਉਣ ਲਈ ਪੇਸ਼ ਨਹੀਂ ਕੀਤਾ ਜਾ ਸਕਦਾ। ਉਹ ਲੋਕ ਤਾਂ ਪੂਰੀ ਤਰ੍ਹਾਂ ਨਾਲ ਖਾਮੋਸ਼ ਹੋ ਗਏ ਹਨ।
ਉਨ੍ਹਾਂ ਅੱਗੇ ਕਿਹਾ, “ਮੈਂ ਬੇਇਨਸਾਫੀ ਖਿਲਾਫ ਆਵਾਜ਼ ਬੁਲੰਦ ਕਰਨ ਤੋਂ ਨਹੀਂ ਡਰਦਾ ਹਾਂ।”
ਜਦੋਂ ਇਸ ਗੱਲ ਦੀ ਪਿੰਡ 'ਚ ਚਰਚਾ ਕੀਤੀ ਜਾਂਦੀ ਹੈ ਤਾਂ ਚਾਰੇ ਪਾਸੇ ਸੁੰਨ ਪਸਰ ਜਾਂਦੀ ਹੈ। ਕੋਈ ਵੀ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਹੈ।
'ਊਵੈਸ ਇੱਕ ਸਮਝਦਾਰ ਮੁੰਡਾ ਹੈ'
ਮੁਹੰਮਦ ਰਫ਼ੀਕ ਨੇ ਸਲਾਹ ਦਿੱਤੀ ਕਿ ਅਸੀਂ ਪਿੰਡ ਦੇ ਪ੍ਰਧਾਨ ਤੋਂ ਇਸ ਬਾਰੇ ਪੁੱਛੀਏ। ਪਰ ਪ੍ਰਧਾਨ ਧਰੁਵ ਰਾਜ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਕੋਈ ਵੀ ਗੱਲ ਨਹੀਂ ਕਰਨਗੇ, ਕਿਉਂਕਿ ਪੰਚਾਇਤ ਦੀਆਂ ਚੋਣਾਂ ਸਿਰ 'ਤੇ ਹਨ।
ਧਰੁਵ ਰਾਜ ਦਾ ਪਰਿਵਾਰ 1952 ਤੋਂ ਚੋਣ ਜਿੱਤਦਾ ਆ ਰਿਹਾ ਹੈ। ਉਹ ਸਿਰਫ 2015 'ਚ ਇੱਕ ਵਾਰ ਹੀ ਹਾਰੇ ਸਨ। ਧਰੁਵ ਰਾਜ ਦਾ ਕਹਿਣਾ ਹੈ ਕਿ ਉਹ ਭਾਜਪਾ ਨਾਲ ਸਬੰਧ ਰੱਖਦੇ ਹਨ।
ਦੇਵਰਾਨੀਆ ਪੁਲਿਸ ਥਾਣੇ ਇੰਸਪੈਕਟਰ ਆਰਕੇ ਸਿੰਘ
ਉਨ੍ਹਾਂ ਦਾ ਕਹਿਣਾ ਹੈ, "ਊਵੈਸ ਇੱਕ ਸਮਝਦਾਰ ਮੁੰਡਾ ਹੈ। ਹਰ ਕੋਈ ਇਸ ਤੋਂ ਜਾਣੂ ਹੈ ਕਿ ਅਸਲ ਹੋਇਆ ਕੀ ਹੈ। ਉਪਰੋਂ ਬਹੁਤ ਹੀ ਦਬਾਅ ਸੀ।"
ਪਿਛਲੇ ਕਈ ਦਹਾਕਿਆਂ ਦੌਰਾਨ ਸ਼ਰੀਫ ਨਗਰ 'ਚ ਦੋ ਧਰਮਾਂ ਦੇ ਲੋਕਾਂ ਵਿਚਾਲੇ ਇੱਕ ਹੀ ਵਿਆਹ ਹੋਇਆ ਸੀ।
ਜਦੋਂ ਇੱਕ ਹਿੰਦੂ ਮੁੰਡੇ ਨੇ ਇੱਕ ਮੁਸਲਿਮ ਕੁੜੀ ਨਾਲ ਵਿਆਹ ਕੀਤਾ ਸੀ। ਧਰੁਵ ਰਾਜ ਕਹਿੰਦੇ ਹਨ ਕਿ ਉਸ ਮੁਸਲਿਮ ਕੁੜੀ ਨੇ ਵਿਆਹ ਤੋਂ ਬਾਅਦ ਹਿੰਦੂ ਧਰਮ ਅਪਣਾ ਲਿਆ ਸੀ।
ਇਤਫਾਕਨ ਉਹ ਕੁੜੀ ਮੁਹੰਮਦ ਰਫ਼ੀਕ ਦੀ ਹੀ ਪੋਤੀ ਸੀ। ਰਫ਼ੀਕ ਦਾ ਕਹਿਣਾ ਹੈ ਕਿ ਇਹ ਕੋਈ ਤਿੰਨ-ਚਾਰ ਸਾਲ ਪਹਿਲਾਂ ਦੀ ਗੱਲ ਹੈ। ਪਹਿਲਾਂ ਤਾਂ ਇਸ ਵਿਆਹ ਦਾ ਵਿਰੋਧ ਹੋਇਆ ਸੀ ਪਰ ਹੁਣ ਦੋਵੇਂ ਹੀ ਸ਼ਾਦੀਸ਼ੁਦਾ ਹਨ।
ਦੇਵਰਾਨੀਆ ਪੁਲਿਸ ਥਾਣੇ 'ਚ ਪੁਲਿਸ ਮੁਲਾਜ਼ਮ ਧੁੱਪ 'ਚ ਬੈਠੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਪਹਿਲਾਂ ਹੀ ਦੂਜੇ ਜ਼ਿਲ੍ਹਿਆਂ 'ਚ ਤਬਾਦਲਾ ਕਰ ਦਿੱਤਾ ਗਿਆ ਸੀ।
ਬਾਕੀ ਦੇ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ ਉਹ ਰਾਜ ਦੇ ਨਵੇਂ ਕਾਨੂੰਨ ਬਾਰੇ ਗੱਲ ਕਰਨ ਲਈ ਸਹਿਮਤ ਹੋ ਗਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ 'ਚ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਵਿਆਹ ਦੇ ਰਾਹੀਂ ਧਰਮ ਤਬਦੀਲ ਕਰਵਾਇਆ ਜਾ ਰਿਹਾ ਹੈ।
ਪੁਲਿਸ ਇਸ ਨਵੇਂ ਕਾਨੂੰਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਸ਼ਿਕਾਇਤ 'ਤੇ ਅਗਵਾ ਦੇ ਮਾਮਲੇ ਦੀਆਂ ਧਾਰਨਾਵਾਂ ਤਹਿਤ ਮਾਮਲਾ ਦਰਜ ਕਰਦੀ ਸੀ।
ਪੁਲਿਸ ਥਾਣੇ ਦੇ ਇੰਚਾਰਜ ਆਰ ਕੇ ਸਿੰਘ ਨੇ ਕਿਹਾ ਕਿ ਪੁਲਿਸ ਦੀ ਭੂਮਿਕਾ ਤਾਂ ਸਬੂਤ ਇੱਕਠੇ ਕਰਨ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕਰਨ ਤੱਕ ਹੀ ਸੀਮਤ ਹੈ।
ਇਹ ਦੇਵਰਨੀਆ ਥਾਣਾ ਹੀ ਸੀ ਜਿੱਥੇ ਮੁਹੰਮਦ ਰਫ਼ੀਕ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ, ਤਾਂ ਜੋ ਊਵੈਸ 'ਤੇ ਦਬਾਅ ਬਣਾਇਆ ਜਾ ਸਕੇ ਅਤੇ ਉਹ ਪੁਲਿਸ ਅੱਗੇ ਆਤਮ ਸਮਰਪਣ ਕਰ ਦੇਵੇ।
ਬਾਅਦ 'ਚ ਊਵੇਸ ਨੇ ਬਹੇੜੀ ਥਾਣੇ 'ਚ ਆਤਮ ਸਮਰਪਣ ਕੀਤਾ। ਫਿਰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ। ਬਾਅਦ 'ਚ ਊਵੈਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਆਰ ਕੇ ਸਿੰਘ ਦਾ ਕਹਿਣਾ ਹੈ , "ਭਾਰਤੀ ਦੰਡ ਸੰਹਿਤਾ ਦੇ ਦਾਇਰੇ 'ਚ ਤਾਂ ਹਰ ਅਪਰਾਧ ਆਉਂਦਾ ਹੈ। ਇਸ ਨਵੇਂ ਆਦੇਸ਼ ਦੇ ਆਉਣ ਤੋਂ ਬਾਅਦ ਇਸ ਅਪਰਾਧ ਦੇ ਲਈ ਕੁਝ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਇਹ ਕਾਨੂੰਨ ਵਧੀਆ ਹੈ, ਕਿਉਂਕਿ ਇਸ ਨਾਲ ਪੁਲਿਸ ਦੇ ਕੰਮ ਦਾ ਬੋਝ ਘੱਟੇਗਾ।"
"ਹੁਣ ਜਦੋਂ ਵੀ ਧਰਮ ਤਬਦੀਲੀ ਦੇ ਮਾਮਲੇ ਸਾਹਮਣੇ ਆਉਣਗੇ ਤਾਂ ਪੁਲਿਸ ਇਸ ਨਵੇਂ ਕਾਨੂੰਨ ਦੀ ਵਰਤੋਂ ਕਰ ਮਾਮਲਾ ਦਰਜ ਕਰ ਸਕੇਗੀ। ਅਸੀਂ ਤਾਂ ਸਿਰਫ ਕਾਨੂੰਨੀ ਪ੍ਰਕ੍ਰਿਆ ਦੀ ਪਾਲਣਾ ਕਰਦੇ ਹਾਂ।"
ਉਨ੍ਹਾਂ ਅੱਗੇ ਕਿਹਾ ਕਿ ਬਜਰੰਗ ਦਲ ਜਾਂ ਅਜਿਹੇ ਕਿਸੇ ਹੋਰ ਸੱਜੇ ਪੱਖੀ ਸੰਗਠਨ ਤੋਂ ਇਸ ਸਬੰਧੀ ਜਾਣਕਾਰੀ ਨਹੀਂ ਮਿਲਦੀ ਹੈ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕੋਈ ਸ਼ਿਕਾਇਤ ਜਾਇਜ਼ ਹੈ ਤਾਂ ਉਹ ਲੋੜੀਂਦੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ।
ਆਰ ਕੇ ਸਿੰਘ ਨੇ ਕਿਹਾ ਕਿ ਪੁਲਿਸ 'ਤੇ ਤਾਂ ਹਰ ਗੱਲ ਦਾ ਇਲਜ਼ਾਮ ਲਗਾ ਦਿੱਤਾ ਜਾਂਦਾ ਹੈ। ਅਸੀਂ ਕੋਈ ਮੁਸਲਮਾਨਾਂ ਦੇ ਖਿਲਾਫ ਥੋੜੀ ਹਾਂ।
ਜਦੋਂ ਅਸੀਂ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਇਸ ਆਰਡੀਨੈਂਸ ਦੇ ਆਉਣ ਤੋਂ ਬਾਅਦ ਹੋਰ ਅਜਿਹੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋਈਆਂ ਹਨ ਤਾਂ ਐਸਐਸਆਈ ਨਿਰਮੋਧ ਨੇ ਕਿਹਾ ਕਿ ਆਈਪੀਸੀ ਦੀ ਧਾਰਾ 153 ਦੇ ਤਹਿਤ ਮਾਮਲਾ ਦਰਜ ਕਰਨ ਤੋਂ ਸਪੱਸ਼ਟ ਸੰਕੇਤ ਮਿਲ ਜਾਂਦਾ ਹੈ ਕਿ ਕੋਈ ਵੀ ਵਿਆਹ ਜਾਂ ਕਿਸੇ ਹੋਰ ਤਰੀਕੇ ਨਾਲ ਧਰਮ ਪਰਿਵਰਤਨ ਨਾ ਕੀਤਾ ਜਾਵੇ।
ਬਰੇਲੀ ਦਾ ਇਹ ਅਣਜਾਣ ਜਿਹਾ ਥਾਣਾ ਅਚਾਨਕ ਹੀ ਉੱਤਰ ਪ੍ਰਦੇਸ਼ ਦੇ ਨਕਸ਼ੇ 'ਤੇ ਮਹੱਤਵਪੂਰਨ ਜਾਪਣ ਲੱਗ ਪਿਆ ਹੈ, ਕਿਉਂਕਿ ਨਵੇਂ ਕਾਨੂੰਨ ਤਹਿਤ ਇਸ ਥਾਣੇ 'ਚ ਹੀ ਪਹਿਲੀ ਗ੍ਰਿਫ਼ਤਾਰੀ ਹੋਈ ਹੈ।
ਊਵੈਸ ਦੇ ਵਕੀਲ ਮੁਹੰਮਦ ਆਰੀਫ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਕੱਦਮਾ ਸ਼ੁਰੂ ਹੋਣ ਦਾ ਇੰਤਜ਼ਾਰ ਹੈ।
"ਜਦੋਂ ਆਸ਼ਾ ਨੇ ਸਾਲ 2019 'ਚ ਹੀ ਮੈਜਿਸਟਰੇਟ ਅੱਗੇ ਗਵਾਹੀ ਦਿੱਤੀ ਸੀ ਕਿ ਉਹ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਗਈ ਸੀ, ਉਸ ਸਮੇਂ ਉਸ ਦੀ ਉਮਰ 18 ਸਾਲ 6 ਮਹੀਨੇ ਦੀ ਸੀ।"
"ਜਿੱਥੋਂ ਤੱਕ ਕਾਨੂੰਨ ਦੀ ਗੱਲ ਹੈ ਤਾਂ ਉਸ ਸਮੇਂ ਵੀ ਆਸ਼ਾ ਕਾਨੂੰਨੀ ਤੌਰ 'ਤੇ ਬਾਲਗ ਸੀ। ਬਾਅਦ 'ਚ ਉਸ ਦੇ ਪਿਤਾ ਨੇ ਉਸ ਦਾ ਵਿਆਹ ਕਿਤੇ ਹੋਰ ਕਰ ਦਿੱਤਾ ਸੀ।"
ਪਰ ਹੁਣ 28 ਨਵੰਬਰ 2020 ਨੂੰ ਇਸ ਨਵੇਂ ਆਰਡੀਨੈਂਸ ਦੇ ਆਉਣ ਤੋਂ ਬਾਅਦ ਬਰੇਲੀ ਪੁਲਿਸ ਨੇ ਸੋਚਿਆ ਕਿ ਕਿਉਂ ਨਾ ਇਸ ਦੇ ਅਧੀਨ ਉਹ ਹੀ ਪਹਿਲਾ ਮਾਮਲਾ ਦਰਜ ਕਰ ਲੈਣ।
ਇੱਥੇ ਕੋਈ ਧਰਮ ਪਰਿਵਰਤਨ ਹੋਇਆ ਹੀ ਨਹੀਂ ਹੋਇਆ। ਪੁਲਿਸ ਵਾਲੇ ਆਸ਼ਾ ਦੇ ਪਿਤਾ ਨੂੰ 28 ਨਵੰਬਰ ਨੂੰ ਹੀ ਥਾਣੇ ਲੈ ਗਏ ਸਨ ਅਤੇ ਉਸ 'ਤੇ ਦਬਾਅ ਪਾਇਆ ਗਿਆ।
ਆਰੀਫ ਨੇ ਕਿਹਾ, "ਅਸੀਂ ਕੁੜੀ ਦੇ ਪਿਤਾ ਨੂੰ ਅਦਾਲਤ ਦੇ ਜ਼ਰੀਏ ਸੰਮਨ ਭੇਜਾਂਗੇ।"
ਊਵੈਸ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਹ ਅੱਗੇ ਹੁਣ ਕੀ ਕਰੇਗਾ।
"ਜੇਕਰ ਪੁਲਿਸ ਚਾਹੇ ਤਾਂ ਮੈਂ ਆਪਣੇ ਸਾਰੇ ਫੋਨ ਨੰਬਰ ਅਤੇ ਪਰਿਵਾਰ ਦੇ ਨੰਬਰ ਵੀ ਪੁਲਿਸ ਨੂੰ ਦੇਣ ਨੂੰ ਤਿਆਰ ਹਾਂ।"
ਜੇਲ੍ਹ 'ਚ ਗੁਜ਼ਾਰੇ ਦਿਨ ਬਹੁਤ ਹੀ ਬੁਰੇ ਸੁਪਨੇ ਵਾਂਗਰ ਸੀ।
" ਮੈਨੂੰ ਨਹੀਂ ਪਤਾ ਕਿ ਉਹ ਮੇਰੇ ਉਪਰ ਕੋਈ ਹੋਰ ਮਾਮਲਾ ਦਰਜ ਕਰ ਦੇਣਗੇ। ਉਨ੍ਹਾਂ ਨੇ ਤਾਂ ਮੇਰਾ ਕਰੀਅਰ ਹੀ ਬਰਬਾਦ ਕਰ ਦਿੱਤਾ ਹੈ।"
" 2019 'ਚ ਜਦੋਂ ਮੇਰੇ 'ਤੇ ਪਹਿਲੀ ਵਾਲ ਮਾਮਲਾ ਦਰਜ ਕੀਤਾ ਗਿਆ ਸੀ, ਉਦੋਂ ਹੀ ਮੇਰੀ ਪੜ੍ਹਾਈ ਛੁੱਟ ਗਈ ਸੀ, ਕਿਉਂਕਿ ਕਾਲਜ 'ਚ ਸਾਰੇ ਮੈਨੂੰ ਟਿੱਚਰਾਂ ਕਰਦੇ ਸਨ।"
"ਪਰ ਮੈਂ ਕਰਦਾ ਵੀ ਤਾਂ ਕੀ ਕਰਦਾ। ਇਹ ਸਭ ਤਾਂ ਰਾਜਨੀਤੀ ਦੀ ਖੇਡ ਹੈ। ਮੈਂ ਅਜੇ ਤੱਕ ਕਿਸੇ ਵੀ ਹਿੰਦੂ ਮੁੰਡੇ ਖਿਲਾਫ ਇਸ ਕਾਨੂੰਨ ਤਹਿਤ ਮਾਮਲਾ ਦਰਜ ਹੋਣ ਦੀ ਗੱਲ ਨਹੀਂ ਸੁਣੀ ਹੈ। ਫਿਰ ਸਾਡੇ ਨਾਲ ਅਜਿਹਾ ਵਿਵਹਾਰ ਕਿਉਂ ?"
ਇਹ ਵੀ ਪੜ੍ਹੋ:
https://www.youtube.com/watch?v=7g2mOVyRBkQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '4a6dbc52-022f-42ab-8021-12d823c51fce','assetType': 'STY','pageCounter': 'punjabi.india.story.55986588.page','title': 'ਨਵੇਂ ਜ਼ਬਰਨ ਧਰਮ ਤਬਦੀਲੀ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਪਹਿਲੇ ਸਖ਼ਸ ਊਵੈਸ ਅਹਿਮਦ ਦੀ ਕਹਾਣੀ','author': 'ਚਿੰਕੀ ਸਿਨਹਾ','published': '2021-02-09T13:53:26Z','updated': '2021-02-09T13:53:26Z'});s_bbcws('track','pageView');

ਉੱਤਰਾਖੰਡ ਤ੍ਰਾਸਦੀ ਵਿੱਚ ਪਾਵਰ ਪ੍ਰਾਜੈਕਟਾਂ ਦਾ ਕਿੰਨਾ ਹੱਥ ਹੈ
NEXT STORY