ਜਦੋਂ ਕੋਵਿਡ-19 ਦੇ ਟੀਕੇ ਦੀ ਵੰਡ ਦੀ ਗੱਲ ਆਉਂਦੀ ਹੈ ਤਾਂ ਇਕ ਸਵਾਲ ਹਰ ਕਿਸੇ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਇਹ ਟੀਕਾ ਮੇਰੇ ਤੱਕ ਕਦੋਂ ਪਹੁੰਚੇਗਾ ? ਗਿਣੇ-ਚੁਣੇ ਦੇਸ਼ਾਂ ਨੇ ਹੀ ਇਸ ਸਬੰਧੀ ਬਹੁਤ ਹੀ ਖਾਸ ਨਿਸ਼ਾਨਾ ਤੈਅ ਕੀਤਾ ਹੈ, ਬਾਕੀ ਦੁਨੀਆ 'ਚ ਇਸ ਸਬੰਧੀ ਤਸਵੀਰ ਬਹੁਤ ਘੱਟ ਸਪੱਸ਼ਟ ਹੈ। ਇਸ ਲਈ ਇਸ ਸਵਾਲ ਦੇ ਜਵਾਬ ਬਾਰੇ ਅਸੀਂ ਕੀ ਜਾਣਦੇ ਹਾਂ ?
ਕੋਵਿਡ-19 ਦੇ ਖਿਲਾਫ ਦੁਨੀਆ ਦਾ ਟੀਕਾਕਰਨ ਕਰਨਾ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ।
ਇਸ 'ਚ ਗੁੰਝਲਦਾਰ ਵਿਗਿਆਨਕ ਪ੍ਰਕ੍ਰਿਆਵਾਂ, ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ , ਸਰਕਾਰਾਂ ਦੇ ਕਈ ਵਿਰੋਧੀ ਵਾਅਦੇ ਅਤੇ ਨੌਕਰਸ਼ਾਹੀ ਅਤੇ ਰੇਗੁਲੇਸ਼ਨ ਦਾ ਦਬਾਅ, ਜਿਸ ਦਾ ਮਤਲਬ ਹੈ ਕਿ ਦੁਨੀਆ ਭਰ 'ਚ ਕਦੋਂ ਅਤੇ ਕਿਵੇਂ ਟੀਕਾ ਜਾਰੀ ਹੋਵੇਗਾ, ਇਹ ਪ੍ਰਕ੍ਰਿਆ ਬਿਲਕੁੱਲ ਵੀ ਸਿੱਧੀ ਅਤੇ ਸਰਲ ਨਹੀਂ ਹੈ।
Click here to see the BBC interactive
ਇਕਨੋਮਿਸਟ ਇੰਟੈਲੀਜੈਂਸ ਯੂਨਿਟ, ਈਆਈਯੂ ਦੇ ਗਲੋਬਲ ਭਵਿੱਖਬਾਣੀ ਦੇ ਡਾਇਰੈਕਟਰ ਅਗਾਥੇ ਡੇਮਾਰਿਸ ਨੇ ਇਸ ਵਿਸ਼ੇ 'ਤੇ ਬਹੁਤ ਹੀ ਵਿਆਪਕ ਖੋਜ ਕੀਤੀ ਹੈ।
ਈਆਈਯੂ ਨੇ ਇੰਨ੍ਹਾਂ ਟੀਕਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਨਾਲ-ਨਾਲ ਵਿਸ਼ਵ ਦੀ ਉਤਪਾਦਨ ਸਮਰੱਥਾ ਵੱਲ ਵੀ ਧਿਆਨ ਕੇਂਦਰਿਤ ਕੀਤਾ ਹੈ। ਇੱਕ ਦੇਸ਼ ਦੀ ਆਬਾਦੀ ਦਾ ਆਕਾਰ ਵੀ ਇਸ ਨੂੰ ਪ੍ਰਭਾਵਿਤ ਕਰੇਗਾ ਅਤੇ ਨਾਲ ਹੀ ਉਸ ਦੇਸ਼ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜ ਵੀ ਇਸ 'ਚ ਅਹਿਮ ਭੂਮਿਕਾ ਨਿਭਾਉਣਗੇ।
ਇਹ ਵੀ ਪੜ੍ਹੋ
ਅਮੀਰ ਬਨਾਮ ਗਰੀਬ
ਖੋਜ ਦੇ ਵਧੇਰੇਤਰ ਤੱਤ ਅਮੀਰ ਬਨਾਮ ਗਰੀਬ ਦੀ ਸਥਿਤੀ 'ਤੇ ਆਧਾਰਤ ਹਨ। ਯੂਕੇ ਅਤੇ ਯੂਐਸ ਇਸ ਸਮੇਂ ਟੀਕਿਆਂ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਨਾਲ ਪੂਰਨ ਕਰ ਸਕਣ ਦੇ ਯੋਗ ਹਨ ਕਿਉਂਕਿ ਉਹ ਟੀਕੇ ਦੇ ਵਿਕਾਸ 'ਚ ਅਥਾਹ ਪੈਸਾ ਲਗਾ ਸਕਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਇਸ ਕਤਾਰ 'ਚ ਸਿਖਰ 'ਤੇ ਰੱਖ ਸਕਦੇ ਹਨ।
ਕੁੱਝ ਹੋਰ ਅਮੀਰ ਮੁਲਕ ਜਿਵੇਂ ਕੇ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਦੇ ਦੇਸ਼ ਇੰਨ੍ਹਾਂ ਤੋਂ ਥੋੜਾ ਹੀ ਪਿੱਛੇ ਹਨ।
Click here to see the BBC interactive
ਬਹੁਤ ਘੱਟ ਆਮਦਨੀ ਵਾਲੇ ਦੇਸ਼ਾਂ ਨੇ ਅਜੇ ਤੱਕ ਤਾਂ ਟੀਕਾਕਰਣ ਦੀ ਸ਼ੁਰੂਆਤ ਵੀ ਨਹੀਂ ਕੀਤੀ ਹੈ, ਪਰ ਇੱਥੇ ਕੁੱਝ ਹੈਰਾਨੀਜਨਕ ਸਥਿਤੀ ਵੀ ਪੈਦਾ ਹੋ ਰਹੀ ਹੈ ਖਾਸ ਕਰਕੇ ਮੱਧ ਖੇਤਰ 'ਚ।
ਦੁਨੀਆ ਭਰ 'ਚ ਟੀਕੇ ਨੂੰ ਜਾਰੀ ਕਰਨ ਅਤੇ ਆਮ ਲੋਕਾਂ ਤੱਕ ਪਹੁੰਚ ਸੰਭਵ ਕਰਨ ਲਈ ਕੀਤਾ ਜਾ ਰਿਹਾ ਹੈ ਇਸ 'ਤੇ ਇੱਕ ਝਾਤ -
ਪਿਛਲੇ ਸਾਲ ਦੇ ਅਖੀਰ 'ਚ ਕੈਨੇਡਾ ਨੂੰ ਆਪਣੇ ਦੇਸ਼ ਦੀ ਵੱਸੋਂ ਤੋਂ ਪੰਜ ਗੁਣਾ ਵੱਧ ਟੀਕੇ ਦੀ ਸਪਲਾਈ ਖਰੀਦਣ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ । ਪਰ ਅਜਿਹਾ ਲੱਗਦਾ ਹੈ ਕਿ ਉਹ ਪਹਿਲ ਦੇ ਅਧਾਰ 'ਤੇ ਵੰਡ ਕਰਨ ਲਈ ਤਿਆਰ ਨਹੀਂ ਹਨ।
ਕੈਨੇਡਾ ਨੇ ਯੂਰਪੀਅਨ ਫੈਕਟਰੀਆਂ ਤੋਂ ਟੀਕਿਆਂ ਦੀ ਖੁਰਾਕ ਹਾਸਲ ਕਰਨ ਲਈ ਨਿਵੇਸ਼ ਕਰਨ ਦੀ ਚੋਣ ਕੀਤੀ, ਕਿਉਂਕਿ ਉਸ ਦਾ ਮੰਨਣਾ ਸੀ ਕਿ ਡੌਨਲਡ ਟਰੰਪ ਦੀ ਅਗਵਾਈ 'ਚ ਅਮਰੀਕਾ ਕੋਵਿਡ-19 ਦੇ ਟੀਕੇ ਦੀ ਨਿਰਯਾਤ 'ਤੇ ਪਾਬੰਦੀ ਲਗਾ ਸਕਦਾ ਹੈ। ਪਰ ਇਹ ਇੱਕ ਖਰਾਬ ਸੌਦਾ ਸਾਬਤ ਹੋਇਆ।
ਯੂਰਪੀਅਨ ਫੈਕਟਰੀਆਂ ਸਪਲਾਈ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਹਾਲ 'ਚ ਹੀ ਈਯੂ ਨੇ ਬਰਾਮਦਗੀ 'ਤੇ ਪਾਬੰਦੀ ਦੀ ਧਮਕੀ ਦਿੱਤੀ ਸੀ ਨਾ ਕਿ ਅਮਰੀਕਾ ਨੇ।
ਅਗਾਥੇ ਡੇਮਾਰਿਸ ਦਾ ਕਹਿਣਾ ਹੈ, "ਜਦੋਂ ਤੱਕ ਯੁਰਪੀਅਨ ਮਾਰਕਿਟ 'ਚ ਲੋੜੀਂਦੀ ਮਾਤਰਾ 'ਚ ਟੀਕੇ ਮੌਜੂਦ ਨਹੀਂ ਹੋਣਗੇ , ਉਦੋਂ ਤੱਕ ਇੰਨ੍ਹੀ ਵੱਡੀ ਗਿਣਤੀ 'ਚ ਕੈਨੇਡਾ ਨੂੰ ਕੋਵਿਡ-19 ਟੀਕੇ ਦਾ ਦਰਾਮਦ ਗਲਤ ਸਥਿਤੀ ਨੂੰ ਪੈਦਾ ਕਰ ਸਕਦੀ ਹੈ।"
ਪਰ ਕੁੱਝ ਅਜਿਹੇ ਦੇਸ਼ ਵੀ ਹਨ ਇਸ ਕਿ ਇਸ ਸਬੰਧ 'ਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।
ਵੱਖ-ਵੱਖ ਦੇਸ਼ਾਂ ’ਚ ਕੀ ਹਨ ਪ੍ਰਬੰਧ
ਇਸ ਲੇਖ ਨੂੰ ਲਿਖਣ ਦੇ ਸਮੇਂ ਤੱਕ ਸਰਬੀਆ ਯੂਰਪੀਅਨ ਯੂਨੀਅਨ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਆਬਾਦੀ ਦੀ ਪ੍ਰਤੀਸ਼ਤ ਦੇ ਅਧਾਰ 'ਤੇ ਟੀਕਾ ਲਗਵਾਏ ਜਾਣ ਵਾਲੇ ਦੇਸ਼ਾਂ ’ਚੋਂ ਦੁਨੀਆ ਦੇ ਅੱਠਵੇਂ ਸਥਾਨ 'ਤੇ ਸੀ।
ਸਰਬੀਆ ਦੀ ਇਹ ਸਫਲਤਾ ਕਿਸੇ ਹੱਦ ਤੱਕ ਸਹੀ ਢੰਗ ਨਾਲ ਟੀਕੇ ਨੂੰ ਜਾਰੀ ਕਰਨ 'ਤੇ ਨਿਰਭਰ ਕਰਦੀ ਹੈ, ਪਰ ਇਸ ਦੇ ਪਿੱਛੇ ਟੀਕਾ ਕੂਟਨੀਤੀ ਦਾ ਵੀ ਹੱਥ ਹੈ। ਪੂਰਬੀ ਯੂਰਪ ਨੂੰ ਪ੍ਰਭਾਵਿਤ ਕਰਨ ਲਈ ਰੂਸ ਅਤੇ ਚੀਨ ਦਰਮਿਆਨ ਇੱਕ ਜੰਗ ਜਾਰੀ ਹੈ।
ਇਹ ਵੀ ਪੜ੍ਹੋ
ਇਹ ਉਨ੍ਹਾਂ ਕੁਝ ਅਜਿਹੇ ਸਥਾਨਾਂ 'ਚੋਂ ਇੱਕ ਹੈ, ਜਿੱਥੇ ਰੂਸੀ ਟੀਕਾ, ਸਪੂਤਨਿਕ ਵੀ ਅਤੇ ਚੀਨ ਦਾ ਟੀਕਾ ਸਿਨੋਫਰਮ ਪਹਿਲਾਂ ਹੀ ਉਪਲਬਧ ਹਨ।
ਕਾਗਜ਼ਾਂ 'ਚ ਸਰਬੀਆ ਦੇ ਲੋਕਾਂ ਅੱਗੇ ਇੱਕ ਵਿਕਲਪ ਪੇਸ਼ ਕੀਤਾ ਜਾਂਦਾ ਹੈ ਕਿ ਉਹ ਕਿਸ ਟੀਕੇ ਨੂੰ ਤਰਜੀਹ ਦੇਣਾ ਚਾਹੁੰਦੇ ਹਨ- ਫਾਈਜ਼ਰ, ਸਪੂਤਨਿਕ ਜਾਂ ਸੀਨੋਫਰਮ। ਹਕੀਕਤ 'ਚ ਬਹੁਤੇ ਲੋਕਾਂ ਨੂੰ ਅਖੀਰ 'ਚ ਸੀਨੋਫਰਮ ਹੀ ਦਿੱਤਾ ਜਾ ਰਿਹਾ ਹੈ। ਚੀਨ ਇੱਥੇ ਜੋ ਆਪਣਾ ਪ੍ਰਭਾਵ ਕਾਇਮ ਕਰ ਰਿਹਾ ਹੈ ਉਸ ਦਾ ਅਸਰ ਲੰਮੇ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ।
ਜਿੰਨ੍ਹਾਂ ਦੇਸ਼ਾਂ ਨੇ ਸਿਨੋਫਰਮ ਦੀ ਪਹਿਲੀ ਅਤੇ ਦੂਜੀ ਖੁਰਾਕ ਲੈਣ ਦਾ ਸੋਚਿਆ ਹੈ ਉਨ੍ਹਾਂ ਨੂੰ ਭਵਿੱਖ 'ਚ ਲੋੜ ਪੈਣ 'ਤੇ ਬੂਸਟਰ ਖੁਰਾਕ ਲਈ ਚੀਨ 'ਤੇ ਹੀ ਨਿਰਭਰ ਕਰਨਾ ਪੈ ਸਕਦਾ ਹੈ।
ਸੰਯੁਕਤ ਅਰਬ ਅਮੀਰਾਤ ਵੀ ਸੀਨੋਫਰਮ ਟੀਕੇ 'ਤੇ ਬਹੁਤ ਜ਼ਿਆਦਾ ਭਰੋਸਾ ਕਰ ਰਿਹਾ ਹੈ। ਇਸ ਸਮੇਂ ਲਗਭਗ 80% ਟੀਕੇ ਸੀਨੋਫਰਮ ਦੇ ਹੀ ਲਗਾਏ ਜਾ ਰਹੇ ਹਨ। ਸੰਯੁਕਤ ਅਰਬ ਅਮੀਰਾਤ ਸੀਨੋਫਰਮ ਉਤਪਾਦਨ ਸਹੂਲਤ ਦਾ ਨਿਰਮਾਣ ਵੀ ਕਰ ਰਿਹਾ ਹੈ।
ਅਗਾਥੇ ਡੇਮਾਰਿਸ ਦਾ ਕਹਿਣਾ ਹੈ, " ਚੀਨ ਉਤਪਾਦਨ ਸਹੂਲਤਾਂ, ਹੁਨਰਮੰਦ ਕਾਮਿਆਂ ਨਾਲ ਅੱਗੇ ਵੱਧ ਰਿਹਾ ਹੈ ਇਸ ਲਈ ਲੰਮੇ ਸਮੇਂ ਤੱਕ ਇਸ ਪ੍ਰਭਾਵ ਕਾਇਮ ਰਹਿਣ ਦੀ ਸੰਭਾਵਨਾ ਹੈ।"
"ਇਸ ਦੇ ਨਾਲ ਹੀ ਭਵਿੱਖ 'ਚ ਇਸ ਨੂੰ ਹਾਸਲ ਕਰਨ ਵਾਲੀਆਂ ਸਰਕਾਰਾਂ ਲਈ ਕਿਸੇ ਵੀ ਚੀਜ਼ ਲਈ ਚੀਨ ਨੂੰ ਨਾਂਹ ਕਹਿਣਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ।"
ਹਾਲਾਂਕਿ ਇੱਕ ਗਲੋਬਲ ਵੈਕਸੀਨ ਸੁਪਰ ਸ਼ਕਤੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਦੇਸ਼ ਦੀ ਜਨਤਾ ਨੂੰ ਸਭ ਤੋਂ ਪਹਿਲਾਂ ਟੀਕਾ ਲਗਾਇਆ ਜਾਵੇਗਾ।
ਕੀ ਹਨ ਚੀਨ ਅਤੇ ਭਾਰਤ ਦੇ ਹਾਲਾਤ
ਈਆਈਯੂ ਦੀ ਖੋਜ ਤੋਂ ਹਾਸਲ ਹੋਏ ਤੱਥਾਂ ਦੇ ਅਧਾਰ 'ਤੇ ਭਵਿੱਖਬਾਣੀ ਕੀਤੀ ਗਈ ਹੈ ਕਿ ਦੁਨੀਆ ਦੇ ਦੋ ਟੀਕਾ ਉਤਪਾਦਨ ਪਾਵਰਹਾਊਸ ਚੀਨ ਅਤੇ ਭਾਰਤ 'ਚ 2022 ਦੇ ਅੰਤ ਤੱਕ ਵੀ ਪੂਰੀ ਤਰ੍ਹਾਂ ਨਾਲ ਟੀਕਾਕਰਣ ਮੁਹਿੰਮ ਮੁਕੰਮਲ ਨਹੀਂ ਕਰ ਸਕਣਗੇ।ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਦੋਵਾਂ ਹੀ ਦੇਸ਼ਾਂ ਦੀ ਆਬਾਦੀ ਬਹੁਤ ਵਧੇਰੇ ਹੈ ਅਤੇ ਸਿਹਤ ਕਰਮਚਾਰੀਆਂ ਦੀ ਘਾਟ ਹੈ।
ਕੋਵਿਡ ਦੇ ਟੀਕੇ ਦੇ ਨਿਰਮਾਤਾ ਦੇ ਰੂਪ 'ਚ ਭਾਰਤ ਦੀ ਸਫਲਤਾ ਪਿੱਛੇ ਕਾਫੀ ਹੱਦ ਤੱਕ ਇੱਕ ਆਦਮੀ ਅਦਰ ਪੂਨਾਵਾਲਾ ਦਾ ਹੱਥ ਹੈ। ਉਸ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਨੀਆਂ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਹੈ।
ਪਰ ਪਿਛਲੇ ਸਾਲ ਦੇ ਅੱਧ 'ਚ ਉਸ ਦੇ ਪਰਿਵਾਰ ਨੇ ਸੋਚਣਾ ਸ਼ੁਰੂ ਕੀਤਾ ਕਿ ਸ਼ਾਇਦ ਉਸ ਦੇ ਦਿਮਾਗ 'ਚ ਫਰਕ ਪੈ ਗਿਆ ਹੈ। ਉਸ ਨੇ ਇਸ ਟੀਕੇ ਦੇ ਨਿਰਮਾਣ 'ਚ ਆਪਣੀ ਲੱਖਾਂ ਡਾਲਰਾਂ ਦੀ ਕਮਾਈ ਲਗਾ ਦਿੱਤੀ, ਜਦਕਿ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਕਾਰਗਰ ਸਿੱਧ ਹੋਵੇਗੀ ਜਾਂ ਫਿਰ ਨਹੀਂ।
ਜਨਵਰੀ ਮਹੀਨੇ 'ਚ ਆਕਸਫੋਰਡ ਅਤੇ ਐਸਟਰਾਜ਼ੇਨੇਕਾ ਵੱਲੋਂ ਵਿਕਸਤ ਪਹਿਲੇ ਟੀਕਿਆਂ ਨੂੰ ਭਾਰਤ ਸਰਕਾਰ ਨੂੰ ਸੌਂਪਿਆ ਗਿਆ। ਹੁਣ ਇਹ ਪ੍ਰਤੀਦਿਨ 2.4 ਮਿਲੀਅਨ ਖੁਰਾਕਾਂ ਦਾ ਉਤਪਾਦਨ ਕਰ ਰਿਹਾ ਹੈ।
ਉਸ ਦੀ ਕੰਪਨੀ ਭਾਰਤ ਨੂੰ ਟੀਕੇ ਸਪਲਾਈ ਕਰਨ ਵਾਲੇ ਪ੍ਰਮੁੱਖ ਦੋ ਸਪਲਾਇਰਾਂ 'ਚੋਂ ਇੱਕ ਹੈ। ਭਾਰਤ ਤੋਂ ਇਲਾਵਾ ਉਹ ਬ੍ਰਾਜ਼ੀਲ, ਮੋਰੋਕੋ, ਬੰਗਲਾਦੇਸ਼ ਅਤੇ ਦੱਖਣੀ ਅਫ਼ਰੀਕਾ ਨੂੰ ਸਪਲਾਈ ਕਰ ਰਹੇ ਹਨ।
ਉਨ੍ਹਾਂ ਕਿਹਾ, "ਮੈਨੂੰ ਲੱਗਿਆ ਕਿ ਸਾਰਾ ਦਬਾਅ ਅਤੇ ਪਾਗਲਪਨ ਹੁਣ ਖ਼ਤਮ ਹੋ ਜਾਵੇਗਾ, ਕਿਉਂਕਿ ਅਸੀਂ ਉਤਪਾਦ ਬਣਾ ਲਿਆ ਹੈ। ਪਰ ਅਸਲੀ ਚੁਣੌਤੀ ਤਾਂ ਹਰ ਕਿਸੇ ਨੂੰ ਖੁਸ਼ ਰੱਖਣ ਦੀ ਹੈ।"
" ਮੈਨੂੰ ਲੱਗਿਆ ਸੀ ਕਿ ਬਹੁਤ ਸਾਰੇ ਹੋਰ ਨਿਰਮਾਤਾ ਵੀ ਹੋਣਗੇ ਜੋ ਸਪਲਾਈ ਕਰਨ ਦੇ ਯੋਗ ਹੋਣਗੇ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਸਮੇਂ ਸਾਲ ਦੀ ਪਹਿਲੀ ਤਿਮਾਹੀ , ਸ਼ਾਇਦ ਦੂਜੀ ਤਿਮਾਹੀ ਤੱਕ ਵੀ ਸਪਲਾਈ 'ਚ ਲੋੜੀਂਦਾ ਵਾਧਾ ਵੇਖਣ ਨੂੰ ਨਹੀਂ ਮਿਲੇਗਾ।"
ਉਨ੍ਹਾਂ ਦਾ ਕਹਿਣਾ ਹੈ ਕਿ ਉਤਪਾਦਨ ਰਾਤੋਂ ਰਾਤ ਨਹੀਂ ਵਧਾਇਆ ਜਾ ਸਕਦਾ ਹੈ।
https://youtu.be/xWw19z7Edrs
ਪੂਨਾਵਾਲਾ ਨੇ ਕਿਹਾ, " ਇਸ ਨੂੰ ਸਮਾਂ ਲੱਗਦਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਸਿਰਮ ਇੰਸਟੀਚਿਊਟ ਕੋਲ ਕੋਈ ਜਾਦੂ ਦੀ ਛੜੀ ਹੈ।ਹਾਂ , ਇਹ ਸੱਚ ਹੈ ਕਿ ਅਸੀਂ ਜਿਸ ਵੀ ਕੰਮ ਨੂੰ ਕਰਦੇ ਹਾਂ ਉਸ ਨੂੰ ਪੂਰੀ ਤਨਦੇਹੀ ਨਾਲ ਮੁਕੰਮਲ ਵੀ ਕਰਦੇ ਹਾਂ , ਪਰ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ।"
ਉਨ੍ਹਾਂ ਨੇ ਪਿਛਲੇ ਸਾਲ ਮਾਰਚ ਮਹੀਨੇ ਇਮਾਰਤ ਸਹੂਲਤ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤੀ ਸੀ ਅਤੇ ਅਗਸਤ ਮਹੀਨੇ 'ਚ ਰਸਾਇਣ ਅਤੇ ਸ਼ੀਸੇ ਦੀਆਂ ਸ਼ੀਸ਼ੀਆਂ ਦਾ ਭੰਡਾਰਣ ਸ਼ੂਰੂ ਕਰ ਦਿੱਤਾ ਸੀ, ਇਸ ਲਈ ਹੁਣ ਉਸ ਕੋਲ ਇੱਕ ਅਧਾਰ ਹੈ।
ਉਤਪਾਦਨ ਦੌਰਾਨ ਪੈਦਾ ਕੀਤੇ ਟੀਕਿਆਂ ਦੀ ਮਾਤਰਾ ਬਹੁਤ ਵੱਖਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਹੋਰ ਕਈ ਪੜਾਅ ਹੁੰਦੇ ਹਨ ਜਿੱਥੇ ਕੁੱਝ ਚੀਜ਼ਾਂ ਗਲਤ ਹੋ ਸਕਦੀਆਂ ਹਨ।
ਅਗਾਥੇ ਦਾ ਕਹਿਣਾ ਹੈ ਕਿ ਇਹ ਉਨੀ ਹੀ ਕਲਾ ਹੈ ਜਿੰਨਾ ਕਿ ਵਿਗਿਆਨ।
ਉਤਪਾਦਨ ਸ਼ੁਰੂ ਕਰਨ ਵਾਲੇ ਨਿਰਮਾਤਾਵਾਂ ਲਈ ਟੀਕਿਆਂ ਦੇ ਉਤਪਾਦਨ 'ਚ ਮਹੀਨਿਆਂ ਬੱਧੀ ਸਮਾਂ ਲੱਗੇਗਾ ਅਤੇ ਕਿਸੇ ਬੂਸਟਰ ਦੇ ਨਿਰਮਾਣ 'ਚ ਵੀ ਇਹੀ ਨੇਮ ਲਾਗੂ ਹੋਵੇਗਾ, ਜੋ ਕਿ ਵਾਇਰਸ ਦੇ ਨਵੇਂ ਰੂਪਾਂ ਨਾਲ ਨਜਿੱਠਣ ਲਈ ਲੋੜੀਂਦਾ ਹੋਵੇਗਾ।
ਪੂਨਾਵਾਲਾ ਨੇ ਕਿਹਾ ਕਿ ਕੋਵੈਕਸ ਸਹੂਲਤ ਯੋਜਨਾ ਦੇ ਤਹਿਤ ਉਹ ਭਾਰਤ ਨੂੰ ਪਹਿਲ ਦੇ ਅਧਾਰ 'ਤੇ ਸਪਲਾਈ ਕਰਨ ਲਈ ਵਚਨਬੱਧ ਹਨ ਅਤੇ ਇਸ ਤੋਂ ਬਾਅਧ ਅਫ਼ਰੀਕਾ ਨੂੰ ਸਪਲਾਈ ਕੀਤੀ ਜਾਵੇਗੀ।
ਕੋਵੈਕਸ , ਵਿਸ਼ਵ ਸਿਹਤ ਸੰਗਠਨ, ਟੀਕਾ ਗੱਠਜੋੜ ਗਾਵੀ ਅਤੇ ਸੀਈਪੀਆਈ ਦੀ ਅਗਵਾਈ 'ਚ ਸ਼ੁਰੂ ਕੀਤੀ ਗਈ ਪਹਿਲ ਹੈ ਜਿਸ ਦਾ ਉਦੇਸ਼ ਦੁਨੀਆ ਭਰ ਦੇ ਦੇਸ਼ਾਂ ਨੂੰ ਕਿਫਾਇਤੀ ਦਰਾਂ 'ਤੇ ਟੀਕੇ ਦੀ ਪਹੁੰਚ ਸੰਭਵ ਕਰਨਾ ਹੈ।
ਜਿਹੜੇ ਦੇਸ਼ ਟੀਕੇ ਦੀ ਖਰੀਦ ਕਰਨ ਦੇ ਯੋਗ ਨਹੀਂ ਹਨ, ਉਹ ਵਿਸ਼ੇਸ਼ ਫੰਡ ਰਾਹੀਂ ਮੁਫਤ ਹਾਸਲ ਕਰਨਗੇ। ਬਾਕੀ ਦੇਸ਼ਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਹੋਵੇਗੀ।ਪਰ ਇਸ ਦਾ ਸਿਧਾਂਤ ਇਹ ਰਹੇਗਾ ਕਿ ਜੇਕਰ ਉਹ ਆਪਣੇ ਦਮ 'ਤੇ ਅਜਿਹਾ ਕਰਦੇ ਹਨ ਤਾਂ ਸਮੂਹ ਨਾਲ ਗੱਲਬਾਤ ਕਰਕੇ ਇੱਕ ਵਧੀਆ ਮੁੱਲ ਤੈਅ ਕੀਤਾ ਜਾਵੇਗਾ।
ਕੋਵੈਕਸ ਫਰਵਰੀ ਦੇ ਅਖੀਰ ਤੱਕ ਟੀਕੇ ਦੇਣਾ ਸ਼ੂਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਸ ਦੌਰਾਨ, ਕੋਵੈਕਸ ਯੋਜਨਾ ਨੂੰ ਪਿੱਛੇ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਸ਼ਾਮਲ ਕਈ ਦੇਸ਼ ਆਪਣੇ ਪੱਧਰ 'ਤੇ ਗੱਲਬਾਤ ਕਰ ਰਹੇ ਹਨ।
ਪੂਨਾਵਾਲਾ ਦਾ ਕਹਿਣਾ ਹੈ ਕਿ ਮਹਾਂਦੀਪ ਦਾ ਤਕਰੀਬਨ ਹਰ ਅਫ਼ਰੀਕੀ ਆਗੂ ਸੁਤੰਤਰ ਤੌਰ 'ਤੇ ਟੀਕਿਆਂ ਦੀ ਪਹੁੰਚ ਲਈ ਉਨ੍ਹਾਂ ਨਾਲ ਸੰਪਰਕ 'ਚ ਹੈ। ਪਿਛਲੇ ਹਫ਼ਤੇ ਯੂਗਾਂਡਾ ਨੇ ਐਲਾਨ ਕੀਤਾ ਸੀ ਕਿ ਉਸ ਨੇ ਸੀਰਮ ਇੰਸਟੀਚਿਊਟ ਤੋਂ ਪ੍ਰਤੀ ਜੈਬ 7 ਡਾਲਰ 'ਚ 18 ਮਿਲੀਅਨ ਖੁਰਾਕਾਂ ਹਾਸਲ ਕੀਤੀਆਂ ਹਨ। ਇਹ ਕੋਵੈਕਸ ਵੱਲੋਂ ਦਿੱਤੇ ਜਾ ਰਹੇ ਮੁੱਲ 4 ਡਾਲਰ ਨਾਲੋਂ ਵਧੇਰੇ ਹੈ।
ਸੀਰਮ ਇੰਸਟੀਚਿਊਟ ਦਾ ਕਹਿਣਾ ਹੈ ਕਿ ਉਹ ਯੁਗਾਂਡਾ ਨਾਲ ਗੱਲਬਾਤ ਕਰ ਰਹੇ ਹਨ, ਪਰ ਉਨ੍ਹਾਂ ਨੇ ਸਮਝੌਤੇ ਦੇ ਸਹੀਬੱਧ ਹੋਣ ਤੋਂ ਇਨਕਾਰ ਕੀਤਾ ਹੈ।
ਪੂਨਾਵਾਲਾ ਕੋਵੈਕਸ ਨੂੰ ਏਜ਼ੈਡ ਟੀਕੇ ਦੀਆਂ 200 ਮਿਲੀਅਨ ਖੁਰਾਕਾਂ ਦੀ ਸਪਲਾਈ ਕਰੇਗਾ, ਬਸ ਉਡੀਕ ਹੈ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਪੂਰਵ ਪ੍ਰਵਾਨਗੀ ਦਿੱਤੇ ਜਾਣ ਦੀ।
ਹਾਲਾਂਕਿ ਉਹ ਇਸ ਯੋਜਨਾ ਲਈ ਵਚਨਬੱਧ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕੋਵੈਕਸ ਬਹੁਤ ਸਾਰੇ ਵੱਖੋ ਵੱਖ ਟੀਕਾ ਨਿਰਮਾਤਾਵਾਂ ਨਾਲ ਲੈਣ ਦੇਣ ਕਰ ਰਿਹਾ ਹੈ। ਹਰ ਕਿਸੇ ਵੱਲੋਂ ਵੱਖ-ਵੱਖ ਕੀਮਤਾਂ ਅਤੇ ਡਿਿਲਵਰੀ ਦਾ ਸਮਾਂ ਸੀਮਾ ਦਿੱਤੀ ਜਾ ਰਹੀ ਹੈ।
ਅਗਾਥ ਡੇਮੀਅਰਸ ਅਤੇ ਈਆਈਯੂ ਕੋਵੈਕਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ।ਜੇਕਰ ਸਭ ਕੁੱਝ ਯੋਜਨਾ ਤਹਿਤ ਹੁੰਦਾ ਹੈ ਤਾਂ ਇਸ ਸਕੀਮ ਦਾ ਉਦੇਸ਼ ਇਸ ਸਾਲ 'ਚ ਸਿਰਫ ਦੇਸ਼ ਦੀ ਆਬਾਦੀ ਦਾ 20-27% ਹਿੱਸੇ ਨੂੰ ਹੀ ਕਵਰ ਕਰਨ ਦਾ ਹੈ।
ਅਗਾਥ ਦਾ ਕਹਿਣਾ ਹੈ, " ਇਹ ਬਹੁਤ ਹੀ ਘੱਟ ਹਾਸ਼ੀਏ ਦੇ ਫਰਕ ਨਾਲ ਅੱਗੇ ਵੱਧ ਰਿਹਾ ਹੈ, ਪਰ ਇਹ ਗੇਮ ਚੇਜਰ ਨਹੀਂ ਹੈ।"
ਆਈਈਯੂ ਲਈ ਉਨ੍ਹਾਂ ਦੀ ਭਵਿੱਖਬਾਣੀ 'ਚ ਸ਼ਾਇਦ ਕੁੱਝ ਦੇਸ਼ ਸਾਲ 2023 ਤੱਕ ਜਾਂ ਫਿਰ ਕਦੇ ਵੀ ਪੂਰੀ ਤਰਡ੍ਹਾਂ ਨਾਲ ਟੀਕਾਕਰਨ ਅਧੀਨ ਨਹੀਂ ਆ ਸਕਦੇ ਹਨ।ਟੀਕਾਕਰਣ ਹਰ ਦੇਸ਼ ਲਈ ਤਰਜੀਹੀ ਨਹੀਂ ਹੋ ਸਕਦਾ ਹੈ, ਖਾਸ ਕਰਕੇ ਉਹ ਦੇਸ਼ ਜਿੱਥੋਂ ਦੀ ਨੌਜਵਾਨ ਆਬਾਦੀ ਹੈ ਅਤੇ ਬਹੁਤ ਘੱਟ ਲੋਕ ਬਿਮਾਰ ਹੁੰਦੇ ਹਨ।
ਅਜਿਹੇ 'ਚ ਸਮੱਸਿਆ ਇਹ ਹੈ ਕਿ ਜਦੋਂ ਵਾਇਰਸ ਕਿਤੇ ਵੀ ਆਪਣੀਆਂ ਜੜ੍ਹਾ ਮਜ਼ਬੂਤ ਕਰ ਲਵੇਗਾ ਤਾਂ ਉਹ ਤਬਦੀਲ ਅਤੇ ਪ੍ਰਵਾਸ ਕਰਨ ਦੇ ਵਧੇਰੇ ਯੋਗ ਹੋ ਜਾਵੇਗਾ ਅਤੇ ਟੀਕਾ-ਰੋਧਕ ਰੂਪ ਵੀ ਬਦਲਦੇ ਰਹਿਣਗੇ।
ਇਹ ਕੋਈ ਬੁਰੀ ਖ਼ਬਰ ਨਹੀਂ ਹੈ।ਟੀਕਿਆਂ ਦਾ ਉਤਪਾਦਨ ਪਹਿਲਾਂ ਨਾਲੋਂ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਪਰ 7.7 ਮਿਲੀਅਨ ਲੋਕਾਂ ਦੇ ਟੀਕਾਕਰਣ ਦਾ ਪੈਮਾਨਾ ਵੀ ਬਹੁਤ ਵੱਡਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਵੀ ਇਸ ਨੂੰ ਹਾਸਲ ਨਹੀਂ ਕੀਤਾ ਗਿਆ ਹੈ।
ਅਗਾਥੇ ਦਾ ਮੰਨਣਾ ਹੈ ਕਿ ਸਰਕਾਰਾਂ ਨੂੰ ਆਪਣੇ ਲੋਕਾਂ ਪ੍ਰਤੀ ਇਮਾਨਦਾਰ ਰਹਿਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਸਾਫ ਤੌਰ 'ਤੇ ਦੱਸਿਆ ਜਾਣਾ ਚਾਹੀਦਾ ਹੈ ਕਿ ਕੀ ਸੰਭਵ ਹੈ।
" ਸਰਕਾਰ ਲਈ ਇਹ ਕਹਿਣਾ ਬਹੁਤ ਮੁਸ਼ਕਲ ਕਾਰਜ ਹੈ ਕਿ ਨਹੀਂ , ਅਸੀਂ ਕਈ ਸਾਲਾਂ ਤੋਂ ਚੱਲ ਰਹੇ ਟੀਕਾਕਾਰਣ ਦੀ ਮੁਹਿੰਮ ਨੂੰ ਪੂਰਾ ਨਹੀਂ ਕਰ ਸਕੇ ਹਾਂ।"
ਕੋਈ ਵੀ ਅਜਿਹਾ ਨਹੀਂ ਕਹਿਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ:
https://www.youtube.com/watch?v=m2z83vNsPMM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '2e4aa769-28f9-4cc9-b40e-755171c958ed','assetType': 'STY','pageCounter': 'punjabi.international.story.56030620.page','title': 'ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ਼ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ','published': '2021-02-13T11:30:31Z','updated': '2021-02-13T11:30:31Z'});s_bbcws('track','pageView');

ਸਾਈਬਰ ਸਵੈ ਸੇਵਕਾਂ ਜ਼ਰੀਏ ਸੋਸ਼ਲ ਮੀਡੀਆ ਦੀ ਨਿਗਰਾਨੀ ਰੱਖਣਾ ਕੀ ਹੈ ਤੇ ਕੀ ਹਨ ਇਸ ਬਾਰੇ ਖਦਸ਼ੇ
NEXT STORY