ਆਸਕਰ ਜੇਤੂ ਫ਼ਿਲਮ ਡਾਇਰੈਕਟਰ ਫ਼ੋਗਲ ਦਾ ਕਹਿਣਾ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿ ਸਾਊਦੀ ਪੱਤਰਕਾਰ ਜਮਾਲ ਖ਼ਾਸ਼ੋਜੀ ਦੇ ਕਤਲ ਦੇ ਮਾਮਲੇ ਵਿੱਚ ਸਾਊਦੀ ਅਰਬ ਦੇ ਕੁੰਵਰ ਮੁਹੰਮਦ ਬਿਨ ਸਲਮਾਨ ਨੂੰ ਕਦੇ ਵੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ।
ਅਮਰੀਕੀ ਸੂਹੀਆ ਏਜੰਸੀ ਸੀਆਈਏ ਨੇ ਆਪਣੀ ਤਾਜ਼ੀ ਰਿਪੋਰਟ ਵਿੱਚ ਕਿਹਾ ਕਿ ਕੁੰਵਰ ਸਲਮਾਨ ਨੇ ਅਮਰੀਕਾ ਵਿੱਚ ਰਹਿ ਰਹੇ ਸਾਊਦੀ ਪੱਤਰਕਾਰ ਜਮਾਲ ਖ਼ਾਸ਼ੋਜੀ ਨੂੰ ਫੜਨ ਜਾਂ ਮਾਰਨ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਸੀ।
ਸਾਲ 2018 ਵਿੱਚ ਇਸਤੰਬੁਲ ਵਿਚਲੇ ਸਾਊਦੀ ਸਫ਼ਾਰਤਖਾਨੇ ਦੇ ਅੰਦਰ ਖ਼ਾਸ਼ੋਜੀ ਦਾ ਕਤਲ ਕਰ ਦਿੱਤਾ ਗਿਆ, ਜਦੋਂ ਉਹ ਕੁਝ ਜ਼ਰੂਰੀ ਦਸਤਾਵੇਜ਼ ਉੱਥੋਂ ਹਾਸਲ ਕਰਨ ਗਏ ਸਨ।
ਇਹ ਵੀ ਪੜ੍ਹੋ
ਫ਼ਿਲਮ ਡਾਇਰੈਕਟਰ ਬਰਾਇਨ ਫ਼ੋਗਲ ਨੇ ਇਸ ਘਟਨਾ ਉੱਪਰ ਇੱਕ ਦਸਤਾਵੇਜ਼ੀ ਫ਼ਿਲਮ ਤਿਆਰ ਕੀਤੀ ਹੈ। ਫ਼ਿਲਮ ਦਾ ਨਾਂਅ ‘ਦਾ ਡਿਸੀਡੈਂਟ’ ਰੱਖਿਆ ਗਿਆ ਹੈ, ਭਾਵ ਆਲੋਚਨਾ ਜਾਂ ਵਿਰੋਧ ਪ੍ਰਗਟਾਉਣ ਵਾਲਾ ਵਿਅਕਤੀ।
ਫ਼ੋਗਲ ਦੀ ਇਹ ਫ਼ਿਲਮ ਪੜਤਾਲ ਕਰਦੀ ਹੈ ਕਿ ਜਮਾਲ ਖ਼ਾਸ਼ੋਜੀ ਨਾਲ ਕੀ ਹੋਇਆ ਅਤੇ ਉਨ੍ਹਾਂ ਦੇ ਕਤਲ ਕਰਨ ਦਾ ਹੁਕਮ ਕਿਸ ਨੇ ਦਿੱਤਾ ਹੋਵੇਗਾ।
ਸਾਊਦੀ ਅਰਬ ਦੇ ਚਰਚਿਤ ਪੱਤਰਕਾਰ ਜਮਾਲ ਖ਼ਾਸ਼ੋਜੀ ਦੇ ਕਤਲ ਮਾਮਲੇ ਵਿਚ ਪੰਜ ਜਣਿਆਂ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਸੀ
'ਕੁੰਵਰ ਨੂੰ ਸ਼ਾਇਦ ਕਦੇ ਕੋਈ ਫ਼ਰਕ ਨਾ ਪਵੇ'
ਕਤਲ ਤੋਂ ਬਾਅਦ ਪੱਤਰਕਾਰ ਜਮਾਲ ਖ਼ਾਸ਼ੋਜੀ ਦੀ ਲਾਸ਼ ਬਰਮਾਦ ਨਹੀਂ ਹੋਈ ਸੀ ਅਤੇ ਕ੍ਰਾਊਨ ਪ੍ਰਿੰਸ ਸਲਮਾਨ ਹਮੇਸ਼ਾ ਹੀ ਇਸ ਮਾਮਲੇ ਵਿੱਚ ਸ਼ਮੂਲੀਅਤ ਤੋਂ ਇਨਕਾਰੀ ਰਹੇ ਹਨ।
ਨਵੰਬਰ 2019 ਵਿੱਚ ਪੱਤਰਕਾਰ ਜਮਾਲ ਖ਼ਾਸ਼ੋਜੀ ਦੇ ਕਤਲ ਦੇ ਮਾਮਲੇ ਵਿੱਚ ਪੰਜ ਜਣਿਆਂ ਨੂੰ ਸਾਊਦੀ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ।
ਤੁਰਕੀ ਦੀ ਸਰਕਾਰ ਤੋਂ ਮਿਲੇ ਸਬੂਤਾਂ ਦੇ ਅਧਾਰ ’ਤੇ ਡਾਇਰੈਕਟਰ ਬ੍ਰਾਇਨ ਫ਼ੋਗਲ ਨੇ ਆਪਣੀ ਫ਼ਿਲਮ ਵਿੱਚ ਦਿਖਾਇਆ ਹੈ ਕਿ ਵਾਸ਼ਿੰਗਟਨ ਪੋਸਟ ਦੇ ਕਾਲਮਨਵੀਸ ਜਮਾਲ ਖ਼ਾਸ਼ੋਜੀ (ਜੋ ਸਵੈ-ਦੇਸ਼ ਨਿਕਾਲੇ ਕਾਰਨ ਅਮਰੀਕਾ ਰਹਿ ਰਹੇ ਸਨ) ਦਾ ਪਹਿਲਾ ਸਾਹ ਘੁੱਟਿਆ ਗਿਆ ਅਤੇ ਫਿਰ ਸਫ਼ਾਰਤਖਾਨੇ ਦੇ ਅੰਦਰ ਹੀ ਲਾਸ਼ ਨੂੰ ਟੁਕੜੇ-ਟੁਕੜੇ ਕਰ ਦਿੱਤਾ ਗਿਆ ਸੀ।
ਫ਼ਿਲਮ ਵਿੱਚ ਦੇਸ਼ ਨਿਕਾਲੇ ਵਿੱਚ ਰਹਿ ਰਹੇ ਸਾਊਦੀ ਕਾਰਕੁਨਾਂ ਖ਼ਿਲਾਫ਼ ਸਪਾਈਵੇਅਰ ਅਤੇ ਫ਼ੌਨ ਹੈਕਿੰਗ ਬਾਰੇ ਵੀ ਜਾਂਚ ਕੀਤੀ ਗਈ ਹੈ।
ਫ਼ਿਲਮ ਵਿੱਚ ਕੈਨੇਡਾ ਦੇ ਵੀਡੀਓ ਬਲਾਗਰ ਉਮਰ ਅਬਦੁੱਲ ਅਜੀਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੌਤ ਤੋਂ ਪਹਿਲਾਂ ਖ਼ਾਸ਼ੋਜੀ ਉਨ੍ਹਾਂ ਦੇ ਸੰਪਰਕ ਵਿੱਚ ਸਨ।
ਫ਼ੋਗਲ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਕ੍ਰਾਊਨ ਪ੍ਰਿੰਸ ਉੱਪਰ ਇਸਦਾ ਕੋਈ ਅਸਰ ਪੈਣ ਵਾਲਾ ਹੈ। ਮੈਨੂੰ ਨਹੀਂ ਲਗਦਾ ਕਿ ਇੰਟਰਪੋਲ ਕਦੇ ਵੀ ਉਨ੍ਹਾਂ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰੇਗੀ ਜਾਂ ਕਿਸੇ ਦੇਸ਼ ਵਿੱਚ ਉਨ੍ਹਾਂ ਦਾ ਨਿੱਜੀ ਜਹਾਜ਼ ਉਤਰਦਿਆਂ ਹੀ ਫੜ ਲਿਆ ਜਾਵੇਗਾ। ਨਾ ਹੀ ਤੁਰਕੀ ਅਤੇ ਅਮਰੀਕਾ ਕਦੇ ਉਨ੍ਹਾਂ ਦੀ ਹਵਾਲਗੀ ਕਰਨਗੇ। ਅਜਿਹਾ ਕਦੇ ਨਹੀਂ ਹੋਣ ਵਾਲਾ।"
ਫ਼ੋਗਲ ਨੇ ਕਿਹਾ, "ਇਹ ਮਾਹੌਲ ਮਨੁੱਖੀ ਹੱਕਾਂ ਦੇ ਖ਼ਿਲਾਫ਼ ਹੈ, ਭਾਵੇਂ ਹੀ ਮੁਹੰਮਦ ਬਿਨ ਸਲਮਾਨ ਵਰਗੇ ਧਨਾਢ ਆਗੂਆਂ ਨੂੰ ਲੱਗੇ ਕਿ ਉਹ ਪੈਸੇ ਨਾਲ ਕੁਝ ਵੀ ਖ਼ਰੀਦ ਸਕਦੇ ਹਨ। ਅਜਿਹੀਆਂ ਘਟਨਾਵਾਂ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜਦੋਂ ਦੇਸ਼ ਮਿਲ ਕੇ ਇਸ ਦੇ ਖ਼ਿਲਾਫ਼ ਕੋਈ ਯਤਨ ਕਰਨ।"
ਕ੍ਰਾਊਨ ਪ੍ਰਿੰਸ ਸਲਮਾਨ
ਫ਼ਿਲਮ ਫ਼ੈਸਟੀਵਲ ਵਿੱਚ ਵਾਹਵਾਹੀ, ਪਰ ਨੈਟਫ਼ਲਿਕਸ-ਐਮੇਜ਼ੌਨ ਦੂਰ
ਫ਼ੋਗਲ ਦਾ ਕਹਿਣਾ ਹੈ ਕਿ ਸੀਆਈਏ ਦੀ ਰਿਪੋਰਟ ਤੋਂ ਬਾਅਦ ਜੋਅ ਬਾਇਡਨ ਸਰਕਾਰ ਸਾਊਦੀ ਅਰਬ ਨਾਲ ਆਪਣੇ ਸਬੰਧਾਂ ਦਾ ਮੁੜ-ਮੁਲਾਂਕਣ ਕਰਦਾ ਹੈ ਤਾਂ ਉਹ ਇਸ ਦਾ ਸਵਾਗਤ ਕਰਨਗੇ।
ਸਾਈਆਈਏ ਦੇ ਨਿਰਦੇਸ਼ਕ ਕਹਿ ਚੁੱਕੇ ਕਿ ਬਾਇਡਨ ਨਿਸ਼ਚਿਤ ਹੀ ਟਰੰਪ ਦੀ 'ਪਲੇਬੁੱਕ ਦਾ ਪਾਲਣ ਨਹੀਂ ਕਰਨਗੇ'।
ਅਮਰੀਕੀ ਸੂਹੀਆ ਏਜੰਸੀ ਦੀ ਤਾਜ਼ਾ ਰਿਪੋਰਟ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਸ ਦਾ ਅਸਰ ਕਿਸੇ ਨਾ ਕਿਸੇ ਰੂਪ ਵਿੱਚ ਅਮਰੀਕਾ ਅਤੇ ਸਾਊਦੀ ਅਰਬ ਦੇ ਰਿਸ਼ਤਿਆਂ ਉੱਪਰ ਪੈਣਾ ਲਾਜ਼ਮੀ ਹੈ।
ਫ਼ੋਗਲ ਦੇ ਮੁਤਾਬਕ, ਮਨੁੱਖੀ ਹੱਕਾਂ ਦੇ ਕਾਰਕੁਨ ਲੌਜੈਨ ਅਲ-ਹਥਲੈਲ ਦੀ ਲਗਭਗ ਤਿੰਨ ਸਾਲਾਂ ਦੀ ਹਿਰਾਸਤ ਤੋਂ ਬਾਅਦ ਹੋਈ ਰਿਹਾਈ ਸਾਫ਼ ਰੂਪ ਵਿੱਚ ਬਾਇਡਨ ਪ੍ਰਸ਼ਾਸਨ ਨੂੰ ਸ਼ਾਂਤੀ ਦੀ ਪੇਸ਼ਕਸ਼ ਹੈ।
ਫ਼ੋਗਲ ਦੀ ਪਿਛਲੀ ਖੋਜੀ ਫ਼ਿਲਮ ਇਕਾਰਸ ਨੇ ਸਾਲ 2019 ਵਿੱਚ ਆਸਰਕ ਜਿੱਤਿਆ ਸੀ। ਇਸ ਫ਼ਿਲਮ ਰੂਸ ਦੇ 'ਡੋਪਿੰਗ ਘਪਲੇ' ਨੂੰ ਉਜਾਗਰ ਕੀਤਾ ਗਿਆ ਸੀ।
ਉਨ੍ਹਾਂ ਦੀ ਫ਼ਿਲਮ ਡਿਸਿਡੈਂਟ ਨੂੰ ਵੀ ਸਾਲ 2020 ਦੇ ਸਨਡਾਂਸ ਫ਼ਿਲਮ ਫ਼ੈਸਟੀਵਲ ਵਿੱਚ ਵਾਹਵਾਹੀ ਮਿਲੀ ਸੀ।
ਇਸ ਸਭ ਦੇ ਦੌਰਾਨ ਫ਼ੋਗਲ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਆਖ਼ਰ ਨੈਟਫ਼ਲਿਕਸ ਅਤੇ ਐਮੇਜ਼ੌਨ ਪ੍ਰਾਈਮ ਵਰਗੇ ਆਨਲਾਈਨ ਪਲੇਟਫ਼ਾਰਮਾਂ ਨੇ ਉਨ੍ਹਾਂ ਦੀ ਫ਼ਿਲਮ ਦੇ ਹੱਕ ਕਿਉਂ ਨਹੀਂ ਖ਼ਰੀਦੇ।
ਉਹ ਕਹਿੰਦੇ ਹਨ, "ਸ਼ਾਇਦ ਕੰਪਨੀਆਂ ਨੂੰ ਇਸ ਕੰਟੈਂਟ ਬਾਰੇ ਭੈਅ ਹੈ। ਭਾਵੇਂ ਕਿ ਉਹ ਇਹ ਜਾਣਦੇ ਹਨ ਕਿ ਲੱਖਾਂ ਲੋਕ ਇਸ ਫ਼ਿਲਮ ਨੂੰ ਦੇਖਣਾ ਚਾਹੁਣਗੇ ਪਰ ਉਹ ਇਸ ਨੂੰ ਦਿਖਾਉਣਾ ਨਹੀਂ ਚਾਹੁਣਗੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਕਾਰੋਬਾਰ ਉੱਪਰ ਅਸਰ ਪੈ ਸਕਦਾ ਹੈ।"
ਇਹ ਵੀ ਪੜ੍ਹੋ
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਜੈੱਫ ਬੇਜੋਸ 'ਤੇ ਕਈ ਸਵਾਲ
ਫ਼ੋਗਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹੈ ਅਤੇ ਐਮੇਜ਼ੌਨ ਦੇ ਸੰਸਥਾਪਕ ਜੈੱਫ ਬੇਜੋਸ ਦੇ ਇੱਕ ਆਲੋਚਕ ਹਨ।
ਜੈਫ ਬੇਜੋਸ ਵਾਸ਼ਿੰਗਟਨ ਪੋਸਟ ਦੇ ਵੀ ਮਾਲਕ ਹਨ, ਉਹੀ ਅਖ਼ਬਾਰ ਜਿਸ ਨੇ ਪੱਤਰਕਾਰ ਜਮਾਲ ਖ਼ਾਸ਼ੋਜੀ ਨੂੰ ਨਿਯੁਕਤ ਕੀਤਾ ਸੀ।
ਫ਼ੋਗਲ ਦੇ ਅਨੁਸਾਰ, "ਜੈੱਫ ਨੇ ਹੀ ਆਪਣੇ ਪਲੇਟਫਾਰਮ (ਐਮੇਜ਼ੌਨ) 'ਤੇ ਫਿਲਮ ਨਾ ਦਿਖਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਫਿਲਮ ਦੇ ਅਧਿਕਾਰ ਨਾ ਖਰੀਦਣ ਦਾ ਫ਼ੈਸਲਾ ਕੀਤਾ।"
ਉਨ੍ਹਾਂ ਨੇ ਕਿਹਾ, "ਕੁਝ ਮਹੀਨਿਆਂ ਬਾਅਦ, ਉਨ੍ਹਾਂ ਨੇ 'ਸਾਊਦੀ ਅਰਬ ਦਾ ਐਮੋਜ਼ੌਨ' ਕਹੇ ਜਾਣ ਵਾਲੀ ਸੌਕ ਨਾਂ ਦੀ ਇੱਕ ਕੰਪਨੀ ਦਾ ਅਧਿਗ੍ਰਹਿਣ ਕੀਤਾ।"
ਦਰਅਸਲ, ਸੌਕ ਡਾਟ ਕਾਮ ਨੂੰ ਐਮੇਜ਼ੌਨ ਦੁਆਰਾ 2017 ਵਿੱਚ ਖਰੀਦਿਆ ਗਿਆ ਸੀ, ਜਿਸ ਤੋਂ ਬਾਅਦ ਐਮੇਜ਼ੌਨ ਨੇ ਕੰਪਨੀ ਦਾ ਨਾਮ ਬਦਲ ਦਿੱਤਾ।
ਫੋਗਲ ਕਹਿੰਦੇ ਹਨ, "ਕੀ ਐਮੇਜ਼ੌਨ ਅਜੇ ਵੀ ਸਾਊਦੀ ਅਰਬ ਨਾਲ ਕਾਰੋਬਾਰ ਵਿਚ ਹੈ? ਇਸ ਦਾ ਜਵਾਬ ਹਾਂ ਹੈ। ਕੀ ਜੈਫ਼ ਉਨ੍ਹਾਂ ਦੇ ਨਾਲ ਖੜਾ ਹੈ ਜੋ ਆਪਣੇ ਸਟਾਫ ਦੀ ਹੱਤਿਆ ਕਰਦੇ ਹਨ? ਜੈੱਫ ਨੇ ਕੁਝ ਬਿਆਨ ਦਿੱਤੇ ਹਨ। ਪਰ ਕੋਈ ਕਾਰਵਾਈ ਹੁੰਦੀ ਨਹੀਂ ਜਾਪਦੀ।"
ਫੋਗਲ ਦੀ ਫਿਲਮ ਵਿੱਚ ਇਸਤਾਂਬੁਲ ਸਥਿਤ ਸਾਊਦੀ ਕੌਂਸਲੇਟ ਜਨਰਲ ਦੁਆਰਾ ਆਯੋਜਿਤ ਇੱਕ 2017 ਵਿਜੀਲ ਦਾ ਇੱਕ ਵੀਡੀਓ ਵੀ ਸ਼ਾਮਲ ਹੈ ਜਿਸ ਵਿੱਚ ਜੈੱਫ ਬੇਜੋਸ ਨੇ ਸ਼ਿਰਕਤ ਕੀਤੀ ਅਤੇ ਉਥੇ ਭਾਸ਼ਣ ਦਿੱਤੇ।
'ਖ਼ਾਸ਼ੋਜੀ ਜੀ ਨੂੰ ਭਿਆਨਕ ਰੂਪ ਨਾਲ ਚੁੱਪ ਕਰਾਇਆ ਗਿਆ'
ਫੋਗਲ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਕੰਪਨੀਆਂ ਦੇ ਵਿਰੁੱਧ ਨਹੀਂ ਹੈ, ਪਰ ਅਜਿਹਾ ਵਿਵਹਾਰ ਅਜਿਹੀਆਂ ਘਟਨਾਵਾਂ ਨੂੰ ਉਤਸ਼ਾਹਤ ਕਰਦਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਵਾਤਾਵਰਣ ਅਤੇ ਹਾਲਾਤ ਬਦਲ ਜਾਣਗੇ।
ਫੋਗਲ ਕਹਿੰਦੇ ਹਨ, "ਮੇਰੀ ਫਿਲਮ ਦਾ ਟੀਚਾ ਆਰਕਾਈਵਅਲ ਫਿਲਮ ਬਣਾਉਣਾ ਨਹੀਂ ਹੈ। ਇਹ ਇਕ ਜੀਵੰਤ ਥ੍ਰਿਲਰ ਫਿਲਮ ਹੈ ਜੋ ਇਕ ਪੱਤਰਕਾਰ ਦੇ ਕਤਲ ਅਤੇ ਪ੍ਰਭਾਵ ਨੂੰ ਡੂੰਘਾਈ ਨਾਲ ਵੇਖਦੀ ਹੈ।"
ਫੋਗਲ ਨੇ ਆਪਣੀ ਫਿਲਮ ਲਈ ਜਮਾਲ ਖਾਸ਼ੋਜੀ ਦੀ ਮੰਗੇਤਰ ਅਤੇ ਤੁਰਕੀ ਦੇ ਵਿਗਿਆਨੀ ਹੈਟੀਸ ਕੇਂਗਿਜ਼ ਦਾ ਇੰਟਰਵਿਊ ਵੀ ਲਿਆ। ਉਨ੍ਹਾਂ ਨੇ ਆਪਣੇ ਨਜ਼ਦੀਕੀ ਦੋਸਤ ਉਮਰ ਅਬਦੁੱਲ ਅਜ਼ੀਜ਼ ਦੀ ਵੀ ਇੰਟਰਵਿਊ ਲਈ, ਜਿਸਦੀ ਸਰਗਰਮੀ ਨੂੰ ਜਮਾਲ ਖਾਸ਼ੋਜੀ ਨੇ ਵਿੱਤੀ ਸਹਾਇਤਾ ਦਿੱਤੀ।
ਫੋਗਲ ਦੀ ਫਿਲਮ ਨੂੰ ਇਸ ਵਿਚਾਰ 'ਤੇ ਅਧਾਰਤ ਕਿਹਾ ਜਾਂਦਾ ਹੈ ਕਿ ਜਮਾਲ ਖ਼ਾਸ਼ੋਜੀ ਨੂੰ ਇੱਕ ਕਾਰਜਕਰਤਾ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜਿਸਦੀ ਪਛਾਣ ਸਿਰਫ ਇੱਕ ਪੱਤਰਕਾਰ ਵਜੋਂ ਨਹੀਂ ਸੀ, ਬਲਕਿ ਇੱਕ ਵਿਅਕਤੀ ਵਜੋਂ ਜੋ ਖੁੱਲ੍ਹ ਕੇ ਅਸਹਿਮਤੀ ਜ਼ਾਹਰ ਕਰਦਾ ਹੈ।
ਅੰਤ ਵਿਚ, ਫੋਗਲ ਕਹਿੰਦਾ ਹੈ ਕਿ ਜਮਾਲ ਇਕ ਅਜਿਹਾ ਆਦਮੀ ਸੀ ਜੋ ਆਪਣੇ ਦੇਸ਼ ਨੂੰ ਇਕ ਬਿਹਤਰ ਜਗ੍ਹਾ ਬਣਾਉਣਾ ਚਾਹੁੰਦਾ ਸੀ, ਪਰ ਬਹੁਤ ਬੁਰੀ ਤਰ੍ਹਾਂ ਚੁੱਪ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:
https://www.youtube.com/watch?v=feWQWx-KQPA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fe228d4e-3fb5-475c-85ac-d5aa2a94521a','assetType': 'STY','pageCounter': 'punjabi.international.story.56230096.page','title': 'ਨੈਟਫ਼ਲਿਕਸ ਤੇ ਐਮੇਜ਼ੌਨ ਜਮਾਲ ਖ਼ਾਸ਼ੋਜੀ ਬਾਰੇ ਬਣੀ ਦਸਤਾਵੇਜ਼ੀ ਫ਼ਿਲਮ ਕਿਉਂ ਨਹੀਂ ਦਿਖਾ ਰਹੇ','author': 'ਐਮਾ ਜੋਨਜ਼','published': '2021-03-02T11:18:56Z','updated': '2021-03-02T11:18:56Z'});s_bbcws('track','pageView');

ਇਥੋਪੀਆ ਵਿੱਚ ਬੀਬੀਸੀ ਰਿਪੋਰਟਰ ਨੂੰ ਫੌਜ ਨੇ ਹਿਰਾਸਤ ਵਿੱਚ ਲਿਆ
NEXT STORY