ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ 'ਚੋਣ ਜ਼ਾਬਤੇ ਦੀ ਉਲੰਘਣਾ' ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਵੋਟਾਂ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਕਰਨ 'ਤੇ ਸਵਾਲ ਚੁੱਕੇ।
ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਜੈਨਗਰ ਵਿੱਚ ਇੱਕ ਰੈਲੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ 'ਤੇ ਤਿੱਖੇ ਹਮਲੇ ਕੀਤੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਚੋਣਾਂ ਵਿੱਚ ਹਾਰ ਦੇ ਡਰੋਂ ਮਮਤਾ ਬੈਨਰਜੀ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਤੋਂ ਮਦਦ ਅਤੇ ਸਮਰਥਨ ਦੀ ਅਪੀਲ ਕਰ ਰਹੀ ਹੈ।"
ਇਹ ਵੀ ਪੜ੍ਹੋ-
ਮੋਦੀ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ 200 ਤੋਂ ਜ਼ਿਆਦਾ ਸੀਟਾਂ ਹਾਸਲ ਕਰੇਗੀ।
ਉਨ੍ਹਾਂ ਨੇ ਆਪਣੇ ਬੰਗਲਾਦੇਸ਼ ਦੌਰੇ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਵੱਲੋਂ ਚੁੱਕੇ ਗਏ ਸਵਾਲਾਂ 'ਤੇ ਵੀ ਪਲਟਵਾਰ ਕੀਤਾ। ਉੱਥੇ ਹੀ, ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਨੰਦੀਗ੍ਰਾਮ ਵਿੱਚ ਉਨ੍ਹਾਂ ਨੂੰ ਹੀ ਜਿੱਤ ਮਿਲੇਗੀ।
https://twitter.com/PTI_News/status/1377560461277757440
ਧੋਖਾਧੜੀ ਦੇ ਇਲਜ਼ਾਮ ਤੋਂ ਬਾਅਦ ਬੂਥ 'ਤੇ ਪਹੁੰਚੀ ਮਮਤਾ
ਪੱਛਮੀ ਬੰਗਾਲ ਦੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਦੇ ਇੱਕ ਬੂਥ 'ਤੇ ਤਣਾਅ ਦੇ ਹਾਲਾਤ ਬਣ ਗਏ ਹਨ।
ਤ੍ਰਿਣਮੂਲ ਕਾਂਗਰਸ ਨੇ ਇਸ ਬੂਥ 'ਤੇ ਭਾਰਤੀ ਜਨਤਾ ਪਾਰਟੀ ਦੇ ਸਮਥਰਕਾਂ 'ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ।
ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੌਕੇ 'ਤੇ ਪਹੁੰਚ ਗਈ। ਮਮਤਾ ਬੈਨਰਜੀ ਇਸੇ ਸੀਟ ਤੋਂ ਉਮੀਦਵਾਰ ਹੈ। ਉਨ੍ਹਾਂ ਦਾ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਸ਼ੁਭੇਂਦੂ ਅਧਿਕਾਰੀ ਨਾਲ ਹੈ।
ਇਸ ਬੂਥ 'ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਉੱਥੇ ਹੀ ਦੋਵੇਂ ਪਾਰਟੀਆਂ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਹੈ।
ਮਮਤਾ ਬੈਨਰਜੀ ਨੇ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਤੋਂ ਸ਼ਿਕਾਇਤ ਵੀ ਕੀਤੀ ਹੈ। ਫਿਲਹਾਲ ਇੱਥੇ ਵੋਟਾਂ ਰੋਕ ਦਿੱਤੀਆਂ ਗਈਆਂ ਹਨ।
ਸ਼ੁਭੇਂਦਰੂ ਅਧਿਕਾਰੀ ਦਾ ਦਾਅਵਾ-ਟੀਐੱਮਸੀ ਵਰਕਰਾਂ ਨੇ ਕਾਫ਼ਲੇ 'ਤੇ ਪਥਰਾਅ ਕੀਤਾ
ਨੰਦੀਗ੍ਰਾਮ ਦੇ ਸੱਤੇਂਗਾਬਾਰੀ ਖੇਤਰ ਵਿੱਚ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਕਾਫ਼ਲੇ 'ਤੇ ਪਥਰਾਅ ਹੋਣ ਦੀ ਖ਼ਬਰ ਹੈ।
ਇਸ ਕਥਿਤ ਹਮਲੇ ਲਈ ਸ਼ੁਭੇਂਦੂ ਅਧਿਕਾਰੀ ਨੇ ਤ੍ਰਿਣਮੂਲ ਕਾਂਗਰਸ 'ਤੇ ਇਲਜ਼ਾਮ ਲਗਾਇਆ ਹੈ। ਪਰ ਟੀਐੱਮਸੀ ਨੇ ਇਸ ਨੂੰ 'ਸ਼ਭੇਂਦੂ ਦਾ ਨਾਟਕ' ਦੱਸਿਆ ਹੈ।
ਇਸ ਘਟਨਾ ਤੋਂ ਬਾਅਦ, ਕੇਂਦਰੀ ਸੁਰੱਖਿਆ ਬਲ ਅਤੇ ਸਥਾਨਕ ਪੁਲਿਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਹਨ।
ਸ਼ੁਭੇਂਦੂ ਅਧਿਕਾਰੀ ਨੇ ਇਸ ਨੂੰ 'ਪਾਕਿਸਤਾਨੀਆਂ ਦਾ ਕੰਮ' ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ 'ਪੱਛਮੀ ਬੰਗਾਲ ਵਿੱਚ ਜੰਗਲਰਾਜ ਹੈ, ਇਸ ਲਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ।'
ਘਟਨਾ ਤੋਂ ਬਾਅਦ ਪ੍ਰੈੱਸ ਨਾਲ ਗੱਲ ਕਰਦਿਆਂ ਸ਼ੁਭੇਂਦੂ ਅਧਿਕਾਰੀ ਨੇ ਕਿਹਾ, "ਪਥਰਾਅ ਕਰਨ ਵਾਲੇ ਟੀਐੱਮਸੀ ਸਮਰਥਕ ਸਨ। ਖ਼ਾਸ ਭਾਈਚਾਰੇ ਦੇ ਲੋਕਾਂ ਨੇ ਸਾਡੇ ਕਾਫ਼ਲੇ 'ਤੇ ਹਮਲਾ ਕੀਤਾ। ਉਨ੍ਹਾਂ ਨੇ ਗੋ-ਬੈਕ ਦੇ ਨਾਅਰੇ ਵੀ ਲਗਾਏ।"
ਉੱਥੇ ਹੀ, ਮਮਤਾ ਬੈਨਰਜੀ ਜੋ ਨੰਦੀਗ੍ਰਾਮ ਦੀ ਵੋਟਰ ਨਹੀਂ ਹੈ, ਉਹ ਆਪਣੇ ਕਿਰਾਏ ਦੇ ਮਕਾਨ ਤੋਂ ਦੁਪਹਿਰ ਤੱਕ ਬਾਹਰ ਨਹੀਂ ਨਿਕਲੀ।
ਪਹਿਲਾ ਵੀ ਉਹ ਵੋਟਾਂ ਵਾਲੇ ਦਿਨ ਘਰ ਵਿੱਚ ਰਹਿੰਦੀ ਰਹੀ ਹੈ। ਫਿਲਹਾਲ ਮਮਤਾ ਦੇ ਘਰ ਦੇ ਸਾਹਮਣੇ ਮੀਡੀਆ ਦਾ ਭਾਰੀ ਜਮਾਵੜਾ ਹੈ।
ਵੀਰਵਾਰ ਸਵੇਰੇ ਵੋਟਿੰਗ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ, ਭੇਟੁਕੀਆ ਵਿੱਚ ਇੱਕ ਭਾਜਪਾ ਵਰਕਰਾਂ ਦੀ ਖੁਦਕੁਸ਼ੀ ਕਾਰਨ ਤਣਾਅ ਪੈਦਾ ਹੋਇਆ ਸੀ।
ਕਿਰਨ ਖੇਰ ਬਲੱਡ ਕੈਂਸਰ ਨਾਲ ਜੂਝ ਰਹੀ ਹੈ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰ ਕਿਰਨ ਖੇਰ ਬਲੱਡ ਕੈਂਸਰ ਨਾਲ ਜੂਝ ਰਹੀ ਹੈ।
ਉਨ੍ਹਾਂ ਦੇ ਪਤੀ ਅਦਾਕਾਰ ਅਨੁਪਮ ਖੇਰ ਨੇ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਹੈ ਕਿ ਕਿਰਨ ਖੇਰ ਨੂੰ ਮਲਟੀਪਲ ਮਾਏਲੋਮਾ (ਇੱਕ ਕਿਸਮ ਦਾ ਬਲੱਡ ਕੈਂਸਰ) ਹੈ।
https://twitter.com/AnupamPKher/status/1377505935715885059/photo/1
ਸੂਚਨਾ ਮੁਤਾਬਕ, 68 ਸਾਲਾ ਕਿਰਨ ਖੇਰ ਨੂੰ ਬਲੱਡ ਕੈਂਸਰ ਹੈ, ਇਸ ਦੀ ਪੁਸ਼ਟੀ ਪਿਛਲੇ ਸਾਲ ਹੋਈ ਸੀ।
ਜਾਣਕਾਰੀ ਮੁਤਾਬਕ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੀਤੇ ਚਾਰ ਮਹੀਨਿਆਂ ਤੋਂ ਕਿਰਨ ਖੇਰ ਦਾ ਇਲਾਜ ਚੱਲ ਰਿਹਾ ਹੈ।
ਅਨੁਪਮ ਖੇਰ ਨੇ ਆਪਣੇ ਟਵੀਟ ਵਿੱਚ ਲੋਕਾਂ ਕੋਲੋਂ ਕਿਰਨ ਲਈ ਦੁਆਵਾਂ ਮੰਗੀਆਂ ਹਨ।
ਇਹ ਵੀ ਪੜ੍ਹੋ:
https://www.youtube.com/watch?v=F7LRjykO9hw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '96e2d562-cc8d-44b5-a984-6e67bdfd3a3f','assetType': 'STY','pageCounter': 'punjabi.india.story.56605282.page','title': 'ਪੱਛਮੀ ਬੰਗਾਲ ਚੋਣਾਂ: ਮਮਤਾ ਦੀਦੀ ਨੇ ਹਾਰ ਦੇ ਡਰ ਨਾਲ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਲਿਖੀ ਚਿੱਠੀ- ਮੋਦੀ : ਅਹਿਮ ਖ਼ਬਰਾਂ','published': '2021-04-01T12:51:56Z','updated': '2021-04-01T13:03:50Z'});s_bbcws('track','pageView');

ਬੰਗਲਾਦੇਸ਼ ''ਚ ਮੋਦੀ ਖ਼ਿਲਾਫ਼ ਮੁਜ਼ਾਹਰੇ ਕਰਨ ਵਾਲੇ ਕਿਸ ਗੱਲੋਂ ਖ਼ਫਾ ਹਨ
NEXT STORY