ਡਿਸਕਲੇਮਰ: ਇੱਕ ਸਰਕਾਰੀ ਹਸਪਤਾਲ 'ਚ ਸੇਵਾਵਾਂ ਨਿਭਾ ਰਹੇ ਡਾਕਟਰ ਪੁਨੀਤ ਟੰਡਨ ਦੀ ਇਹ ਹੱਡਬੀਤੀ ਹੈ।
ਡਾ. ਪੁਨੀਤ ਭੋਪਾਲ ਦੇ ਗਾਂਧੀ ਮੈਡੀਕਲ ਕਾਲਜ 'ਚ ਪੈਥੋਲੋਜੀ ਮਾਹਰ ਹਨ। ਉਹ 53 ਸਾਲਾਂ ਦੇ ਹਨ। ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਹੋਰ ਕੋਈ ਬਿਮਾਰੀ ਨਹੀਂ ਹੈ।
ਕੋਰੋਨਾ ਦਾ ਟੀਕਾ (ਕੋਵੀਸ਼ੀਲਡ) ਲਗਵਾਉਣ ਤੋਂ ਬਾਅਦ ਉਹ ਬਤੌਰ ਡਾਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਦੀ ਪਤਨੀ ਐਨੇਸਥੀਸੀਆ ਦੀ ਡਾਕਟਰ ਹੈ ਅਤੇ ਕੋਵਿਡ ਡਿਊਟੀ ਦੌਰਾਨ ਆਈਸੀਯੂ 'ਚ ਰੋਟੇਸ਼ਨ 'ਤੇ ਕੰਮ ਕਰਦੀ ਰਹੀ ਹੈ।
ਇਹ ਵੀ ਪੜ੍ਹੋ-
ਉਨ੍ਹਾਂ ਦੀ ਭੈਣ ਵੀ ਪੈਥੋਲੋਜੀ ਵਿਭਾਗ 'ਚ ਹੀ ਡਾਕਟਰ ਹੈ। ਡਾਕਟਰ ਪੁਨੀਤ ਦੀ ਕਹਾਣੀ ਨੂੰ ਪੜ੍ਹਦਿਆਂ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਇਸ ਕਹਾਣੀ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਸਗੋਂ ਹੁਣ ਤੱਕ ਉਪਲਬਧ ਤੱਥਾਂ ਦੇ ਅਧਾਰ 'ਤੇ ਲੋੜੀਂਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਹੈ।
ਉਹ ਕਹਿੰਦੇ ਹਨ, "15 ਜਨਵਰੀ 2021 ਦਾ ਦਿਨ ਸੀ। ਫੋਨ 'ਤੇ ਇੱਕ ਸੰਦੇਸ਼ ਆਇਆ ਕਿ ਆਉਣ ਵਾਲੇ ਦਿਨ ਤੁਹਾਨੂੰ ਕੋਰੋਨਾ ਦਾ ਟੀਕਾ ਲੱਗੇਗਾ। ਮੈਂ ਬਹੁਤ ਖੁਸ਼ ਸੀ। ਕੋਰੋਨਾ ਮਹਾਮਾਰੀ ਨਾਲ ਲੜ੍ਹਦਿਆਂ ਡਾਕਟਰਾਂ ਨੂੰ ਮੈਂ ਬਹੁਤ ਹੀ ਨਜ਼ਦੀਕ ਤੋਂ ਵੇਖਿਆ ਹੈ।"
"ਮੈਂ ਖੁਦ ਵੀ ਪਲਾਜ਼ਮਾ ਥੈਰੇਪੀ ਜ਼ਰੀਏ ਕੋਰੋਨਾ ਦੇ ਇਲਾਜ ਦੇ ਤਰੀਕਿਆਂ 'ਚ ਸ਼ਾਮਲ ਰਿਹਾ ਸੀ। ਮੇਰੀ ਪਤਨੀ ਨੇ ਵੀ ਕੋਰੋਨਾ ਦੀ ਡਿਊਟੀ ਦੌਰਾਨ ਆਈਸੀਯੂ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਮੇਰੀ ਭੈਣ ਵੀ ਇਸੇ ਹੀ ਪੇਸ਼ੇ 'ਚ ਹੈ। ਮੈਨੂੰ ਲੱਗਾ ਕਿ ਹੁਣ ਆਖ਼ਰਕਾਰ ਇੱਕ ਸੁਰੱਖਿਆ ਢਾਲ ਮਿਲ ਜਾਵੇਗੀ।"
16 ਜਨਵਰੀ ਨੂੰ ਮੈਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਮਿਲੀ। ਉਸ ਸਮੇਂ ਮੇਰੇ ਸਰੀਰ 'ਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਪਿਆ।
ਵੈਕਸੀਨ ਕੇਂਦਰ 'ਚ ਅੱਧਾ ਘੰਟਾ ਰੁਕਣ ਤੋਂ ਬਾਅਦ ਮੈਂ ਪਹਿਲਾਂ ਦੀ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਸੀ।
ਇੱਕ ਪੈਥੋਲੋਜੀ ਡਾਕਟਰ ਹੋਣ ਦੇ ਨਾਤੇ, ਮੈਂ ਟੀਕਾ ਲਗਵਾਉਣ ਤੋਂ ਪਹਿਲਾਂ ਹੀ ਆਪਣੇ ਸਰੀਰ ਦੀ ਐਂਟੀਬਾਡੀ ਲੈਵਲ ਦੀ ਜਾਂਚ ਕੀਤੀ ਸੀ, ਜੋ ਕਿ ਪਹਿਲੀ ਖੁਰਾਕ ਮਿਲਣ ਤੋਂ ਇੱਕ ਦਿਨ ਪਹਿਲਾਂ 0.05 ਸੀ। ਟੀਕੇ ਦੀ ਪਹਿਲੀ ਖੁਰਾਕ ਮਿਲਣ ਤੋਂ ਬਾਅਦ 30 ਜਨਵਰੀ ਨੂੰ ਇਹ 0.08 ਹੋ ਗਿਆ ਸੀ।
ਪਹਿਲੀ ਖੁਰਾਕ ਤੋਂ 38 ਦਿਨ ਬਾਅਦ ਯਾਨਿ ਕਿ 24 ਫਰਵਰੀ, 2021 ਨੂੰ ਮੈਨੂੰ ਦੂਜੀ ਖੁਰਾਕ ਦਿੱਤੀ ਗਈ।
ਦੂਜੀ ਖੁਰਾਕ ਮਿਲਣ ਤੋਂ ਇੱਕ ਦਿਨ ਪਹਿਲਾਂ ਮੇਰਾ ਐਂਟੀਬਾਡੀ ਪੱਧਰ 2.28 ਸੀ। ਇਸ ਦਾ ਮਤਲਬ ਇਹ ਹੈ ਕਿ ਹੌਲੀ-ਹੌਲੀ ਮੇਰੇ ਸਰੀਰ 'ਚ ਐਂਟੀਬਾਡੀ ਦੀ ਮੌਜੂਦਗੀ ਵੱਧ ਰਹੀ ਸੀ।
ਦੂਜੀ ਖੁਰਾਕ ਲੈਣ ਤੋਂ ਬਾਅਦ ਵੀ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ।
ਟੀਕਾ ਲੱਗਣ ਤੋਂ ਬਾਅਦ ਜਿੰਨ੍ਹਾਂ ਗੱਲਾਂ ਦਾ ਧਿਆਨ ਰੱਖਣਾ, ਖ਼ਾਸ ਕਰਕੇ ਆਰਾਮ ਕਰਨ ਲਈ ਕਿਹਾ ਜਾਂਦਾ ਹੈ, ਮੈਂ ਉਨ੍ਹਾਂ ਸਾਰੇ ਨੇਮਾਂ ਦੀ ਪਾਲਣਾ ਕੀਤੀ ਸੀ।
ਦੂਜੀ ਖੁਰਾਕ ਮਿਲਣ ਤੋਂ ਤਿੰਨ ਹਫ਼ਤੇ ਬਾਅਦ ਯਾਨਿ ਕਿ 16 ਮਾਰਚ, 2021 ਨੂੰ ਮੇਰੇ ਸਰੀਰ 'ਚ ਐਂਟੀਬਾਡੀ ਦਾ ਪੱਧਰ 11.75 ਹੋ ਗਿਆ ਸੀ। ਮੈਨੂੰ ਲੱਗਿਆ ਕਿ ਸਭ ਕੁਝ ਠੀਕ ਹੀ ਚੱਲ ਰਿਹਾ ਹੈ।
ਪਰ 30 ਮਾਰਚ ਦੀ ਸਵੇਰ ਨੂੰ ਮੈਨੂੰ ਆਪਣੇ ਸਰੀਰ 'ਚ ਕੁਝ ਚੁਭਣ ਜਿਹੀ ਮਹਿਸੂਸ ਹੋਈ। ਬਾਕੀ ਤਾਂ ਸਭ ਠੀਕ ਹੀ ਸੀ। ਮੈਂ ਇੱਕ ਦੌੜਾਕ ਵੀ ਹਾਂ।
ਮੈਂ ਹਰ ਰੋਜ਼ ਸਵੇਰ ਦੇ ਸਮੇਂ ਦੌੜ ਵੀ ਲਗਾਉਂਦਾ ਹਾਂ ਅਤੇ ਬਾਅਦ 'ਚ ਕਸਰਤ ਵੀ ਕਰਦਾ ਹਾਂ। ਉਸ ਦਿਨ ਚੁਭਣ ਵੱਲ ਧਿਆਨ ਨਾ ਦਿੰਦਿਆਂ ਮੈਂ ਰੋਜ਼ਮਰਾ ਵਾਂਗ ਦੌੜ ਲਗਾਉਣ ਲਈ ਚਲਾ ਗਿਆ।
ਪਰ ਰਸਤੇ 'ਚ ਹੀ ਮੈਨੂੰ ਕੁਝ ਥਕਾਨ ਮਹਿਸੂਸ ਹੋਣ ਲੱਗੀ। ਇਹ ਮੇਰੇ ਲਈ ਬਹੁਤ ਅਜੀਬ ਸੀ, ਕਿਉਂਕਿ ਆਮ ਤੌਰ 'ਤੇ ਮੈਂ 10 ਕਿਲੋਮੀਟਰ ਲਗਾਤਾਰ ਦੌੜ ਲਗਾ ਲੈਂਦਾ ਹਾਂ।
ਪਰ ਫਿਰ ਵੀ ਮੈਂ ਇਸ ਸਥਿਤੀ/ਲੱਛਣ ਵੱਲ ਵਧੇਰੇ ਧਿਆਨ ਨਾ ਦਿੱਤਾ। ਇਹ ਜ਼ਰੂਰ ਸੀ ਕਿ ਉਸ ਦਿਨ ਮੇਰੀ ਦਿਲ ਦੀ ਧੜਕਨ ਹੋਰ ਦਿਨਾਂ ਦੇ ਮੁਕਾਬਲੇ ਤੇਜ਼ ਸੀ।
ਉਸ ਤੋਂ ਬਾਅਦ ਮੈਂ ਫਿਰ ਆਪਣੇ ਰੋਜ਼ਮਰਾ ਦੇ ਕੰਮ ਧੰਦੇ 'ਚ ਲੱਗ ਗਿਆ। ਹਸਪਤਾਲ ਵੀ ਗਿਆ, ਪਰ ਸ਼ਾਮ ਤੱਕ ਮੈਨੂੰ ਜ਼ੁਕਾਮ ਹੋ ਗਿਆ ਅਤੇ ਠੰਡ ਵੀ ਲੱਗ ਰਹੀ ਸੀ।
ਅਗਲੇ ਦਿਨ 31 ਮਾਰਚ ਦੀ ਸਵੇਰ ਨੂੰ ਜਦੋਂ ਮੈਂ ਉੱਠਿਆ ਤਾਂ ਮੈਨੂੰ ਹਲਕਾ ਜਿਹਾ ਬੁਖਾਰ ਸੀ। ਤਾਪਮਾਨ ਚੈੱਕ ਕੀਤਾ ਤਾਂ ਉਹ ਸਿਰਫ 99 ਡਿਗਰੀ ਹੀ ਸੀ।
ਉਸ ਸਮੇਂ ਮੇਰੇ ਦਿਮਾਗ 'ਚ ਦੋ ਗੱਲਾਂ ਘੁੰਮ ਰਹੀਆਂ ਸਨ। ਕਿਤੇ ਕੋਰੋਨਾ ਤਾਂ ਨਹੀਂ ਹੋ ਗਿਆ ? ਪਰ ਫਿਰ ਅਗਲੇ ਹੀ ਪਲ ਧਿਆਨ 'ਚ ਆਇਆ ਕਿ ਮੈਨੂੰ ਤਾਂ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ।
ਇਹ ਕਿਵੇਂ ਹੋ ਸਕਦਾ ਹੈ। ਪਰ ਮੈਂ ਪੇਸ਼ੇ ਵੱਜੋਂ ਹਾਂ ਤਾਂ ਡਾਕਟਰ ਹੀ।
ਮੈਨੂੰ ਇਹ ਜਾਣਨ ਦੀ ਉਤਸੁਕਤਾ ਹੋਈ ਕਿ ਕੀ ਟੀਕਾ ਲੱਗਣ ਤੋਂ ਬਾਅਦ ਵੀ ਕੋਰੋਨਾ ਹੋ ਸਕਦਾ ਸੀ। ਮੈਂ ਆਪਣਾ ਰੈਪਿਡ ਐਂਟੀਜਨ ਟੈਸਟ ਕਰਵਾਇਆ। ਰਿਪੋਰਟ 'ਚ ਕੋਵਿਡ-19 ਪੌਜ਼ੀਟਿਵ ਆਇਆ। ਡਾਕਟਰ ਨੇ ਮੈਨੂੰ ਘਰ 'ਚ ਹੀ ਆਈਸੋਲੇਟ ਹੋਣ ਦੀ ਸਲਾਹ ਦਿੱਤੀ। ਉਸ ਤੋਂ ਬਾਅਦ ਮੈਂ ਘਰ ਆ ਗਿਆ ਅਤੇ ਖੁਦ ਨੂੰ ਇੱਕ ਕਮਰੇ 'ਚ ਆਈਸੋਲੇਟ ਕਰ ਲਿਆ।
ਮੇਰਾ ਇੱਕ ਦੋਸਤ ਡਾਕਟਰ ਹੈ ਅਤੇ ਉਸ ਨਾਲ ਹੀ ਮੈਂ ਕੋਵਿਡ-19 ਦੇ ਇਲਾਜ ਦੀ ਪੂਰੀ ਯੋਜਨਾ ਸਮਝੀ। ਕੁਝ ਹੋਰ ਬਲੱਡ ਟੈਸਟ ਕਰਵਾਏ। ਕਿਉਂਕਿ ਮੈਂ ਡਾਕਟਰ ਹਾਂ, ਇਸ ਲਈ ਆਪਣੇ ਆਪ ਹੀ ਮੈਂ ਛਾਤੀ ਦਾ ਸੀਟੀ ਸਕੈਨ ਕਰਵਾ ਲਿਆ।
ਇਸ ਪੇਸ਼ੇ 'ਚ ਵਧੇਰੇ ਅਧਿਐਨ ਕਰਨ ਕਰਕੇ ਕੁਝ ਜ਼ਿਆਦਾ ਹੀ ਸਾਵਧਾਨੀ ਵਰਤ ਲਈ। ਬਲੱਡ ਰਿਪੋਰਟ 'ਚ ਕੁਝ ਥੋੜ੍ਹੀ ਬਹੁਤ ਗੜਬੜ ਆਈ ਸੀ, ਪਰ ਚਿੰਤਾ ਦੀ ਕੋਈ ਗੱਲ ਨਹੀਂ ਸੀ।
ਛਾਤੀ ਦਾ ਸੀਟੀ ਸਕੈਨ ਠੀਕ ਆਇਆ ਸੀ। ਡਾਕਟਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਅਤੇ ਐਂਟੀਬਾਇਓਟਿਕਸ ਦਾ ਪੂਰਾ ਕੋਰਸ ਵੀ ਕੀਤਾ।
ਇੱਕ ਹੀ ਕਮਰੇ 'ਚ ਆਪਣੇ ਆਪ ਨੂੰ ਏਕਾਂਤਵਾਸ 'ਚ ਰੱਖਿਆ, ਪਰ ਕਮਰੇ ਦੇ ਅੰਦਰ ਹੀ ਮੈਂ ਚੱਲਦਾ ਫਿਰਦਾ ਵੀ ਰਿਹਾ। ਹਾਲਾਂਕਿ 2-3 ਦਿਨ ਤੱਕ ਮੈਨੂੰ 99-100 ਗਿਡਰੀ ਤੱਕ ਬੁਖਾਰ ਰਿਹਾ।
ਚੌਥੇ ਦਿਨ ਦੁਬਾਰਾ ਬਲੱਡ ਟੈਸਟ ਕਰਵਾਏ, ਇਸ ਵਾਰ ਰਿਪੋਰਟ 'ਚ ਸਭ ਕੁਝ ਪਹਿਲਾਂ ਨਾਲੋਂ ਠੀਕ ਸੀ। ਤੀਜੇ ਦਿਨ ਤੋਂ ਬਾਅਦ ਬੁਖਾਰ ਵੀ ਨਹੀਂ ਹੋਇਆ ਸੀ।
6 ਅਪ੍ਰੈਲ ਨੂੰ ਆਰਟੀਪੀਸੀਆਰ ਟੈਸਟ ਤੋਂ ਬਾਅਦ ਮੈਨੂੰ ਲੱਗਿਆ ਕਿ ਕੋਵਿਡ-19 ਨੈਗਟਿਵ ਆਇਆ ਹੈ। ਪਰ ਮੈਂ ਅਜੇ ਵੀ ਹੋਮ ਆਈਸੋਲੇਸ਼ਨ 'ਚ ਹੀ ਹਾਂ।
ਘਰ 'ਚ ਬੁੱਢੇ ਮਾਤਾ-ਪਿਤਾ ਵੀ ਹਨ। ਉਨ੍ਹਾਂ ਲਈ ਵੀ ਚਿੰਤਾ ਹਰ ਸਮੇਂ ਬਣੀ ਰਹਿੰਦੀ ਸੀ। ਪਰ ਬਤੌਰ ਡਾਕਟਰ ਪਿਛਲੇ ਇੱਕ ਸਾਲ ਤੋਂ ਮੈਂ ਉਨ੍ਹਾਂ ਤੋਂ ਦੂਰੀ ਹੀ ਬਣਾ ਕੇ ਰੱਖੀ ਹੋਈ ਸੀ।
ਪਤਨੀ ਅਤੇ ਬੱਚਿਆਂ ਦਾ ਟੈਸਟ ਨੈਗੇਟਿਵ ਆਇਆ ਸੀ। ਪਰ ਮੇਰੀ ਭੈਣ ਜੋ ਕਿ ਪੈਥੋਲੋਜੀ ਵਿਭਾਗ 'ਚ ਹੈ, ਮੇਰੇ ਤੋਂ ਬਾਅਦ ਉਹ ਵੀ ਕੋਰੋਨਾ ਪੀੜਤ ਹੋ ਗਈ ਹੈ।
ਮੈਨੂੰ ਨਹੀਂ ਪਤਾ ਕਿ ਕੋਰੋਨਾ ਦੀ ਲਾਗ ਮੈਨੂੰ ਕਿੱਥੋਂ ਲੱਗੀ ਹੈ। ਆਪਣੇ ਵੱਲੋਂ ਤਾਂ ਮੈਂ ਹਮੇਸ਼ਾਂ ਹੀ ਪੂਰੀ ਸਾਵਧਾਨੀ ਵਰਤੀ ਹੈ। ਪਰ ਮੈਂ ਇੱਕ ਡਾਕਟਰ ਹਾਂ ਤਾਂ ਦਿਨ ਭਰ ਕਈ ਮਰੀਜ਼ਾ ਨਾਲ ਮੇਰਾ ਵਾਹ ਵਾਸਤਾ ਪੈਂਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਪਰ ਮੇਰੀ ਪੂਰੀ ਕਹਾਣੀ ਦਾ ਸਭ ਤੋਂ ਅਹਿਮ ਹਿੱਸਾ ਇਹ ਹੈ ਕਿ ਮੈਨੂੰ ਗੰਭੀਰ ਵਾਇਰਸ ਵੀ ਹੋ ਸਕਦਾ ਸੀ। ਕੋਰੋਨਾ ਦੇ ਕਾਰਨ ਹਸਪਤਾਲ 'ਚ ਭਰਤੀ ਵੀ ਹੋਣਾ ਪੈ ਸਕਦਾ ਸੀ, ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ…, ਜੇਕਰ ਮੈਂ ਕੋਰੋਨਾ ਟੀਕੇ ਦੀਆਂ ਦੋ ਖੁਰਾਕਾਂ ਨਾ ਲਈਆਂ ਹੁੰਦੀਆਂ।
ਇਹ ਟੀਕੇ ਦਾ ਹੀ ਅਸਰ ਸੀ ਕਿ ਮੈਂ ਗੰਭੀਰ ਤੌਰ 'ਤੇ ਬਿਮਾਰ ਨਹੀਂ ਹੋਇਆ। ਇਸ ਲਈ ਮੇਰਾ ਕਹਿਣਾ ਹੈ ਕਿ ਹਰ ਕਿਸੇ ਨੂੰ ਕੋਰੋਨਾ ਦਾ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ।
ਟੀਕਾ ਲਗਵਾਉਣ ਤੋਂ ਬਾਅਦ ਵੀ ਤੁਹਾਨੂੰ ਕੋਰੋਨਾ ਹੋ ਸਕਦਾ ਹੈ, ਪਰ ਉਹ ਖ਼ਤਰਨਾਕ ਨਹੀਂ ਹੋਵੇਗਾ। ਤੁਹਾਡੀ ਜਾਨ ਨੂੰ ਖ਼ਤਰਾ ਨਹੀਂ ਹੋ ਸਕਦਾ ਹੈ। ਕੋਰੋਨਾ ਦਾ ਟੀਕਾ ਲੱਗਣ ਤੋਂ ਬਾਅਦ ਵੀ ਮਾਸਕ ਲਗਾਓ, ਦੋ ਗੱਜ ਦੀ ਦੂਰੀ ਅਤੇ ਵਾਰ-ਵਾਰ ਹੱਥ ਧੋਣ ਦੇ ਨੇਮਾਂ ਦੀ ਪਾਲਣਾ ਕਰੋ।
ਡਾ. ਪੁਨੀਤ ਦੀ ਆਪਬੀਤੀ ਪੜ੍ਹਨ ਤੋਂ ਬਾਅਦ ਵੀ ਤੁਹਾਡੇ ਮਨ 'ਚ ਕੋਵਿਡ ਦੇ ਟੀਕੇ ਸਬੰਧੀ ਕੁਝ ਸਵਾਲ ਰਹਿ ਗਏ ਹਨ ?
ਉਨ੍ਹਾਂ ਨਾਲ ਅਜਿਹਾ ਕਿਉਂ ਅਤੇ ਕਿਵੇਂ ਹੋਇਆ? ਇਹ ਸਭ ਜਾਣਨ ਲਈ ਬੀਬੀਸੀ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਕਮਿਊਨਿਟੀ ਮੈਡੀਸਨ ਵਿਭਾਗ ਦੀ ਮੁੱਖ ਡਾਕਟਰ ਸੁਨੀਲਾ ਗਰਗ ਨਾਲ ਗੱਲਬਾਤ ਕੀਤੀ।
ਡਾ. ਸੁਨੀਲਾ ਸਰਕਾਰ ਦੇ ਕੋਵਿਡ-19 ਟਾਸਕ ਫੋਰਸ ਦੀ ਮੈਂਬਰ ਵੀ ਹੈ। ਉਨ੍ਹਾਂ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼:-
ਸਵਾਲ: ਕੋਰੋਨਾ ਦਾ ਟੀਕਾ ਲੱਗਣ ਤੋਂ ਬਾਅਦ ਵੀ ਡਾ. ਪੁਨੀਤ ਨੂੰ ਕੋਰੋਨਾ ਕਿਵੇਂ ਹੋ ਗਿਆ ?
ਜਵਾਬ: ਇਸ ਬਾਰੇ ਜਾਣਨ ਲਈ ਸਾਨੂੰ ਉਨ੍ਹਾਂ ਦੇ ਟੀਕਾ ਲੱਗਣ ਤੋਂ ਬਾਅਦ ਦੇ ਵਿਵਹਾਰ ਬਾਰੇ ਜਾਣਨਾ ਹੋਵੇਗਾ। ਪਰ ਇਹ ਵੀ ਸੱਚ ਹੈ ਕਿ ਕੋਰੋਨਾ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਵੀ ਕੋਰੋਨਾ ਹੋ ਸਕਦਾ ਹੈ।
ਪਰ ਅਜਿਹਾ ਬਹੁਤ ਘੱਟ ਹੁੰਦਾ ਹੈ। ਇਸੇ ਕਾਰਨ ਕਰਕੇ ਐਫ਼ੀਕੇਸੀ ਡਾਟਾ ਦਾ ਅਧਿਐਨ ਕੀਤਾ ਜਾਂਦਾ ਹੈ, ਜੋ ਇਹ ਦੱਸਦਾ ਹੈ ਕਿ ਟੀਕਾ ਕਿੰਨਾ ਸੁਰੱਖਿਅਤ ਹੈ।
ਅਜੇ ਤੱਕ ਕਿਸੇ ਵੀ ਟੀਕਾ ਨਿਰਮਾਤਾ ਨੇ 100% ਐਫ਼ੀਕੇਸੀ ਦਾ ਡਾਟਾ ਨਹੀਂ ਦਿੱਤਾ ਹੈ। ਭਾਰਤ 'ਚ ਬਣੀ ਕੋਵੈਕਸੀਨ ਦੀ 80% ਐਫ਼ੀਕੇਸੀ ਦੱਸੀ ਜਾ ਰਹੀ ਹੈ, ਇਸ ਦਾ ਮਤਲਬ ਇਹ ਹੈ ਕਿ ਇਸ ਦੇ ਲੱਗਣ ਤੋਂ ਬਾਅਦ ਵੀ 20% ਸੰਭਾਵਨਾ ਮੌਜੂਦ ਹੈ ਕਿ ਤੁਹਾਨੂੰ ਕੋਰੋਨਾ ਹੋ ਸਕਦਾ ਹੈ।
ਕੋਵੀਸ਼ੀਲਡ ਦੀ ਐਫ਼ੀਕੇਸੀ 70% ਦੇ ਆਸ-ਪਾਸ ਹੈ। ਦੋਵੇਂ ਖੁਰਾਕਾਂ ਦੇ ਵਿਚਲੇ ਸਮੇਂ ਦੌਰਾਨ ਵੀ ਕੋਵੀਸ਼ੀਲਡ ਦੀ ਐਫ਼ੀਕੇਸੀ ਬਦਲ ਜਾਂਦੀ ਹੈ।
ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਕਮਿਊਨਿਟੀ ਮੈਡੀਸਨ ਵਿਭਾਗ ਦੀ ਮੁੱਖ ਡਾਕਟਰ ਸੁਨੀਲਾ ਗਰਗ
28 ਦਿਨਾਂ ਦੇ ਅੰਤਰਾਲ 'ਚ ਘੱਟ ਅਤੇ 2 ਮਹੀਨੇ ਦੇ ਅੰਤਰਾਲ 'ਤੇ ਲਗਾਉਣ 'ਤੇ ਵਧੇਰੇ ਐਫ਼ੀਕੇਸੀ ਹੁੰਦੀ ਹੈ। ਹੋ ਸਕਦਾ ਹੈ ਕਿ ਡਾ.ਪੁਨੀਤ ਦੇ ਮਾਮਲੇ 'ਚ ਐਫ਼ੀਕੇਸੀ ਨੇ ਕੰਮ ਨਾ ਕੀਤਾ ਹੋਵੇ।
ਸਵਾਲ: ਫਿਰ ਕੋਰੋਨਾ ਦਾ ਟੀਕਾ ਕਿਉਂ ਲਗਵਾਇਆ ਜਾਵੇ?
ਜਵਾਬ: ਟੀਕਾ ਲਗਵਾਉਣ ਤੋਂ ਬਾਅਦ ਤੁਸੀ ਖ਼ਤਰਨਾਕ ਵਾਇਰਸ ਤੋਂ ਬਚ ਸਕਦੇ ਹੋ। ਕੋਵਿਡ-19 ਦੇ ਕਾਰਨ ਤੁਹਾਡੀ ਜਾਨ ਨੂੰ ਖ਼ਤਰਾ ਨਹੀਂ ਰਹੇਗਾ। ਹਲਕੇ ਕੋਵਿਡ 19 ਜਾਂ ਬਿਨ੍ਹਾਂ ਲੱਛਣ ਵਾਲੇ ਕੋਰੋਨਾ ਦੇ ਹੋਣ ਦੀ ਸੰਭਾਵਨਾ ਫਿਰ ਵੀ ਬਣੀ ਰਹਿੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਕੋਈ ਸੁਰੱਖਿਆ ਢਾਲ ਦਾ ਨਾ ਹੋਣਾ ਅਤੇ ਇੱਕ ਸੁਰੱਖਿਆ ਢਾਲ ਦਾ ਹੋਣਾ- ਦੋਹਾਂ 'ਚ ਚੋਣ ਕਰਨੀ ਪਵੇ ਤਾਂ ਤੁਸੀਂ ਕਿਸ ਨੂੰ ਚੁਣੋਗੇ?
ਇਹ ਸਪੱਸ਼ਟ ਹੀ ਹੈ ਕਿ ਅਸੀਂ ਸੁਰੱਖਿਆ ਢਾਲ ਨੂੰ ਹੀ ਚੁਣੋਗੇ। ਇਸ ਲਈ ਸਾਨੂੰ ਟੀਕਾ ਲਗਵਾਉਣਾ ਚਾਹੀਦਾ ਹੈ।
ਆਮ ਬੋਲਚਾਲ ਦੀ ਭਾਸ਼ਾ 'ਚ ਕਹੀਏ ਤਾਂ ਇੱਕ ਵਾਰ ਤੁਸੀਂ ਜਦੋਂ ਟੀਕਾ ਲਗਵਾ ਲੈਂਦੇ ਹੋ ਤਾਂ ਤੁਹਾਡੇ ਸਰੀਰ 'ਚ ਮੈਮੋਰੀ ਸੈੱਲ ਬਣ ਜਾਂਦੇ ਹਨ, ਜੋ ਕਿ ਕੋਰੋਨਾ ਦੇ ਖ਼ਿਲਾਫ਼ ਕਿਵੇਂ ਲੜਨਾ ਹੈ, ਇਸ ਨੂੰ ਯਾਦ ਰੱਖਦੇ ਹਨ।
ਜਿਵੇਂ ਹੀ ਵਾਇਰਸ ਤੁਹਾਡੇ 'ਤੇ ਹਮਲਾ ਕਰਦਾ ਹੈ, ਉਹ ਤੁਰੰਤ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਟੀਕਾ ਲੱਗਣ ਤੋਂ ਪਹਿਲਾਂ, ਬਾਅਦ ਅਤੇ ਉਸ ਦੌਰਾਨ ਵੀ ਮਾਸਕ ਜ਼ਰੂਰ ਪਾਓ, ਦੂਰੀ ਬਣਾ ਕੇ ਰੱਖੋ ਅਤੇ ਵਾਰ-ਵਾਰ ਹੱਥ ਵੀ ਧੋਵੋ।
ਸਵਾਲ: ਕੋਵੈਕਸੀਨ ਅਤੇ ਕੋਵੀਸ਼ੀਲਡ ਟੀਕੇ ਨਾਲ ਆਮ ਤੌਰ 'ਤੇ ਕਿੰਨੇ ਦਿਨ ਸੁਰੱਖਿਅਤ ਰਿਹਾ ਜਾ ਸਕਦਾ ਹੈ?
ਜਵਾਬ: ਹੁਣ ਤੱਕ ਦੇ ਟਰਾਇਲ ਦੇ ਅਧਾਰ 'ਤੇ ਛਪੀ ਰਿਪੋਰਟ ਅਨੁਸਾਰ ਕੋਰੋਨਾ ਟੀਕੇ ਨਾਲ ਲੋਕ ਇੱਕ ਸਾਲ ਤੋਂ ਵੱਧ ਦੇ ਸਮੇਂ ਲਈ ਸੁਰੱਖਿਅਤ ਹਨ।
ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਬਾਰੇ ਅਧਿਐਨ ਚੱਲ ਰਿਹਾ ਹੈ। ਜਿਵੇਂ-ਜਿਵੇਂ ਸਮਾਂ ਲੰਘਦਾ ਜਾਵੇਗਾ, ਨਵੀਂ ਸਟਡੀ ਆਉਂਦੀ ਰਹੇਗੀ ਅਤੇ ਇਸ ਸਮਾਂ ਅਵਧੀ 'ਚ ਵੀ ਬਦਲਾਅ ਹੁੰਦਾ ਰਹੇਗਾ। ਇਸ ਗੱਲ 'ਤੇ ਵੀ ਚਰਚਾ ਚੱਲ ਰਹੀ ਹੈ ਕਿ ਟੀਕੇ ਦੀ ਬੂਸਟਰ ਖੁਰਾਕ ਜਾਂ ਫਿਰ ਕਿਸੇ ਹੋਰ ਖੁਰਾਕ ਦੀ ਜ਼ਰੂਰਤ ਭਵਿੱਖ 'ਚ ਪਵੇਗੀ ਜਾਂ ਫਿਰ ਨਹੀਂ।
ਸਵਾਲ: ਕੋ-ਮੋਰਬਿਡ (ਦੂਜੀ ਬਿਮਾਰੀ) ਵਾਲੇ ਲੋਕਾਂ ਲਈ ਟੀਕਾ ਲਗਵਾਉਣ ਤੋਂ ਬਾਅਦ ਖ਼ਤਰਾ ਵਧੇਰੇ ਹੁੰਦਾ ਹੈ? ਕੀ ਉਨ੍ਹਾਂ ਨੂੰ ਗੰਭੀਰ ਇਨਫੈਕਸ਼ਨ ਹੋ ਸਕਦੀ ਹੈ?
ਜਵਾਬ: ਉਨ੍ਹਾਂ ਲਈ ਤਾਂ ਟੀਕਾ ਬਿਹਤਰ ਬਦਲ ਹੈ। ਕੋਮੋਰਬਿਡ ਨੂੰ ਜੇਕਰ ਟੀਕਾ ਲਗਵਾਏ ਬਿਨ੍ਹਾਂ ਘੱਟ ਕੋਰੋਨਾ ਵੀ ਹੋਵੇਗਾ ਤਾਂ ਵੀ ਉਸ ਲਈ ਵਧੇਰੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।
ਇਸ ਲਈ ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਵੀ ਘੱਟ ਪੱਧਰ ਦਾ ਹੀ ਕੋਰੋਨਾ ਹੋਵੇਗਾ ਅਤੇ ਵਾਇਰਸ ਨਾਲ ਲੜ੍ਹਨ ਲਈ ਉਨ੍ਹਾਂ ਦੇ ਸਰੀਰ 'ਚ ਐਂਟੀਬਾਡੀ ਪਹਿਲਾਂ ਤੋਂ ਹੀ ਮੌਜੂਦ ਹੋਵੇਗਾ। ਇਸੇ ਕਰਕੇ ਹੀ ਤਾਂ ਉਨ੍ਹਾਂ ਨੂੰ ਟੀਕਾ ਲਗਵਾਉਣ 'ਚ ਪਹਿਲ ਦਿੱਤੀ ਗਈ ਹੈ।
ਸਵਾਲ: ਟੀਕਾ ਲਗਵਾਉਣ ਤੋਂ ਬਾਅਦ ਮੁੜ ਕੋਰੋਨਾ ਹੋਣ ਦੇ ਕਿੰਨੇ ਫੀਸਦ ਮਾਮਲੇ ਸਾਹਮਣੇ ਆਏ ਹਨ?
ਜਵਾਬ: ਅਜਿਹੇ ਮਾਮਲਿਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਸ 'ਤੇ ਅਮਰੀਕਾ 'ਚ ਦੋ ਵੱਖ-ਵੱਖ ਅਧਿਐਨ ਹੋਏ ਹਨ। ਇੱਕ 'ਚ 8177 ਲੋਕਾਂ 'ਚੋਂ ਸਿਰਫ ਚਾਰ ਨੂੰ ਹੀ ਕੋਰੋਨਾ ਹੋਇਆ ਅਤੇ ਦੂਜੇ ਅਧਿਐਨ 'ਚ 1400 ਲੋਕਾਂ, ਜਿਨ੍ਹਾਂ ਨੂੰ ਟੀਕਾ ਲੱਗ ਚੁੱਕਾ ਸੀ, ਉਨ੍ਹਾਂ 'ਚੋਂ ਸਿਰਫ 7 ਮਾਮਲਿਆਂ 'ਚ ਹੀ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ।
ਇਹ ਵੀ ਪੜ੍ਹੋ:
https://www.youtube.com/watch?v=4aycNCLfqoE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fe3237b8-1fca-43ba-998c-c7be1051a046','assetType': 'STY','pageCounter': 'punjabi.india.story.56690014.page','title': 'ਕੋਰੋਨਾਵਾਇਰਸ: ਵੈਕਸੀਨ ਲੱਗਣ ਤੋਂ ਬਾਅਦ ਕੋਵਿਡ ਦਾ ਸ਼ਿਕਾਰ ਹੋਣ ਵਾਲੇ ਡਾਕਟਰ ਕੀ ਸਲਾਹ ਦੇ ਰਹੇ ਹਨ','author': 'ਸਰੋਜ ਸਿੰਘ','published': '2021-04-10T02:22:23Z','updated': '2021-04-10T02:22:23Z'});s_bbcws('track','pageView');

ਪ੍ਰਿੰਸ ਫਿਲਿਪ: ਨਹੀਂ ਹੋਵੇਗਾ ਰਾਜਸੀ ਸਨਮਾਨਾਂ ਨਾਲ ਸਸਕਾਰ ਤੇ ਨਾ ਹੀ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ...
NEXT STORY