ਇੱਕ ਜਵਾਨ ਔਰਤ ਜਿਸ ਨੇ ਆਪਣੇ ਬੱਚੇ ਕਿਸੇ ਨੂੰ ਗੋਦ ਦਿੱਤੇ ਸਨ, ਉਹ ਚਾਹੁੰਦੀ ਸੀ ਉਨ੍ਹਾਂ ਨੂੰ ਪਤਾ ਹੋਵੇ ਕਿ ਉਹ ਅਜਿਹੀ ਬੀਮਾਰੀ ਨਾਲ ਪੀੜਤ ਹੈ ਜਿਸ ਵਿੱਚ ਜ਼ਿੰਦਗੀ ਦਾ ਪਤਾ ਨਹੀਂ ਹੈ ਕਦੋਂ ਖ਼ਤਮ ਹੋ ਜਾਵੇ।
ਜ਼ਿਓਰਜ਼ੀਨਾ ਹੇਵਸ ਲਿਖਦੇ ਹਨ, ਪਰ ਨਿਯਮ ਸਿੱਧੇ ਰਾਬਤੇ ਦੀ ਇਜ਼ਾਜਤ ਨਹੀਂ ਦਿੰਦੇ ਸਨ ਇਸ ਲਈ ਉਨ੍ਹਾਂ (ਉਸ ਔਰਤ) ਨੂੰ ਪੱਕਾ ਨਹੀਂ ਪਤਾ ਕਿ ਬੱਚਿਆਂ ਨੂੰ ਦੱਸਿਆ ਗਿਆ ਹੈ ਜਾਂ ਨਹੀਂ।
ਸਾਲ 2017 ਵਿੱਚ ਹਨਾ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਜ਼ਿਉਣ ਲਈ ਸਿਰਫ਼ 6 ਮਹੀਨੇ ਹਨ।
ਉਹ ਕਹਿੰਦੇ ਹਨ, "ਜਦੋਂ ਮੈਨੂੰ ਖ਼ਬਰ ਮਿਲੀ, ਮੈਂ ਸਿੱਧਾ ਸਮਾਜ ਸੇਵੀ ਸੰਸਥਾਵਾਂ ਨੂੰ ਫ਼ੋਨ ਕੀਤਾ। ਮੈਂ ਸਿਰਫ਼ ਇਹ ਜਾਣਨਾ ਚਾਹੁੰਦੀ ਸੀ ਕਿ ਮੇਰੇ ਬੱਚੇ ਠੀਕ ਹਨ।"
ਇਹ ਵੀ ਪੜ੍ਹੋ
ਉਸ ਸਮੇਂ, ਉਨ੍ਹਾਂ ਦੇ ਬੱਚਿਆਂ ਨੂੰ ਹਨਾ ਤੋਂ ਲਿਆ ਗਿਆਰਾਂ ਸਾਲ ਹੋ ਗਏ ਸਨ ਤੇ ਪਿਛਲੇ ਸੱਤ ਸਾਲਾਂ ਤੋਂ ਹਨਾ ਕੋਲ ਉਨ੍ਹਾਂ ਦੀ ਕੋਈ ਖ਼ਬਰ ਸਾਰ ਨਹੀਂ ਸੀ।
ਇੱਕ ਅਲ੍ਹੱੜ ਉਮਰ ਦੀ ਮਾਂ ਵਜੋਂ ਹਨਾ ਕੋਲੋਂ ਦੇਖਭਾਲ ਨਹੀਂ ਸੀ ਹੋ ਰਹੀ ਅਤੇ ਉਨ੍ਹਾਂ ਕੋਲ ਗੱਲ ਕਰਨ ਲਈ ਕੋਈ ਸਹਾਇਤਾ ਨੈੱਟਵਰਕ ਵੀ ਨਹੀਂ ਸੀ, ਸੋਸ਼ਲ ਸਰਵਸਿਜ਼ ਨੇ ਹਨਾ ਨੂੰ ਬੱਚਿਆਂ ਦੀ ਦੇਖਭਾਲ ਕਰਨ ਦੇ ਅਯੋਗ ਪਾਇਆ।
ਹਨਾ ਉਸ ਦਿਨ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਮਾੜੇ ਦਿਨ ਵਜੋਂ ਦਰਸਾਉਂਦੇ ਹਨ ਜਿਸ ਦਿਨ ਉਨ੍ਹਾਂ ਨੇ ਆਪਣੇ 14 ਮਹੀਨਿਆਂ ਦੇ ਜੌੜੇ ਬੱਚਿਆਂ ਨੂੰ ਆਪਣੇ ਤੋਂ ਦੂਰ, ਉਨ੍ਹਾਂ ਦੇ ਨਵੇਂ ਪਰਿਵਾਰ ਕੋਲ ਜਾਂਦੇ ਦੇਖਿਆ।
'ਮਾਂ ਮੈਨੂੰ ਕਾਲਾ-ਨੀਲਾ ਹੋਣ ਤੱਕ ਕੁੱਟਦੀ ਰਹਿੰਦੀ ਸੀ'
ਉਹ 16 ਸਾਲਾਂ ਦੇ ਸਨ ਅਤੇ ਉਨ੍ਹਾਂ ਨੇ ਮਾਂ ਅਤੇ ਬੱਚਿਆਂ ਲਈ ਬਣੀ ਇੱਕ ਰਿਹਾਇਸ਼ ਵਿੱਚ ਰਹਿੰਦਿਆਂ, ਇੱਕ ਸਾਲ ਤੋਂ ਵੱਧ ਸਮਾਂ ਬੱਚਿਆਂ ਨੂੰ ਆਪਣੇ ਕੋਲ ਰੱਖਣ ਲਈ ਲੜਾਈ ਲੜੀ।
ਉਹ ਕਹਿੰਦੇ ਹਨ, "ਮਾਂ ਮੈਨੂੰ ਕਾਲਾ-ਨੀਲਾ ਹੋਣ ਤੱਕ ਕੁੱਟਦੀ ਰਹਿੰਦੀ ਸੀ। ਮੈਂ ਸੋਚਦੀ ਹਾਂ ਉਨ੍ਹਾਂ ਨੂੰ ਚਿੰਤਾ ਸੀ ਕਿ ਇਤਿਹਾਸ ਦੁਹਰਾਇਆ ਜਾਵੇਗਾ।"
ਯੂਕੇ ਵਿੱਚ ਬਹੁਤ ਸਾਰੇ ਜਨਮ ਦੇਣ ਵਾਲੇ ਮਾਪਿਆਂ ਵਾਂਗ ਹਨਾ ਨੂੰ ਵੀ ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਗੋਦ ਲਿਆ ਗਿਆ ਤਾਂ "ਲੈਟਰਬਾਕਸ ਕੰਨਟੈਕਟ" ਦੀ ਆਗਿਆ ਦਿੱਤੀ ਗਈ, ਇੱਕ ਇਕਰਾਰਨਾਮਾ ਜਿਸ ਤਹਿਤ ਉਹ ਆਪਣੇ ਬੱਚਿਆਂ ਉਨ੍ਹਾਂ ਨੂੰ ਗੋਦ ਲੈਣ ਵਾਲਿਆਂ ਨਾਲ ਬੱਚਿਆਂ ਦੇ 18 ਸਾਲ ਦਾ ਹੋਣ ਤੱਕ ਚਿੱਠੀ ਪੱਤਰ ਦੀ ਵਟਾਂਦਰਾ ਕਰ ਸਕਦੇ ਸਨ।
ਉਨ੍ਹਾਂ ਦੇ ਮਾਮਲੇ ਵਿੱਚ ਆਮ ਤੌਰ 'ਤੇ ਸਾਲ ਵਿੱਚ ਇੱਕ ਜਾਂ ਦੋ ਵਾਰ ਲੈਟਰਬਾਕਸ ਦੇ ਇਸਤੇਮਾਲ ਦੀ ਆਗਿਆ ਨੂੰ ਜੱਜ ਨੇ ਤਿੰਨ ਵਾਰ ਤੱਕ ਵਧਾ ਦਿੱਤਾ, ਇਸ ਗੱਲ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਹਨਾ ਆਪਣੇ ਬੱਚਿਆਂ ਨੂੰ ਜਨਮ ਦਿਨ ਅਤੇ ਕ੍ਰਿਸਮਿਸ 'ਤੇ ਕਾਰਡ ਵੀ ਭੇਜ ਸਕੇਗੀ ਅਤੇ ਬੱਚਿਆਂ ਨੂੰ ਗੋਦ ਲੈਣ ਵਾਲਿਆਂ ਵੱਲੋਂ ਤਸਵੀਰਾਂ ਵੀ ਲੈ ਸਕੇਗੀ।
ਪਰ ਪ੍ਰਬੰਧ ਕਰਨਾ ਇੱਕ ਚੀਜ਼ ਹੈ ਤੇ ਉਸ ਨੂੰ ਕਾਇਮ ਰੱਖਣਾ ਪੂਰੀ ਤਰ੍ਹਾਂ ਵੱਖਰੀ ਚੀਜ਼ ਹੈ।
ਬੱਚਿਆਂ ਦੇ ਜਾਣ ਤੋਂ ਇੱਕ ਸਾਲ ਬਾਅਦ ਲੈਟਰਬਾਕਸ ਕੰਨਟੈਕਟ ਐਗਰੀਮੈਂਟ ਨੂੰ ਸੱਚ ਕਰਦਿਆਂ ਹਨਾ ਨੂੰ ਕਈਆਂ ਵਿੱਚੋਂ ਇੱਕ ਚਿੱਠੀ ਮਿਲੀ। ਪਰ ਉਨ੍ਹਾਂ ਨੂੰ ਹੌਸਲਾ ਦੇਣ ਦੀ ਬਜਾਇ ਇਸ ਨੇ ਉਨ੍ਹਾਂ ਨੂੰ "ਹੋਰ ਡੂੰਘੀ" ਨਿਰਾਸ਼ਾ ਵਿੱਚ ਧੱਕ ਦਿੱਤਾ।
"ਚਿੱਠੀ ਇਸ ਤਰ੍ਹਾਂ ਲਿਖੀ ਗਈ ਸੀ ਜਿਵੇਂ ਮੇਰੇ ਬੱਚਿਆਂ ਵਲੋਂ ਲਿਖੀ ਗਈ ਹੋਵੇ, ਕਿ ਮੰਮੀ ਅਤੇ ਡੈਡੀ ਨੇ ਸਾਡੇ ਨਾਲ ਆਹ ਕੀਤਾ ਅਤੇ ਅਸੀਂ ਉਹ ਕੀਤਾ ਸੀ। ਪਰ ਮੇਰੇ ਬੱਚੇ ਸਿਰਫ਼ ਦੋ ਸਾਲ ਦੇ ਸਨ ਇਸ ਲਈ ਸਪੱਸ਼ਟ ਸੀ ਕਿ ਉਨ੍ਹਾਂ ਨੇ ਨਹੀਂ ਲਿਖੀ।"
ਉਹ ਕਹਿੰਦੇ ਹਨ, ਜਿਵੇਂ ਜਿਵੇਂ ਸਮਾਂ ਵੱਧਦਾ ਗਿਆ ਚਿੱਠੀਆਂ ਲਗਾਤਾਰ ਆਉਂਦੀਆਂ ਰਹੀਆਂ। ਪਰ ਹਨਾ ਉਨ੍ਹਾਂ ਨੂੰ ਬਿਨਾ ਪੜ੍ਹਿਆਂ ਹੀ ਛੱਡ ਦਿੰਦੇ।
"ਇਹ ਇਸ ਤਰ੍ਹਾਂ ਸੀ ਜਿਵੇਂ ਉਹ ਇੱਕ ਖ਼ਾਸ ਨਮੂਨੇ 'ਤੇ ਲਿਖੀਆਂ ਗਈਆਂ ਹੋਣ-'ਅਸੀਂ ਛੁੱਟੀ 'ਤੇ ਗਏ, ਅਸੀਂ ਘੋੜ-ਸਵਾਰੀ ਕਰਨ ਗਏ। ਉਨ੍ਹਾਂ ਵਿੱਚੋਂ ਕੋਈ ਵੀ ਚਿੱਠੀ ਉਹ ਨਹੀਂ ਸੀ ਦੱਸਦੀ ਜੋ ਮੈਂ ਜਾਣਨਾ ਚਾਹੁੰਦੀ ਸੀ, ਜਿਵੇਂ ਕਿ ਮੇਰੇ ਬੱਚੇ ਕਿਵੇਂ ਵੱਡੇ ਹੋ ਰਹੇ ਸਨ ਜਾਂ ਉਨ੍ਹਾਂ ਦੀਆਂ ਰੁਚੀਆਂ ਕੀ ਸਨ।"
"ਅੰਤ ਵਿੱਚ ਮੈਂ ਤਸਵੀਰਾਂ ਕੱਢ ਲੈਂਦੀ ਅਤੇ ਚਿੱਠੀਆ ਨਾ ਪੜ੍ਹਦੀ ਕਿਉਂਕਿ ਇਹ ਬਹੁਤ ਜ਼ਿਆਦਾ ਦਰਦ ਦੇਣ ਵਾਲਾ ਸੀ।"
ਹਨਾ ਚਿੱਠੀਆਂ ਦੇ ਜਵਾਬ ਨਾ ਲਿਖਦੇ, ਕਿਉਂਕਿ ਉਨ੍ਹਾਂ ਦੀਆਂ ਨੁਕਸਾਨ ਦੀਆਂ ਭਾਵਨਾਵਾਂ ਬਹੁਤ ਜ਼ਿਆਦਾ ਸਨ। ਫ਼ਿਰ ਬੱਚਿਆਂ ਨੂੰ ਗੋਦ ਦੇਣ ਤੋਂ ਚਾਰ ਸਾਲ ਬਾਅਦ ਜਦੋਂ ਉਨ੍ਹਾਂ ਦੀ ਜ਼ਿੰਦਗੀ ਮੁੜ ਪਟੜੀ 'ਤੇ ਆਈ, ਆਖ਼ਰ ਉਨ੍ਹਾਂ ਪੈਨ ਕਾਗ਼ਜ 'ਤੇ ਰੱਖਿਆ।
ਹਨਾ ਕਹਿੰਦੇ ਹਨ, "ਮੈਂ ਲਿਖਿਆ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ, ਕਿ ਮੇਰੇ ਕੋਲ ਹੁਣ ਇੱਕ ਪਿਆਰ ਕਰਨ ਵਾਲਾ ਸਾਥੀ ਹੈ ਤੇ ਕਿ ਮੈਂ ਕੰਮ ਕਰਦੀ ਹਾਂ।"
"ਮੈਂ ਉਨ੍ਹਾਂ ਨੂੰ ਆਪਣੀ ਨੌਕਰੀ ਬਾਰੇ ਦੱਸਿਆ ਤੇ ਮੈਂ ਕਿੱਥੇ ਰਹਿੰਦੀ ਤੇ ਉਨ੍ਹਾਂ ਨੂੰ ਕਿੰਨਾ ਯਾਦ ਕਰਦੀ ਹਾਂ ਇਹ ਵੀ, ਉਨ੍ਹਾਂ ਨੂੰ ਗਵਾਉਣਾ ਮੇਰੇ ਲਈ ਕਿੰਨਾ ਔਖਾ ਰਿਹਾ ਸੀ ਤੇ ਹੁਣ ਮੈਂ ਹਰ ਰੋਜ਼ ਉਨ੍ਹਾਂ ਬਾਰੇ ਸੋਚਦੀ ਹਾਂ ਤੇ ਕਹਿੰਦੀ ਹਾਂ, ਕਾਂਸ਼ ਉਹ ਮੇਰੇ ਨਾਲ ਹੁੰਦੇ।"
ਪਰ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਸਥਾਨਕ ਅਥਾਰਟੀ ਵਲੋਂ ਇੱਕ ਨੋਟਿਸ ਆਇਆ ਕਿ ਉਨ੍ਹਾਂ ਦੀ ਚਿੱਠੀ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਵਿੱਚ ਕੁਝ ਅਢੁੱਕਵਾਂ ਲਿਖਿਆ ਗਿਆ ਹੈ।
ਯੂਕੇ ਵਿੱਚ ਸਥਾਨਕ ਅਥਾਰਟੀ ਦੀ ਗੋਦ ਲੈਣ ਵਾਲੀ ਏਜੰਸੀ ਲੈਟਰਬਾਕਸ ਰਾਬਤੇ ਵਿੱਚ ਵਿਚੋਲੇ ਵਾਂਗ ਕੰਮ ਕਰਦੀ ਹੈ।
ਚਿੱਠੀਆਂ ਆਉਣੀਆਂ ਬੰਦ ਹੋ ਗਈਆਂ
ਇਹ ਕੁਝ ਇਸ ਕਰਕੇ ਵੀ ਕਿ ਨਾਮ ਅਤੇ ਪਤੇ ਨਾ ਦੱਸੇ ਜਾਣ ਪਰ ਕਾਉਂਸਲ ਅਧਿਕਾਰੀ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਲੋਕ ਕੀ ਲਿਖਦੇ ਹਨ।
ਸਮਾਸ ਸੇਵੀ ਸੰਸਥਾ ਨੇ ਮੈਨੂੰ ਕਿਹਾ ਕਿ ਮੈਨੂੰ ਨਹੀਂ ਸੀ ਦੱਸਣਾ ਚਾਹੀਦਾ ਕਿ ਮੈਂ ਕਿੱਥੇ ਕੰਮ ਕਰਦੀ ਹਾਂ, ਨਾ ਇਹ ਲਿਖਣਾ ਚਾਹੀਦਾ ਕਿ ਕਾਸ਼ ਤੁਸੀਂ ਮੇਰੇ ਨਾਲ ਹੁੰਦੇ।
ਹਰ ਇੱਕ ਸਕਾਰਤਮਕ ਹੋਣੀ ਚਾਹੀਦੀ ਸੀ। ਮੈਂ ਮਦਦ ਲਈ ਫ਼ੋਨ ਕਰਦੀ ਰਹੀ ਪਰ ਉਹ ਮੈਨੂੰ ਲੀਫ਼ਲੈਟ ਭੇਜਦੇ ਰਹੇ ਕਿ ਚਿੱਠੀ ਕਿਵੇਂ ਲਿਖਣੀ ਹੈ ਤੇ ਉਸ ਦਾ ਕੋਈ ਮਤਲਬ ਨਹੀਂ ਸੀ ਨਿਕਲਦਾ। ਇਸ ਲਈ ਮੈਂ ਛੱਡ ਦਿੱਤਾ।
ਕੁਝ ਸਮੇਂ ਬਾਅਦ ਬੱਚਿਆਂ ਵਲੋਂ ਵੀ ਚਿੱਠੀਆਂ ਆਉਣੀਆਂ ਬੰਦ ਹੋ ਗਈਆਂ।
ਜਨਮ ਦੇਣ ਵਾਲੀਆਂ ਮਾਵਾਂ ਨੂੰ ਚਿੱਠੀ ਲਿਖਣ ਵਿੱਚ ਮਦਦ ਕਰਨਾ ਮਾਈਕ ਹੈਨਕੌਕ ਦੀ ਨੌਕਰੀ ਸੀ, ਉਹ ਪਿਛਲੇ 10 ਤੋਂ ਅਜਿਹਾ ਕਰ ਰਹੇ ਸਨ।
ਉਹ ਪੀਏਸੀ ਫ਼ੈਮਿਲੀ ਫ਼ਰਸਟ ਸਰਵਿਸ ਲਈ ਕੰਮ ਕਰਦੇ ਸਨ, ਜਿਸ ਨਾਲ ਸਥਾਨਕ ਅਥਾਰਟੀਜ਼ ਇਸ ਮਦਦ ਲਈ ਇਕਰਾਰਨਾਮਾ ਕਰਦੀਆਂ ਕਿ ਉਹ ਗੋਦ ਲਏ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਦੀ ਕਾਨੂੰਨੀ ਸਹਾਇਤਾ ਕਰ ਸਕਣ ਅਤੇ ਉਨ੍ਹਾਂ ਨੂੰ ਸਹਿਯੋਗ ਦੇ ਸਕਣ।
ਉਹ ਕਹਿੰਦੇ ਹਨ, "ਸਾਨੂੰ ਇਹ ਸੋਚਣਾ ਪੈਂਦਾ ਹੈ ਕਿ ਚਿੱਠੀ ਕੌਣ ਪ੍ਰਾਪਤ ਕਰੇਗਾ, ਕੀ ਸਥਾਨਕ ਅਥਾਰਟੀਜ਼ ਇਸ ਨੂੰ ਭੇਜਣਗੀਆਂ ਅਤੇ ਕੀ ਗੋਦ ਲੈਣ ਵਾਲੇ ਮਾਪੇ ਇਸ ਨੂੰ ਬੱਚਿਆਂ ਨੂੰ ਦਿਖਾਉਣਗੇ।"
"ਤੁਹਾਨੂੰ ਇੰਨ੍ਹਾਂ ਚਿੱਠੀਆਂ ਵਿੱਚ ਭਾਵੁਕ ਹੋਣ ਲਈ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਜੇ ਜਨਮ ਦੇਣ ਵਾਲੇ ਮਾਪੇ ਬਹੁਤ ਪਰੇਸ਼ਾਨ ਅਤੇ ਆਪਣੇ ਬੱਚਿਆਂ ਨੂੰ ਯਾਦ ਕਰਦੇ ਹਨ ਤਾਂ ਉਹ ਇਹ ਨਹੀਂ ਲਿਖ ਸਕਦੇ, ਕਿਉਂਜੋ ਇਹ ਬੱਚਿਆਂ ਨੂੰ ਵੀ ਪਰੇਸ਼ਾਨ ਕਰੇਗਾ।"
ਉਹ ਕਹਿੰਦੇ ਹਨ ਕਿ ਪਹਿਲੀ ਚਿੱਠੀ ਸਭ ਤੋਂ ਔਖੀ ਹੁੰਦੀ ਹੈ।
ਇਹ ਵੀ ਪੜ੍ਹੋ-
ਮਾਈਕ ਅਜਿਹੇ ਪਰਿਵਾਰਾਂ ਬਾਰੇ ਦੱਸਦੇ ਹਨ, "ਕਈ ਵਾਰ ਮਾਪੇ ਬਹੁਤ ਦੁੱਖ਼ੀ, ਤਕਲੀਫ਼ 'ਚ ਅਤੇ ਪਰੇਸ਼ਾਨ ਹੁੰਦੇ ਹਨ ਕਿ ਉਹ ਲਿਖਣਾ ਹੀ ਨਹੀਂ ਚਾਹੁੰਦੇ। ਬਹੁਤ ਸਾਰੀਆਂ ਮਾਵਾਂ ਸਹਿਮੀਆਂ ਸਦਮੇਂ ਵਿੱਚ ਹੁੰਦੀਆਂ ਹਨ।"
"ਉਹ ਆਪਣੇ ਖ਼ੁਦ ਦੇ ਤਜ਼ਰਬਿਆਂ ਅਤੇ ਗੋਦ ਦਿੱਤੇ ਜਾਣ ਤੋਂ ਤਕਲੀਫ਼ ਵਿੱਚ ਹੁੰਦੀਆਂ ਹਨ। ਉਨ੍ਹਾਂ ਨੇ ਆਪਣੇ ਬੱਚੇ ਗਵਾ ਦਿੱਤੇ ਅਤੇ ਸੋਗ ਮਨਾਂ ਰਹੀਆਂ ਹੁੰਦੀਆਂ ਹਨ। ਅਕਸਰ ਉਨ੍ਹਾਂ ਦੀ ਪੜ੍ਹਾਈ ਲਿਖਾਈ ਦੀ ਵੀ ਸਮੱਸਿਆ ਹੁੰਦੀ ਹੈ।"
ਰੌਇਲ ਹੌਲੋਵੇ ਯੂਨੀਵਰਸਿਟੀ ਵਿੱਚ ਸਮਾਜ ਸੇਵਾ ਦੇ ਪ੍ਰੋਫ਼ੈਸਰ ਅਨਾ ਗੁਪਤਾ ਕਹਿੰਦੇ ਹਨ, "ਜਨਮ ਦੇਣ ਵਾਲੇ ਮਾਪੇ ਅਤੇ ਗੋਦ ਲੈਣ ਵਾਲੇ ਮਾਪੇ ਦੋਵਾਂ ਦਾ ਚਿੱਠੀ ਲਿਖਣ ਵਿੱਚ ਮਦਦ ਮੰਗਣ ਦਾ ਹੱਕ ਹੈ, ਪਰ ਉਸ ਦੀ ਗੁਣਵੱਤਾ ਅਤੇ ਪ੍ਰਬੰਧ ਬਹੁਤ ਮਾੜੇ ਹਨ।"
ਕੁਝ ਸਥਾਨਕ ਅਥਾਰਟੀਜ਼ ਨੇ ਲੈਟਰਬਾਕਸ ਸਹਿਯੋਗੀ ਨਿਰਧਾਰਿਤ ਕੀਤੇ ਹਨ ਜੋ ਸੰਪਰਕ ਕਰਨ ਵਿੱਚ ਸਹਿਯੋਗ ਕਰਦੇ ਹਨ, ਕਈ ਹੋਰ ਬਾਹਰੋਂ ਮਦਦ ਲੈਂਦੇ ਹਨ ਤੇ ਕਈਆਂ ਕੋਲ ਤਾਂ ਕੁਝ ਵੀ ਨਹੀਂ ਹੈ।
ਜੇ ਇੰਨ੍ਹਾਂ ਸਾਲਾਂ ਵਿੱਚ ਹਨਾ ਨੂੰ ਮਾਈਕ ਦੀ ਮਦਦ ਮਿਲੀ ਹੁੰਦੀ ਤਾਂ ਸ਼ਾਇਦ ਚੀਜ਼ਾਂ ਕੁਝ ਵੱਖਰਾ ਮੋੜ ਲੈਂਦੀਆਂ।
ਉਹ ਸ਼ਾਇਦ ਆਪਣੇ ਬੱਚਿਆਂ ਨੂੰ ਚਿੱਠੀ ਭੇਜਣ ਵਿੱਚ ਕਾਮਯਾਬ ਰਹਿੰਦੇ ਤੇ ਬੱਚਿਆਂ ਦੀਆਂ ਚਿੱਠੀਆਂ ਆਉਂਦੀਆਂ ਵੀ ਰਹਿੰਦੀਆਂ।
ਹਰ ਸਾਲ ਹਨਾ ਅਤੇ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਤੇ ਜਨਮ ਦਿਨ ਦੇ ਗੀਤ ਗਾਉਂਦੇ, ਇਹ ਜਾਣੇ ਬਿਨਾ ਕਿ ਬੱਚੇ ਉਨ੍ਹਾਂ ਬਾਰੇ ਹੁਣ ਜਾਣਦੇ ਵੀ ਹਨ ਜਾਂ ਨਹੀਂ।
"ਚਾਰ ਸਾਲ ਮੈਂ ਉਨ੍ਹਾਂ ਲਈ ਫ਼ਿਕਰਮੰਦ ਰਹੀ ਅਤੇ ਮੈਨੂੰ ਰਾਤ ਨੂੰ ਸੁਫ਼ਨੇ ਆਉਂਦੇ ਕਿ ਉਨ੍ਹਾਂ ਦਾ ਕਤਲ ਹੋ ਗਿਆ...ਮੈਨੂੰ ਪਤਾ ਸੀ ਕਿ ਮੈਨੂੰ ਦੱਸਿਆ ਜਾਵੇਗਾ?"
ਜਦੋਂ ਹਨਾ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਆਪਣੀ ਮੌਤ ਨੇੜੇ ਹੈ, ਉਨ੍ਹਾਂ ਦਾ ਪ੍ਰਸ਼ਨ ਸੀ ਕਿ ਕੀ ਉਨ੍ਹਾਂ ਦੇ ਬੱਚਿਆਂ ਨੂੰ ਦੱਸਿਆ ਜਾਵੇਗਾ।
ਉਨ੍ਹਾਂ ਨੇ ਆਪਣੀ ਸਥਾਨਕ ਅਥਾਰਟੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਚੌਥੀ ਸਟੇਜ ਦੀ ਕਿਡਨੀ ਫ਼ੇਲੀਅਰ ਹੈ, (ਅਜਿਹੀ ਸਰੀਰਕ ਸਥਿਤੀ ਜਿਸ ਵਿੱਚ ਗੁਰਦੇ ਬਹੁਤ ਘੱਟ ਕੰਮ ਕਰਨ ਯੋਗ ਹੁੰਦੇ ਹਨ) ਅਤੇ ਜਿਉਣ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤੇ ਮੈਂ ਆਪਣੇ ਜੌੜਿਆਂ ਬੱਚਿਆਂ ਨਾਲ ਸੰਪਰਕ ਕਰਨਾ ਚਾਹੁੰਦੀ ਹਾਂ। ਪਰ ਕੁਝ ਵੀ ਨਾ ਹੋਇਆ।
ਉਹ ਕਹਿੰਦੇ ਹਨ, ਕੁਝ ਹਫ਼ਤਿਆਂ ਬਾਅਦ ਉਨ੍ਹਾਂ ਨੂੰ ਬੱਚਿਆਂ ਨੂੰ ਗੋਦ ਲੈਣ ਵਾਲਿਆਂ ਵਲੋਂ ਆਈਆਂ 12 ਪੁਰਾਣੀਆਂ ਚਿੱਠੀਆਂ ਦਾ ਥੱਬਾ ਮਿਲਿਆ ਜਿੰਨਾਂ ਨੂੰ ਸਥਾਨਕ ਅਥਾਰਟੀ ਨੇ ਗਵਾ ਦਿੱਤਾ ਸੀ, ਤੇ ਬਸ ਇਹ ਹੀ ਸੀ।
ਫ਼ਿਰ ਕਰੀਬ ਸਾਲ ਬਾਅਦ ਪੀਏਸੀ ਵਲੋਂ ਉਨ੍ਹਾਂ ਨਾਲ ਇੱਕ ਵੱਖਰੇ ਕਾਰਨ ਕਰਕੇ ਸੰਪਰਕ ਕੀਤਾ ਗਿਆ, ਤੇ ਹਨਾ ਨੇ ਆਪਣੀ ਕਹਾਣੀ ਉਨ੍ਹਾਂ ਨੂੰ ਦੱਸੀ।
ਪੀਏਸੀ ਕਾਮਿਆਂ ਨੇ ਸੋਸ਼ਲ ਸਰਵਿਸਜ਼ ਨਾਲ ਸੰਪਰਕ ਕੀਤਾ ਅਤੇ ਹਨਾ ਦੇ ਬੱਚਿਆਂ ਨੂੰ ਗੋਦ ਲੈਣ ਵਾਲਿਆਂ ਦਾ ਪਤਾ ਲਾਇਆ ਤੇ ਉਨ੍ਹਾਂ ਨੂੰ ਹਨਾ ਦੀ ਖ਼ਰਾਬ ਸਿਹਤ ਬਾਰੇ ਦੱਸਿਆ।
ਇਸੇ ਸਮੇਂ ਹੀ ਪੀਏਸੀ ਨੇ ਹਨਾ ਨੂੰ ਸੰਪਰਕ ਦੁਬਾਰਾ ਬਣਾਉਣ ਲਈ ਹਨਾ ਨੂੰ ਚਿੱਠੀ ਲਿਖਣ ਵਿੱਚ ਮਦਦ ਕੀਤੀ। ਇਹ ਅੰਤ ਵਿੱਚ ਸਾਲ 2020 ਵਿੱਚ ਸਥਾਨਕ ਅਥਾਰਟੀ ਨੂੰ ਭੇਜੀ ਗਈ, ਉਸ ਤੋਂ ਲੰਬਾ ਸਮਾਂ ਬਾਅਦ ਜਦੋਂ ਡਾਕਟਰ ਉਨ੍ਹਾਂ ਦੇ ਮਰਨ ਦੀ ਉਮੀਦ ਕਰਦੇ ਸਨ।
ਉਹ ਕਹਿੰਦੇ ਹਨ, "ਮੈਨੂੰ ਆਖ਼ਰਕਰ ਆਪਣੇ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਕਹਿਣ ਦਾ ਮੌਕਾ ਮਿਲਿਆ ਜੋ ਮੈਂ ਆਪਣੇ ਦਿਮਾਗ਼ ਚੁੱਕੀਆਂ ਹੋਈਆਂ ਸਨ ਜੋ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦੀ ਸੀ।"
ਇਸ ਚਿੱਠੀ ਵਿੱਚ ਹਨਾ ਨੇ ਉਨ੍ਹਾਂ ਨੂੰ ਦੱਸਿਆ ਉਹ ਹਰ ਰੋਜ਼ ਉਨ੍ਹਾਂ ਬਾਰੇ ਸੋਚਦੀ ਸੀ, ਜਦੋਂ ਉਹ ਬੱਚੇ ਸਨ ਉਸ ਸਮੇਂ ਤੋਂ ਉਨ੍ਹਾਂ ਦੀਆਂ ਚੀਜ਼ਾਂ ਉਸ ਨੇ ਇੱਕ ਬਕਸੇ ਵਿੱਚ ਪਾ ਰੱਖੀਆਂ ਹਨ ਅਤੇ ਆਪਣੇ ਘਰ ਹਰ ਕੰਧ 'ਤੇ ਉਨ੍ਹਾਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਹਨ।
ਹਨਾ ਨੇ ਲਿਖਿਆ ਜਦੋਂ ਉਨ੍ਹਾਂ ਨੂੰ ਉਸ ਤੋਂ ਲਿਆ ਗਿਆ ਉਸ ਨੂੰ ਸ਼ਾਂਤ ਹੋਣਾ ਪਿਆ ਕਿਉਂਕਿ ਉਹ ਸੰਭਾਲ ਨਹੀਂ ਸੀ ਪਾ ਸਕਦੀ।
ਪਰ ਜਦੋਂ ਚਿੱਠੀ ਸੋਸ਼ਲ ਸਰਵਿਸ ਨੂੰ ਭੇਜੀ ਗਈ, ਇੱਕ ਵਾਰ ਫ਼ਿਰ ਹਨਾ ਨੂੰ ਸੂਚਿਤ ਕੀਤਾ ਗਿਆ ਕਿ ਇਸ ਨੂੰ ਨਹੀਂ ਭੇਜਿਆ ਜਾਵੇਗਾ-ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਫ਼ਾਈਲ ਵਿੱਚ ਸੰਭਾਲ ਕੇ ਰੱਖਿਆ ਜਾਵੇਗਾ, ਜਿਸ ਨੂੰ ਜੇ ਬੱਚੇ ਚਾਹੁਣ ਤਾਂ ਅਠਾਰਾਂ ਸਾਲਾਂ ਦਾ ਹੋਣ ਤੋਂ ਬਾਅਦ ਲੈ ਸਕਣਗੇ।
ਇਸ ਦੀ ਜਗ੍ਹਾ ਇੱਕ ਬਹੁਤ ਹੀ ਛੋਟੀ ਚਿੱਠੀ ਭੇਜੀ ਗਈ। ਇਸ ਵਾਰ ਹਨਾ ਨੂੰ ਆਗਿਆ ਦਿੱਤੀ ਗਈ ਕਿ ਉਹ ਬੱਚਿਆਂ ਨੂੰ ਦੱਸ ਸਕਣ ਕੇ ਕਿ ਉਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਨ ਤੇ ਕਹਿ ਸਕਣ ਕਿ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਹਨ,ਪਰ ਇਹ ਨਹੀਂ ਕਿ ਉਹ ਮਰਨ ਬਿਸਤਰ 'ਤੇ ਹਨ।
''ਉਹ ਚਿੱਠੀ ਵਿੱਚ ਨਹੀਂ ਸਨ ਚਾਹੁੰਦੇ ਕਿ ਮੈਂ ਕਹਾਂ ਕਿ ਮੇਰੀ ਹਾਲਤ ਅਸਲ 'ਚ ਕਿੰਨੀ ਖ਼ਰਾਬ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਚਿੱਠੀ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਸੀ ਤੇ ਉਹ ਬੱਚਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ...ਉਹ ਨਹੀਂ ਜਾਣਦੇ ਕਿ ਚਾਰ ਮੌਕਿਆਂ 'ਤੇ ਤਾਂ ਮੈਂ ਕਰੀਬ ਕਰੀਬ ਮਰ ਹੀ ਗਈ ਸੀ।''
ਲੈਟਰਬਾਕਸ ਨਿਯਮ
ਨੂਫ਼ੀਲਡ ਫ਼ੈਮਿਲੀ ਜਸਟਿਸ ਅਬਜ਼ਰਵੇਟਰੀ ਦੀ ਖੋਜ ਮੁਤਾਬਕ ਲੈਟਰਬਾਕਸ ਨਿਯਮ ਇੱਕ ਤੋਂ ਦੂਜੀ ਸਥਾਨਕ ਅਥਾਰਟੀ ਨਾਲ ਬਦਲਦੇ ਹਨ।
ਕੁਝ ਸਿਰਫ਼ ਚਿੱਠੀਆਂ ਦੀ ਹੀ ਆਗਿਆਂ ਦਿੰਦੇ ਨੇ ਤਾਂ ਕੁਝ ਹੋਰ ਤਸਵੀਰਾਂ ਦੇ ਵਟਾਂਦਰੇ, ਛੋਟੇ ਤੋਹਫ਼ਿਆਂ, ਡਰਾਇੰਗਜ਼, ਕਲਾ ਕਿਰਤਾਂ ਜਾਂ ਕਾਰਡ ਲੈਣ ਦੇਣ ਦੀ ਵੀ ਆਗਿਆਂ ਦਿੰਦੇ ਹਨ।
ਕਈ ਮਾਮਲਿਆਂ ਵਿੱਚ ਚਿੱਠੀ ਪੱਤਰ ਸਿਰਫ਼ ਬਾਲਗਾਂ ਦਰਮਿਆਨ ਹੀ ਹੁੰਦਾ ਹੈ ਤੇ ਕਈ ਹੋਰ ਮਾਮਲਿਆਂ ਵਿੱਚ ਗੋਦ ਲਿਆ ਗਿਆ ਬੱਚਾ ਸਿੱਧੇ ਤੌਰ 'ਤੇ ਵੱਧ ਸ਼ਾਮਿਲ ਹੁੰਦਾ ਹੈ।
ਚਿੱਠੀ ਭੇਜਣ ਤੋਂ ਕੁਝ ਦਿਨ ਬਾਅਦ ਹੀ ਹਿਨਾ ਨੂੰ ਆਪਣੇ ਬੱਚਿਆਂ ਦੀ ਤਸਵੀਰ ਮਿਲੀ ਜਿਸਨੂੰ ਗੋਦ ਲੈਣ ਵਾਲੇ ਮਾਪਿਆਂ ਵਲੋਂ ਭੇਜਿਆ ਗਿਆ ਸੀ।
"ਜਿਸ ਦਿਨ ਮੈਨੂੰ ਬੱਚਿਆਂ ਦੀ ਤਸਵੀਰ ਮਿਲੀ ਮੈਂ ਉਸ ਦਿਨ ਆਪਰੇਸ਼ਨ ਕਰਵਾਉਣ ਲਈ ਉਡੀਕ ਕਰ ਰਹੀ ਸੀ। ਮੈਂ ਬਹੁਤ ਡਰੀ ਹੋਈ ਸੀ ਕਿ ਇਹ ਗ਼ਲਤ ਹੋ ਜਾਵੇਗਾ। ਮੈਨੂੰ ਇਹ ਜਾਣਨ ਦੀ ਲੋੜ ਸੀ ਕਿ ਉਨ੍ਹਾਂ ਨੂੰ ਮੇਰੀ ਚਿੱਠੀ ਮਿਲ ਗਈ। ਇਸ ਨੇ ਮੈਨੂੰ ਹੌਂਸਲਾ ਨਾ ਛੱਡਣ ਲਈ ਹੋਰ ਦ੍ਰਿੜ ਬਣਾ ਦਿੱਤਾ।"
ਉਸ ਸਮੇਂ ਤੋਂ ਬਾਅਦ ਤੋਂ ਹਨਾ ਕੋਲ ਉਨ੍ਹਾਂ ਦੇ ਦੋਵਾਂ ਬੱਚਿਆਂ ਵਲੋਂ ਲਿਖੀਆਂ ਚਿੱਠੀਆਂ ਹਨ, ਜਿਸ ਵਿੱਚ ਉਹ ਉਨ੍ਹਾਂ ਨੂੰ ਆਪਣੀ ਪੜ੍ਹਾਈ ਅਤੇ ਰੁਚੀਆਂ ਬਾਰੇ ਦੱਸਦੇ ਹਨ ਪਰ ਹਨਾ ਦੀ ਬੀਮਾਰੀ ਬਾਰੇ ਕੁਝ ਨਹੀਂ, ਇਸ ਲਈ ਹਨਾ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਗਿਆ ਜਾਂ ਨਹੀਂ।
ਲੈਟਰਬਾਕਸ ਕੰਨਟੈਕਟ ਵਿੱਚ, ਇਹ ਹਮੇਸ਼ਾਂ ਗੋਦ ਲੈਣ ਵਾਲੇ ਮਾਪੇ ਹੀ ਹੁੰਦੇ ਹਨ ਜੋ ਚਿੱਠੀ ਪ੍ਰਾਪਤ ਕਰਦੇ ਹਨ ਤੇ ਉਨ੍ਹਾਂ 'ਤੇ ਹੀ ਹੈ ਕਿ ਉਹ ਬੱਚਿਆਂ ਨੂੰ ਕੀ ਦੱਸਣਾ ਚਾਹੁੰਦੇ ਹਨ।
ਪ੍ਰੋਫ਼ੈਸਰ ਅਨਾ ਗੁਪਤਾ ਜਿਨ੍ਹਾਂ ਨੇ ਇੱਕ ਸਮਾਜ ਸੇਵਕ ਵਜੋਂ 30 ਸਾਲਾਂ ਤੱਕ ਕੰਮ ਕੀਤਾ ਬਹਿਸ ਕਰਦੇ ਹਨ ਕਿ ਹਨਾ ਦੇ ਬੱਚਿਆਂ ਨੂੰ ਉਸ ਦੀ ਸਿਹਤ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਤੇ ਜਨਮ ਦੇਣ ਵਾਲੀ ਮਾਂ ਦੇ ਮਰਨ ਤੋਂ ਪਹਿਲਾਂ ਬੱਚਿਆਂ ਨੂੰ ਇੱਕ ਵਾਰ ਉਸ ਨੂੰ ਮਿਲਣ ਦਾ ਮੌਕਾ ਦੇਣਾ ਚਾਹੀਦਾ ਹੈ, ਉਹ ਚੇਤਾਵਨੀ ਦਿੰਦੇ ਹਨ ਕਿ ਜੇ ਉਨ੍ਹਾਂ ਨੂੰ ਮਿਲਣ ਨਾ ਦਿੱਤਾ ਗਿਆ ਤਾਂ ਬੱਚੇ ਨਾਰਾਜ਼ ਹੋ ਸਕਦੇ ਹਨ।
"ਮੇਰੇ ਮੁਤਾਬਕ, ਇਹ ਬੱਚੇ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਗਵਾ ਰਹੇ ਹਨ। ਜੇ ਮੈਂ ਸਮਾਜ ਸੇਵਕ ਹੁੰਦੀ, ਮੈਂ ਉਨ੍ਹਾਂ ਨੂੰ ਗੋਦ ਲੈਣ ਵਾਲਿਆਂ ਨਾਲ ਗੱਲ ਕਰਦੀ ਤੇ ਪੁੱਛਦੀ ਕਿ ਕੀ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕਈ ਸਾਲ ਬਾਅਦ ਸੰਭਾਵਿਤ ਤੌਰ 'ਤੇ ਇਹ ਜਾਣਨ ਤੋਂ ਬਾਅਦ ਕਿ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਮਿਲਣ ਦੇ ਉਨ੍ਹਾਂ ਦੇ ਆਖ਼ਰੀ ਮੌਕੇ ਤੋਂ ਵਾਂਝਾ ਰੱਖਿਆ ਗਿਆ।"
ਗੁਪਤਾ ਦੀ ਖੋਜ ਦਿਖਾਉਂਦੀ ਹੈ ਕਿ ਬਹੁਤੇ ਗੋਦ ਲਏ ਹੋਏ ਬੱਚੇ ਜ਼ਿੰਦਗੀ ਵਿੱਚ ਕਿਸੇ ਮੌਕੇ ਤੇ ਜਨਮ ਦੇਣ ਵਾਲੇ ਮਾਪਿਆਂ ਬਾਰੇ ਜਾਣਨਾ ਚਾਹੁੰਦੇ ਹਨ।
ਉਹ ਕਹਿੰਦੇ ਹਨ, "ਜਵਾਨ ਲੋਕਾਂ ਵਲੋਂ ਇੱਕ ਵੱਡਾ ਸੁਨੇਹਾ ਸੀ ਕਿ ਸਾਨੂੰ ਗੋਦ ਲੈਣ ਵਾਲਿਆਂ ਨੂੰ ਤਿਆਰ ਕਰਨਾ ਚਾਹੀਦਾ ਹੈ ਕਿ ਉਹ ਮੁੜ ਦੇਖਣਗੇ-ਇਹ ਉਨ੍ਹਾਂ ਬਾਰੇ ਨਹੀਂ ਤੇ ਉਨ੍ਹਾਂ ਦੀ ਮਾਪਿਆਂ ਵਜੋਂ ਕਾਬਲੀਅਤ ਬਾਰੇ ਵੀ ਨਹੀਂ, ਇਹ ਉਸ ਭਾਵ ਵਿੱਚੋਂ ਹੈ ਕਿ ਉਹ ਕੌਣ ਹਨ ਅਤੇ ਕਿਸ ਨਾਲ ਸਬੰਧਿਤ ਹਨ।"
ਗੁਪਤਾ ਦੱਸਦੇ ਹਨ, ਉਨ੍ਹਾਂ ਇੱਕ ਵਿਅਕਤੀ ਦੀ ਇੰਟਰਵਿਊ ਕੀਤੀ ਜਿਸ ਨੂੰ ਚਾਰ ਸਾਲ ਦੀ ਉਮਰ ਵਿੱਚ ਗੋਦ ਲਿਆ ਗਿਆ ਸੀ।
"ਉਹ ਇੱਕ ਕਾਮਯਾਬ ਸੀਈਓ ਸੀ ਤੇ ਉਸ ਨੂੰ ਗੋਦ ਲੈਣ ਵਾਲਾ ਪਰਿਵਾਰ ਵੀ ਬਹੁਤ ਚੰਗਾ ਸੀ,ਪਰ ਉਹ ਹਰ ਰੋਜ਼ ਜਾਗ ਜਾਂਦਾ ਸੀ ਤੇ ਪੁੱਛਦਾ ਸੀ, 'ਮੈਂ ਕੌਣ ਹਾਂ'?''
ਗੁਪਤਾ ਤਰਕ ਦਿੰਦੇ ਹਨ, ''ਇਸ ਦੇ ਬਾਵਜੂਦ ਕਿ ਉਸ ਨੂੰ ਯਾਦ ਸੀ ਕਿ ਉਸ ਦੀ ਮਾਂ ਦੀਆਂ ਬਾਹਾਂ ਵਿੱਚੋਂ ਪੁਲਿਸ ਨੇ ਉਸ ਨੂੰ ਖੋਹਿਆ ਸੀ ਉਹ ਹਾਲੇ ਵੀ ਇਹ ਮਹਿਸੂਸ ਕਰਦੀ ਸੀ ਕਿ ਉਸ ਦੀ ਮਾਂ ਨੇ ਉਸ ਨੂੰ ਛੱਡ ਦਿੱਤਾ ਸੀ। ਮਾਂ ਨੂੰ ਮਿਲਣਾ ਸ਼ਾਇਦ ਉਸ ਨੂੰ ਯਕੀਨ ਦਿਵਾ ਸਕਦਾ ਕਿ ਉਸ ਨੇ ਅਜਿਹਾ ਨਹੀਂ ਸੀ ਕੀਤਾ।"
ਯੂਨੀਵਰਸਿਟੀ ਆਫ਼ ਈਸਟ ਐਂਗਲੀਆ ਦੇ ਪ੍ਰੋਫ਼ੈਸਰ ਅਤੇ ਇਸੇ ਖੇਤਰ ਦੇ ਮਾਹਰ ਪ੍ਰੋਫ਼ੈਸ ਬੈਥ ਨੇਲ ਦੀ ਖੋਜ ਦਰਸਾਉਂਦੀ ਹੈ ਕਿ ਜੇ ਲੈਟਰਬਾਕਸ ਕੰਨਟੈਕਟ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਤਾਂ ਗੋਦ ਲਏ ਬੱਚੇ ਦੀ ਖ਼ੁਦ ਦੀ ਹੋਂਦ ਅਤੇ ਪਛਾਣ ਅਪਣਾਉਣ ਵਿੱਚ ਮਦਦ ਕਰ ਸਕਦੀ ਹੈ ਤੇ ਨਾਲ ਹੀ ਬੱਚੇ ਨੂੰ ਉਸ ਨੂੰ ਜਨਮ ਦੇਣ ਵਾਲੇ ਮਾਪਿਆਂ ਨਾਲ ਵੀ ਜਾਣੂ ਰੱਖਾ ਸਕਦੀ ਹੈ।
ਇਸ ਸਭ ਨਾਲ ਬੱਚਿਆਂ ਲਈ ਇਹ ਯਕੀਨੀ ਬਣਿਆ ਰਹਿ ਸਕਦਾ ਹੈ ਕਿ ਉਨ੍ਹਾਂ ਨੂੰ ਨਕਾਰਿਆ ਜਾਂ ਭੁੱਲਿਆ ਨਹੀਂ ਗਿਆ।
ਪਰ ਉਨ੍ਹਾਂ ਦੀ ਖੋਜ ਦਰਸਾਉਂਦੀ ਹੈ ਕਿ ਲੈਟਰਬਾਕਸ ਕੰਨਟੈਕਟ ਅਕਸਰ ਟੁੱਟ ਜਾਂਦਾ ਹੈ ਜਿਵੇਂ ਹਨਾ ਦੇ ਮਾਮਲੇ ਵਿੱਚ ਹੋਇਆ।
ਨੇਲ ਨੇ ਪਾਇਆ ਕਿ ਬਹੁਤ ਲੈਟਰਬਾਕਸ ਪ੍ਰਬੰਧ ਮੱਧ ਦੇ ਬਚਪਨ ਵਿੱਚ ਸਰਗਰਮ ਨਹੀਂ ਸਨ। ਬਹੁਤ ਸਾਰੇ ਬੱਚਿਆਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਪੱਤਰਵਿਹਾਰ ਹੋ ਵੀ ਰਿਹਾ ਹੈ।
ਇਸੇ ਲਈ ਗੋਦ ਦਿੱਤੇ ਗਏ ਬੱਚਿਆਂ ਦਾ ਜਨਮ ਦੇਣ ਵਾਲੇ ਮਾਪਿਆਂ ਨਾਲ ਸੋਸ਼ਲ ਮੀਡੀਆ ਜ਼ਰੀਏ ਸੰਪਰਕ, ਰਸਮੀ ਤਰੀਕੇ ਅਤੇ ਸਹਿਯੋਗ ਨੂੰ ਪਾਸੇ ਕਰ ਰਿਹਾ ਹੈ।
ਸਾਲ 2018 ਵਿੱਚ ਅਡੋਪਸ਼ਨ ਯੂਕੇ ਵਲੋਂ ਕੀਤੇ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਗੋਦ ਲਏ ਗਏ ਅਲ੍ਹੱੜ ਉਮਰ ਦੇ ਬੱਚਿਆਂ ਵਿੱਚੋਂ ਇੱਕ ਚੌਥਾਈ ਦਾ ਉਨ੍ਹਾਂ ਨੂੰ ਜਨਮ ਦੇਣ ਵਾਲੇ ਪਰਿਵਾਰਾਂ ਨਾਲ ਅਣਚਾਹੇ ਤੌਰ 'ਤੇ ਸੰਪਰਕ ਹੋਇਆ ਸੀ।
ਇਹ ਲੈਟਰਬਾਕਸ ਕੰਨਟੈਕਟ ਵਿੱਚ ਸੰਭਾਵਿਤ ਸੁਧਾਰਾ ਦੇ ਪ੍ਰਸ਼ਨ ਖੜੇ ਕਰਦਾ ਹੈ।
ਮਹਾਂਮਾਰੀ ਦੌਰਾਨ ਘੱਟੋ ਘੱਟ ਇੱਕ ਸਥਾਨਕ ਅਥਾਰਟੀ ਨੇ ਵੀਡੀਓ ਕਾਂਨਫ਼ਰਸਿੰਗ ਜ਼ਰੀਏ ਸੰਪਰਕ ਦੀ ਪਹਿਲ ਕਦਮੀਂ ਕੀਤੀ ਹੈ।
ਸਾਲ 2018 ਵਿੱਚ ਲਾਰਡ ਜਸਟਿਸ ਮੈਕਫ਼ਰਲੇਨ ਨੇ ਫ਼ੈਮਿਲੀ ਡਿਵੀਜ਼ਨ ਦੇ ਪ੍ਰਧਾਨ ਵਜੋਂ ਸੁਝਾਹ ਦਿੱਤਾ ਸੀ ਕਿ ਗੋਦ ਲਏ ਬੱਚਿਆਂ ਨੂੰ ਉਨ੍ਹਾਂ ਨੂੰ ਜਨਮ ਦੇਣ ਵਾਲੇ ਰਿਸ਼ਤੇਦਾਰਾਂ, ਖ਼ਾਸਕਰ ਭੈਣਾਂ ਭਰਾਵਾਂ ਨਾਲ ਵਿਆਪਕ ਸੰਪਰਕ ਹੋਣਾ ਚਾਹੀਦਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਕੀ ਜਦੋਂ ਇੱਕ ਵਾਰ ਬੱਚਾ ਇੱਕ ਨਵੇਂ ਪਰਿਵਾਰ ਵਿੱਚ ਸੈੱਟ ਹੋ ਜਾਂਦਾ ਹੈ, ਗੋਦ ਲੈਣ ਵਾਲੇ ਮਾਪਿਆਂ ਨੂੰ ਬੱਚੇ ਅਤੇ ਉਸ ਨੂੰ ਜਨਮ ਦੇਣ ਵਾਲੇ ਮਾਪਿਆਂ ਦਰਮਿਆਨ ਸੰਪਰਕ ਬਣਾਈ ਰੱਖਣ ਲਈ "ਪ੍ਰਭਾਵੀ ਵੀਟੋ" ਦਿੱਤੀ ਜਾਣੀ ਜਾਰੀ ਰੱਖਣੀ ਚਾਹੀਦੀ ਹੈ।
ਭਵਿੱਖ ਦੀਆਂ ਹਨਾ ਵਾਸਤੇ ਇਹ ਇੱਕ ਚੰਗੀ ਖ਼ਬਰ ਹੋ ਸਕਦੀ ਹੈ। ਪਰ ਅੱਜ ਦੀ ਹਨਾ ਜੋ ਹਾਲੇ ਮਹਿਜ਼ 32 ਸਾਲਾਂ ਦੀ ਹੈ, ਆਸ ਕਰ ਸਕਦੀ ਹੈ ਕਿ ਉਹ ਡਾਕਟਰੀ ਅਨੁਭਵਾਂ ਨੂੰ ਨਕਾਰਦੀ ਰਹੇਗੀ ਤੇ ਉਸ ਦੀ ਸਿਹਤ ਉਸ ਸਮੇਂ ਤੱਕ ਚਲਦੀ ਰਹੇਗੀ ਜਦੋਂ ਤੱਕ ਉਸ ਦੇ ਬੱਚੇ ਫ਼ੈਸਲਾ ਨਹੀਂ ਕਰ ਲੈਂਦੇ ਕਿ ਇਹ ਉਸ ਨੂੰ ਦੇਖਣ ਦਾ ਸਮਾਂ ਹੈ।
ਉਹ ਕਹਿੰਦੇ ਹਨ, "ਮੈਂ ਇੱਕ ਜੁਝਾਰੂ ਹਾਂ। ਮੈਂ ਜਦੋਂ ਤੱਕ ਤਿਆਰ ਨਹੀਂ ਹੋ ਜਾਂਦੀ ਮੈਂ ਕਿਤੇ ਨਹੀਂ ਜਾਵਾਂਗੀ। ਮੇਰਾ ਅਗਲਾ ਕਦਮ ਆਪਣੇ ਬੱਚਿਆਂ ਨੂੰ ਮਿਲਣਾ ਹੈ।"
"ਜੇ ਮੈਂ ਜਿਉਦੀ ਹਾਂ, ਉਹ ਮੈਨੂੰ ਲੱਭ ਲੈਣਗੇ। ਜੇ ਨਹੀਂ, ਤਾਂ ਉਹ ਅਦਾਲਤ ਦੇ ਕਾਗ਼ਜ ਦੇਖਣਗੇ ਜੋ ਦਿਖਾਉਣਗੇ ਕਿ ਮੈਂ ਉਨ੍ਹਾਂ ਨੂੰ ਰੱਖਣ ਲਈ ਹਰ ਕਦਮ 'ਤੇ ਹਰ ਤਰੀਕੇ ਲੜੀ।"
ਇਹ ਵੀ ਪੜ੍ਹੋ:
https://www.youtube.com/watch?v=F7LRjykO9hw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fd5303f4-021b-47bf-8baa-31733f4b42af','assetType': 'STY','pageCounter': 'punjabi.international.story.56651749.page','title': '\'ਮਾਂ ਮੇਰੇ ਨੀਲ ਪੈਣ ਤੱਕ ਕੁੱਟਦੀ ਰਹਿੰਦੀ ਸੀ, ਇਹੀ ਚਿੰਤਾ ਸੀ ਕਿ ਇਤਿਹਾਸ ਦੁਹਰਾਇਆ ਜਾ ਰਿਹਾ\'','published': '2021-04-11T15:29:22Z','updated': '2021-04-11T15:29:22Z'});s_bbcws('track','pageView');

ਲੱਖਾ ਸਿਧਾਣਾ ਦੇ ਭਰਾ ਉੱਤੇ ਕਥਿਤ ਪੁਲਿਸ ਤਸ਼ੱਦਦ ਤੇ ਤੋਮਰ ਦੇ ਗੱਲਬਾਤ ਦੇ ਸੱਦੇ ਉੱਤੇ ਕਿਸਾਨ ਮੋਰਚੇ ਦਾ...
NEXT STORY