ਦਿੱਲੀ ਦੀ ਅਦਾਲਤ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਅਤੇ 'ਯੁਨਾਈਟਿਡ ਅਗੇਂਸਟ ਹੇਟ' ਸੰਸਥਾ ਦੇ ਸਹਿ ਸੰਸਥਾਪਕ ੳਮਰ ਖ਼ਾਲਿਦ ਨੂੰ ਫਰਵਰੀ 2020 ਵਿੱਚ ਉੱਤਰ ਪੂਰਬੀ ਦਿੱਲੀ 'ਚ ਵਾਪਰੇ ਦੰਗਿਆਂ ਦੇ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਹੈ।
ਖ਼ਾਲਿਦ ਦੇ ਪਿਤਾ ਸਈਦ ਕਾਸਿਮ ਰਸੂਲ ਇਲਿਆਸ ਮੁਤਾਬਕ ਸਿੰਤਬਰ 2020 ਵਿਚ "ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ।
ਅਦਾਲਤ ਨੇ ਕਿਹਾ ਕਿ ਖਾਲਿਦ ਨੂੰ ਇਸ ਅਧਾਰ ਉੱਤੇ ਅੰਨਤ ਕਾਲ ਲਈ ਜੇਲ੍ਹ ਵਿਚ ਨਹੀਂ ਡੱਕਿਆ ਜਾ ਸਕਦਾ ਕਿ ਉਸ ਦੇ ਜਾਣ-ਪਛਾਣ ਵਾਲਿਆਂ ਦੇ ਭੀੜ ਵਿਚ ਸ਼ਾਮਲ ਹੋਣ ਦੀ ਸ਼ਨਾਖ਼ਤ ਕੀਤੀ ਗਈ ਹੈ।
https://twitter.com/ANI/status/1382681414059970565
11 ਘੰਟਿਆਂ ਤੱਕ ਚੱਲੀ ਪੁੱਛ ਪੜਤਾਲ ਤੋਂ ਬਾਅਦ ਪੁਲਿਸ ਨੇ ਖ਼ਾਲਿਦ ਨੂੰ ਦੰਗਿਆਂ ਦੇ ਮਾਮਲੇ 'ਚ 'ਸਾਜਿਸ਼ਕਰਤਾ' ਦੇ ਤੌਰ 'ਤੇ ਹਿਰਾਸਤ 'ਚ ਲੈ ਲਿਆ ਸੀ।
ਖ਼ਾਲਿਦ 33 ਸਾਲਾਂ ਦਾ ਹੈ ਅਤੇ ਉਸ ਦੇ ਪਿਤਾ ਦਾ ਕਹਿਣਾ ਸੀ ਕਿ ਉਸ ਨੂੰ ਬੇਵਜ੍ਹਾ ਹੀ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ :
ਜਿਸ ਮਾਮਲੇ ਵਿਚ ਹੋਈ ਸੀ ਗ੍ਰਿਫ਼ਤਾਰੀ
'ਯੁਨਾਈਟਿਡ ਅਗੇਂਸਟ ਹੇਟ' ਸੰਸਥਾ ਨੇ ਉਦੋਂ ਦੱਸਿਆ ਸੀ ਕਿ ਖ਼ਾਲਿਦ ਨੂੰ ਇਸ ਮਾਮਲੇ ਦੀ ਮੂਲ ਐੱਫ਼ਆਈਆਰ 59 'ਚ ਯੂਏਪੀਏ ਭਾਵ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੰਸਥਾ ਦਾ ਇਲਜ਼ਾਮ ਸੀ ਕਿ ਪੁਲਿਸ ਸੀਏਏ ਦੇ ਖ਼ਿਲਾਫ ਹੋਏ ਵਿਰੋਧ ਪ੍ਰਦਰਸ਼ਨਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਹਿਰਾਸਤ 'ਚ ਲੈਣ ਦੀ ਕਾਰਵਾਈ ਕਰ ਰਹੀ ਹੈ।
ਉੱਧਰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦਾ ਦਾਅਵਾ ਸੀ ਕਿ 'ਦੰਗਿਆਂ ਦੇ ਪਿੱਛੇ ਇੱਕ ਗੰਭੀਰ ਸਾਜਿਸ਼ ਸੀ'।
ਦਿੱਲੀ ਦੰਗਿਆਂ ਦੇ ਮਾਮਲੇ ਨਾਲ ਸੰਬਧਤ 6 ਮਾਰਚ 2020 ਨੂੰ ਦਰਜ ਕੀਤੀ ਗਈ ਮੂਲ ਐਫਆਈਆਰ ਨੰ: 59, ਇਸੇ ਕਥਿਤ ਸਾਜਿਸ਼ ਸਬੰਧੀ ਹੈ। ਇਸ ਐੱਫ਼ਆਈਆਰ 'ਚ ਸਭ ਤੋਂ ਪਹਿਲਾ ਨਾਂਅ ਖ਼ਾਲਿਦ ਦਾ ਹੀ ਹੈ।
ਐੱਫ਼ਆਈਆਰ ਅਨੁਸਾਰ, ਉਮਰ ਖ਼ਾਲਿਦ ਨੇ ਫਰਵਰੀ 2020 'ਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ ਦੌਰੇ ਦੌਰਾਨ ਹੀ ਦੰਗਿਆਂ ਦੀ ਸਾਜਿਸ਼ ਰਚੀ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ ਵੱਡੀ ਗਿਣਤੀ 'ਚ ਲੋਕਾਂ ਨੂੰ ਲਾਮਬੰਦ ਵੀ ਕੀਤਾ ਸੀ।
ਜਦੋਂ ਗ੍ਰਹਿ ਮੰਤਰੀ ਦੀ ਜ਼ੁਬਾਨ 'ਤੇ ਆਇਆ ਸੀ ਖ਼ਾਲਿਦ ਦਾ ਭਾਸ਼ਨ
ਸੰਸਦ 'ਚ ਦਿੱਲੀ ਦੰਗਿਆਂ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਉਮਰ ਖ਼ਾਲਿਦ ਦਾ ਨਾਂਅ ਲਏ ਬਿਨਾਂ 17 ਫਰਵਰੀ ਦੇ ਉਸ ਦੇ ਇੱਕ ਭਾਸ਼ਣ ਦਾ ਜ਼ਿਕਰ ਕੀਤਾ ਸੀ।
ਗ੍ਰਹਿ ਮੰਤਰੀ ਨੇ ਕਿਹਾ ਸੀ, "17 ਫਰਵਰੀ ਨੂੰ ਇਹ ਭਾਸ਼ਣ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ ਦੌਰੇ ਦੌਰਾਨ ਅਸੀਂ ਦੁਨੀਆਂ ਨੂੰ ਦੱਸ ਦੇਵਾਂਗੇ ਕਿ ਭਾਰਤ ਸਰਕਾਰ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਕਰ ਰਹੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਦੇਸ ਦੇ ਸ਼ਾਸਕਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰੋ। ਇਸ ਤੋਂ ਬਾਅਦ 23 ਅਤੇ 24 ਫਰਵਰੀ ਨੂੰ ਦਿੱਲੀ 'ਚ ਦੰਗੇ ਹੋ ਗਏ।"
ਉਮਰ ਖ਼ਾਲਿਦ 33 ਸਾਲਾਂ ਦਾ ਹੈ ਅਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਬੇਵਜ੍ਹਾ ਹੀ ਫਸਾਇਆ ਜਾ ਰਿਹਾ ਹੈ
ਉਮਰ ਖ਼ਾਲਿਦ ਦੇ 17 ਫਰਵਰੀ ਨੂੰ ਮਹਾਰਾਸ਼ਟਰ ਦੇ ਅਮਰਾਵਤੀ 'ਚ ਦਿੱਤੇ ਗਏ ਇਸ ਭਾਸ਼ਣ ਦਾ ਜ਼ਿਕਰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਵੀ ਇੱਕ ਠੋਸ ਸਬੂਤ ਵਜੋਂ ਦਿੱਤਾ ਹੈ।
ਪਰ ਦੂਜੇ ਪਾਸੇ ਤੱਥਾਂ ਦੀ ਜਾਂਚ ਕਰਨ ਵਾਲੀਆਂ ਕੁਝ ਨਾਮੀ ਵੈੱਬਸਾਈਟਾਂ ਨੇ ਦਾਅਵਾ ਕੀਤਾ ਹੈ ਕਿ ਉਮਰ ਖ਼ਾਲਿਦ ਦੇ ਭਾਸ਼ਣ ਦੀ ਅਧੂਰੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਉਸ ਖ਼ਿਲਾਫ਼ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਉਂਕਿ ਉਨ੍ਹਾਂ ਦੇ ਭਾਸ਼ਣ ਦੇ ਅਧੂਰੇ ਵੀਡੀਓ ਨੂੰ ਸੁਣਕੇ ਲੱਗਦਾ ਹੈ ਕਿ ਕਿ 'ਉਹ ਲੋਕਾਂ ਨੂੰ ਭੜਕਾ ਰਹੇ ਹਨ।'
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
https://www.youtube.com/watch?v=xWw19z7Edrs&t=1s
ਜਦੋਂਕਿ ਉਮਰ ਖ਼ਾਲਿਦ ਨੇ ਆਪਣੇ ਭਾਸ਼ਣ 'ਚ ਕਿਹਾ ਸੀ, "ਜਦੋਂ ਡੌਨਲਡ ਟਰੰਪ ਭਾਰਤ ਵਿੱਚ ਹੋਣਗੇ ਤਾਂ ਸਾਨੂੰ ਸੜਕਾਂ 'ਤੇ ਉਤਰਨਾ ਚਾਹੀਦਾ ਹੈ। 24 ਫਰਵਰੀ ਨੂੰ ਜਦੋਂ ਟਰੰਪ ਭਾਰਤ ਆਉਣਗੇ ਤਾਂ ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਭਾਰਤ ਦੀ ਹਕੂਮਤ ਦੇਸ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।"
"ਮਹਾਤਮਾ ਗਾਂਧੀ ਦੇ ਸਿਧਾਂਤਾਂ ਦੀ ਖੁੱਲ੍ਹੇਆਮ ਉਲੰਘਣਾ ਹੋ ਰਹੀ ਹੈ। ਅਸੀਂ ਪੂਰੀ ਦੁਨੀਆ ਨੂੰ ਦੱਸਾਂਗੇ ਕਿ ਹਿੰਦੁਸਤਾਨ ਦੀ ਜਨਤਾ ਦੇਸ ਦੇ ਹੁਕਮਰਾਨਾਂ ਖ਼ਿਲਾਫ ਲੜ੍ਹ ਰਹੀ ਹੈ। ਉਸ ਦਿਨ ਅਸੀਂ ਸਾਰੇ ਸੜਕਾਂ 'ਤੇ ਉਤਰ ਕੇ ਆਪਣਾ ਵਿਰੋਧ ਪ੍ਰਗਟ ਕਰਾਂਗੇ।"
ਕਾਨੂੰਨ ਦੇ ਮਾਹਰਾਂ ਮੁਤਾਬਕ ਲੋਕਾਂ ਨੂੰ ਪ੍ਰਦਰਸ਼ਨ ਕਰਨ ਲਈ ਕਹਿਣਾ ਸੰਵਿਧਾਨ ਅਨੁਸਾਰ ਕੋਈ ਜੁਰਮ ਜਾਂ ਅਪਰਾਧ ਨਹੀਂ ਹੈ, ਬਲਕਿ ਇਹ ਤਾਂ ਲੋਕਤੰਤਰੀ ਅਧਿਕਾਰ ਹੈ। ਪਰ ਲੋਕਾਂ ਨੂੰ ਹਿੰਸਾ ਲਈ ਭੜਕਾਉਣਾ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ।
ਦੇਸ਼ਧ੍ਰੋਹ ਦਾ ਮਾਮਲਾ
ਉਮਰ ਖ਼ਾਲਿਦ ਦਾ ਨਾਮ ਸਭ ਤੋਂ ਪਹਿਲਾਂ ਜੇਐੱਨਯੂ ਦੇ ਵਿਦਿਆਰਥੀ ਆਗੂ ਰਹੇ ਕਨ੍ਹੱਈਆ ਕੁਮਾਰ ਦੇ ਨਾਲ ਫ਼ਰਵਰੀ 2016 'ਚ ਚਰਚਾ 'ਚ ਆਇਆ ਸੀ। ਉਦੋਂ ਤੋਂ ਹੀ ਖ਼ਾਲਿਦ ਕਈ ਵਾਰ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹੇ ਹਨ।
ਉਮਰ ਖ਼ਾਲਿਦ ਮੋਦੀ ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਕਰਦੇ ਆਏ ਹਨ ਅਤੇ ਇਸੇ ਕਰਕੇ ਉਹ ਸੱਜੇ ਪੱਖੀ ਵਿਚਾਰਧਾਰਾ ਦੇ ਲੋਕਾਂ ਦੇ ਨਿਸ਼ਾਨੇ 'ਤੇ ਰਹੇ ਹਨ।
ਇਸ ਤਾਜ਼ਾ ਮਾਮਲੇ ਤੋਂ ਪਹਿਲਾਂ, ਫਰਵਰੀ 2016 'ਚ ਸੰਸਦ 'ਤੇ ਹੋਏ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੁ ਦੀ ਫਾਂਸੀ ਦੀ ਬਰਸੀ ਮੌਕੇ ਕੀਤਾ ਗਿਆ ਪ੍ਰੋਗਰਾਮ ਖ਼ਾਲਿਦ ਨੂੰ ਕਾਫ਼ੀ ਮਹਿੰਗਾ ਪਿਆ ਸੀ। ਇਲਜ਼ਾਮ ਸੀ ਕਿ ਇਸ ਸਮਾਗਮ ਦੌਰਾਨ ਕਥਿਤ ਤੌਰ 'ਤੇ ਭਾਰਤ ਵਿਰੋਧੀ ਨਾਅਰੇ ਲਗਾਏ ਗਏ ਸਨ।
ਬੁਰਹਾਨ ਵਾਨੀ
ਇਲਜ਼ਾਮ ਸੀ ਕਿ ਕਥਿਤ ਨਾਅਰੇ ਲਗਾਉਣ ਵਾਲਿਆਂ 'ਚ ਜੇਐੱਨਯੂ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਅਤੇ 6 ਹੋਰ ਵਿਦਿਆਰਥੀਆਂ 'ਚ ਖ਼ਾਲਿਦ ਵੀ ਸ਼ਾਮਲ ਸੀ।
ਇਸ ਤੋਂ ਬਾਅਦ ਖ਼ਾਲਿਦ 'ਤੇ ਦੇਸ਼ਧ੍ਰੋਹ ਦਾ ਕੇਸ ਲੱਗਿਆ। ਉਸ ਨੂੰ ਪੁਲਿਸ ਰਿਮਾਂਡ 'ਤੇ ਰੱਖਿਆ ਗਿਆ ਅਤੇ ਕੁਝ ਸਮੇਂ ਬਾਅਦ ਉਸ ਨੂੰ ਅਦਾਤਲ ਨੇ ਜ਼ਮਾਨਤ ਦੇ ਦਿੱਤੀ।
ਪਰ ਭਾਰਤੀ ਮੀਡੀਆ ਦੇ ਇੱਕ ਸਮੂਹ ਨੇ ਖ਼ਾਲਿਦ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਅਤੇ ਉਸ ਦੇ ਸਾਥੀਆਂ ਨੂੰ 'ਟੁੱਕੜੇ-ਟੁੱਕੜੇ ਗੈਂਗ' ਵੀ ਕਿਹਾ।
ਖ਼ਾਲਿਦ ਨੇ ਆਪਣੇ ਪੱਖ 'ਚ ਕਈ ਵਾਰ ਕਿਹਾ ਕਿ ਮੀਡੀਆ ਨੇ ਉਸ ਦੀ ਅਜਿਹੀ ਤਸਵੀਰ ਲੋਕਾਂ ਅੱਗੇ ਬਣਾ ਦਿੱਤੀ ਹੈ ਜਿਸ ਕਾਰਨ ਉਹ ਕਈ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ:
ਜਨਵਰੀ 2020 'ਚ ਖ਼ਾਲਿਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ ਸੀ ਕਿ "ਜੇਕਰ ਉਹ 'ਟੁੱਕੜੇ-ਟੁੱਕੜੇ ਗਿਰੋਹ' ਨੂੰ ਸਜ਼ਾ ਦਿਵਾਉਣਾ ਚਾਹੁੰਦੇ ਹਨ ਅਤੇ ਜੇਕਰ ਉਹ ਆਪਣੀ ਗੱਲ ਦੇ ਪੱਕੇ ਹਨ ਤਾਂ 'ਟੁੱਕੜੇ-ਟੁੱਕੜੇ' ਭਾਸ਼ਨ ਲਈ ਮੇਰੇ ਖਿਲਾਫ਼ ਅਦਾਲਤ 'ਚ ਕੇਸ ਦਰਜ ਕਰਵਾਉਣ। ਉਸ ਤੋਂ ਬਾਅਦ ਸਭ ਸਪਸ਼ਟ ਹੋ ਜਾਵੇਗਾ ਕਿ ਕਿਸ ਨੇ ਭੜਕਾਊ ਭਾਸ਼ਨ ਦਿੱਤਾ ਹੈ ਅਤੇ ਕੌਣ ਦੇਸ਼ਧ੍ਰੋਹੀ ਹੈ।"
ਬੁਰਹਾਨ ਵਾਨੀ 'ਤੇ ਟਿੱਪਣੀ
ਜੁਲਾਈ 2016 'ਚ ਹਿਜ਼ਬੁੱਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਵਾਦੀ 'ਚ ਵੱਡੇ ਪੱਧਰ 'ਤੇ ਹਿੰਸਾ ਵੇਖਣ ਨੂੰ ਮਿਲੀ ਸੀ ਅਤੇ ਇਸ ਘਟਨਾ ਕਾਰਨ ਹੋਏ ਵਿਰੋਧ ਪ੍ਰਦਰਸ਼ਨਾਂ 'ਚ ਕਈ ਲੋਕ ਵੀ ਮਾਰੇ ਗਏ ਸਨ।
ਬੁਰਹਾਨ ਦੀ ਅੰਤਿਮ ਯਾਤਰਾ 'ਚ ਵੀ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। ਇਸ ਤੋਂ ਬਾਅਦ ਖ਼ਾਲਿਦ ਨੇ ਵਾਨੀ ਦੀ ਤਾਰੀਫ਼ 'ਚ ਫੇਸਬੁੱਕ 'ਤੇ ਇੱਕ ਪੋਸਟ ਪਾਈ ਸੀ, ਜਿਸ ਦੀ ਬਾਅਦ 'ਚ ਕਾਫ਼ੀ ਆਲੋਚਨਾ ਵੀ ਹੋਈ।
ਭਾਰਤੀ ਮੀਡੀਆ ਦੇ ਇੱਕ ਸਮੂਹ ਨੇ ਖ਼ਾਲਿਦ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਅਤੇ ਉਸ ਦੇ ਸਾਥੀਆਂ ਨੂੰ 'ਟੁੱਕੜੇ-ਟੁੱਕੜੇ ਗੈਂਗ' ਵੀ ਕਿਹਾ ਸੀ
ਆਲੋਚਨਾ ਤੋਂ ਬਾਅਦ ਖ਼ਾਲਿਦ ਨੇ ਇਹ ਪੋਸਟ ਕੁਝ ਸਮੇਂ ਲਈ ਹਟਾ ਦਿੱਤੀ ਸੀ। ਪਰ ਉਦੋਂ ਤੱਕ ਸੋਸ਼ਲ ਮੀਡੀਆ 'ਤੇ ਉਸ ਖ਼ਿਲਾਫ ਵਿਰੋਧ ਸ਼ੁਰੂ ਹੋ ਚੁੱਕਾ ਸੀ। ਹਾਲਾਂਕਿ ਕਈ ਲੋਕ ਖ਼ਾਲਿਦ ਦੇ ਹੱਕ 'ਚ ਵੀ ਸਨ।
ਦਿੱਲੀ ਯੂਨੀਵਰਸਿਟੀ ਦਾ ਪ੍ਰੋਗਰਾਮ
ਫਰਵਰੀ 2017 'ਚ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਦੀ ਸਾਹਿਤਕ ਸੁਸਾਇਟੀ ਨੇ ਉਮਰ ਖ਼ਾਲਿਦ ਅਤੇ ਇੱਕ ਵਿਦਿਆਰਥੀ ਆਗੂ ਸ਼ੇਹਲਾ ਰਸ਼ੀਦ ਨੂੰ ਇੱਕ ਟਾਕ ਸ਼ੋਅ ਲਈ ਸੱਦਾ ਦਿੱਤਾ ਸੀ। ਖ਼ਾਲਿਦ ਨੂੰ 'ਦਿ ਵਾਰ ਇਨ ਆਦੀਵਾਸੀ ਏਰੀਆ' (ਕਬਾਇਲੀ ਖੇਤਰ 'ਚ ਜੰਗ) ਵਿਸ਼ੇ 'ਤੇ ਬੋਲਣਾ ਸੀ।
ਪਰ ਅਖਿਲ ਭਾਰਤੀ ਵਿਦਿਆਰਥੀ ਕੌਂਸਲ (ਏਬੀਵੀਪੀ) ਨਾਲ ਜੁੜੇ ਵਿਦਿਆਰਥੀ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸਨ। ਜਿਸ ਤੋਂ ਬਾਅਦ ਰਾਮਜਸ ਕਾਲਜ ਪ੍ਰਸ਼ਾਸਨ ਨੇ ਦੋਵਾਂ ਬੁਲਾਰਿਆਂ ਦਾ ਸੱਦਾ ਰੱਦ ਕਰ ਦਿੱਤਾ ਸੀ।
ਪਰ ਬਾਅਦ 'ਚ ਇਸ ਮਾਮਲੇ ਨੂੰ ਲੈ ਕੇ ਏਬੀਵੀਪੀ ਅਤੇ ਅਤੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ (ਆਈਸਾ) ਦੇ ਮੈਂਬਰਾਂ ਵਿਚਾਲੇ ਡੀਯੂ ਦੇ ਕੈਂਪਸ 'ਚ ਹਿੰਸਕ ਝੜਪ ਹੋਈ।
ਉਮਰ ਖ਼ਾਲਿਦ 'ਤੇ ਹਮਲਾ
ਅਗਸਤ 2018 'ਚ ਦਿੱਲੀ ਦੇ ਸੰਵਿਧਾਨ ਕਲੱਬ ਦੇ ਬਾਹਰ ਕੁੱਝ ਅਣਪਛਾਤੇ ਹਮਲਾਵਰਾਂ ਨੇ ਖ਼ਾਲਿਦ 'ਤੇ ਕਥਿਤ ਤੌਰ 'ਤੇ ਗੋਲੀ ਚਲਾਈ ਸੀ।
ਖ਼ਾਲਿਦ ਉਸ ਸਮੇਂ 'ਟੂਵਰਡਜ਼ ਅ ਫ੍ਰੀਡਮ ਵਿਦਆਊਟ ਫ਼ਿਅਰ' ਨਾਮਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਗਏ ਸਨ।
ਉਮਰ ਖ਼ਾਲਿਦ ਦੇ 17 ਫਰਵਰੀ ਨੂੰ ਮਹਾਰਾਸ਼ਟਰ ਦੇ ਅਮਰਾਵਤੀ 'ਚ ਦਿੱਤੇ ਗਏ ਭਾਸ਼ਨ ਦਾ ਜ਼ਿਕਰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਵੀ ਇੱਕ ਠੋਸ ਸਬੂਤ ਵਜੋਂ ਦਿੱਤਾ ਹੈ
ਮੌਕੇ 'ਤੇ ਮੌਜੂਦ ਗਵਾਹਾਂ ਨੇ ਦੱਸਿਆ ਕਿ ਚਿੱਟੇ ਰੰਗ ਦੀ ਕਮੀਜ਼ ਵਾਲੇ ਇੱਕ ਵਿਅਕਤੀ ਨੇ ਪਹਿਲਾਂ ਖ਼ਾਲਿਦ ਨੂੰ ਧੱਕਾ ਦਿੱਤਾ ਅਤੇ ਫਿਰ ਉਸ 'ਤੇ ਅਚਾਨਕ ਗੋਲੀ ਚਲਾ ਦਿੱਤੀ। ਪਰ ਖ਼ਾਲਿਦ ਦੇ ਡਿੱਗਣ ਕਰਕੇ ਉਸ ਦਾ ਬਚਾਅ ਹੋ ਗਿਆ।
ਇਸ ਘਟਨਾ ਤੋਂ ਬਾਅਦ ਖ਼ਾਲਿਦ ਨੇ ਕਿਹਾ, "ਜਦੋਂ ਉਸ ਨੇ ਮੇਰੇ 'ਤੇ ਪਿਸਤੌਲ ਤਾਣੀ ਤਾਂ ਮੈਂ ਡਰ ਗਿਆ ਸੀ ਪਰ ਫਿਰ ਮੈਨੂੰ ਗੌਰੀ ਲੰਕੇਸ਼ ਨਾਲ ਵਾਪਰੀ ਘਟਨਾ ਯਾਦ ਆ ਗਈ।"
'ਮੈਂ ਇੱਕਲਾ ਸੀ ਜਿਸ ਨੂੰ ਪਾਕਿਸਤਾਨ ਨਾਲ ਜੋੜਿਆ ਗਿਆ'
ਭੀਮਾ-ਕੋਰੇਗਾਓਂ 'ਚ ਵਾਪਰੀ ਹਿੰਸਾ ਦੇ ਮਾਮਲੇ 'ਚ ਗੁਜਰਾਤ ਦੇ ਆਗੂ ਜਿਗਨੇਸ਼ ਮੇਵਾਣੀ ਦੇ ਨਾਲ ਉਮਰ ਖ਼ਾਲਿਦ ਦਾ ਵੀ ਨਾਅ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਦੋਵਾਂ ਨੇ ਹੀ ਆਪਣੇ ਭਾਸ਼ਣਾਂ ਰਾਹੀਂ ਲੋਕਾਂ ਨੂੰ ਭੜਕਾਊਣ ਦੀ ਕੋਸ਼ਿਸ਼ ਕੀਤੀ ਸੀ।
ਖ਼ਾਲਿਦ ਸ਼ੁਰੂ ਤੋਂ ਹੀ ਜਨਤਕ ਭਾਸ਼ਣ ਅਤੇ ਕਿਸੇ ਮੁੱਦੇ 'ਤੇ ਆਪਣਾ ਮੱਤ ਰੱਖਣ ਲਈ ਚਰਚਾਵਾਂ 'ਚ ਰਿਹਾ ਹੈ।
ਇੰਨ੍ਹਾਂ ਸਾਰੇ ਵਿਵਾਦਾਂ ਦੇ ਵਿਚਾਲੇ ਹੀ ਖ਼ਾਲਿਦ ਨੂੰ ਆਪਣੀ ਪੜ੍ਹਾਈ ਦੇ ਮਾਮਲੇ 'ਚ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਬਹੁਤ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਜੇਐੱਨਯੂ ਨੇ ਖ਼ਾਲਿਦ ਦਾ ਪੀਐੱਚਡੀ ਥੀਸਿਸ ਜਮ੍ਹਾ ਕੀਤਾ ਸੀ।
ਖ਼ਾਲਿਦ ਅੰਗ੍ਰੇਜ਼ੀ ਅਤੇ ਹਿੰਦੀ ਦੋਵੇਂ ਹੀ ਭਾਸ਼ਾਵਾਂ ਵਧੀਆ ਬੋਲਦੇ ਹਨ। ਭਾਰਤ ਦੇ ਆਦਿਵਾਸੀਆਂ 'ਤੇ ਉਨ੍ਹਾਂ ਨੇ ਵਿਸ਼ੇਸ਼ ਅਧਿਐਨ ਕੀਤਾ ਹੋਇਆ ਹੈ।
ਉਹ ਦਿੱਲੀ ਦੀਆਂ ਦੋ ਵੱਡੀਆਂ ਯੂਨੀਵਰਸਿਟੀਆਂ ਡੀਯੂ ਅਤੇ ਜੇਐੱਨਯੂ 'ਚ ਆਪਣੀ ਪੜ੍ਹਾਈ ਕਰ ਚੁੱਕੇ ਹਨ। ਕੁੱਝ ਸਮਾਜਿਕ ਸੰਗਠਨਾਂ ਦੇ ਜ਼ਰੀਏ ਉਹ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ 'ਤੇ ਵੀ ਆਵਾਜ਼ ਬੁਲੰਦ ਕਰਦੇ ਰਹੇ ਹਨ।
ਇਹ ਵੀ ਪੜ੍ਹੋ:
ਖ਼ਾਲਿਦ ਨੇ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਏ 'ਬਾਟਲਾ ਹਾਊਸ ਐਂਕਾਉਂਟਰ' ਮਾਮਲੇ 'ਤੇ ਵੀ ਕਈ ਵਾਰ ਸਵਾਲ ਚੁੱਕੇ ਹਨ।
ਖ਼ਾਲਿਦ ਨੇ ਆਪਣੇ ਕਈ ਭਾਸ਼ਣਾਂ 'ਚ ਕਿਹਾ ਹੈ ਕਿ ਕੁਝ ਵਿਸ਼ੇਸ਼ ਕਾਨੂੰਨਾਂ ਦੇ ਤਹਿਤ ਪੁਲਿਸ ਨੂੰ ਮਿਲਣ ਵਾਲੀਆਂ ਵਾਧੂ ਸ਼ਕਤੀਆਂ, ਅਧਿਕਾਰਾਂ ਦੇ ਕਾਰਨ ਹਮੇਸ਼ਾ ਹੀ ਮਨੁੱਖੀ ਅਧਿਕਾਰਾਂ ਨੂੰ ਛਿੱਕੇ ਟੰਗਿਆ ਗਿਆ ਹੈ।
ਪਿਛਲੇ ਸਾਲ ਖ਼ਾਲਿਦ ਨੇ ਆਪਣੇ ਇੱਕ ਲੇਖ 'ਚ ਲਿਖਿਆ ਸੀ, "2016 'ਚ ਜੇਐੱਨਯੂ 'ਚ ਤਿੰਨ ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀ ਪਰ ਮੇਰੇ ਇੱਕਲੇ 'ਤੇ ਹੀ ਪਾਕਿਸਤਾਨ ਨਾਲ ਸਬੰਧ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ।
ਹਿਰਾਸਤ ਦੌਰਾਨ ਮੇਰੇ ਨਾਲ ਬਦਸਲੂਕੀ ਕੀਤੀ ਗਈ ਅਤੇ ਨਾਲ ਹੀ ਇਲਜ਼ਾਮ ਲਗਾਇਆ ਕਿ ਮੈਂ ਦੋ ਵਾਰ ਪਾਕਿਸਤਾਨ ਜਾ ਚੁੱਕਾ ਹਾਂ। ਪਰ ਜਦੋਂ ਦਿੱਲੀ ਪੁਲਿਸ ਨੇ ਇੰਨ੍ਹਾਂ ਦਾਅਵਿਆਂ ਨੂੰ ਝੂਠਾ ਸਾਬਤ ਕੀਤਾ ਤਾਂ ਕਿਸੇ ਨੇ ਵੀ ਮੇਰੇ ਤੋਂ ਮੁਆਫੀ ਨਹੀਂ ਮੰਗੀ। ਕੀ ਕਾਰਨ ਸੀ? ਇਸਲਾਮੋਫੋਬੀਆ। ਕੀ ਮੈਨੂੰ ਰੂੜੀਵਾਦੀ ਸੋਚ ਦਾ ਸ਼ਿਕਾਰ ਬਣਾਇਆ ਗਿਆ?"
ਇਹ ਵੀ ਦੇਖੋ:
https://www.youtube.com/watch?v=IoldpMA_E-0
https://www.youtube.com/watch?v=a0ECknJbjS0
https://www.youtube.com/watch?v=lZx328xJrIA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a53e19c1-11ec-4bd0-a924-08b8850e3574','assetType': 'STY','pageCounter': 'punjabi.india.story.56762558.page','title': 'ਉਮਰ ਖ਼ਾਲਿਦ ਨੂੰ ਮਿਲੀ ਜ਼ਮਾਨਤ : ਜੇਐੱਨਯੂ ਵਿਵਾਦ ਤੋਂ ਦਿੱਲੀ ਦੰਗਿਆਂ \'ਚ ਗ੍ਰਿਫ਼ਤਾਰੀ ਤੱਕ','published': '2021-04-15T14:30:42Z','updated': '2021-04-15T14:30:42Z'});s_bbcws('track','pageView');

ਕੋਰੋਨਾਵਾਇਰਸ : ਸਕੂਲਾਂ ਦੇ ਬੰਦ ਰਹਿਣ ਤੇ ਪ੍ਰੀਖਿਆਵਾਂ ਰੱਦ ਹੋਣ ਨਾਲ ਬੱਚਿਆਂ ਉੱਤੇ ਇਹ ਪੈ ਰਿਹਾ ਅਸਰ
NEXT STORY