"ਇਲਾਹਾਬਾਦ ਸ਼ਹਿਰ ਦੇ ਜਿਸ ਸਵਰੂਪ ਰਾਣੀ ਹਸਪਤਾਲ ਵਿੱਚ ਪੰਜ ਦਹਾਕਿਆਂ ਤੱਕ ਮੇਰੇ ਪਤੀ ਨੇ ਲੋਕਾਂ ਦਾ ਇਲਾਜ ਕੀਤਾ ਅਤੇ ਜਿਨ੍ਹਾਂ ਦੇ ਪੜ੍ਹਾਏ ਹੋਏ ਸਾਰੇ ਡਾਕਟਰ ਇਸੇ ਹਸਪਤਾਲ ਵਿੱਚ ਹੋਣ, ਉਨ੍ਹਾਂ ਨੂੰ ਕੋਵਿਡ ਬੀਮਾਰੀ ਦੀ ਵਜ੍ਹਾ ਨਾਲ ਇੱਕ ਡਾਕਟਰ ਤੱਕ ਦੇਖਣ ਵਾਲਾ ਨਾ ਮਿਲਿਆ ਅਤੇ ਮੇਰੇ ਸਾਹਮਣੇ ਉਨ੍ਹਾਂ ਨੇ ਦਮ ਤੋੜ ਦਿੱਤਾ। ਡਾਕਟਰ ਹੋਣ ਦੇ ਬਾਵਜੂਦ ਮੈਂ ਉਨ੍ਹਾਂ ਦੀ ਕੋਈ ਮਦਦ ਨਾ ਕਰ ਸਕੀ।"
ਪ੍ਰਯਾਗਰਾਜ ਦੇ ਉੱਘੇ ਡਾ. ਰਮਾ ਮਿਸ਼ਰਾ ਫ਼ੋਨ 'ਤੇ ਇਹ ਦੱਸਦਿਆਂ ਰੋ ਪੈਂਦੇ ਹਨ।
ਉਨ੍ਹਾਂ ਦੀ ਬੇਬਸੀ ਇਸੇ ਗੱਲ ਨੂੰ ਲੈ ਕੇ ਨਹੀਂ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹਸਪਤਾਲ ਦੀ ਕਥਿਤ ਲਾਪਰਵਾਹੀ, ਡਾਕਟਰਾਂ ਅਤੇ ਕਰਮਚਾਰੀਆਂ ਦੀਆਂ ਅਣਦੇਖੀ ਅਤੇ ਸਾਧਨਾਂ ਦੀ ਘਾਟ ਵਿੱਚ ਦਮ ਤੋੜ ਦਿੱਤਾ, ਬਲਕਿ ਇਸ ਲਈ ਵੀ ਹੈ ਕਿ ਉਨ੍ਹਾਂ ਚਾਰ ਰਾਤਾਂ ਵਿੱਚ ਉਨ੍ਹਾਂ ਨੇ ਇਸੇ ਤਰ੍ਹਾਂ ਦਮ ਤੋੜਦੇ ਹੋਏ ਦਰਜਨਾਂ ਲੋਕਾਂ ਨੂੰ ਦੇਖਿਆ।
ਇਹ ਵੀ ਪੜ੍ਹੋ
80 ਸਾਲਾ ਡਾ. ਰਮਾ ਮਿਸ਼ਰਾ ਪ੍ਰਯਾਗਰਾਜ ਦੇ ਮਸ਼ਹੂਰ ਔਰਤ ਰੋਗ ਮਾਹਰ ਹਨ ਅਤੇ ਇਲਾਹਾਬਾਦ (ਹੁਣ ਪ੍ਰਯਾਗਰਾਜ) ਦੇ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਵਿੱਚ ਪ੍ਰੋਫ਼ੈਸਰ ਰਹੇ ਹਨ।
ਸਵਰੂਪਰਾਣੀ ਨਹਿਰੂ ਹਸਪਤਾਲ ਇਸੇ ਮੈਡੀਕਲ ਕਾਲਜ ਨਾਲ ਸਬੰਧਤ ਹੈ। ਉਨ੍ਹਾਂ ਦੇ ਪਤੀ ਡਾਕਟਰ ਜੇ. ਕੇ. ਮਿਸ਼ਰਾ ਅਤੇ ਉਹ ਆਪ ਦੋਵੇਂ ਹੀ ਪਿਛਲੇ ਹਫ਼ਤੇ ਕੋਰੋਨਾ ਲਾਗ਼ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਸਵਰੂਪ ਰਾਣੀ ਨਹਿਰੂ ਹਸਪਤਾਲ ਵਿੱਚ ਭਰਤੀ ਹੋਏ ਸਨ।
ਡਾਕਟਰ ਰਮਾ ਮਿਸ਼ਰਾ ਦੱਸਦੇ ਹਨ, "ਕੋਵਿਡ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਪਹਿਲਾਂ ਅਸੀਂ ਘਰ ਵਿੱਚ ਇਕਾਂਤਵਾਸ ਵਿੱਚ ਰਹੇ, ਪਰ ਉਨ੍ਹਾਂ ਦਾ ਆਕਸੀਜਨ ਪੱਧਰ ਘੱਟ ਸੀ। ਮੈਡੀਕਲ ਕਾਲਜ ਦੇ ਡਾਕਟਰਾਂ ਨੇ ਹੀ ਸਲਾਹ ਦਿੱਤੀ ਕਿ ਹਸਪਤਾਲ ਵਿੱਚ ਭਰਤੀ ਕਰਵਾ ਦਿਓ।
ਹਾਲਾਂਕਿ ਹਸਪਤਾਲ ਵਿੱਚ ਬੈੱਡ ਦੀ ਵੀ ਬਹੁਤ ਕਮੀ ਸੀ, ਪਰ ਸਾਨੂੰ ਜਾਣਨ ਵਾਲੇ ਡਾਕਟਰਾਂ ਨੇ ਬੈੱਡ ਦਾ ਤਾਂ ਇੰਤਜ਼ਾਮ ਕਰ ਦਿੱਤਾ, ਪਰ ਉਸ ਤੋਂ ਬਾਅਦ ਦੇ ਜੋ ਹਾਲਾਤ ਸਨ, ਉਹ ਬੇਹੱਦ ਡਰਾਉਣੇ ਸਨ।"
ਡਾ. ਮਿਸ਼ਰਾ ਅਤੇ ਉਨ੍ਹਾਂ ਦੇ ਪਤੀ ਡਾ. ਜੇ ਕੇ ਮਿਸ਼ਰਾ 13 ਅਪ੍ਰੈਲ ਨੂੰ ਹਸਪਤਾਲ ਗਏ। ਹਸਪਤਾਲ ਦੇ ਕੋਵਿਡ ਵਾਰਡ ਵਿੱਚ ਸਿਰਫ਼ ਇੱਕ ਹੀ ਬੈੱਡ ਮਿਲ ਸਕਿਆ।
ਡਾ. ਰਮਾ ਮਿਸ਼ਰਾ ਨੇ ਦੱਸਿਆ ਕਿ ਉਸ ਰਾਤ ਉਹ ਫ਼ਰਸ਼ 'ਤੇ ਹੀ ਪਏ ਰਹੇ, ਕਿਉਂਕਿ ਉਨ੍ਹਾਂ ਨੂੰ ਅਗਲੇ ਦਿਨ ਹੀ ਬੈੱਡ ਮਿਲ ਸਕਿਆ।
ਉਹ ਕਹਿੰਦੇ ਹਨ, "ਮੈਨੂੰ ਬੈੱਡ ਨਹੀਂ ਮਿਲਿਆ। ਹਾਲਾਂਕਿ ਮੈਨੂੰ ਆਕਸੀਜਨ ਦੀ ਵੀ ਲੋੜ ਨਹੀਂ ਸੀ ਅਤੇ ਮੇਰੀ ਰਿਪੋਰਟ ਪੌਜ਼ੀਟਿਵ ਹੋਣ ਦੇ ਬਾਵਜੂਦ ਮੇਰੀ ਸਿਹਤ ਖ਼ਰਾਬ ਨਹੀਂ ਸੀ।"
"ਉਸ ਰਾਤ ਡਾਕਟਰ ਸਾਹਿਬ ਨੂੰ ਕੋਈ ਟੀਕਾ ਲਗਾਇਆ ਗਿਆ, ਪਰ ਸਾਨੂੰ ਨਹੀਂ ਦੱਸਿਆ ਗਿਆ। ਦੂਜੇ ਦਿਨ ਸਵੇਰੇ ਫ਼ਿਰ ਇੰਜੈਕਸ਼ਨ ਲਗਾ ਦਿੱਤਾ। ਉਥੇ ਰਾਤ ਨੂੰ ਜੋ ਕੁਝ ਅਸੀਂ ਦੇਖਿਆ ਉਹ ਬਹੁਤ ਡਰਾਉਣਾ ਸੀ।"
ਉਹ ਅੱਗੇ ਦੱਸਦੇ ਹਨ, "ਰਾਤ ਭਰ ਮਰੀਜ਼ ਚੀਕਦੇ ਰਹਿੰਦੇ ਸਨ। ਕੋਈ ਉਨ੍ਹਾਂ ਨੂੰ ਦੇਖਣ ਵਾਲਾ ਨਹੀਂ ਸੀ। ਵਿੱਚ ਵਿੱਚ ਜਦੋਂ ਨਰਸ ਆਉਂਦੀ ਸੀ ਜਾਂ ਡਾਕਟਰ ਆਉਂਦੇ ਸਨ, ਤਾਂ ਡਾਕਟਰ ਚੁੱਪ ਕਰਵਾ ਦਿੰਦੇ ਸਨ ਜਾਂ ਕੋਈ ਟੀਕਾ ਲਗਾ ਦਿੰਦੇ ਸਨ।"
"ਉਨ੍ਹਾਂ ਵਿੱਚੋਂ ਕਈ ਲੋਕ ਸਵੇਰੇ ਸਫ਼ੇਦ ਕੱਪੜਿਆਂ ਵਿੱਚ ਲਪੇਟ ਕੇ ਬਾਹਰ ਕਰ ਦਿੱਤੇ ਜਾਂਦੇ ਸਨ, ਯਾਨੀ ਉਨ੍ਹਾਂ ਦੀ ਮੌਤ ਹੋ ਚੁੱਕੀ ਹੁੰਦੀ ਸੀ।"
ਹਸਪਤਾਲ ਵਿੱਚ ਕੀ ਹੋਇਆ?
ਪ੍ਰਯਾਗਰਾਜ ਵਿੱਚ ਮੰਫ਼ੋਰਡਗੰਜ ਦੇ ਰਹਿਣ ਵਾਲੇ ਡਾਕਟਰ ਜਗਦੀਸ਼ ਕੁਮਾਰ ਮਿਸ਼ਰਾ ਅਤੇ ਉਨ੍ਹਾਂ ਦੀ ਪਤਨੀ ਡਾ. ਰਮਾ ਮਿਸ਼ਰਾ ਨੇ ਇੱਕ ਮਾਰਚ ਨੂੰ ਸ਼ਹਿਰ ਦੇ ਹੀ ਬੇਲੀ ਹਸਪਤਾਲ ਵਿੱਚ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ ਸੀ।
ਸੱਤ ਅਪ੍ਰੈਲ ਨੂੰ ਦੋਵਾਂ ਨੇ ਦੂਜਾ ਟੀਕਾ ਲਗਵਾਇਆ ਪਰ ਇਸਦੇ ਬਾਵਜੂਦ ਦੋਵਾਂ ਨੂੰ ਕੋਰੋਨਾ ਲਾਗ਼ ਲੱਗ ਗਈ।
13 ਅਪ੍ਰੈਲ ਨੂੰ ਦੋਵਾਂ ਨੂੰ ਸਵਰੂਪਰਾਣੀ ਨਹਿਰੂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾ. ਜਗਦੀਸ਼ ਕੁਮਾਰ ਮਿਸ਼ਰਾ ਦੀ ਸ਼ੁੱਕਰਵਾਰ ਦੁਪਿਹਰ ਬਾਅਦ ਮੌਤ ਹੋ ਗਈ।
ਡਾ. ਰਮਾ ਮਿਸ਼ਰਾ ਕਹਿੰਦੇ ਹਨ ਕਿ ਡਾ. ਜੇ ਕੇ ਮਿਸ਼ਰਾ ਸਵਰੂਪਰਾਣੀ ਨਹਿਰੂ ਹਸਪਤਾਲ ਦੇ ਸਭ ਤੋਂ ਪਹਿਲੇ ਹਾਊਸ ਸਰਜਨ ਸਨ ਅਤੇ ਬਾਅਦ ਵਿੱਚ ਸਰਜਰੀ ਵਿਭਾਗ ਦੇ ਮੁਖੀ ਬਣੇ। ਡਾ. ਰਮਾ ਮਿਸ਼ਰਾ ਖ਼ੁਦ ਵੀ ਸਵਰੂਪ ਰਾਣੀ ਨਹਿਰੂ ਹਸਪਤਾਲ ਵਿੱਚ ਔਰਤ ਰੋਗ ਅਤੇ ਜਣੇਪਾ ਵਿਭਾਗ ਵਿੱਚ ਪ੍ਰੋਫ਼ੈਸਰ ਰਹੇ ਹਨ।
ਡਾ. ਰਮਾ ਮਿਸ਼ਰਾ ਕਹਿੰਦੇ ਹਨ, "ਹਸਪਤਾਲ ਵਿੱਚ ਕੋਰੋਨਾ ਦੇ ਨੋਡਲ ਅਫ਼ਸਰ ਡਾ. ਮੋਹਿਤ ਜੈਨ ਵੀ ਸਾਡੇ ਜੂਨੀਅਰ ਰਹੇ ਹਨ। ਭਰਤੀ ਹੋਣ ਤੋਂ ਅਗਲੇ ਦਿਨ ਉਹ ਇਥੇ ਆਏ, ਤਾਂ ਸਾਨੂੰ ਦੇਖ ਕੇ ਹੈਰਾਨ ਹੋ ਗਏ। ਹੱਸਦਿਆਂ ਸਾਨੂੰ ਕਹਿਣ ਲੱਗੇ ਕਿ ਤੁਸੀਂ ਲੋਕ ਇਥੇ ਕਿਵੇਂ ਆ ਗਏ?"
"ਕੁਝ ਦੇਰ ਤੱਕ ਰਹੇ, ਹਾਲ-ਚਾਲ ਪੁੱਛਿਆ ਪਰ ਉਨ੍ਹਾਂ ਨੇ ਵੀ ਕੁਝ ਦੱਸਿਆ ਨਹੀਂ ਕਿ ਤੁਹਾਨੂੰ ਕੀ ਹੋਇਆ ਹੈ ਜਾਂ ਕੀ ਇਲਾਜ ਕੀਤਾ ਜਾ ਰਿਹਾ ਹੈ। ਉਸ ਦੇ ਬਾਅਦ ਫ਼ਿਰ ਉਹ ਇੱਕ ਵਾਰ ਵੀ ਦੇਖਣ ਨਹੀਂ ਆਏ।"
ਡਾ. ਰਮਾ ਕਹਿੰਦੇ ਹਨ ਕਿ ਵਾਰਡ ਦੇ ਅੰਦਰ, ਖ਼ਾਸਕਰ ਰਾਤ ਨੂੰ ਕੋਈ ਨਹੀਂ ਰਹਿੰਦਾ ਸੀ, ਵਾਰਡ ਬੁਆਏ ਵੀ ਨਹੀਂ।
ਉਹ ਕਹਿੰਦੇ ਹਨ, "ਰਾਤ ਨੂੰ ਸਿਰਫ਼ ਇੱਕ ਜੂਨੀਅਰ ਡਾਕਟਰ ਆਉਂਦੇ ਸਨ। ਉਹ ਵੀ ਸਿਰਫ਼ ਆਕਸੀਜਨ ਲੈਵਲ ਦੇਖ ਕੇ ਚਲੇ ਜਾਂਦੇ ਸਨ।"
ਇਹ ਵੀ ਪੜ੍ਹੋ
ਉਨ੍ਹਾਂ ਦੱਸਿਆ, "ਪਹਿਲੇ ਦਿਨ ਇੱਕ ਡਾ. ਸਚਦੇਵਾ ਸਨ, ਜੋ ਸਾਡੇ ਡਾਕਟਰ ਸਾਹਿਬ ਦੇ ਜੂਨੀਅਰ ਸਨ। ਉਹ ਤਿੰਨ ਫ਼ੁੱਟ ਦੀ ਦੂਰੀ 'ਤੇ ਖੜੇ ਹੋ ਕੇ ਹਾਲ ਚਾਲ ਪੁੱਛ ਕੇ ਚਲੇ ਗਏ ਅਤੇ ਫ਼ਿਰ ਵਾਪਸ ਨਹੀਂ ਆਏ। ਥੋੜੀ ਦੇਰ ਬਾਅਦ ਇੱਕ ਹੋਰ ਡਾਕਟਰ ਆਏ। ਉਨ੍ਹਾਂ ਨੇ ਸਾਨੂੰ ਮੇਦਾਂਤਾ ਹਸਪਤਾਲ ਜਾਣ ਦੀ ਸਲਾਹ ਦਿੱਤੀ।"
ਡਾ. ਰਮਾ ਮਿਤਰਾ ਮੁਤਾਬਕ, ਇਸੇ ਤਰੀਕੇ ਨਾਲ ਤਿੰਨ ਦਿਨ ਤੱਕ ਚਲਦਾ ਰਿਹਾ ਅਤੇ 16 ਅਪ੍ਰੈਲ ਨੂੰ ਡਾ. ਜੇ ਕੇ ਮਿਸ਼ਰਾ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ।
"ਆਕਸੀਜਨ ਲੈਵਲ ਲਗਾਤਾਰ ਘੱਟ ਹੋ ਰਿਹਾ ਸੀ। ਇੱਕ ਇੰਸਟ੍ਰੋਮੈਂਟ ਹੋਰ ਲਗਾਇਆ ਗਿਆ ਤਾਂ ਉਸ ਨਾਲ ਉਨ੍ਹਾਂ ਦਾ ਸਾਹ ਰੁਕਣ ਲੱਗਿਆ। ਫ਼ਿਰ ਅਸੀਂ ਉਸ ਨੂੰ ਹਟਵਾਇਆ ਪਰ ਬਲਗ਼ਮ ਵਿੱਚ ਖ਼ੂਨ ਆਉਣ ਲੱਗਿਆ।"
"ਅਸੀਂ ਉਥੇ ਮੌਜੂਦ ਇੱਕ ਵਿਅਕਤੀ ਨੂੰ ਇਸ ਬਾਰੇ ਕਿਹਾ ਤਾਂ ਉਸ ਨੇ ਲਾਪਰਵਾਹੀ ਵਿੱਚ ਜਵਾਬ ਦਿੱਤਾ ਕਿ ਇਹ ਸਭ ਤਾਂ ਇਸ ਬੀਮਾਰੀ ਵਿੱਚ ਹੋਣਾ ਹੀ ਹੈ। ਮੈਂ ਚੀਕਣ ਲੱਗੀ ਕਿ ਤੁਸੀਂ ਲੋਕ ਕੁਝ ਕਰੋ, ਵੈਂਟੀਲੇਟਰ 'ਤੇ ਰੱਖੋ ਪਰ ਡਾਕਟਰ ਕਹਿਣ ਲੱਗੇ ਕੇ ਇਥੇ ਵੈਂਟੀਲੇਟਰ ਹੀ ਨਹੀਂ ਹੈ।"
"ਡਾ. ਸ਼ਕਤੀ ਜੈਨ ਜੋ ਸਾਡੀ ਜੂਨੀਅਰ ਸੀ, ਉਹ ਭੱਜ ਕੇ ਉੱਪਰ ਵਾਰਡ ਵਿੱਚ ਗਈ ਅਤੇ ਉਥੇ ਉਨ੍ਹਾਂ ਨੇ ਬੈੱਡ ਦਾ ਇੰਤਜ਼ਾਮ ਕਰਵਾਇਆ।"
"ਜਦੋਂ ਤੱਕ ਮੈਂ ਲਿਫ਼ਟ ਰਾਹੀਂ ਉੱਪਰ ਪਹੁੰਚੀ, ਤਾਂ ਦੇਖਿਆ ਕਿ ਉਹ ਸਾਹ ਹੀ ਨਹੀਂ ਸਨ ਲੈ ਰਹੇ। ਵੈਂਟੀਲੇਟਰ ਲਿਆਉਣ ਅਤੇ ਉਸ ਨੂੰ ਕਨੈਕਟ ਕਰਨ ਵਿੱਚ ਇੰਨਾਂ ਸਮਾਂ ਲੱਗ ਗਿਆ ਕਿ ਉਨੀਂ ਦੇਰ ਵਿੱਚ ਉਨ੍ਹਾਂ ਦੀ ਜਾਨ ਨਿਕਲ ਗਈ। "
ਡਾ. ਰਮਾ ਮਿਸ਼ਰਾ ਹਸਪਤਾਲ ਦੇ ਕਰਮਚਾਰੀਆਂ ਅਤੇ ਡਾਕਟਰਾਂ ਦੀ ਲਾਪਰਵਾਹੀ ਨੂੰ ਅਤੇ ਉਨ੍ਹਾਂ ਦੇ ਕਥਿਤ ਤੌਰ 'ਤੇ ਖ਼ਰਾਬ ਵਿਵਹਾਰ ਨੂੰ ਲੈ ਕੇ ਵੀ ਪਰੇਸ਼ਾਨ ਹਨ।
ਉਹ ਕਹਿੰਦੇ ਹਨ, "ਸਾਨੂੰ ਕਈ ਡਾਕਟਰ ਜਾਣਦੇ ਸਨ, ਤਾਂ ਇਹ ਹਾਲ ਸੀ। ਜੋ ਆਮ ਮਰੀਜ਼ ਸਨ ਉਨ੍ਹਾਂ ਨੂੰ ਸੁਣਨ ਵਾਲਾ ਤਾਂ ਛੱਡ ਹੀ ਦਿਓ, ਉਨ੍ਹਾਂ ਨੂੰ ਕੁਝ ਕਹਿਣ ਤੋਂ ਪਹਿਲਾਂ ਹੀ ਝਿੜਕ ਦਿੱਤਾ ਜਾਂਦੀ ਸੀ, ਜਿਵੇਂ ਉਨ੍ਹਾਂ (ਮਰੀਜ਼ਾਂ ਨੇ) ਨੇ ਇਨ੍ਹਾਂ (ਹਸਪਤਾਲ ਵਾਲਿਆਂ ਦਾ) ਲੋਕਾਂ ਦਾ ਕੁਝ ਲੈ ਲਿਆ ਹੋਵੇ।
ਹਸਪਤਾਲ ਵਿੱਚ ਨਾ ਤਾਂ ਕੋਈ ਸੁਵਿਧਾ ਹੈ ਅਤੇ ਨਾ ਹੀ ਉਥੇ ਕੋਈ ਸਟਾਫ਼ ਹੈ। ਮੈਂ ਸੱਚ ਦੱਸਾਂ, ਤਾਂ ਇਹ ਲੋਕ ਇਹ ਹੀ ਸੋਚ ਰਹੇ ਸਨ ਕਿ ਜੋ ਇਥੇ ਆਇਆ ਹੈ, ਉਸ ਨੇ ਹੁਣ ਮਰਨਾ ਹੀ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਸੁਵਿਧਾਵਾਂ ਦੀ ਕਮੀ ਤੋਂ ਇਨਕਾਰ
ਹਾਲਾਂਕਿ ਸਵਰੂਪ ਰਾਣੀ ਹਸਪਤਾਲ ਵਿੱਚ ਕੋਵਿਡ ਦੇ ਨੋਡਲ ਅਧਿਕਾਰੀ ਡਾ. ਮੋਹਿਤ ਜੈਨ ਸੁਵਿਧਾਵਾਂ ਦੀ ਕਮੀ ਤੋਂ ਇਨਕਾਰ ਕਰਦੇ ਹਨ।
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਹੁਣ ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਉਸ ਨੂੰ ਸੰਭਾਲਣਾ ਔਖਾ ਹੋ ਰਿਹਾ ਹੈ।
ਬੀਬੀਸੀ ਨਾਲ ਗੱਲਬਾਤ ਦੌਰਾਨ ਡਾ. ਮੋਹਿਤ ਜੈਨ ਨੇ ਕਿਹਾ, "ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਜੋ ਮਰੀਜ਼ ਆ ਰਹੇ ਹਨ, ਉਹ ਬਹੁਤ ਗੰਭੀਰ ਹਾਲਤ ਵਿੱਚ ਆ ਰਹੇ ਹਨ। ਜਿਨ੍ਹਾਂ ਦਾ ਆਕਸੀਜਨ ਲੈਵਲ 25-30 ਤੱਕ ਹੁੰਦਾ ਹੈ। ਇਸ ਵੇਲੇ ਸਾਡੇ ਹਸਪਤਾਲ ਵਿੱਚ 500 ਤੋਂ ਜ਼ਿਆਦਾ ਲੋਕ ਹਨ, ਜਿਨ੍ਹਾਂ ਵਿੱਚੋਂ ਕਈ ਅਜਿਹੇ ਹਨ ਜੋ ਗੰਭੀਰ ਹਨ।"
"ਅਜਿਹੀ ਸਥਿਤੀ ਵਿੱਚ ਆਉਣ ਵਾਲੇ ਲਈ ਸਾਡੇ ਕੋਲ ਇਲਾਜ ਲਈ ਬਹੁਤਾ ਕੁਝ ਬਚਦਾ ਨਹੀਂ ਹੈ। ਸਾਡੇ ਕੋਲ ਮਰੀਜ਼ ਜੇ ਸਹੀ ਸਮੇਂ ਆ ਜਾਵੇ, ਤਾਂ ਅਸੀਂ ਹਰ ਤਰ੍ਹਾਂ ਦਾ ਇਲਾਜ ਕਰਨ ਦੇ ਸਮਰੱਥ ਹਾਂ।"
ਡਾ. ਮੋਹਿਤ ਜੈਨ ਕਹਿੰਦੇ ਹਨ ਕਿ ਲੋਕ ਲੱਛਣ ਨਜ਼ਰ ਆਉਣ ਦੇ ਬਾਵਜੂਦ ਕਈ ਦਿਨਾਂ ਤੱਕ ਆਪਣੇ ਘਰਾਂ ਵਿੱਚ ਹੀ ਰਹਿੰਦੇ ਹਨ ਅਤੇ ਜਦੋਂ ਹਾਲਤ ਗੰਭੀਰ ਹੋਣ ਲੱਗਦੀ ਹੈ, ਉਸ ਸਮੇਂ ਹਸਪਤਾਲ ਆਉਂਦੇ ਹਨ।
ਉਨ੍ਹਾਂ ਮੁਤਾਬਕ, ਪਹਿਲਾਂ ਜੋ ਨਿਯਮ ਬਣਾਏ ਗਏ ਸਨ, ਉਨ੍ਹਾਂ ਦੇ ਹਿਸਾਬ ਨਾਲ ਸਾਡੇ ਕੋਲ ਸੁਵਿਧਾਵਾਂ ਸਨ, ਪਰ ਹੁਣ ਜੋ ਸਥਿਤੀ ਹੈ ਉਹ ਬਹੁਤ ਹੀ ਵਿਸਫ਼ੋਟਕ ਹੈ, ਇਸ ਹਿਸਾਬ ਨਾਲ ਤਾਂ ਸੁਵਿਧਾਵਾਂ ਬਾਰੇ ਸੋਚਿਆ ਵੀ ਨਹੀਂ ਸੀ ਗਿਆ।"
ਹਾਲਾਂਕਿ ਸੱਚਾਈ ਇਹ ਵੀ ਹੈ ਕਿ ਕੋਵਿਡ ਟੈਸਟ ਲਈ ਲੋਕ ਭਟਕ ਰਹੇ ਹਨ ਅਤੇ ਜਿਨ੍ਹਾਂ ਦਾ ਟੈਸਟ ਹੋ ਵੀ ਰਿਹਾ ਹੈ, ਉਨ੍ਹਾਂ ਨੂੰ ਰਿਪੋਰਟ ਮਿਲਣ ਵਿੱਚ ਤਿੰਨ ਤੋਂ ਚਾਰ ਦਿਨ ਦਾ ਸਮਾਂ ਲੱਗ ਰਿਹਾ ਹੈ।
ਦੁੱਖ਼ ਦੀ ਗੱਲ ਇਹ ਹੈ ਕਿ ਇਸ ਦੌਰਾਨ ਮਰੀਜ਼ ਦੀ ਹਾਲਤ ਖ਼ਰਾਬ ਹੋ ਰਹੀ ਹੈ, ਪਰ ਉਸ ਨੂੰ ਹਸਪਤਾਲ ਵਿੱਚ ਰਿਪੋਰਟ ਨਾ ਹੋਣ ਕਾਰਨ ਜਗ੍ਹਾ ਨਹੀਂ ਮਿਲ ਰਹੀ ਅਤੇ ਦੂਜੇ ਪਾਸੇ, ਉਸ ਕਾਰਨ ਲਾਗ਼ ਹੋਰ ਲੋਕਾਂ ਤੱਕ ਪਹੁੰਚਦੀ ਹੈ।
ਡਾ. ਜੇ ਕੇ ਮਿਸ਼ਰਾ ਦੀ ਮੌਤ ਦੇ ਸਬੰਧ ਵਿੱਚ ਡਾ. ਮੋਹਿਤ ਜੈਨ ਕਹਿੰਦੇ ਹਨ ਕਿ ਉਨ੍ਹਾਂ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਹੈ।
ਉਹ ਕਹਿੰਦੇ ਹਨ, "ਮੈਡਮ ਮੇਰੇ ਸੀਨੀਅਰ ਰਹੇ ਹਨ। ਹੁਣ ਉਨ੍ਹਾਂ ਦੇ ਪਤੀ ਦੀ ਮੌਤ ਹੋਈ ਹੈ ਤਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਜ਼ਰੂਰ ਹੋਣਗੀਆਂ, ਪਰ ਅਸੀਂ ਇਲਾਜ ਵਿੱਚ ਕੋਈ ਕਮੀ ਨਹੀਂ ਛੱਡੀ।"
"ਮੈਂ ਖ਼ੁਦ ਕਈ ਵਾਰ ਉਨ੍ਹਾਂ ਕੋਲ ਗਿਆ। ਪੰਜ ਮਿੰਟ ਪਹਿਲਾਂ ਤੱਕ ਠੀਕ ਸਨ। ਅਚਾਨਕ ਜਿਸ ਸਥਿਤੀ ਵਿੱਚ ਉਹ ਬੀਮਾਰ ਹੋਏ ਅਤੇ ਉਨ੍ਹਾਂ ਦੀ ਮੌਤ ਹੋ ਗਈ, ਉਸ ਸਥਿਤੀ ਵਿੱਚ ਕਿਸੇ ਵੀ ਹਸਪਤਾਲ ਵਿੱਚ ਨਹੀਂ ਬਚਾਏ ਜਾ ਸਕਦੇ ਸਨ।"
ਪ੍ਰਯਾਗਰਾਜ ਦੀ ਸਥਿਤੀ ਕੀ ਹੈ?
ਇਸ ਸਮੇਂ ਉੱਤਰ ਪ੍ਰਦੇਸ਼ ਵਿੱਚ ਲਖਨਊ ਤੋਂ ਬਾਅਦ ਪ੍ਰਯਾਗਰਾਜ ਕੋਰੋਨਾ ਦੇ ਸਭ ਤੋਂ ਵੱਧ ਮਾਮਲਿਆਂ ਵਾਲਾ ਜ਼ਿਲ੍ਹਾ ਬਣਿਆ ਹੋਇਆ ਹੈ, ਜਿਥੇ ਹਰ ਰੋਜ਼ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਔਸਤਨ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲਾਗ਼ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਥੇ ਹਰ ਪੰਜਵਾਂ ਵਿਅਕਤੀ ਲਾਗ਼ ਪ੍ਰਭਾਵਿਤ ਪਾਇਆ ਜਾ ਰਿਹਾ ਹੈ।
ਐਤਾਵਰ ਨੂੰ ਵੀ 1711 ਲੋਕ ਇਥੇ ਲਾਗ਼ ਪ੍ਰਭਾਵਿਤ ਪਾਏ ਗਏ, ਜਦੋਂ ਕਿ 15 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਹਸਪਤਾਲਾਂ ਵਿੱਚ ਬੈੱਡ ਅਤੇ ਆਕਸੀਜਨ ਦੀ ਘਾਟ ਹੈ, ਜਿਸਦੇ ਚਲਦਿਆਂ ਕਈ ਲੋਕਾਂ ਦੀ ਜਾਨ ਜਾ ਰਹੀ ਹੈ।
ਕੋਵਿਡ ਹਸਪਤਾਲ ਨਾਲ ਜੁੜੇ ਪ੍ਰਯਾਗਰਾਜ ਦੇ ਇੱਕ ਡਾਕਟਰ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਮੌਤਾਂ ਦੇ ਅੰਕੜੇ ਜੋ ਆ ਰਹੇ ਹਨ, ਉਹ ਅਸਲ ਮੌਤਾਂ ਦੀ ਗਿਣਤੀ ਦੇ ਮੁਕਾਬਲੇ ਕੁਝ ਵੀ ਨਹੀਂ ਹਨ।
ਸਥਾਨਕ ਲੋਕਾਂ ਮੁਤਾਬਕ, ਸ਼ਹਿਰ ਦੇ ਵੱਖ ਵੱਖ ਸ਼ਮਸ਼ਾਨ ਘਾਟਾਂ ਵਿੱਚ ਹਰ ਰੋਜ਼ 100 ਤੋਂ ਜ਼ਿਆਦਾ ਲਾਸ਼ਾਂ ਸੜ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾ ਮੌਤਾਂ ਕੋਰੋਨਾ ਨਾਲ ਹੀ ਹੋ ਰਹੀਆਂ ਹਨ।
ਹਾਲਾਂਕਿ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਦੇ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰਦੇ।
ਡਾ. ਮੋਹਿਤ ਜੈਨ ਚਾਹੇ ਹੀ ਸਭ ਕੁਝ ਠੀਕ ਹੋਣ ਦੀ ਗੱਲ ਕਰ ਰਹੇ ਹੋਣ, ਪਰ ਡਾ. ਰਮਾ ਮਿਸ਼ਰਾ ਮੁਤਾਬਕ, ਇਥੇ ਜੋ ਹਾਲਾਤ ਹੈ, ਉਸ ਵਿੱਚ ਥੋੜ੍ਹੇ ਜਿਹੇ ਵੀ ਗੰਭੀਰ ਮਰੀਜ਼ ਦਾ ਬਚ ਸਕਣਾ ਔਖਾ ਹੈ।
ਡਾ. ਰਮਾ ਕਹਿੰਦੇ ਹਨ, "ਹਸਪਤਾਲ ਵਿੱਚ ਲੋਕਾਂ ਨੂੰ ਜਬਰਨ ਰੱਖਿਆ ਹੋਇਆ ਹੈ। ਲਾਪਰਵਾਹੀ ਬਹੁਤ ਜ਼ਿਆਦਾ ਹੈ ਅਤੇ ਸਾਧਨ ਬਿਲਕੁਲ ਨਹੀਂ ਹਨ। ਸਿਰਫ਼ ਤਿੰਨ ਵੈਂਟੀਲੇਟਰ ਸਨ, ਉਹ ਵੀ ਲੋੜ ਪੈਣ 'ਤੇ ਕੰਮ ਨਹੀਂ ਕਰ ਰਹੇ।"
"ਦਵਾਈ ਵਗੈਰਾ ਤਾਂ ਦੇ ਰਹੇ ਹਨ, ਪਰ ਥੋਖਾਖੜੀ ਬਹੁਤ ਹੈ। ਮੈਂ ਚਾਹੁੰਦੀ ਹਾਂ ਕਿ ਹੋਰ ਮਰੀਜ਼ਾਂ ਨੂੰ ਜੇ ਬਚਾਉਣਾ ਹੈ,ਤਾਂ ਇਸ ਹਸਪਤਾਲ ਵਿੱਚ ਘੱਟੋ ਘੱਟ 15-20 ਡਾਕਟਰਾਂ ਦੀ ਡਿਊਟੀ ਲਗਾਈ ਜਾਵੇ, ਚਾਹੇ ਉਹ ਚਾਰ ਚਾਰ ਘੰਟਿਆਂ ਦੀ ਡਿਊਟੀ ਹੀ ਦੇਣ।"
"ਗੰਭੀਰ ਮਰੀਜ਼ ਮਰਣਗੇ, ਪਰ ਘੱਟੋ ਘੱਟ ਹਸਪਤਾਲ ਵਿੱਚ ਹੁੰਦਿਆਂ ਉਨ੍ਹਾਂ ਨੂੰ ਦੇਖਿਆ ਤਾਂ ਜਾਵੇ, ਸਮੇਂ ਤੇ ਇਲਾਜ਼ ਤਾਂ ਮਿਲ ਜਾਵੇ।"
ਡਾ. ਰਮਾ ਮਿਸ਼ਰਾ ਦੀ ਦੂਜੀ ਕੋਵਿਡ ਰਿਪੋਰਟ 17 ਅਪ੍ਰੈਲ ਨੂੰ ਨੈਗੇਟਿਵ ਆਈ ਅਤੇ ਰਾਤ ਨੂੰ ਉਹ ਆਪਣੇ ਘਰ ਗਏ।
ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਵਾਰਡ ਨੂੰ ਪੂਰ੍ਹੀ ਤਰ੍ਹਾਂ ਬੰਦ ਨਹੀਂ ਹੋਣਾ ਚਾਹੀਦਾ ਬਲਕਿ ਘੱਟੋਂ ਘੱਟ ਇੱਕ ਪਾਸੇ ਸ਼ੀਸ਼ਾ ਹੋਣਾ ਚਾਹੀਦਾ ਹੈ ਤਾਂ ਜੋਂ ਮਰੀਜ਼ਾਂ ਦੇ ਪਰਿਵਾਰ ਵਾਲੇ ਜਾਣ ਸਕਣ ਕਿ ਅੰਦਰ ਕੀ ਹੋ ਰਿਹਾ ਹੈ।
ਇਹ ਵੀ ਪੜ੍ਹੋ:
https://www.youtube.com/watch?v=WFQqvJ8r1pM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b6fffa1c-6b6b-4c6b-bb01-27f72563d126','assetType': 'STY','pageCounter': 'punjabi.india.story.56816277.page','title': 'ਕੋਰੋਨਾ ਮਹਾਂਮਾਰੀ: ਪ੍ਰਯਾਗਰਾਜ ਦੇ ਇੱਕ ਹਸਪਤਾਲ ਵਿੱਚ ਪੜ੍ਹਾ ਚੁੱਕੇ ਡਾਕਟਰ ਨੇ ਕਿਵੇਂ ਬੇਬਸੀ ਵਿੱਚ ਗਵਾਈ ਜਾਨ','author': 'ਸਮੀਰਾਤਮਜ ਮਿਸ਼ਰ ','published': '2021-04-21T02:33:23Z','updated': '2021-04-21T02:33:23Z'});s_bbcws('track','pageView');

ਕੋਰੋਨਾਵਾਇਰਸ: ''ਮੈਂ ਕਈਆਂ ਨੂੰ ਐਂਬੂਲੈਂਸਾਂ ਵਿੱਚ ਮਰਦੇ ਵੇਖਿਆ, ਹਸਪਤਾਲ ਮਰੀਜ਼ਾਂ ਨੂੰ ਭਜਾ ਰਹੇ ਹਨ''
NEXT STORY