ਸੌਂਦਰਿਆ ਆਪਣੀ ਸੀਨੀਅਰ ਸਕੈਂਡਰੀ ਦੀ ਪੜ੍ਹਾਈ ਮੁਕੰਮਲ ਕੀਤੀ ਸੀ ਤੇ ਨੀਟ ਦੇ ਇਮਤਿਹਾਨ ਵਿੱਚ 600 ਵਿੱਚੋਂ 550 ਅੰਕ ਹਾਸਲ ਕੀਤੇ ਸਨ।
ਤਾਮਿਲਨਾਡੂ ਵਿੱਚ ਨੀਟ ਦੇ ਇਮਤਿਹਾਨ ਨਾਲ ਜੁੜੀ ਇੱਕ ਹੋਰ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਜਾਨ ਨੀਟ ਦੇ ਇਮਤਿਹਾਨ ਕਾਰਨ ਪਿਛਲੇ ਚਾਰ ਦਿਨਾਂ ਤੋਂ ਬਣੇ ਮਾਨਸਿਕ ਬੋਝ ਕਾਰਨ ਲਈ ਹੈ।
ਤਾਮਿਲਨਾਡੂ ਦੇ ਵੇਲੂਰ ਜਿਲ੍ਹੇ ਦੇ ਇੱਕ ਪਿੰਡ ਦੇ ਇੱਕ ਖੇਤੀ ਮਜ਼ਦੂਰ ਦੀ 17 ਸਾਲਾ ਧੀ ਦੀ ਲਾਸ਼ ਬੁੱਧਵਾਰ ਨੂੰ ਆਪਣੇ ਘਰ ਵਿੱਚ ਮਿਲੀ।
ਕਥਿਤ ਤੌਰ ਤੇ ਥਲਿਆਵਰਾਮੱਟੂ ਪਿੰਡ ਦੀ ਰਹਿਣ ਵਾਲੀ ਸੌਂਦਰਿਆ ਨੇ ਆਪਣੀ ਜਾਨ ਇਮਤਿਹਾਨ ਵਿੱਚ ਆਪਣੇ ਅੰਕਾਂ ਦੇ ਭੈਅ ਕਾਰਨ ਲਈ ਅਤੇ ਇਸ ਤੋਂ ਬਾਅਦ ਨੀਟ ਦੀ ਪ੍ਰੀਖਿਆ ਦਾ ਸਿਆਸੀ ਵਿਰੋਧ ਤਿੱਖਾ ਹੋ ਗਿਆ ਹੈ।
ਸੌਂਦਰਿਆ ਜਿਸ ਨੇ ਹਾਲ ਹੀ ਵਿੱਚ ਆਪਣੀ ਸੀਨੀਅਰ ਸਕੈਂਡਰੀ ਦੀ ਪੜ੍ਹਾਈ ਮੁਕੰਮਲ ਕੀਤੀ ਸੀ, ਨੇ ਨੀਟ ਦੇ ਇਮਤਿਹਾਨ ਵਿੱਚ 600 ਵਿੱਚੋਂ 550 ਅੰਕ ਹਾਸਲ ਕੀਤੇ ਸਨ।
ਪੁਲਿਸ ਨੇ ਬੀਬੀਸੀ ਤਮਿਲ ਸੇਵਾ ਨੂੰ ਦੱਸਿਆ ਕਿ ਜਦੋਂ ਸੌਂਦਰਿਆਂ ਨੇ ਇਹ ਕਦਮ ਚੁੱਕਿਆ ਤਾਂ ਉਸ ਦੇ ਮਾਂ-ਬਾਪ ਘਰ ਵਿੱਚ ਨਹੀਂ ਸਨ।
ਸਕੂਲ ਟਾਪਰ ਵੱਲੋਂ ਖ਼ੁਦਕੁਸ਼ੀ
ਤਾਮਿਲ ਨਾਡੂ ਦੇ ਆਰਿਆਵੈਲੂਰ ਜਿਲ੍ਹੇ ਦੇ ਇੱਕ ਸਕੂਲ ਟਾਪਰ ਨੇ ਐਤਵਾਰ ਨੂੰ ਨੀਟ-ਯੂਜੀਸੀ ਇਮਤਿਹਾਨ ਦਿੱਤਾ ਸੀ।
ਸੋਮਵਾਰ ਨੂੰ ਉਸ ਨੇ ਘੱਟ ਅੰਕਾਂ ਦੇ ਡਰ ਵਿੱਚ ਆਪਣੀ ਜਾਨ ਲੈ ਲਈ।
ਅਨੀਤਾ ਵੀ ਆਰਿਆਲੂਰ ਜਿਲ੍ਹੇ ਦੀ ਹੀ ਰਹਿਣ ਵਾਲੀ ਸੀ, ਜਿਸ ਨੇ ਸਾਲ 2017 ਵਿੱਚ ਨੀਟ ਵਿੱਚੋਂ ਅਸਫ਼ਲ ਰਹਿਣ ਮਗਰੋਂ ਆਪਣੀ ਜਾਨ ਲੈ ਲਈ ਸੀ।
ਅਨੀਤਾ ਨੇ ਨੀਟ ਨੂੰ ਖਤਮ ਕਰਨ ਲਈ ਸੁਪਰੀਮ ਕੋਰਟ ਵਿੱਚ ਅਪੀਲ ਵੀ ਕੀਤੀ ਸੀ।
ਜਿਸ ਨੂੰ ਕਿ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ, ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੀ ਅਨੀਤਾ ਨੇ ਇਹ ਕਦਮ ਚੁੱਕਿਆ ਸੀ।
ਅਨੀਤਾ ਵੀ ਆਪਣੇ ਸਕੂਲ ਦੀ ਟੌਪਰ ਵਿਦਿਆਰਥਣ ਸੀ, ਉਸ ਨੇ 1176/1200 ਅੰਕ ਹਾਸਲ ਕੀਤੇ ਸਨ।
ਸੋਮਵਾਰ ਨੂੰ ਹੋਈ ਮੌਤ, ਚਾਰ ਦਿਨਾਂ ਵਿੱਚ ਹੀ ਤਾਮਿਲਨਾਡੂ ਵਿੱਚ ਨੀਟ ਕਾਰਨ ਹੋਈ ਚੌਥੀ ਮੌਤ ਹੈ।
ਉਸ ਤੋਂ ਪਹਿਲਾਂ ਇਮਤਿਹਾਨ ਤੋਂ ਕੁਝ ਘੰਟੇ ਪਹਿਲਾਂ ਹੀ ਸਾਲੇਮ ਜਿਲ੍ਹੇ ਦੇ ਇੱਕ ਵਿਦਿਆਰਥੀ ਨੇ ਆਪਣੀ ਜਾਨ ਲੈ ਲਈ ਸੀ।
ਇਮਤਿਹਾਨਾਂ ਨਾਲ ਜੁੜੇ ਤਣਾਅ ਅਤੇ ਸਕੈਂਡਰੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਦੇ ਬਾਵਜੂਦ ਪੈਸੇ ਦੀ ਘਾਟ ਕਾਰਨ ਨਿੱਜੀ ਕੋਚਿੰਗ ਹਾਸਲ ਨਾ ਕਰ ਸਕਣ ਕਾਰਨ ਤਾਮਿਲਨਾਡੂ ਵਿੱਚ ਘੱਟੋ-ਘੱਟ 13 ਵਿਦਿਆਰਥੀਆਂ ਨੇ ਆਪਣੀ ਜਾਨ ਲਈ ਹੈ।
ਤਾਮਿਲ ਨਾਡੂ ਵਿੱਚ ਸਾਲ 2016 ਵਿੱਚ ਨੀਟ ਇਮਤਿਹਾਨ ਦੀ ਸ਼ੁਰੂਆਤ ਕੀਤੀ ਗਈ ਸੀ।
ਸੂਬੇ ਦੀਆਂ ਜ਼ਿਆਦਾਤਰ ਖੇਤਰੀ ਪਾਰਟੀਆਂ ਉਦੋਂ ਤੋਂ ਹੀ ਇਮਤਿਹਾਨ ਦਾ ਵਿਰੋਧ ਕਰ ਰਹੀਆਂ ਹਨ।
ਉਨ੍ਹਾਂ ਦਾ ਤਰਕ ਹੈ ਕਿ ਇਸ ਨਾਲ ਪੇਂਡੂ ਅਤੇ ਗ਼ਰੀਬ ਪਿਛੋਕੜਾਂ ਵਾਲੇ ਬੱਚੇ ਜੋ ਨਿੱਜੀ ਕੋਚਿੰਗ ਦਾ ਬੋਧ ਨਹੀਂ ਝੱਲ ਸਕਦੇ, ਉਨ੍ਹਾਂ ਨੂੰ ਬਰਾਬਰੀ ਦਾ ਮੌਕਾ ਨਹੀਂ ਮਿਲਦਾ।
ਉਹ ਕਹਿੰਦੇ ਰਹੇ ਹਨ ਕਿ ਐੱਮਬੀਬੀਐੱਸ ਦਾ ਦਾਖ਼ਲਾ ਬੱਚਿਆਂ ਦੇ ਸੀਨੀਅਰ ਸਕੈਂਡਰੀ ਵਿੱਚ ਅੰਕਾਂ ਦੀ ਬੁਨਿਆਦ ਤੋਂ ਹੋਣਾ ਚਾਹੀਦਾ ਹੈ। ਜਿਵੇਂ ਕਿ ਸਾਲ 2016 ਤੋਂ ਪਹਿਲਾਂ ਹੁੰਦਾ ਸੀ।
ਤਾਮਿਲ ਨਾਡੂ ਦੇ ਹਰ ਜਿਲ੍ਹੇ ਵਿੱਚ ਇੱਕ ਸਰਕਾਰੀ ਮੈਡੀਕਲ ਕਾਲਜ ਹੈ, ਸਿਵਾਏ ਉਨ੍ਹਾਂ ਕੁਝ ਜਿਲ੍ਹਿਆਂ ਦੇ ਜਿਨ੍ਹਾਂ ਨੂੰ ਪਿਛਲੇ ਦੋ-ਤਿੰਨ ਸਾਲਾਂ ਦੌਰਾਨ ਬਣਾਇਆ ਗਿਆ ਹੈ।
ਸੋਮਵਾਰ ਨੂੰ ਜਿਹੜੀ ਵਿਦਿਆਰਥਣ ਕਨੀਮੋਲੀ ਦੀ ਲਾਸ਼ ਆਪਣੇ ਘਰ ਸਾਥਾਮਬਾਦੀ ਪਿੰਡ, ਜਿਲ੍ਹਾ ਆਰਿਆਵੇਲੂਰ ਵਿੱਚ ਮਿਲੀ ਸੀ। ਉਸ ਦੇ ਸਕੂਲ ਵਿੱਚ 562 ਨੰਬਰ ਸਨ ਤੇ ਆਪਣੇ ਸਕੂਲ ਵਿੱਚ ਪਹਿਲੇ ਦਰਜੇ 'ਤੇ ਰਹੀ ਸੀ।
ਨੀਟ ਕਾਰਨ ਤਾਮਿਲ ਨਾਡੂ ਵਿੱਚ ਹੋਈਆਂ ਤਾਜ਼ਾ ਮੌਤਾਂ
ਕਨੀਮੋਲੀ ਦੇ ਮਾਂ-ਬਾਪ ਜਯਾਲਕਸ਼ਮੀ ਅਤੇ ਕਰੁਨਾਨਿਥੀ ਦੋਵੇਂ ਹੀ ਪੇਸ਼ੇ ਵਜੋਂ ਵਕੀਲ ਹਨ
ਕਨੀਮੋਲੀ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਸੀ। ਉਸ ਦੀ ਪੜ੍ਹਾਈ ਤਾਮਿਲ ਨਡੂ ਦੇ ਨਾਮਕਾਕਲ ਜਿਲ੍ਹੇ ਵਿੱਚ ਹੋਈ ਜੋ ਕਿ ਨਿੱਜੀ ਸਕੂਲਾਂ ਲਈ ਮਸ਼ਹੂਰ ਹੈ।
ਜਿਲ੍ਹਾ ਹੁਣ ਦਾਖਲਾ ਇਮਤਿਹਾਨਾਂ ਲਈ ਨਿਜੀ ਕੋਚਿੰਗ ਦਾ ਵੱਡਾ ਕੇਂਦਰ ਬਣ ਚੁੱਕਿਆ ਹੈ।
ਕਨੀਮੋਲੀ ਦੇ ਮਾਂ-ਬਾਪ ਜਯਾਲਕਸ਼ਮੀ ਅਤੇ ਕਰੁਨਾਨਿਥੀ ਦੋਵੇਂ ਹੀ ਪੇਸ਼ੇ ਵਜੋਂ ਵਕੀਲ ਹਨ।
ਕਨੀਮੋਲੀ ਦੀ ਭੈਣ ਕਾਵਿਆਵਿਲੀ ਜਿੱਥੇ ਇੱਕ ਨਰਸਿੰਗ ਦਾ ਕੋਰਸ ਕਰ ਰਹੀ ਉੱਥੇ ਹੀ ਨਾਲੋ-ਨਾਲ ਨੀਟ ਦੇ ਇਮਤਿਹਾਨ ਦੀ ਤਿਆਰੀ ਵੀ ਕਰ ਰਹੀ ਹੈ।
ਪਰਿਵਾਰ ਮੁਤਾਬਕ ਉਹ ਐਤਵਾਰ ਨੂੰ ਇਮਤਿਹਾਨ ਵਿੱਚ ਬੈਠੀ ਸੀ ਅਤੇ ਆਪਣੀ ਕਾਰਗੁਜ਼ਾਰੀ ਤੋਂ ਕਾਫ਼ੀ ਨਾਖ਼ੁਸ ਸੀ ਪਰ ਪਰਿਵਾਰ ਵੱਲੋਂ ਉਸ ਨੂੰ ਹੌਂਸਲਾ ਦਿੱਤਾ ਗਿਆ।
ਸੋਮਵਾਰ ਨੂੰ ਮਾਂ-ਬਾਪ ਉਸ ਨੂੰ ਘਰ ਵਿੱਚ ਇਕੱਲਿਆਂ ਛੱਡ ਕੇ ਰਿਸ਼ਤੇਦਾਰਾਂ ਦੇ ਇੱਕ ਸਮਾਗਮ ਚਲੇ ਗਏ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ ਛੋਟੀ ਬੇਟੀ ਮਰੀ ਪਈ ਹੈ।
ਇਹ ਵੀ ਪੜ੍ਹੋ:
ਨੀਟ ਦੇ ਇਮਤਿਹਾਨ ਦੇ ਡਰ ਵਜੋਂ ਇੱਕ ਸਕੂਲ ਟੌਪਰ ਦੀ ਮੌਤ ਉਸੇ ਦਿਨ ਹੋਈ ਹੈ, ਜਦੋਂ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਵਿਧਾਨ ਸਭਾ ਵਿੱਚ ਇੱਕ ਪੇਸ਼ ਕੀਤਾ ਕਿ ਸੂਬੇ ਨੂੰ ਨੀਟ ਦੇ ਇਮਤਿਹਾਨ ਤੋਂ ਛੋਟ ਦਿੱਤੀ ਜਾਵੇ।
ਵਿਧਾਨ ਸਭਾ ਵੱਲੋਂ ਬਿਲ ਪਾਸ ਕਰ ਦਿੱਤਾ ਗਿਆ। ਮੁੱਖ ਵਿਰੋਧੀ ਪਾਰਟੀ ਏਡੀਐੱਮਕੇ ਨੇ ਵੀ ਇਸ ਦੀ ਹਮਾਇਤ ਕੀਤੀ ਜਦਕਿ ਸਹਿਯੋਗੀ ਭਾਜਪਾ ਨੇ ਵਾਕਆਊਟ ਕੀਤਾ।
ਸੰਕੇਤਕ ਤਸਵੀਰ
ਇਮਤਿਹਾਨ ਤੋਂ ਪਹਿਲੀ ਰਾਤ ਖ਼ੁਦਕੁਸ਼ੀ
ਕਨੀਮੋਲੀ ਦੀ ਮੌਤ ਇੰਜੀਨੀਅਰਿੰਗ ਦੇ ਦੂਜੇ ਸਾਲ ਦੇ ਵਿਦਿਆਰਥੀ ਧਨੁੱਸ਼ ਦੀ ਮੌਤ ਤੋਂ ਦੋ ਦਿਨ ਬਾਅਦ ਹੋਈ ਹੈ, ਜੋ ਕਿ ਸਾਲੇਮ ਜਿਲ੍ਹੇ ਦੇ ਕੂਲਾਇਊਰ ਪਿੰਡ ਦਾ ਵਾਸੀ ਸੀ।
ਜ਼ਿਕਰਯੋਗ ਹੈ ਕਿ ਸੂਬੇ ਵਿੱਚ ਨੀਟ ਲਾਗੂ ਕਰਨ ਵਾਲੇ ਤਤਕਾਲੀ ਮੁੱਖ ਮੰਤਰੀ ਇਦਾਪੱਦੀ ਕੇ ਪਾਲਨੀਸਵਾਮੀ ਜਿਨ੍ਹਾਂ ਤੋਂ ਬਾਅਦ ਕਰੁਣਾਨਿਧੀ ਅਤੇ ਜੈ ਲਲਿਤਾ ਮੁੱਖ ਮੰਤਰੀ ਬਣੇ ਵੀ ਇਸੇ ਜਿਲ੍ਹੇ ਨਾਲ ਸੰਬੰਧਿਤ ਸਨ।
ਪਲਾਨੀਸਵਾਮੀ ਦੇ ਪੁੱਤਰ ਅਤੇ ਡੀਐੱਮਕੇ ਦੇ ਯੁਵਾ ਵਿੰਗ ਦੇ ਸਕੱਤਰ ਉਦਿਯਾਨਿਧੀ ਸਟਾਲਿਨ ਨੇ ਧਨੁੱਸ਼ ਨੂੰ ਖ਼ੁਦ ਸ਼ਰਧਾਂਜਲੀ ਦਿੱਤੀ।
ਧਨੁੱਸ਼ ਇਸ ਤੋਂ ਪਹਿਲਾਂ ਇਮਤਿਹਾਨ ਵਿੱਚ ਬੈਠ ਚੁੱਕਿਆ ਸੀ ਅਤੇ ਅਸਫ਼ਲ ਰਿਹਾ ਸੀ।
ਪਰਿਵਾਰ ਮੁਤਾਬਕ ਐਤਵਾਰ ਨੂੰ ਉਸ ਦੀ ਇਹ ਤੀਜੀ ਕੋਸ਼ਿਸ਼ ਸੀ ਪਰ ਸ਼ਨਿੱਚਰਾਵ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਹੀ ਉਸ ਨੇ ਆਪਣੀ ਜਾਨ ਲੈ ਲਈ।
ਧਨੁੱਸ਼ ਦੇ ਮਾਮਾ ਮੁਰੂਗਨ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਉਸ ਨੇ ਜੇਈਈ ਅਤੇ ਆਰਕੀਟੈਕਚਰ ਦਾਖ਼ਾਨਾ ਇਮਤਿਹਾਨ ਵੀ ਪਾਸ ਕਰ ਲਿਆ ਸੀ ਪਰ ਉਹ ਨੀਟ ਕਲੀਅਰ ਕਰਨਾ ਚਾਹੁੰਦਾ ਸੀ।
ਧਨੁੱਸ਼ ਦੀ ਮੌਤ ਨਾਲ ਸੂਬੇ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਡੀਐੱਮਕੇ ਨੇ ਚੋਣਾਂ ਵਿੱਚ ਨੀਟ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਆਪਣਾ ਵਾਅਦਾ ਪੂਰਾ ਨਾ ਕਰ ਸਕਣ ਕਾਰਨ ਹੀ ਵਿਦਿਆਰਥੀਆਂ ਦੀ ਜਾਨ ਗਈ ਹੈ।
ਐੱਮਕੇ ਸਟਾਲਿਨ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਮਤਿਹਾਨ ਸੂਬੇ ਵਿੱਚ ਉਦੋਂ ਲਾਗੂ ਕੀਤਾ ਗਿਆ ਸੀ ਜਦੋਂ ਵਿਰੋਧੀ ਧਿਰ ਦੇ ਵਰਤਮਾਨ ਆਗੂ ਇਦਾਪੱਦੀ ਪਲਾਨੀਸਵਾਮੀ ਮੁੱਖ ਮੰਤਰੀ ਸਨ।
ਉਨ੍ਹਾਂ ਨੇ ਕਿਹਾ ਕਿ ਇਦਾਪੱਦੀ ਦੇ ਕਾਰਜਕਾਲ ਦੌਰਾਨ ਵੀ ਕਈ ਵਿਦਿਆਰਥੀਆਂ ਨੇ ਨੀਟ ਕਾਰਨ ਖ਼ੁਦਕੁਸ਼ੀ ਕੀਤੀ ਸੀ ਅਤੇ ਧਨੁੱਸ਼ ਏਡੀਐੱਮਕੇ ਦੇ ਰਾਜ ਦੌਰਾਨ ਹੀ ਦੋ ਵਾਰ ਇਮਤਿਹਾਨ ਵਿੱਚ ਬੈਠਿਆ ਸੀ।
ਤਾਮਿਲ ਨਾਡੂ ਦੀ ਅਸੈਂਬਲੀ ਵੱਲੋਂ ਪਾਸ ਕੀਤੇ ਬਿਲ ਨੂੰ ਅਜੇ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲਣੀ ਬਾਕੀ ਹੈ।
ਇਹ ਵੀ ਪੜ੍ਹੋ:
https://www.youtube.com/watch?v=q_U7NetMT3A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3171f343-b355-48fb-8ba3-af263429d623','assetType': 'STY','pageCounter': 'punjabi.india.story.58582687.page','title': 'ਤਮਿਲਨਾਡੂ ਵਿਚ ਵਿਦਿਆਰਥੀ ਕੀ \'ਨੀਟ ਪ੍ਰੀਖਿਆ\' ਕਾਰਨ ਖੁਦਕੁਸ਼ੀਆਂ ਰਹੇ','published': '2021-09-16T10:47:24Z','updated': '2021-09-16T10:47:24Z'});s_bbcws('track','pageView');

ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਤੇ ਆਰਐੱਸਐੱਸ ਮੁਖੀ ਦੀ ਤੁਲਨਾ ਔਰਤਾਂ ਦੇ ਹਵਾਲੇ ਨਾਲ ਇੰਝ ਕੀਤੀ
NEXT STORY