ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਚੰਗਾ ਇਨਸਾਨ ਹੋਣਾ ਚਾਹੀਦਾ ਹੈ, ਹਿੰਦੂ ਤੇ ਸਿੱਖ ਹੋਣਾ ਬਾਅਦ ਦੀ ਗੱਲ ਹੈ।
ਐਤਵਾਰ ਸ਼ਾਮ ਨੂੰ ਕਾਂਗਰਸ ਹਾਈਕਮਾਨ ਨੇ ਸਾਫ ਕਰ ਦਿੱਤਾ ਕਿ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ।
ਉਨ੍ਹਾਂ ਦੇ ਨਾਮ 'ਤੇ ਮੋਹਰ ਲੱਗਣ ਤੋਂ ਪਹਿਲਾਂ ਕਈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਜਿਨ੍ਹਾਂ ਵਿੱਚ ਧਰਮ ਅਤੇ ਜਾਤੀ ਦੇ ਸਮੀਕਰਨਾਂ 'ਤੇ ਵੀ ਚਰਚਾ ਹੋ ਰਹੀ ਸੀ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਵਿੱਚ ਛਪੀ ਖਬਰ ਮੁਤਾਬਕ ਚੰਨੀ ਦੀ ਚੋਣ ਤੋਂ ਪਹਿਲਾਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਬਾਰੇ ਇਕ ਅਹਿਮ ਬਿਆਨ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਿਹਤਰ ਇਨਸਾਨ ਹੋਣਾ ਚਾਹੀਦਾ ਹੈ ਸਿੱਖ, ਹਿੰਦੂ ਹੋਣਾ ਸੈਕੰਡਰੀ ਹੈ।
ਇਹ ਵੀ ਪੜ੍ਹੋ:
ਜਥੇਦਾਰ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਸਿੱਖ ਮੁੱਖ ਮੰਤਰੀ ਆਮ ਲੋਕਾਂ ਲਈ ਮਾਅਨੇ ਰੱਖਦਾ ਹੈ ਕਿਉਂਕਿ ਉਹ ਪੰਜਾਬ ਦੀ ਪਹਿਚਾਣ ਹੈ।
ਵਿਦੇਸ਼ੀ ਸੈਲਾਨੀਆਂ ਨੂੰ ਛੇਤੀ ਹੀ ਮਿਲ ਸਕਦੀ ਹੈ ਭਾਰਤ ਆਉਣ ਦੀ ਇਜਾਜ਼ਤ
ਭਾਰਤ ਸਰਕਾਰ ਛੇਤੀ ਹੀ ਵਿਦੇਸ਼ੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ ਸਕਦੀ ਹੈ। ਦੇਸ਼ ਵਿੱਚ ਕੋਰੋਨਾਵਾਇਰਸ ਦੇ ਘਟ ਰਹੇ ਮਰੀਜ਼ਾਂ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਇਸ 'ਤੇ ਵਿਚਾਰ ਚਰਚਾ ਕਰ ਰਿਹਾ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਵਿੱਚ ਛਪੀ ਖ਼ਬਰ ਮੁਤਾਬਕ ਪਹਿਲੇ ਪੰਜ ਲੱਖ ਵੀਜ਼ਾ ਬਿਨਾਂ ਫੀਸ ਤੋਂ ਦਿੱਤੇ ਜਾਣਗੇ ਤਾਂ ਜੋ ਇਕ ਵਾਰ ਫਿਰ ਦੇਸ਼ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਮੁਫ਼ਤ ਵੀਜ਼ੇ ਸੈਲਾਨੀਆਂ ਨੂੰ 31 ਮਾਰਚ, 2022 ਤੱਕ ਦਿੱਤੇ ਜਾਣਗੇ।
ਉਸ ਦਾ ਕੁੱਲ ਖਰਚਾ ਲਗਪਗ ਸੌ ਕਰੋੜ ਹੋਵੇਗਾ ਜੋ ਸਰਕਾਰ ਉਸ ਵੱਲੋਂ ਦਿੱਤਾ ਜਾਵੇਗਾ। ਅਗਲੇ ਦਸ ਦਿਨਾਂ ਵਿੱਚ ਇਸ ਬਾਰੇ ਅਧਿਕਾਰਿਕ ਤੌਰ ’ਤੇ ਐਲਾਨ ਹੋ ਸਕਦਾ ਹੈ।
ਵਿਦੇਸ਼ੀ ਸੈਲਾਨੀਆਂ ਦੇ ਭਾਰਤ ਆਉਣ ਲਈ ਸ਼ਰਤਾਂ ਵਿੱਚ ਕੋਰੋਨਾਵਾਇਰਸ ਖ਼ਿਲਾਫ਼ ਟੀਕਾ ਅਤੇ ਨੈਗੇਟਿਵ ਰਿਪੋਰਟ ਸ਼ਾਮਿਲ ਹੋ ਸਕਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਦੇਸ਼ ਵਿੱਚ ਮਹਾਂਮਾਰੀ ਤੋਂ ਬਾਅਦ ਸੈਰ ਸਪਾਟਾ ਤੇ ਹੋਰ ਕਈ ਖੇਤਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਸਰਕਾਰ ਦੁਬਾਰਾ ਇਨ੍ਹਾਂ ਖੇਤਰਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਦੀ ਕੋਸ਼ਿਸ਼ ਕਰੇਗੀ।
ਵਿਰੋਧੀ ਪਾਰਟੀਆਂ ਦਾ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਅੱਜ ਤੋਂ
ਸੋਮਵਾਰ ਤੋਂ 19 ਵਿਰੋਧੀ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਦੇਸ਼ ਭਰ ਵਿੱਚ ਧਰਨੇ ਅਤੇ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਜਾਣਗੇ। ਦੇਸ਼ ਵਿੱਚ ਕੋਰੋਨਾਵਾਇਰਸ ਦੇ ਹਾਲਾਤਾਂ ਦੇ ਮੱਦੇਨਜ਼ਰ ਇਹ ਵਿਰੋਧ ਪ੍ਰਦਰਸ਼ਨ 30 ਸਤੰਬਰ ਤੱਕ ਜਾਰੀ ਰਹਿਣ ਦੇ ਆਸਾਰ ਹਨ।
ਅੰਗਰੇਜ਼ੀ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਵਿੱਚ ਛਪੀ ਖ਼ਬਰ ਮੁਤਾਬਕ ਅਗਸਤ ਵਿੱਚ ਸੋਨੀਆ ਗਾਂਧੀ ਦੀ ਅਗਵਾਈ ਵਿਚ ਵਿਰੋਧੀ ਪਾਰਟੀਆਂ ਦੀ ਬੈਠਕ ਹੋਈ ਸੀ। ਇਸ ਬੈਠਕ ਵਿੱਚ 2024 ਲੋਕ ਸਭਾ ਚੋਣਾਂ ਚੋਣਾਂ ਵਿੱਚ ਭਾਜਪਾ ਖਿਲਾਫ਼ ਰਣਨੀਤੀ ਬਣਾਉਣ ’ਤੇ ਚਰਚਾ ਹੋਈ ਸੀ।
ਬੈਠਕ ਤੋਂ ਬਾਅਦ ਸਾਂਝੇ ਬਿਆਨ ਵਿੱਚ ਆਖਿਆ ਗਿਆ ਸੀ ਕਿ ਪਾਰਟੀਆਂ 20 ਤੋਂ 30 ਸਤੰਬਰ,2021 ਤੱਕ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਨਗੀਆਂ।
ਇਹ ਪ੍ਰਦਰਸ਼ਨ ਖੇਤੀ ਕਾਨੂੰਨਾਂ ,ਕਥਿਤ ਪੈਗਾਸਸ ਜਾਸੂਸੀ, ਜੰਮੂ ਕਸ਼ਮੀਰ ਵਿੱਚ ਚੋਣਾਂ ਅਤੇ ਰਾਫੇਲ ਮਾਮਲੇ ਵਿੱਚ ਜਾਂਚ ਦੀ ਮੰਗ ਵਰਗੇ ਮੁੱਦਿਆਂ ’ਤੇ ਕੀਤੇ ਜਾਣਗੇ।
ਇਨ੍ਹਾਂ ਵਿਰੋਧੀ ਪਾਰਟੀ ਦੇ ਆਗੂਆਂ ਵੱਲੋਂ ਸੰਸਦ ਦੇ ਮੌਨਸੂਨ ਇਜਲਾਸ ਨੂੰ ਖੇਤੀ ਕਾਨੂੰਨ,ਕਥਿਤ ਪੈਗੇਸਿਸ ਜਸੂਸੀ ਮਹਿੰਗਾਈ ਬੇਰੁਜ਼ਗਾਰੀ ਅਤੇ ਕੋਰੋਨਾਵਾਇਰਸ ਦੌਰਾਨ ਸਰਕਾਰ ਦੇ ਇੰਤਜ਼ਾਮਾਂ ਉਪਰ ਬਿਨਾਂ ਚਰਚਾ ਤੋਂ ਹੀ ਖ਼ਤਮ ਕਰਨ ਦੇ ਇਲਜ਼ਾਮ ਲਗਾਏ ਗਏ ਸਨ।
ਇਹ ਵੀ ਪੜ੍ਹੋ:
https://www.youtube.com/watch?v=J69PuBgbnpw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '908a6b8b-5ea1-42b7-8f7e-e28599eba0a0','assetType': 'STY','pageCounter': 'punjabi.india.story.58620629.page','title': 'ਅਕਾਲ ਤਖ਼ਤ ਦੇ ਜਥੇਦਾਰ - ਹਿੰਦੂ-ਸਿੱਖ ਹੋਣਾ ਬਾਅਦ ਦੀ ਗੱਲ ਹੈ, ਮੁੱਖ ਮੰਤਰੀ ਚੰਗਾ ਇਨਸਾਨ ਹੋਵੇ - ਪ੍ਰੈੱਸ ਰਿਵਿਊ','published': '2021-09-20T03:04:35Z','updated': '2021-09-20T03:04:35Z'});s_bbcws('track','pageView');

ਪੰਜਾਬ ’ਚ ਦਲਿਤ ਭਾਈਚਾਰੇ ਤੋਂ ਚਰਨਜੀਤ ਚੰਨੀ ਦਾ ਮੁੱਖ ਮੰਤਰੀ ਬਣਨਾ ਦਲਿਤਾਂ ਨੂੰ ਕਿਵੇਂ ਫਾਇਦਾ ਪਹੁੰਚਾ...
NEXT STORY