ਦੇਸ ਦੇ ਰਾਸ਼ਟਰਪਤੀ ਮੁਤਾਬਕ ਡਾਇਰੋ ਐਨਟੋਨੀਓ ਉਸਾਗਾ ਨੂੰ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਅਪਰੇਸ਼ਨ ਰਾਹੀਂ ਫੜਿਆ ਗਿਆ
ਕੋਲੋਂਬੀਆ ਦੇ ਮੋਸਟ ਵਾਂਟਡ ਨਸ਼ੇ ਦੇ ਤਸਕਰ ਅਤੇ ਦੇਸ਼ ਦੇ ਸਭ ਤੋਂ ਵੱਡੇ ਅਪਰਾਧਿਕ ਗੈਂਗ ਦੇ ਸਰਗਨਾ ਡਾਇਰੋ ਐਨਟੋਨੀਓ ਉਸਾਗਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਨੂੰ ਓਟਨੀਲ ਵਜੋਂ ਵਧੇਰੇ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਫੌਜ, ਹਵਾਈ ਫ਼ੌਜ ਅਤੇ ਪੁਲਿਸ ਦੇ ਸਾਂਝੇ ਅਪਰੇਸ਼ਨ ਨਾਲ ਕਾਬੂ ਕੀਤਾ ਗਿਆ।
ਸਰਕਾਰ ਨੇ ਓਟਨੀਲ ਦੇ ਸਿਰ 'ਤੇ ਅੱਠ ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ। ਜਦਕਿ ਅਮਰੀਕਾ ਨੇ ਉਨ੍ਹਾਂ ਦੇ ਸਿਰ 'ਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ।
ਕੋਲੋਂਬੀਆ ਦੇ ਰਾਸ਼ਟਰਪਤੀ ਨੇ ਇੱਕ ਟੀਵੀ ਸੰਦੇਸ਼ ਰਾਹੀਂ ਓਟਨੀਲ ਦੇ ਫੜ੍ਹੇ ਜਾਣ ਦੀ ਸੂਚਨਾ ਦਿੱਤੀ ਅਤੇ ਇਸ ਨੂੰ ਦੇਸ਼ ਵਿੱਚ ਫ਼ੈਲੇ ਨਸ਼ੇ ਦੇ ਕਾਰੋਬਾਰ ਉੱਪਰ ਇੱਕ ਕਰਾਰੀ ਸੱਟ ਦੱਸਿਆ।
ਡਾਇਰੋ ਐਨਟੋਨੀਓ ਉਸਾਗਾ ਨੂੰ ਕਿਵੇਂ ਗ੍ਰਿਫ਼ਤਾਰ ਕੀਤਾ ਗਿਆ
ਡਾਇਰੋ ਨੂੰ ਉਨ੍ਹਾਂ ਨੂੰ ਦੇ ਗ੍ਰਹਿ ਸੂਬੇ ਐਨੀਊਕਿਊਆ ਵਿਚਲੀ ਛੁਪਣਗਾਹ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ।
ਇਸ ਅਪਰੇਸ਼ਨ ਵਿੱਚ 500 ਫ਼ੌਜੀ ਅਤੇ 22 ਹੈਲੀਕਾਪਟਰ ਲਗਾਏ ਗਏ ਸਨ। ਮੁਹਿੰਮ ਵਿੱਚ ਇੱਕ ਪੁਲਿਸ ਅਫ਼ਸਰ ਦੀ ਮੌਤ ਹੋਈ ਹੈ।
ਡਾਇਰੋ ਦੇ ਬਚੇ ਰਹਿਣ ਦਾ ਰਾਜ਼ ਇਹ ਸੀ ਕਿ ਉਹ ਪਿੰਡਾਂ ਵਿੱਚ ਸੁਰੱਖਿਅਤ ਘਰਾਂ ਦੇ ਨੈਟਵਰਕ ਦੀ ਵਰਤੋਂ ਕਰਦਾ ਸੀ ਅਤੇ ਸੰਚਾਰ ਲਈ ਫ਼ੌਨ ਨਹੀਂ ਸਗੋਂ ਕੂਰੀਅਰ ਦੀ ਵਰਤੋਂ ਕਰਦਾ ਸੀ।
ਹਾਲ ਹੀ ਵਿੱਚ ਪੁਲਿਸ ਨੂੰ ਅਜਿਹੇ ਹੀ ਘਰ ਵਿੱਚੋਂ ਡਾਇਰੋ ਵੱਲੋਂ ਵਰਤਿਆ ਜਾਣ ਵਾਲਾ ਗੱਦਾ ਮਿਲਿਆ ਸੀ। ਡਾਇਰੋ ਦੀ ਪਿੱਠ ਵਿੱਚ ਦਰਦ ਰਹਿੰਦਾ ਹੈ, ਜਿਸ ਕਾਰਨ ਉਹ ਇਸ ਗੱਦੇ ਦੀ ਵਰਤੋਂ ਕਰਦਾ ਸੀ।
ਪੁਲਿਸ ਮੁਖੀ ਜੌਰਜ ਵਰਗਸ ਨੇ ਦੱਸਿਆ ਕਿ ਤਸਕਰ ਨੂੰ ਫੜੇ ਜਾਣ ਦਾ ਡਰ ਸੀ ਇਸ ਲਈ ਉਹ ਵਸੋਂ ਵਾਲੇ ਇਲਾਕਿਆਂ ਵਿੱਚ ਨਹੀਂ ਜਾਂਦਾ ਸੀ।
ਹਾਲਾਂਕਿ ਇਕ ਸਥਾਨਕ ਅਖ਼ਬਾਰ ਐਲ ਟਿਮਪੋ ਦੀ ਖ਼ਬਰ ਮੁਤਾਬਕ ਏਜੰਸੀਆਂ ਨੇ ਉਸ ਦੇ ਟਿਕਾਣੇ ਦੀ ਨਿਸ਼ਾਨਦੇਹੀ ਕਰ ਹੀ ਲਈ ਸੀ।
ਜੌਰਜ ਵਰਗਸ ਨੇ ਦੱਸਿਆ ਕਿ ਡਾਇਰੋ ਦੀਆਂ ਗਤੀਵਿਧੀਆਂ ਉੱਪਰ 50 ਤੋਂ ਜ਼ਿਆਦਾ ਸੂਹੀਆ ਮਾਹਰਾਂ ਵੱਲੋਂ ਨਿਗਾਹ ਰੱਖੀ ਜਾ ਰਹੀ ਸੀ। ਇਸ ਕੰਮ ਵਿੱਚ ਸੈਟੇਲਾਈਟ ਦੀਆਂ ਤਸਵੀਰਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਸੀ।
ਡਾਇਰੋ ਦੀ ਭਾਲ ਦੇ ਅਪਰੇਸ਼ਨ ਵਿੱਚ ਬ੍ਰਿਟੇਨ ਅਤੇ ਅਮਰੀਕਾ ਦੀਆਂ ਏਜੰਸੀਆਂ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ:
ਰਾਸ਼ਟਰਪਤੀ ਡੋਘ ਨੇ ਇਸ ਅਪਰੇਸ਼ਨ ਨੂੰ ਦੇਸ਼ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੇ ਪੱਧਰ ਦੀ ਜੰਗਲ ਵਿੱਚ ਕੀਤੀ ਗਈ ਕਾਰਵਾਈ ਦੱਸਿਆ, ਜਿਸ ਵਿੱਚ ਜੰਗਲ ਦੇ ਸਭ ਤੋਂ ਅੰਦਰ ਤੱਕ ਤਲਾਸ਼ੀ ਲਈ ਗਈ।
ਕੋਲੋਂਬੀਆ ਦੀ ਫ਼ੌਜ ਨੇ ਬਾਅਦ ਵਿੱਚ ਇੱਕ ਤਸਵੀਰ ਜਾਰੀ ਕੀਤੀ ਜਿਸ ਵਿੱਚ ਡਾਇਰੋ ਦੇ ਹਥਕੜੀਆਂ ਲੱਗੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਰਬੜ ਦੇ ਬੂਟ ਪਾਏ ਹੋਏ ਸਨ।
ਪਿਛਲੇ ਸਾਲਾਂ ਦੌਰਾਨ 50 ਸਾਲਾ ਨਸ਼ਾ ਤਸਕਰ ਲਈ ਕਈ ਵੱਡੀਆਂ ਮੁਹਿੰਮਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ ਹਜ਼ਾਰਾਂ ਅਫ਼ਸਰਾਂ ਨੇ ਹਿੱਸਾ ਲਿਆ ਪਰ ਕਦੇ ਵੀ ਸਫ਼ਲਤਾ ਹਾਸਲ ਨਹੀਂ ਹੋ ਸਕੀ।
ਡਾਇਰੋ ਐਨਟੋਨੀਓ ਉਸਾਗਾ ਕੌਣ ਹਨ?
ਡਾਇਰੋ ਐਨਟੋਨੀਓ ਉਸਾਗਾ ਦਾ ਜਨਮ ਐਨਟੋਕੀਓ ਸੂਬੇ ਵਿੱਚ 1970ਵਿਆਂ ਵਿੱਚ ਹੋਇਆ। ਉਹ ਕਈ ਗੁਰੀਲਾ ਪਾਰਟੀਆਂ ਵਿੱਚ ਸ਼ਾਮਲ ਹੁੰਦਾ ਰਿਹਾ ਸੀ।
ਇਨ੍ਹਾਂ ਵਿੱਚੋਂ ਪ੍ਰਮੁੱਖ ਯੂਨਾਈਟਡ ਸੈਲਫ਼ ਡਿਫੈਂਸ ਆਫ਼ ਕੋਲੋਮੰਬੀਆ ਸੀ।
ਜਦੋਂ 2005 ਵਿੱਚ ਸੰਗਠਨ ਨੇ ਆਪਣਾ ਵਜੂਦ ਗੁਆ ਲਿਆ ਤਾਂ ਉਸ ਨੇ ਇੱਕ ਹੋਰ ਨਸ਼ਾ ਤਸਕਰ ਸਰਗਨਾ ਰੈਨਡੌਨ ਹੇਰੇਰਾ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ।
ਸੰਗਠਨ ਦੇ ਆਗੂ ਦੀ ਮੌਤ ਤੋਂ ਬਾਅਦ ਡਾਇਰੋ ਐਨਟੋਨੀਓ ਉਸਾਗਾ ਨੇ ਗਰੁੱਪ ਦੇ ਮੁਖੀ ਦਾ ਰੁਤਬਾ ਧਾਰਨ ਕਰ ਲਿਆ।
ਡਾਇਰੋ ਦੇ ਭਰਾ ਦੀ ਨਵੇਂ ਸਾਲ ਦੀ ਇੱਕ ਪਾਰਟੀ ਦੌਰਾਨ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ।
ਕੋਲੋਂਬੀਆ ਦੇ ਸੁਰੱਖਿਆ ਦਸਤਿਆਂ ਮੁਤਾਬਕ ਇਹ ਗੈਂਗ ਦੇਸ਼ ਦੇ ਸਭ ਦੋਂ ਖ਼ਤਰਨਾਕ ਗਿਰੋਹਾਂ ਵਿੱਚੋਂ ਇੱਕ ਸੀ।
ਅਮਰੀਕਾ ਮੁਤਾਬਕ ਇਹ ਗਿਰੋਹ ਸਭ ਤੋਂ ਵੱਡਾ ਹਥਿਆਰਬੰਦ ਅਤੇ ਸਭ ਤੋਂ ਜ਼ਿਆਦਾ ਹਿੰਸਕ ਗਿਰੋਹ ਸੀ।
ਗਿਰੋਹ ਕੋਲੋਂਬੀਆ ਦੇ ਕਈ ਸੂਬਿਆਂ ਵਿੱਚ ਕਾਰਜਸ਼ੀਲ ਸੀ ਅਤੇ ਕੌਮਾਂਤਰੀ ਪੱਧਰ 'ਤੇ ਵੀ ਇਸ ਦੀ ਪਕੜ ਸੀ।
ਗਿਰੋਹ ਨਸ਼ਿਆਂ ਦੀ ਤਸਕਰੀ ਤੋਂ ਇਲਾਵਾ ਮਨੁੱਖੀ ਤਸਕਰੀ, ਸੋਨੇ ਦੀ ਗੈਰ ਕਾਨੂੰਨੀ ਮਾਈਨਿੰਗ ਅਤੇ ਫਿਰੌਤੀ ਦੀਆਂ ਗਤੀਵਿਧੀਆਂ ਵਿੱਚ ਵੀ ਸ਼ਾਮਿਲ ਰਹਿੰਦਾ ਹੈ।
ਮੰਨਿਆ ਜਾਂਦਾ ਹੈ ਕਿ ਗਿਰੋਹ ਦੇ 18,00 ਦੇ ਲਗਭਗ ਹਥਿਆਰਬੰਦ ਮੈਂਬਰ ਹਨ।
ਗਿਰੋਹ ਦੇ ਮੈਂਬਰਾਂ ਨੂੰ ਅਰਜਟਾਈਨਾ, ਬ੍ਰਾਜ਼ੀਲ ਤੋਂ ਇਲਾਵਾ ਰੂਸ ਵਰਗੇ ਦੂਰ-ਦੁਰਾਡੇ ਦੇਸ਼ਾਂ ਤੋਂ ਵੀ ਕਾਬੂ ਕੀਤਾ ਗਿਆ ਹੈ।
ਕੋਲੋਂਬੀਆ ਸਰਕਾਰ ਦਾ ਹਾਲਾਂਕਿ ਦਾਅਵਾ ਹੈ ਗਿਰੋਹ ਦੇ ਮੈਂਬਰਾਂ ਵਿੱਚ ਪਿਛਲੇ ਸਾਲਾਂ ਦੌਰਾਨ ਕਮੀ ਆਈ ਹੈ।
ਸਿੱਟੇ ਵਜੋਂ ਗਿਰੋਹ ਦੇ ਕਈ ਸਰਗਨਾ ਪਿਛਲੇ ਸਮੇਂ ਦੌਰਾਨ ਅੰਡਰਗਰਾਊਂਡ ਜਾਣ ਲਈ ਵੀ ਮਜਬੂਰ ਹੋਏ।
ਇਹ ਵੀ ਪੜ੍ਹੋ:
ਇਹ ਵੀ ਵੇਖੋ:
https://www.youtube.com/watch?v=V88YeJRfoBU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '49b408bc-c9e9-4754-869b-61efa8957781','assetType': 'STY','pageCounter': 'punjabi.international.story.59031611.page','title': 'ਕੌਣ ਹੈ ਡਾਇਰੋ ਐਨਟੋਨੀਓ ਜਿਸ ਨੂੰ ਫੜ੍ਹਨ ਲਈ 500 ਫੌਜੀਆਂ, 22 ਹੈਲੀਕਾਪਟਰਾਂ ਤੇ ਕਈ ਖੂਫ਼ੀਆ ਏਜੰਸੀਆਂ ਨੇ ਸਾਂਝਾ ਆਪ੍ਰੇਸ਼ਨ ਕੀਤਾ','published': '2021-10-25T02:17:39Z','updated': '2021-10-25T02:17:39Z'});s_bbcws('track','pageView');

ਟੀ-20 ਵਿਸ਼ਵ ਕੱਪ: ਪਾਕਿਸਤਾਨ ਨੂੰ ਭਾਰਤ ’ਤੇ ਜਿੱਤ ਦਿਵਾ ਸਕਦੇ ਹਨ ਇਹ 5 ਕਾਰਨ
NEXT STORY