ਡੈਨਮਾਰਕ ਦੀ ਰੋਸਕਿਲਡ ਯੂਨੀਵਰਸਿਟੀ ਦੇ ਸ਼ਹਿਰੀ ਅਧਿਐਨ ਦੇ ਪ੍ਰੋਫੈਸਰ ਡੇਵਿਡ ਪਿੰਡਰ ਦਾ ਕਹਿਣਾ ਹੈ ਕਿ " ਨੋਰਡਿਕ ਦੇਸ਼ਾਂ 'ਚ ਸ਼ਹਿਰੀ ਆਬਾਦੀ ਦੀ ਜੀਵਨ ਸ਼ੈਲੀ 'ਤੇ ਵਧੇਰੇ ਧਿਆਨ ਦਿੱਤਾ ਗਿਆ ਹੈ।"
ਸਕੈਂਡੇਨੇਵੀਅਨ ਦੇ ਸ਼ਹਿਰ ਰਹਿਣ ਦੇ ਪੱਖ ਤੋਂ ਦੁਨੀਆ ਦੀਆਂ ਸਭ ਤੋਂ ਚੰਗੀਆਂ ਥਾਵਾਂ 'ਚ ਸ਼ੁਮਾਰ ਹਨ। ਪਰ ਇਨ੍ਹਾਂ ਸ਼ਹਿਰਾਂ ਦੇ ਡਿਜ਼ਾਇਨ 'ਚ ਅਜਿਹਾ ਕੀ ਖਾਸ ਹੈ, ਜੋ ਕਿ ਇਨ੍ਹਾਂ ਨੂੰ ਦੂਜੇ ਸ਼ਹਿਰਾਂ ਤੋਂ ਵਿਲੱਖਣ ਬਣਾਉਂਦਾ ਹੈ।
ਸਾਈਕਲ, ਰੇਲਗੱਡੀ ਰਾਹੀਂ ਜਾਂ ਫਿਰ ਆਈਸ ਸਕੇਟਿੰਗ ਕਰਦਿਆਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ, ਜਾਂ ਫਿਰ ਆਪਣੇ ਦਫ਼ਤਰ ਦੇ ਬਾਹਰ ਪਾਰਕ 'ਚ ਬਣੇ ਜਿੰਮ 'ਚ ਜਾ ਕੇ ਦੁਪਹਿਰ ਦੇ ਭੋਜਨ ਦੇ ਸਮੇਂ ਕਸਰਤ ਕਰਨਾ ਕਿਵੇਂ ਦਾ ਲੱਗੇਗਾ।
ਹਫ਼ਤੇ ਦੇ ਅਖੀਰ 'ਚ ਘਰ ਦੇ ਬਿਲਕੁਲ ਨਜ਼ਦੀਕ ਸਥਿਤ ਇੱਕ ਅਜਾਇਬ ਘਰ 'ਚ ਲੱਗੀ ਪ੍ਰਦਰਸ਼ਨੀ ਵੇਖਣ ਜਾਣਾ..।
ਇਹ ਸਭ ਸੁਣਨ 'ਚ ਭਾਵੇਂ ਕਿਸੇ ਸੁਪਨੇ ਨਾਲੋਂ ਘੱਟ ਨਹੀਂ ਹੈ ਪਰ ਸਕੈਂਡੇਵੀਅਨ ਦੇ ਇਲਾਕੇ 'ਚ ਰਹਿਣ ਵਾਲੇ ਲੋਕਾਂ ਲਈ ਇਹ ਸਭ ਉਨ੍ਹਾਂ ਦੇ ਦੈਨਿਕ ਜੀਵਨ ਦਾ ਹਿੱਸਾ ਹੈ।
ਇਸ ਲਈ ਸ਼ਹਿਰੀਵਾਦ ਦੀ ਵਿਲੱਖਣ ਧਾਰਨਾ ਪ੍ਰਮੁੱਖ ਕਾਰਨ ਹੈ।
ਡੈਨਮਾਰਕ ਦੀ ਰੋਸਕਿਲਡ ਯੂਨੀਵਰਸਿਟੀ ਦੇ ਸ਼ਹਿਰੀ ਅਧਿਐਨ ਦੇ ਪ੍ਰੋਫੈਸਰ ਡੇਵਿਡ ਪਿੰਡਰ ਦਾ ਕਹਿਣਾ ਹੈ ਕਿ " ਨੋਰਡਿਕ ਦੇਸ਼ਾਂ 'ਚ ਸ਼ਹਿਰੀ ਆਬਾਦੀ ਦੀ ਜੀਵਨ ਸ਼ੈਲੀ 'ਤੇ ਵਧੇਰੇ ਧਿਆਨ ਦਿੱਤਾ ਗਿਆ ਹੈ।"
ਨਾਗਰਿਕ ਕੇਂਦਰ 'ਚ ਹੁੰਦੇ ਹਨ
ਆਰਕੀਟੈਕਟਰਾਂ ਨੇ ਰਹਿਣਯੋਗਤਾ, ਸਥਿਰਤਾ, ਗਤੀਸ਼ੀਲਤਾ ਅਤੇ ਨਾਗਰਿਕਾਂ ਦੇ ਸਸ਼ਕਤੀਕਰਨ ਨੂੰ ਤਰਜੀਹ 'ਤੇ ਰੱਖਿਆ ਹੈ।
ਜਿਨ੍ਹਾਂ ਦੀਆਂ ਕੁਝ ਮਿਸਾਲਾਂ ਹਨ- ਖੂਬਸੂਰਤ ਹਰੇ-ਭਰੇ ਪਾਰਕ, ਚੰਗੇ ਰੱਖ-ਰਖਾਵ ਵਾਲੀਆਂ ਅਤੇ ਸਾਫ ਸੁਥਰੀਆਂ ਜਨਤਕ ਥਾਵਾਂ, ਆਵਾਜਾਈ ਦਾ ਉੱਚ ਨੈੱਟਵਰਕ ਅਤੇ ਬੱਚਿਆਂ ਤੇ ਬਜ਼ੁਰਗਾਂ ਲਈ ਆਸਾਨੀ ਨਾਲ ਮਿਲਣ ਵਾਲੀਆਂ ਸਹੂਲਤਾਂ ਦਾ ਪ੍ਰਬੰਧ।
ਪਿੰਡਰ ਦਾ ਕਹਿਣਾ ਹੈ, "ਵਧੇਰੇ ਸਮਾਨਤਾਵਾਦੀ ਸੁਸਾਈਟੀਜ਼ ਬਣਾਉਣ 'ਤੇ ਵੀ ਜ਼ੋਰ ਦਿੱਤਾ ਗਿਆ ਹੈ।"
ਇਸ ਟੀਚੇ ਦੇ ਨਾਲ 'ਹਿੱਸੇਦਾਰੀ ਦਾ ਇੱਕ ਮਜਬੂਤ ਅਨੁਸ਼ਾਸਨ' ਹੈ, ਜੋ ਕਿ ਫ਼ੈਸਲਾ ਲੈਣ ਵਾਲਿਆਂ ਨੂੰ ਸ਼ਹਿਰੀ ਖੇਤਰਾਂ ਦੀਆਂ ਯੋਜਨਾਵਾਂ ਬਣਾਉਣ ਮੌਕੇ ਵੱਖ-ਵੱਖ ਸਮੂਹਾਂ ਦੇ ਬਾਰੇ ਸੋਚਣ ਅਤੇ ਉਨ੍ਹਾਂ ਨੂੰ ਸਿੱਧੀ ਗੱਲਬਾਤ 'ਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਦਾ ਹੈ।
......ਅਤੇ ਇਹ ਕਾਰਗਰ ਸਿੱਧ ਹੁੰਦਾ ਹੈ।
ਸਲਾਹਕਾਰ ਫਰਮ ਮਰਸਰ ਅਤੇ ਮੋਨੋਕਲ ਐਗਜ਼ੀਨ ਦੇ ਅਧਿਐਨਾਂ ਅਨੁਸਾਰ, ਕੋਪਨਹੇਗਨ ਅਤੇ ਸਟੋਕਹੋਲਮ, ਓਸਲੇ ਅਤੇ ਹੇਲਸਿੰਕੀ ਸਾਲ 2019 'ਚ ਜੀਵਨ ਦੀ ਉੱਚ ਗੁਣਵੱਤਾ ਵਾਲੇ 25 ਸ਼ਹਿਰਾਂ 'ਚ ਸ਼ਾਮਲ ਹਨ।
ਇਹ ਸ਼ਹਿਰ ਰਹਿਣ ਦੇ ਲਿਹਾਜ਼ ਨਾਲ ਸਭ ਤੋਂ ਬਿਹਤਰ ਮੰਨੇ ਗਏ ਹਨ।
ਇਨ੍ਹਾਂ ਅਧਿਐਨਾਂ ਨੇ ਸਪੱਸ਼ਟ ਕੀਤਾ ਹੈ ਕਿ ਸਕੈਂਡੀਵੀਅਨ ਅਰਬਨ ਪਲਾਨਿੰਗ ਮਾਡਲ ਦੀ ਸਫ਼ਲਤਾ ਪਿੱਛੇ ਜੀਵਨ ਦੀ ਗੁਣਵੱਤਾ ਨੂੰ ਤਰਜੀਹ ਦੇਣਾ ਅਤੇ ਹਰੀਆਲੀ ਭਰਪੂਰ ਚੌਗਰਿਦੇ ਵਾਲੇ ਭਵਿੱਖ ਦੀ ਸਥਾਪਨਾ ਹੈ।
"ਸਫਲਤਾ ਦੀ ਕੁੰਜੀ" ਦਾ ਰਾਜ਼
ਖੇਤਰ ਦੀਆਂ ਤਿੰਨ ਯੂਨੀਵਰਸਿਟੀਆਂ, ਜੋ ਕਿ ਨੋਰਡਿਕ ਅਨੁਭਵ 'ਚ ਵੱਧਦੀ ਦਿਲਚਸਪੀ ਤੋਂ ਪ੍ਰੇਰਿਤ ਹੋਈਆਂ ਹਨ, ਉਨ੍ਹਾਂ ਨੇ ਸਕੈਂਡੇਨੇਵੀਅਨ ਸ਼ਹਿਰੀ ਡਿਜ਼ਾਇਨ 'ਚ ਪਹਿਲੀ ਵਿਸ਼ੇਸ਼ ਅੰਤਰਰਾਸ਼ਟਰੀ ਮਾਸਟਰ ਡਿਗਰੀ ਦੀ ਪੇਸ਼ਕਸ਼ ਕਰਨ ਲਈ ਇੱਕਠਿਆਂ ਪਹਿਲਕਦਮੀ ਕੀਤੀ ਹੈ।
ਇਹ ਰੋਸਕਿਲਡ ਯੂਨੀਵਰਸਿਟੀ ਤੋਂ ਪਿੰਡਰ ਦੀ ਟੀਮ, ਸਵੀਡਨ 'ਚ ਮਾਲਮੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਅਤੇ ਟ੍ਰੋਮਸੋ 'ਚ ਨਾਰਵੇ ਦੀ ਆਰਟਿਕ ਯੂਨੀਵਰਸਿਟੀ ਵਿਚਾਲੇ ਆਪਸੀ ਸਹਿਯੋਗ ਹੈ।
ਪੈਰਿਸ ਦੇ ਇੱਕ ਸ਼ਹਿਰੀ ਯੋਜਨਾਕਾਰ ਅਤੇ ਕੋਰਸ ਦੇ ਵਿਦਿਆਰਥੀ ਲੀਓ ਕੌਟੁਰੀਅਰ ਦਾ ਕਹਿਣਾ ਹੈ, " ਮੈਂ ਸਕੈਂਡੇਵੀਅਨ ਦੇ ਆਲੇ ਦੁਆਲੇ ਯਾਤਰਾ ਕੀਤੀ ਹੈ ਅਤੇ ਉੱਥੋਂ ਦੇ ਹਰੇ ਭਰੇ ਇਲਾਕਿਆਂ, ਆਰਕੀਟੈਕਟਚਰ, ਜੋ ਕਿ ਉਪਯੋਗਤਾ ਦੇ ਨਾਲ ਸੁਹਜ ਨੂੰ ਜੋੜਦਾ ਹੈ, ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਸ਼ਹਿਰੀ ਖੇਤਰਾਂ 'ਚ ਹਰ ਸਹੂਲਤ ਦੀ ਮੌਜੂਦਗੀ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ ਹੈ।"
ਇਸ ਕੋਰਸ ਦੇ ਇੱਕ ਹੋਰ ਵਿਦਿਆਰਥੀ , ਕੈਮਿਲਾ ਬੋਏ ਮਿਕੇਲਸਨ ਨੇ ਕਿਹਾ ਕਿ " ਇੱਥੇ ਬਹੁਤ ਸਾਰੀਆਂ ਥਾਵਾਂ ਹਨ ਜੋ ਕਿ ਨੋਰਡਿਕ ਸ਼ਹਿਰੀਵਾਦ ਤੋਂ ਬਹੁਤ ਕੁਝ ਸਿੱਖ ਸਕਦੀਆਂ ਹਨ।"
ਉਨ੍ਹਾਂ ਅੱਗੇ ਕਿਹਾ, "ਮੈਂ ਹਾਲ 'ਚ ਹੀ ਸੰਯੁਕਤ ਰਾਜ ਦੇ ਨੈਸ਼ਵਿਲ ਇਲਾਕੇ 'ਚ ਸੀ, ਜਿੱਥੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਅਸੰਭਵ ਹੀ ਸੀ।"
ਸਕੈਂਡੇਵੀਅਨ ਦੇਸ਼ਾਂ ਦੇ ਕਾਮਿਆਂ ਨੂੰ ਆਮ ਤੌਰ 'ਤੇ ਗੱਡੀ ਚਲਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈ, ਕਿਉਂਕਿ ਉੱਥੇ ਵੱਡੇ ਸਹਿਰਾਂ ਨੂੰ ਜੋੜਨ ਲਈ ਰੇਲਗੱਡੀਆਂ ਦੇ ਨੈੱਟਵਰਕ ਦਾ ਮਜ਼ਬੂਤ ਪ੍ਰਬੰਧ ਹੈ।
ਲੰਮੀ ਦੂਰੀ ਦੀਆਂ ਰੇਲਗੱਡੀਆਂ ਅਤੇ ਬੱਸਾਂ 'ਚ ਵਾਈਫਾਈ ਦਾ ਪ੍ਰਬੰਧ ਵੀ ਹੈ।
ਸਪੱਸ਼ਟ ਤੌਰ 'ਤੇ ਇਹ ਦੇਸ਼ ਸ਼ੰਯੁਕਤ ਰਾਜ ਤੋਂ ਛੋਟੇ ਹਨ ਅਤੇ ਛੋਟੇ ਸ਼ਹਿਰੀ ਕੇਂਦਰ ਹਨ, ਇਸ ਲਈ ਇਨ੍ਹਾਂ ਦੀ ਸਿੱਧੀ ਤੁਲਨਾ ਕਰਨਾ ਕੁਝ ਮੁਸ਼ਕਲ ਕਾਰਜ ਹੈ।
ਫੋਰਡੇ ਨੇ ਕਿਹਾ , "ਭੂ-ਰਾਜਨੀਤਿਕ ਤੌਰ 'ਤੇ ਟ੍ਰੌਮਸ ਆਰਕਟਿਕ 'ਚ ਨਵੀਂ ਦਿਲਚਸਪੀ ਰੱਖਣ , ਖਾਸ ਕਰਕੇ ਜਲਵਾਯੂ ਤਬਦੀਲੀ ਅਤੇ ਇਸ ਦੇ ਤੱਥ- ਬਰਫ਼ ਪਿਘਲ ਰਹੀ ਹੈ, ਦੇ ਕਰਕੇ ਪ੍ਰਚਲਿਤ ਹੈ।"
ਕੁਦਰਤ ਨੂੰ ਤਰਜੀਹ
ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਦੇ ਲੈਕਚਰਾਰ ਐਨੀਕੇਨ ਫੋਰਡੇ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਜੇਕਰ ਆਪਣੀ ਪੜ੍ਹਾਈ ਦੌਰਾਨ ਖੇਤਰ ਦੇ ਵੱਖ-ਵੱਖ ਹਿੱਸਿਆਂ 'ਚ ਰਹਿੰਦੇ ਹਨ ਤਾਂ ਉਹ ਸਕੈਂਡੇਵੀਅਨ ਤਰੀਕਿਆਂ ਨੂੰ ਬਿਹਤਰ ਢੰਗ ਨਾਲ ਸਮਝਦੇ ਹਨ
ਮਿਸਾਲ ਦੇ ਤੌਰ 'ਤੇ ਟ੍ਰੌਮਸ 'ਚ ਇਸ ਦੀ ਉੱਤਰੀ ਸਥਿਤੀ ਦੇ ਕਾਰਨ ਸਥਿਰਤਾ ਦਾ ਮੁੱਦਾ ਪ੍ਰਮੁੱਖ ਹੈ।
ਫੋਰਡੇ ਨੇ ਕਿਹਾ , "ਭੂ-ਰਾਜਨੀਤਿਕ ਤੌਰ 'ਤੇ ਟ੍ਰੌਮਸ ਆਰਕਟਿਕ 'ਚ ਨਵੀਂ ਦਿਲਚਸਪੀ ਰੱਖਣ ਦੇ ਕਾਰਨ ਪ੍ਰਚਲਿਤ ਹੈ।"
ਇਹ ਸ਼ਹਿਰ ਕੁਦਰਤ ਦੇ ਅਸਲ ਰੂਪ ਤੱਕ ਪਹੁੰਚ ਨੂੰ ਤਰਜੀਹ ਦੇਣ ਦੀ ਉੱਚ ਮਿਸਾਲ ਹੈ, ਜੋ ਕਿ ਇਸ ਖੇਤਰ 'ਚ ਸ਼ਹਿਰੀ ਡਿਜ਼ਾਇਨ ਦਾ ਇੱਕ ਹੋਰ ਥੰਮ੍ਹ ਹੈ।
ਫੋਰਡੇ ਅੱਗੇ ਕਹਿੰਦੇ ਹਨ, "ਟ੍ਰੌਮਸੋ ਇੱਕ ਛੋਟਾ ਜਿਹਾ ਟਾਪੂ ਹੈ ਅਤੇ ਜੇਕਰ ਤੁਸੀਂ ਸ਼ਹਿਰ ਦੇ ਕੇਂਦਰ 'ਚ ਵੀ ਹੋ ਤਾਂ ਵੀ ਤੁਸੀਂ ਜੋਰਡ ਦੇ ਕੋਲ ਹੁੰਦੇ ਹੋ, ਜਿੱਥੇ ਵੇਲ੍ਹ ਅਤੇ ਹੈਰਿੰਗ ਤੁਹਾਡੇ ਨੇੜੇ ਆਉਂਦੇ ਹਨ ਅਤੇ ਤੁਸੀਂ ਆਸਾਨੀ ਨਾਲ ਪਹਾੜਾਂ ਨੂੰ ਵੇਖ ਸਕਦੇ ਹੋ।"
ਕੀ ਇਹ ਸ਼ਹਿਰ ਹਰ ਕਿਸੇ ਲਈ ਹੈ?
ਇੱਕ ਹੋਰ ਮਾਹਰ ਨੋਰਡਿਕ ਮਾਡਲ ਨੂੰ ਵਿਲੱਖਣ ਅਤੇ ਸਰਵ ਵਿਆਪਕ ਮਾਡਲ ਵੱਜੋਂ ਪੇਸ਼ ਕਰਨ ਅਤੇ ਆਪਣੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਵੱਜੋਂ ਲਾਗੂ ਕਰਨ ਲਈ ਵਧੇਰੇ ਸੰਦੇਹ ਰੱਖਦੇ ਹਨ।
ਸਟੋਕਹੋਲਮ 'ਚ ਆਰਕੀਟੈਕਚਰ ਅਤੇ ਡਿਜ਼ਾਇਨ ਲਈ ਸਵੀਡਿਸ਼ ਕੇਂਦਰ ਆਕਡੇਸ ਦੇ ਕਿਊਰੇਟਰ, ਜੇਮਜ਼ ਟੇਲਰ ਫੋਸਟਰ ਦਾ ਕਹਿਣਾ ਹੈ, " ਇਸ 'ਚ ਬਹੁਤ ਵੱਡਾ ਵਿਰੋਧਾਭਾਸ ਹੈ ਕਿ ਸਵੀਡਨ, ਨਾਰਵੇ ਅਤੇ ਡੈਨਮਾਰਕ ਆਪਣੇ ਆਪ ਨੂੰ ਕਿਵੇਂ ਪੇਸ਼ ਕਰਦੇ ਹਨ ਅਤੇ ਅਸਲ 'ਚ ਉਨ੍ਹਾਂ ਦੀ ਹਕੀਕਤ ਕੀ ਹੈ।"
ਫੋਸਟਰ ਦਾ ਮੰਨਣਾ ਹੈ ਕਿ 'ਜੈਂਟੇਲੇਗਨ' ਦੀ ਧਾਰਨਾ, ਜਿਸ ਦਾ ਅਰਥ ਹੈ 'ਭੀੜ ਤੋਂ ਪਰਾਂ ਖੜੇ ਨਾ ਹੋਣਾ' ਚੁਣੌਤੀਆਂ ਅਤੇ ਭਵਿੱਖ ਲਈ ਅਨੁਕੂਲ ਹੋਣ ਦੀਆਂ ਲੋੜਾਂ ਬਾਰੇ ਸਪੱਸ਼ਟ ਗੱਲਬਾਤ ਦੀ ਰਫ਼ਤਾਰ ਨੂੰ ਹੌਲੀ ਕਰ ਸਕਦਾ ਹੈ।
ਉਹ ਅੱਗੇ ਕਹਿੰਦੇ ਹਨ ਕਿ ਖੇਤਰ ਦੀ ਸ਼ਹਿਰੀ ਯੋਜਨਾਬੰਦੀ ਸੰਮਲਿਤ ਹੋਣੀ ਚਾਹੀਦੀ ਹੈ ਅਤੇ ਮੈਨੂੰ ਇਹ ਯਕੀਨ ਨਹੀਂ ਹੈ ਕਿ ਇਹ ਸੰਮਲਿਤ ਹੈ , ਜਿੰਨਾਂ ਕਿ ਇਸ ਨੂੰ ਦੱਸਿਆ ਗਿਆ ਹੈ।"
ਇੱਕ ਮੁੱਦਾ ਜੋ ਕਿ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ , ਉਹ ਹੈ ਹਾਊਸਿੰਗ ਆਰਥਿਕਤਾ 'ਚ ਗਿਰਾਵਟ।
ਬਹੁਤ ਸਾਰੇ ਪ੍ਰਮੁੱਖ ਸ਼ਹਿਰੀ ਕੇਂਦਰ ਜਿਵੇਂ ਕਿ ਕੋਪੇਨਹੇਗਨ, ਸਟੋਕਹੋਮ ਅਤੇ ਇੱਥੋਂ ਤੱਕ ਕਿ ਟ੍ਰੌਮਸੋ ਵੀ, ਤੇਜ਼ੀ ਨਾਲ ਆਬਾਦੀ ਦੇ ਵਾਧੇ ਅਤੇ ਸੈਰ ਸਪਾਟੇ ਦੇ ਵਾਧੇ ਨੂੰ ਵੇਖ ਰਹੇ ਹਨ।
ਇਸ ਨਾਲ ਲੋਕ ਵਧੇਰੇ ਅਲੱਗ-ਥਲੱਗ ਹੋ ਗਏ ਹਨ, ਕਿਉਂਕਿ ਘੱਟ ਆਮਦਨੀ ਵਾਲੇ ਕਾਮੇ ਸ਼ਹਿਰੀ ਕੇਂਦਰਾਂ ਨੂੰ ਛੱਡਣ ਲਈ ਮਜਬੂਰ ਹੋ ਗਏ ਹਨ।
ਉਦਾਹਰਣ ਦੇ ਤੌਰ 'ਤੇ ਸਟਾਕਹੋਮ 'ਚ ਘੱਟ ਆਮਦਨੀ ਵਾਲੇ ਪ੍ਰਵਾਸੀ ਪਰਿਵਾਰ ਉਪਨਗਰਾਂ 'ਚ ਰਹਿੰਦੇ ਹਨ।
ਹਾਲਾਂਕਿ ਇਨ੍ਹਾਂ ਖੇਤਰਾਂ 'ਚ ਚੰਗੇ ਰੱਖ ਰਖਾਵ ਵਾਲੇ ਅਪਾਰਟਮੈਂਟ ਬਲਾਕ, ਪਾਰਕ, ਪੈਦਲ ਚੱਲਣ ਵਾਲੇ ਖਰੀਦਦਾਰੀ ਖੇਤਰ ਅਤੇ ਸਬਵੇਅ ਸਟਾਪ , ਜੋ ਕਿ ਉਨ੍ਹਾਂ ਨੂੰ ਸ਼ਹਿਰ ਦੇ ਕੇਂਦਰ ਨਾਲ ਜੋੜਦੇ ਹਨ, ਆਦਿ ਹਨ।
ਫੋਸਟਰ ਦਾ ਮੰਨਣਾ ਹੈ ਕਿ ਇੱਥੋਂ ਦੇ ਵਸਨੀਕ ਆਪਣੇ ਆਪ ਨੂੰ ਅਲੱਗ ਥਲੱਗ ਮਹਿਸੂਸ ਕਰਦੇ ਹਨ ਅਤੇ ਸ਼ਹਿਰ ਦੀਆਂ ਸੇਵਾਵਾਂ ਤੱਕ ਸੀਮਿਤ ਪਹੁੰਚ ਰੱਖਦੇ ਹਨ।
" ਵਿਸ਼ੇਸ਼ ਹਸਪਤਾਲ, ਟੈਕਸ ਦਫ਼ਤਰ ਜਾਂ ਅਜਾਇਬ ਘਰ ਹੋਰਾਂ ਦੀ ਤਰ੍ਹਾਂ ਸ਼ਹਿਰ ਦੇ ਕੇਂਦਰ 'ਚ ਹਨ। ਪਰ ਕੁਝ ਘੱਟ ਆਮਦਨੀ ਵੱਲੇ ਪਰਿਵਾਰ ਸਟਾਕਹੋਲਮ ਦੀ ਪਬਲਿਕ ਟਰਾਂਸਪੋਰਟ ਪਾਸ ਬਣਾਉਣ ਲਈ ਅਸਮਰਥ ਹੁੰਦੇ ਹਨ।"
ਉਹ ਦਲੀਲ ਦਿੰਦੇ ਹਨ ਕਿ ਭੌਤਿਕ, ਸਭਿਆਚਾਰਕ ਅਤੇ ਸਮਾਜਿਕ ਪੱਧਰ 'ਤੇ ਗਤੀਸ਼ੀਲਤਾ ਭਵਿੱਖ 'ਚ ਤਰਜੀਹੀ ਹੋਣੀ ਚਾਹੀਦੀ ਹੈ।
"ਸਾਨੂੰ ਭਾਗੀਦਾਰੀ ਅਤੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਪੂਰਨ ਤਰੀਕੇ ਨਾਲ ਸੋਚਣ ਦੇ ਯੋਗ ਹੋਣ ਦੀ ਜ਼ਰੂਰਤ ਹੈ। ਵਿਹਾਰਕ ਤੌਰ 'ਤੇ ਇੱਕ ਸ਼ਹਿਰ ਦੇ ਅੰਦਰ ਜਨਤਕ ਆਵਾਜਾਈ ਪੂਰੀ ਤਰ੍ਹਾਂ ਨਾਲ ਮੁਫ਼ਤ ਹੋ ਸਕਦੀ ਹੈ।"
ਹੋਰ ਥਾਵਾਂ ਤੋਂ ਸਿੱਖੋ
ਸਟਾਕਹੋਲਮ ਦੇ ਦੱਖਣ 'ਚ ਸੋਡੇਰਟਲਜੇ 'ਚ ਬਤੌਰ ਆਰਕੀਟੈਕਟ ਕੰਮ ਕਰਨ ਵਾਲੇ ਜਾਰਡਨ ਵੈਲੇਨਟਿਨ ਦਾ ਮੰਨਣਾ ਹੈ ਕਿ ਸ਼ਹਿਰੀਵਾਦ "ਕਾਫੀ ਸਮਰੂਪ" ਹੈ ਅਤੇ ਸੀਮਿਤ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰ ਸਕਦਾ ਹੈ।"
ਉਹ ਅੱਗੇ ਕਹਿੰਦੇ ਹਨ ਕਿ " ਸਖ਼ਤ ਨਿਯਮ ਅਤੇ ਸਾਰੇ ਫੈਸਲਿਆਂ 'ਤੇ ਸਹਿਮਤੀ ਦਾ ਨੇਮ ਨਵੀਨਤਾ ਅੱਗੇ ਅੜਿੱਕਾ ਬਣ ਸਕਦਾ ਹੈ।
" ਅਸੀਂ ਉਨ੍ਹਾਂ ਦੂਜੇ ਸ਼ਹਿਰਾ ਤੋਂ ਸਿੱਖ ਸਕਦੇ ਹਾਂ ਜਿੱਥੇ ਉਹ ਜਲਦੀ ਨਾਲ ਟੈਸਟ ਅਤੇ ਪ੍ਰਯੋਗ ਕਰ ਰਹੇ ਹਨ। ਕੌਮਾਂਤਰੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣਾ ਵੀ ਸਾਨੂੰ ਬਹੁਤ ਕੁਝ ਸਿਖਾ ਸਕਦਾ ਹੈ, ਕਿਉਂਕਿ ਉਨ੍ਹਾਂ ਕੋਲ ਉਹ ਸੋਚਣ ਦੇ ਤਰੀਕੇ ਹਨ ਜਿਨ੍ਹਾਂ ਨੂੰ ਅਸੀਂ ਨੋਰਡਿਕ ਦੇਸ਼ਾਂ 'ਚ ਕਦੇ ਵਿਚਾਰਿਆ ਹੀ ਨਹੀਂ ਹੈ।"
ਉਦਾਹਰਣ ਦੇ ਤੌਰ 'ਤੇ ਕੈਫੇ ਅਤੇ ਰੈਸਟੋਰੈਂਟਾਂ ਦੇ ਰੂਪ 'ਚ ਆਈਆਂ ਛੱਤਾਂ ਦਾ ਸੰਕਪ, ਜੋ ਕਿ ਯੂਰਪੀਅਨ ਸ਼ਹਿਰਾਂ 'ਚ ਪ੍ਰਸਿੱਧ ਹੈ।
ਇਹ ਸੁਝਾਅ, ਵਿਚਾਰ ਸਥਾਨਕ ਅਥਾਰਟੀ ਵੱਲੋਂ ਬਹੁਤ ਘੱਟ ਅਪਣਾਇਆ ਗਿਆ ਹੈ ਜਦਕਿ ਸ਼ਹਿਰ ਦੇ ਯੋਜਨਾਕਾਰਾਂ ਨੇ 1970 ਦੇ ਦਹਾਕੇ 'ਚ ਇਸ ਨੂੰ ਸਟਾਕਹੋਮ 'ਚ ਪੇਸ਼ ਕਰਨ ਦੀ ਸਲਾਹ ਦਿੱਤੀ ਸੀ।
ਪਰ ਸਵੀਡਨ 'ਚ ਠੰਡੀ ਜਲਵਾਯੂ ਦੇ ਬਾਵਜੂਦ ਇਹ ਪ੍ਰਸਤਾਵ ਬਹੁਤ ਮਸ਼ਹੂਰ ਹੋਇਆ ਅਤੇ ਹੁਣ ਬਾਰ ਅਤੇ ਰੈਸਟੋਰੈਂਟ ਵਾਲੇ ਅਪ੍ਰੈਲ ਅਤੇ ਅਕਤੂਬਰ ਦੇ ਮਹੀਨਿਆਂ 'ਚ ਛੱਤ ਪਾ ਸਕਦੇ ਹਨ/ ਟੈਰੇਸ ਬਣਾ ਸਕਦੇ ਹਨ।
ਮੁਸ਼ਕਲਾਂ ਅਤੇ ਚੁਣੌਤੀਆਂ
ਡੇਵਿਡ ਪਿੰਡਰ ਨੂੰ ਪਤਾ ਹੈ ਕਿ ਸਕੈਂਡੇਵੀਅਨ ਮਾਡਲ ਨੂੰ ਯੂਨੀਵਰਸਿਟੀ 'ਚ ਪੜ੍ਹਾਉਣਾ ਜ਼ੋਖਮ ਭਰਪੂਰ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਕੋਰਸ ਪਿਛਲੇ ਅਤੇ ਮੌਜੂਦਾ ਪ੍ਰੋਜੈਕਟਾਂ ਬਾਰੇ ਨਾਜ਼ੁਕ ਸਵਾਲਾਂ ਨੂੰ ਵੀ ਉਜਾਗਰ ਕਰਦਾ ਹੈ ਅਤੇ ਭਵਿੱਖ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਉਮੀਦ ਵੀ ਰੱਖਦਾ ਹੈ।"
" ਜਿਵੇਂ ਜਿਵੇਂ ਸ਼ਹਿਰ ਵੱਧਦੇ ਹਨ ਅਤੇ ਖੁਸ਼ਹਾਲ ਹੁੰਦੇ ਹਨ, ਸਾਨੂੰ ਉਨ੍ਹਾਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਵਿਕਾਸ ਲਿਆਉਂਦੀਆਂ ਹਨ, ਜਿਵੇਂ ਕਿ ਵੱਧਦੀ ਅਸਮਾਨਤਾ ਜਾਂ ਕਿਫਾਇਤੀ ਰਿਹਾਇਸ਼ ਦੀ ਕਮੀ।"
ਅਜਿਹੇ ਸੰਕੇਤ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀ ਪਹਿਲਾਂ ਹੀ ਇਸ ਸਬੰਧੀ ਇੱਕ ਆਲੋਚਨਾਤਮਕ ਦ੍ਰਿਸ਼ਟੀਕੋਣ ਲਿਆ ਰਹੇ ਹਨ।
ਲਿਓ ਕੋਟੁਰੀਅਰ ਦਾ ਕਹਿਣਾ ਹੈ ਕਿ ਉਹ ਪਾਰਕਾਂ ਦੇ ਨਜ਼ਦੀਕ ਰਹਿਣਾ ਪਸੰਦ ਕਰਦਾ ਹੈ, ਜਿਨ੍ਹਾਂ ਦੇ ਕੋਲ ਚੌੜੀਆਂ ਗਲੀਆਂ ਅਤੇ ਡੈਨਿਸ਼ ਰੁਝਾਨ ਮੁਤਾਬਕ ਘੱਟ ਉਚਾਈ ਵਾਲੀਆਂ ਇਮਾਰਤਾਂ ਹੋਣ।
ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੋਪੇਨਹੇਗਨ ਨੂੰ ਹੋਰ ਆਕਰਸ਼ਕ ਬਣਾਇਆ ਜਾ ਸਕਦਾ ਹੈ ਪਰ ਇਸ ਲਈ 35 ਹਜ਼ਾਰ ਨਵੇਂ ਘਰਾਂ ਵਾਲੇ ਟਾਪੂ ਲਿਨੇਟਹੋਲਮਨ ਵਰਗੇ ਖੇਤਰ ਦੀ ਜ਼ਰੂਰਤ ਨਹੀਂ ਹੈ।
ਲਿਓ ਦਾ ਮੰਨਣਾ ਹੈ ਕਿ ਡੈਨਮਾਰਕ ਦੀ ਰਾਜਧਾਨੀ 'ਚ ਸਮਾਜਿਕ ਜੀਵਨ ਕਈ ਵਾਰ ਕੁਝ ਨਿਰਾਸ਼ਾਜਨਕ ਹੋ ਸਕਦਾ ਹੈ ਅਤੇ ਇਹ ਨਵੇਂ ਬੇਜਾਨ ਇਲਾਕੇ ਬਣਾਉਣ ਦਾ ਜੋਖਮ ਲੈਣ ਦੀ ਬਜਾਏ, ਰੈਸਟੋਰੈਂਟਾਂ, ਕੈਫੇ, ਦੁਕਾਨਾਂ ਅਤੇ ਕਿਫਾਇਤੀ ਰਿਹਾਇਸ਼ਾਂ ਦੇ ਨਾਲ ਇਸ ਦੇ ਕੇਂਦਰ ਨੂੰ ਵਿਕਸਤ ਅਤੇ ਸੁਰਜੀਤ ਕਰ ਸਕਦਾ ਹੈ।"
ਵੱਖ-ਵੱਖ ਅਧਿਐਨਾਂ ਵੱਲੋਂ ਸਕੈਂਡੇਵੀਅਨ ਦੇਸ਼ਾਂ ਨੂੰ ਪ੍ਰਵਾਸੀ ਅਤੇ ਪ੍ਰਵਾਸੀ ਭਾਈਚਾਰਿਆਂ ਵਿਚਾਲੇ ਦੋਸਤ ਬਣਾਉਣ 'ਚ ਸਭ ਤੋਂ ਮੁਸ਼ਕਲ ਦੇਸ਼ਾਂ 'ਚੋਂ ਇੱਕ ਦੱਸਣ ਤੋਂ ਬਾਅਦ, ਇਹ ਵਿਚਾਰ ਸਮਾਜਿਕ ਅਤੇ ਸਿਆਸੀ ਘੇਰੇ 'ਚ ਫੈਲਣਾ ਸ਼ੁਰੂ ਹੋ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਆਬਾਦੀ ਵੱਲੋਂ ਅਨੁਭਵ ਕੀਤੇ ਇੱਕਲੇਪਣ ਦੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਹੈ।
ਸਕੈਂਡੇਵੀਅਨ ਇੱਕ ਪ੍ਰੇਰਨਾ ਸਰੋਤ
ਕੈਮਿਲਾ ਬੋਏ ਦਾ ਕਹਿਣਾ ਹੈ ਕਿ ਕੋਰਸ ਦੇ ਸਿੱਟਿਆਂ 'ਚੋਂ ਇੱਕ ਇਹ ਹੈ ਕਿ ਨੋਰਡਿਕ ਦੇਸ਼ਾਂ ਨੂੰ ਪ੍ਰੇਰਨਾ ਦੇ ਸਰੋਤ ਵੱਜੋਂ ਵੇਖਿਆ ਜਾਣਾ ਚਾਹੀਦਾ ਹੈ ਨਾ ਕਿ 'ਕੱਟ ਐਂਡ ਪੇਸਟ' ਮਾਡਲ ਵੱਜੋਂ।
ਇਸ ਲਈ ਹੀ ਉਨ੍ਹਾਂ ਦਾ ਮੰਨਣਾ ਹੈ ਕਿ ਉਦਾਹਰਣ ਦੇ ਤੌਰ 'ਤੇ ਲੰਡਨ ਨੂੰ ਇੱਕ ਅਜਿਹੇ ਸ਼ਹਿਰ 'ਚ ਤਬਦੀਲ ਕਰਨਾ ਜਿੱਥੇ ਲੋਕ ਜ਼ਿਆਦਾਤਰ ਸਾਈਕਲ ਰਾਹੀਂ ਹੀ ਸਫ਼ਰ ਕਰਨ, ਇੱਕ ਵੱਡੀ ਗਲਤੀ ਹੋਵੇਗੀ।
ਬ੍ਰਿਟਿਸ਼ ਰਾਜਧਾਨੀ ਬਹੁਤ ਹੀ ਸੰਘਣੀ ਅਤੇ ਤਣਾਅਪੂਰਨ ਹੈ।
ਉਹ ਅੱਗੇ ਕਹਿੰਦੇ ਹਨ, "ਜੇਕਰ ਤੁਸੀਂ ਨੋਰਡਿਕ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਤਾਂ ਸਭ ਤੋਂ ਮਹੱਤਵਪੂਰਣ ਚੀਜ਼ ਇਸ ਮਾਡਲ ਦੀ ਨਕਲ ਕਰਨਾ ਅਤੇ ਇਸ ਨੂੰ ਆਪਣੇ ਸ਼ਹਿਰ 'ਚ ਜਿਉਂ ਦਾ ਤਿਉਂ ਲਾਗੂ ਕਰਨਾ ਨਹੀਂ ਹੋਵੇਗਾ, ਪਰ ਇਹ ਸੋਚਣਾ ਜ਼ਰੂਰ ਹੋਵੇਗਾ ਕਿ ਮੈਂ ਕਿਸ ਤਰੀਕੇ ਨਾਲ ਇਸ ਮਾਡਲ ਨੂੰ ਆਪਣੇ ਸ਼ਹਿਰ ਦੇ ਅਨੁਸਾਰ ਢਾਲ ਸਕਦਾ ਹਾਂ"?
ਇਹ ਵੀ ਪੜ੍ਹੋ:
ਇਹ ਵੀ ਵੇਖੋ:
https://www.youtube.com/watch?v=GEQv1PzwXvo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '7dace21d-c2df-4d3d-93c0-15b724aabf56','assetType': 'STY','pageCounter': 'punjabi.international.story.59420652.page','title': 'ਦੁਨੀਆਂ ਵਿਚ ਰਹਿਣ ਲਈ ਸਭ ਤੋਂ ਵਧੀਆ ਸਮਝੇ ਜਾਂਦੇ ਸ਼ਹਿਰਾਂ ਵਿਚ ਕੀ ਹੈ ਖਾਸ ਤੇ ਕਿਹੋ ਜਿਹੀ ਹੈ ਲੋਕਾਂ ਦੀ ਜ਼ਿੰਦਗੀ','author': 'ਮੈਡੀ ਸੈਵੇਜ','published': '2021-11-28T05:40:02Z','updated': '2021-11-28T05:40:02Z'});s_bbcws('track','pageView');

ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ : ਭਾਰਤ ਸਣੇ ਸੰਸਾਰ ਭਰ ਕਿਹੋ ਜਿਹੇ ਬਣ ਰਹੇ ਹਾਲਾਤ, ਕਿੱਥੇ ਨਹੀਂ...
NEXT STORY