ਹੁਣ ਤੁਸੀਂ ਆਪਣੇ ਪਿਆਰਿਆਂ ਨੂੰ ਤੋਹਫ਼ੇ ਵਜੋਂ ਪੈਟਰੋਲ ਤੇ ਡੀਜ਼ਲ ਦੇ ਸਕਦੇ ਹੋ। ਸੁਣਨ, ਪੜ੍ਹਨ ਵਿੱਚ ਸ਼ਾਇਦ ਤੁਹਾਨੂੰ ਇਹ ਹੈਰਾਨੀ ਭਰਿਆ ਲੱਗੇ ਪਰ ਇਹ ਸੱਚ ਹੈ।
ਦਰਅਸਲ ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੇਡ ਨੇ ਵਿਆਹਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ 'ਵਨ 4 ਯੂ' ਨਾਮ ਦੇ ਈ-ਫ਼ਿਊਲ ਵਾਊਚਰ ਦੀ ਸ਼ੁਰੂਆਤ ਕੀਤੀ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਸ਼ਾਇਦ ਤੁਹਾਡੇ ਵਿੱਚੋਂ ਕਈ ਲੋਕ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਛੋਟ ਲੈ ਕੇ ਪੈਟਰੋਲ ਜਾਂ ਡੀਜ਼ਲ ਆਪਣੇ ਵਾਹਨਾਂ ਵਿੱਚ ਭਰਵਾਉਂਦੇ ਹੋਵੋਗੇ ਪਰ ਗਿਫ਼ਟ ਵਾਊਚਰ ਦੇ ਤੌਰ 'ਤੇ ਤੇਲ ਨੂੰ ਤੋਹਫ਼ੇ ਵਜੋਂ ਦੇਣ ਦੀ ਇਹ ਗੱਲ ਵੱਖਰੀ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇਸ ਦਾ ਐਲਾਨ ਆਪਣੇ ਟਵੀਟ ਰਾਹੀਂ ਕੀਤਾ ਹੈ।
https://twitter.com/indianoilcl/status/1464466515462217735
ਉਨ੍ਹਾਂ ਲਿਖਿਆ ਹੈ, ''ਆਪਣੇ ਪਿਆਰਿਆਂ ਦੀ ਨਵੀਂ ਸ਼ੁਰੂਆਤ ਹੋਰ ਵੀ ਸਪੈਸ਼ਲ ਬਣਾਓ। ਵਿਆਹਾਂ ਦੇ ਜਸ਼ਨ ਲਈ ਬਿਹਤਰੀਨ ਤੋਹਫ਼ਾ, ਇੰਡੀਅਨ ਆਇਲ ਦਾ ਵਨ 4 ਯੂ ਈ-ਫ਼ਿਊਲ ਵਾਊਚਰ ਅੱਜ ਹੀ ਲਓ ਅਤੇ ਆਪਣਾ ਪਿਆਰ ਤੇ ਆਸ਼ੀਰਵਾਦ ਉਨ੍ਹਾਂ ਨੂੰ ਦਿਓ।''
ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਬੀਤੇ ਇੱਕ ਸਾਲ ਵਿੱਚ ਭਾਰਤ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਭਾਰਤ ਵਿੱਚ ਇਸ ਵੇਲੇ ਕਈ ਹਿੱਸਿਆਂ ਵਿੱਚ ਪੈਟਰੋਲ ਦੀ ਕੀਮਤ 100 ਤੋਂ ਪਾਰ ਹੈ।
ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਕਈ ਸੂਬਾ ਸਰਕਾਰਾਂ ਨੇ ਵੈਟ ਨੂੰ ਘਟਾਇਆ ਹੈ। ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਵੀ ਵੈਟ ਵਿੱਚ ਕਟੌਤੀ ਕੀਤੀ ਹੈ।
ਪੰਜਾਬ ਨੇ ਪੈਟਰੋਲ ’ਤੇ 10 ਰੁਪਏ ਤੇ ਡੀਜ਼ਲ ’ਤੇ ਪੰਜ ਰੁਪਏ ਵੈਟ ਘਟਾਇਆ ਹੈ। ਯੂਪੀ ਸਰਕਾਰ ਨੇ ਵੀ ਵੈਟ ਵਿੱਚ ਕਟੌਤੀ ਕੀਤੀ ਹੈ।
ਤੇਲ ਦੀਆਂ ਤਾਜ਼ਾ ਕੀਮਤਾਂ ਇਸ ਤਰ੍ਹਾਂ ਹਨ...
- ਦਿੱਲੀ - 103.97 (ਪੈਟਰੋਲ), 86.67 (ਡੀਜ਼ਲ)
- ਅੰਮ੍ਰਿਤਸਰ, ਪੰਜਾਬ - 95.63 (ਪੈਟਰੋਲ), 84.42 (ਡੀਜ਼ਲ)
- ਅੰਬਾਲਾ, ਹਰਿਆਣਾ - 95.30 (ਪੈਟਰੋਲ), 86.53 (ਡੀਜ਼ਲ)
- ਮੁੰਬਈ, ਮਹਾਰਾਸ਼ਟਰ - 109.98 (ਪੈਟਰੋਲ), 94.14 (ਡੀਜ਼ਲ)
ਭਾਵੇਂ ਸੂਬਾ ਸਰਕਾਰਾਂ ਵੱਲੋਂ ਵੈਟ ਵਿੱਚ ਕਟੌਤੀ ਕੀਤੀ ਗਈ ਹੈ ਪਰ ਫਿਰ ਵੀ ਪੈਟਰੋਲ ਦੀਆਂ ਕੀਮਤਾਂ ਆਮ ਆਦਮੀ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਜੂਨ 2020 ਵਿੱਚ ਪੈਟਰੋਲ ਦੀ ਕੀਮਤ 70 ਦੇ ਆਲੇ-ਦੁਆਲੇ ਸੀ ਜੋ ਹੁਣ 100 ਦੇ ਪਾਰ ਚਲੀ ਗਈ ਹੈ।
ਇਹ ਵੀ ਪੜ੍ਹੋ:
ਕਿਵੇਂ ਕੰਮ ਕਰੇਗਾ ਇਹ ਵਾਊਚਰ
ਇੰਡੀਅਨ ਆਇਲ ਦੀ ਵੈੱਬਸਾਈਟ ਉੱਤੇ ਜਾ ਕੇ ਤੁਸੀਂ ਈ-ਗਿਫ਼ਟ ਵਾਊਚਰ ਕਿਸੇ ਨੂੰ ਦੇਣ ਵਾਸਤੇ ਖ਼ਰੀਦ ਸਕਦੇ ਹੋ।
ਇਸ ਵਿੱਚ ਤੁਸੀਂ ਘੱਟੋ-ਘੱਟ 500 ਰੁਪਏ ਤੋਂ ਲੈ ਕੇ ਆਪਣੀ ਸਮਰੱਥਾ ਮੁਤਾਬਕ ਪੈਸੇ ਪਾ ਸਕਦੇ ਹੋ।
ਜਿਸ ਨੂੰ ਤੁਸੀਂ ਇਹ ਵਾਊਚਰ ਤੋਹਫੇ ਵਜੋਂ ਦੇਣਾ ਹੈ, ਤੁਹਾਨੂੰ ਉਸ ਦਾ ਨਾਮ, ਈ-ਮੇਲ, ਮੋਬਾਈਲ ਨੰਬਰ ਅਤੇ ਉਸ ਲਈ ਸੰਦੇਸ਼ ਵੀ ਭਰਨਾ ਹੋਵੇਗਾ।
ਵਾਊਚਰ ਲੈਣ ਲਈ ਨਿਯਮ ਤੇ ਸ਼ਰਤਾਂ
- ਇਹ ਵਾਊਚਰ ਸਿਰਫ਼ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਆਊਟਲੈੱਟਾਂ ਤੇ ਤੇਲ ਜਾਂ ਲੂਬਰੀਕੈਂਡਸ ਖਰੀਦਣ ਲਈ ਹੀ ਕੰਮ ਕਰੇਗਾ।
- 18 ਸਾਲ ਤੋਂ ਵੱਧ ਉਮਰ ਦੇ ਲੋਕ ਹੀ ਇਹ ਵਾਊਚਰ ਖਰੀਦ ਸਕਣਗੇ।
- ਗਿਫ਼ਟ ਵਾਊਚਰ ਜਿਸ ਨੂੰ ਤੋਹਫ਼ੇ ਵਜੋਂ ਦੇਣਾ ਹੈ, ਉਸ ਦਾ ਸਹੀ ਮੋਬਾਈਲ ਨੰਬਰ ਦੇਣਾ ਜ਼ਰੂਰੀ ਹੈ ਅਤੇ ਇੱਕ ਮੋਬਾਈਲ ਨੰਬਰ ਨਾਲ ਇੱਕ ਵਾਊਚਰ ਹੀ ਲਿੰਕ ਹੋਵੇਗਾ।
- ਇੱਕ ਵਾਰੀ ਜਾਰੀ ਹੋਇਆ ਵਾਊਚਰ ਰੱਦ ਨਹੀਂ ਹੋ ਸਕੇਗਾ ਅਤੇ ਨਾ ਹੀ ਰਿਫੰਡ ਜਾਂ ਮੋੜਿਆ ਜਾ ਸਕੇਗਾ।
- ਇੱਕ ਵਾਰੀ ਜਾਰੀ ਹੋਏ ਵਾਊਚਰ ਦੀ ਵੈਲੀਡਿਟੀ ਇੱਕ ਸਾਲ ਦੀ ਹੋਵੇਗੀ।
- ਵਾਊਚਰ ਕਿਸੇ ਹੋਰ ਨੂੰ ਟ੍ਰਾਂਸਫ਼ਰ ਨਹੀਂ ਕੀਤਾ ਜਾ ਸਕੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਗਿਫ਼ਟ ਵਾਊਚਰ ਕੀ ਹੁੰਦੇ ਹਨ?
ਅੱਜ ਕੱਲ ਵੱਖ-ਵੱਖ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ਗਿਫ਼ਟ ਵਾਊਚਰ ਦੀ ਸਹੂਲਤ ਦਿੰਦੀਆਂ ਹਨ।
ਇਨ੍ਹਾਂ ਵਿੱਚ ਕੱਪੜੇ ਦੇ ਬ੍ਰਾਂਡਿਡ ਸ਼ੋਅਰੂਮ, ਗ੍ਰੋਸਰੀ ਸਟੋਰਜ਼, ਆਨਲਾਈਨ ਸਟੋਰਜ਼ ਅਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਸ਼ਾਮਲ ਹਨ।
ਗਿਫ਼ਟ ਵਾਊਚਰ ਤੋਂ ਭਾਵ ਹੈ ਕਿ ਕਿਸੇ ਨੂੰ ਇੱਕ ਕਾਰਡ ਵਿੱਚ ਇੱਕ ਤੈਅਸ਼ੁਦਾ ਪੈਸੇ ਲੋਡ ਕਰਵਾ ਕੇ ਦੇ ਦਿੱਤੇ ਜਾਂਦੇ ਹਨ।
ਇਸ ਵਾਊਚਰ ਨੂੰ ਤੋਹਫ਼ੇ ਵਜੋਂ ਪ੍ਰਾਪਤ ਕਰਨ ਵਾਲੇ ਲੋਕ ਇਸ ਦਾ ਇਸਤੇਮਾਲ ਸ਼ਾਪਿੰਗ, ਖਰੀਦਦਾਰੀ ਲਈ ਕਰ ਸਕਦੇ ਹਨ।
ਸੋਸ਼ਲ ਮੀਡੀਆ 'ਤੇ ਕੀ ਪ੍ਰਤੀਕਰਮ
ਇੰਡੀਅਨ ਆਇਲ ਵੱਲੋਂ ਤੇਲ ਦੇ ਈ-ਵਾਊਚਰ ਦੇਣ ਦੇ ਐਲਾਨ ਤੋਂ ਬਾਅਦ ਕੁਝ ਲੋਕਾਂ ਨੇ ਇਸ ਉੱਤੇ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ।
ਇਨ੍ਹਾਂ ਵਿੱਚੋਂ ਕਿਸੇ ਨੇ ਇਸ ਲਈ ਪੀਐਮ ਮੋਦੀ ਦਾ ਧੰਨਵਾਦ ਕੀਤਾ ਤਾਂ ਕਿਸੇ ਨੇ ਇਸ ਨੂੰ ਮਾੜਾ ਕਿਹਾ।
ਚੰਦਰ ਸੈਂਥਿਲ ਨਾਮ ਦੇ ਟਵਿੱਟਰ ਯੂਜ਼ਰ ਨੇ ਪੀਐਮਓ, ਭਾਜਪਾ ਅਤੇ ਆਰਐੱਸਐੱਸ ਨੂੰ ਟੈਗ ਕਰਦਿਆਂ ਇਸ ਨੂੰ ‘ਬੇਹੱਦ ਬੁਰਾ’ ਕਹਿੰਦੇ ਹੋਏ ਕਿਹਾ, “ਜ਼ਰੂਰੀ ਵਸਤੂ ਨੂੰ ਬੇਹਤਰੀਨ ਤੋਹਫ਼ਾ ਬਣਾਉਣ ਲਈ ਧੰਨਵਾਦ ਕੀਤਾ।”
https://twitter.com/senthilchandr/status/1464810560013225987
ਬਾਲਾ ਟਵਿੱਟਰ ਯੂਜ਼ਰ ਨੇ ਇਸ ਨੂੰ ਬਹੁਤ ਸੋਹਣਾ ਮੀਮ ਕਿਹਾ।
https://twitter.com/bala194750/status/1464824911113822210
ਇੱਕ ਬੇਨਾਮ ਸ਼ਖ਼ਸ ਨੇ ਇਸ ਲਈ ਪੀਐੱਮ ਮੋਦੀ ਦਾ ਧੰਨਵਾਦ ਕੀਤਾ।
https://twitter.com/IHaveShedMyName/status/1464878473894268929
ਇਹ ਵੀ ਪੜ੍ਹੋ:
ਇਹ ਵੀ ਵੇਖੋ:
https://www.youtube.com/watch?v=-qdZz8GMPHM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '734a2ea3-5503-4514-98df-e09dcdfd74a7','assetType': 'STY','pageCounter': 'punjabi.india.story.59451309.page','title': 'ਹੁਣ ਤੁਸੀਂ ਨਵੇਂ ਵਿਆਹੇ ਜੋੜੇ ਨੂੰ ਪੈਟਰੋਲ-ਡੀਜ਼ਲ ਤੋਹਫ਼ੇ ਵਜੋਂ ਇੰਝ ਦੇ ਸਕਦੇ ਹੋ','published': '2021-11-28T11:40:29Z','updated': '2021-11-28T11:40:29Z'});s_bbcws('track','pageView');

ਜੋਤੀ ਰਾਓ ਫੂਲੇ: ''ਦਲਿਤ'' ਸ਼ਬਦ ਵਾਲੇ ਸਮਾਜ ਸੁਧਾਰਕ ਨੂੰ ''ਮਹਾਤਮਾ'' ਦੀ ਉਪਾਧੀ ਕਿਵੇਂ ਮਿਲੀ ਸੀ
NEXT STORY