ਦਲਿਤ ਸ਼ਬਦ ਦੀ ਪਹਿਲੀ ਵਾਰ ਵਰਤੋਂ ਮਹਾਰਸ਼ਟਰ ਦੇ ਸਮਾਜ ਸੁਧਾਰਕ ਜੋਤੀਰਾਓ ਫੂਲੇ ਨੇ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਦਲਿਤ ਉਹ ਵਰਗ ਹੈ, ਜਿਸ ਨੂੰ ਦਲਿਆ ਗਿਆ ਹੈ ਅਤੇ ਫੂਲੇ ਨੇ ਕਿਹਾ ਕਿ ਅਸੀਂ 'ਦਲਿਤ' ਹਾਂ।
ਸਾਲ 1888 ਵਿੱਚ ਮਹਾਤਮਾ ਜੋਤੀਰਾਓ ਫ਼ੁਲੇ 61 ਸਾਲਾਂ ਦੇ ਸਨ। ਛੇ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਹਲਕਾ ਦੌਰਾ ਪਿਆ ਸੀ।
41 ਸਾਲ ਪਹਿਲਾਂ ਜਿਸ ਵਿਦਿਆਅਕ ਲਹਿਰ ਦੀ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਉਹ ਤੇਜ਼ੀ ਨਾਲ ਤਰੱਕੀ ਕਰ ਰਹੀ ਸੀ। ਉਨ੍ਹਾਂ ਵੱਲੋਂ ਕਾਇਮ ਕੀਤੇ ਗਏ ਸੱਤਿਆਗ੍ਰਹਿ ਅੰਦੋਲਨ ਦਾ ਤੇਜ ਪੂਰੇ ਮਹਾਰਸ਼ਟਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਸੀ।
ਇਸੇ ਤਰ੍ਹਾਂ ਸੱਚ-ਖੋਜੀ ਅੰਦਲੋਨ ਵਿੱਚ ਉਨ੍ਹਾਂ ਦੇ ਸਾਥੀਆਂ ਨੇ ਜੋਤੀਬਾ ਦੇ ਪ੍ਰਤੀ ਧੰਨਵਾਦ ਪ੍ਰਗਟਾਉਣ ਦੇ ਇਰਾਦੇ ਨਾਲ ਇੱਕ ਸਮਾਗਮ ਕਰਨ ਦਾ ਫ਼ੈਸਲਾ ਲਿਆ। ਇਸ ਲਈ ਭਾਯਖਾਲਾ ਦੇ ਮਾਂਡਵਾ ਕੋਲੀਵਾੜਾ ਵਿੱਚ ਰਘੂਨਾਥ ਮਹਾਰਾਜ ਹਾਲ ਤਿਆਰ ਕੀਤਾ ਗਿਆ।
ਸਤਿਯ-ਸ਼ੋਧਕ ਅੰਦੋਲਨ ਦੇ ਆਗੂ ਨਾਰਾਇਣ ਮੇਘਾਜੀ ਲੋਖੰਡੀ ਅਤੇ ਰਾਏ ਬਹਾਦਰ ਵੰਦੇਕਰ ਨੇ ਇਸ ਸਮਾਗਮ ਦੀ ਵਿਉਂਤ ਵਿੱਚ ਪਹਿਲ ਕੀਤੀ ਸੀ। ਉਨ੍ਹਾਂ ਦੇ ਨਾਲ ਦਾਮੋਦਰ ਸਾਵਲਰਾਮ ਯਾਂਡੇ, ਤੇਲੁਗੂ ਨੇਤਾ ਸਵਾਮੀ ਰਾਮਈਆ ਵੈਂਕਈਆ ਅਯਾਵਰੂ ਅਤੇ ਮੋਰੋ ਵਿਠੱਲ ਵਾਲਵੇਕਰ ਵੀ ਸਨ।
ਨਾਰਾਇਣ ਮੇਘਾਜੀ ਲੋਖੰਡੇ ਜੋਤੀਬਾ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ ਅਤੇ ਦੀਨਬੰਦੂ ਨਾਮਕ ਸਮਾਜ ਪ੍ਰਬੋਧ ਨਾਮ ਦਾ ਰਸਾਲਾ ਕੱਢਦੇ ਸਨ।
ਪੱਤਰਕਾਰ ਮਨੋਹਰ ਕਦਮ ਨੇ ਨਾਰਾਇਣ ਲੋਖੰਡੇ ਉੱਪਰ ਇੱਕ ਖੋਜ ਪੁਸਤਕ ਲਿਖੀ ਹੈ ਉਹ ਲਿਖਦੇ ਹਨ ਕਿ ਹਾਲ ਵਿੱਚ ਦੋਵਾਂ ਆਗੂਆਂ ਦੀ ਅਗਵਾਈ ਵਿੱਚ, ''ਮੁੰਬਈ ਦੇ ਪ੍ਰਮੁੱਖ ਨਾਗਰਿਕ ਦੁਕਾਨਦਾਰ, ਨਿਰਮਾਤਾ ਅਤੇ ਮਜ਼ਦੂਰਾਂ ਸਮੇਤ ਢਾਈ ਹਜ਼ਾਰ ਲੋਕ ਇਕੱਠੇ ਹੋਏ ਸਨ।''
ਉਸ ਸਮੇਂ ਇਹ ਆਪਣੀ ਕਿਸਮ ਦਾ ਪਹਿਲਾ ਸਮਾਗਮ ਰੱਖਿਆ ਗਿਆ ਸੀ ਕਿਉਂਕਿ ਉਸ ਸਮੇਂ ਤੱਕ ਕਥਿਤ ਉੱਚੀ ਜਾਤ ਅਤੇ ਧਰਮ ਦੇ ਵਿਦਵਾਨਾਂ ਨੂੰ ਸਨਮਾਨਿਤ ਕਰਨ ਦੀ ਹੀ ਰਵਾਇਤ ਸੀ।
ਇਹ ਵੀ ਪੜ੍ਹੋ:
ਸਮਾਗਮ ਵਿੱਚ ਸਾਰੇ ਵਰਗ ਸ਼ਾਮਲ ਹੋਏ
ਫ਼ੁਲੇ ਬਾਰੇ ਅਪਵਾਦ ਇਹ ਸੀ ਕਿ ਉਹ ਜਾਤੀਵਾਦ ਦੇ ਖ਼ਿਲਾਫ਼ ਪ੍ਰਚਾਰ ਕਰਦੇ ਸਨ ਅਤੇ ਲਿਖਦੇ ਸਨ।
ਫਿਰ ਵੀ ਉਨ੍ਹਾਂ ਨੇ ਦੂਜੇ ਅੰਦਲੋਨ ਵਿੱਚ ਕਈ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਨੂੰ ਜੋੜਿਆ ਗਿਆ। ਲੇਖਕਾਂ ਅਤੇ ਸਮਾਜਿਕ-ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਸੱਚੀ ਸਮਾਨਤਾ ਲਈ ਸੀ ਅਤੇ ਅਸੀ ਲਈ ਉਦਘਾਟਨ ਸਮਾਰੋਹ ਵਿੱਚ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕ ਮੌਜੂਦ ਸਨ।
ਲੇਖਕ ਧਨੰਜਯ ਕੀਰ ਨੇ ਜੋਤੀਬਾ ਫ਼ੁਲੇ ਦੀ ਜੀਵਨੀ ਵਿੱਚ ਇਸ ਸਮਾਗਮ ਬਾਰੇ ਵਿਸਥਾਰ ਵਿੱਚ ਲਿਖਿਆ ਹੈ।
ਪੇਂਡੂ ਕਾਰਕੁਨਾਂ ਨੂੰ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ 11 ਮਈ 1888 ਨੂੰ ਆਪਣੇ ਅਲੌਕਿਕ ਆਗੂ ਦੇ ਸਨਮਾਨ ਦੇ ਦਿਨ ਵਜੋਂ ਤੈਅ ਕੀਤਾ ਸੀ। ਮੁੰਬਈ ਦੇ ਕੁਝ ਪਤਵੰਤਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਸਯਾਜੀਰਾਓ ਨੇ ਦਾਮੋਦਰ ਸਾਵਲਰਾਮ ਪਾਂਡੇ ਨੂੰ ਸੱਦਿਆ ਸੀ।
ਉਨ੍ਹਾਂ ਦੇ ਸਾਥੀਆਂ ਦੇ ਵਿਚਕਾਰ ਇਸ ਗੱਲ ਉੱਪਰ ਚਰਚਾ ਜ਼ਰੂਰ ਹੋਈ ਹੋਵੇਗੀ ਕਿ ਸਨਮਾਨ ਸਮਾਗਮ ਵਿੱਚ ਜੋਤੀਰਾਓ ਫ਼ੁਲੇ ਨੂੰ ਕਿਹੜੀ ਉਪਾਧੀ ਦਿੱਤੀ ਜਾਵੇ।
ਫ਼ੁਲੇ ਇੱਕ ਅਜਿਹੇ ਆਗੂ ਵਜੋਂ ਜਾਣੇ ਜਾਂਦੇ ਸਨ ਜੋ ਜ਼ਮੀਨੀ ਪੱਧਰ ਤੇ ਲੋਕਾਂ ਲਈ ਲੜਦੇ ਸਨ।
ਸਮਾਜ ਲਈ ਉਨ੍ਹਾਂ ਦੀ ਕੁਰਬਾਨੀ, ਮਨੁੱਖੀ ਹੱਕਾਂ ਦੀ ਲੜਾਈ. ਕਿਤਾਬਾਂ ਲਿਖਣ, ਅਤੇ ਬਰਾਬਰੀ ਦੇ ਬਾਰੇ ਉਨ੍ਹਾਂ ਦੇ ਨਵੇਂ ਵਿਚਾਰਾਂ ਨੂੰ ਦੇਖਦੇ ਹੋਏ, ਮਹਾਤਮਾ ਦੀ ਉਪਾਧੀ ਸਾਰਿਆਂ ਨੂੰ ਹੀ ਢੁਕਵੀਂ ਲੱਗੀ।
ਫ਼ੁਲੇ ਬਾਰੇ ਆਪਣੇ ਸਾਥੀਆਂ ਦੀਆਂ ਭਾਵਨਾਵਾਂ ਸਮਝਾਉਂਦੇ ਹੋਏ ਸੱਤਿਯ-ਸੋਧਕ ਵਿਚਾਰਧਾਰਾ ਦੇ ਪ੍ਰੋਫ਼ੈਸਰ ਪ੍ਰਤਿਮਾ ਪਰਦੇਸ਼ੀ ਕਹਿੰਦੇ ਹਨ, ''ਫ਼ੁਲੇ ਦੀ ਸੱਤਿਆ-ਸੋਧਕ ਅਗਵਾਈ ਵਿੱਚ ਗਿਆਨ ਇਕੱਠਾ ਹੋਇਆ ਲਗਦਾ ਹੈ।''
''1 ਜਨਵਰੀ, 1848 ਨੂੰ ਕੁੜੀਆਂ ਲਈ ਪਹਿਲਾ ਸਕੂਲ ਸ਼ੁਰੂ ਹੋਣ ਤੋਂ ਬਾਅਦ, ਔਰਤਾਂ ਅਤੇ ਸ਼ੂਦਰਾਂ ਵਿੱਚੋਂ ਸ਼ੂਦਰਾਂ ਲਈ ਸਿੱਖਿਆ. ਔਰਤਾਂ ਦੇ ਹੱਕ, ਜਾਤ-ਵਿਤਕਰੇ ਦੇ ਖ਼ਿਲਾਫ਼, ਸੋਕੇ ਦਾ ਖ਼ਾਤਮਾ, ਕਿਸਾਨਾਂ ਦੇ ਸ਼ੋਸ਼ਣ ਦੇ ਖ਼ਿਲਾਫ਼ ਭੂਮਿਕਾ ਅਤੇ ਕਈ ਗ੍ਰੰਥਾਂ ਦੀ ਲੇਖਣੀ ਲਈ ਜਾਣਿਆ ਜਾਂਦਾ ਹੈ। ਖ਼ਾਸ ਗੱਲ ਹੈ ਕਿ ਉਨ੍ਹਾਂ ਦੇ ਸਹਿਯੋਗੀਆਂ ਵਿੱਚ ਕਈ ਬ੍ਰਹਾਮਣ ਵੀ ਸ਼ਾਮਲ ਸਨ।''
ਇਸ ਲਈ ਸੱਤਿਯ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਫ਼ੁਲੇ ਪ੍ਰਤੀ ਅਪਾਰ ਸਨਮਾਨ ਦੀ ਭਾਵਨਾ ਸੀ। ਇਸ ਲਈ ਉਨ੍ਹਾਂ ਨੂੰ ਮਹਾਤਮਾ ਦੀ ਉਪਾਧੀ ਦਿੱਤੀ ਗਈ।
ਜੋਤੀਰਾਓ ਭਾਵੁਕ ਹੋਏ
ਆਪਣੇ ਸਹਿਯੋਗੀਆਂ ਅਤੇ ਪੈਰੋਕਾਰਾਂ ਤੋਂ ਮਿਲੇ ਇਸ ਅਨੋਖੇ ਸਨਮਾਨ ਲਈ ਧੰਨਵਾਦ ਦਿੰਦਿਆ ਜੋਤੀਰਾਓ ਭਾਵੁਕ ਹੋ ਗਏ।
ਆਪਣੇਂ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ, ਮੈਂ ਆਪਣੇ ਦਲਿਤ ਭਾਈਆਂ ਦੇ ਮਾਮਲੇ ਵਿੱਚ ਉਹੀ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ। ਮੈਂ ਇਸ ਲਈ ਲੜਾਈ ਲੜੀ। ਮੇਰੇ ਪੈਰੋਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਸੀਮ ਜੋਸ਼, ਅਤੇ ਲਗਨ ਨਾਲ ਸੱਤਿਆ-ਸ਼ੋਧਕ ਸਮਾਜ ਦੇ ਕੰਮ ਅਤੇ ਸੰਦੇਸ਼ ਨੂੰ ਪਿੰਡਾਂ ਤੱਕ ਪਹੁੰਚਾਉਣ।
ਇਸ ਸਨਮਾਨ ਸਮਾਗਮ ਦੀ ਵਿਸ਼ੇਸ਼ਤਾ ਬਾਰੇ ਦੱਸਦੇ ਹੋਏ ਪ੍ਰੋਫ਼ੈਸਰ ਹਰੀ ਨਾਰਕੇ ਕਹਿੰਦੇ ਹਨ, ''ਆਗੂਆਂ ਦਾ ਇਕੱਠੇ ਹੋਣਾ ਅਤੇ ਸ਼ਰਧਾਂਜਲੀ ਦੇਣਾ ਇੱਕ ਅਨੋਖੀ ਘਟਨਾ ਸੀ। ਉਸ ਸਮੇਂ ਦੇ ਸਮਾਜ ਵਿੱਚ ਇੱਕ ਅਜਿਹੇ ਸਮਾਜ ਸੁਧਾਰਕ ਦਾ ਸਵਾਗਤ ਕਰਨਾ ਸੌਖਾ ਨਹੀਂ ਸੀ ਜਿਸ ਨੇ ਨਾ ਸਿਰਫ਼ ਇੱਕ ਇੱਕ ਬਾਗੀ ਦੀ ਭੂਮਿਕਾ ਨਭਾਈ ਅਤੇ ਇੱਕ ਸਾਰਥਕ ਕਦਮ ਚੁੱਕਿਆ। ਆਗੂਆਂ ਵਿੱਚ ਹੀ ਨਹੀਂ ਆਮ ਜਨਤਾ ਵਿੱਚ ਵੀ ਇਹੀ ਭਾਵਨਾ ਸੀ।''
ਹਰੀ ਨਾਰਵੇ ਨੇ ਮਹਾਤਮਾ ਫ਼ੁਲੇ ਦੀ ਸੰਪੂਰਣ ਲੇਖਣੀ ਸੰਪਾਦਿਤ ਕਰਕੇ ਪ੍ਰਕਾਸ਼ਿਤ ਕੀਤੀ ਹੈ।
ਸੱਤਿਯ-ਸੋਧਕ ਸਮਾਜ ਦਾ ਅਸਰ ਮਹਾਰਾਸ਼ਟਰ ਹੀ ਨਹੀਂ ਸਗੋਂ ਸਮੁੱਚੇ ਸਮਾਜ ਵਿੱਚ ਮਹਿਸੂਸ ਕੀਤਾ ਗਿਆ। ਇਸ ਸੱਚ ਦੇ ਖੋਜੀ ਸਮਾਜ ਦੀ ਸਫ਼ਲਤਾ ਜਾਤੀ ਅਤੇ ਲਿੰਗ ਦੇ ਅੰਦੋਲਨ ਵਿੱਚ ਕੋਈ ਰੁਕਾਵਟ ਨਹੀਂ ਸੀ।
ਜਿਸ ਤਰ੍ਹਾਂ ਸੱਚ ਦੀ ਖੋਜ ਕਰਨ ਵਾਲੇ ਸਮਾਜ ਦੇ ਹਰ ਹਿੱਸੇ ਵਿੱਚੋਂ ਆਉਂਦੇ ਸਨ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਪਹਿਲੂ ਸੀ ਨਾਰੀਵਾਦੀ ਪੱਖ।
ਜੋਤੀਰਾਓ ਫ਼ੁਲੇ ਦੀ ਪਤਨੀ ਸਾਵਿਤਰੀ ਬਾਈ ਫ਼ੁਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੇ ਨਾਲ਼ ਹੋਰ ਔਰਤਾਂ- ਤਾਰਾਬਾਈ ਸ਼ਿੰਦੇ, ਤਨੁਬਾਈ ਬਿਰਜੇ, ਅਧਿਆਪਕਾ ਫ਼ਾਤਿਮਾ ਸ਼ੇਖ਼ ਹਨ।
ਮਾਹਤਮਾ ਫ਼ੁਲੇ ਨੇ 24 ਸਤੰਬਰ 1873 ਨੂੰ ਸੱਤਿਆ-ਸ਼ੋਧਕ ਸਮਾਜ ਦੀ ਨੀਂਹ ਰੱਖੀ ਸੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9769a841-72ac-487b-a65b-9c89afde93fa','assetType': 'STY','pageCounter': 'punjabi.india.story.59449108.page','title': 'ਜੋਤੀ ਰਾਓ ਫੂਲੇ: \'ਦਲਿਤ\' ਸ਼ਬਦ ਵਾਲੇ ਸਮਾਜ ਸੁਧਾਰਕ ਨੂੰ \'ਮਹਾਤਮਾ\' ਦੀ ਉਪਾਧੀ ਕਿਵੇਂ ਮਿਲੀ ਸੀ','author': 'ਪ੍ਰਜਾਕਤਾ ਧੁਲਪੀ','published': '2021-11-28T07:22:01Z','updated': '2021-11-28T07:22:01Z'});s_bbcws('track','pageView');

ਦੁਨੀਆਂ ਵਿਚ ਰਹਿਣ ਲਈ ਸਭ ਤੋਂ ਵਧੀਆ ਸਮਝੇ ਜਾਂਦੇ ਸ਼ਹਿਰਾਂ ਵਿਚ ਕੀ ਹੈ ਖਾਸ ਤੇ ਕਿਹੋ ਜਿਹੀ ਹੈ ਲੋਕਾਂ ਦੀ...
NEXT STORY