ਫਰਾਂਸ ਤੋਂ ਤਸਕਰੀ ਰਾਹੀਂ ਬ੍ਰਿਟੇਨ ਪਹੁੰਚਣ ਵਾਲੇ ਪਰਵਾਸੀਆਂ ਦੀਆਂ ਮੌਤਾਂ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਅਜਿਹੇ ਵਿੱਚ ਫ਼ਰਾਂਸ ਦੇ ਤੱਟ ਤੋਂ ਪਰਵਾਸੀ ਕਿਵੇਂ ਬ੍ਰਿਟੇਨ ਪਹੁੰਚਣ ਲਈ ਜਾਨ 'ਤੇ ਖੇਡਦੇ ਹਨ। ਇਹ ਲੇਖ ਇਸੇ ਉੱਪਰ ਰੌਸ਼ਨੀ ਪਾਉਂਦਾ ਹੈ।
ਉੱਤਰੀ ਫ਼ਰਾਂਸ ਦੇ ਰੇਤ ਦੇ ਟਿੱਲਿਆਂ ਵਿੱਚ ਕਿਤੇ-ਕਿਤੇ ਕੁਝ ਸਮਾਨ ਲੁਕਾਇਆ ਹੋਇਆ ਹੈ। ਜਿਵੇਂ- ਲਾਈਫ਼ ਜੈਕਟ, ਕੋਈ ਪਿੱਠੂ ਜਾਂ ਪੈਟਰੋਲ ਦੀ ਕੈਨੀ। ਇਹ ਸਾਮਾਨ ਇੱਥੇ ਕਿਸੇ ਉਲਕਾ ਨੇ ਨਹੀਂ ਸੁੱਟਿਆ ਸਗੋਂ ਇਹ ਸਮਾਨ ਹੈ ਉਨ੍ਹਾਂ ਪਰਵਾਸੀਆਂ ਦਾ ਜਿਨ੍ਹਾਂ ਨੂੰ ਸ਼ਾਇਦ ਤਸਕਰਾਂ ਨੇ ਸਮੁੰਦਰੀ ਮਾਰਗ ਤੋਂ ਯੂਕੇ ਭੇਜਣ ਦੀ ਕੋਸ਼ਿਸ਼ ਕੀਤੀ ਹੋਵੇਗੀ।
ਪਰਵਾਸੀਆਂ ਦੀ ਤਸਕਰੀ ਵਿੱਚ ਲੱਗੇ ਇਹ ਲੋਕ ਕਿੰਨੇ ਮਾਹਰ ਹਨ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ।
ਉਹ ਇਸ ਲਈ ਖ਼ਾਸ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ, ਯੂਰਪੀ ਯੂਨੀਅਨ ਦੀਆਂ ਸਰਹੱਦਾਂ ਵਿੱਚੋਂ ਲੰਘਦੇ ਹਨ। ਉਹ ਆਪਣੇ ਗਾਹਕਾਂ ਨੂੰ (ਉਹ ਪਰਵਾਸੀ ਜਿਨ੍ਹਾਂ ਨੂੰ ਉਹ ਪੈਸੇ ਬਦਲੇ ਦੂਜੇ ਪਾਸੇ ਲਿਜਾਂਦੇ ਹਨ) ਕਿਸ਼ਤੀ ਵਿੱਚ ਛੁਪਾਉਣ ਤੋਂ ਪਹਿਲਾਂ ਕਈ ਘੰਟੇ ਲੁਕਾਈ ਵੀ ਰੱਖਦੇ ਹਨ।
ਪਿਛਲੇ ਹਫਤੇ ਬੁੱਧਵਾਰ ਨੂੰ ਇੱਕ ਕਿਸ਼ਤੀ ਪਲਟਣ ਤੋਂ ਬਾਅਦ 27 ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਸਕੀ। ਉਸ ਤੋਂ ਅਗਲੇ ਹੀ ਦਿਨ ਅਜਿਹੇ ਹੀ ਲੋਕਾਂ ਨਾਲ ਲੱਦੀ ਇੱਕ ਹੋਰ ਕਿਸ਼ਤੀ ਨੇ ਉੱਤਰੀ ਫ਼ਰਾਂਸ ਦਾ ਤਟ, ਬ੍ਰਿਟੇਨ ਜਾਣ ਲਈ ਛੱਡਿਆ, ਜਿਸ ਵਿੱਚ ਪਹਿਲੀ ਕਿਸ਼ਤੀ ਵਰਗੇ ਹੀ ਸਿਰਲੱਥ ਸਨ। ਜੋ ਪਤਾ ਨਹੀਂ ਕਿੱਥੋਂ ਤੁਰੇ ਸਨ ਅਤੇ ਬਸ ਇੱਕ ਖੁਸ਼ਹਾਲ ਜ਼ਿੰਦਗੀ ਦੀ ਤਲਾਸ਼ ਵਿੱਚ ਬ੍ਰਿਟੇਨ ਪਹੁੰਚਣਾ ਚਾਹੁੰਦੇ ਸਨ।
ਜਦੋਂ ਵੀ ਕੈਂਪ ਵਿੱਚ ਕੋਈ ਨਵਾਂ ਪਰਵਾਸੀ ਆਉਂਦਾ ਹੈ ਤਾਂ ਉਸ ਨੂੰ ਸਿਖਾਇਆ ਜਾਂਦਾ ਹੈ ਕਿ ਕਿਵੇਂ ਤਸਕਰ ਨੂੰ ਲੱਭਣਾ ਹੈ।
ਅਫ਼ਗਾਨਿਸਤਾਨ ਤੋਂ ਹਾਲ ਹੀ ਵਿੱਚ ਪਹੁੰਚੇ ਇੱਕ ਗੱਭਰੂ ਨੂੰ ਦੱਸਿਆ ਗਿਆ ਕਿ ਉਹ ਇੱਕ ਕੁਰਦ ਵਿਅਕਤੀ ਦੀ ਭਾਲ ਕਰੇ, ਜੋ ਹਫ਼ਤੇ ਵਿੱਚ ਦੋ ਦਿਨ ਨਜ਼ਰ ਆਉਂਦਾ ਹੈ ਜਦੋਂ ਖਾਣਾ ਵੰਡਿਆ ਜਾਂਦਾ ਹੈ।
ਬੀਬੀਸੀ ਨੇ ਜਿਨ੍ਹਾਂ ਲੋਕਾਂ ਨਾਲ ਵੀ ਗੱਲ ਕੀਤੀ ਕਿਸੇ ਨੂੰ ਵੀ ਆਪਣੇ ਲਈ ਤਸਕਰ ਲੱਭਣ ਵਿੱਚ ਮੁਸ਼ਕਲ ਨਹੀਂ ਆਈ ਸੀ।
ਤਸਕਰਾਂ ਦੇ ਨੈਟਵਰਕ ਬਹੁਤੀ ਵਾਰ ਜ਼ਮੀਨੀ ਬੰਦੋਬਸਤ ਲਈ ਇਨ੍ਹਾਂ ਪਰਵਾਸੀਆਂ ਦੀ ਹੀ ਵਰਤੋਂ ਕਰਦੇ ਹਨ। ਇਹ ਉਹ ਵਿਚਾਰੇ ਹੁੰਦੇ ਹਨ ਜੋ ਇਸ ਭੁਲੇਖੇ ਵਿੱਚ ਤਸਕਰਾਂ ਦੀ ਮਦਦ ਕਰਦੇ ਹਨ ਕਿ ਕਦੇ ਉਨ੍ਹਾਂ ਨੂੰ ਵੀ ਉੱਥੋਂ ਕੱਢ ਕੇ ਸੁਫ਼ਨਿਆਂ ਦੇ ਦੇਸ਼ ਪਹੁੰਚਾ ਦਿੱਤਾ ਜਾਵੇਗਾ।
ਇਹ ਲੋਕ ਛੁਪਣਗਾਹਾਂ ਦੀ ਭਾਲ ਕਰਦੇ ਹਨ, ਸੁਰੱਖਿਆ ਦਸਤਿਆਂ ਦੀਆਂ ਗਤੀਵਿਧੀਆਂ ਉੱਪਰ ਨਿਗ੍ਹਾ ਰੱਖਦੇ ਹਨ ਅਤੇ ਤਸਕਰਾਂ ਨੂੰ ਇਸ ਬਾਰੇ ਦੱਸਦੇ ਹਨ।
ਇਹ ਵੀ ਪੜ੍ਹੋ:
ਕਿਸ਼ਤੀਆਂ 'ਤੇ ਚੜ੍ਹਾਉਣ ਤੋਂ ਇੱਕ ਦਿਨ ਪਹਿਲਾਂ ਪਰਵਾਸੀਆਂ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਮਿੱਥੀ ਥਾਂ 'ਤੇ ਪਹੁੰਚਣ ਲਈ ਕਿਹਾ ਜਾਂਦਾ ਹੈ, ਜਿੱਥੋਂ ਇਹ ਤਟ ਤੱਕ ਦਾ ਲੰਬਾ ਪੈਂਡਾ ਤੈਅ ਕਰਦੇ ਹਨ।
ਇਸ ਦੌਰਾਨ ਪਰਵਾਸੀਆਂ ਨੂੰ ਸਖ਼ਤ ਹਦਾਇਤ ਹੁੰਦੀ ਹੈ - ਫ਼ੋਨ ਵਰਤਣ ਬਾਰੇ, ਗੱਲਬਾਤ ਬਾਰੇ ਅਤੇ ਉਨ੍ਹਾਂ ਨੂੰ ਇਹ ਵੀ ਤਾਕੀਦ ਹੁੰਦੀ ਹੈ ਕਿ ਰੇਤ ਦੇ ਟਿੱਲਿਆਂ ਵਿੱਚ ਕਿਵੇਂ ਲੁਕੇ ਰਹਿਣਾ ਹੈ।
ਇਹ ਲੁਕਣ ਦੀਆਂ ਥਾਵਾਂ ਸਾਰੇ ਤਟ ਉੱਪਰ ਫੈਲੀਆਂ ਹਨ। ਇਨ੍ਹਾਂ ਵਿੱਚ ਜੰਗਲ, ਦੂਜੇ ਵਿਸ਼ਵ ਯੁੱਧ ਦੇ ਬੰਕਰ ਸ਼ਾਮਲ ਹਨ। ਇਨ੍ਹਾਂ ਥਾਵਾਂ ਉੱਪਰ ਹੋ ਗੁਜ਼ਰੇ ਹਿਜਰਤੀਆਂ ਦਾ ਛੱਡਿਆ ਸਮਾਨ ਵੀ ਪਿਆ ਹੁੰਦਾ ਹੈ।
ਹਰ ਤਸਕਰ ਦੀ ਆਪਣੀ ਪਸੰਦ
ਸ਼ੁੱਕਰਵਾਰ ਨੂੰ ਫ਼ਰਾਂਸ ਦਾ ਬਰੇਖ਼ ਬੀਚ ਜ਼ਿੰਦਗੀ ਦੀਆਂ ਨਿਸ਼ਾਨੀਆਂ ਨਾਲ ਭਰਿਆ ਹੋਇਆ ਸੀ। ਇਹ ਕਾਲਾਸਿ ਅਤੇ ਡਨਕਰਕ ਦਰਮਿਆਨ ਇੱਕ ਮਸ਼ਹੂਰ ਥਾਂ ਹੈ, ਜਿੱਥੇ ਪਰਵਾਸੀਆਂ ਦੀ ਤਸਕਰੀ ਕੀਤੀ ਜਾਂਦੀ ਹੈ।
ਇੱਥੇ ਇੱਕ ਵਿਅਕਤੀ ਜਿਸ ਨੇ ਕਦੇ ਤਸਕਰਾਂ ਨਾਲ ਕੰਮ ਕੀਤਾ ਹੈ - ਚਲੋ ਉਸ ਦਾ ਨਾਮ ਡੇਵਿਡ ਰੱਖ ਲੈਂਦੇ ਹਾਂ- ਉਸ ਨੇ ਸਾਨੂੰ ਦੱਸਿਆ ਕਿ ਹਰ ਤਸਕਰ ਦਾ ਪਰਵਾਸੀਆਂ ਨੂੰ ਲੁਕਾਉਣ ਲਈ ਇੱਕ ਪਸੰਦੀਦਾ ਟਿਕਾਣਾ ਹੈ।
ਉਹ ਆਖ਼ਰੀ ਪਲ ਤੱਕ ਉੱਥੇ ਉਡੀਕ ਕਰਦੇ ਹਨ ਅਤੇ ਫਿਰ ਇੱਕ-ਇੱਕ ਕਰਕੇ ਪਰਵਾਸੀਆਂ ਨੂੰ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਤਟ ਉੱਪਰ ਪੱਥਰਾਂ ਵਿੱਚ ਛੁਪਾ ਦਿੰਦੇ ਹਨ।
ਸੁਰੱਖਿਆ ਦੇ ਲਿਹਾਜ਼ ਤੋਂ ਕਿਸ਼ਤੀਆਂ ਅਤੇ ਮੁਸਾਫ਼ਰਾਂ ਨੂੰ ਆਖ਼ਰੀ ਪਲ ਤੱਕ ਵੱਖੋ-ਵੱਖ ਰੱਖਿਆ ਜਾਂਦਾ ਹੈ। ਸੁਰੱਖਿਆ? ਮੁਸਾਫ਼ਰਾਂ ਦੀ ਨਹੀਂ, ਕਿਸ਼ਤੀ ਦੀ ਬਾਈ ਚਾਂਸ ਜੇ ਕਿਤੇ ਪੁਲਿਸ ਦੀ ਨਿਗ੍ਹਾ ਪੈ ਜਾਵੇ। ਪੁਲਿਸ ਕਿਸ਼ਤੀਆਂ ਜ਼ਬਤ ਵੀ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਨਸ਼ਟ ਵੀ ਕਰ ਸਕਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਕਿਸ਼ਤੀਆਂ ਵਿਸ਼ੇਸ਼ ਤੌਰ 'ਤੇ ਬਣਵਾਈਆਂ ਗਈਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਹਵਾ ਭਰੀ ਜਾ ਸਕਦੀ ਹੈ ਅਤੇ ਇਨ੍ਹਾਂ ਵਿੱਚ ਜਿੰਨੇ ਹੋ ਸਕਣ ਉਨੇਂ ਬੰਦੇ ਭਰੇ ਜਾ ਸਕਦੇ ਹਨ।
ਇਨ੍ਹਾਂ ਦੀ ਬਣਤਰ ਇਨ੍ਹਾਂ ਨੂੰ ਖ਼ਤਰਨਾਕ ਬਣਾ ਦਿੰਦੀ ਹੈ। ਤਸਕਰਾਂ ਨੂੰ ਜ਼ਿਆਦਾਤਰ ਇਨ੍ਹਾਂ ਕਿਸ਼ਤੀਆਂ ਨੂੰ ਯਾਤਰੀਆਂ ਲਈ ਸੁਰੱਖਿਅਤ ਬਣਾਉਣ ਦੀ ਬਹੁਤੀ ਫ਼ਿਕਰ ਨਹੀਂ ਹੁੰਦੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਦੁਚਿੱਤੀ ਲਈ ਕੋਈ ਥਾਂ ਨਹੀਂ
ਪਿੱਛੇ ਪਰਵਾਸੀਆਂ ਦੇ ਕੈਂਪ ਵਿੱਚ ਹਰ ਕੋਈ ਮੋਬਾਈਲ ਫ਼ੋਨ ਉੱਪਰ ਸਮੁੰਦਰ ਦੇ ਮੌਸਮ ਉੱਪਰ ਨਿਗ੍ਹਾ ਰੱਖ ਰਿਹਾ ਹੈ। ਇੱਕ ਮੀਟਰ ਤੋਂ ਉੱਚੀਆਂ ਲਹਿਰਾਂ ਅਸਲੀ ਖ਼ਤਰਾ ਪੇਸ਼ ਕਰਦੀਆਂ ਹਨ।
ਹਾਲਾਂਕਿ ਇਸ ਤੋਂ ਬਹੁਤ ਥੋੜ੍ਹੇ ਲੋਕ ਡਰਦੇ ਹਨ ਅਤੇ ਉਸ ਤੋਂ ਵੀ ਥੋੜ੍ਹੇ ਲੋਕਾਂ ਦੇ ਮਨ ਵਿੱਚ ਕੋਈ ਦੁਚਿੱਤੀ ਹੈ।
ਤਸਕਰ ਪੈਸੇ ਦੀ ਮੰਗ ਕਰਦੇ ਹਨ ਅਤੇ ਅਜਿਹੀਆਂ ਵੀ ਕਨਸੋਆਂ ਕੈਂਪ ਵਿੱਚ ਹਨ ਕਿ ਜੋ ਲੋਕ ਆਪਣਾ ਮਨ ਬਦਲ ਰਹੇ ਹਨ ਜਾਂ ਜੋ ਪੈਸੇ ਦੇਣ ਤੋਂ ਕਤਰਾ ਰਹੇ ਹਨ, ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ।
ਤਸਕਰਾਂ ਦੇ ਨੈਟਵਰਕਾਂ ਵਿੱਚ ਹੋੜ ਲੱਗੀ ਰਹਿੰਦੀ ਹੈ। ਸਾਬਕਾ ਮੇਅਰ ਨੇ ਬੀਬੀਸੀ ਨੂੰ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਤਸਕਰਾਂ ਦੇ ਨੈਟਵਰਕਾਂ (ਗਿਰੋਹਾਂ) ਵਿੱਚ ਹਿੰਸਾ ਵੀ ਹੋਈ ਹੈ ਤੇ ਹੁਣ ਉਹ ਬੰਦੂਕਾਂ ਵੀ ਰੱਖਣ ਲੱਗੇ ਹਨ।
ਪੈਸੇ ਦੇ ਹਿਸਾਬ ਨਾਲ ਮਿਲਦੀ ਹੈ ਕਿਸ਼ਤੀ
ਡੇਵਿਡ ਨੇ ਸਾਨੂੰ ਦੱਸਿਆ ਕਿ ਇਸ ਤਸਕਰੀ ਦਾ ਇੱਕ ਹੋਰ ਚਿਹਰਾ ਵੀ ਹੈ।
''ਕੁਝ ਲੋਕ ਪਾਰ ਜਾਣ ਦੀਆਂ ਇਛੁੱਕ ਔਰਤਾਂ ਤੋਂ ਸੈਕਸ ਦੀ ਮੰਗ ਕਰਦੇ ਹਨ।''
ਉਹ ਗ਼ਰੀਬ ਲੋਕ ਜੋ ਮੰਗੀ ਗਈ ਰਾਸ਼ੀ ਦਾ ਕੁਝ ਹਿੱਸਾ ਹੀ ਚੁਕਾ ਸਕਦੇ ਹਨ ਉਨ੍ਹਾਂ ਨੂੰ ਪੁਰਾਣੀਆਂ ਅਤੇ ਓਵਰਲੋਡ ਕਿਸ਼ਤੀਆਂ ਵਿੱਚ ਭੇਜਿਆ ਜਾਂਦਾ ਹੈ।
ਫ਼ਰਾਂਸ ਸਰਕਾਰ ਵੱਲੋਂ ਗਸ਼ਤ ਵਧਾਏ ਜਾਣ ਤੋਂ ਬਾਅਦ ਮੁਸ਼ਕਲਾਂ ਵਧ ਗਈਆਂ ਹਨ। ਅਧਿਆਕਾਰੀਆਂ ਦਾ ਕਹਿਣਾ ਹੈ ਕਿ ਉਹ ਲਗਭਗ ਅੱਧੀਆਂ ਖੇਪਾਂ ਰੋਕਣ ਵਿੱਚ ਸਫ਼ਲ ਰਹੇ ਹਨ।
ਬੀਬੀਸੀ ਨੇ ਕੁਝ ਅਜਿਹੀਆਂ ਟੀਮਾਂ ਨਾਲ ਮਿਲ ਕੇ ਗਸ਼ਤ ਵੀ ਕੀਤੀ।
ਹੁਣ ਉਨ੍ਹਾਂ ਨੂੰ ਪਰਵਾਸੀਆਂ ਦੇ ਵੱਡੇ ਸਮੂਹ ਮਿਲ ਰਹੇ ਹਨ। ਇੱਕ ਸਮੇਂ 'ਤੇ 80 ਤੋਂ 90 ਤੱਕ।
ਸਮਗਲਰ ਜਾਣਦੇ ਹਨ ਕਿ ਜੇ ਉਹ ਜ਼ਿੰਦਗੀਆਂ ਖ਼ਤਰੇ ਵਿੱਚ ਪਾ ਦੇਣਗੇ ਤਾਂ ਪੁਲਿਸ ਦਖ਼ਲ ਨਹੀਂ ਦੇ ਸਕੇਗੀ।
ਉਹ ਕਹਿੰਦੇ ਹਨ,''ਪਾਣੀ ਵਿੱਚ ਚਲੇ ਜਾਓ ਅਤੇ... ਤੁਸੀਂ ਯੂਕੇ ਵਿੱਚ ਹੀ ਹੋ ਸਮਝੋ।''
ਪੁਲਿਸ ਦੀਆਂ ਕੁਝ ਪਾਰਟੀਆਂ ਸਮੁੰਦਰ ਵਿੱਚ ਇਨ੍ਹਾਂ ਕਿਸ਼ਤੀਆਂ ਦੇ ਪਿੱਛੇ ਵੀ ਜਾਂਦੀਆਂ ਹਨ ਪਰ ਅਸਲ ਵਿੱਚ ਜੋ ਕਿਸ਼ਤੀਆਂ ਪਾਣੀਆਂ ਵਿੱਚ ਚਲੀਆਂ ਜਾਂਦੀਆਂ ਹਨ ਉਹ ਫਰਾਂਸ ਦੇ ਕੋਸਟ ਗਾਰਡ ਦਾ ਜ਼ਿੰਮਾ ਹੋ ਜਾਂਦੀਆਂ ਹਨ।
ਫਰਾਂਸ ਦੇ ਅਧਿਕਾਰੀ ਪਰਵਾਸੀਆਂ ਨੂੰ ਮਦਦ ਦੀ ਪੇਸ਼ਕਸ਼ ਤਾਂ ਕਰਦੇ ਹਨ ਪਰ ਯੂਕੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤੇ ਪਰਵਾਸੀ ਮਦਦ ਲੈਣ ਤੋਂ ਇਨਕਾਰ ਕਰ ਦਿੰਦੇ ਹਨ।
ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਉਨ੍ਹਾਂ ਨੂੰ ਵਾਪਸ ਫ਼ਰਾਂਸ ਭੇਜ ਦਿੱਤਾ ਜਾਵੇਗਾ।
ਇੱਕ ਵਾਰ ਚੈਨਲ (ਨਹਿਰ) ਦੇ ਅੱਧ ਵਿੱਚ ਪਹੁੰਚ ਕੇ ਪਰਵਾਸੀ ਖ਼ੁਸ਼ੀ ਨਾਲ ਹੀ ਮਦਦ ਲੈਣ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਨੂੰ ਬਚਾਉਣ ਲਈ ਯੂਕੇ ਦੀਆਂ ਕਿਸ਼ਤੀਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚ ਉਹ ਬ੍ਰਿਟੇਨ ਤੱਕ ਦਾ ਰਹਿੰਦਾ ਸਫ਼ਰ ਤੈਅ ਕਰਦੇ ਹਨ।
ਕਈ ਦਿਨ ਇਨ੍ਹਾਂ ਲੋਕਾਂ ਦਾ ਪਹਿਲਾ ਸੰਪਰਕ ਬ੍ਰਿਟੇਨ ਦੇ ਮਛੇਰਿਆਂ ਨਾਲ ਹੁੰਦਾ ਹੈ।
ਜੈਰੀ ਓਇਲਰ ਇੱਕ ਮਛੇਰੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੋਜ਼ ਵਾਪਰਦਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਤਟ ਤੋਂ ਚਾਰ ਮੀਲ ਦੂਰ ਇੱਕ ਹਵਾ ਵਾਲੀ ਕਿਸ਼ਤੀ ਮਿਲੀ ਜਿਸ ਵਿੱਚ ਦੋ ਜਣੇ ਸਨ। ਇਹ ਇੱਕ ਛੋਟੀ ਜਿਹੀ ਕਿਸ਼ਤੀ ਸੀ ਜਿਸ ਵਿੱਚ ਉਨ੍ਹਾਂ ਲੋਕਾਂ ਕੋਲ ਦੋ ਗੁਲਾਬੀ ਚੱਪੂਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ।
24 ਘੰਟਿਆਂ ਤੋਂ ਸਮੁੰਦਰ ਵਿੱਚ ਭਟਕ ਰਹੇ ਸਨ
ਉਹ ਪਿਛਲੇ 24 ਘੰਟਿਆਂ ਤੋਂ ਸਮੁੰਦਰ ਵਿੱਚ ਭਟਕ ਰਹੇ ਸਨ।
ਉਨ੍ਹਾਂ ਨੂੰ ਕਿਸ਼ਤੀ 'ਤੇ ਚੜ੍ਹਾਉਣ ਤੋਂ ਬਾਅਦ ਜੈਰੀ ਨੇ ਕੋਸਟ ਗਾਰਡ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਦੇ ਆਉਣ ਤੱਕ ਮਹਿਮਾਨਾਂ ਨੂੰ ਮਿੱਠੀ ਕਾਲੀ ਕਾਫ਼ੀ ਪਿਲਾਈ ਜਾਵੇ।
ਜੈਰੀ ਓਇਲਰ
ਸਾਲ 2018 ਤੋਂ ਬਾਅਦ ਜਿਹੜੇ 37,000 ਦੇ ਲਗਭਗ ਪਰਵਾਸੀ ਬ੍ਰਿਟੇਨ ਪਹੁੰਚੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸਮੁੰਦਰ ਵਿੱਚ ਹੀ ਫੜ ਲਿਆ ਗਿਆ ਸੀ। ਜਿੱਥੋਂ ਉਨ੍ਹਾਂ ਨੂੰ ਡੋਵਰ ਬੰਦਰਗਾਹ 'ਤੇ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ ਗਿਆ।
ਇਸ ਥਾਂ ਨੂੰ ਪਹਿਲਾਂ ਪਰਵਾਸੀਆਂ ਨੂੰ ਆਰਜ਼ੀ ਤੌਰ 'ਤੇ ਰੱਖਣ ਲਈ ਵਿਕਸਿਤ ਕੀਤਾ ਗਿਆ ਸੀ, ਪਰ ਹੁਣ ਦੇਖਣ ਵਿੱਚ ਆਇਆ ਹੈ ਕਿ ਪਰਵਾਸੀਆਂ ਨੂੰ ਇੱਥੇ ਰਾਤ ਨੂੰ ਵੀ ਰਹਿਣ ਲਈ ਕਿਹਾ ਜਾਂਦਾ ਹੈ।
ਇੱਥੋਂ ਹੀ ਬਹੁਤ ਸਾਰੇ ਯੂਕੇ ਵਿੱਚ ਸ਼ਰਣ ਲੈਣ ਲਈ ਅਰਜ਼ੀ ਦਿੰਦੇ ਹਨ ਅਤੇ ਫਿਰ ਫ਼ੈਸਲੇ ਦੀ ਉਡੀਕ ਕਰਨ ਅਤੇ ਜ਼ਿੰਦਗੀ ਦੀ ਤਲਾਸ਼ ਵਿੱਚ ਬਿਖਰ ਜਾਂਦੇ ਹਨ।
ਹਾਲਾਂਕਿ ਪਰਵਾਸੀਆਂ ਦੀਆਂ ਭਰੀਆਂ ਕੁਝ ਕਿਸ਼ਤੀਆਂ ਬਿਨਾਂ ਮਦਦ ਤੋਂ ਵੀ ਕਿਨਾਰੇ ਲੱਗ ਜਾਂਦੀਆਂ ਹਨ। ਪਿਛਲੇ ਦੋ ਸਾਲਾਂ ਦੌਰਾਨ ਅਜਿਹੀਆਂ 1,600 ਕਿਸ਼ਤੀਆਂ ਯੂਕੇ ਦੇ ਕੰਢਿਆਂ ਉੱਪਰ ਪਹੁੰਚੀਆਂ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9bfc4519-08e5-4379-b563-4d915f741b6f','assetType': 'STY','pageCounter': 'punjabi.international.story.59449597.page','title': 'ਗੈਰ ਕਾਨੂੰਨੀ ਪਰਵਾਸ: ਫਰਾਂਸ ਦੇ ਤੱਟ ਤੋਂ ਬ੍ਰਿਟੇਨ ਪਹੁੰਚਣ ਲਈ ਪਰਵਾਸੀ ਕਿਵੇਂ ਆਪਣੀ ਜਾਨ \'ਤੇ ਖੇਡਦੇ ਹਨ','author': 'ਲੂਸੀ ਵਿਲੀਅਮਸਨ ਅਤੇ ਵਿਲੀਅਮ ਮੈਕਲੈਨਨ','published': '2021-11-29T02:29:47Z','updated': '2021-11-29T02:29:47Z'});s_bbcws('track','pageView');

1971 ਦੀ ਭਾਰਤ-ਪਾਕ ਜੰਗ: ਜਦੋਂ ਬ੍ਰਿਗੇਡੀਅਰ ਕਲੇਰ ਦੀ ਚਿੱਠੀ ਦਾ ਪਾਕਿਸਾਤਾਨੀ ਲੈਫਟੀਨੈਂਟ ਕਰਨਲ ਨੇ ਦਲੇਰੀ...
NEXT STORY