Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    FRI, JUN 27, 2025

    8:14:00 PM

  • big administrative reshuffle in punjab

    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! IAS ਤੇ PCS...

  • student  s body found in hostel room

    RIMT ਯੂਨੀਵਰਸਟੀ ਦੇ ਵਿਦਿਆਰਥੀ ਦੀ ਹਾਸਟਲ ਦੇ ਕਮਰੇ...

  • 19 year old bike rider dies after being hit by unknown vehicle

    ਅਨਪਛਾਤੇ ਵਾਹਨ ਦੀ ਟੱਕਰ ਨਾਲ ਬਾਈਕ ਸਵਾਰ 19 ਸਾਲਾ...

  • aam aadmi party mla death

    ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਾ ਦੇਹਾਂਤ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਜਦੋਂ ਸਆਦਤ ਹਸਨ ਮੰਟੋ ਨੇ ਕਿਹਾ ਸੀ ''ਮੇਰੀ ਕਬਰ ''ਤੇ ਲਿਖਵਾ ਦੇਣਾ ਕਿ ਉਹ ਅੱਜ ਵੀ ਸੋਚਦਾ ਹੈ ਕਿ ਸਭ ਤੋਂ ਵੱਡਾ ਕਹਾਣੀਕਾਰ ਕੌਣ ਹੈ- ਮੈਂ ਜਾਂ ਮੇਰਾ ਰੱਬ'' -ਨਜ਼ਰੀਆ

ਜਦੋਂ ਸਆਦਤ ਹਸਨ ਮੰਟੋ ਨੇ ਕਿਹਾ ਸੀ ''ਮੇਰੀ ਕਬਰ ''ਤੇ ਲਿਖਵਾ ਦੇਣਾ ਕਿ ਉਹ ਅੱਜ ਵੀ ਸੋਚਦਾ ਹੈ ਕਿ ਸਭ ਤੋਂ ਵੱਡਾ ਕਹਾਣੀਕਾਰ ਕੌਣ ਹੈ- ਮੈਂ ਜਾਂ ਮੇਰਾ ਰੱਬ'' -ਨਜ਼ਰੀਆ

  • Updated: 11 May, 2022 08:23 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਸਆਦਤ ਹਸਨ ਮੰਟੋ
BBC

ਸਆਦਤ ਹਸਨ ਮੰਟੋ ਦਾ ਜਨਮ ਦਿਹਾੜਾ ਹੈ। ਮੰਟੋ ਤੂੰ 43 ਸਾਲ ਦੀ ਉਮਰ 'ਚ ਖੂਨ ਥੁੱਕਦਾ, ਪਾਗਲਖਾਨਿਆਂ ਦੇ ਚੱਕਰ ਲਗਾਉਂਦਾ ਤੁਰ ਗਿਆ ਸੀ। ਅੱਜ ਕਹਿਣਾ ਤਾਂ ਸਾਨੂੰ ਹੈੱਪੀ ਬਰਥ ਡੇਅ ਚਾਹੀਦਾ ਪਰ ਤੂੰ ਹੀ ਸਿਖਾ ਗਿਆ ਸੀ ਕਿ ਗੱਲ ਸਿੱਧੀ-ਸਿੱਧੀ ਕਰਿਆ ਕਰੋ, ਤੇ ਸਿੱਧੀ ਗੱਲ ਇਹ ਹੈ ਕਿ ਬਈ ਮੁਬਾਰਕ ਹੋਵੇ ਤੂੰ ਚੰਗਾ ਕੀਤਾ ਜੋ ਮਰ ਗਿਆ।

ਜੋ ਕੁਝ ਵੀ ਤੂੰ ਵੇਖਿਆ ਉਹ ਲਿਖਿਆ, ਜੋ ਤੂੰ ਲਿਖਿਆ ਉਸ ਨੇ ਤੈਨੂੰ ਜਿਉਣ ਹੀ ਨਾ ਦਿੱਤਾ। ਤੇਰੇ ਬਾਅਦ ਜੋ ਹੋਇਆ ਮੰਟੋ, ਉਹ ਤੇਰੋ ਕੋਲੋਂ ਵੀ ਨਹੀਂ ਸੀ ਲਿਖਿਆ ਜਾਣਾ।

ਤੇਰੇ ਯਾਰ ਕਹਿੰਦੇ ਸਨ ਕਿ ਤੂੰ ਪਾਰਟੀਸ਼ਨ ਦੇ ਸਮੇਂ ਆਪਣੇ ਪਿਆਰੇ ਮੁੰਬਈ ਸ਼ਹਿਰ ਨੂੰ ਛੱਡ ਕੇ ਲਾਹੌਰ ਇਸ ਲਈ ਟੁਰ ਗਿਆ ਸੀ ਕਿਉਂਕਿ ਤੈਨੂੰ ਡਰ ਲੱਗਦਾ ਸੀ ਅਤੇ ਡਰ ਲੱਗਣਾ ਵੀ ਚਾਹੀਦਾ ਸੀ, ਜਦੋਂ ਤੇਰੇ ਆਪਣੇ ਹੀ ਸੱਜਣ ਕਹਿ ਦੇਣ ਕਿ ਅਸੀਂ ਹਿੰਦੂ-ਮੁਸਲਮਾਨ ਦੇ ਚੱਕਰ 'ਚ ਤੈਨੂੰ ਤੇ ਤੇਰਾ ਯਾਰ ਵੀ ਮਾਰ ਸਕਦੇ ਹਾਂ।

ਤੂੰ ਚਾਰ-ਛੇ ਲਾਈਨਾ ਦੀ ਪਾਰਟੀਸ਼ਨ 'ਤੇ ਕਹਾਣੀ ਲਿਖੀ ਸੀ, ਜਿਸ ਦਾ ਨਾਮ ਸੀ 'ਮਿਸਟੇਕ'। ਇੱਕ ਚਾਕੂ ਢਿੱਡ ਪਾੜਦਾ ਹੈ ਅਤੇ ਫਿਰ ਥੱਲੇ ਨੇਫਾ ਕੱਟਦਾ ਹੈ, ਫਿਰ ਮਾਰਨ ਵਾਲੇ ਨੂੰ ਥੱਲੇ ਵੇਖ ਕੇ ਅਫ਼ਸੋਸ ਹੁੰਦਾ ਹੈ, ਤੇ ਉਹ ਕਹਿੰਦਾ ਹੈ - ਓ ਹੋ ਮਿਸਟੇਕ ਹੋ ਗਈ।

ਬਸ ਇਹੀ ਸਮਝ ਲੈ ਕੇ ਜਿਹੜੀ ਮਿਸਟੇਕ ਸੰਨ ਸੰਤਾਲੀ 'ਚ ਸ਼ੁਰੂ ਹੋਈ ਸੀ , ਉਹ ਅੱਜ ਤੱਕ ਜਾਰੀ ਹੈ।

ਮੇਰਿਆ ਝੱਲਿਆ ਵੀਰਾ ਮੰਟੋ, ਤੂੰ ਇੱਕ ਟੋਬਾ ਟੇਕ ਸਿੰਘ ਲਿਖਿਆ ਸੀ, ਹੁਣ ਸਾਰਾ ਹਿੰਦੁਸਤਾਨ, ਪਾਕਿਸਤਾਨ ਟੋਬਾ ਟੇਕ ਸਿੰਘ ਬਣਿਆ ਹੋਇਆ ਹੈ।

ਅਸੀਂ ਤੈਨੂੰ ਪਾਗਲਖਾਨੇ ਪਾਇਆ ਸੀ, ਹੁਣ ਅਸੀਂ ਸਾਰਾ ਹਿੰਦ-ਸਿੰਧ ਹੀ ਪਾਗਲਖਾਨਾ ਬਣਾ ਛੱਡਿਆ ਹੈ।

ਇਹ ਵੀ ਪੜ੍ਹੋ:

  • ਮੰਟੋ ਕੋਲੋਂ ਪਾਕਿਸਤਾਨ ਕਿਉਂ ਡਰਦਾ ਹੈ?
  • ਮੰਟੋ ਜਿਸ ਨੇ ਕਿਹਾ ਮੇਰੇ ਅਫ਼ਸਾਨੇ ਨਹੀਂ, ਜ਼ਮਾਨਾ ਨਾਕਾਬਿਲੇ ਬਰਦਾਸ਼ਤ ਹੈ
  • 'ਸਮਰਾਲੇ ਤੋਂ ਲਾਹੌਰ ਗਏ ਲੇਖਕ ਮੰਟੋ ਨੂੰ ਲੋਕ ਯਾਦ ਕਰਦੇ ਨੇ ਸਰਕਾਰਾਂ ਨਹੀਂ'
ਸਆਦਤ ਹਸਨ ਮੰਟੋ
BBC

ਜੇਕਰ ਤੂੰ ਹਿੰਦੁਸਤਾਨ 'ਚ ਹੁੰਦਾ ਤਾਂ ਉਨ੍ਹਾਂ ਕਹਿਣਾ ਸੀ ਕਿ ਦੇਸ਼ ਕੇ ਗੱਦਾਰਾਂ ਕੋ , ... ਕੋ। ਇੱਥੇ ਪਾਕਿਸਤਾਨ 'ਚ ਪਤਾ ਨਹੀਂ ਕਿੰਨਿਆਂ ਨੇ ਤੈਨੂੰ ਕਾਫ਼ਰ, ਕਾਫ਼ਰ, ਮੰਟੋ ਕਾਫ਼ਰ ਕਹਿ ਕੇ ਨਾਅਰੇ ਲਗਾ ਦੇਣੇ ਸੀ।

ਤੂੰ ਹਮੇਸ਼ਾਂ ਦਿਲੋਂ ਲਿਖਿਆ, ਇੰਝ ਲਿਖਿਆ ਜਿਵੇਂ ਤੇਰੀ ਕਲਮ ਨੂੰ ਅੱਗ ਲੱਗੀ ਹੋਵੇ। ਜਿੰਨ੍ਹਾਂ ਕਾਗਜ਼ਾਂ 'ਤੇ ਤੂੰ ਕਹਾਣੀਆਂ ਲਿਖੀਆਂ, ਉਹ ਕਾਗਜ਼ ਵੀ ਸੜ੍ਹ ਕੇ ਸੁਆਹ ਹੋ ਜਾਣ ਪਰ ਸਾਡੇ ਵੱਡਿਆਂ ਨੂੰ ਤੇਰੀਆਂ ਕਹਾਣੀਆਂ 'ਚ ਸਿਰਫ ਤੇ ਸਿਰਫ ਫਾਹਾਸ਼ੀ (ਅਸ਼ਲੀਲਤਾ) ਹੀ ਨਜ਼ਰ ਆਈ।

ਤੂੰ ਸਾਨੂੰ ਬੇਲੇ ਵਿੱਛੀਆਂ ਲਾਸ਼ਾਂ ਵਿਖਾਈਆਂ, ਉਹ ਕਹਿਣ ਮੰਟੋ ਖੁਸ਼ ਹੈ। ਤੂੰ ਆਖੇ ਇੱਥੇ ਔਰਤ ਲੁੱਟਦੀ, ਕਰਲਾਉਂਦੀ ਤੁਰਦੀ ਹੈ, ਉਹ ਕਹਿਣ ਵੇਖੋ ਮੰਟੋ ਫਿਰ ਗੰਦੀਆਂ ਗੱਲਾਂ ਕਰਦਾ ਪਿਆ ਹੈ।

ਤਿੰਨ ਕੇਸ ਤੇਰੇ 'ਤੇ ਅੰਗਰੇਜ਼ ਸਰਕਾਰ ਨੇ ਕੀਤੇ।

ਅਸੀਂ ਫਿਰ ਅੰਗਰੇਜ਼ਾ ਤੋਂ ਆਜ਼ਾਦੀ ਲੈ ਲਈ, ਪਾਕਿਸਤਾਨ ਬਣਾ ਲਿਆ। ਇਸ ਚੱਕਰ 'ਚ ਕਰੋੜਾਂ ਬੰਦੇ ਘਰੋਂ ਬੇਘਰ ਹੋ ਗਏ।

ਕੋਈ 20 ਲੱਖ ਬੰਦਾ ਅਸੀਂ ਬਰਛੀਆਂ, ਕੁਹਾੜੀਆਂ ਨਾਲ ਮਾਰ ਛੱਡਿਆ। ਉਸ ਤੋਂ ਬਾਅਦ ਵੀ ਸਾਡੀ ਨਵੀਂ ਸਰਕਾਰ ਨੂੰ ਫਿਕਰ ਕੀ- ਉਹ ਵੇਖੋ ਮੰਟੋ ਫਿਰ ਗੰਦ ਪਿਆ ਲਿੱਖਦਾ ਹੈ।

ਤਿੰਨ ਕੇਸ ਸਾਡੀ ਨਵੀਂ ਆਜ਼ਾਦ ਸਰਕਾਰ ਨੇ ਤੇਰੇ 'ਤੇ ਫਿਰ ਠੋਕ ਦਿੱਤੇ।

ਤੂੰ ਕਲਮ ਦਾ ਮਜ਼ਦੂਰ ਸੀ, ਆਪਣੀਆਂ ਬੱਚੀਆਂ ਦੀ ਦਵਾਈ ਲਈ ਤੇ ਆਪਣੀ ਦਾਰੂ ਲਈ ਕਾਗਜ਼ ਹੀ ਕਾਲੇ ਕਰਨੇ ਸਨ।

ਅਸੀਂ ਤੇਰੀ ਰੋਟੀ ਰੋਜ਼ੀ ਵੀ ਬੰਦ ਕਰ ਦਿੱਤੀ। ਤੂੰ ਤੇਰੀ ਕਲਮ ਦੋਵੇਂ ਹੀ ਖੂਨ ਥੁੱਕਦੇ ਇਸ ਜ਼ਾਲਮ ਦੁਨੀਆ ਤੋਂ ਤੁਰ ਗਏ।

ਝੱਲਿਆ, ਨਾਮ ਤਾਂ ਤੇਰਾ ਵੱਡਾ ਸੀ ਪਰ ਆਕੜ ਤੇਰੀ ਉਸ ਤੋਂ ਵੀ ਵੱਡੀ ਸੀ। ਅਮਰੀਕੀ ਤੇਰੇ ਘਰ ਤੁਰ ਕੇ ਆਏ ਪਰ ਤੂੰ ਉਨ੍ਹਾਂ ਦੇ ਡਾਲਰ ਉਨ੍ਹਾਂ ਦੇ ਹੀ ਮੂੰਹ 'ਤੇ ਮਾਰੇ ਅਤੇ ਨਾਲ ਹੀ ਅੰਕਲ ਸਾਹਿਬ ਨੂੰ ਜੁਗਤ ਵੀ ਲਗਾਈ ਕਿ ਸਾਨੂੰ ਅਸਲ੍ਹਾ ਦਿਓ, ਸਾਡੇ ਮੌਲਵੀਆਂ ਦੀ ਮਦਦ ਕਰੋ, ਇਹ ਤੁਹਾਡੇ ਬਹੁਤ ਕੰਮ ਆਉਣਗੇ।

ਅਮਰੀਕੀਆਂ ਨੇ ਤੇਰੀ ਜੁਗਤ ਨੂੰ ਆਪਣੀ ਵਿਦੇਸ਼ ਨੀਤੀ ਬਣਾ ਲਿਆ ਅਤੇ ਅਸੀਂ ਅੱਜ ਤੱਕ ਭੁਗਤ ਰਹੇ ਹਾਂ।

ਮੰਟੋ ਤੂੰ ਜਦੋਂ ਤੱਕ ਜਿਉਂਦਾ ਰਿਹਾ, ਤੇਰੇ ਤੋਂ ਸਾਡੇ ਜੱਜ ਵੀ ਪਰੇਸ਼ਾਨ, ਪ੍ਰਕਾਸ਼ਕ ਵੀ ਹੈਰਾਨ, ਤੇਰੇ ਲਿਖਾਰੀ ਸੱਜਣ ਵੀ ਕਹਿਣ ਕਿ ਗੱਲ ਤਾਂ ਤੂੰ ਸੱਚੀ ਕਰਦਾ ਹੈ, ਪਰ ਤੈਨੂੰ ਗੱਲ ਕਰਨ ਦੀ ਤਮੀਜ਼ ਕੋਈ ਨਹੀਂ।

ਤੂੰ ਆਖਿਆ, ਮੈਂ ਲਿਖਾਰੀ ਹਾਂ, ਧੋਬੀ ਨਹੀਂ ਜੋ ਤੁਹਾਡੇ ਗੰਦੇ ਕੱਪੜੇ ਧੋਈ ਜਾਵਾਂ।

ਇਹ ਸੁਣ ਕੇ ਵੈਸੇ ਤੈਨੂੰ ਹਾਸਾ ਆਵੇਗਾ ਕਿ ਅਸੀਂ ਤੈਨੂੰ ਆਰਾਮ ਨਾਲ ਜਿਉਣ ਤਾਂ ਨਹੀਂ ਦਿੱਤਾ ਪਰ ਤੇਰੇ ਮਰਨ ਤੋਂ ਬਾਅਦ ਅਸੀਂ ਮੰਟੋ, ਮੰਟੋ ਕਰਦੇ ਰਹਿੰਦੇ ਹਾਂ।

ਪਿਆਰ ਤੈਨੂੰ ਉੱਥੋਂ ਹੀ ਲੱਭਿਆ, ਜਿੱਥੋਂ ਤੈਨੂੰ ਚਾਹੀਦਾ ਸੀ ਯਾਨੀ ਕਿ ਪੜ੍ਹਨ ਵਾਲਿਆਂ ਤੋਂ। ਤੇਰੇ ਪੜ੍ਹਨ ਵਾਲੇ ਅੱਜ ਵੀ ਤੈਨੂੰ ਰੱਜ ਕੇ ਪਿਆਰ ਕਰਦੇ ਹਨ।

ਉਹ ਇੰਨਾ ਪਿਆਰ ਕਰਦੇ ਹਨ, ਜਿੰਨਾ ਉਨ੍ਹਾਂ ਨੇ ਕਦੇ ਵੀ ਕਿਸੇ ਜ਼ਿੰਦਾ ਜਾਂ ਮੁਰਦਾ ਲਿਖਾਰੀ ਨੂੰ ਨਹੀਂ ਕੀਤਾ।

ਤੂੰ ਕਿਹਾ ਸੀ ਕਿ ਮੇਰੀ ਕਬਰ 'ਤੇ ਲਿਖਵਾ ਦੇਣਾ ਕਿ ਇੱਥੇ ਮੰਟੋ ਪਿਆ ਹੈ, ਅੱਜ ਵੀ ਸੋਚਦਾ ਪਿਆ ਹੈ ਕਿ ਸਭ ਤੋਂ ਵੱਡਾ ਕਹਾਣੀਕਾਰ ਕੌਣ ਹੈ- ਮੈਂ ਜਾਂ ਮੇਰਾ ਰੱਬ।

ਅਸੀਂ ਡਰੇ ਹੋਏ ਲੋਕ ਹਾਂ। ਅਸੀਂ ਤੇਰੀ ਕਬਰ 'ਤੇ ਇਹ ਤਾਂ ਨਹੀਂ ਲਿਖਵਾ ਸਕੇ ਪਰ ਹੁਣ ਯਕੀਨ ਹੈ ਕਿ ਤੂੰ ਆਪਣੇ ਰੱਬ ਕੋਲ ਹੈਂ ਅਤੇ ਆਪਣੇ ਰੱਬ ਨਾਲ ਆਪ ਹੀ ਮੁੱਕ ਲੈ ਕਿ ਕਿਹੜਾ ਵੱਡਾ ਲਿਖਾਰੀ ਹੈ ਅਤੇ ਨਾਲ ਹੀ ਸਾਡੀਆਂ ਸਾਰੀਆਂ ਮਿਸਟੇਕਾਂ ਦੀ ਮੁਆਫ਼ੀ ਵੀ ਮੰਗ ਲਵੀਂ ।

ਹੈੱਪੀ ਬਰਥਡੇਅ ਮੰਟੋ, ਸਾਡੇ ਦਿਲਾਂ 'ਚ ਜਿਉਂਦੇ ਰਹੋ।

ਰੱਬ ਰਾਖਾ!

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=kcW2eO_p0e0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a5118da6-d2bb-44aa-8608-e3f5a57a4015','assetType': 'STY','pageCounter': 'punjabi.international.story.61396818.page','title': 'ਜਦੋਂ ਸਆਦਤ ਹਸਨ ਮੰਟੋ ਨੇ ਕਿਹਾ ਸੀ \'ਮੇਰੀ ਕਬਰ \'ਤੇ ਲਿਖਵਾ ਦੇਣਾ ਕਿ ਉਹ ਅੱਜ ਵੀ ਸੋਚਦਾ ਹੈ ਕਿ ਸਭ ਤੋਂ ਵੱਡਾ ਕਹਾਣੀਕਾਰ ਕੌਣ ਹੈ- ਮੈਂ ਜਾਂ ਮੇਰਾ ਰੱਬ\' -ਨਜ਼ਰੀਆ','author': 'ਮੁਹੰਮਦ ਹਨੀਫ਼','published': '2022-05-11T02:50:42Z','updated': '2022-05-11T02:51:36Z'});s_bbcws('track','pageView');

  • bbc news punjabi

ਮੋਹਾਲੀ ਧਮਾਕਾ: ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਬਾਰੇ ਜਾਣੋ ਜਿੱਥੇ ਅਫਸਰਾਂ ਦੀਆਂ ਨੇਮ ਪਲੇਟਾਂ ਦੀ...

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • read weather on 28 29 30 and 1
    PUNJAB WEATHER ALERT: 28,29,30 ਤੇ 1 ਦੀ ਪੜ੍ਹੋ ਮੌਸਮ ਦੀ ਅਪਡੇਟ
  • big incident in punjab the phatak was open the train came from above
    ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...
  • sufi singer jyoti noora  s statement on diljit dosanjh  s boycott
    ਦਿਲਜੀਤ ਦੋਸਾਂਝ ਦੇ ਬਾਈਕਾਟ 'ਤੇ ਸੂਫੀ ਗਾਇਕਾ ਜੋਤੀ ਨੂਰਾ ਦਾ ਬਿਆਨ
  • heartbreaking accident in jalandhar
    ਜਲੰਧਰ 'ਚ ਰੂਹ ਕੰਬਾਊ ਹਾਦਸਾ! ਪਲਟ ਗਿਆ ਕੈਂਟਰ, ਡਰਾਈਵਰ ਦੀ ਦਰਦਨਾਕ ਮੌਤ
  • rape case in jalandhar
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ...
  • important news for those applying for driving licenses
    Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ
  • bhai pinderpal singh  new zealand
    ਨਿਊਜ਼ੀਲੈਂਡ-ਆਸਟਰੇਲੀਆ 'ਚ ਭਾਈ ਪਿੰਦਰਪਾਲ ਸਿੰਘ ਦੇ ਵਿਸ਼ੇਸ਼ ਕਥਾ ਦੀਵਾਨ ਸਮਾਪਤ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ
Trending
Ek Nazar
khamenei completely sidelined in ceasefire talks

ਅਮਰੀਕਾ ਨਾਲ ਜੰਗਬੰਦੀ ਗੱਲਬਾਤ 'ਚ ਖਮੇਨੀ ਨੂੰ ਰੱਖਿਆ ਗਿਆ ਪਾਸੇ

new technology to extract gold

'ਸੋਨਾ' ਕੱਢਣ ਦੀ ਨਵੀਂ ਤਕਨੀਕ ਵਿਕਸਤ

surinderpal missing

ਕਲੋਵਿਸ ਦਾ ਕਾਰੋਬਾਰੀ ਸੁਰਿੰਦਰਪਾਲ ਸ਼ੱਕੀ ਹਾਲਾਤ 'ਚ ਲਾਪਤਾ

big news about summer vacations in punjab

ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ

fired long range drones

ਰੂਸ-ਯੂਕ੍ਰੇਨ ਵਿਚਾਲੇ ਟਕਰਾਅ ਜਾਰੀ, ਇੱਕ ਦੂਜੇ 'ਤੇ ਦਾਗੇ ਲੰਬੀ ਦੂਰੀ ਦੇ ਡਰੋਨ

global vaccine body gavi global vaccine body   gavi

ਗਲੋਬਲ ਟੀਕਾ ਸੰਸਥਾ 'ਗੈਵੀ' ਨੂੰ ਆਸਟ੍ਰੇਲੀਆ ਦੇਵੇਗਾ ਕਰੋੜਾਂ ਰੁਪਏ ਦਾ ਫੰਡ

rubio and pakistani pm discussion

ਰੂਬੀਓ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਵਿਚਾਲੇ ਮਹੱਤਵਪੂਰਨ ਚਰਚਾ

big incident in punjab the phatak was open the train came from above

ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...

heavy rain

ਭਾਰੀ ਮੀਂਹ ਦਾ ਕਹਿਰ, ਸੱਤ ਲੋਕਾਂ ਦੀ ਮੌਤ

electricity department negligence

ਬਿਜਲੀ ਵਿਭਾਗ ਦੀ ਵੱਡੀ ਲਾਪ੍ਰਵਾਹੀ ਬਣੀ ਜਾਨ ਦਾ ਖੋਅ, 'ਤੈਮੂਰ' ਨੇ ਗੁਆਏ ਦੋਵੇਂ...

important news for those applying for driving licenses

Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ

major incident in jalandhar

ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ

love pubg wife threat husband

PUBG ਕਾਰਨ ਘਰ ਬਣਿਆ ਜੰਗ ਦਾ ਮੈਦਾਨ! ਪਤਨੀ ਦੀ ਧਮਕੀ- 'ਰੋਕਿਆ ਤਾਂ ਕਰ ਦਿਆਂਗੀ 55...

weather alert in punjab heavy rains expected

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...

important news for those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!

persons arrested for espionage

ਜਾਸੂਸੀ ਦੇ ਦੋਸ਼ 'ਚ 4 ਵਿਅਕਤੀ ਗ੍ਰਿਫ਼ਤਾਰ

warning bell for punjab residents water level rises in ravi river

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ...

death of a young man who went to america 8 months ago

Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +