ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਛੇ ਸ਼ੂਟਰਾਂ ਵਿੱਚੋਂ ਇੱਕ ਪ੍ਰੀਆਵਰਤ ਫ਼ੌਜੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਜਿਨ੍ਹਾਂ ਹਥਿਆਰਾਂ ਨਾਲ ਕਤਲ ਨੂੰ ਅੰਜਾਮ ਦਿੱਤਾ ਗਿਆ ਉਹ ਉਸ ਨੂੰ ਕੁਝ ਅਣਪਛਾਲੇ ਮੋਟਰਸਾਈਕਲ ਸਵਾਰਾਂ ਵੱਲੋਂ ਮਹਿਜ਼ ਇੱਕ ਘੰਟਾ ਪਹਿਲਾਂ ਮੁਹਈਆ ਕਰਵਾਏ ਗਏ ਸਨ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਫ਼ੌਜੀ ਅਤੇ ਇੱਕ ਹੋਰ ਸ਼ੂਟਰ ਕੁਲਦੀਪ ਉਰਫ਼ ਕਸ਼ਿਸ਼ ਨੂੰ ਐਤਵਾਰ ਨੂੰ ਗੁਜਰਾਤ ਦੇ ਕੱਛ ਤੋਂ ਫੜਿਆ ਗਿਆ ਸੀ ਅਤੇ ਇਨ੍ਹਾਂ ਤੋਂ ਪੁਲਿਸ ਦੇ ਵੱਖੋ-ਵੱਖ ਵਿੰਗਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਟੈਲੀਗ੍ਰਾਫ਼ ਦੀ ਖ਼ਬਰ ਮੁਤਾਬਕ ਪਿਛਲੇ ਹਫ਼ਤੇ ਦਿੱਲੀ ਤੋਂ ਪੰਜਾਬ ਲਿਆਂਦੇ ਗਏ ਲਾਰੈਂਸ ਬਿਸ਼ਨੋਈ ਦਾ ਅਦਾਲਤ ਵੱਲੋਂ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ ਹੈ।
ਹਾਲਾਂਕਿ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਵੱਲੋਂ ਸਿਰਫ਼ ਪੰਜ ਦਿਨਾਂ ਦਾ ਰਿਮਾਂਡ ਵਧਾਇਆ ਗਿਆ ਹੈ।
ਭਾਰਤੀ ਮੂਲ ਦੀ ਸਾਇੰਸਦਾਨ ਬਾਇਡਨ ਦੀ ਕੈਬਨਿਟ ਵਿੱਚ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਵਿਗਿਆਨੀ ਡਾ. ਆਰਤੀ ਪ੍ਰਭਾਕਰ ਨੂੰ ਦੇਸ਼ ਦੇ ਔਫ਼ਿਸ ਆਫ਼ ਸਾਇੰਸ ਐਂਡ ਟੈਕਨੋਲੋਜੀ ਪੌਲਿਸੀ ਵਿੱਚ ਮੁੱਖ ਵਿਗਿਆਨੀ ਵਜੋਂ ਨਿਯੁਕਤ ਕੀਤਾ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਡਾ. ਆਰਤੀ ਇਸ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੇ ਔਰਤ, ਭਾਰਤੀ ਅਮਰੀਕੀ, ਇਮੀਗਰੈਂਟ ਹਨ।
ਇੱਕ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਉਹ ਅਮਰੀਕੀ ਰਾਸ਼ਟਰਪਤੀ ਦੇ ਸਾਇੰਸ ਅਤੇ ਤਕਨੀਕ ਦੇ ਖੇਤਰ ਵਿੱਚ ਮੁੱਖ ਸਲਾਹਕਾਰ ਅਤੇ ਰਾਸ਼ਟਰਪਤੀ ਦੀ ਕੈਬਨਿਟ ਦੇ ਮੈਂਬਰ ਵੀ ਹੋਣਗੇ।
ਡਾ. ਆਰਤੀ ਪ੍ਰਭਾਕਰ ਦਾ ਪਰਿਵਾਰ ਭਾਰਤ ਤੋਂ ਉਦੋਂ ਅਮਰੀਕਾ ਜਾ ਕੇ ਵਸ ਗਿਆ ਸੀ ਜਦੋਂ ਉਹ ਮਹਿਜ਼ ਤਿੰਨ ਸਾਲ ਦੇ ਸਨ। ਉਨ੍ਹਾਂ ਨੇ ਟੈਕਸਸ ਟੈਕ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।
ਉਹ ਕੈਲੀਫ਼ੋਰਨੀਆ ਇੰਸਟੀਚਿਊਟ ਤੋਂ ਅਪਲਾਈਡ ਫਿਜ਼ਕਸ ਵਿੱਚ ਪੀਐੱਚਡੀ ਕਰਨ ਵਾਲੇ ਪਹਿਲੇ ਏਸ਼ੀਅਨ ਸਨ।
ਹੱਜ ਤੋਂ ਪਹਿਲਾਂ ਦੁਨੀਆਂ ਭਰ ਤੋਂ ਡੇਢ ਲੱਖ ਲੋਕ ਮਦੀਨਾ ਪਹੁੰਚੇ
ਸਾਲ 2019 ਵਿੱਚ ਸਭ ਤੋਂ ਜ਼ਿਆਦਾ ਕਰਬੀ 25 ਲੱਖ ਲੋਕਾਂ ਨੇ ਹੱਜ ਵਿੱਚ ਸ਼ਮੂਲੀਅਤ ਕੀਤੀ ਸੀ
ਸਾਊਦੀ ਅਰਬ ਦੀ ਸਰਕਾਰੀ ਖ਼ਬਰ ਏਜੰਸੀ ਐਸਪੀਏ ਨੇ ਮੰਗਲਵਾਰ ਨੂੰ ਦੱਸਿਆ ਕਿ ਹੁਣ ਤੱਕ ਦੁਨੀਆਂ ਭਰ ਤੋਂ ਮਦੀਨਾ ਆਉਣ ਵਾਲਿਆਂ ਦੇ ਲਈ ਇੱਕ ਲਈ ਇੱਕ ਲੱਖ 72 ਹਜ਼ਾਰ 562 ਹੱਜ ਯਾਤਰੀਆਂ ਨੇ ਰਜਿਸਟਰੇਸ਼ਨ ਕੀਤਾ ਗਿਆ ਹੈ।
ਹੱਜ ਅਤੇ ਉਮਰਾਹ ਮੰਤਰਾਲੇ ਨੇ ਮਦੀਨਾ ਵਿੱਚ ਆਉਣ ਵਾਲੇ ਅਤੇ ਵਾਪਸ ਜਾਣ ਵਾਲਿਆਂ ਦੀ ਸੰਖਿਆ ਜਾਰੀ ਕੀਤੀ ਹੈ।
ਇਨ੍ਹਾਂ ਅੰਕੜਿਆਂ ਦੇ ਮੁਤਾਬਕ ਕਰੀਬ 1,56,828 ਲੋਕ ਪ੍ਰਿੰਸ ਮੁਹੰਮਦ ਬਿਨ ਅਬਦੁੱਲਅਜ਼ੀਜ਼ ਕੌਮਾਂਤਰੀ ਹਵਾਈ ਅੱਡੇ ਤੋਂ ਮਦੀਨਾ ਪਹੁੰਚੇ ਹਨ।
ਦੇਸ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਅੰਕੜਿਆਂ ਵਿੱਚ ਸਭ ਤੋਂ ਜ਼ਿਆਦਾ ਇੰਡੋਨੇਸ਼ੀਆ ਤੋਂ ਫਿਰ ਭਾਰਤ, ਬੰਗਲਾਦੇਸ਼, ਇਰਾਕ ਅਤੇ ਈਰਾਨ ਦੇ ਹੱਜ ਯਾਤਰੀ ਹਨ।
ਕੋਰੋਨਾ ਮਹਾਮਾਰੀ ਕਾਰਨ ਲੱਗੀਆਂ ਰੋਕਾਂ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਾਊਦੀ ਅਰਬ ਨੇ ਹਾਜੀਆਂ ਦੇ ਪਹਿਲੇ ਜੱਥੇ ਦਾ ਸਵਾਗਤ ਕੀਤਾ ਹੈ। ਇਨ੍ਹਾਂ ਯਾਤਰੀਆਂ ਬਾਰੇ ਕੋਰੋਨਾਵਾਇਰਸ ਦੀ ਲਾਗ ਬਾਰੇ ਜਾਰੀ ਵਿਸ਼ਵੀ ਸਿਹਤ ਗਾਈਡਲਾਇੰਸ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
https://www.youtube.com/watch?v=Z4Bum9Ln5Cw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਐੱਨਡੀਏ ਨੇ ਆਦਿਵਾਸੀ ਆਗੂ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ
NEXT STORY