ਅਮਰੀਕਾ ਵਿੱਚ 7 ਜਨਵਰੀ ਨੂੰ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਟਾਇਰ ਨਿਕੋਲਸ (29) ਦੀ ਮੌਤ ਤੋਂ ਬਾਅਦ ਪੰਜ ਸਾਬਕਾ ਪੁਲਿਸ ਅਫਸਰਾਂ ਨੂੰ ਕਤਲ ਦੀਆਂ ਧਾਰਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਦੋ ਡਿਪਟੀ ਵੀ ਮੁਅੱਤਲ ਕੀਤੇ ਗਏ ਹਨ।
ਨਿਊਯਾਰਕ ਸਮੇਤ ਮੈਮਫ਼ਿਸ ਅਤੇ ਅਮਰੀਕਾ ਦੇ ਹੋਰ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਪੁਲਿਸ ਦੀ ਕੁੱਟਮਾਰ ਤੋਂ ਬਾਅਦ ਮਾਰੇ ਗਏ ਟਾਇਰ ਨਿਕੋਲਸ ਦੀ ਗ੍ਰਿਫ਼ਤਾਰੀ ਦੀ ਵੀਡੀਓ ਵੀ ਜਨਤਕ ਕਰ ਦਿੱਤੀ ਗਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਨੇ ਨਿਕੋਲਸ ਦੇ ਮਾਤਾ-ਪਿਤਾ ਨੂੰ ਫੋਨ ਕੀਤਾ ਹੈ ਅਤੇ ਸੰਵੇਦਨਾ ਪ੍ਰਗਟ ਕੀਤੀ ਹੈ।
ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ
ਪੁਲਿਸ ਮਹਿਕਮੇ ਵੱਲੋਂ ਜਾਰੀ ਵੀਡੀਓ ਵਿੱਚ ਸਾਰੀ ਘਟਨਾ ਰਿਕਾਰਡ ਹੋ ਗਈ ਹੈ
7 ਜਨਵਰੀ ਨੂੰ ਟਾਇਰ ਨਿਕੋਲਸ ਦੀ ਪੁਲਿਸ ਵਾਲਿਆਂ ਵੱਲੋਂ ਕੁੱਟਮਾਰ ਅਤੇ ਗ੍ਰਿਫ਼ਤਾਰੀ ਦੇ ਚਾਰ ਵੀਡੀਓ ਅਮਰੀਕਾ ਦੀ ਮੈਮਫਿਸ ਪੁਲਿਸ ਵੱਲੋਂ ਜਾਰੀ ਕੀਤੇ ਗਏ ਹਨ।
ਇਹ ਵੀਡੀਓ ਪੁਲਿਸ ਵਾਲਿਆਂ ਦੇ ਸਰੀਰ ਉੱਤੇ ਲੱਗੇ ਬੌਡੀਕੈਮ ਤੋਂ ਅਤੇ ਨੇੜਲੇ ਸੀਸੀਟੀਵੀ ਕੈਮਰੇ ਤੋਂ ਲਏ ਗਏ ਹਨ।
ਪੁਲਿਸ ਵਾਲੇ ਨਿਕੋਲਸ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। 29 ਸਾਲਾ ਨਿਕੋਲ ਦੀ ਲਗਾਤਾਰ ਕੁੱਟਮਾਰ ਕਰਦੇ ਪੁਲਿਸ ਵਾਲੇ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕਰਦੇ ਦਿਖਾਈ ਦੇ ਰਹੇ ਹਨ।
ਬੁਰੀ ਤਰ੍ਹਾਂ ਜ਼ਖਮੀ ਨਿਕੋਲ ਨੂੰ ਕੁਝ ਦੇਰ ਬਾਅਦ ਇੱਕ ਐਂਬੁਲੈਂਸ ਲੈ ਜਾਂਦੀ ਹੈ।
ਵੀਡੀਓ ਦੇ ਅੰਤ ਵਿੱਚ ਪੁਲਿਸ ਵਾਲੇ ਗੱਲਬਾਤ ਕਰਦੇ ਸੁਣਾਈ ਦੇ ਰਹੇ ਹਨ ਕਿ ਨਿਕੋਲ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਬੰਦੂਕ ਖੋਹਣ ਦੀ ਵੀ ਕੋਸ਼ਿਸ਼ ਕੀਤੀ।
ਹਾਲਾਂਕਿ ਇਹ ਇਲਜ਼ਾਮ ਜਾਰੀ ਹੋਏ ਵੀਡੀਓ ਜਾਂ ਕਿਸੇ ਹੋਰ ਤਰੀਕੇ ਨਾਲ ਠੋਸ ਨਹੀਂ ਜਾਪਦੇ।
ਨਿਕੋਲਸ ਦੀ ਹਸਪਤਾਲ ਵਿੱਚ ਤਿੰਨ ਦਿਨਾਂ ਬਾਅਦ ਮੌਤ ਹੋ ਗਈ।
ਸ਼ੁਰੂਆਤ ਵਿੱਚ ਪੁਲਿਸ ਨੇ ਕਿਹਾ ਸੀ ਕਿ ਉਸ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਰੋਕਿਆ ਗਿਆ ਸੀ, ਪਰ ਇਹ ਤੱਥ ਵੀ ਠੋਸ ਨਹੀਂ ਹੈ।
ਟਾਇਰ ਨਿਕੋਲਸ ਕੌਣ ਸੀ?
ਟਾਇਰ ਨਿਕੋਲਸ ਇੱਕ ਕਾਲਾ ਵਿਅਕਤੀ ਸੀ।
7 ਜਨਵਰੀ ਦੀ ਘਟਨਾ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਤਿੰਨ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਨਿਕੋਲਸ ਦੇ ਪਰਿਵਾਰ ਮੁਤਾਬਕ ਉਸ ਨੂੰ ਸਕੇਟਬੋਰਡ ਨੂੰ ਪਸੰਦ ਸੀ। ਨਿਕੋਲਸ ਨੂੰ ਇਸ ਦਾ ਜਨੂੰਨ ਉਸ ਸਮੇਂ ਤੋਂ ਸੀ ਜਦੋਂ ਉਹ ਛੇ ਸਾਲ ਦਾ ਸੀ।
ਇਸ ਤੋਂ ਇਲਾਵਾ ਉਸ ਨੂੰ ਫੋਟੋਗ੍ਰਾਫੀ ਅਤੇ ਡੁੱਬਦਾ ਸੂਰਜ ਦੇਖਣ ਦਾ ਵੀ ਸ਼ੌਕ ਸੀ।
ਨਿਕੋਲਸ ਦੀ ਮਾਂ ਨੇ ਕਿਹਾ ਕਿ ਉਹ ਸੂਰਜ ਡੁੱਬਣ ਅਤੇ ਤਸਵੀਰਾਂ ਲੈਣ ਲਈ, ਮੈਮਫ਼ਿਸ ਦੇ ਪੂਰਬੀ ਬਾਹਰਵਾਰ, ਨੇੜਲੇ ਸ਼ੈਲਬੀ ਫਾਰਮਜ਼ ਪਾਰਕ ਵਿੱਚ ਜਾਂਦਾ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪੰਜਾਬਣ ਦੀ ਫ਼ਿਲਮ ਆਸਕਰ ਐਵਾਰਡ ਲਈ ਨਾਮਜ਼ਦ, ਜਾਣੋ ਕੌਣ ਹਨ ਗੁਨੀਤ ਮੋਂਗਾ
NEXT STORY