ਅਮ੍ਰਿਤਪਾਲ ਸਿੰਘ ਨੇ ਇੱਕ ਵਾਰ ਫੇਰ ਪੰਜਾਬ ਪੁਲਿਸ ਨੂੰ ਕਿਹਾ ਹੈ, ''''ਸਭ ਨੂੰ ਪਤਾ ਹੈ ਕਿ ਮੈਂ ਕਿੱਥੇ ਖੜ੍ਹਾ ਹਾਂ। ਜਿਸ ਨੇ ਮੈਨੂੰ ਗ੍ਰਿਫ਼ਤਾਰ ਕਰਨਾ ਹੈ, ਕਰ ਸਕਦਾ ਹੈ। ਜਾਂ ਸਾਨੂੰ ਦੱਸ ਦਿੱਤਾ ਜਾਵੇ, ਅਸੀਂ ਜਥੇ ਨਾਲ ਉੱਥੇ ਪਹੁੰਚ ਜਾਵਾਂਗੇ।''''
ਅਮ੍ਰਿਤਪਾਲ ਸਿੰਘ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਜਥੇਬੰਦੀ ''ਵਾਰਿਸ ਪੰਜਾਬ ਦੇ'' ਦੇ ਮੌਜੂਦਾ ਮੁਖੀ ਹਨ। ਉਹ ਐਤਵਾਰ ਨੂੰ ਮੋਗਾ ਦੇ ਪਿੰਡ ਬੁੱਧਸਿੰਘਵਾਲਾ ਵਿੱਚ ਦੀਪ ਸਿੱਧੂ ਦੇ ਪਹਿਲੇ ਬਰਸੀ ਸਮਾਗਮ ਵਿੱਚ ਪਹੁੰਚੇ ਹਨ।
ਸ਼ਨੀਵਾਰ ਨੂੰ ਪੰਜਾਬ ਪੁਲਿਸ ਨੇ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ਵਿੱਚ ਅਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।
ਅਮ੍ਰਿਤਪਾਲ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਦੋ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਹ ਪੁਲਿਸ ਵਲੋਂ ਦਰਜ ਮਾਮਲੇ ਨੂੰ ਵੀ ਝੂਠਾ ਪਰਚਾ ਕਹਿ ਕੇ ਇਲਜ਼ਾਮਾਂ ਨੂੰ ਰੱਦ ਕਰ ਰਹੇ ਹਨ।
ਸਾਥੀਆਂ ਦੀਆਂ ਗ੍ਰਿਫ਼ਤਾਰੀ ਤੋਂ ਬਾਅਦ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲ਼ਈ ਛਾਪੇਮਾਰੀ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਸਨ।
ਪਰ ਉਹ ਆਪਣੇ ਪਿੰਡ ਜੱਲੂਪੁਰ ਵਿੱਚ ਹੀ ਸਨ ਅਤੇ ਉਨ੍ਹਾਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਪੁਲਿਸ ਨੂੰ ਚੂਣੌਤੀ ਦਿੱਤੀ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।
ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਐਤਵਾਰ ਦੇ ਦੀਪ ਸਿੱਧੂ ਦੀ ਬਰਸੀ ਸਮਾਗਮ ਮੌਕੇ ਪਹੁੰਚ ਕੇ ਆਪਣੇ ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਲ਼ਈ ਅਗਲੀ ਰਣਨੀਤੀ ਜਾ ਐਲਾਨ ਕਰਨਗੇ।
ਦੀਪ ਸਿੱਧੂ ਦੀ ਪਹਿਲੀ ਬਰਸੀ
ਮੋਗਾ ਦਾ ਪਿੰਡ ਬੁੱਧਸਿੰਘ ਵਾਲਾ ਖਾਲਿਸਤਾਨ ਲਹਿਰ ਦੇ ਮਰਹੂਮ ਆਗੂ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਦਾ ਪਿੰਡ ਹੈ।
ਜਿੱਥੇ ਸਾਬਕਾ ਅਦਾਕਾਰ ਅਤੇ ਮਰਹੂਮ ਨੌਜਵਾਨ ਕਾਰਕੁਨ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ।
ਐਤਵਾਰ ਨੂੰ ਅਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਇੱਥੇ ਪਹੁੰਚੇ ਤਾਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਉਨ੍ਹਾਂ ਵਲੋਂ ਚਲਾਏ ਜਾ ਰਹੇ ਅਮ੍ਰਿਤ ਸੰਚਾਰ ਦੇ ਪ੍ਰੋਗਰਾਮ ਤੋਂ ਘਬਰਾਈ ਹੋਈ ਹੈ।
ਅਮ੍ਰਿਤਪਾਲ ਨੇ ਦਾਅਵਾ ਕੀਤਾ, ''''ਭਾਈ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਨੇ ਹਕਮੂਤ ਨਾਲ ਮੱਥਾ ਲਾਇਆ ਸੀ, ਇਸ ਲਈ ਉਨ੍ਹਾਂ ਨੂੰ ਇੱਕ ਸਾਜ਼ਿਸ਼ ਤਹਿਤ ਹਾਦਸੇ ਦੌਰਾਨ ਸ਼ਹੀਦ ਕਰ ਦਿੱਤਾ ਗਿਆ। ਜਿਨ੍ਹਾਂ ਦਾ ਪਹਿਲਾ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ।''''
''''ਇਸ ਮੌਕੇ ਅਮ੍ਰਿਤ ਸੰਚਾਰ ਹੋ ਰਿਹਾ ਹੈ ਅਤੇ ਦੀਪ ਸਿੱਧੂ ਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਬਣੇ ਯਾਦਗਾਰੀ ਗੇਟ ਸਮਾਰਕ ਦਾ ਉਦਘਾਟਨ ਵੀ ਕੀਤਾ ਗਿਆ।''''
ਅਮ੍ਰਿਤਪਾਲ ਨੇ ਹੋਰ ਕੀ ਕਿਹਾ
ਅਮ੍ਰਿਤਪਾਲ ਦਾ ਕਹਿਣਾ ਸੀ ਕਿ ਸਰਕਾਰਾਂ ਨੌਜਵਾਨਾਂ ਦੇ ਨਸ਼ੇ ਛੱਡ ਕੇ ਅਮ੍ਰਿਤ ਪਾਨ ਕਰਨ ਅਤੇ ਸਸ਼ਤਰਧਾਰੀ ਹੋਣ ਤੋਂ ਡਰ ਰਹੀਆਂ ਹਨ।
ਅਮ੍ਰਿਤਪਾਲ ਨੇ ਕਿਹਾ, ''''ਉਹ ਨੌਜਵਾਨਾਂ ਵਿੱਚ ਆ ਰਹੇ ਬਦਲਾਅ ਤੋਂ ਘਬਰਾਉਂਦੇ ਹਨ, ਮੇਰੇ ਤੋਂ ਨਹੀਂ, ਮੈਂ ਤਾਂ ਹੱਡ-ਮਾਸ ਦਾ ਹੀ, ਉਨ੍ਹਾਂ ਵਰਗਾ ਨੌਜਵਾਨ ਹਾਂ।''''
ਸਰਕਾਰਾਂ ਨੇ ਸਾਡੇ ਰਾਹ ਰੋਕਣੇ ਹੀ ਹੁੰਦੇ ਹਨ, ਇੰਦਰਾ ਗਾਂਧੀ ਨੇ ਵੀ ਇੰਝ ਹੀ ਕੀਤਾ ਸੀ। ਉਸ ਤੋਂ ਬਾਅਦ ਨੌਜਵਾਨਾਂ ਨੇ ਜਾਗਰੂਕ ਹੋ ਕੇ ਕਿਵੇਂ ਜਵਾਬ ਦਿੱਤਾ ਸੀ, ਇਹ ਵੀ ਸਭ ਦੇ ਸਾਹਮਣੇ ਹੈ।
''''ਜੇਕਰ ਸਰਕਾਰ ਨੇ ਸਾਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ ਦੱਸੇ ਅਸੀਂ ਆਪ ਉੱਤੇ ਜਾਵਾਂਗੇ। ਜੇਕਰ ਜੇਲ੍ਹ ਵਿੱਚ ਅਮ੍ਰਿਤ ਸੰਚਾਰ ਦੀ ਲੋੜ ਹੈ ਤਾਂ ਅਸੀਂ ਉੱਥੇ ਜਾ ਕੇ ਵੀ ਕਰਵਾਂਗੇ।''''
ਦੀਪ ਸਿੱਧੂ ਬਰਸੀ ਸਮਗਾਮ ਦੀਆਂ ਕੁਝ ਤਸਵੀਰਾਂ
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਡਾਨੀ ''ਸਾਮਰਾਜ'' ਦੀਆਂ ਜੜ੍ਹਾਂ ਹਿਲਾਉਣ ਵਾਲੀ ਹਿੰਡਨਬਗਰ ਦੇ ਨੇਟ ਐਂਡਰਸਨ ਨਾਇਕ ਹਨ ਜਾਂ ਖਲਨਾਇਕ
NEXT STORY