ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜੀ-20 ਹਿੱਸੇਦਾਰ ਦੇਸ਼ਾਂ ਦੇ ਸੁਝਾਵਾਂ, ਪ੍ਰਸਤਾਵਾਂ ਅਤੇ ਵਿਚਾਰਾਂ ''ਤੇ ਚਰਚਾ ਕਰਨ ਲਈ ਨਵੰਬਰ ਤੋਂ ਪਹਿਲਾਂ ਇੱਕ ਵਰਚੁਅਲ ਸੈਸ਼ਨ ਦੀ ਪੇਸ਼ਕਸ਼ ਕਰਕੇ ਸੰਮੇਲਨ ਦੀ ਸਮਾਪਤੀ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬ੍ਰਾਜ਼ੀਲ ਦੇ ਰਸਮੀ ਤੌਰ ''ਤੇ ਜੀ-20 ਦੇਸ਼ਾਂ ਦੀ ਪ੍ਰਧਾਨਗੀ ਸੰਭਾਲਣ ਤੋਂ ਪਹਿਲਾਂ ਭਾਰਤ ਕੋਲ ਢਾਈ ਮਹੀਨੇ ਦਾ ਸਮਾਂ ਹੈ ਅਤੇ ਇਨ੍ਹਾਂ ਸੁਝਾਵਾਂ ''ਤੇ ਵਿਚਾਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ''ਵਨ ਅਰਥ, ਵਨ ਫੈਮਿਲੀ, ਵਨ ਫਿਊਚਰ'' (ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ) ਦੇ ਰੋਡਮੈਪ ਦੇ ਖੁਸ਼ਹਾਲ ਹੋਣ ਦੀ ਕਾਮਨਾ ਦੇ ਨਾਲ ਸੰਮੇਲਨ ਵਿੱਚ ਹਿੱਸਾ ਲੈ ਰਹੇ ਦੇਸ਼ਾਂ ਨੂੰ ਧੰਨਵਾਦ ਕਿਹਾ।
ਇਸ ਦੌਰਾਨ ਉਨ੍ਹਾਂ ਨੇ ਸੰਸਕ੍ਰਿਤ ਦਾ ਇੱਕ ਸ਼ਲੋਕ ਵੀ ਕਿਹਾ, ਜਿਸ ਦਾ ਸਬੰਧ ਵਿਸ਼ਵ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਨਾਲ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸਿਓ ਲੂਲਾ ਡੀ ਸਿਲਵਾ ਨੂੰ ਸੌਂਪਦੇ ਹੋਏ
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਸਮੇਤ ਦੁਨੀਆ ਭਰ ਦੇ ਕਈ ਨੇਤਾਵਾਂ ਨੇ ਭਾਰਤ ਦੇ ਰਾਸ਼ਟਰਪਤੀ ਅਹੁਦੇ ਦੀ ਤਾਰੀਫ਼ ਕੀਤੀ ਹੈ।
ਕਾਨਫਰੰਸ ਵਿੱਚ ਕੁੱਲ ਤਿੰਨ ਸੈਸ਼ਨ ਹੋਏ। ਸ਼ਨੀਵਾਰ ਨੂੰ ਦੋ ਸੈਸ਼ਨ (ਇੱਕ ਧਰਤੀ ਅਤੇ ਇੱਕ ਪਰਿਵਾਰ) ਅਤੇ ਇੱਕ ਸੈਸ਼ਨ (ਇੱਕ ਭਵਿੱਖ) ਦਾ ਪ੍ਰਬੰਧ ਐਤਵਾਰ ਨੂੰ ਕੀਤਾ ਗਿਆ ਸੀ।
ਕਾਨਫਰੰਸ ਵਿੱਚ ਪਹਿਲੇ ਹੀ ਦਿਨ (ਸ਼ਨੀਵਾਰ) ਨੂੰ ਜੀ-20 ਨੇਤਾਵਾਂ ਦੇ ਐਲਾਨਨਾਮੇ ''ਤੇ ਸਹਿਮਤੀ ਬਣੀ ਸੀ ਅਤੇ ਪੀਐੱਮ ਮੋਦੀ ਨੇ ਇਸ ਦੇ ''ਐਡੌਪਟ'' ਦਾ ਐਲਾਨ ਕੀਤਾ ਸੀ।
ਇਸ ਕਾਨਫਰੰਸ ਨੂੰ ਅਫਰੀਕੀ ਯੂਨੀਅਨ ਨੂੰ ਸਥਾਈ ਮੈਂਬਰਸ਼ਿਪ ਦੇਣ ਲਈ ਵੀ ਯਾਦ ਕੀਤਾ ਜਾਵੇਗਾ।
‘ਵਨ ਫਿਊਚਰ’ ਸੈਸ਼ਨ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਦਾ ਸਵਾਲ
ਜੀ-20 ਸੰਮੇਲਨ ਦੇ ''ਵਨ ਫਿਊਚਰ'' ਸੈਸ਼ਨ ''ਚ ਮੋਦੀ ਨੇ ਕਿਹਾ, "ਵਿਸ਼ਵ ਦੇ ਚੰਗੇ ਭਵਿੱਖ ਲਈ ਗਲੋਬਲ ਸੰਸਥਾਵਾਂ ਨੂੰ ਅੱਜ ਦੀਆਂ ਹਕੀਕਤਾਂ ਨੂੰ ਧਿਆਨ ''ਚ ਰੱਖਣਾ ਜ਼ਰੂਰੀ ਹੋਵੇਗਾ।"
ਉਨ੍ਹਾਂ ਨੇ ਕਿਹਾ ਕਿ ਜਦੋਂ ਸੰਯੁਕਤ ਰਾਸ਼ਟਰ ਦੀ ਸਥਾਪਨਾ 51 ਸੰਸਥਾਪਕ ਮੈਂਬਰਾਂ ਨਾਲ ਹੋਈ ਸੀ ਤਾਂ ਦੁਨੀਆ ਪੂਰੀ ਤਰ੍ਹਾਂ ਵੱਖਰੀ ਸੀ ਕਿਉਂਕਿ ਹੁਣ ਇਹ ਗਿਣਤੀ 200 ਦੇ ਕਰੀਬ ਹੋ ਗਈ ਹੈ।
"ਇਸ ਦੇ ਬਾਵਜੂਦ, ਯੂਐੱਨਐੱਸਸੀ ਵਿੱਚ ਸਥਾਈ ਮੈਂਬਰਾਂ ਦੀ ਗਿਣਤੀ ਉਹੀ ਬਣੀ ਰਹਿੰਦੀ ਹੈ।"
"ਉਦੋਂ ਤੋਂ ਦੁਨੀਆ ਬਹੁਤ ਬਦਲ ਗਈ ਹੈ, ਭਾਵੇਂ ਉਹ ਆਵਾਜਾਈ ਹੋਵੇ, ਸੰਚਾਰ ਹੋਵੇ, ਸਿਹਤ ਹੋਵੇ, ਸਿੱਖਿਆ ਹੋਵੇ, ਹਰ ਖੇਤਰ ਵਿੱਚ ਬਦਲਾਅ ਆਇਆ ਹੈ।"
ਪੀਐੱਮ ਮੋਦੀ ਨੇ ਸਾਈਬਰ ਸੁਰੱਖਿਆ ਅਤੇ ਕ੍ਰਿਪਟੋ ਕਰੰਸੀ ਨੂੰ ਵਿਸ਼ਵ ਦੇ ਵਰਤਮਾਨ ਅਤੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੇ ਭਖਦੇ ਮੁੱਦਿਆਂ ਵਿੱਚੋਂ ਇੱਕ ਦੱਸਿਆ।
ਉਨ੍ਹਾਂ ਨੇ ਇੱਕ ਉਦਾਹਰਣ ਵਜੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜੀ-20 ਦੇਸ਼ਾਂ ਨੂੰ 2019 ਵਿੱਚ ਬਲਾਕ ਦੁਆਰਾ ਅਪਣਾਏ ਗਏ "ਏਆਈ ਸਿਧਾਂਤਾਂ" ਤੋਂ ਪਰੇ ਜਾਣ ਦੀ ਲੋੜ ਹੈ।
ਰੂਸੀ ਵਿਦੇਸ਼ ਮੰਤਰੀ ਲਾਫਾਰੋਵ (ਖੱਬੇ)
ਰੂਸ-ਯੂਕਰੇਨ ਯੁੱਧ ਅਤੇ ਕਾਨਫਰੰਸ ਦਾ ਮੈਨੀਫੈਸਟੋ
ਜੀ-20 ਸੰਮੇਲਨ ਦੇ ਮੈਨੀਫੈਸਟੋ ''ਤੇ ਆਮ ਸਹਿਮਤੀ ਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ।
ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਰੂਸ-ਯੂਕਰੇਨ ਮੁੱਦੇ ''ਤੇ ਮੈਂਬਰ ਦੇਸ਼ਾਂ ਵਿਚਾਲੇ ਤਾਲਮੇਲ ਬਣਾਉਣਾ ਆਸਾਨ ਨਹੀਂ ਸੀ।
ਮੈਨੀਫੈਸਟੋ ''ਤੇ ਸਹਿਮਤੀ ਕਾਇਮ ਕਰਨ ਵਿੱਚ ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਅਤੇ ਇੰਡੋਨੇਸ਼ੀਆ ਵਰਗੇ ਉਭਰ ਰਹੇ ਅਰਥਚਾਰਿਆਂ ਵਾਲੇ ਦੇਸ਼ਾਂ ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸਮਾਚਾਰ ਏਜੰਸੀ ਪੀਟੀਆਈ ਨੇ ਰਿਪੋਰਟ ਦਿੱਤੀ ਹੈ ਕਿ ਜੀ-20 ਸੰਮੇਲਨ ਨੇ ਭਾਰਤ ਅਤੇ ਇਸ ਦੀ ਲੀਡਰਸ਼ਿਪ ਨੂੰ ''ਜਮਹੂਰੀ ਕਦਰਾਂ-ਕੀਮਤਾਂ ਦੇ ਮੀਟਿੰਗ ਬਿੰਦੂ'' ਵਜੋਂ ਪੇਸ਼ ਕੀਤਾ।
ਮੈਨੀਫੈਸਟੋ ''ਚ ਯੂਕਰੇਨ ਦੇ ਮੁੱਦੇ ''ਤੇ ਰੂਸ ਦਾ ਨਾਮ ਨਾ ਲੈਣਾ ਅਤੇ ਜੀ-20 ਦੇਸ਼ਾਂ ਦੇ ਨਰਮ ਰੁਖ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।
ਇਸ ਕਾਨਫਰੰਸ ਦੀ ਕਵਰੇਜ ਕਰਨ ਆਏ ‘ਦਿ ਟ੍ਰਿਬਿਊਨ’ ਦੇ ਐਸੋਸੀਏਟ ਐਡੀਟਰ ਸੰਦੀਪ ਦੀਕਸ਼ਿਤ ਨੇ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਜੀ-20 ਕਾਨਫਰੰਸ ਵਿੱਚ ਪੱਛਮੀ ਦੇਸ਼ਾਂ ਦਾ ਦਬਦਬਾ ਨਜ਼ਰ ਨਹੀਂ ਆਇਆ।
ਉਨ੍ਹਾਂ ਅਨੁਸਾਰ, ਆਮ ਤੌਰ ''ਤੇ ਜੀ-20, ਜੀ-7 ਯਾਨਿ ਅਮੀਰ ਪੱਛਮੀ ਦੇਸ਼ ਹਾਵੀ ਰਹਿੰਦੇ ਹਨ। ਪਰ ਇਸ ਵਾਰ ਅਜਿਹਾ ਨਹੀਂ ਹੋਇਆ।
''''ਭਾਰਤ ਅਤੇ ਵਿਕਾਸਸ਼ੀਲ ਦੇਸ਼ਾਂ ਨੇ ਪਹਿਲਾਂ ਹੀ ਜ਼ਾਹਰ ਕੀਤਾ ਸੀ ਕਿ ਰੂਸ-ਯੂਕਰੇਨ ਮੁੱਦੇ ਨੂੰ ਇਸ ''ਤੇ ਹਾਵੀ ਨਹੀਂ ਹੋਣ ਦਿੱਤਾ ਜਾਵੇਗਾ।''''
ਜਦੋਂ ਕਿ ਇੰਡੋਨੇਸ਼ੀਆ ਵਿੱਚ ਹੋਈ ਪਿਛਲੀ ਜੀ-20 ਕਾਨਫਰੰਸ ਵਿੱਚ ਅਮਰੀਕਾ ਅਤੇ ਯੂਰਪ ਵਰਗੇ ਦੇਸ਼ਾਂ ਦੇ ਦਬਦਬੇ ਕਾਰਨ ਯੂਕਰੇਨ ਵਿਰੁੱਧ ਜੰਗ ਛੇੜਨ ਲਈ ਰੂਸ ਦੀ ਨਿੰਦਾ ਕੀਤੀ ਗਈ ਸੀ।
ਉਨ੍ਹਾਂ ਨੇ ਕਿਹਾ, "ਵੱਡੀ ਗੱਲ ਇਹ ਸੀ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ ਵਰਗੇ ਦੇਸ਼ਾਂ ਨੇ ਇਸ ਹਕੀਕਤ ਨੂੰ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਨੇ ਇਸ ''ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ। ਇਸ ਨੂੰ ਉਭਰਦੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਦੀ ਪ੍ਰਾਪਤੀ ਕਿਹਾ ਜਾਵੇਗਾ।"
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੈਨੀਫੈਸਟੋ ਵਿੱਚ ਸ਼ਾਮਲ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ
ਯੂਕਰੇਨ ਦੇ ਗੁੱਸੇ ''ਤੇ ਭਾਰਤ ਨੇ ਕੀ ਕਿਹਾ?
ਸੰਦੀਪ ਦੀਕਸ਼ਿਤ ਨੇ ਕਿਹਾ, "ਇਸ ਨਾਲ ਯੂਕਰੇਨ ਨੂੰ ਗੁੱਸਾ ਆਇਆ ਅਤੇ ਅਜਿਹਾ ਕਰਨਾ ਉਸ ਲਈ ਕੁਦਰਤੀ ਸੀ।ਯੂਕਰੇਨ ਇਸ ਗੱਲ ''ਤੇ ਜ਼ੋਰ ਦੇ ਰਿਹਾ ਸੀ ਕਿ ਇਸ ਕਾਨਫਰੰਸ ਵਿੱਚ ਰੂਸ ਦੇ ਖ਼ਿਲਾਫ਼ ਨਿੰਦਾ ਪ੍ਰਸਤਾਵ ਲਿਆਂਦਾ ਜਾਵੇ ਜਾਂ ਉਸ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਨ ਦਾ ਮੌਕਾ ਦਿੱਤਾ ਜਾਵੇ। ਪਰ ਅਜਿਹਾ ਨਹੀਂ ਹੋਇਆ। ਯੂਕਰੇਨ ਦਾ ਮੁੱਦਾ ਨਹੀਂ ਆਇਆ।"
ਇਸ ਮਾਮਲੇ ਦਾ ਜ਼ਿਕਰ ਕਰਦੇ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਇਸ ਦੀ ਤੁਲਨਾ ਇੰਡੋਨੇਸ਼ੀਆ ਦੇ ਬਾਲੀ ''ਚ ਯੂਕਰੇਨ ਮੁੱਦੇ ''ਤੇ ਪ੍ਰਸਤਾਵ ਨਾਲ ਨਹੀਂ ਕੀਤੀ ਜਾਣੀ ਚਾਹੀਦੀ।
ਉਨ੍ਹਾਂ ਕਿਹਾ, "ਬਾਲੀ ਕਾਨਫਰੰਸ ਇੱਕ ਸਾਲ ਪਹਿਲਾਂ ਹੋਈ ਸੀ। ਉਦੋਂ ਸਥਿਤੀ ਵੱਖਰੀ ਸੀ। ਉਦੋਂ ਤੋਂ ਲੈ ਕੇ ਬਹੁਤ ਕੁਝ ਹੋ ਗਿਆ ਹੈ।"
ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਜੀ-20 ਸੰਮੇਲਨ ਵਿੱਚ ਰੂਸ-ਯੂਕਰੇਨ ਮੁੱਦੇ ਨੂੰ ਹਾਵੀ ਨਹੀਂ ਹੋਣ ਦਿੱਤਾ।
ਇਸ ਦੀ ਬਜਾਏ, ਇਸ ਨੇ ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਡਿਜੀਟਲ ਬੁਨਿਆਦੀ ਢਾਂਚੇ, ਕ੍ਰਿਪਟੋਕਰੰਸੀ ''ਤੇ ਨਿਯਮ ਅਤੇ ਗਲੋਬਲ ਵਿੱਤੀ ਢਾਂਚੇ ਵਰਗੇ ਮੁੱਦਿਆਂ ''ਤੇ ਚਰਚਾ ਕੀਤੀ, ਜੋ ਅੱਜ ਦੀ ਆਰਥਿਕ ਚੁਣੌਤੀਆਂ ਨਾਲ ਭਰੀ ਦੁਨੀਆ ਲਈ ਬਿਲਕੁਲ ਢੁਕਵੇਂ ਮੁੱਦੇ ਸਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੁਵੱਲੀ ਗੱਲਬਾਤ ਦੌਰਾਨ
ਕਿਹੜੇ-ਕਿਹੜੇ ਦੇਸ਼ਾਂ ਨਾਲ ਦੁਵੱਲੀ ਗੱਲਬਾਤ ਹੋਈ
ਕਾਨਫਰੰਸ ਤੋਂ ਇਲਾਵਾ ਭਾਰਤ ਨੇ 15 ਦੇਸ਼ਾਂ ਨਾਲ ਦੁਵੱਲੀ ਗੱਲਬਾਤ ਕੀਤੀ।
- ਗੱਲਬਾਤ ਦੌਰਾਨ ਅਮਰੀਕਾ ਨੇ ਭਾਰਤ ਵੱਲੋਂ 31 ਡਰੋਨ ਖਰੀਦਣ ਲਈ ਬੇਨਤੀ ਪੱਤਰ ਜਾਰੀ ਕਰਨ ਦਾ ਸਵਾਗਤ ਕੀਤਾ।
- ਮੋਦੀ ਅਤੇ ਬਾਇਡਨ ਨੇ ਕਿਹਾ ਕਿ ਦੋਵੇਂ ਸਰਕਾਰਾਂ ਰਣਨੀਤਕ ਭਾਈਵਾਲੀ ''ਤੇ ਕੰਮ ਕਰਨਾ ਜਾਰੀ ਰੱਖਣਗੀਆਂ ਅਤੇ ਸੈਮੀ-ਕੰਡਕਟਰ ਸਪਲਾਈ ਚੇਨ ਲਈ ਕੰਮ ਕਰਨਗੀਆਂ।
- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਪੀਐਮ ਮੋਦੀ ਦੀ ਗੱਲਬਾਤ ਵਿੱਚ ਮੁਕਤ ਵਪਾਰ ਸਮਝੌਤੇ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਵਪਾਰ ਅਤੇ ਨਿਵੇਸ਼ ਵਿੱਚ ਤੇਜ਼ੀ ਲਿਆਉਣ ਲਈ ਵਚਨਬੱਧਤਾ ਪ੍ਰਗਟਾਈ ਗਈ।
- ਉੱਥੇ ਹੀ ਬੰਗਲਾਦੇਸ਼ ਨਾਲ ਸੁਰੱਖਿਆ ਸਹਿਯੋਗ, ਸਰਹੱਦ ਪ੍ਰਬੰਧਨ, ਵਪਾਰ ਅਤੇ ਸੰਪਰਕ, ਜਲ ਸਰੋਤ, ਬਿਜਲੀ ਅਤੇ ਊਰਜਾ ਸਹਿਯੋਗ ''ਤੇ ਚਰਚਾ ਹੋਈ।
- ਸ਼ੁੱਕਰਵਾਰ ਨੂੰ, ਪੀਐੱਮ ਮੋਦੀ ਨੇ ਬਾਇਡਨ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨੌਥ ਨਾਲ ਦੁਵੱਲੀ ਮੀਟਿੰਗ ਕੀਤੀ।
- ਸ਼ਨੀਵਾਰ ਨੂੰ ਬ੍ਰਿਟੇਨ, ਜਾਪਾਨ, ਜਰਮਨੀ ਅਤੇ ਇਟਲੀ ਨਾਲ ਦੁਵੱਲੀ ਗੱਲਬਾਤ ਹੋਈ। ਐਤਵਾਰ, 10 ਸਤੰਬਰ ਨੂੰ ਪੀਐੱਮ ਮੋਦੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਖ਼ਾਲਿਸਤਾਨੀ ਵੱਖਵਾਦੀਆਂ ਬਾਰੇ ਭਾਰਤ ਦੀ ਚਿੰਤਾ ਬਾਰੇ ਜਾਣੂ ਕਰਵਾਇਆ।
- ਪੀਐੱਮ ਮੋਦੀ ਨੇ ਤੁਰਕੀ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ।
- ਉੱਥੇ ਹੀ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ 11 ਸਤੰਬਰ ਨੂੰ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ।
ਬਾਇਡਨ ਨੇ ਕਿਹਾ, ਜੀ-20 ਨੇ ਉਮੀਦਾਂ ਵਧਾਈਆਂ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਜੀ-ਕਾਨਫਰੰਸ ਦੌਰਾਨ ਵਿਚਾਰੇ ਗਏ ਮੁੱਦਿਆਂ ''ਤੇ ਸਹਿਮਤੀ ਜਤਾਈ।
ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੀ ਜੀ-20 ਕਾਨਫਰੰਸ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸੰਸਥਾ ਵਿਸ਼ਵ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰ ਸਕਦੀ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ''ਤੇ ਲਿਖਿਆ, "ਅਜਿਹੇ ਵੇਲੇ ਜਦੋਂ ਦੁਨੀਆਂ ਜਲਵਾਯੂ ਤਬਦੀਲੀ, ਆਪਣੀਆਂ ਕਮਜ਼ੋਰੀਆਂ ਅਤੇ ਸੰਘਰਸ਼ਾਂ ਨਾਲ ਜੂਝ ਰਹੀ ਹੈ ਤਾਂ ਅਜਿਹੇ ਵਿੱਚ ਇਸ ਸਾਲ ਦੇ ਜੀ-20 ਕਾਨਫਰੰਸ ਨੇ ਸਾਬਿਤ ਕੀਤਾ ਹੈ ਕਿ ਇਸ ਦੇ ਕੋਲ ਦੁਨੀਆਂ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਹੈ।"
ਸ਼ਨੀਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 50 ਮਿੰਟ ਦੀ ਗੱਲਬਾਤ ਵਿੱਚ ਬਾਇਡਨ ਨੇ ਅਮਰੀਕਾ ਅਤੇ ਭਾਰਤ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਬਹੁ-ਆਯਾਮੀ ਬਣਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ ਦੀ ਸਮਾਪਤੀ ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਡੀ ਸਿਲਵਾ ਨੂੰ ਜੀ-20 ਸਮੂਹ ਦੀ ਪ੍ਰਧਾਨਗੀ ਸੌਂਪੀ। ਇਸ ਦੇ ਪ੍ਰਤੀਕ ਵਜੋਂ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਇੱਕ ਗੈਵਲ (ਹਥੌੜਾ) ਭੇਂਟ ਕੀਤਾ।
ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਐਕਸ ''ਤੇ ਲਿਖਿਆ, "ਭਾਰਤ ਨੇ ਬ੍ਰਾਜ਼ੀਲ ਨੂੰ ਗੈਵਲ ਦਿੱਤਾ।" ਸਾਨੂੰ ਅਟੁੱਟ ਭਰੋਸਾ ਹੈ ਕਿ ਉਹ ਸਮਰਪਣ ਅਤੇ ਦੂਰਅੰਦੇਸ਼ੀ ਨਾਲ ਅਗਵਾਈ ਕਰੇਗਾ।”
ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਨੇ ਕੀ ਕਿਹਾ?
ਇਸ ਮੌਕੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਡੀ ਸਿਲਵਾ ਨੇ ਉਭਰਦੀਆਂ ਅਰਥਵਿਵਸਥਾਵਾਂ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ''ਤੇ ਆਵਾਜ਼ ਦੇਣ ਲਈ ਭਾਰਤ ਦੀ ਪ੍ਰਸ਼ੰਸਾ ਕੀਤੀ।
ਜੀ-20 ਸ਼ਿਖਰ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਪੀਐੱਮ ਮੋਦੀ ਨੇ ਇਸ ਸਮੂਹ ਦੀ ਪ੍ਰਧਾਨਗੀ ਲਈ ਬ੍ਰਾਜ਼ੀਲ ਨੂੰ ਵਧਾਈ ਵੀ ਦਿੱਤੀ।
ਬ੍ਰਾਜ਼ੀਲ ਇਸ ਸਾਲ 1 ਦਸੰਬਰ ਨੂੰ ਅਧਿਕਾਰਤ ਤੌਰ ''ਤੇ ਜੀ-20 ਸਮੂਹ ਦੀ ਪ੍ਰਧਾਨਗੀ ਦਾ ਕਾਰਜਭਾਰ ਸੰਭਾਲੇਗਾ।
ਲੂਲਾ ਡੀ ਸਿਲਵਾ ਨੇ ਕਿਹਾ ਕਿ ਜੀ-20 ਸਮਾਜਿਕ ਸ਼ਮੂਲੀਅਤ, ਭੁੱਖਮਰੀ ਵਿਰੁੱਧ ਲੜਾਈ, ਜਲਵਾਯੂ ਤਬਦੀਲੀ ਅਤੇ ਟਿਕਾਊ ਵਿਕਾਸ ਵਰਗੇ ਮੁੱਦਿਆਂ ਨੂੰ ਪਹਿਲ ਦੇਵੇਗਾ।
ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਆਪਣੀ ਸਿਆਸੀ ਤਾਕਤ ਬਰਕਰਾਰ ਰੱਖਣ ਲਈ ਸਥਾਈ ਅਤੇ ਗ਼ੈਰ-ਸਥਾਈ ਮੈਂਬਰਾਂ ਵਜੋਂ ਨਵੇਂ ਵਿਕਾਸਸ਼ੀਲ ਦੇਸ਼ਾਂ ਦੀ ਲੋੜ ਹੋਵੇਗੀ।
ਉਨ੍ਹਾਂ ਨੇ ਕਿਹਾ, “ਅਸੀਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਵਿੱਚ ਵਿਕਾਸਸ਼ੀਲ ਦੇਸ਼ਾਂ ਲਈ ਵਧੇਰੇ ਪ੍ਰਤੀਨਿਧਤਾ ਚਾਹੁੰਦੇ ਹਾਂ।"
ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ
ਬ੍ਰਿਟੇਨ ਨੇ ਚੀਨ ਦੇ ਸਾਹਮਣੇ ਜਾਸੂਸੀ ਦਾ ਮਾਮਲਾ ਚੁੱਕਿਆ
ਕਾਨਫਰੰਸ ਵਿੱਚ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਜੀ-20 ਸੰਮੇਲਨ ਵਿੱਚ ਆਪਣੇ ਦੇਸ਼ ਦੇ ਸੰਸਦੀ ਲੋਕਤੰਤਰ ਵਿੱਚ ਕਥਿਤ ਚੀਨੀ ਦਖ਼ਲਅੰਦਾਜ਼ੀ ਤੋਂ ਪੈਦਾ ਹੋਈਆਂ ਚਿੰਤਾਵਾਂ ਦਾ ਜ਼ਿਕਰ ਕੀਤਾ।
ਬ੍ਰਿਟੇਨ ਦੀ ਇੱਕ ਮੀਡੀਆ ਰਿਪੋਰਟ ਵਿੱਚ ਦੋ ਵਿਅਕਤੀਆਂ ਵਿਰੁੱਧ ਜਾਸੂਸੀ ਦੇ ਇਲਜ਼ਾਮਾਂ ਦਾ ਖੁਲਾਸਾ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੇਸ਼ ਦੀ ਚਿੰਤਾ ਦਾ ਜ਼ਿਕਰ ਕੀਤਾ।
‘ਦਿ ਸੰਡੇ ਟਾਈਮਜ਼’ ਮੁਤਾਬਕ, ਬਰਤਾਨੀਆ ਵਿੱਚ ਇੱਕ ਸੰਸਦੀ ਖੋਜਕਰਤਾ ਦੇ ਦਾਅਵਿਆਂ ਤੋਂ ਬਾਅਦ ਦੋ ਵਿਅਕਤੀਆਂ ਨੂੰ ਸਰਕਾਰੀ ਸੀਕਰੇਟ ਐਕਟ ਤਹਿਤ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਆਉਣ ਤੋਂ ਬਾਅਦ ਸੁਨਕ ਨੇ ਜੀ-20 ਸੰਮੇਲਨ ''ਚ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਬਰਤਾਨੀਆ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ।
10 ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ, "ਪ੍ਰਧਾਨ ਮੰਤਰੀ ਨੇ ਚੀਨ ਦੇ ਪ੍ਰੀਮੀਅਰ ਲੀ ਕਿਆਂਗ ਨਾਲ ਮੁਲਾਕਾਤ ਕੀਤੀ ਅਤੇ ਬ੍ਰਿਟੇਨ ਦੇ ਸੰਸਦੀ ਲੋਕਤੰਤਰ ਵਿੱਚ ਚੀਨੀ ਦਖ਼ਲਅੰਦਾਜ਼ੀ ਬਾਰੇ ਆਪਣੀਆਂ ਮਹੱਤਵਪੂਰਨ ਚਿੰਤਾਵਾਂ ਤੋਂ ਜਾਣੂ ਕਰਵਾਇਆ।"
ਰਾਜਘਾਟ ''ਤੇ ਮਹਾਤਮਾ ਗਾਂਧੀ ਦੀ ਸਮਾਧੀ ''ਤੇ ਜੀ-20 ਦੇਸ਼ਾਂ ਦੇ ਨੇਤਾਵਾਂ ਨਾਲ ਨਰਿੰਦਰ ਮੋਦੀ
ਗਾਂਧੀ ਨੂੰ ਸ਼ਰਧਾਂਜਲੀ
ਜੀ-20 ਸੰਮੇਲਨ ਦੇ ਆਖ਼ਰੀ ਦਿਨ, ਪੀਐੱਮ ਮੋਦੀ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਆਏ ਦੁਨੀਆ ਭਰ ਦੇ ਨੇਤਾ ਮੋਹਨਦਾਸ ਕਰਮਚੰਦ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਪਹੁੰਚੇ।
ਇਸ ਦੌਰਾਨ ਬੈਕਗ੍ਰਾਊਂਡ ''ਚ ''ਬਾਪੂ ਕੁਟੀ'' ਦੀ ਤਸਵੀਰ ਨਜ਼ਰ ਆ ਰਹੀ ਸੀ। ਵਰਧਾ ਦੇ ਨੇੜੇ ਸੇਵਾਗ੍ਰਾਮ ਆਸ਼ਰਮ ਵਿੱਚ ਸਥਿਤ ''ਬਾਪੂ ਕੁਟੀ'' 1936 ਤੋਂ 1948 ਵਿੱਚ ਉਨ੍ਹਾਂ ਦੀ ਮੌਤ ਤੱਕ ਮੋਹਨਦਾਸ ਕਰਮਚੰਦ ਗਾਂਧੀ ਦਾ ਨਿਵਾਸ ਰਿਹਾ ਸੀ।
ਪ੍ਰਧਾਨ ਮੰਤਰੀ ਜੀ-20 ਨੇਤਾਵਾਂ ਨੂੰ ''ਬਾਪੂ ਕੁਟੀ'' ਦੀ ਮਹੱਤਤਾ ਸਮਝਾਉਂਦੇ ਹੋਏ ਨਜ਼ਰ ਆਏ। ਗਾਂਧੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜੀ-20 ਨੇਤਾਵਾਂ ਨੇ ''ਲੀਡਰਜ਼ ਲਾਉਂਜ'' ''ਚ ''ਪੀਸ ਵਾਲ'' ''ਤੇ ਦਸਤਖ਼ਤ ਵੀ ਕੀਤੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬਾਲੀਵੁੱਡ ਦੇ ਬੰਗਲੇ: ਸ਼ਾਹਰੁਖ ਖਾਨ ਦੇ ''ਮੰਨਤ'' ਤੋਂ ਰਾਜੇਸ਼ ਖੰਨਾ ਦੇ ‘ਆਸ਼ੀਰਵਾਦ’ ਤੱਕ, ਜਾਣੋ ਕਿਸ ਦੀ ਕੀ...
NEXT STORY